ਕੋਰੋਨਾਵਾਇਰਸ: ਤੁਹਾਡਾ ਸੈਨੇਟਾਈਜ਼ਰ ਨਕਲੀ ਤਾਂ ਨਹੀਂ? ਇਸ ਤਰ੍ਹਾਂ ਕਰੋ ਪਰਖ

09/24/2020 3:08:52 PM

Getty Images
ਬਾਜ਼ਾਰ ਵਿੱਚ ਕਈ ਨਕਲੀ ਅਤੇ ਮਿਲਾਵਟੀ ਸੈਨੇਟਾਈਜ਼ਰ ਆ ਰਹੇ ਹਨ

ਕੰਜ਼ਿਊਮਰ ਗਾਈਡੈਂਸ ਸੁਸਾਇਟੀ ਆਫ ਇੰਡੀਆ ਨੇ ਐਲਾਨ ਕੀਤਾ ਹੈ ਕਿ ਮੁੰਬਈ ਸਣੇ ਪੂਰੇ ਮਹਾਰਾਸ਼ਟ ਵਿੱਚ ਵਰਤੇ ਜਾ ਰਹੇ ਸੈਨੀਟਾਈਜ਼ਰ ਘਟੀਆ ਕੁਆਲਿਟੀ ਦੇ ਹਨ।

ਸੁਸਾਇਟੀ ਨੇ ਦੇਖਿਆ ਹੈ ਕਿ ਬਾਜ਼ਾਰ ਵਿੱਚ ਕੁਝ ਸਿਰਫ਼ ਮੁਨਾਫ਼ਾ ਕਮਾਉਣ ਲਈ ਆਏ ਹਨ ਅਤੇ ਉਨ੍ਹਾਂ ਦੇ ਉਤਪਾਦਾਂ ਦੀ ਗੁਣਵੱਤਾ ਚੰਗੀ ਨਹੀਂ ਹੈ।

ਸੈਨੇਟਾਈਜ਼ਰ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਏ ਹਨ। ਸੈਨੀਟਾਈਜ਼ਰ ਨੂੰ ਅਸੀਂ ਕੋਰੋਨਾਵਾਇਰਸ ਨਾਲ ਲੜਨ ਲਈ ਢਾਲ ਵਜੋਂ ਵਰਤ ਰਹੇ ਹਾਂ।

ਇਹ ਵੀ ਪੜ੍ਹੋ-

  • ਖੇਤੀਬਾੜੀ ਬਿੱਲ ’ਤੇ ਮਨਪ੍ਰੀਤ ਬਾਦਲ ਦਾ ਬਿਆਨ, ‘ਪੂਰੇ ਪੰਜਾਬ ਨੂੰ ਹੀ APMC ਐਕਟ ਤਹਿਤ ਲਿਆਇਆ ਜਾ ਸਕਦਾ ਹੈ’
  • ਕੋਰੋਨਾ ਮਗਰੋਂ ਵਾਇਰਸ ਦਾ ਇਹ ਅਸਰ ਭਾਰਤ ਦੀਆਂ ਫ਼ਿਕਰਾਂ ਵਧਾ ਰਿਹਾ
  • ਖੇਤੀ ਬਿੱਲਾਂ ਖਿਲਾਫ਼ ਸੰਸਦ ਘੇਰਨ ਤੁਰੇ ਬੈਂਸ ਭਰਾ ਕੀ ਬੋਲੇ

ਜਦੋਂ ਅਸੀਂ ਕੰਮ ''ਤੇ ਜਾਂਦੇ ਹਾਂ ਜਾਂ ਯਾਤਰਾ ਕਰ ਰਹੇ ਹੁੰਦੇ ਹਾਂ, ਉਦੋਂ ਸੈਨੀਟਾਈਜ਼ਰ ਦੀ ਵਰਤੋਂ ਕਰਦੇ ਹਾਂ। ਕੋਰੋਨਾਵਾਇਰਸ ਜ਼ਿਆਦਾ ਫੈਲ ਰਿਹਾ ਹੈ, ਤਾਂ ਇਸ ਦੇ ਨਾਲ-ਨਾਲ ਹਰ ਦਿਨ ਸੈਨੀਟਾਈਜ਼ਰ ਦੀ ਮੰਗ ਵੀ ਵਧਦੀ ਜਾ ਰਹੀ ਹੈ।

ਕਈ ਤਰ੍ਹਾਂ ਦੇ ਸੈਨੇਟਾਈਜ਼ਰ

ਕੁਝ ਕੰਪਨੀਆਂ ਨੇ ਇਨ੍ਹਾਂ ਹਾਲਾਤਾਂ ਦਾ ਫਾਇਦਾ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਸੈਨੀਟਾਈਜ਼ਰ ਦੇ ਨਾਮ ''ਤੇ ਕਈ ਗੜਬੜ ਉਤਪਾਦ ਮਾਰਕਿਟ ਵਿੱਚ ਵੇਚੇ ਜਾ ਰਹੇ ਹਨ।

Getty Images
ਕੀ ਤੁਸੀਂ ਸਹੀ ਸੈਨੇਟਾਈਜ਼ਰ ਇਸਤੇਮਾਲ ਕਰ ਰਹੇ ਹੋ

ਕਈ ਤਰ੍ਹਾਂ ਦੇ ਸੈਨੀਟਾਈਜ਼ਰ ਮਿਲ ਰਹੇ ਹਨ, ਜਿਨ੍ਹਾਂ ਵਿੱਚ ਕੁਝ ਦਾਅਵੇ ਕਰਦੇ ਹਨ ਕਿ "ਉਹ 99.9 ਪ੍ਰਤੀਸ਼ਤ ਤੱਕ ਵਾਇਰਸ ਮਾਰ ਸਕਦੇ ਹਨ"।

ਕੁਝ ਕਹਿੰਦੇ ਹਨ ਕਿ "ਉਨ੍ਹਾਂ ਦਾ ਸੈਨੀਟਾਈਜ਼ਰ ਖੁਸ਼ਬੂ ਵਾਲਾ ਹੈ", ਉੱਥੇ ਹੀ ਕਈਆਂ ਦਾ ਕਹਿਣਾ ਹੈ ਕਿ "ਉਨ੍ਹਾਂ ਦਾ ਸੈਨੀਟਾਈਜ਼ਰ ਅਲਕੋਹਲ ਬੇਸਡ ਹੈ।"

ਕੋਰੋਨਾ ਵਾਇਰਸ ਤੋਂ ਬਚਣ ਲਈ ਅਸੀਂ ਸਾਰੇ ਅਲਕੋਹਲ ਬੇਸਡ ਸੈਨੇਟਾਈਜ਼ਰ ਵਰਤਦੇ ਹਾਂ।

ਪਰ ਕੀ ਤੁਸੀਂ ਸਹੀ ਸੈਨੀਟਾਈਜ਼ਰ ਦਾ ਇਸਤੇਮਾਲ ਕਰ ਰਹੇ ਹੋ? ਕੀ ਸੈਨੀਟਾਈਜ਼ਰ ਦਾ ਕੋਈ ਸਾਈਡ-ਇਫੈਕਟ ਵੀ ਹੁੰਦਾ ਹੈ? ਕੀ ਸੈਨੀਟਾਈਜ਼ਰ ਤੁਹਾਡੀ ਸਕਿਨ ਨੂੰ ਸੂਟ ਕਰਦੇ ਹਨ? ਇਹ ਸਾਰੇ ਸਵਾਲ ਮਹੱਤਵਪੂਰਨ ਹਨ, ਕਿਉਂਕਿ ਬਾਜ਼ਾਰ ''ਚ ਕਈ ਘਟੀਆ ਅਤੇ ਮਿਲਾਵਟੀ ਸੈਨੀਟਾਈਜ਼ਰ ਮਿਲ ਰਹੇ ਹਨ।

ਅੱਧੇ ਤੋਂ ਵੱਧ ਮਿਲਾਵਟੀ

ਗਾਹਕਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਕੰਜ਼ਿਊਮਰ ਗਾਈਡੈਂਸ ਸੁਸਾਈਟੀ ਆਫ ਇੰਡੀਆ ਵੱਲੋਂ ਕੀਤੇ ਗਏ ਇੱਕ ਅਧਿਐਨ ਮੁਤਾਬਕ, ਅਧਿਐਨ ਲਈ ਚੁਣੇ ਗਏ ਸੈਨੀਟਾਈਜ਼ਰਾਂ ਵਿੱਚ ਅੱਧੇ ਤੋਂ ਜ਼ਿਆਦਾ ਮਿਲਾਵਟੀ ਸਨ।

Getty Images
ਸੈਨੇਟਾਈਜ਼ਰ ਬਾਰੇ ਸੰਸਥਾ ਕੰਜ਼ਿਊਮਰ ਗਾਈਡੈਂਸ ਸੁਸਾਈਟੀ ਆਫ ਇੰਡੀਆ ਨੇ ਇੱਕ ਖੋਜ ਕੀਤੀ ਹ

ਇਹ ਸੈਂਪਲ ਮੁੰਬਈ, ਥਾਣੇ ਅਤੇ ਨਵੀਂ ਮੁੰਬਈ ਤੋਂ ਲਏ ਗਏ ਸਨ।

ਕੰਜ਼ਿਊਮਰ ਗਾਈਡੈਂਸ ਸੁਸਾਇਟੀ ਆਫ ਇੰਡੀਆ ਦਾ ਅਧਿਐਨ ਕੀ ਕਹਿੰਦਾ ਹੈ?

  • ਜਾਂਚ ਲਈ ਸੈਨੀਟਾਈਜ਼ਰ ਦੇ 122 ਸੈਂਪਲ ਚੁਣੇ ਗਏ ਸਨ
  • 45 ਸੈਂਪਲ ਮਿਲਾਵਟੀ ਮਿਲੇ
  • 5 ਸੈਂਪਲਾਂ ਵਿੱਚ ਮੈਥਨੌਲ ਸੀ ਜੋ ਇਨਸਾਨਾਂ ਲਈ ਨੁਕਸਾਨ ਵਾਲਾ ਹੈ
  • 59 ਸੈਂਪਲਾਂ ਵਿੱਚ ਉਨ੍ਹਾਂ ''ਤੇ ਲਿਖੇ ਲੈਬਲ ਮੁਤਾਬਕ ਹੀ ਕੰਪੋਜ਼ੀਸ਼ਨ ਸੀ

ਕੰਜ਼ਿਊਮਰ ਗਾਈਡੈਂਸ ਆਫ ਇੰਡੀਆ ਦੇ ਆਨਰਰੀ ਸਕੱਤਰ ਡਾ. ਐੱਮਐੱਸ ਕਾਮਥ ਨੇ ਇਸ ਬਾਰੇ ਬੀਬੀਸੀ ਨੂੰ ਕਿਹਾ, "ਬਾਜ਼ਾਰ ਤੋਂ ਲਿਆਂਦੇ ਗਏ 120 ਸੈਂਪਲਾਂ ''ਤੇ ਗੈਸ ਕ੍ਰੋਮੈਟੋਗ੍ਰਾਫ਼ੀ ਟੈਸਟ ਕੀਤਾ ਗਿਆ, ਜਿਨ੍ਹਾਂ ਵਿੱਚ 45 ਸੈਂਪਲ ਮਿਲਾਵਟੀ ਮਿਲੇ। ਇਸ ਦਾ ਮਤਲਬ ਇਹ ਹੋਇਆ ਕਿ ਉਨ੍ਹਾਂ ਦੇ ਲੈਬਲ ''ਤੇ ਜੋ ਵੇਰਵਾ ਲਿਖਿਆ ਹੁੰਦਾ ਹੈ ਉਹ ਇਸ ਨਾਲ ਮੇਲ ਨਹੀਂ ਖਾਂਦੇ।"

ਡਾ. ਕਾਮਥ ਨੇ ਕਿਹਾ, "ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਪੰਜ ਸੈਂਪਲ ਸੈਨੀਟਾਈਜ਼ਰ ਵਿੱਚ ਮਿਥਾਇਲ ਸੀ। ਮਿਥਾਇਲ ਅਲਕੋਹਲ ਦੇ ਇਸਤਮਾਲ ''ਤੇ ਪਾਬੰਦੀ ਹੈ, ਇਸ ਦੇ ਬਾਵਜੂਦ ਇਸ ਦਾ ਖੁੱਲ੍ਹੇਆਮ ਵਰਤੋਂ ਹੁੰਦਾ ਹੈ।"

"ਮਿਥਾਇਲ ਅਲਕੋਹਲ ਦਾ ਇਸਤੇਮਾਲ ਕਰਕੇ ਸੈਨੀਟਾਈਜ਼ਰ ਬਣਾਏ ਜਾ ਰਹੇ ਹਨ ਜੋ ਲੋਕਾਂ ਦੇ ਸਿਹਤ ਲਈ ਹਾਨੀਕਾਰਕ ਹੈ।"

BBC
  • ਕੋਰੋਨਾਵਾਇਰਸ : ਕਿਵੇਂ ਕਰਦਾ ਹੈ ਹਮਲਾ ਤੇ ਸਰੀਰ ''ਚ ਕੀ ਆਉਂਦੇ ਨੇ ਬਦਲਾਅ
  • ਕੋਰੋਨਾਵਾਇਰਸ ਦੇ ਲੱਛਣ : ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ
  • ਕੋਰੋਨਾਵਾਇਰਸ: ਅਮਰੀਕਾ ਦੇ ਮੈਡੀਕਲ ਖੇਤਰ ’ਚ ''ਪੰਜਾਬ ਮਾਡਲ'' ਦੀ ਚਰਚਾ ਕਿਉਂ

ਸਿਥਾਇਲ ਅਲਹੋਕ ਕੀ ਹੈ?

ਅਮਰੀਕਾ ਸਥਿਤ ਸੈਂਟਰ ਫਾਰ ਡਿਜ਼ੀਜ਼ ਕੰਟ੍ਰੋਲ (ਸੀਡੀਸੀ) ਮੁਤਾਬਕ, ਮਿਥਾਇਲ ਅਲਕੋਹਲ ਇੱਕ ਜ਼ਹਿਰੀਲਾ ਪਦਾਰਥ ਹੈ। ਇਸ ਨਾਲ ਸਕਿਨ, ਅੱਖਾਂ ਅਤੇ ਫੇਫੜਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਮਿਥਾਇਲ ਅਲਕੋਹਲ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਇਹ ਨੁਕਸਾਨ ਪਹੁੰਚਾ ਸਕਦਾ ਹੈ।

ਇਸ ਦੀ ਵਰਤੋਂ ਪਲਾਸਟਿਕ, ਪਾਲੀਏਸਟਰ ਅਤੇ ਸਾਲਵੈਂਟਸ ਦੇ ਉਤਪਾਦਨ ਵਿੱਚ ਕੀਤਾ ਜਾਂਦਾ ਹੈ।

ਡਾ. ਕਾਮਥ ਦੱਸਦੇ ਹਨ, "ਮਿਥਾਇਲ ਅਲਕੋਹਲ ਤੁਹਾਡੀ ਸਕਿਨ ਦੇ ਅੰਦਰ ਜਾ ਸਕਦਾ ਹੈ, ਇਸ ਨਾਲ ਨੁਕਸਾਨ ਹੋ ਸਕਦਾ ਹੈ। ਜੇਕਰ ਇਹ ਅੱਖਾਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਇਸ ਨਾਲ ਅੱਖਾਂ ਨੂੰ ਨੁਕਸਾਨ ਹੋ ਸਕਦਾ ਹੈ।"

"ਇਸ ਦੇ ਨਾਲ ਹੀ ਉਸ ਦੀ ਕਾਰਨ ਨਾਲ ਉਲਟੀਆਂ, ਸਿਰ ਦਰਦ ਅਤੇ ਜ਼ਿਆਦਾ ਸੰਪਰਕ ਵਿੱਚ ਆਉਣ ਨਾਲ ਮੌਤ ਤੱਕ ਹੋ ਸਕਦੀ ਹੈ।"

Getty Images
ਖੋਜ ਵਿੱਚ ਅੱਧੇ ਤੋਂ ਜ਼ਿਆਦਾ ਸੈਨੇਟਾਈਜ਼ਰ ਸਹੀ ਨਹੀਂ ਮਿਲੇ

ਸਕਿਨ ਰੋਗ ਮਾਹਰ ਅਤੇ ਸਰਜਨ ਡਾ. ਰਿੰਕੀ ਕਪੂਰ ਕਹਿੰਦੀ ਹੈ, "ਇਹ ਪਤਾ ਲਗਦਾ ਹੈ ਕਿ ਕਈ ਵਪਾਰੀ ਸੈਨੀਟਾਈਜ਼ਰ ਦੀ ਵਧਦੀ ਮੰਗ ਅਤੇ ਮੁਨਾਫ਼ਾ ਕਮਾਉਣ ਲਈ ਨਕਲੀ ਸੈਨੀਟਾਈਜ਼ਰ ਵੇਚ ਰਹੇ ਹਨ। ਇਹ ਨਕਲੀ ਸੈਨੀਟਾਈਜ਼ਰ ਸਕਿਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਲਈ ਲੋਕਾਂ ਨੂੰ ਕਿਸੇ ਵੀ ਦੁਕਾਨ ਤੋਂ ਸੈਨੀਟਾਈਜ਼ਰ ਖਰੀਦਣ ਵੇਲੇ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ।"

ਸੈਨੀਟਾਈਜ਼ਰ ਨੂੰ ਲੈ ਕੇ ਸਰਕਾਰ ਦੀ ਭੂਮਿਕਾ

ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਬੀਬੀਸੀ ਮਰਾਠੀ ਨੂੰ ਕਿਹਾ, "ਘਟੀਆ ਕੁਆਲੀਟੀ ਦਾ ਸੈਨੀਟਾਈਜ਼ਰ ਇਸਤੇਮਾਲ ਕਰਨਾ ਸਹੀ ਨਹੀਂ ਹੈ। ਵਿਸ਼ਵ ਸਿਹਤਲ ਸੰਗਠਨ ਨੇ ਸੈਨੀਟਾਈਜ਼ਰ ਲਈ ਇੱਕ ਫਾਰਮੂਲਾ ਦਿੱਤਾ ਹੈ।"

Getty Images
ਸੈਨੇਟਾਈਜ਼ਰ ਸਕਿਨ ਲਈ ਮਾੜੇ ਵੀ ਹੋ ਸਕਦੇ ਹਨ

"ਉਸ ਹਿਸਾਬ ਨਾਲ ਹੀ ਇਸ ਦਾ ਉਤਪਾਦਨ ਹੋਣਾ ਚਾਹੀਦਾ ਹੈ। ਜੇਕਰ ਉਹ ਇਥੇਨੌਲ ਦੀ ਮਾਤਰਾ ਘੱਟ ਕਰ ਦੇਵੇਗਾ ਤਾਂ ਇਹ ਕੰਮ ਨਹੀਂ ਕਰੇਗਾ। ਛਾਪੇ ਮਾਰ ਕੇ ਇਸ ''ਤੇ ਕਾਬੂ ਕੀਤਾ ਜਾਵੇਗਾ। ਇਸ ਖ਼ਿਲਾਫ਼ ਕਾਰਵਾਈ ਕਰਨ ਲਈ ਫੂਡ ਐਂਡ ਡਰੱਗਜ਼ ਐਡਿਮਿਨਟ੍ਰੇਸ਼ਨ ਨੂੰ ਜ਼ਰੂਰੀ ਆਦੇਸ਼ ਦੇ ਦਿੱਤੇ ਗਏ ਹਨ।"

ਡਾ. ਕਾਮਥ ਕਹਿੰਦੇ ਹਨ, "ਕੇਂਦਰ ਸਰਕਾਰ ਨੇ ਸਾਡੇ ਅਧਿਐਨ ''ਤੇ ਨੋਟਿਸ ਲਿਆ ਹੈ। ਸਰਕਾਰ ਨੇ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਕਿਹਾ ਹੈ। ਅਸੀਂ ਆਪਣੀ ਰਿਪੋਰਟ ਫੂਡ ਐਂਡ ਡਰੱਗਜ਼ ਐਡਮਿਨਸਟ੍ਰੇਸ਼ ਨੂੰ ਦੇ ਦਿੱਤੀ ਹੈ। ਸਰਕਾਰ ਨੂੰ ਇਸ ਮਾਮਲੇ ਵਿੱਚ ਛੇਤੀ ਕਦਮ ਚੁੱਕਣ ਦੀ ਲੋੜ ਹੈ। ਇਹ ਜਨਤਾ ਦੀ ਸਿਹਤ ਦਾ ਮਾਮਲਾ ਹੈ।"

ਡਾ. ਕਪੂਰ ਕਹਿੰਦੇ ਹਨ, "ਵਿਸ਼ਵ ਸਿਹਤ ਸੰਗਠਨ ਅਤੇ ਕੇਂਦਰ ਸਰਕਾਰ ਦੀ ਗਾਈਡਲਾਈਂਸ ਦੇ ਤਹਿਤ ਸੈਨੀਟਾਈਜ਼ਰ ਵਿੱਚ ਖੁਸ਼ਬੂ ਨਹੀਂ ਹੋਣੀ ਚਾਹੀਦੀ। ਉਸ ''ਤੇ ਐਕਸਪਾਇਰੀ ਡੇਟ ਸਾਫ-ਸਾਫ਼ ਲਿਖੀ ਹੋਣੀ ਚਾਹੀਦੀ ਹੈ ਨਿਰਮਾਤਾ ਦੇ ਲਾਈਸੈਂਸ ਦਾ ਨੰਬਰ ਸਾਫ਼-ਸਾਫ਼ ਲਿਖਿਆ ਹੋਣਾ ਚਾਹੀਦਾ ਹੈ।"

BBC
  • ‘ਨਾ ਘਰ ਹੈ ਨਾ ਕੰਮ, ਕੀ ਕਰਾਂਗੇ ਇੱਥੇ ਰਹਿ ਕੇ? ਪੈਦਲ ਤੁਰੇ ਹਾਂ ਕਦੇ ਤਾਂ ਘਰੇ ਪਹੁੰਚਾਂਗੇ''
  • ਕੋਰੋਨਾਵਾਇਰਸ: ''ਇਟਲੀ ਤੋਂ ਪੰਜਾਬ ਆਉਣ ਬਾਰੇ ਸੋਚਦੇ ਹਾਂ ਪਰ ਹਵਾਈ ਅੱਡਾ ਬੰਦ ਪਿਆ''
  • ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ

"ਇਸ ਦੇ ਨਾਲ ਪੀਐੱਚ ਲੈਵਲ 6-8 ਫੀਸਦ ਹੋਣਾ ਚਾਹੀਦਾ ਹੈ ਅਤੇ ਰੋਗਾਣੂਆਂ ਨੂੰ ਮਾਰਨ ਦੀ ਸਮਰੱਥਾ ਲਗਭਗ 99.9 ਫੀਸਦ ਹੋਣੀ ਚਾਹੀਦੀ।"

ਕਿਹੜਾ ਸੈਨੇਟਾਈਜ਼ਰ ਖਰੀਦਣਾ ਚਾਹੀਦਾ ਹੈ?

ਮੁੰਬਈ ਦੇ ਇੱਕ ਸਕਿਨ ਮਾਹਰ ਡਾ. ਬਿੰਦੂ ਸਟਾਲੇਕਰ ਬੀਬੀਸੀ ਨੂੰ ਕਹਿੰਦੇ ਹੈ, "ਲੋਕਾਂ ਨੂੰ ਸੈਨੀਟਾਈਜ਼ਰ ਖਰੀਦਣ ਵੇਲੇ ਜ਼ਰੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ। ਸੈਨੀਟਾਈਜ਼ਰ ਵਿੱਚ ਇਥਾਇਲ ਅਲਕੋਹਲ ਦੀ ਮਾਤਰਾ 70ਫੀਸਦ ਤੋਂ ਜ਼ਿਆਦਾ ਹੋਵੇ ਤਾਂ ਚੰਗਾ ਹੈ।"

"ਕਈ ਵਾਰ ਅਲਕੋਹਲ ਹੱਥਾਂ ਨੂੰ ਰੁਖਾ ਕਰ ਦਿੰਦੀ ਹੈ। ਇਸ ਲਈ ਗਲਿਸਰੀਨ ਵਾਲਾ ਸੈਨੀਟਾਈਜ਼ਰ ਠੀਕ ਰਹਿੰਦਾ ਹੈ। ਇਸ ਦੇ ਨਾਲ ਹੀ ਜਿਨ੍ਹਾਂ ਨੂੰ ਅਕਸਰ ਐਲਰਜੀ ਹੋ ਜਾਂਦੀ ਹੈ, ਉਨ੍ਹਾਂ ਨੂੰ ਖੁਸ਼ਬੂ ਵਾਲੇ ਸੈਨੀਟਾਈਜ਼ਰ ਨਹੀਂ ਵਰਤਣੇ ਚਾਹੀਦੇ।"

Getty Images
ਨਾਨ ਅਲਕੋਹਲਿਕ ਉਤਪਾਦ ਕੋਵਿਡ-19 ਖ਼ਿਲਾਫ਼ ਉਪਯੋਗੀ ਨਹੀਂ ਹੈ

ਘਰ ''ਚ ਕਿਵੇਂ ਪਤਾ ਕਰੀਏ ਕਿਹੜਾ ਸੈਨੀਟਾਈਜ਼ਰ ਚੰਗਾ ਹੈ ਅਤੇ ਕਿਹੜਾ ਖ਼ਰਾਬ?

ਡਾ. ਕਪੂਰ ਕਹਿੰਦੀ ਹੈ, "ਤੁਸੀਂ ਪਤਾ ਲਗਾ ਸਕਦੇ ਹੋ ਕਿ ਸੈਨੀਟਾਈਜ਼ਰ ਇਸਤੇਮਾਲ ਲਈ ਠੀਕ ਹੈ ਜਾਂ ਨਹੀਂ। ਇਸ ਲਈ ਤੁਹਾਨੂੰ ਇੱਕ ਚਮਚ ਕਣਕ ਦਾ ਆਟਾ ਲੈਣਾ ਹੋਵੇਗਾ।"

"ਜੇਕਰ ਆਟਾ ਚਿਪਚਿਪਾ ਹੋ ਜਾਂਦਾ ਹੈ ਤਾਂ ਸੈਨੀਟਾਈਜ਼ਰ ਚੰਗਾ ਨਹੀਂ ਹੈ ਅਤੇ ਜੇਕਰ ਆਟਾ ਸੁੱਕਾ ਰਹਿੰਦਾ ਹੈ ਤਾਂ ਸੈਨੀਟਾਈਜ਼ਰ ਵਰਤਣਯੋਗ ਹੈ। "

ਰਿਸਰਚਰਾਂ ਨੂੰ ਧਮਕੀਆਂ ਵਾਲੇ ਫੋਨ ਆਏ

ਕੰਜ਼ਿਊਮਰ ਗਾਈਡੈਂਸ ਸੁਸਾਇਟੀ ਆਫ ਇੰਡੀਆ ਦੇ ਡਾ. ਕਾਮਥ ਕਹਿੰਦੇ ਹਨ, "ਜਦੋਂ ਅਸੀਂ ਸੈਨੀਟਾਈਜ਼ਰ ''ਤੇ ਰਿਪੋਰਟ ਦਿੱਤੀ ਤਾਂ, ਉਸ ਤੋਂ ਬਾਅਦ ਮੈਨੂੰ 4-5 ਧਮਕੀਆਂ ਭਰੇ ਫੋਨ ਆਏ। ਇਸ ਤਰ੍ਹਾਂ ਦੀ ਰਿਸਰਚ ਤੋਂ ਬਾਅਦ ਅਜਿਹੇ ਫੋਨ ਆਉਣਾ ਆਮ ਜਿਹੀ ਗੱਲ ਹੈ।"

https://www.youtube.com/watch?v=xWw19z7Edrs&t=1s

"ਉਨ੍ਹਾਂ ਨੇ ਸਾਨੂੰ ਧਮਕੀ ਦਿੱਤੀ ਕਿ ਉਹ ਮਾਣਹਾਨੀ ਦਾ ਕੇਸ ਕਰ ਦੇਣਗੇ, ਉਨ੍ਹਾਂ ਨੇ ਕਿਹਾ ਕਿ ਅਸੀਂ ਗ਼ਲਤ ਜਾਣਕਾਰੀ ਦਿੱਤੀ ਹੈ ਅਤੇ ਸਾਨੂੰ ਇਸ ''ਤੇ ਸਫ਼ਾਈ ਦੇਣੀ ਚਾਹੀਦੀ ਹੈ। ਸਾਨੂੰ ਅਜਿਹੇ ਕਈ ਕਾਲ ਆਏ। ਪਰ ਇਸ ਤਰ੍ਹਾਂ ਦੀਆਂ ਧਮਕੀਆਂ ਤੋਂ ਡਰੇ ਬਗ਼ੈਰ ਅਸੀਂ ਲੋਕਾਂ ਲਈ ਕੰਮ ਕੀਤਾ।"

ਕੀ ਸਾਵਧਾਨੀ ਵਰਤਣੀ ਚਾਹੀਦੀ ਹੈ

  • ਨਾਨ ਅਲਕੋਹਲਿਕ ਉਤਪਾਦ ਕੋਵਿਡ-19 ਖ਼ਿਲਾਫ਼ ਉਪਯੋਗੀ ਨਹੀਂ ਹੈ
  • ਸੈਨੀਟਾਈਜ਼ਰ ਬੱਚਿਆਂ ਤੋਂ ਦੂਰ ਰੱਖੋ
  • ਟੀਕੇ ਨਾਲ ਜ਼ਹਿਰੀਲਾ ਅਸਰ ਹੋ ਸਕਦਾ ਹੈ
  • ਸੈਨੀਟਾਈਜ਼ਰ ਖਰੀਦਣ ਵੇਲੇ ਕੰਪਨੀ ਦਾ ਨਾਮ ਅਤੇ ਐਕਸਪਾਇਰੀ ਡੇਟ ਦੇਖਣੀ ਚਾਹੀਦੀ ਹੈ
  • ਸੈਨੀਟਾਈਜ਼ਰ ਖਰੀਦਣ ਤੋਂ ਪਹਿਲਾਂ ਲੋਕਾਂ ਨੂੰ ਉਸ ''ਤੇ ਛਪੇ ਨਿਰਦੇਸ਼ ਨੂੰ ਪੜ੍ਹਨਾ ਚਾਹੀਦਾ ਹੈ

ਇਹ ਵੀ ਪੜ੍ਹੋ-

  • ਕੋਰੋਨਾਵਾਇਰਸ ਮਹਾਮਾਰੀ ਕਦੋਂ ਖ਼ਤਮ ਹੋਵੇਗੀ, WHO ਨੇ ਦਿੱਤਾ ਇਹ ਜਵਾਬ
  • ਕੀ ਕੋਰੋਨਵਾਇਰਸ ਦਾ ਇਲਾਜ ਕਾਲੀ ਮਿਰਚ ਵਿੱਚ ਹੈ-ਬੀਬੀਸੀ ਫੈਕਟ ਚੈੱਕ
  • ਬਾਂਦਰਾਂ ਨਾਲ ਚਿੜੀਆਘਰ ਵਿੱਚ ਰੱਖੇ ਗਏ ਮੁੰਡੇ ਦੀ ਕਹਾਣੀ, ਜਿਸ ਦੀ 114 ਸਾਲ ਬਾਅਦ ਮਾਫ਼ੀ ਮੰਗੀ ਗਈ

ਇਹ ਵੀ ਵੇਖੋ

https://www.youtube.com/watch?v=06W0wfAlHCE&t=24s

https://www.youtube.com/watch?v=SESUIE_xE_I

https://www.youtube.com/watch?v=cwiEfYzc1qw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''721e3759-3532-4adf-8f93-0daafcd9405b'',''assetType'': ''STY'',''pageCounter'': ''punjabi.india.story.54264098.page'',''title'': ''ਕੋਰੋਨਾਵਾਇਰਸ: ਤੁਹਾਡਾ ਸੈਨੇਟਾਈਜ਼ਰ ਨਕਲੀ ਤਾਂ ਨਹੀਂ? ਇਸ ਤਰ੍ਹਾਂ ਕਰੋ ਪਰਖ'',''author'': ''ਮਯੰਕ ਭਾਗਵਤ'',''published'': ''2020-09-24T09:36:53Z'',''updated'': ''2020-09-24T09:36:53Z''});s_bbcws(''track'',''pageView'');