ਡੌਨਲਡ ਟਰੰਪ ਨੇ ਦਿੱਤਾ ‘ਕੇਵਲ 750 ਡਾਲਰ ਟੈਕਸ’, ਅਖ਼ਬਾਰ ਨਿਊਯਾਰਕ ਟਾਈਮਜ਼ ਦਾ ਦਾਅਵਾ

09/28/2020 3:09:02 PM

ਅਮਰੀਕੀ ਅਖ਼ਬਾਰ ਨਿਊਯਾਰਕ ਟਾਈਮਜ਼ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਡੌਨਲਡ ਟਰੰਪ ਨੇ 2016 ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਲੜ ਵਾਲੇ ਸਾਲ ਅਤੇ ਉਸਦੇ ਅਗਲੇ ਸਾਲ ਵ੍ਹਾਈਟ ਹਾਊਸ ਵਿੱਚ ਜਾਣ ਤੋਂ ਬਾਅਦ ਕੇਵਲ ਸਾਢੇ 750 ਡਾਲਰ ਦਾ ਇਨਕਮ ਟੈਕਸ ਅਦਾ ਕੀਤਾ।

ਨਿਊਯਾਰਕ ਟਾਈਮਜ਼ ਨੇ ਕਿਹਾ ਹੈ ਕਿ ਉਨ੍ਹਾਂ ਨੇ ਟਰੰਪ ਅਤੇ ਉਨ੍ਹਾਂ ਦੀਆਂ ਕੰਪਨੀਆਂ ਦੇ ਦੋ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਇਨਕਮ ਟੈਕਸ ਰਿਟਰਨ ਅੰਕੜੇ ਹਾਸਲ ਕੀਤੇ ਗਏ ਹਨ।

ਅਖ਼ਬਾਰ ਨੇ ਕਿਹਾ ਹੈ ਕਿ ਟਰੰਪ ਨੇ ਪਿਛਲੇ 15 ਵਿੱਚੋਂ 10 ਸਾਲਾਂ ਵਿੱਚ ਕੋਈ ਇਨਕਮ ਟੈਕਸ ਨਹੀਂ ਭਰਿਆ ਹੈ।

ਇਹ ਵੀ ਪੜ੍ਹੋ-

  • 50 ਸਾਲ ਪਹਿਲਾਂ ਜਦੋਂ ਜਨਸੰਘ ਨੇ ਬਾਦਲ ਦੀ ਅਗਵਾਈ ਵਾਲੀ ਸਰਕਾਰ ਤੋਂ ਹਮਾਇਤ ਵਾਪਸ ਲੈ ਲਈ
  • ਭਾਰਤ ਵਿੱਚ ਕੋਰੋਨਾਵਾਇਰਸ ਦੀ ਲਾਗ ਦਾ ਅੰਕੜਾ 60 ਲੱਖ ਤੋਂ ਪਾਰ
  • ਅਕਾਲੀ-ਭਾਜਪਾ ਗਠਜੋੜ ਟੁੱਟਣ ਨਾਲ ਕਿਸ ਨੂੰ ਹੋਵੇਗਾ ਫਾਇਦਾ ਤੇ ਕਿਸ ਦਾ ਨੁਕਸਾਨ

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਦੀਆਂ ਕੰਪਨੀਆਂ ਨੂੰ ਲਗਾਤਾਰ ਘਾਟੇ ਵਿੱਚ ਦਿਖਾਇਆ ਗਿਆ, ਜਿਸ ਨਾਲ ਉਹ ਸਾਲਾਂ ਤੱਕ ਟੈਕਸ ਦੇਣ ਤੋਂ ਬਚਦੇ ਰਹੇ।

ਟਰੰਪ ਨੇ ਇਸ ਰਿਪੋਰਟ ਨੂੰ "ਫੇਕ ਨਿਊਜ਼" ਦੱਸਿਆ ਹੈ।

ਉਨ੍ਹਾਂ ਨੇ ਐਤਵਾਰ ਨੂੰ ਰਿਪੋਰਟ ਪ੍ਰਕਾਸ਼ਿਤ ਹੋਣ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, "ਮੈਂ ਟੈਕਸ ਦਾ ਭੁਗਤਾਨ ਕੀਤਾ ਹੈ ਅਤੇ ਮੇਰਾ ਟੈਕਸ ਰਿਟਰਨ ਆਡਿਟ ਹੋ ਰਿਹਾ ਹੈ, ਕਾਫੀ ਲੰਬੇ ਸਮੇਂ ਤੋਂ ਆਡਿਟ ਹੋ ਰਿਹਾ ਹੈ।"

Getty Images
ਅਖ਼ਬਾਰ ਨੇ ਇਲਜ਼ਾਮ ਲਗਾਇਆ ਹੈ ਕਿ ਟਰੰਪ ਨੇ ਪਿਛਲੇ 15 ਵਿੱਚੋਂ 10 ਸਾਲਾਂ ਵਿੱਚ ਕੋਈ ਇਨਕਮ ਟੈਕਸ ਨਹੀਂ ਭਰਿਆ ਹੈ

ਟਰੰਪ ਨੇ ਕਿਹਾ, "ਆਈਆਰਐੱਸ (ਇੰਟਰਨਲ ਰੈਵੇਨਿਊ) ਦਾ ਵਿਹਾਰ ਮੇਰੇ ਨਾਲ ਚੰਗਾ ਨਹੀਂ, ਉਹ ਮੇਰੇ ਨਾਲ ਬਹੁਤ ਬੁਰਾ ਵਿਹਾਰ ਕਰਦੇ ਹਨ।"

ਟਰੰਪ ਆਪਣੇ ਵਪਾਰ ਸਬੰਧੀ ਦਸਤਾਵੇਜ਼ਾਂ ਨੂੰ ਸਾਂਝਾ ਕਰਨ ਤੋਂ ਇਨਕਾਰ ਕਰਦੇ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਾਨੂੰਨੀ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪਿਆ ਹੈ।

1970 ਤੋਂ ਬਾਅਦ ਉਹ ਅਮਰੀਕਾ ਦੇ ਅਜਿਹੇ ਪਹਿਲੇ ਰਾਸ਼ਟਰਪਤੀ ਹਨ, ਜਿਨ੍ਹਾਂ ਨੇ ਆਪਣਾ ਟੈਕਸ ਰਿਟਰਨ ਜਨਤਕ ਨਹੀਂ ਕੀਤਾ ਹੈ। ਹਾਲਾਂਕਿ ਕਾਨੂੰਨੀ ਤੌਰ ''ਤੇ ਦਸਤਾਵੇਜ਼ ਜਾਰੀ ਕਰਨਾ ਜ਼ਰੂਰੀ ਨਹੀਂ ਹੈ।

ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਇਹ ਰਿਪੋਰਟ ਕਾਨੂੰਨੀ ਪਹੁੰਚ ਰੱਖਣ ਵਾਲੇ ਸਰੋਤਾਂ ਤੋਂ ਮਿਲੀ ਹੈ।

ਇਹ ਰਿਪੋਰਟ ਰਾਸ਼ਟਰਪਤੀ ਟਰੰਪ ਦੇ ਆਪਣੇ ਵਿਰੋਧੀ ਜੋ ਬਾਈਡਨ ਦੇ ਨਾਲ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਹੋਣ ਵਾਲੀ ਪਹਿਲੀ ਬਹਿਸ ਦੇ ਕੁਝ ਹੀ ਦਿਨ ਪਹਿਲਾਂ ਅਤੇ 3 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਕੁਝ ਹੀ ਹਫ਼ਤੇ ਪਹਿਲਾਂ ਆਈ ਹੈ।

https://www.youtube.com/watch?v=xWw19z7Edrs&t=1s

ਰਿਪੋਰਟ ''ਚ ਕੀ-ਕੀ ਦਾਅਵੇ ਹਨ?

ਨਿਊਯਾਰਕ ਟਾਈਮਜ਼ ਦਾ ਕਹਿਣਾ ਹੈ ਕਿ ਉਨ੍ਹਾਂ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੀਆਂ ਕੰਪਨੀਆਂ ਦੇ 1990 ਦੇ ਦਹਾਕੇ ਤੱਕ ਦੇ ਟੈਕਸ ਰਿਟਰਨ ਦੇ ਨਾਲ-ਨਾਲ 2016 ਅਤੇ 2017 ਵਿੱਚ ਉਨ੍ਹਾਂ ਦੇ ਨਿੱਜੀ ਰਿਟਰਨ ਨਾਲ ਜੁੜੀਆਂ ਜਾਣਕਾਰੀਆਂ ਦੀ ਸਮੀਖਿਆ ਕੀਤੀ ਹੈ।

ਰਿਪੋਰਟ ਮੁਤਾਬਕ, ਉਨ੍ਹਾਂ ਨੇ 2016 ਤੋਂ 2017 ਤੱਕ ਸਿਰਫ਼ 750 ਡਾਲਰ ਦਾ ਹੀ ਇਨਕਮ ਟੈਕਸ ਅਦਾ ਕੀਤਾ ਹੈ, ਜਦ ਕਿ ਪਿਛਲੇ 15 ਵਿੱਚੋਂ 10 ਸਾਲਾਂ ਵਿੱਚ ਕੋਈ ਟੈਕਸ ਨਹੀਂ ਦਿੱਤਾ ਅਤੇ ਅਜਿਹਾ "ਮੁੱਖ ਤੌਰ ''ਤੇ" ਇਸ ਲਈ ਹੋਇਆ ਕਿਉਂਕਿ ਉਨ੍ਹਾਂ ਨੇ ਦਿਖਾਇਆ ਕਿ ਉਨ੍ਹਾਂ ਨੂੰ ਜਿੰਨੀ ਕਮਾਈ ਹੋਈ, ਉਸ ਨਾਲੋਂ ਕਿਤੇ ਜ਼ਿਆਦਾ ਘਾਟਾ ਹੋਇਆ।"

ਰਾਸ਼ਟਰਪਤੀ ਬਣਨ ਤੋਂ ਪਹਿਲਾਂ ਟਰੰਪ ਦੀ ਪਛਾਣ ਇੱਕ ਮਸ਼ਹੂਰ ਕਾਰੋਬਾਰੀ ਦੀ ਸੀ ਅਤੇ ਉਹ ਪ੍ਰੋਪਰਟੀ ਦੇ ਕਾਰੋਬਾਰ ਦੇ ਬਾਦਸ਼ਾਹ ਮੰਨੇ ਜਾਂਦੇ ਸਨ।

ਨਿਊਯਾਰਕ ਟਾਈਮਜ਼ ਨੇ ਇਨਕਮ ਟੈਕਸ ਰਿਟਰਨ ਡਾਟਾ ਦਾ ਹਵਾਲਾ ਦਿੰਦਿਆਂ ਹੋਇਆ ਕਿਹਾ ਕਿ ਆਪਣੇ ਉਦਯੋਗਾਂ ਵਿੱਚ ਨੁਕਸਾਨ ਹੋਣ ਦਾ ਕਾਰਨ ਉਨ੍ਹਾਂ ਨੇ ਕਰੋੜਾਂ ਦਾ ਨੁਕਸਾਨ ਹੋਇਆ ਹੈ ਅਤੇ ਉਹੀ ਕਾਰਨ ਰਿਹਾ ਹੈ ਕਿ ਉਨ੍ਹਾਂ ਪਿਛਲੇ ਸਾਲਾਂ ਦੌਰਾਨ ਬੇਹੱਦ ਘੱਟ ਟੈਕਸ ਭਰਿਆ ਹੈ।

ਅਖ਼ਬਾਰ ਦਾ ਕਹਿਣਾ ਹੈ ਕਿ ਟਰੰਪ ਨੇ ਆਈਆਰਐੱਸ ਵਿੱਚ ਜੋ ਦੱਸਿਆ, "ਉਹ ਇੱਕ ਅਜਿਹੇ ਵਪਾਰੀ ਦਾ ਅਕਸ ਘੜਦੇ ਹਨ ਜੋ ਹਰ ਸਾਲ ਲੱਖਾਂ ਡਾਲਰ ਲੈਂਦਾ ਹੈ ਪਰ ਉਸ ਨੂੰ ਲਗਾਤਾਰ ਘਾਟਾ ਹੁੰਦਾ ਹੈ ਅਤੇ ਇਸੇ ਜ਼ੋਰ ''ਤੇ ਉਹ ਟੈਕਸ ਤੋਂ ਬਚਦਾ ਰਹਿੰਦਾ ਹੈ।"

ਰਾਸ਼ਟਰਪਤੀ ਟਰੰਪ ਨੇ ਜਨਤਕ ਤੌਰ ''ਤੇ ਆਪਣੀ ਆਮਦਨ ਬਾਰੇ ਕਿਹਾ ਸੀ ਕਿ ਉਨ੍ਹਾਂ ਨੇ 2018 ਵਿੱਚ ਘੱਟੋ-ਘੱਟ 43.49 ਕਰੋੜ ਡਾਲਰ ਦੀ ਕਮਾਈ ਕੀਤੀ ਸੀ। ਅਖ਼ਬਾਰ ਇਸ ''ਤੇ ਸਵਾਲ ਚੁੱਕਦਿਆਂ ਹੋਇਆ ਕਹਿੰਦਾ ਹੈ ਕਿ ਉਨ੍ਹਾਂ ਦੇ ਇਨਕਮ ਟੈਕਸ ਰਿਟਰਨ ਮੁਤਾਬਕ ਇਸ ਸਾਲ ਉਨ੍ਹਾਂ ਨੂੰਨ 4.74 ਕਰੋੜ ਡਾਲਰ ਦਾ ਘਆਟਾ ਹੋਇਆ ਹੈ।

Getty Images
ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਟਰੰਪ ਨਿੱਜੀ ਤੌਰ ''ਤੇ 30 ਕਰੋੜ ਡਾਲਰ ਲਈ ਜਵਾਬਦੇਹ ਹਨ

ਟਰੰਪ ਵਾਂਗ ਹੀ ਉਨ੍ਹਾਂ ਦੀ ਕੰਪਨੀ ਟਰੰਪ ਆਰਗਨਾਈਜੇਸ਼ਨ ਨੇ ਵੀ ਰਿਪੋਰਟ ਵਿੱਚ ਲੱਗੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

ਕੰਪਨੀ ਦੇ ਮੁੱਖ ਕਾਨੂੰਨੀ ਸਾਲਹਕਾਰ ਐਲਨ ਗਾਰਟਰ ਨੇ ਨਿਊਯਾਰਕ ਟਾਈਮਜ਼ ਨੂੰ ਕਿਹਾ, "ਸਾਰੇ ਨਹੀਂ ਪਰ ਜ਼ਿਆਦਾਤਰ ਤੱਖ ਗ਼ਲਤ ਪ੍ਰਤੀਤ ਹੁੰਦੇ ਹਨ।"

ਉਨ੍ਹਾਂ ਨੇ ਕਿਹਾ, "ਪਿਛਲੇ ਇੱਕ ਦਹਾਰੇ ਵਿੱਚ ਰਾਸ਼ਟਰਪਤੀ ਟਰੰਪ ਨੇ ਸੰਘੀ ਸਰਕਾਰ ਨੂੰ ਨਿੱਜੀ ਟੈਕਸ ਵਜੋਂ ਲੱਖਾਂ ਡਾਲਰ ਦਾ ਭੁਗਤਾਨ ਕੀਤਾ ਹੈ, ਜਿਸ ਵਿੱਚ ਸਾਲ 2015 ਵਿੱਚ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਦੇ ਐਲਾਨ ਤੋਂ ਬਾਅਦ ਦਿੱਤੇ ਹਏ ਉਨ੍ਹਾਂ ਦੇ ਲੱਖਾਂ ਡਾਲਰ ਦਾ ਨਿੱਜੀ ਟੈਕਸ ਵੀ ਸ਼ਾਮਲ ਹੈ।"

ਰਿਪੋਰਟ ''ਚ ਹੋਰ ਕੀ-ਕੀ ਕਿਹਾ

ਨਿਊਯਾਰਕ ਟਾਈਮਜ਼ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਟਰੰਪ ਦੇ ਸਭ ਤੋਂ ਵੱਡੇ ਕਾਰੋਬਾਰੀਂ ਜਿਵੇਂ, ਗੋਲਫ਼ ਕੋਰਸ ਅਤੇ ਹੋਟਲ ਆਦਿ ਵਿੱਚੋਂ ਜ਼ਿਆਦਾਤਰ ''ਚੋਂ ਉਨ੍ਹਾਂ ਨੂੰ ਸਾਲ ਦਰ ਸਾਲ ਲੱਖਾਂ ਡਾਲਰ ਦਾ ਨੁਕਸਾਨ ਹੋਇਆ ਹੈ।

ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਟਰੰਪ ਨਿੱਜੀ ਤੌਰ ''ਤੇ 30 ਕਰੋੜ ਡਾਲਰ ਲਈ ਜਵਾਬਦੇਹ ਹਨ, ਜੋ ਉਨ੍ਹਾਂ ਨੂੰ ਅਗਲੇ ਚਾਰ ਸਾਲਾਂ ਤੱਕ ਚੁਕਾਉਣਾ ਹੈ।

ਇਹ ਵੀ ਪੜ੍ਹੋ-

  • ਭਾਰਤ ਦੀਆਂ ਉਹ ਰਾਣੀਆਂ ਜਿਨ੍ਹਾਂ ਨੇ 200 ਸਾਲ ਪਹਿਲਾਂ ਵੈਕਸੀਨ ਦਾ ਪ੍ਰਚਾਰ ਕੀਤਾ
  • ਕੋਰੋਨਾ ਮਗਰੋਂ ਵਾਇਰਸ ਦਾ ਇਹ ਅਸਰ ਭਾਰਤ ਦੀਆਂ ਫ਼ਿਕਰਾਂ ਵਧਾ ਰਿਹਾ
  • ਬਾਦਲ ਪਰਿਵਾਰ ਦੇ ਘਰ ਦੀਆਂ ਰੌਣਕਾਂ ਧਰਨਿਆਂ ਤੇ ਨਾਕਿਆਂ ''ਚ ਕਿਵੇਂ ਗੁਆਚ ਗਈਆਂ

ਇਹ ਵੀ ਵੇਖੋ

https://www.youtube.com/watch?v=EOIo24x3J_w

https://www.youtube.com/watch?v=RNGskPTG_e8

https://www.youtube.com/watch?v=H3DuUufzrxI&t=51s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9f7a4dd8-410f-49e7-b407-f56b2e82ab77'',''assetType'': ''STY'',''pageCounter'': ''punjabi.international.story.54324134.page'',''title'': ''ਡੌਨਲਡ ਟਰੰਪ ਨੇ ਦਿੱਤਾ ‘ਕੇਵਲ 750 ਡਾਲਰ ਟੈਕਸ’, ਅਖ਼ਬਾਰ ਨਿਊਯਾਰਕ ਟਾਈਮਜ਼ ਦਾ ਦਾਅਵਾ'',''published'': ''2020-09-28T09:35:13Z'',''updated'': ''2020-09-28T09:35:13Z''});s_bbcws(''track'',''pageView'');