ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ ਤੋਂ ਪਾਰ, ਜਾਣੋ ਕਿੱਥੇ ਹੋਈਆਂ ਸਭ ਤੋਂ ਵਧੇਰੇ ਮੌਤਾਂ - ਪ੍ਰੈੱਸ ਰਿਵੀਊ

09/23/2020 9:08:48 AM

Getty Images

ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋ ਗਈ ਹੈ। ਮੰਗਲਵਾਰ ਨੂੰ 1498 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੂਬੇ ਵਿੱਚ ਕੋਰੋਨਾ ਪੌਜ਼ਿਟਿਵ ਮਰੀਜ਼ਾਂ ਦੀ ਗਿਣਤੀ 1,01,341 ਤੱਕ ਪਹੁੰਚ ਗਈ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਇਸ ਅੰਕੜੇ ਪਿੱਛੇ ਉਮੀਦ ਦੀ ਕਿਰਨ ਇਹ ਹੈ ਕਿ 9 ਸਤੰਬਰ ਤੋਂ ਬਾਅਦ ਇਹ ਪਹਿਲਾ ਦਿਨ ਸੀ ਜਦੋਂ ਪੌਜ਼ਿਟਿਵ ਆਉਣ ਵਾਲਿਆਂ ਦੀ ਗਿਣਤੀ 2000 ਤੋਂ ਥੱਲੇ ਦੇਖਣ ਨੂੰ ਮਿਲੀ ਹੈ।

ਇਸ ਦੇ ਨਾਲ ਹੀ ਇੱਕ ਖ਼ਦਸ਼ਾ ਵੀ ਜੁੜਿਆ ਹੋਇਆ ਹੈ ਕਿ ਕੀ ਪੰਜਾਬ ਵਿੱਚ ਵਾਕਈ ਲਾਗ ਦੀ ਦਰ ਘੱਟ ਰਹੀ ਹੈ ਜਾਂ ਮੰਗਲਵਾਰ ਦਾ ਅੰਕੜਾ ਮਹਿਜ਼ ਇੱਕ ਸੰਜੋਗ ਹੀ ਹੈ।

ਸੂਬੇ ਵਿੱਚ ਲਗਭਗ 2900 ਮੌਤਾਂ ਨਾਲ ਮੌਤਾਂ ਦਾ ਅੰਕੜਾ ਵੀ ਤਿੰਨ ਹਜ਼ਾਰ ਤੋਂ ਪਾਰ ਪਹੁੰਚਣ ਵਾਲਾ ਹੈ। ਮੌਤਾਂ ਦੇ ਮਾਮਲੇ ਵਿੱਚ ਲੁਧਿਆਣਾ ਸਭ ਤੋਂ ਅੱਗੇ ਹੈ ਜਦਕਿ ਉਸ ਤੋਂ ਬਾਅਦ ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਮੋਹਾਲੀ ਜ਼ਿਲ੍ਹਿਆਂ ਵਿੱਚ ਸਭ ਤੋਂ ਵਧੇਰੇ ਮੌਤਾਂ ਹੋਈਆਂ ਹਨ।

ਇਹ ਵੀ ਪੜ੍ਹੋ:

  • ਬਾਦਲ ਪਰਿਵਾਰ ਦੇ ਘਰ ਦੀਆਂ ਰੌਣਕਾਂ ਧਰਨਿਆਂ ਤੇ ਨਾਕਿਆਂ ''ਚ ਕਿਵੇਂ ਗੁਆਚ ਗਈਆਂ
  • ਨਵੇਂ ਕਾਨੂੰਨ ਆਉਣ ਤੋਂ ਬਾਅਦ ਖੇਤੀ ''ਤੇ ਕੀ ਅਸਰ ਪਵੇਗਾ
  • ਖੇਤੀ ਬਿੱਲ ਦਾ ਵਿਰੋਧ ਤੇ ਹਰਸਿਮਰਤ ਦਾ ਅਸਤੀਫਾ, ਭਾਜਪਾ ਲਈ ਕਿੰਨਾ ਕੁ ਨੁਕਸਾਨ?

ਭਾਰਤ ਵਿੱਚ ਵੀ ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਭਾਰਤ ਵਿੱਚ ਮੰਗਲਵਾਰ ਨੂੰ ਪਿਛਲੇ ਦੋ ਹਫ਼ਤਿਆਂ ਵਿੱਚ ਪਹਿਲੀ ਵਾਰ 76 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆਏ।

ਦੂਜੇ ਪਾਸੇ ਦਿ ਗਾਰਡੀਅਨ ਦੀ ਖ਼ਬਰ ਮੁਤਾਬਕ ਅਮਰੀਕਾ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਦੋ ਲੱਖ ਤੋਂ ਪਾਰ ਹੋ ਗਈ ਹੈ।

ਹੁਣ ਪਿਆਜ਼, ਅਨਾਜ ਤੇ ਦਾਲਾਂ ਜ਼ਰੂਰੀ ਵਸਤਾਂ ਨਹੀਂ ਰਹੇ

ਖੇਤੀ ਕਾਨੂੰਨਾਂ ਦੇ ਹੰਗਾਮੇ ਦੌਰਾਨ ਲੋਕ ਸਭਾ ਨੇ ਤਿੰਨ ਕਿਰਤ ਬਿਲ ਅਤੇ ਰਾਜ ਸਭਾ ਨੇ ਸੱਤ ਬਿੱਲ ਪਾਸ ਕਰ ਦਿੱਤੇ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕੇਂਦਰ ਸਰਕਾਰਨ ਨੇ ਮਜ਼ਦੂਰਾਂ ਦੀ ਸੋਸ਼ਲ ਸਕਿਊਰਿਟੀ ਦਾ ਘੇਰਾ ਵਧਾਉਣ ਅਤੇ ਕੰਪਨੀਆਂ ਲਈ ਕੰਮ-ਕਾਜ ਵਿੱਚ ਸੌਖ ਪੈਦਾ ਕਰਨ ਦੇ ਮੰਤਵ ਨਾਲ ਮਜ਼ਦੂਰਾਂ ਨਾਲ ਜੁੜੇ 29 ਕੇਂਦਰੀ ਕਾਨੂੰਨਾਂ ਨੂੰ ਇੱਕ ਕਰ ਕੇ ਨਵਾਂ ਕਾਨੂੰਨ ਬਣਾ ਦਿੱਤਾ ਹੈ।

ਇਨ੍ਹਾਂ ਕਾਨੂੰਨਾ ਬਾਰੇ ਇੱਕ ਖ਼ਦਸ਼ਾ ਉਸ ਤਜਵੀਜ਼ ਨਾਲ ਜੁੜਿਆ ਹੋਇਆ ਹੈ ਜਿਸ ਤਹਿਤ 300 ਵਰਕਰਾਂ ਤੋਂ ਘੱਟ ''ਤੇ ਕੰਮ ਕਰਨ ਵਾਲੇ ਕਾਰੋਬਾਰੀ ਅਦਾਰੇ ਬਿਨਾਂ ਕਿਸੇ ਅਗਾਊਂ ਨੋਟਿਸ ਦੇ ਹੀ ਕਰਮਚਾਰੀਆਂ ਨੂੰ ਨੌਕਰੀਆਂ ਤੋਂ ਕੱਢ ਸਕਣਗੇ। ਪਹਿਲਾ ਇਹ ਹੱਦ 100 ਵਰਕਰਾਂ ਦੀ ਸੀ।

ਇਸੇ ਦੌਰਾਨ ਰਾਜ ਸਭਾ ਨੇ ਸੱਤ ਪ੍ਰਮੁੱਖ ਬਿਲ ਪਾਸ ਕੀਤੇ ਹਨ ਜਿਨ੍ਹਾਂ ਵਿੱਚੋਂ ਇੱਕ ਦੁਆਰਾ ਸਰਕਾਰ ਨੇ ਅਨਾਜ, ਦਾਲਾਂ ਅਤੇ ਪਿਆਜ਼ ਨੂੰ ਜ਼ਰੂਰੀ ਵਸਤਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਕੋਰੋਨਾਵਾਇਰਸ: 50 ਫ਼ੀਸਦੀ ਤੋਂ ਵਧੇਰੇ ਕਾਰਗਰ ਦਵਾਈ ਨੂੰ ਮਿਲੇਗੀ ਪ੍ਰਵਾਨਗੀ

ਇੰਡੀਨਅ ਕਾਊਂਸਲ ਫਾਰ ਮੈਡੀਕਲ ਰਿਸਰਚ ਦੇ ਮਹਾਂ ਨਿਰਦੇਸ਼ਕ ਡਾ. ਬਲਰਾਮ ਭਾਰਗਵ ਨੇ ਕਿਹਾ ਹੈ ਕਿ ਸਾਹ ਦੀਆਂ ਬਿਮਾਰੀਆਂ ਦੀ ਕੋਈ ਵੀ ਦਵਾਈ 100 ਫ਼ੀਸਦੀ ਕਾਰਗਰ ਨਹੀਂ ਹੁੰਦੀ।

ਦਿ ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਇਸ ਲਈ ਕੋਰੋਨਾਵਾਇਰਸ ਦੀ 50 ਫ਼ੀਸਦੀ ਤੋਂ ਵਧੇਰੇ ਕਾਰਗਰ ਦਵਾਈ ਨੂੰ ਪ੍ਰਵਾਨਗੀ ਦੇ ਦਿੱਤੀ ਜਾਵੇਗੀ। ਹਾਲਾਂਕਿ ਯਤਨ ਕੀਤਾ ਜਾਵੇਗਾ ਕਿ ਇਸ ਦਿਸ਼ਾ ਵਿੱਚ ਸਭ ਤੋਂ ਵਧੇਰੇ ਕਾਰਗਰ ਦਵਾਈ ਤਲਾਸ਼ੀ ਜਾ ਸਕੇ।

ਉਨ੍ਹਾਂ ਨੇ ਕਿਹਾ ਕਿ ਆਕਸਫੋਰਡ ਵਾਲੀ ਦਵਾਈ ਦੇ ਬ੍ਰਿਟੇਨ ਵਿੱਚ ਮੁਢਲੇ ਪ੍ਰੀਖਣਾਂ ਤੋਂ ਉਮੀਦ ਬੱਝੀ ਹੈ ਕਿ ਇਹ ਸੁਰੱਖਿਅਤ ਹੈ ਅਤ ਸਰੀਰ ਨੂੰ ਬਿਮਾਰੀ ਨਾਲ ਲੜਨ ਲਈ ਤਿਆਰ ਕਰਦੀ ਹੈ।

BBC
  • ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
  • ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
  • ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
  • ਕੋਰੋਨਾਵਾਇਰਸ ਨਾਲ ਜੁੜੀਆਂ ਬੀਬੀਸੀ ਪੰਜਾਬੀ ਦੀਆਂ ਸਾਰੀਆਂ ਖ਼ਬਰਾ ਇੱਥੇ ਪੜ੍ਹੋ ਅਤੇ ਵੀਡੀਓ ਦੇਖੋ

ਸੁਸ਼ਾਂਤ ਕੇਸ ਵਿੱਚ ਹੁਣ ਐੱਨਆਈਏ ਵੀ ਜੁੜੀ

ਕੇਂਦਰ ਸਰਕਾਰ ਨੇ ਸੁਸ਼ਾਂਤ ਸਿੰਘ ਮੌਤ ਮਾਮਲੇ ਦੇ ਡਰੱਗਜ਼ ਨਾਲ ਜੁੜੇ ਪੱਖਾਂ ਦੀ ਜਾਂਚ ਹੁਣ ਕੌਮੀ ਜਾਂਚ ਏਜੰਸੀ ਕਰੇਗੀ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਹਾਲਾਂਕਿ ਏਜੰਸੀ ਮੁੱਖ ਤੌਰ ''ਤੇ ਦਹਿਸ਼ਤਗਰਦੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ ਬਣਾਈ ਗਈ ਸੀ। ਜ਼ਿਕਰਯੋਗ ਹੈ ਕਿ ਸੁਸ਼ਾਂਤ ਦੀ ਮੌਤ ਦਾ ਮਾਮਲਾ ਖ਼ੁਦਕੁਸ਼ੀ ਤੋਂ ਸ਼ੁਰੂ ਹੋਇਆ ਅਤੇ ਫਿਰ ਇਸ ਦੇ ਤਾਰ ਨਸ਼ੇ ਤੱਕ ਜਾ ਪਹੁੰਚੇ ਜਿਨ੍ਹਾਂ ਦੀ ਜਾਂਚ ਹੁਣ ਕੌਮੀ ਜਾਂਚ ਏਜੰਸੀ ਨੂੰ ਸੌਂਪੀ ਗਈ ਹੈ।

ਜੇ ਅਜਿਹਾ ਹੁੰਦਾ ਹੈ ਤਾਂ ਐੱਨਆਈਏ ਇਸ ਕੇਸ ਵਿੱਚ ਸ਼ਾਮਲ ਹੋਣ ਵਾਲੀ ਚੌਥੀ ਕੇਂਦਰੀ ਏਜੰਸੀ ਹੋਵੇਗੀ ਇਸ ਤੋਂ ਪਹਿਲਾਂ ਸੀਬੀਆਈ, ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਪਹਿਲਾਂ ਹੀ ਕੇਸ ਦੇ ਵੱਖੋ-ਵੱਖ ਪੱਖਾਂ ਦੀ ਜਾਂਚ ਕਰ ਰਹੇ ਹਨ।

ਇਹ ਵੀ ਪੜ੍ਹੋ:-

  • ਕੋਰੋਨਾਵਾਇਰਸ ਮਹਾਮਾਰੀ ਕਦੋਂ ਖ਼ਤਮ ਹੋਵੇਗੀ, WHO ਨੇ ਦਿੱਤਾ ਇਹ ਜਵਾਬ
  • ਭਾਰਤ-ਪਾਕਿਸਤਾਨ ਵੰਡ ਵੇਲੇ ਜਦੋਂ ਵਿਛੜੇ ਪ੍ਰੇਮੀ ਸ਼ਰਨਾਰਥੀਆਂ ਦੀ ਕਤਾਰ ’ਚ ਮਿਲੇ
  • 6 ਸਾਲ ਤੋਂ ਖੜ੍ਹਾ ਇੱਕ ਜਹਾਜ਼ ਕਿਵੇਂ ਬਣਿਆ ਬੈਰੂਤ ਵਿੱਚ ਧਮਾਕੇ ਦਾ ਕਾਰਨ

ਵੀਡੀਓ: Kanwar Grewal ਤੇ Gippy Grewal ਦੀਆਂ ਸਰਕਾਰ ਨੂੰ ਖ਼ਰੀਆਂ-ਖ਼ਰੀਆਂ

https://www.youtube.com/watch?v=MBOWhhgqxGY

ਵੀਡੀਓ: ਜਦੋਂ ਖੇਤੀ ਬਿਲਾਂ ''ਤੇ ਸਫ਼ਾਈ ਦੇਣ ਗਏ BJP ਆਗੂਆਂ ਨੂੰ ਝੱਲਣਾ ਪਿਆ ਕਿਸਾਨਾਂ ਦਾ ਗੁੱਸਾ

https://www.youtube.com/watch?v=pjzJT4s7TOQ

ਵੀਡੀਓ: ਕਿਸਾਨਾਂ ਦੇ ਹੱਕ ਵਿੱਚ ਬੱਬੂ ਮਾਨ ਨੇ ਕੀ ਕਿਹਾ

https://www.youtube.com/watch?v=buzIQYR9Xm4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''fa98f781-63ae-4961-8778-ad10a472d84a'',''assetType'': ''STY'',''pageCounter'': ''punjabi.india.story.54260615.page'',''title'': ''ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ ਤੋਂ ਪਾਰ, ਜਾਣੋ ਕਿੱਥੇ ਹੋਈਆਂ ਸਭ ਤੋਂ ਵਧੇਰੇ ਮੌਤਾਂ - ਪ੍ਰੈੱਸ ਰਿਵੀਊ'',''published'': ''2020-09-23T03:27:50Z'',''updated'': ''2020-09-23T03:27:50Z''});s_bbcws(''track'',''pageView'');