ਖੇਤੀ ਆਰਡੀਨੈਂਸ ਤੋਂ ਸਿਰਫ਼ ਪੰਜਾਬ, ਹਰਿਆਣਾ ਤੇ ਪੱਛਮੀ ਯੂਪੀ ਦੇ ਕਿਸਾਨ ਹੀ ਨਰਾਜ਼ ਕਿਉਂ ਹਨ

09/18/2020 7:53:37 PM

ਖੇਤੀ ਆਰਡੀਨੈਂਸਾਂ ਦੇ ਮੁੱਦੇ ਉੱਤੇ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਤਾਂ ਦਿੱਤਾ ਪਰ ਖੇਤੀ ਆਰਡੀਨੈਂਸ ਲੋਕ ਸਭਾ ਵਿੱਚ ਪਾਸ ਹੋ ਗਏ ਹਨ।

ਪੰਜਾਬ-ਹਰਿਆਣਾ ਦੇ ਕਿਸਾਨ ਇਨ੍ਹਾਂ ਆਰਡੀਨੈਂਸਾਂ ਦੇ ਖਿਲਾਫ਼ ਸੜਕਾਂ ’ਤੇ ਹਨ। ਉਨ੍ਹਾਂ ਵੱਲੋਂ ਅਜੇ ਵੀ ਮੁਜ਼ਾਹਰੇ ਦੇ ਸੱਦੇ ਦਿੱਤੇ ਜਾ ਰਹੇ ਹਨ।

ਇਸ ਪੂਰੇ ਮਸਲੇ ਦਾ ਹੱਲ ਕੀ ਹੈ ਅਤੇ ਅੱਗੇ ਕੀ ਰਾਹ ਹਨ ਇਸ ਬਾਰੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਬੀਬੀਸੀ ਪੱਤਰਕਾਰ ਸਰਬਜੀਤ ਧਾਲੀਵਾਲ ਨੇ ਗੱਲਬਾਤ ਕੀਤੀ।

ਸਵਾਲ - ਹਰਸਿਮਰਤ ਬਾਦਲ ਦੇ ਅਸਤੀਫ਼ੇ ਨੂੰ ਤੁਸੀਂ ਕਿਵੇਂ ਦੇਖਦੇ ਹੋ, ਕੀ ਇਹ ਸਹੀ ਫੈਸਲਾ ਹੈ?

ਜਵਾਬ- ਇਹ ਮਜਬੂਰੀ ਵਿੱਚ ਚੁੱਕਿਆ ਗਿਆ ਕਦਮ ਹੈ। ਅਕਾਲੀ ਦਲ ਨੇ ਅਜੇ ਆਰਡੀਨੈਂਸ ''ਤੇ ਕੋਈ ਰਸਮੀ ਫੈਸਲਾ ਨਹੀਂ ਲਿਆ ਸੀ।

ਹਰਸਿਮਰਤ ਕੌਰ ਬਾਦਲ ਨੇ ਇੱਕੋ ਦਿਨ ਤਿੰਨ ਟੀਵੀ ਚੈਨਲਾਂ ਨੂੰ ਇੰਟਰਵਿਊ ਦਿੱਤਾ ਤੇ ਡੱਟ ਕੇ ਆਰਡੀਨੈਂਸ ਨੂੰ ਸਮਰਥਨ ਦਿੱਤਾ ਸੀ।

ਉਸ ਤੋਂ ਠੀਕ 24 ਘੰਟੇ ਬਾਅਦ ਸੁਖਬੀਰ ਬਾਦਲ ਨੇ ਐਮਰਜੈਂਸੀ ਕਾਨਫਰੰਸ ਕਰਕੇ ਆਰਡੀਨੈਂਸ ਦਾ ਸਮਰਥਨ ਕੀਤਾ ਸੀ। ਹੁਣ ਇਹ ਕਹਿ ਰਹੇ ਹਨ ਇਨ੍ਹਾਂ ਨੂੰ ਪਤਾ ਨਹੀਂ ਸੀ ਕੀ ਇਹ ਕੀ ਹੈ, ਫਿਰ ਉਦੋਂ ਸਮਰਥਨ ਕਰਨ ਦੀ ਕੀ ਲੋੜ ਸੀ।

ਇਹ ਵੀ ਪੜ੍ਹੋ:

  • ਕੀ ਭਾਰਤ ’ਚ ਕੋਰੋਨਵਾਇਰਸ ਦੇ ਮੌਜੂਦਾ ਹਾਲਾਤ ਜ਼ਮੀਨੀ ਹਕੀਕਤ ਤੋਂ ਪਰੇ ਹਨ
  • ਹਰਸਿਮਰਤ ਬਾਦਲ ਨੂੰ ਖੇਤੀ ਆਰਡੀਨੈਂਸਾਂ ਦੇ ਇਨ੍ਹਾਂ 9 ਬਿੰਦੂਆਂ ’ਤੇ ਅਸਤੀਫਾ ਦੇਣਾ ਪਿਆ
  • ''ਪਤੀ ਪਹਿਲਾਂ ਹੀ ਮੰਜੇ ''ਤੇ ਸੀ ਹੁਣ ਪੁੱਤ ਵੀ ਵ੍ਹੀਲ ਚੇਅਰ ''ਤੇ ਵਤਨ ਪਹੁੰਚਿਆ ਹੈ''

ਇਹ ਸਟੈਂਡ ਵਾਰ-ਵਾਰ ਦੇਖਣ ਨੂੰ ਮਿਲਿਆ ਹੈ ਅਤੇ ਉੱਧਰ ਕਿਸਾਨਾਂ ਦਾ ਅੰਦੋਲਨ ਤੇਜ਼ ਹੁੰਦਾ ਗਿਆ।

ਜਦੋਂ ਉਨ੍ਹਾਂ ਨੂੰ ਲਗਿਆ ਕਿ ਗੱਲ ਵੱਧ ਗਈ ਹੈ ਤਾਂ ਆਪਣੀ ਵੱਡੀ ਤੋਪ ਪ੍ਰਕਾਸ਼ ਸਿੰਘ ਬਾਦਲ ਨੂੰ ਮੈਦਾਨ ਵਿੱਚ ਲੈ ਆਏ ਅਤੇ ਆਰਡੀਨੈਂਸ ਦਾ ਸਮਰਥਨ ਕਰਵਾਇਆ।

Getty Images
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਮੁਤਾਬਕ ਜਦੋਂ ਅਕਾਲੀ ਦਲ ਨੂੰ ਲੱਗਿਆ ਕਿ ਗੱਲ ਵੱਧ ਗਈ ਹੈ ਤਾਂ ਆਪਣੀ ਵੱਡੀ ਤੋਪ ਪ੍ਰਕਾਸ਼ ਸਿੰਘ ਬਾਦਲ ਨੂੰ ਮੈਦਾਨ ਵਿੱਚ ਲੈ ਆਏ

ਪਰ ਜਦੋਂ ਹੁਣ ਹਰਸਿਮਰਤ ਕੌਰ ਨੇ ਅਸਤੀਫ਼ਾ ਦਿੱਤਾ ਤਾਂ ਇੱਕ ਵਾਰ ਵੀ ਨਹੀਂ ਬੋਲੇ ਉਸ ਬਾਰੇ ਅਤੇ ਅਚਾਨਕ ਕੀ ਹੋ ਗਿਆ।

ਕਾਰਨ ਇਹ ਹੈ ਕਿ ਜਦੋਂ ਕਿਸਾਨ ਸੜਕਾਂ ''ਤੇ ਆ ਗਏ, ਇੰਨ੍ਹਾਂ ਦੇ ਘਰ ਦੇ ਬਾਹਰ ਬੈਠ ਗਏ ਤਾਂ, ਉਦੋਂ ਇਨ੍ਹਾਂ ਨੂੰ ਲਗਿਆ ਹੁਣ ਕੰਮ ਖ਼ਰਾਬ ਹੋ ਗਿਆ ਹੈ।

https://www.youtube.com/watch?v=wIckC4FFzPk

ਅਕਾਲੀ ਦਲ ਕਿਸੇ ਵੇਲੇ ਕਿਸਾਨੀ ਦੀ ਪਾਰਟੀ ਸੀ। ਪਿਛਲੇ 15 ਸਾਲਾਂ ਤੋਂ ਇਸ ਨੇ ਆਪਣਾ ਬੇਸ ਬਦਲਣ ਦੀ ਕੋਸ਼ਿਸ਼ ਕੀਤੀ।

ਇਨ੍ਹਾਂ ''ਤੇ ਇੱਕ ਪਾਸੇ ਕਿਸਾਨਾਂ ਦਾ ਦਬਾਅ ਹੈ ਅਤੇ ਇਨ੍ਹਾਂ ਦਾ ਦੂਜਾ ਡੋਮੇਨ ਹੈ ਧਰਮ ਦਾ।

ਬਰਗਾੜੀ ਤੋਂ ਬਾਅਦ ਤੋਂ ਹੀ ਪਾਰਟੀ ਨੂੰ ਨੁਕਸਾਨ ਹੋ ਰਿਹਾ ਸੀ, ਫਿਰ ਸਰੂਪ ਗੁੰਮ ਹੋਣ ਦਾ ਮਸਲਾ ਉੱਠ ਖੜ੍ਹਿਆ।

ਜਦੋਂ ਲੱਗਿਆ ਦੋਵੇਂ ਪਾਸੇ ਗੜਬੜ ਹੋ ਰਹੀ ਹੈ ਤਾਂ ਫਿਰ ਉਨ੍ਹਾਂ ਨੇ ਇੱਕ ਪਾਸੇ ਦਾ ਹੱਲ ਕੱਢਣ ਬਾਰੇ ਸੋਚਿਆ।

ਸਵਾਲ- ਅਸਤੀਫ਼ਾ ਹੋ ਗਿਆ, ਕਿਸਾਨ ਸੜਕਾਂ ''ਤੇ ਹਨ ਆਰਡੀਨੈਂਸ ਪਾਸ ਹੋ ਗਿਆ ਪਰ ਮਸਲੇ ਦਾ ਹੱਲ ਨਹੀਂ ਹੋਇਆ

ਜਵਾਬ - ਮਸਲੇ ਦਾ ਹੱਲ ਤਾਂ ਹੋਣਾ ਵੀ ਨਹੀਂ। ਇਹ ਮੁਸ਼ਕਿਲ ਪੰਜਾਬ, ਹਰਿਆਣਾ ਤੇ ਪੱਛਮੀ ਯੂਪੀ ਦੀ ਹੈ।

ਐੱਮਐੱਸਪੀ ਪਹਿਲਾਂ ਵੀ ਨਿੱਜੀ ਹੱਥਾਂ ਵਿੱਚ ਹੁੰਦੀ ਸੀ। ਫਸਲ ਆਉਂਦੀ ਸੀ, ਉਸ ਦੀ ਕੀਮਤ ਡਿੱਗ ਜਾਂਦੀ ਸੀ। ਇਸ ਨੂੰ ਰੋਕਣ ਲਈ ਸੂਬੇ ਦੇ ਦਖ਼ਲ ਨਾਲ ਐੱਮਐਸਪੀ ਲਿਆਂਦੀ ਗਈ।

ਜੇ ਕੀਮਤ ਇਸ ਤੋਂ ਥੱਲੇ ਡਿਗਦੀ ਹੈ ਤਾਂ ਸਰਕਾਰ ਐੱਮਐਸਪੀ ''ਤੇ ਖਰੀਦੇਗੀ। ਇਸ ਤਰ੍ਹਾਂ ਕਿਸਾਨ ਨੂੰ ਗਰੰਟੀ ਦੇ ਦਿੱਤੀ। ਹੁਣ ਗਰੰਟੀ ਖ਼ਤਮ ਹੋ ਗਈ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਹੋਮ ਸਕ੍ਰੀ''ਤੇ ਇੰਝ ਦੇਖੋ:

https://www.youtube.com/watch?v=xWw19z7Edrs&t=1s

ਐੱਮਐਸਪੀ ਤਾਂ ਮੱਕੀ ਦੀ ਵੀ ਹੈ ਪਰ ਮੱਕੀ ਐੱਮਐੱਸਪੀ ''ਤੇ ਨਹੀਂ ਖਰੀਦੀ ਜਾਂਦੀ। ਪੰਜਾਬ ਤੇ ਹਰਿਆਣਾ ਵਿੱਚ ਕਣਕ ਐੱਮਐੱਸਪੀ ''ਤੇ ਖਰੀਦੀ ਜਾਂਦੀ ਹੈ। ਦੋਹਾਂ ਸੂਬਿਆਂ ਵਿੱਚ ਹੀ ਸਿਸਟਮ ਪੂਰੀ ਤਰ੍ਹਾਂ ਵਿਕਸਿਤ ਹੈ।

ਹੁਣ ਪੱਛਮੀ ਯੂਪੀ ਵਿੱਚ ਵੀ ਥੋੜ੍ਹਾ ਜਿਹਾ ਹੋ ਰਿਹਾ ਹੈ। ਬਾਕੀ ਕਿਸੇ ਸੂਬੇ ਵਿੱਚ ਕਿਸਾਨ ਨੂੰ ਐੱਮਐੱਸਪੀ ਨਹੀਂ ਮਿਲਦੀ ਨਾ ਹੀ ਮੰਡੀ ਸਿਸਟਮ ਹੈ। ਇਸੇ ਕਰਕੇ ਕਿਸਾਨ ਸੜਕਾਂ ''ਤੇ ਹਨ।

ਕਿਸਾਨਾਂ ਨੂੰ ਜਦੋਂ ਲੱਗਿਆ ਕਿ ਐੱਮਐੱਸਪੀ ਦਾ ਕੋਈ ਮਤਲਬ ਨਹੀਂ ਰਹਿ ਜਾਏਗਾ, ਕਿਸਾਨ ਸੜਕਾਂ ''ਤੇ ਆ ਗਏ। ਪੰਜਾਬ ਅਤੇ ਹਰਿਆਣਾ ਦੇ ਕਿਸਾਨ ਦਾ ਮਸਲਾ ਬਾਕੀ ਦੇਸ ਨਾਲੋਂ ਵੱਖਰਾ ਹੈ।

ਇਹ ਵੀ ਪੜ੍ਹੋ:

  • ਖੇਤੀ ਆਰਡੀਨੈਂਸ: ਕਾਂਗਰਸੀ ਵਿਧਾਇਕ ਕੁਲਜੀਤ ਨਾਗਰਾ ਨੇ ਦਿੱਤਾ ਅਸਤੀਫ਼ਾ
  • ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਕੈਬਨਿਟ ਤੋਂ ਅਸਤੀਫਾ ਦੇਣ ਵੇਲੇ ਕੀ ਕਿਹਾ

ਸਵਾਲ- ਅਕਾਲੀ ਦਲ ਦੇ ਯੂ-ਟਰਨ ਨੂੰ ਕਿਵੇਂ ਦੇਖਦੇ ਹੋ

ਜਿਵੇਂ ਅਸਤੀਫ਼ਾ ਮਜਬੂਰੀ ਸੀ, ਯੂ-ਟਰਨ ਵੀ ਮਜਬੂਰੀ ਹੈ। ਪਾਰਟੀ ਅੰਦਰ ਫੁੱਟ ਵੀ ਪੈ ਸਕਦੀ ਸੀ। ਸਿਰਫ਼ ਬਾਹਰ ਦਾ ਹੀ ਦਬਾਅ ਨਹੀਂ ਸੀ ਅੰਦਰ ਦਾ ਵੀ ਸੀ।

ਇਨ੍ਹਾਂ ਦੇ ਅਕਾਲੀ ਦਲ ਦੇ ਵਫ਼ਾਦਾਰ ਵਰਕਰ ਹਨ ਬਲਵਿੰਦਰ ਭੂੰਦੜ। ਉਨ੍ਹਾਂ ਦਾ ਸ਼ੁਰੂ ਤੋਂ ਮੰਨਣਾ ਸੀ ਕਿ ਇਹ ਅਕਾਲੀ ਦਲ ਨੂੰ ਖ਼ਤਮ ਕਰ ਦੇਵੇਗਾ, ਲੋਕ ਪਿੰਡਾਂ ਵਿੱਚ ਨਹੀਂ ਵੜਨ ਦੇਣਗੇ।

ਕਿਸਾਨ ਜਥੇਬੰਦੀਆਂ ਫੈਸਲੇ ਲੈ ਰਹੀਆਂ ਸਨ ਕਿ ਜੋ ਇਸ ਆਰਡੀਨੈਂਸ ਦਾ ਸਮਰਥਨ ਕਰ ਰਹੇ ਹਨ, ਉਨ੍ਹਾਂ ਨੂੰ ਪਿੰਡਾਂ ਵਿੱਚ ਨਾ ਵੜਨ ਦਿੱਤਾ ਜਾਵੇ।

ਪਹਿਲਾਂ ਚੋਣਾਂ ਵਿੱਚ ਹੋ ਚੁੱਕਿਆ ਹੈ ਕਿ ਹਰਸਿਮਰਤ ਖਿਲਾਫ਼ ਬੈਰੀਕੇਡ ਲਾ ਦਿੱਤੇ ਗਏ ਸੀ ਪਿੰਡਾਂ ਵਿੱਚ ਉਨ੍ਹਾਂ ਨੂੰ ਲੱਗਿਆ ਕਿ ਕਿਤੇ ਹਾਲਾਤ ਉਹੋ ਜਿਹੇ ਨਾ ਹੋ ਜਾਣ, ਇਸ ਲਈ ਯੂ-ਟਰਨ ਆਇਆ।

ਸਵਾਲ—ਕੀ ਇਸ ਅਸਤੀਫ਼ੇ ਨਾਲ ਅਕਾਲੀ ਦਲ ਨੂੰ ਫਾਇਦਾ ਹੋਏਗਾ

ਜਵਾਬ - ਮੈਂ ਇਹ ਨਹੀਂ ਕਹਿੰਦਾ ਕਿ ਇਸ ਨਾਲ ਇੰਨ੍ਹਾਂ ਦਾ ਫਾਇਦਾ ਹੋਏਗਾ ਪਰ ਜੋ ਹੋਰ ਨੁਕਸਾਨ ਹੋਣਾ ਸੀ, ਉਹ ਰੁੱਕ ਗਿਆ।

ਨਿਰਭਰ ਕਰਦਾ ਹੈ ਕਿ ਹੁਣ ਇਸ ਮੁੱਦੇ ਨੂੰ ਕਿਵੇਂ ਲੈ ਕੇ ਚੱਲਦੇ ਹੈ । ਜੇ ਇਹ ਆਪਣੀ ਗਲਤੀ ਮੰਨ ਕੇ ਚੱਲਣ ਜੋਂ ਇਨ੍ਹਾਂ ਦੀ ਆਦਤ ਨਹੀਂ ਹੈ, ਮੁੱਦਿਆਂ ਸਬੰਧੀ ਤਾਂ ਸ਼ਾਇਦ ਮੁੜ ਸੁਰਜੀਤ ਹੋਣ ਵਾਲੇ ਪਾਸੇ ਚੱਲ ਪੈਣ।

ਪਰ ਜੋ ਇਨ੍ਹਾਂ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਕਿਹਾ ਹੈ, ਉਸ ਦਾ ਹਿਸਾਬ ਤਾਂ ਲੋਕ ਮੰਗਣਗੇ ਤੇ ਮੰਗ ਰਹੇ ਹਨ।

ਅਕਾਲੀ ਦਲ ਨੇ ਹਾਲੇ ਵੀ ਪੂਰੀ ਤਰ੍ਹਾਂ ਸਟੈਂਡ ਨਹੀਂ ਲਿਆ ਹੈ। ਨਾਲ ਹੀ ਇਹ ਐਲਾਨ ਵੀ ਕਰ ਦਿੱਤਾ ਕਿ ਗਠਜੋੜ ਕਾਇਮ ਹੈ, ਸਿਰਫ਼ ਵਜੀਰੀ ਛੱਡੀ ਹੈ ਜਿਹੜੀ ਪਾਰਟੀ ਆਰਡੀਨੈਂਸ ਲੈ ਕੇ ਆਈ ਹੈ, ਉਸ ਦੇ ਭਾਈਵਾਲ ਤਾਂ ਹਾਲੇ ਵੀ ਹਨ।

ਜਦੋਂ ਤੱਕ ਤੋੜ-ਵਿਛੋੜਾ ਨਹੀਂ ਹੁੰਦਾ, ਅਕਾਲੀ ਦਲ ਦਾ ਕੋਈ ਚਾਂਸ ਹੈ ਨਹੀਂ।

ਸਵਾਲ—ਕੀ ਅਕਾਲੀ ਦਲ ਤੋੜ ਵਿਛੋੜਾ ਕਰਨ ਦੀ ਸਥਿਤੀ ਵਿੱਚ ਹੈ? ਭਾਜਪਾ ਤਾਂ ਹਾਲੇ ਚੁੱਪ ਹੈ

ਭਾਜਪਾ ਨੇ ਤਜਰਬਾ ਕਰਨ ਦੀ ਕੋਸ਼ਿਸ਼ ਕੀਤੀ ਸੀ ਸੁਖਦੇਵ ਢੀਂਡਸਾ ਨੂੰ ਅੱਗੇ ਲਿਆ ਕੇ।

ਅਕਾਲੀ ਦਲ ਨੇ ਵੀ ਬੀਐੱਸਪੀ ਲਈ ਦਰਵਾਜੇ ਖੋਲ੍ਹੇ ਸੀ। ਕਾਫ਼ੀ ਦੇਰ ਦਾ ਅਕਾਲੀ ਦਲ ਵਿੱਚ ਵਿਚਾਰ ਚੱਲ ਰਿਹਾ ਹੈ ਕਿ ਭਾਜਪਾ ਦਾ ਬਦਲ ਬੀਐੱਸਪੀ ਹੈ।

ਦੋਵੇਂ ਪਾਸੇ ਵਿਚਾਰਾਂ ਚੱਲ ਰਹੀਆਂ ਹਨ। ਕੁਝ ਵੀ ਹੋ ਸਕਦਾ ਹੈ।

ਸਵਾਲ—ਅਸਤੀਫ਼ਿਆਂ ਦਾ ਦੌਰ ਚੱਲ ਰਿਹਾ ਹੈ, ਕੀ ਕਿਸਾਨਾਂ ਨੂੰ ਕੋਈ ਫਾਇਦਾ ਹੋਵੇਗਾ

ਜਵਾਬ - ਜਿਵੇਂ ਹੀ ਹਰਸਿਮਰਤ ਕੌਰ ਬਾਦਲ ਨੇ ਅਸਤੀਫ਼ਾ ਦਿੱਤਾ, ਕੁਲਜੀਤ ਸਿੰਘ ਨਾਗਰਾ ਨੇ ਵੀ ਅਸਤੀਫ਼ਾ ਦੇ ਦਿੱਤਾ। ਕਾਂਗਰਸ ਨੇ ਹਾਲਾਤ ਨੂੰ ਨਿਊਟਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਵੀ ਇਸ਼ਾਰਾ ਕਰ ਦਿੱਤਾ ਕਿ ਉਹ ਵੀ ਕੁਝ ਵੀ ਕਰਨ ਲਈ ਤਿਆਰ ਹਨ। ਮੇਰੇ ਖਿਆਲ ਵਿੱਚ ਪੰਜਾਬ ਦੀ ਚੋਣ ਤੱਕ ਇਹ ਮਾਮਲਾ ਇਸੇ ਤਰ੍ਹਾਂ ਹੀ ਚੱਲੇਗਾ।

ਸਵਾਲ- ਕੀ ਤੁਹਾਨੂੰ ਲਗਦਾ ਹੈ ਕਿ ਬਿਲ ਵਿੱਚ ਸੋਧ ਸੰਭਵ ਹੈ

ਜਵਾਬ- ਪੰਜਾਬ ਦੀਆਂ ਲੋਕ ਸਭਾ ਸੀਟਾਂ 13 ਹਨ ਅਤੇ ਹਰਿਆਣਾ ਦੀਆਂ ਦੱਸ। ਇਸ ਤਰ੍ਹਾਂ ਕੁੱਲ ਹੋ ਗਈਆਂ 23 ਸੀਟਾਂ। ਕੀ 23 ਸੀਟਾਂ ਇਹ ਕਹਿਣਗੀਆਂ ਕੀ ਨੀਤੀ ਕੀ ਹੋਵੇ?

ਜੇ ਮਹਾਰਾਸ਼ਟਰ ਨੂੰ ਦੇਖੀਏ ਜਿਸ ਕੋਲ ਕਾਫ਼ੀ ਸੀਟਾਂ ਹਨ ਤੇ ਉਹ ਇਸ ਦਾ ਸਮਰਥਨ ਕਰ ਰਹੇ ਹਨ ਤਾਂ ਮੈਨੂੰ ਲੱਗਦਾ ਹੈ ਕਿ ਪੰਜਾਬ, ਹਰਿਾਆਣਾ ਤਾਂ ਅਣਗੌਲਿਆਂ ਹੋ ਜਾਣਗੇ।

ਜੋ ਅਕਾਲੀ ਦਲ ਲਈ ਸਮੱਸਿਆ ਹੈ, ਉਹੀ ਸਮੱਸਿਆ ਹਰਿਆਣਾ ਵਿੱਚ ਵੀ ਹੈ। ਉੱਥੇ ਵੀ ਜੇਜੇਪੀ ਸਰਕਾਰ ਵਿੱਚ ਹੈ, ਉਹ ਪਾਰਟੀ ਖੁਦ ਨੂੰ ਅਕਾਲੀ ਦਲ ਵਾਂਗ ਕਿਸਾਨਾਂ ਦਾ ਹਮਦਰਦ ਕਹਿੰਦੀ ਹੈ।

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ ਮਹਾਮਾਰੀ ਕਦੋਂ ਖ਼ਤਮ ਹੋਵੇਗੀ, WHO ਨੇ ਦਿੱਤਾ ਇਹ ਜਵਾਬ
  • ''ਮੈਂ ਗੋਡਿਆਂ ਭਾਰ ਬਹਿ ਕੇ ਹਾੜੇ ਕੱਢੇ ਸੀ, ਪਰ ਮੇਰਾ ਭਰਮ ਟੁੱਟ ਗਿਆ...''
  • ਭਾਰਤ-ਪਾਕਿਸਤਾਨ ਵੰਡ ਵੇਲੇ ਜਦੋਂ ਵਿਛੜੇ ਪ੍ਰੇਮੀ ਸ਼ਰਨਾਰਥੀਆਂ ਦੀ ਕਤਾਰ ’ਚ ਮਿਲੇ

ਸਵਾਲ- ਕੀ ਹੁਣ ਹਰਿਆਣਾ ਵਿੱਚ ਵੀ ਜੇਜੇਪੀ ''ਤੇ ਦਬਾਅ ਵਧੇਗਾ

ਜਵਾਬ- ਇਸ ਖੇਤਰ ਵਿੱਚ ਦੋ ਪੁਰਾਣੇ ਆਗੂ ਕਿਸਾਨੀ ਨਾਲ ਜੁੜੇ ਹੋਏ ਹਨ.. ਚੌਧਰੀ ਦੇਵੀ ਲਾਲ ਤੇ ਪ੍ਰਕਾਸ਼ ਸਿੰਘ ਬਾਦਲ।

ਦੋਹਾਂ ਦਾ ਬੇਸ ਕਿਸਾਨੀ ਸੀ। ਜੇ ਹਰਿਆਣਾ ਵਿੱਚ ਜੇਜੇਪੀ ਨੇ ਬਚਾਅ ਕਰਨਾ ਹੈ ਤਾਂ ਗਠਜੋੜ ਛੱਡਣਾ ਪੈਣਾ ਹੈ।

ਇਹ ਵੀ ਦੇਖੋ:

https://www.youtube.com/watch?v=rI3QIeZ0RdA

https://www.youtube.com/watch?v=mGT60fWWGhM

https://www.youtube.com/watch?v=2VntB28bLaE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''207ef84a-1de4-433a-8416-cca11b298ae7'',''assetType'': ''STY'',''pageCounter'': ''punjabi.india.story.54207724.page'',''title'': ''ਖੇਤੀ ਆਰਡੀਨੈਂਸ ਤੋਂ ਸਿਰਫ਼ ਪੰਜਾਬ, ਹਰਿਆਣਾ ਤੇ ਪੱਛਮੀ ਯੂਪੀ ਦੇ ਕਿਸਾਨ ਹੀ ਨਰਾਜ਼ ਕਿਉਂ ਹਨ'',''published'': ''2020-09-18T14:13:03Z'',''updated'': ''2020-09-18T14:13:03Z''});s_bbcws(''track'',''pageView'');