ਪੰਜਾਬ ਵਿੱਚ ਕਿਸਾਨ ਕਾਰਪੋਰੇਟ ਘਰਾਨਿਆਂ ਖਿਲਾਫ਼ ਅੰਦੋਲਨ ਦੀ ਤਿਆਰੀ ਕਿਵੇਂ ਕਰ ਰਹੇ ਹਨ - ਪ੍ਰੈਸ ਰਿਵੀਊ

09/29/2020 9:09:06 AM

BBC
ਭਾਰਤੀ ਕਿਸਾਨ ਯੂਨੀਅਨ ਨੇ ਕਿਹਾ ਕਿ ਉਹ ਰਿਲਾਇੰਸ ਅਤੇ ਹੋਰ ਕਾਰਪੋਰੇਟ ਘਰਾਣਿਆਂ ਦੇ ਪੈਟਰੋਲ ਪੰਪ, ਮਾਲ ਅਤੇ ਟੋਲ ਪਲਾਜਾ ਦਾ ਘੇਰਾਓ ਕਰਨਗੇ

ਨਵੇਂ ਖ਼ੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਗੁੱਸਾ ਵੱਧਦਾ ਹੀ ਜਾ ਰਿਹਾ ਹੈ ਤੇ ਹੁਣ ਉਨ੍ਹਾਂ ਦੇ ਗੁੱਸੇ ਦਾ ਸੇਕ ਕਾਰਪੋਰੇਟ ਤੱਕ ਪੁੱਜਦਾ ਨਜ਼ਰ ਆ ਰਿਹਾ ਹੈ।

''ਦਿ ਟ੍ਰਿਬਿਊਨ'' ਅਖ਼ਬਾਰ ਮੁਤਾਬਕ, ਤਲਵੰਡੀ ਸਾਬੋ ''ਚ ਰਿਲਾਇੰਸ ਪੈਟਰੋ ਪੰਪ ''ਤੇ ਕਿਸਾਨਾਂ ਵਲੋਂ ਰੋਸ ਮੁਜ਼ਾਹਰਾ ਕੀਤਾ ਗਿਆ।

ਭਾਰਤੀ ਕਿਸਾਨ ਯੂਨੀਅਨ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ''ਚ ਰਿਲਾਇੰਸ ਅਤੇ ਹੋਰ ਕਾਰਪੋਰੇਟ ਘਰਾਣਿਆਂ ਦੇ ਪੈਟਰੋਲ ਪੰਪ, ਮਾਲ ਅਤੇ ਟੋਲ ਪਲਾਜਾ ਦਾ ਘੇਰਾਓ ਕਰਨਗੇ।

ਇਸ ਤੋਂ ਇਲਾਵਾ ਕਈ ਵਟਸਐੱਪ ਗਰੁੱਪਾਂ ਵਿੱਚ ਵੀ ਰਿਲਾਈਂਸ ਦੇ ਅਦਾਨੀ ਗਰੁੱਪ ਦੇ ਬਾਈਕਾਟ ਦੇ ਮੈਸੇਜ ਵਾਇਰਲ ਹੋ ਰਹੇ ਹਨ।

ਇਹ ਵੀ ਪੜ੍ਹੋ

  • ਅਕਾਲੀ ਦਲ-ਭਾਜਪਾ ਦਾ ਪਹਿਲਾਂ ਵੀ ਤੋੜ-ਵਿਛੋੜਾ ਕਦੋਂ ਤੇ ਕਿਹੜੇ ਹਾਲਾਤ ’ਚ ਹੋ ਚੁੱਕਿਆ ਹੈ
  • ਜਦੋਂ ਜਨ ਸੰਘ ਨੇ ਬਾਦਲ ਦੀ ਅਗਵਾਈ ਵਾਲੀ ਸਰਕਾਰ ਤੋਂ ਲਈ ਸੀ ਹਮਾਇਤ ਵਾਪਸ
  • ਅਕਾਲੀ-ਭਾਜਪਾ ਗਠਜੋੜ ਟੁੱਟਣ ਨਾਲ ਕਿਸ ਨੂੰ ਹੋਵੇਗਾ ਫਾਇਦਾ ਤੇ ਕਿਸ ਦਾ ਨੁਕਸਾਨ
  • ਅਕਾਲੀ-ਭਾਜਪਾ ਗਠਜੋੜ ਟੁੱਟਣ ''ਤੇ ਕੀ ਬੋਲੇ ਪੰਜਾਬ ਦੇ ਭਾਜਪਾ ਆਗੂ

ਇੰਨ੍ਹਾਂ ਹੀ ਨਹੀਂ, ਸੋਸ਼ਲ ਮੀਡੀਆ ''ਤੇ ਰਿਲਾਇੰਸ ਪੰਪਾਂ ਅਤੇ ਜਿਓ ਦੇ ਸਿਮ ਕਾਰਡਾਂ ਦਾ ਬਾਇਕਾਟ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ।

ਕਿਸਾਨ ਆਗੂ ਰੇਸ਼ਮ ਸਿੰਘ ਨੇ ਕਿਹਾ, "ਇਹ ਖੇਤੀ ਕਾਨੂੰਨ ਜੋ ''ਇੱਕ ਰਾਸ਼ਟਰ, ਇੱਕ ਮੰਡੀ'' ਦੀ ਤਰਜ਼ ''ਤੇ ਬਣਾਇਆ ਗਿਆ ਹੈ, ਇਹ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਹੈ। ਖ਼ੇਤੀ ਕਾਨੂੰਨ ਬਨਾਉਣ ਵਿੱਚ ਅੰਬਾਨੀ ਅਤੇ ਅਡਾਨੀ ਵਰਗੇ ਵਪਾਰੀਆਂ ਦਾ ਹੱਥ ਹੈ। ਇਸ ਨਾਲ ਕਿਸਾਨਾਂ ''ਤੇ ਬਹੁਤ ਮਾੜਾ ਅਸਰ ਪਵੇਗਾ।"

ਕੋਰੋਨਾ ਜੰਗ ''ਚ ਗੁਰਦੁਆਰਿਆਂ ਨੂੰ ਕਰੋ ਸ਼ਾਮਲ

Getty Images
ਪੀਐੱਮ ਮੋਦੀ ਨੇ ਮੁੱਖਮੰਤਰੀ ਅਮਰਿੰਦਰ ਸਿੰਘ ਨੂੰ ਉਨ੍ਹਾਂ 60 ਜ਼ਿਲ੍ਹਿਆਂ ''ਤੇ ਖ਼ਾਸ ਤੌਰ ''ਤੇ ਫੋਕਸ ਕਰਨ ਨੂੰ ਕਿਹਾ ਹੈ

ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਇਸ ਕੋਰੋਨਾ ਜੰਗ ਵਿੱਚ ਗੁਰਦੁਆਰਿਆਂ ਨੂੰ ਸ਼ਾਮਲ ਕਰਨ ਲਈ ਕਿਹਾ ਹੈ।

''ਦਿ ਟ੍ਰਿਬਿਊਨ'' ਅਖ਼ਬਾਰ ਮੁਤਾਬਕ, ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਰਚੂਅਲ ਮੀਟਿੰਗ ਤੋਂ ਬਾਅਦ ਕੇਂਦਰ ਸਿਹਤ ਸਕੱਤਰ ਨੇ ਪੰਜਾਬ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਪੱਤਰ ਲਿਖਦਿਆਂ ਕਿਹਾ ਹੈ ਕਿ ਸੂਬੇ ''ਚ ਵੱਧਦੇ ਕੋਰੋਨਾ ਨਾਲ ਹੋਈਆਂ ਮੌਤਾਂ ਦਾ ਕਾਰਨ ਮਰੀਜ਼ਾਂ ਵਲੋਂ ਹਸਪਤਾਲ ਪਹੁੰਚਣ ''ਚ ਦੇਰੀ ਕਰਨਾ ਹੈ।

ਪੱਤਰ ''ਚ ਲਿਖਿਆ ਗਿਆ ਹੈ ਕਿ ਸੂਬਾ ਸਰਕਾਰ ਗੁਰਦੁਆਰਿਆਂ ਅਤੇ ਹੋਰ ਸਾਮਾਜਿਕ ਸੰਗਠਨਾਂ ਨੂੰ ਲੋਕਾਂ ਨੂੰ ਮਾਸਕ ਪਾਉਣ ਅਤੇ ਸਾਮਾਜਿਕ ਦੂਰੀ ਬਣਾਏ ਰੱਖਣ ਦੇ ਨਿਯਮਾਂ ਬਾਰੇ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।

ਪੱਤਰ ਦੇ ਮੁਤਾਬਕ ਪੀਐੱਮ ਮੋਦੀ ਨੇ ਮੁੱਖਮੰਤਰੀ ਅਮਰਿੰਦਰ ਸਿੰਘ ਨੂੰ ਉਨ੍ਹਾਂ 60 ਜ਼ਿਲ੍ਹਿਆਂ ''ਤੇ ਖ਼ਾਸ ਤੌਰ ''ਤੇ ਫੋਕਸ ਕਰਨ ਨੂੰ ਕਿਹਾ ਹੈ ਜਿਥੇ ਕੇਸ ਲਗਾਤਾਰ ਵਧ ਰਹੇ ਹਨ।

https://www.youtube.com/watch?v=xWw19z7Edrs&t=1s

ਚੀਨ ਨੇ ਪਹਿਲੀ ਵਾਰ ਐਲਏਸੀ ’ਤੇ ਆਪਣਾ ਸਟੈਂਡ ਕੀਤਾ ਸਪਸ਼ਟ

Getty Images
ਦਹਾਕਿਆਂ ਬਾਅਦ ਇਹ ਪਹਿਲੀ ਵਾਰ ਹੈ ਕਿ ਚੀਨ ਨੇ ਇਸ ''ਤੇ ਆਪਣਾ ਪੱਖ ਸਪੱਸ਼ਟ ਤੌਰ ''ਤੇ ਪੇਸ਼ ਕੀਤਾ ਹੈ

ਚੀਨ ਨੇ ਕਿਹਾ ਹੈ ਕਿ ਉਹ 7 ਨਵੰਬਰ, 1959 ਨੂੰ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਪ੍ਰੀਮੀਅਰ ਝੌਅ ਐਨਲਾਈ ਦੁਆਰਾ ਪ੍ਰਸਤਾਵਿਤ ਅਸਲ ਕੰਟਰੋਲ ਰੇਖਾ (ਐਲਏਸੀ) ਦੀ ਪਾਲਣਾ ਕਰਦੇ ਹਨ।

ਦਹਾਕਿਆਂ ਬਾਅਦ ਇਹ ਪਹਿਲੀ ਵਾਰ ਹੈ ਕਿ ਚੀਨ ਨੇ ਇਸ ''ਤੇ ਆਪਣਾ ਪੱਖ ਸਪੱਸ਼ਟ ਤੌਰ ''ਤੇ ਪੇਸ਼ ਕੀਤਾ ਹੈ।

''ਹਿੰਦੂਸਤਾਨ ਟਾਈਮਜ਼'' ਅਖ਼ਬਾਰ ਨੂੰ ਦਿੱਤੇ ਵਿਸ਼ੇਸ਼ ਬਿਆਨ ''ਚ ਪੂਰਬੀ ਲੱਦਾਖ ਵਿਚ ਚੱਲ ਰਹੇ ਸਰਹੱਦੀ ਸੰਘਰਸ਼ ਦੇ ਵਿਚਕਾਰ ਬੀਜਿੰਗ ਦੀ ਸਥਿਤੀ ਸਪਸ਼ਟ ਕੀਤੀ ਹੈ।

ਚੀਨ ਦੇ ਵਿਦੇਸ਼ ਮੰਤਰਾਲੇ ਨੇ ਮੈਂਡਰਿਨ ਵਿਚ ਦਿੱਤੇ ਬਿਆਨ ਵਿਚ ਮਈ ਤੋਂ ਚੱਲ ਰਹੇ ਤਣਾਅ ਅਤੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ 15 ਜੂਨ ਨੂੰ ਹੋਏ ਸੰਘਰਸ਼ ਲਈ ਭਾਰਤੀ ਫੌਜ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਇਹ ਝੜਪ ਇਕ ''ਮੰਦਭਾਗੀ ਘਟਨਾ'' ਹੈ।

ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ, "ਪਹਿਲਾਂ ਤਾਂ ਚੀਨ-ਭਾਰਤ ਸਰਹੱਦੀ ਐਲਏਸੀ ਬਹੁਤ ਸਪੱਸ਼ਟ ਹੈ, ਇਹ 7 ਨਵੰਬਰ, 1959 ਦੀ ਐਲਏਸੀ ਹੈ। ਚੀਨ ਨੇ 1950 ਦੇ ਦਹਾਕੇ ਵਿੱਚ ਇਸਦੀ ਘੋਸ਼ਣਾ ਕੀਤੀ ਸੀ ਅਤੇ ਭਾਰਤ ਸਮੇਤ ਅੰਤਰਰਾਸ਼ਟਰੀ ਭਾਈਚਾਰਾ ਵੀ ਇਸ ਬਾਰੇ ਜਾਣੂ ਹੈ।"

ਇਹ ਵੀ ਪੜ੍ਹੋ

  • ਕੋਰੋਨਾ ਮਗਰੋਂ ਵਾਇਰਸ ਦਾ ਇਹ ਅਸਰ ਭਾਰਤ ਦੀਆਂ ਫ਼ਿਕਰਾਂ ਵਧਾ ਰਿਹਾ
  • ਬਾਦਲ ਪਰਿਵਾਰ ਦੇ ਘਰ ਦੀਆਂ ਰੌਣਕਾਂ ਧਰਨਿਆਂ ਤੇ ਨਾਕਿਆਂ ''ਚ ਕਿਵੇਂ ਗੁਆਚ ਗਈਆਂ
  • ਭਾਰਤ ਦੀਆਂ ਉਹ ਰਾਣੀਆਂ ਜਿਨ੍ਹਾਂ ਨੇ 200 ਸਾਲ ਪਹਿਲਾਂ ਵੈਕਸੀਨ ਦਾ ਪ੍ਰਚਾਰ ਕੀਤਾ

ਇਹ ਵੀ ਵੇਖੋ

https://www.youtube.com/watch?v=3RWvva5lCi4

https://www.youtube.com/watch?v=ushAaYVw_JA

https://www.youtube.com/watch?v=yjL8fTSP54w

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''12d2aa65-be11-495b-873c-c8501a5cb760'',''assetType'': ''STY'',''pageCounter'': ''punjabi.india.story.54335811.page'',''title'': ''ਪੰਜਾਬ ਵਿੱਚ ਕਿਸਾਨ ਕਾਰਪੋਰੇਟ ਘਰਾਨਿਆਂ ਖਿਲਾਫ਼ ਅੰਦੋਲਨ ਦੀ ਤਿਆਰੀ ਕਿਵੇਂ ਕਰ ਰਹੇ ਹਨ - ਪ੍ਰੈਸ ਰਿਵੀਊ'',''published'': ''2020-09-29T03:36:45Z'',''updated'': ''2020-09-29T03:36:45Z''});s_bbcws(''track'',''pageView'');