ਪੰਜਾਬ ''''ਚ 2 ਬੱਚਿਆਂ ਸਣੇ ਪਰਿਵਾਰ ਨੇ ਲਗਾਈ ਅੱਗ, ਸੁਸਾਈਡ ਨੋਟ ''''ਚ ਲੌਕਡਾਊਨ ਦੱਸਿਆ ਕਾਰਨ - ਪ੍ਰੈੱਸ ਰਿਵੀਊ

10/18/2020 9:09:57 AM

ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਕਲੇਰ ਵਿੱਚ ਇੱਕ ਪਰਿਵਾਰ ਦੇ 4 ਜੀਆਂ ਦੀਆਂ ਲਾਸ਼ਾਂ ਅੱਗ ''ਚ ਸੜ੍ਹੀਆਂ ਹੋਈਆਂ ਮਿਲੀਆਂ, ਜਿਨ੍ਹਾਂ ਵਿੱਚ 2 ਬੱਚੇ ਵੀ ਸ਼ਾਮਲ ਹਨ।

ਹਿੰਦੁਸਤਾਨ ਟਾਈਮਜ਼ ਨੇ ਪੁਲਿਸ ਦੇ ਹਵਾਲੇ ਨਾਲ ਦੱਸਿਆ ਹੈ ਕਿ ਇੱਟਾਂ ਦੇ ਭੱਠੇ ''ਤੇ ਕੰਮ ਕਰਨ ਵਾਲੇ ਸੁਪਰਵਾਈਜ਼ਰ ਦਾ ਪਰਿਵਾਰ ਦੱਸਿਆ ਗਿਆ ਹੈ।

ਲਾਸ਼ਾਂ ਕੋਲੋਂ 3 ਪੰਨਿਆਂ ਦਾ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿੱਚ 40 ਸਾਲਾ ਪਰਿਵਾਰ ਦੇ ਮੁਖੀ ਨੇ ਇਸ ਕਦਮ ਪਿੱਛੇ ਕੋਵਿਡ-19 ਕਾਰਨ ਲੱਗੇ ਲੌਕਡਾਊਨ ਕਰਕੇ ਦਰਪੇਸ਼ ਮੁਸ਼ਕਲਾਂ ਨੂੰ ਕਾਰਨ ਦੱਸਿਆ।

ਪੁਲਿਸ ਸੁਪਰੀਡੈਂਟ ਸੇਵਾ ਸਿੰਘ ਮਲਹੀ ਨੇ ਦੱਸਿਆ ਹੈ ਕਿ ਪਰਿਵਾਰ ਰਾਜਸਥਾਨ ਤੋਂ ਤਾਲੁੱਕ ਰੱਖਦਾ ਸੀ। ਲਾਸ਼ਾਂ ਵਿੱਚ ਸੁਪਰੀਵਾਈਜ਼ਰ, 36 ਸਾਲਾ ਉਸ ਦੀ ਪਤਨੀ, 15 ਸਾਲਾ ਕੁੜੀ ਅਤੇ 10 ਸਾਲਾ ਮੁੰਡਾ ਵੀ ਹੈ।

ਮੰਨਿਆ ਜਾ ਰਿਹਾ ਹੈ ਉਨ੍ਹਾਂ ਨੇ ਤੜਕੇ 4 ਵਜੇ ਮਿੱਟੀ ਦਾ ਤੇਲ ਛਿੜਕਿਆ ਅਤੇ ਖ਼ੁਦ ਨੂੰ ਅੱਗ ਦੇ ਹਵਾਲੇ ਕਰ ਦਿੱਤਾ।

ਇਹ ਵੀ ਪੜ੍ਹੋ-

  • ਭਾਰਤ ਤੇ ਪਾਕਿਸਤਾਨ ਦੇ ਲੋਕ ਕਿਵੇਂ ਅਮਰੀਕੀ ਚੋਣਾਂ ਲਈ ਇਕੱਠੇ ਪ੍ਰਚਾਰ ਕਰ ਰਹੇ
  • ਬੰਗਲਾਦੇਸ਼ ਕੀ GDP ਗ੍ਰੋਥ ਵਿੱਚ ਭਾਰਤ ਨੂੰ ਪਛਾੜ ਦੇਵੇਗਾ
  • ਨਿਊਜ਼ੀਲੈਂਡ ਆਮ ਚੋਣਾਂ: ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਮਿਲੀ ਵੱਡੀ ਜਿੱਤ

ਕੋਰੋਨਾਵਾਇਰਸ ਵੈਕਸੀਨ: ਸਪੁਤਨਿਕ-5 ਨੂੰ ਭਾਰਤ ''ਚ ਦੂਜੇ ਅਤੇ ਤੀਜੇ ਗੇੜ ਲਈ ਮਿਲੀ ਮਨਜ਼ੂਰੀ

ਰੂਸ ਵੱਲੋਂ ਬਣਾਈ ਗਈ ਕੋਰੋਨਾਵਾਇਰਸ ਵੈਕਸੀਨ ਸਪੁਤਨਿਕ-5 ਨੂੰ ਭਾਰਤ ਵਿੱਚ ਦੂਜੇ ਅਤੇ ਤੀਜੇ ਗੇੜ ਦੇ ਮਨੁੱਖੀ ਟ੍ਰਾਇਲ ਲਈ ਮਨਜ਼ੂਰੀ ਮਿਲ ਗਈ ਹੈ।

Getty Images
ਰੂਸ ਨੇ ਇਸ ਵੈਕਸੀਨ ਦਾ ਨਾਮ ''ਸਪੁਤਨਿਕ ਵੀ'' ਦਿੱਤਾ ਹੈ ਤੇ ਰੂਸੀ ਭਾਸ਼ਾ ਵਿੱਚ ''ਸਪੁਤਨਿਕ'' ਸ਼ਬਦ ਦਾ ਅਰਥ ਸੈਟੇਲਾਈਟ ਹੁੰਦਾ ਹੈ (ਸੰਕੇਤਕ ਤਸਵੀਰ)

ਦਿ ਟਾਈਮ ਆਫ ਇੰਡੀਆ ਦੀ ਖ਼ਬਰ ਮੁਤਾਬਕ ਡਰੱਗਸ ਕੰਟਰੋਲਰ ਜਨਰਲ ਆਫ ਇੰਡੀਆ ਨੇ (DCGI) ਨੇ ਭਾਰਤ ਦਵਾਈ ਨਿਰਮਾਤਾ ਡਾ. ਰੈੱਡੀਜ਼ ਲੈਬੋਰੇਟਰੀਜ਼ ਨੂੰ ਮਨੁੱਖੀ ਟ੍ਰਇਲ ਦੇ ਦੂਜੇ ਅਤੇ ਤੀਜੇ ਫੇਜ਼ ਦੇ ਟ੍ਰਾਇਲ ਲਈ ਮਨਜ਼ੂਰੀ ਦੇ ਦਿੱਤੀ ਹੈ।

ਰਸ਼ੀਅਨ ਡਾਇਰੈਕਟ ਇੰਸਵੈਸਟਮੈਂਟ ਫੰਡ ਅਤੇ ਡਾ. ਰੈੱਡੀ ਦਾ ਕਹਿਣਾ ਹੈ ਕਿ ਦੂਜਾ ਅਤੇ ਤੀਜਾ ਫੇਜ਼ ਬਹੁ-ਕੇਂਦਰ ਹੋਵੇਗਾ ਅਤੇ ਕੰਟਰੋਲ ਤਹਿਤ ਅਧਿਐਨ ਬੇਤਰੀਤਬੇ ਢੰਗ ਵਾਲਾ ਹੋਵੇਗਾ ਅਤੇ ਇਸ ਵਿੱਚ ਸੁਰੱਖਿਆ ਤੇ ਇਮਿਊਜੈਨੇਸਿਟੀ ਅਧਿਐਨ ਵੀ ਸ਼ਾਮਲ ਹੋਵੇਗਾ।

ਡਾ. ਰੈੱਡੀਜ਼ ਲੈਬੋਰੇਟਰੀਜ਼ ਦੇ ਸਹਿ-ਸੰਥਾਪਕ ਅਤੇ ਮੈਨੇਜਿੰਗ ਡਾਇਰੈਕਟਰ ਡੀਵੀ ਪ੍ਰਸਾਦ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਹ ਇੱਕ ਮਹੱਤਵਪੂਰਨ ਵਿਕਾਸ ਹੈ, ਜੋ ਸਾਨੂੰ ਭਾਰਤ ਵਿੱਚ ਕਲੀਨਿਕਲ ਟ੍ਰਾਇਲ ਸ਼ੁਰੂ ਕਰਨ ਦੀ ਮਨਜ਼ੂਰੀ ਦਿੰਦਾ ਹੈ।

https://www.youtube.com/watch?v=xWw19z7Edrs&t=1s

ਭੁੱਖਮਰੀ: ਭਾਰਤ 94ਵੇਂ ਰੈਂਕ ''ਤੇ

ਗਲੋਬਲ ਹੰਗਰ ਇੰਡੈਕਸ 2020 ਦੀ ਭੁੱਖਮਰੀ ਸੂਚੀ ਵਿੱਚ ਸ਼ਾਮਲ ਸਾਰੇ ਗੁਆਂਢੀ ਮੁਲਕਾਂ ਦੀ ਰੈਂਕਿੰਗ ਭਾਰਤ ਨਾਲੋਂ ਬਿਹਤਰ ਨਜ਼ਰ ਆਈ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਵਿਸ਼ਵ ਭਰ ਦੇ 107 ਮੁਲਕਾਂ ਦੀ ਆਲਮੀ ਭੁੱਖਮਰੀ ਸੂਚੀ ਵਿੱਚ ਭਾਰਤ 94ਵੇਂ ਦਰਜੇ ''ਤੇ ਹੈ ਅਤੇ ਇਹ ''ਗੰਭੀਰ'' ਭੁੱਖਮਰੀ ਸੂਚੀ ਵਿੱਚ ਸ਼ਾਮਲ ਹੈ।

BBC

ਮਾਹਰਾਂ ਨੇ ਇਸ ਸਬੰਧੀ ਨੀਤੀਆਂ ਲਾਗੂ ਕਰਨ ਦੀ ਕਮਜ਼ੋਰ ਪ੍ਰਕਿਰਿਆ, ਨਿਗਰਾਨੀ ਦੀ ਘਾਟ, ਕੁਪੋਸ਼ਣ ਰੋਕਣ ਪ੍ਰਤੀ ਲੁਕਵੀਂ ਪਹੁੰਚ ਅਤੇ ਮਾੜੀ ਕਾਰਗੁਜਾਰੀ ਨੂੰ ਕਾਰਨ ਦੱਸਿਆ ਹੈ।

ਪਿਛਲੇ ਸਾਲ 117 ਦੇਸ਼ਾਂ ਦੀ ਸੂਚੀ ਵਿੱਚ ਭਾਰਤ 102ਵੇਂ ਨੰਬਰ ''ਤੇ ਸੀ। ਗੁਆਂਢੀ ਮੁਲਕ ਬੰਗਲਾਦੇਸ਼, ਮਿਆਂਮਾਰ ਅਤੇ ਪਾਕਿਸਤਾਨ ਵੀ ''ਗੰਭੀਰ'' ਸੂਚੀ ਵਿੱਚ ਸ਼ਾਮਲ ਹਨ ਪਰ ਇਨ੍ਹਾਂ ਦੀ ਰੈਂਕਿੰਗ ਭਾਰਤ ਨਾਲੋਂ ਬਿਹਤਰ ਹੈ।

ਇਹ ਵੀ ਪੜ੍ਹੋ-

  • ਕੋਰੋਨਾਵਾਇਰਸ: ਰੂਸ ਨੇ ਕੀਤਾ ਪਹਿਲੀ ਦਵਾਈ ਬਣਾਉਣ ਦਾ ਦਾਅਵਾ
  • ਅੰਮ੍ਰਿਤਸਰ ਰੇਲ ਹਾਦਸਾ: ਕਦੋਂ, ਕੀ ਅਤੇ ਕਿਵੇਂ ਹੋਇਆ
  • ''ਲੋਕ ਰਾਵਣ ਸਾੜਦੇ ਨੇ ਅਸੀਂ ਘਰ ਹੀ ਸਾੜ ਲਿਆ''

ਅੰਮ੍ਰਿਤਸਰ ਰੇਲ ਹਾਦਸਾ: ਪੀੜਤ ਪਰਿਵਾਰਾਂ ਅਜੇ ਵੀ ਨੌਕਰੀ ਦੇ ਇੰਤਜ਼ਾਰ ਵਿੱਚ

ਅੰਮ੍ਰਿਤਸਰ ਵਿੱਚ ਦੁਸਹਿਰੇ ਵਾਲੇ ਦਿਨ ਹੋਏ ਰੇਲ ਹਾਦਸੇ ਨੂੰ ਦੋ ਸਾਲ ਹੋ ਚੱਲੇ ਹਨ ਪਰ ਪੀੜਤ ਪਰਿਵਾਰ ਅਜੇ ਵੀ ਸਰਕਾਰੀ ਨੌਕਰੀ ਦੀ ਰਾਹ ਤੱਕ ਰਹੇ ਹਨ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ 2 ਸਾਲਾਂ ਦਾ ਸਮਾਂ ਬੀਤਣ ਮਗਰੋਂ ਵੀ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ ਅਤੇ ਉਹ ਅਜੇ ਵੀ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ।

BBC
ਇਸ ਹਾਦਸੇ ਵਿੱਚ 58 ਲੋਕਾਂ ਦੀ ਮੌਤ ਹੋ ਗਈ ਸੀ

19 ਅਕਤੂਰ 2018 ਦੀ ਸ਼ਾਮ ਨੂੰ ਵਾਪਰੇ ਇਸ ਹਾਦਸੇ ਵਿੱਚ 58 ਲੋਕਾਂ ਦੀ ਮੌਤ ਹੋ ਗਈ ਸੀ।

ਉਸ ਵੇਲੇ ਸੂਬਾ ਸਰਕਾਰ ਨੇ ਹਰ ਪੀੜਤ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਸੀ, ਇਸ ਤੋਂ ਇਲਾਵਾ 5 ਲੱਖ ਰੁਪਏ ਮੁਆਵਜ਼ਾ ਅਤੇ ਕੇਂਦਰ ਸਰਕਾਰ ਵੱਲੋਂ 2 ਲੱਖ ਪ੍ਰਤੀ ਵਿਅਕਤੀ ਮੁਆਵਜ਼ਾ ਦਿੱਤਾ ਗਿਆ ਸੀ ਪਰ ਨੌਕਰੀ ਅਜੇ ਤੱਕ ਨਹੀਂ ਮਿਲੀ।

ਆਰਮੀਨੀਆ ਦਾ ਇਲਜ਼ਾਮ, ਜੰਗਬੰਦੀ ਦੇ ਮਿੰਟਾਂ ਬਾਅਦ ਅਜ਼ਬਾਈਜਾਨ ਨੇ ਰਾਕੇਟ ਦਾਗ਼ੇ

ਆਰਮੀਨੀਆ ਅਤੇ ਅਜ਼ਰਬਾਈਜਾਨ ਵਿਚਾਲੇ ਦੂਜੀ ''ਮਨੁੱਖੀ ਜੰਗਬੰਦੀ'' ਲਾਗੂ ਹੋਣ ਤੋਂ ਕੁਝ ਮਿੰਟਾਂ ਬਾਅਦ ਹੀ ਆਰਮੀਨੀਆ ਨੇ ਅਜ਼ਰਬਾਈਜਾਨ ''ਤੇ ਜੰਗਬੰਦੀ ਦੀ ਉਲੰਘਣਾ ਦਾ ਇਲਜ਼ਾਮ ਲਗਾਇਆ ਹੈ।

ਬੀਬੀਸੀ ਹਿੰਦੀ ਦੀ ਖ਼ਬਰ ਮੁਤਾਬਕ ਆਰਮੀਨੀਆ ਦੇ ਰੱਖਿਆ ਮੰਤਰਾਲੇ ਦੀ ਬੁਲਾਰਾ ਨੇ ਕਿਹਾ ਹੈ ਕਿ ਜੰਗਬੰਦੀ ਲਾਗੂ ਹੋਣ ਦੇ ਚਾਰ ਮਿੰਟਾਂ ਬਾਅਦ ਅਜ਼ਰਬਾਈਜਾਨ ਨੇ ਗੋਲੀਆਂ ਚਲਾਈਆਂ ਹਨ ਅਤੇ ਰਾਕੇਟ ਦਾਗ਼ੇ ਹਨ।

ਅਜ਼ਰਬਾਈਜਾਨ ਨੇ ਅਜੇ ਤੱਕ ਇਨ੍ਹਾਂ ਇਲਜ਼ਾਮਾਂ ਬਾਰੇ ਕੁਝ ਨਹੀਂ ਕਿਹਾ ਹੈ।

21 ਦਿਨਾਂ ਤੱਕ ਚੱਲੀ ਲੜਾਈ ਤੋਂ ਬਾਅਦ ਆਰਮੀਨੀਆ ਅਤੇ ਅਜ਼ਰਬਾਈਜਾਨ ਦੂਜੀ ਵਾਰ ਵਿਵਾਦਤ ਨਾਗੋਨਾਰਾ-ਕਾਰਾਬਾਖ਼ ਖੇਤਰ ਵਿੱਚ ''ਮਨੁੱਖੀ ਜੰਗਬੰਦੀ'' ਲਈ ਤਿਆਰ ਹੋਏ ਸਨ।

ਦੋਵਾਂ ਦੇਸ਼ਾਂ ਨੇ ਕਿਹਾ ਸੀ ਕਿ ਜੰਗਬੰਦੀ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਦੀ ਅੱਧੀ ਰਾਤ ਤੋਂ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ:

  • 1947 ਦੀ ਵੰਡ ਤੋਂ ਬਾਅਦ 2 ਬਲਦਾਂ ਵੱਟੇ ਵੇਚੀ ਗਈ ਆਇਸ਼ਾ ਨੇ ਜਦੋਂ 73 ਸਾਲ ਬਾਅਦ ਪਰਿਵਾਰ ਨੂੰ ਦੇਖਿਆ
  • ਭਾਰਤ ਦੀਆਂ ਉਹ ਰਾਣੀਆਂ ਜਿਨ੍ਹਾਂ ਨੇ 200 ਸਾਲ ਪਹਿਲਾਂ ਵੈਕਸੀਨ ਦਾ ਪ੍ਰਚਾਰ ਕੀਤਾ
  • ਹਾਥਰਸ ਮਾਮਲਾ : ਕੀ ਸਰੀਰ ''ਤੇ ''ਸੀਮਨ'' ਦਾ ਮਿਲਣਾ ਹੀ ਰੇਪ ਨੂੰ ਸਾਬਤ ਕਰਦਾ ਹੈ?

https://www.youtube.com/watch?v=kp9GavlWbvo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''26ea99d5-5502-4cf5-bfbc-e03739427be6'',''assetType'': ''STY'',''pageCounter'': ''punjabi.india.story.54588243.page'',''title'': ''ਪੰਜਾਬ \''ਚ 2 ਬੱਚਿਆਂ ਸਣੇ ਪਰਿਵਾਰ ਨੇ ਲਗਾਈ ਅੱਗ, ਸੁਸਾਈਡ ਨੋਟ \''ਚ ਲੌਕਡਾਊਨ ਦੱਸਿਆ ਕਾਰਨ - ਪ੍ਰੈੱਸ ਰਿਵੀਊ'',''published'': ''2020-10-18T03:33:18Z'',''updated'': ''2020-10-18T03:33:18Z''});s_bbcws(''track'',''pageView'');