NDA ਸਿਰਫ਼ ਨਾਮ ਦੀ... ਪੀਐੱਮ ਨੇ ਕਈ ਸਾਲਾਂ ਤੋਂ ਕੋਈ ਮੀਟਿੰਗ ਨਹੀਂ ਸੱਦੀ: ਸੁਖਬੀਰ ਬਾਦਲ - ਪ੍ਰੈੱਸ ਰਿਵੀਊ

09/28/2020 8:39:01 AM

ਭਾਜਪਾ ਨਾਲ ਗਠਜੋੜ ਤੋੜਨ ਤੋਂ ਇੱਕ ਦਿਨ ਬਾਅਦ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਨੇਸ਼ਨਲ ਡੇਮੋਕ੍ਰੇਟਿਕ ਅਲਾਇੰਸ (ਐਨਡੀਏ) ਭਰੋਸੇਯੋਗਤਾ ਗੁਆ ਚੁੱਕੀ ਹੈ ਅਤੇ ਗੱਠਜੋੜ ਤਾਂ ਬੱਸ ''ਨਾਮ'' ਦਾ ਸੀ।

''ਦਿ ਇੰਡੀਅਨ ਐਕਸਪ੍ਰੈਸ'' ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ, "ਪਿਛਲੇ 7, 8, 10 ਸਾਲਾਂ ਜਾਂ ਇਸ ਤੋਂ ਵੱਧ ਸਮੇਂ ਤੋਂ, ਐਨਡੀਏ ਸਿਰਫ਼ ਨਾਮ ਦੀ ਸੀ। ਐਨਡੀਏ ਵਿੱਚ ਕੁਝ ਵੀ ਨਹੀਂ ਹੈ।"

"ਕੋਈ ਵਿਚਾਰ ਵਟਾਂਦਰੇ, ਕੋਈ ਯੋਜਨਾਬੰਦੀ, ਕੋਈ ਮੁਲਾਕਾਤ ਨਹੀਂ..... ਮੈਨੂੰ ਪਿਛਲੇ 10 ਸਾਲਾਂ ''ਚ ਉਹ ਦਿਨ ਯਾਦ ਨਹੀਂ ਜਦੋਂ ਪ੍ਰਧਾਨ ਮੰਤਰੀ ਨੇ ਐਨਡੀਏ ਦੀ ਬੈਠਕ ਨੂੰ ਲੰਚ ਲਈ ਬੁਲਾਈ ਹੋਵੇ ਅਤੇ ਸਾਡੀ ਯੋਜਵਾਨਾਂ ਬਾਰੇ ਪੁੱਛਿਆ ਹੋਵੇ।"

ਉਨ੍ਹਾਂ ਕਿਹਾ, "ਗੱਠਜੋੜ ਕਾਗਜ਼ ''ਤੇ ਨਹੀਂ ਹੋਣੇ ਚਾਹੀਦੇ ... ਇਸ ਤੋਂ ਪਹਿਲਾਂ, ਵਾਜਪਾਈ ਦੇ ਸਮੇਂ ਵਿੱਚ, ਪਾਰਟੀਆਂ ਦਰਮਿਆਨ ਇੱਕ ਢੁੱਕਵਾਂ ਰਿਸ਼ਤਾ ਹੁੰਦਾ ਸੀ। ਮੇਰੇ ਪਿਤਾ ਐਨਡੀਏ ਦੇ ਸੰਸਥਾਪਕ ਮੈਂਬਰ ਹਨ... ਇਹ ਬੜੇ ਦੁੱਖ ਦੀ ਗੱਲ ਹੈ ਕਿ ਅਸੀਂ ਐਨਡੀਏ ਬਣਾਇਆ ਪਰ ਐਨਡੀਏ ਅੱਜ ਨਹੀਂ ਹੈ।"

ਇਹ ਵੀ ਪੜ੍ਹੋ

  • ਅਕਾਲੀ-ਭਾਜਪਾ ਗਠਜੋੜ ਟੁੱਟਣ ਨਾਲ ਕਿਸ ਨੂੰ ਹੋਵੇਗਾ ਫਾਇਦਾ ਤੇ ਕਿਸ ਦਾ ਨੁਕਸਾਨ
  • ''ਜਿੰਨੀ ਖੁਸ਼ੀ ਭਾਜਪਾ ਨੇ ਮਨਾਈ ਹੈ ਇਸ ਤੋਂ ਪਤਾ ਲੱਗ ਗਿਆ ਕਿ ਅਕਾਲੀ ਕਿੰਨੇ ਕੁ ਚਹੇਤੇ ਸੀ''
  • ‘ਭਾਜਪਾ ਜੇ ਸਵਾਮੀਨਾਥਨ ਕਮਿਸ਼ਨ ਦੀ ਹਮਾਇਤੀ ਹੈ ਤਾਂ MSP ਨੂੰ ਐਕਟ ’ਚ ਸ਼ਾਮਿਲ ਕਿਉਂ ਨਹੀਂ ਕਰਦੀ’

ਕੈਪਟਨ ਖਟਕੜ ਕਲਾਂ ''ਚ ਖ਼ੇਤੀ ਬਿੱਲਾਂ ਖ਼ਿਲਾਫ਼ ਕਰਨਗੇ ਰੋਸ ਮੁਜ਼ਾਹਰਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਮਵਾਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਖਟਕੜ ਕਲਾਂ ''ਚ ਖੇਤੀ ਬਿਲਾਂ ਖ਼ਿਲਾਫ਼ ਰੋਸ ਮੁਜ਼ਾਹਰਾ ਕਰਨਗੇ।

''ਦਿ ਟ੍ਰਿਬਿਊਨ'' ਅਖ਼ਬਾਰ ਮੁਤਾਬਕ, ਮੁਜ਼ਾਹਰੇ ਵਿੱਚ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਹੋਰ ਆਗੂ ਵੀ ਸ਼ਾਮਲ ਹੋਣਗੇ।

ਮੁੱਖ ਮੰਤਰੀ ਨੇ ਕਿਹਾ, "ਸਾਡੀ ਸਰਕਾਰ ਪਹਿਲਾਂ ਹੀ ਕਾਨੂੰਨੀ ਅਤੇ ਖੇਤੀ ਮਾਹਿਰਾਂ ਸਮੇਤ ਉਨ੍ਹਾਂ ਸਾਰੇ ਲੋਕਾਂ ਨਾਲ ਵਿਚਾਰ ਚਰਚਾ ਕਰ ਰਹੀ ਹੈ, ਜੋ ਕੇਂਦਰ ਸਰਕਾਰ ਦੇ ਇਨ੍ਹਾਂ ਕਿਸਾਨ ਵਿਰੋਧੀ ਕਾਨੂੰਨਾਂ ਨਾਲ ਪ੍ਰਭਾਵਿਤ ਹੋਏ ਹਨ।"

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦਾ ਰਾਹ ਰੋਕਣ ਲਈ ਹੋਰ ਬਦਲ ਵੀ ਵਿਚਾਰ ਰਹੀ ਹੈ।

ਮੁੱਖ ਮੰਤਰੀ ਨੇ ਰਾਸ਼ਟਰਪਤੀ ਵਲੋਂ ਤਿੰਨ ਗੈਰਸੰਵਿਧਾਨਕ ਅਤੇ ਕਿਸਾਨ ਵਿਰੋਧੀ ਖੇਤੀ ਬਿਲਾਂ ਨੂੰ ਸਹਿਮਤੀ ਦੇਣ ਦੇ ਫੈਸਲੇ ਨੂੰ ਨਿਰਾਸ਼ਾਜਨਕ ਕਰਾਰ ਦਿੰਦਿਆਂ ਕਿਹਾ ਕਿ ਰਾਸ਼ਟਰਪਤੀ ਨੇ ਇਸ ਸਬੰਧ ਵਿੱਚ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ, ਜਿਨ੍ਹਾਂ ਸੰਸਦ ਵਿੱਚ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਸਨ, ਦਾ ਪੱਖ ਸੁਣੇ ਬਿਨਾਂ ਇਹ ਫੈਸਲਾ ਲਿਆ ਹੈ।

Getty Images
ਬੀਤੀ 21 ਸਤੰਬਰ ਨੂੰ ਵੀ ਸੈਣੀ ਨੂੰ 23 ਸਤੰਬਰ ਨੂੰ ਸਿਟ ਦੇ ਸਾਹਮਣੇ ਪੇਸ਼ ਹੋਣ ਲਈ ਆਖਿਆ ਗਿਆ ਸੀ

ਮੁਲਤਾਨੀ ਕੇਸ: ਸੁਮੇਧ ਸੈਣੀ ਨੂੰ ਜਾਂਚ ''ਚ ਸ਼ਾਮਲ ਹੋਣ ਲਈ SIT ਨੇ ਅੱਜ ਬੁਲਾਇਆ

ਬਲਵੰਤ ਸਿੰਘ ਮੁਲਤਾਨੀ ਅਗਵਾ ਤੇ ਕਤਲ ਕੇਸ ''ਚ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਮੁਹਾਲੀ ਪੁਲਿਸ ਨੇ ਦੂਜਾ ਨੋਟਿਸ ਜਾਰੀ ਕੀਤਾ ਹੈ।

''ਦਿ ਟ੍ਰਿਬਿਊਨ'' ਅਖ਼ਬਾਰ ਮੁਤਾਬਕ, ਮਟੌਰ ਥਾਣੇ ਦੇ ਐੱਸਐੱਚਓ ਦੇ ਦਸਤਖ਼ਤਾਂ ਹੇਠ ਜਾਰੀ ਕੀਤੇ ਨੋਟਿਸ ਵਿੱਚ ਸੈਣੀ ਨੂੰ 28 ਸਤੰਬਰ ਨੂੰ ਸਵੇਰੇ 11 ਵਜੇ ਮਟੌਰ ਥਾਣੇ ਵਿੱਚ ਵਿਸ਼ੇਸ਼ ਜਾਂਚ ਟੀਮ (ਸਿਟ) ਕੋਲ ਤਫ਼ਤੀਸ਼ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।

ਥਾਣਾ ਮੁਖੀ ਨੇ ਖ਼ੁਦ ਸੈਣੀ ਦੀ ਕੋਠੀ ਦੇ ਬਾਹਰ ਮੁੱਖ ਗੇਟ ''ਤੇ ਨੋਟਿਸ ਚਿਪਕਾਇਆ ਹੈ। ਇੰਜ ਹੀ ਸਾਬਕਾ ਡੀਜੀਪੀ ਦੀ ਦਿੱਲੀ ਵਾਲੀ ਕੋਠੀ ਦੇ ਬਾਹਰ ਵੀ ਨੋਟਿਸ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਸੈਣੀ ਦੇ ਵਕੀਲਾਂ ਨੂੰ ਵੀ ਵਸਟਐਪ ''ਤੇ ਨੋਟਿਸ ਦੀ ਕਾਪੀ ਭੇਜੀ ਗਈ ਹੈ।

ਇਸ ਤੋਂ ਪਹਿਲਾਂ ਵੀ ਪੁਲਿਸ ਨੇ ਬੀਤੀ 21 ਸਤੰਬਰ ਨੂੰ ਸੈਣੀ ਨੂੰ ਅਜਿਹਾ ਹੀ ਨੋਟਿਸ ਭੇਜ ਕੇ 23 ਸਤੰਬਰ ਨੂੰ ਸਿਟ ਦੇ ਸਾਹਮਣੇ ਪੇਸ਼ ਹੋਣ ਲਈ ਆਖਿਆ ਸੀ ਪਰ ਉਹ ਉਸ ਦਿਨ ਥਾਣੇ ਨਹੀਂ ਪਹੁੰਚੇ।

https://www.youtube.com/watch?v=xWw19z7Edrs&t=1s

ਹਰਿਆਣਾ ''ਚ ਭਾਜਪਾ ਨਾਲ ਗਠਜੋੜ ਤੋੜਨ ਲਈ ਜੇਜੇਪੀ ''ਤੇ ਵਧਿਆ ਦਬਾਅ

ਖ਼ੇਤੀ ਕਾਨੂੰਨ ਦੇ ਵਿਰੋਧ ''ਚ ਪੰਜਾਬ ਵਿੱਚ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਦਹਾਕਿਆਂ ਪੁਰਾਣਾ ਆਪਣਾ ਗਠਜੋੜ ਤੋੜ ਦਿੱਤਾ ਹੈ, ਪਰ ਹੁਣ ਹਰਿਆਣਾ ''ਚ ਦੁਸ਼ਯੰਤ ਚੌਟਾਲਾ ਦੀ ਪਾਰਟੀ ''ਤੇ ਵੀ ਗਠਜੋੜ ਤੋੜਨ ਦਾ ਦਬਾਅ ਵੱਧ ਗਿਆ ਹੈ।

''ਦਿ ਟ੍ਰਿਬਿਊਨ'' ਅਖ਼ਬਾਰ ਮੁਤਾਬਕ, ਕਾਂਗਰਸ ਨੇ ਦੁਸ਼ਯੰਤ ਚੌਟਾਲਾ ਨੂੰ ਭਾਜਪਾ ਨਾਲ ਗਠਜੋੜ ਤੋੜਨ ਲਈ ਲਲਕਾਰਿਆ ਹੈ।

ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਕਿਹਾ, "ਅਸੀਂ ਜੇਜੇਪੀ ਨੂੰ ਸਵਾਲ ਪੁੱਛਦੇ ਹਾਂ, ਜਿਨ੍ਹਾਂ ਨੇ ਹਰਿਆਣਾ ''ਚ ਕਿਸਾਨਾਂ ਦੇ ਵੋਟਾਂ ਨਾਲ ਜਿੱਤ ਹਾਸਲ ਕੀਤੀ, ਉਹ ਖ਼ੇਤੀ ਕਾਨੂੰਨਾਂ ਦੇ ਵਿਰੋਧ ''ਚ ਅਤੇ ਕਿਸਾਨਾਂ ਦੀ ਹਿਮਾਇਤ ''ਚ ਕਦੋਂ ਭਾਜਪਾ ਨਾਲ ਗਠਜੋੜ ਤੋੜਨਗੇ।"

ਸਾਰੇ ਵਿਵਾਦਾਂ ਤੋਂ ਬਾਅਦ, ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ ਅੱਜ

ਅੱਜ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਇਜਲਾਸ ਹੋਵੇਗਾ। ਇਸ ਵਾਰ ਆਮਦਨ ਵਿੱਚ ਕਮੀ ਆਉਣ ਕਾਰਨ ਪਿਛਲੇ ਵਰ੍ਹੇ ਨਾਲੋਂ 25 ਤੋਂ 30 ਫ਼ੀਸਦ ਘੱਟ ਰਹਿਣ ਦੀ ਸੰਭਾਵਨਾ ਹੈ।

ਇਹ ਬਜਟ ਇਜਲਾਸ ਅੱਜ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ''ਚ ਸੱਦਿਆ ਗਿਆ ਹੈ।

''ਦਿ ਟ੍ਰਿਬਿਊਨ'' ਅਖ਼ਬਾਰ ਮੁਤਾਬਕ, ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਇਜਲਾਸ ਸਿੱਖ ਗੁਰਦੁਆਰਾ ਐਕਟ ਮੁਤਾਬਕ ਹਰ ਵਰ੍ਹੇ ਮਾਰਚ ਮਹੀਨੇ ਵਿੱਚ ਹੁੰਦਾ ਹੈ ਪਰ ਇਸ ਵਾਰ ਕੋਰੋਨਾ ਕਾਰਨ ਇਹ ਪੱਛੜ ਗਿਆ ਸੀ। ਹੁਣ ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ ਪ੍ਰਵਾਨਗੀ ਲੈ ਕੇ ਬਜਟ ਇਜਲਾਸ ਕਰਨ ਦਾ ਫ਼ੈਸਲਾ ਲਿਆ ਹੈ।

ਅਪ੍ਰੈਲ ਤੋਂ ਲੈ ਕੇ ਸਤੰਬਰ ਮਹੀਨੇ ਤੱਕ ਦੇ ਖ਼ਰਚੇ ਅੰਤ੍ਰਿੰਗ ਕਮੇਟੀ ਦੀ ਪ੍ਰਵਾਨਗੀ ਨਾਲ ਚਲਾਏ ਗਏ ਹਨ। ਅੰਤ੍ਰਿੰਗ ਕਮੇਟੀ ਵੱਲੋਂ ਪਹਿਲਾਂ ਤਿੰਨ ਮਹੀਨੇ ਅਤੇ ਫਿਰ ਤਿੰਨ ਹੋਰ ਮਹੀਨਿਆਂ ਦੇ ਖ਼ਰਚਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਸੀ।

ਵੇਰਵਿਆਂ ਮੁਤਾਬਕ ਕੋਰੋਨਾ ਕਾਰਨ ਲੱਗੇ ਲੌਕਡਾਊਨ ਕਾਰਨ ਗੁਰਦੁਆਰਿਆਂ ਵਿੱਚ ਸ਼ਰਧਾਲੂਆਂ ਦੀ ਆਮਦ ''ਤੇ ਵੱਡਾ ਅਸਰ ਪਿਆ ਹੈ।

ਸ਼ਰਧਾਲੂਆਂ ਦੀ ਆਮਦ ਘੱਟ ਜਾਣ ਨਾਲ ਗੋਲਕ ਵੀ ਘੱਟ ਗਈ ਹੈ ਜਿਸ ਨਾਲ ਸ਼੍ਰੋਮਣੀ ਕਮੇਟੀ ਦੀ ਲਗਭਗ 30 ਫ਼ੀਸਦ ਆਮਦਨ ਘੱਟ ਗਈ ਹੈ। ਸਿੱਖ ਸੰਸਥਾ ਦੀ ਆਮਦਨ ਦਾ ਵੱਡਾ ਸਰੋਤ ਗੁਰਦੁਆਰਿਆਂ ਦੀ ਗੋਲਕ ਹੈ।

ਇਹ ਵੀ ਪੜ੍ਹੋ-

  • ਭਾਰਤ ਦੀਆਂ ਉਹ ਰਾਣੀਆਂ ਜਿਨ੍ਹਾਂ ਨੇ 200 ਸਾਲ ਪਹਿਲਾਂ ਵੈਕਸੀਨ ਦਾ ਪ੍ਰਚਾਰ ਕੀਤਾ
  • ਕੋਰੋਨਾ ਮਗਰੋਂ ਵਾਇਰਸ ਦਾ ਇਹ ਅਸਰ ਭਾਰਤ ਦੀਆਂ ਫ਼ਿਕਰਾਂ ਵਧਾ ਰਿਹਾ
  • ਬਾਦਲ ਪਰਿਵਾਰ ਦੇ ਘਰ ਦੀਆਂ ਰੌਣਕਾਂ ਧਰਨਿਆਂ ਤੇ ਨਾਕਿਆਂ ''ਚ ਕਿਵੇਂ ਗੁਆਚ ਗਈਆਂ

ਇਹ ਵੀ ਵੇਖੋ

https://www.youtube.com/watch?v=d_XgNhhS83k

https://www.youtube.com/watch?v=3Ci-1S3pTH4

https://www.youtube.com/watch?v=m89qcvumfK4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8ed6e10b-804c-4b37-a24f-c342dee09e41'',''assetType'': ''STY'',''pageCounter'': ''punjabi.india.story.54321045.page'',''title'': ''NDA ਸਿਰਫ਼ ਨਾਮ ਦੀ... ਪੀਐੱਮ ਨੇ ਕਈ ਸਾਲਾਂ ਤੋਂ ਕੋਈ ਮੀਟਿੰਗ ਨਹੀਂ ਸੱਦੀ: ਸੁਖਬੀਰ ਬਾਦਲ - ਪ੍ਰੈੱਸ ਰਿਵੀਊ'',''published'': ''2020-09-28T03:05:32Z'',''updated'': ''2020-09-28T03:05:32Z''});s_bbcws(''track'',''pageView'');