ਅਮਰੀਕੀ ਚੋਣਾਂ: ਭਾਰਤੀ ਕਦਰਾਂ ਕੀਮਤਾਂ ਦੀ ਗੱਲ ਕਰਨ ਵਾਲੀ ਅਮਰੀਕੀ ਉੱਪ ਰਾਸ਼ਟਰਪਤੀ ਉਮੀਦਵਾਰ ਕਮਲਾ ਹੈਰਿਸ ਨੂੰ ਜਾਣੋ

10/19/2020 7:09:59 AM

Getty Images
ਕਮਲਾ ਹੈਰਿਸ ਦੀ ਇਸ ਵਾਰ ਵ੍ਹਾਈਟ ਹਾਊਸ ਪੁੱਜਣ ਦੀ ਇਹ ਦੂਸਰੀ ਕੋਸ਼ਿਸ਼ ਹੈ

ਖ਼ੁਦ ਰਾਸ਼ਟਰਪਤੀ ਬਣਨ ਦਾ ਸੁਪਨਾ ਅੱਧ ਵਿਚਾਲੇ ਟੁੱਟ ਜਾਣ ਤੋਂ ਬਾਅਦ ਕਮਲਾ ਹੈਰਿਸ ਡੈਮੋਕਰੇਟਿਕ ਪਾਰਟੀ ਵੱਲੋਂ ਅਮਰੀਕਾ ਦੇ ਉਪ-ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਹਨ।

ਇੱਕ ਸਾਲ ਪਹਿਲਾਂ ਕੈਲੀਫੋਰਨੀਆ ਤੋਂ ਸੈਨੇਟਰ ਕਮਲਾ ਹੈਰਿਸ ਆਪਣੇ ਵਿਰੋਧੀ ਜੋ ਬਾਇਡਨ ਖ਼ਿਲਾਫ਼ ਭਖਵੀਆਂ ਬਹਿਸਾਂ ਕਾਰਨ ਉਮੀਦਵਾਰਾਂ ਦੀ ਭੀੜ ਵਿੱਚ ਵੱਖਰੀ ਉੱਭਰ ਕੇ ਸਾਹਮਣੇ ਆਏ।

ਉਸ ਸਮੇਂ ਤੱਕ ਕਮਲਾ ਜੋ ਬਾਇਡਨ ਦੇ ਤਿੱਖੇ ਵਿਰੋਧੀ ਸਨ ਪਰ ਸਾਲ 2019 ਦੇ ਅੰਤ ਤੱਕ ਉਨ੍ਹਾਂ ਦੀ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰੀ ਲਈ ਮੁਹਿੰਮ ਮੁੱਕ ਚੁੱਕੀ ਸੀ।

ਹੁਣ 55 ਸਾਲਾ ਕਮਲਾ ਬਾਇਡਨ ਦੇ ਨਾਲ ਹਨ ਅਤੇ ਇੰਨ੍ਹਾਂ ਚੋਣਾਂ ਲਈ ਉਨ੍ਹਾਂ ਨੇ ਉਪ-ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਹੀ ਬਹਿਸ ਵਿੱਚ ਉਪ-ਰਾਸ਼ਟਰਪਤੀ ਮਾਈਕ ਪੈਂਸ ਦਾ ਸਾਹਮਣਾ ਕੀਤਾ।

ਕਮਲਾ ਹੈਰਿਸ ਦੀ ਵਾਈਟ ਹਾਊਸ ਤੱਕ ਦੀ ਦੌੜ ਬਾਕੀਆਂ ਨਾਲੋਂ ਵੱਖਰੀ ਹੈ ਆਓ ਜਾਣਦੇ ਹਾਂ ਉਨ੍ਹਾਂ ਬਾਰੇ ਕੁੱਝ ਗੱਲਾਂ:

ਇਹ ਵੀ ਪੜ੍ਹੋ:

  • ਭਾਰਤੀ ਫੌਜ ਨੇ ਜਿਨ੍ਹਾਂ ਨੂੰ ਬੰਦੀ ਬਣਾਇਆ ਉਹ ਬਾਅਦ ''ਚ ਪਾਕਿਸਤਾਨ ਏਅਰ ਫ਼ੋਰਸ ਚੀਫ਼ ਬਣੇ
  • ਭਾਰਤ ਤੇ ਪਾਕਿਸਤਾਨ ਦੇ ਲੋਕ ਕਿਵੇਂ ਅਮਰੀਕੀ ਚੋਣਾਂ ਲਈ ਇਕੱਠੇ ਪ੍ਰਚਾਰ ਕਰ ਰਹੇ
  • ਪੰਜਾਬ ''ਚ 2 ਬੱਚਿਆਂ ਸਣੇ ਪਰਿਵਾਰ ਨੇ ਲਗਾਈ ਅੱਗ, ਸੁਸਾਈਡ ਨੋਟ ''ਚ ਲੌਕਡਾਊਨ ਦੱਸਿਆ ਕਾਰਨ

ਕੌਣ ਹਨ ਕਮਲਾ ਹੈਰਿਸ?

ਕਮਲਾ ਹੈਰਿਸ ਦਾ ਜਨਮ ਕੈਲੀਫੋਰਨੀਆ ਦੇ ਓਕਲੈਂਡ ਵਿੱਚ ਦੋ ਪਰਵਾਸੀ ਮਾਪਿਆਂ ਦੇ ਘਰ ਹੋਇਆ। ਉਨ੍ਹਾਂ ਦੀ ਮਾਂ ਭਾਰਤੀ ਮੂਲ ਦੀ ਸੀ ਜਦਕਿ ਪਿਤਾ ਇੱਕ ਜਮਾਇਕਨ।

ਨਿੱਕੀ ਉਮਰ ਵਿੱਚ ਹੀ ਮਾਪਿਆਂ ਦਾ ਤਲਾਕ ਹੋ ਗਿਆ। ਉਸ ਤੋਂ ਬਾਅਦ ਕਮਲਾ ਨੂੰ ਉਨ੍ਹਾਂ ਦੀ ਹਿੰਦੂ ਮਾਂ ਸ਼ਇਆਮਲਾ ਗੋਪਾਲਨ ਹੈਰਿਸ ਨੇ ਇੱਕਲਿਆਂ ਹੀ ਪਾਲਿਆ।

ਉਨ੍ਹਾਂ ਦੀ ਮਾਂ ਇੱਕ ਕੈਂਸਰ ਰਿਸਰਚਰ ਤੋਂ ਇਲਾਵਾ ਨਾਗਰਿਕ ਹੱਕਾਂ ਦੀ ਐਕਟਿਵਿਸਟ ਵੀ ਸੀ।

ਕਮਲਾ ਦੀ ਮਾਂ ਨੇ ਉਨ੍ਹਾਂ ਵਿੱਚ ਭਾਰਤੀ ਕਦਰਾਂ-ਕੀਮਤਾਂ ਭਰੀਆਂ। ਉਹ ਅਕਸਰ ਆਪਣੀ ਮਾਂ ਨਾਲ ਭਾਰਤ ਆਉਂਦੇ ਰਹਿੰਦੇ ਸਨ।

  • ਕਮਲਾ ਹੈਰਿਸ ਤੇ ਮਾਈਕ ਪੈਂਸ ਦੀ ਬਹਿਸ: ਕੌਣ ਜਿੱਤਿਆ-ਕੌਣ ਹਾਰਿਆ
  • ਕਮਲਾ ਹੈਰਿਸ ਨੇ ਕਿਉਂ ਕਿਹਾ ਕਿ ਉਹ ਟਰੰਪ ਵੱਲੋਂ ਸੁਝਾਈ ਵੈਕਸੀਨ ਨਹੀਂ ਲੈਣਗੇ
  • ਡੌਨਲਡ ਟਰੰਪ: ਹੋਟਲ ਤੇ ਕੈਸੀਨੋ ਦੇ ਮਾਲਿਕ ਰਹੇ ਟਰੰਪ ਰਾਸ਼ਟਰਪਤੀ ਦੀ ਕੁਰਸੀ ਤੱਕ ਕਿਵੇਂ ਪਹੁੰਚੇ

ਹਾਲਾਂਕਿ ਕਮਲਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਾਂ ਨੇ ਓਕਲੈਂਡ ਦੇ ਸਿਆਹਫ਼ਾਮ ਲੋਕਾਂ ਦਾ ਸਭਿਆਚਾਰ ਅਪਣਾ ਲਿਆ ਸੀ ਅਤੇ ਆਪਣੀਆਂ ਧੀਆਂ ਨੂੰ ਵੀ ਉਸੇ ਵਿੱਚ ਰਚਾ-ਮਿਚਾ ਲਿਆ ਸੀ।

ਕਮਲਾ ਹੈਰਿਸ ਨੇ 2018 ਵਿੱਚ ਆਪਣੀ ਸਵੈ-ਜੀਵਨੀ ''ਦਿ ਟਰੁਥ ਵੀ ਹੋਲਡ'' ਵਿੱਚ ਲਿਖਿਆ, ''''ਮੇਰੀ ਮਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹ ਦੋ ਕਾਲੀਆਂ ਧੀਆਂ ਨੂੰ ਪਾਲ ਰਹੀ ਹੈ। ਉਸ ਨੂੰ ਪਤਾ ਸੀ ਕਿ ਉਸ ਵੱਲੋਂ ਅਪਣਾਇਆ ਗਿਆ ਪਰਵਰਿਸ਼ ਦਾ ਤਰੀਕਾ ਮੈਨੂੰ ਤੇ ਮਾਇਆ ਨੂੰ ਕਾਲੀਆਂ ਕੁੜੀਆਂ ਵਜੋਂ ਵੱਡਾ ਕਰੇਗਾ, ਤੇ ਉਹ ਸਾਨੂੰ ਆਤਮ-ਵਿਸ਼ਵਾਸ਼ ਨਾਲ ਭਰੀਆਂ ਕਾਲੀਆਂ ਔਰਤਾਂ ਬਣਾਉਣ ਲਈ ਪੂਰੀ ਤਰ੍ਹਾਂ ਦ੍ਰਿੜ ਸੀ।''''

ਜਦੋਂ ਗੁਪਾਲਨ ਹੈਰਿਸ ਨੂੰ ਮੈਕਗਿਲ ਯੂਨੀਵਰਸਿਟੀ ਵਿੱਚ ਅਧਿਆਪਕ ਦੀ ਨੌਕਰੀ ਮਿਲੀ। ਕਮਲਾ ਅਤੇ ਉਨ੍ਹਾਂ ਦੀ ਛੋਟੀ ਭੈਣ ਇਸ ਸਮੇਂ ਦੌਰਾਨ ਆਪਣੀ ਮਾਂ ਦੇ ਨਾਲ ਕੈਨੇਡਾ ਵਿੱਚ ਹੀ ਰਹੀਆਂ। ਜਿੱਥੋਂ ਕਮਲਾ ਨੇ ਮੌਨਟਰੀਅਲ ਵਿੱਚ ਪੰਜ ਸਾਲ ਸਕੂਲੀ ਪੜ੍ਹਾਈ ਕੀਤੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਕਮਲਾ ਨੇ ਆਪਣੀ ਕਾਲਜ ਪੱਧਰ ਦੀ ਪੜ੍ਹਾਈ ਅਮਰੀਕਾ ਵਿੱਚ ਹੀ ਕੀਤੀ ਅਤੇ ਚਾਰ ਸਾਲ ਅਮਰੀਕਾ ਦੀ ਉੱਘੀ ਹਾਵਰਡ ਯੂਨੀਵਰਸਿਟੀ ਵਿੱਚ ਬਿਤਾਏ।

ਹਾਰਵਰਡ ਸਿਆਹਫਾਮਾਂ ਲਈ ਉੱਘੇ ਕਾਲਜਾਂ ਅਤੇ ਯੂਨੀਵਰਿਸਟੀਆਂ ਵਿੱਚ ਸ਼ੁਮਾਰ ਰਹੀ ਹੈ। ਕਮਲਾ ਯੂਨੀਵਰਸਿਟੀ ਵਿੱਚ ਬਿਤਾਏ ਸਮੇਂ ਨੂੰ ਆਪਣੀ ਜ਼ਿੰਦਗੀ ਦੇ ਸਭ ਤੋਂ ਅਹਿਮ ਤਜਰਬਿਆਂ ਵਿੱਚੋਂ ਇੱਕ ਗਿਣਦੇ ਹਨ।

ਹੈਰਿਸ ਦਾ ਕਹਿਣਾ ਹੈ ਕਿ ਉਹ ਆਪਣੀ ਪਹਿਚਾਣ ਨਾਲ ਸਹਿਜ ਰਹੇ ਅਤੇ ਆਪਣੇ ਆਪ ਨੂੰ ਹਮੇਸ਼ਾ ''ਇੱਕ ਅਮਰੀਕਨ'' ਹੀ ਦੱਸਿਆ।

2019 ਵਿੱਚ ਕਮਲਾ ਨੇ ਵਾਸ਼ਿੰਗਟਨ ਪੋਸਟ ਨੂੰ ਦੱਸਿਆ ਸੀ ਕਿ ਸਿਆਸਤਦਾਨਾਂ ਨੂੰ ਆਪਣੇ ਰੰਗ ਜਾਂ ਪਿਛੋਕੜ ਕਰ ਕੇ ਖ਼ੁਦ ਨੂੰ ਬੰਦ ਨਹੀਂ ਹੋਣ ਦੇਣਾ ਚਾਹੀਦਾ।

ਉਨ੍ਹਾਂ ਨੇ ਕਿਹਾ, "ਮੇਰਾ ਨੁਕਤਾ ਹੈ: ਮੈਂ ਜੋ ਹਾਂ ਉਹ ਹਾਂ। ਮੈਂ ਇਸ ਨਾਲ ਠੀਕ ਹਾਂ। ਤੁਹਾਨੂੰ ਪਤਾ ਕਰਨ ਦੀ ਲੋੜ ਹੋ ਸਕਦੀ ਹੈ, ਪਰ ਮੈਂ ਇਸ ਨਾਲ ਠੀਕ ਹਾਂ।"

2014 ਵਿੱਚ ਸੈਨੇਟਰ ਕਮਲਾ ਹੈਰਿਸ ਨੇ ਵਕੀਲ ਡਗਲਜ਼ ਐਮਹੋਫਡ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਕਮਲਾ ਆਪਣੇ ਪਤੀ ਦੇ ਦੋ ਬੱਚਿਆਂ ਦੀ ਮਤਰੇਈ ਮਾਂ ਵੀ ਬਣ ਗਏ।

Getty Images
2014 ਵਿੱਚ ਸੈਨੇਟਰ ਕਮਲਾ ਹੈਰਿਸ ਵਕੀਲ ਡਗਲਜ਼ ਐਮਹੋਫਡ ਨਾਲ ਵਿਆਹ ਕਰਵਾ ਲਿਆ।

ਅਮਨ ਤੇ ਕਾਨੂੰਨ ਨਾਲ ਸੰਬੰਧਿਤ ਅਹੁਦਿਆਂ ''ਤੇ ਪੁਲਾਂਘਾਂ

ਹਾਵਰਡ ਯੂਨੀਵਰਸਿਟੀ ਤੋਂ ਬਾਅਦ ਕਮਲਾ ਹੈਰਿਸ ਆਪਣੀ ਵਕਾਲਤ ਦੀ ਡਿਗਰੀ ਲੈਣ ਕੈਲੀਫ਼ੋਰਨੀਆ ਯੂਨੀਵਰਸਿਟੀ ਅਤੇ ਆਪਣਾ ਕੈਰੀਅਰ ਅਲਾਮੇਡਾ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਤੋਂ ਸ਼ੁਰੂ ਕੀਤਾ। ਸਾਲ 2003 ਵਿੱਚ ਸੈਨ ਫ਼੍ਰਾਂਸਿਸਕੋ ਦੀ ਜ਼ਿਲ੍ਹਾ ਅਟਾਰਨੀ ਬਣੀ।

ਉਹ ਅਮਰੀਕਾ ਦੇ ਸਭ ਤੋਂ ਵੱਧ ਅਬਾਦੀ ਵਾਲੇ ਸੂਬੇ ਕੈਲੀਫ਼ੋਰਨੀਆ ਦੀ ਅਟਾਰਨੀ ਜਨਰਲ ਬਣਨ ਵਾਲੀ ਪਹਿਲੀ ਮਹਿਲਾ ਅਤੇ ਕਾਲੇ ਭਾਈਚਾਰੇ ਨਾਲ ਸੰਬੰਧਿਤ ਔਰਤ ਸੀ। ਇੱਥੇ ਉਹ ਸਿਖਰਲੀ ਪਰੌਸੀਕਿਊਟਰ ਅਤੇ ਕਾਨੂੰਨ ਲਾਗੂ ਕਰਵਾਉਣ ਵਾਲੀ ਅਫ਼ਸਰ ਸੀ।

ਆਪਣੇ ਅਟਾਰਨੀ ਜਨਰਲ ਵਜੋਂ ਦੋ ਕਾਰਜਕਾਲਾਂ ਵਿੱਚ ਹੀ ਕਮਲਾ ਹੈਰਿਸ ਨੂੰ ਅਮਰੀਕਾ ਦੀ ਡੈਮੋਕਰੇਟਿਕ ਪਾਰਟੀ ਦੀ ਉੱਭਰਦੀ ਆਗੂ ਵੱਜੋਂ ਦੇਖਿਆ ਜਾਣ ਲੱਗਿਆ। ਉਹ 2017 ਵਿੱਚ ਕੈਲੀਫ਼ੋਰਨੀਆ ਦੀ ਜੂਨੀਅਰ ਸੈਨੇਟਰ ਦੀ ਚੋਣ ਵੱਲ ਤੁਰ ਪਏ।

ਯੂਐੱਸ ਕਾਂਗਰਸ ਪਹੁੰਚਣ ਤੋਂ ਬਾਅਦ ਇਸ ਸਾਬਕਾ ਵਕੀਲ ਨੇ ਸੁਪਰੀਮ ਕੋਰਟ ਦੇ ਨਾਮਜ਼ਦ ਉਮੀਦਵਾਰ ਬਰੈਟ ਕਵਾਨੌਅ ਅਤੇ ਅਟਾਰਨੀ ਜਨਰਲ ਵਿਲੀਅਮ ਬਾਰ ਨੂੰ ਇੱਕ ਖ਼ਾਸ ਸੁਣਵਾਈ ਵਿੱਚ ਸਖ਼ਤ ਸੁਆਲ ਪੁੱਛੇ ਅਤੇ ਅਗਾਂਹਵਧੂ ਲੋਕਾਂ ਦੀ ਹਮਾਇਤ ਹਾਸਲ ਕੀਤੀ।

ਵ੍ਹਾਈਟ ਹਾਊਸ ਪਹੁੰਚਣ ਦੀ ਚਾਹ

ਪਿਛਲੇ ਸਾਲ ਓਕਲੈਂਡ, ਕੈਲੀਫ਼ੋਰਨੀਆ ਵਿੱਚ ਕਮਲਾ ਨੇ ਪਹਿਲੀ ਵਾਰ 20,000 ਲੋਕਾਂ ਦੇ ਸਾਹਮਣੇ ਰਾਸ਼ਟਰਪਤੀ ਦੇ ਅਹੁਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ।

ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਸ਼ੁਰੂਆਤ ਵਿੱਚ ਚੰਗਾ ਹੁੰਗਾਰਾ ਮਿਲਿਆ ਪਰ ਉਹ ਆਪਣੀ ਮੁਹਿੰਮ ਵਿੱਚ ਸਪੱਸ਼ਟ ਤਰਕ ਪੂਰਨ ਬਿਆਨ ਦੇਣ ਵਿੱਚ ਅਸਫ਼ਲ ਰਹੇ। ਉਨ੍ਹਾਂ ਨੇ ਨੀਤੀ ਨਾਲ ਜੁੜੇ ਖ਼ੇਤਰਾਂ ਜਿਵੇਂ ਕਿ ਸਿਹਤ ਸੰਭਾਲ ਸੰਬੰਧੀ ਸਵਾਲਾਂ ਦੇ ਵੀ ਉਲਝੇ ਹੋਏ ਜੁਆਬ ਦਿੱਤੇ।

ਉਹ ਆਪਣੀ ਉਮੀਦਵਾਰੀ ਲਈ ਪ੍ਰਮੁੱਖ ਵਜ੍ਹਾ ਦੱਸਣ ਵਿੱਚ ਵੀ ਨਾਕਾਮਯਾਬ ਰਹੇ। ਆਪਣੀਆਂ ਬਹਿਸਾਂ ਦੌਰਾਨ ਉਨ੍ਹਾਂ ਅਕਸਰ ਬਾਇਡਨ ਨੂੰ ਨਿਸ਼ਾਨੇ ''ਤੇ ਰੱਖਿਆ।

ਕਮਲਾ ਆਪਣੀ ਪਾਰਟੀ ਦੇ ਪ੍ਰਗਤੀਸ਼ੀਲ ਅਤੇ ਨਰਮਖ਼ਿਆਲ ਧੜਿਆਂ ਦੇ ਲੋਕਾਂਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਤਾਂ ਕੀਤੀ ਪਰ ਦੋਵਾਂ ਨੂੰ ਹੀ ਪ੍ਰਭਾਵਿਤ ਨਾ ਕਰ ਸਕੇ। ਜਿਸ ਕਾਰਨ ਉਨ੍ਹਾਂ ਦੀ ਸਾਲ 2020 ਦੀ ਸ਼ੁਰੂਆਤ ਹੁੰਦੇ-ਹੁੰਦੇ ਰਾਸ਼ਟਰਪਤੀ ਉਮੀਦਵਾਰ ਬਣ ਸਕਣ ਦੀ ਉਮੀਦ ਵੀ ਖ਼ਤਮ ਹੋ ਗਈ।

ਮਾਰਚ ਵਿੱਚ ਹੈਰਿਸ ਨੇ ਸਾਬਕਾ ਉਪ-ਰਾਸ਼ਟਰਪਤੀ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਿਹਾ, "ਉਸਨੂੰ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਬਣਾਉਣ ਵਿੱਚ ਮਦਦ ਕਰਨ ਲਈ ਜੋ ਵੀ ਉਸਦੇ ਹੱਥ ਵਿੱਚ ਹੋਵੇਗਾ ਉਹ ਕਰਾਂਗੀ"

ਇਸ ਸਾਲ ਅਕਤੂਬਰ ਵਿੱਚ ਹੋਈ ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਪ੍ਰੈਜ਼ੀਡੈਂਸ਼ਿਲ ਡਿਬੇਟ ਵਿੱਚ ਕਮਲਾ ਨੇ ਮੌਜੂਦਾ ਉਪ-ਰਾਸ਼ਟਰਪਤੀ ਮਾਈਕ ਪੈਂਸ ਨੂੰ ਕਈ ਮਸਲਿਆਂ ''ਤੇ ਘੇਰਿਆ।

ਜਦੋਂ ਮਾਈਕ ਪੈਂਸ ਵਾਰ ਵਾਰ ਵਿੱਚੋਂ ਟੋਕ ਰਹੇ ਸਨ ਤਾਂ ਕਮਲਾ ਨੇ ਉਨ੍ਹਾਂ ਨੂੰ ਯਾਦ ਕਰਵਾਇਆ "ਮਿਸਟਰ ਵਾਈਸ ਪ੍ਰੈਜ਼ੀਡੈਂਟ, ਆਈ ਐਮ ਸਪੀਕਿੰਗ" (ਉਪ ਰਾਸ਼ਟਰਪਤੀ ਜੀ, ਮੈਂ ਬੋਲ ਰਹੀ ਹਾਂ)। ਉਨ੍ਹਾਂ ਦੀ ਇਸ ਟੂਕ ਨੂੰ ਪ੍ਰੈਜ਼ੀਡੈਂਸ਼ਿਲ ਡਿਬੇਟ ਵਿੱਚ ਆਪਣੇ ਗੱਲ ਸੁਣਾਏ ਜਾਣ ਦੀ ਕੋਸ਼ਿਸ਼ ਵਜੋਂ ਦੇਖਿਆ ਗਿਆ।

BBC
  • ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
  • ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
  • ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
  • ਕੋਰੋਨਾਵਾਇਰਸ ਨਾਲ ਜੁੜੀਆਂ ਬੀਬੀਸੀ ਪੰਜਾਬੀ ਦੀਆਂ ਸਾਰੀਆਂ ਖ਼ਬਰਾ ਇੱਥੇ ਪੜ੍ਹੋ ਅਤੇ ਵੀਡੀਓ ਦੇਖੋ

ਅਪਰਾਧ ਅਤੇ ਪੁਲਿਸ ਵਿੱਚ ਰਿਕਾਰਡ

ਕਮਲਾ ਹੈਰਿਸ ਹੁਣ ਜਦੋਂ ਅਮਰੀਕਾ ਦੇ ਉਪ-ਰਾਸ਼ਟਰਪਤੀ ਦੇ ਉਮੀਦਵਾਰ ਬਣ ਗਏ ਹਨ ਤਾਂ ਕੈਲੀਫੋਰਨੀਆ ਵਿੱਚ ਉਨ੍ਹਾਂ ਦਾ ਪ੍ਰੌਸੀਕਿਊਟਰ ਵਜੋਂ ਕਾਰਜਕਾਲ ਵੀ ਸੁਰਖੀਆਂ ਵਿੱਚ ਆ ਗਿਆ ਹੈ।

ਹਾਲਾਂਕਿ ਕਮਲਾ ਇੱਕ ਖੱਬੇ-ਪੱਖੀ ਅਤੇ ਪ੍ਰਗਤੀਸ਼ੀਲ ਹਨ ਪਰ ਸਮਲਿੰਗੀ ਸੰਬੰਧਾਂ ਅਤੇ ਮੌਤ ਦੀ ਸਜ਼ਾ ਵਰਗੇ ਮੁੱਦਿਆਂ ਉੱਪਰ ਆਪਣੇ ਸਟੈਂਡ ਕਾਰਨ ਉਨ੍ਹਾਂ ਨੂੰ ਕਈ ਵਾਰ ਘਿਰਨਾ ਵੀ ਪਿਆ।

ਇਸਦੇ ਨਾਲ ਹੀ ਸੈਨ ਫ੍ਰਾਂਸਿਸਕੋ ਯੂਨੀਵਰਸਿਟੀ ਦੇ ਕਾਨੂੰਨ ਦੀ ਪ੍ਰੋਫੈਸਰ ਲਾਰਾ ਬੈਜ਼ਲਨ ਦੁਆਰਾ ਉਕਸਾਏ ਜਾਣ ਦਾ ਮਾਮਲਾ ਵੀ ਸਾਹਮਣੇ ਆਇਆ।

ਹੈਰਿਸ ਦੀ ਮੁਹਿੰਮ ਦੀ ਸ਼ੁਰੂਆਤ ਵਿੱਚ ਹੀ ਬੈਜ਼ਲਨ ਨੇ ਲਿਖਿਆ ਸੀ ਕਿ ਹੈਰਿਸ ਨੇ ਪੁਲਿਸ ਸੁਧਾਰਾਂ, ਨਸ਼ਾ ਸੁਧਾਰਾਂ ਅਤੇ ਗ਼ਲਤ ਸਜਾਵਾਂ ਦੇ ਮੁੱਦਿਆਂ ਨੂੰ ਸ਼ਾਮਲ ਕਰਕੇ ਪ੍ਰਗਤੀਸ਼ੀਲ ਲੜਾਈਆਂ ਨੂੰ ਵੱਡੇ ਪੱਧਰ ''ਤੇ ਪਿੱਛੇ ਛੱਡਿਆ ਹੈ।

ਕਮਲਾ ਨੇ ਆਪਣੇ ਆਪ ਨੂੰ ਪ੍ਰਗਤੀਸ਼ੀਲ ਵਕੀਲ ਵੱਜੋਂ ਪੇਸ਼ ਕੀਤਾ ਹੈ ਅਤੇ ਆਪਣੀ ਵਿਰਾਸਤ ਦੇ ਅਧਾਰ ''ਤੇ ਆਪਣੇ ਖੱਬੇ ਪੱਖੀ ਹੋਣ ''ਤੇ ਜ਼ੋਰ ਦੇਣ ਦੀ ਕੋਸ਼ਿਸ਼ ਕੀਤੀ।

ਕਮਲਾ ਨੇ ਕੈਲੀਫ਼ੋਰਨੀਆ ਦੇ ਜਸਟਿਸ ਵਿਭਾਗ ਦੇ ਕੁਝ ਵਿਸ਼ੇਸ਼ ਏਜੰਟਾਂ ਲਈ ਉਨ੍ਹਾਂ ਦੇ ਸਰੀਰਾਂ ਉੱਪਰ ਕੈਮਰੇ ਲਾਏ ਜਾਣ ਦੀ ਲੋੜ ਦੀ ਗੱਲ ਕੀਤੀ, ਉਨ੍ਹਾਂ ਨੂੰ ਅਪਣਾਉਣ ਵਾਲੀ ਪਹਿਲੀ ਸਟੇਟ ਏਜੰਸੀ ਦੀ ਅਤੇ ਆਮ ਲੋਕਾਂ ਦੀ ਪਹੁੰਚ ਲਈ ਅਪਰਾਧਿਕ ਮਾਮਲਿਆਂ ਦਾ ਅੰਕੜਾ ਜਨਤਕ ਕਰਨ ਬਾਰੇ ਵੀ ਕਿਹਾ ਗਿਆ। ਹਾਲਾਂਕਿ ਇਸ ਸਭ ਦੇ ਬਾਵਜੂਦ ਉਹ ਵੱਧ ਹਮਾਇਤ ਹਾਸਲ ਕਰਨ ਵਿੱਚ ਨਾਕਾਮਯਾਬ ਰਹੀ।

ਹੁਣ ਜਦੋਂ ਅਮਰੀਕਾ ਨਸਲੀ ਹਿੰਸਾ ਅਤੇ ਪੁਲਿਸ ਦੇ ਬੇਰਹਿਮ ਵਤੀਰੇ ਵਰਗੇ ਮਾਮਲਿਆਂ ਨਾਲ ਜੂਝ ਰਿਹਾ ਹੈ। ਆਪਣੇ ਛੋਟੇ ਜਿਹੇ ਮਾਈਕ੍ਰੋਫ਼ੋਨ ਨਾਲ ਪ੍ਰਗਤੀਵਾਦੀਆਂ ਦੀ ਬੁਲੰਦ ਆਵਾਜ਼ ਦੇ ਰੂਪ ਵਿੱਚ ਹੈਰਿਸ ਪਹਿਲੀ ਕਤਾਰ ਵਿੱਚ ਆ ਬੈਠੇ ਹਨ।

Getty Images
ਕਮਲਾ ਹੈਰਿਸ ਨੇ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰੀ ਲਈ ਦਾਅਵੇਦਾਰ ਪੇਸ਼ ਕਰਨੀ ਜਨਵਰੀ ਵਿੱਚ ਛੱਡੀ ਅਤੇ ਦੋ ਮਹੀਨੇ ਬਾਅਦ ਜੋ ਬਾਇਡਨ ਦੀ ਹਮਾਇਤ ਵਿੱਚ ਆ ਗਏ

ਇੱਕ ਟਾਕ-ਸ਼ੋ ਵਿੱਚ ਉਨ੍ਹਾਂ ਨੇ ਸਮੁੱਚੇ ਅਮਰੀਕਾ ਵਿੱਚ ਪੁਲਿਸ ਦਾ ਰਵੱਈਆ ਬਦਲਣ ਦੀ ਗੱਲ ਕਹੀ ਅਤੇ ਇੱਕ ਟਵੀਟ ਵਿੱਚ ਉਨ੍ਹਾਂ ਪੁਲਿਸ ਅਫ਼ਸਰਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਿਨ੍ਹਾਂ ਨੇ ਕਵੇਨਟਕੀ ਦੀ ਰਹਿਣ ਵਾਲੀ 26 ਸਾਲਾ ਸਿਆਹਫ਼ਾਮ ਮਹਿਲਾ ਬ੍ਰੋਨਾ ਟੇਲਰ ਨੂੰ ਮਾਰਿਆ ਸੀ।

ਉਸਨੇ ਸੰਸਥਾਗਤ ਨਸਲਵਾਦ ਫ਼ੈਲਾਉਣ ਵਾਲੇ ਢਾਂਚੇ ਨੂੰ ਖ਼ਤਮ ਕਰਨ ਦੀ ਲੋੜ ਬਾਰੇ ਵੀ ਲਗਾਤਾਰ ਆਵਾਜ਼ ਚੁੱਕੀ ਹੈ।

ਜਦੋਂ ਲੜਾਈ ਝਗੜੇ ਕਰਕੇ ਬਦਨਾਮ ਹੋਈ ਪੁਲਿਸ ਦੇ ਰਵੱਈਏ ''ਤੇ ਚਰਚਾ ਹੋਈ ਅਤੇ ਪੁਲਿਸ ਵਿਭਾਗਾਂ ਦਾ ਬਜਟ ਘਟਾਉਣ ਅਤੇ ਫ਼ੰਡਾਂ ਦੀ ਵਰਤੋਂ ਸਮਾਜਿਕ ਭਲਾਈ ਦੇ ਕਾਰਜਾਂ ਵਿੱਚ ਕਰਨ ਦੀ ਗੱਲ ਹੋਈ ਤਾਂ ਬਾਇਡਾਨ ਨੇ ਇਸਦਾ ਵਿਰੋਧ ਕੀਤਾ। ਜਦਕਿ ਕਮਲਾ ਨੇ ਜਨਤਕ ਸੁਰੱਖਿਆ ਦੀ ਮੰਗ ਬਾਰੇ ਗੱਲ ਕਰਦਿਆਂ ਇਸ ਸਭ ਬਾਰੇ ਮੁੜ ਵਿਚਾਰ ਕਰਨ ਦੀ ਲੋੜ ''ਤੇ ਜ਼ੋਰ ਕੀਤਾ।

ਹੈਰਿਸ ਨੇ ਅਕਸਰ ਇਹ ਕਿਹਾ ਕਿ ਉਸਦੀ ਹੋਂਦ ਉਨ੍ਹਾਂ ਨੂੰ ਹਾਸ਼ੀਏ ''ਤੇ ਰਹੇ ਲੋਕਾਂ ਦੀ ਨੁਮਾਇੰਦਗੀ ਕਰਨ ਦੇ ਪੂਰੀ ਤਰ੍ਹਾਂ ਯੋਗ ਬਣਾਉਂਦੀ ਹੈ। ਹੁਣ ਜਦੋਂ ਬਾਇਡਨ ਨੇ ਉਨ੍ਹਾਂ ਨੂੰ ਆਪਣਾ ਸਾਥੀ ਐਲਾਨਿਆ ਹੈ ਤਾਂ ਸ਼ਾਇਦ ਕਮਲਾ ਨੂੰ ਵ੍ਹਾਈਟ ਹਾਊਸ ਵਿੱਚ ਅਜਿਹਾ ਕਰਨ ਦਾ ਮੌਕਾ ਮਿਲ ਜਾਵੇ।

ਇਹ ਵੀਡੀਓ ਵੀ ਦੇਖੋ:

https://www.youtube.com/watch?v=vSe79kJcR8s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''2600b6ac-f5d9-4cbe-9e61-0fc30e616549'',''assetType'': ''STY'',''pageCounter'': ''punjabi.international.story.54589020.page'',''title'': ''ਅਮਰੀਕੀ ਚੋਣਾਂ: ਭਾਰਤੀ ਕਦਰਾਂ ਕੀਮਤਾਂ ਦੀ ਗੱਲ ਕਰਨ ਵਾਲੀ ਅਮਰੀਕੀ ਉੱਪ ਰਾਸ਼ਟਰਪਤੀ ਉਮੀਦਵਾਰ ਕਮਲਾ ਹੈਰਿਸ ਨੂੰ ਜਾਣੋ'',''published'': ''2020-10-19T01:28:59Z'',''updated'': ''2020-10-19T01:28:59Z''});s_bbcws(''track'',''pageView'');