ਰਿਆ ਦਾ ਇੰਟਰਵਿਊ ਅਤੇ ਨਫ਼ਰਤ ਦਾ ਸੈਲਾਬ: ਬਲਾਗ਼

08/29/2020 5:07:42 PM

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਤਹਿਕੀਕਾਤ ਵਿੱਚ ਮੁਲਜ਼ਮ ਰਿਆ ਚੱਕਰਵਰਤੀ ਦੇ ਇੱਕ ਇੰਟਰਵਿਊ ਤੋਂ ਬਾਅਦ ਉਨ੍ਹਾਂ ਦੇ ''ਮਰ ਜਾਣ'' ਦੇ ਸਮਰਥਨ ਵਿੱਚ ਸੋਸ਼ਲ ਮੀਡੀਆ ''ਤੇ ਭੀੜ ਇਕੱਠੀ ਹੋ ਗਈ।

ਇੱਕ ਸੱਭਿਆ ਸਮਾਜ ਵਿੱਚ ਅਜਿਹੀ ਆਸ ਕਰਨਾ ਕਿ ਜਾਂ ਤਾਂ ਤੁਸੀਂ ਕਿਸੇ ਦੀ ਮੌਤ ਦੀ ਦੁਆ ਨਹੀਂ ਕਰਨਾ ਚਾਹੋਗੇ ਅਤੇ ਜੇਕਰ ਕੀਤੀ ਤਾਂ ਸ਼ਾਇਦ ਉਸ ਵਿਅਕਤੀ ਦੇ ਖ਼ਿਲਾਫ਼ ਮਨ ਵਿੱਚ ਨਫ਼ਰਤ ਤੇ ਗੁੱਸਾ ਹੋਵੇਗਾ।

ਇਹ ਕੋਈ ਅਤਿਕਥਨੀ ਨਹੀਂ ਹੈ ਬਲਕਿ ਬਹੁਤ ਹੀ ਬੁਨਿਆਦੀ ਜਿਹੀ ਗੱਲ ਹੈ।

ਇਹ ਸਾਧਾਰਣ ਮਨੁੱਖੀ ਕਦਰਾਂ-ਕੀਮਤਾਂ ਹਨ, ਜੋ ਤੁਹਾਨੂੰ ਇਨਸਾਨ ਬਣਾਉਂਦੀਆਂ ਹਨ। ਬੇਵਜ੍ਹਾ ਤੁਸੀਂ ਕਿਸੇ ਦੇ ਵੀ ਮਰਨ ਜਾਂ ਉਸ ਵੱਲੋਂ ਖ਼ੁਦਕੁਸ਼ੀ ਕਰਨ ਦੀ ਕਾਮਨਾ ਕਿਉਂ ਕਰੋਗੇ?

ਮੌਤ ਦੀ ਇਸ ਦੁਆ ਨੂੰ ਜਨਤਕ ਪਲੇਟਫਾਰਮ ''ਤੇ ਲਿਖਣ ਜਾਂ ਖ਼ੁਦਕੁਸ਼ੀ ਲਈ ਅੱਗੇ ਵਧਣ ਦੀ ਸਲਾਹ ਦੇਣ ਵਾਲੇ, ਕੁਝ ਬਹੁਤ ਹੀ ਠੋਸ ਕਾਰਨ ਹੋਵੇਗਾ।

ਇਹ ਵੀ ਪੜ੍ਹੋ-

  • ਰਿਆ ਚੱਕਰਵਰਤੀ: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ''ਚ ਸੀਬੀਆਈ ਨੇ ਦਰਜ ਕੀਤਾ ਕੇਸ
  • ਰਿਆ ਚੱਕਰਵਰਤੀ ਸੁਸ਼ਾਂਤ ਸਿੰਘ ਰਾਜਪੂਤ ਦੀ ਜ਼ਿੰਦਗੀ ਵਿੱਚ ਕਿਵੇਂ ਆਈ
  • ਰਿਆ ਨੂੰ ਬਿਨਾਂ ਜਾਂਚ ‘ਸੁਸ਼ਾਂਤ ਦਾ ਵਿਲੇਨ’ ਬਣਾਉਣ ਪਿੱਛੇ ਕਿਹੜੀ ਸੋਚ ਕੰਮ ਕਰ ਰਹੀ

ਪਰ ਇਸ ਮਾਮਲੇ ''ਚ ਠੋਸ ਕਾਰਨ ਦੀ ਥਾਂ ਜੋ ਦਿਖ ਰਿਹਾ ਹੈ ਉਹ ਭਿਆਨਕ ਅਤੇ ਡਰਾਉਣਾ ਵੀ ਹੈ, ਉਹ ਸੱਭਿਆ ਸਮਾਜ ਦੀ ਬੁਨਿਆਦ ਨੂੰ ਹਿਲਾ ਦੇਣ ਵਾਲਾ ਹੈ।

ਬਿਨਾ ਅਪਰਾਧ ਸਾਬਿਤ ਹੋਏ ਸ਼ੱਕ ''ਤੇ ਫ਼ੈਸਲਾ ਸੁਣਾਉਣ ਦੇ ਕਈ ਭਾਰਤੀ ਟੀਵੀ ਚੈਨਲਾਂ ਦੀ ਭੁੱਖ ਹੈ।

ਇਸ ਭੁੱਖ ਅਤੇ ਰੇਸ ਨੇ ਲੋਕਾਂ ਦੀ ਸੋਚਣ ਸਮਝਣ ਦੀ ਤਾਕਤ ਨੂੰ ਤਾਕ ''ਤੇ ਰਖਵਾ ਦਿੱਤਾ ਹੈ। ਇੱਕ ਗਿੱਦ ਦੀ ਕੌਮ ਪੈਦਾ ਹੋ ਰਹੀ ਹੈ, ਜਿਸ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਨਿਆਂ ਕਰਨਾ ਮੀਡੀਆ ਅਤੇ ਭੀੜ ਦਾ ਕੰਮ ਹੈ। ਜਾਂਚ ਏਜੰਸੀਆਂ ਫੌਲੋ-ਅੱਪ ਕਰਨਗੀਆਂ।

ਇਤਿਹਾਸ ਵਿੱਚ ਸੁਸ਼ਾਂਤ ਸਿੰਘ ਮੌਤ ਦਾ ਮਾਮਲਾ ਮੀਡੀਆ ਟ੍ਰਾਇਲ ਦੇ ਸਭ ਤੋਂ ਭਿਆਨਕ ਉਦਾਹਰਨਾਂ ਵਜੋਂ ਦਰਜ ਹੋਵੇਗਾ।

ਆਈਪੀਸੀ ਦੀ ਧਾਰਾ 306 ਕਿਸੇ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਨੂੰ ਸਜ਼ਾਜਾਫ਼ਤਾ ਅਪਰਾਧ ਦੱਸਦੀ ਹੈ, ਪਰ ਸੋਸ਼ਲ ਮੀਡੀਆ ਦੀ ਦੁਨੀਆਂ ਵਿੱਚ ਕਾਨੂੰਨ ਅਤੇ ਭਾਵਨਾਵਾਂ ਦੋਵਾਂ ਦੀ ਪਰਿਭਾਸ਼ਾਵਾਂ ਸ਼ਾਇਦ ਬਦਲ ਜਾਂਦੀਆਂ ਹਨ।

ਸੰਜਮ ਦੇ ਕੋਈ ਮਾਅਨੇ ਨਹੀਂ ਹਨ, ਜਵਾਬਦੇਹੀ ਦਾ ਕੋਈ ਡਰ ਨਹੀਂ ਹੈ ਅਤੇ ਜ਼ਿੰਮੇਵਾਰੀ ਦਾ ਅਹਿਸਾਸ ਕੰਪਿਊਟਰ ਜਾਂ ਫੋਨ ਦੀ ਸਕਰੀਨ ਆਫ ਹੋਣ ਦੇ ਨਾਲ ਹੀ ਗਾਇਬ ਹੋ ਜਾਂਦਾ ਹੈ।

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਮੀਡੀਆ ਨੂੰ ਇੰਟਰਵਿਊ ਦੇਣ ਵੇਲੇ ਰਿਆ ਨੇ ਕਿਹਾ ਕਿ ਪਿਛਲੇ ਮਹੀਨਿਆਂ ਦੌਰਾਨ ਉਨ੍ਹਾਂ ''ਤੇ ਲਗਾਏ ਜਾ ਰਹੇ "ਬੇਬੁਨਿਆਦ" ਅਤੇ "ਮਨਘੜ੍ਹਤ" ਇਲਜ਼ਾਮਾਂ ਕਾਰਨ ਉਹ ਤੇ ਉਨ੍ਹਾਂ ਦਾ ਪਰਿਵਾਰ ਇੰਨੇ "ਸਟ੍ਰੈੱਸ (ਤਣਾਅ)" ਵਿੱਚ ਹਨ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਆਪਣੀ ਜਾਨ ਲੈ ਲੈਣ।

ਇੱਕ ਵੇਲੇ ਰਿਆ ਨੇ ਇੰਟਰਵਿਊ ਵਿੱਚ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਰੋਜ਼-ਰੋਜ਼ ਦੀ "ਤਸ਼ੱਦਦ" ਦੀ ਥਾਂ "ਬੰਦੂਕ ਲੈ ਕੇ ਸਾਨੂੰ ਸਭ ਨੂੰ ਲਾਈਨ ''ਚ ਖੜ੍ਹਾ ਕਰਕੇ ਇੱਕੋ ਵਾਰੀ ''ਚ ਮਾਰ ਹੀ ਕਿਉਂ ਨਹੀਂ ਦਿੰਦੇ।"

https://twitter.com/Nafees__Azam/status/1299054915122130945/photo/4

"ਸੁਸਾਈਡ ਲੈਟਰ ਛੱਡਣਾ ਨਾ ਭੁੱਲਣਾ"

ਰਿਆ ਚੱਕਰਵਰਤੀ ਗੁਨਾਹਗਾਰ ਹੈ ਜਾਂ ਬੇਕਸੂਰ, ਉਨ੍ਹਾਂ ''ਤੇ ਲਗਾਏ ਜਾ ਰਹੇ ਇਲਜ਼ਾਮ ਮਨਘੜ੍ਹਤ ਹਨ ਜਾਂ ਸੱਚ, ਇਹ ਜਾਂਚ ਕਰੇਗੀ। ਗੁਨਾਹ ਦੀ ਸਜ਼ਾ ਵੀ ਉਸ ਮੁਤਾਬਕ ਤੈਅ ਹੋਵੇਗੀ।

ਪਰ ਜਾਂਚ ਏਜੰਸੀਆਂ ਦੀ ਤਹਿਕੀਕਾਤ ਦੌਰਾਨ ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ''ਤੇ ਚਲਾਏ ਜਾ ਰਹ ਮੁਕਦਮੇ ਕਾਰਨ ਜੇ ਉਹ ਇੰਨਾ ਦਬਾਅ ਮਹਿਸੂਸ ਕਰਦੀ ਹੈ ਤਾਂ ਜਾਨ ਲੈਣ ਦੀ ਗੱਲ ਕਹੇ ਤਾਂ ਉਸ ਨੂੰ ਤਮਾਸ਼ਾ ਦੱਸ, ਤਾੜੀ ਵਜਾ, ਹਾਸੇ ਪਾ ਕੇ ਲਿਖਣਾ ਕਿ "ਤੈਨੂੰ ਕੌਣ ਰੋਕ ਰਿਹਾ ਹੈ", "ਸਾਨੂੰ ਤਾਂ ਇੰਤਜ਼ਾਰ ਹੈ", "ਸੁਸਾਈਡ ਲੈਟਰ ਛੱਡਣਾ ਨਾ ਭੁੱਲਣਾ", ਲਿਖਣ ਵਾਲਿਆਂ ਬਾਰੇ ਕੀ ਕਹਿੰਦੇ ਹੈ?"

ਇਹ ਵੀ ਪੜ੍ਹੋ-

  • ਮੋਦੀ ਸਰਕਾਰ ਦੁਆਰਾ ਐਲਾਨੇ ਵਿੱਤੀ ਪੈਕੇਜ ਦਾ ਨੌਕਰੀਆਂ ''ਤੇ ਕੀ ਰਿਹਾ ਅਸਰ
  • ਪੰਜਾਬ ਵਿਧਾਨ ਸਭਾ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀਬਾੜੀ ਆਰਡੀਨੈਂਸ ਬਾਰੇ ਲਿਤਾ ਇਹ ਫੈਸਲਾ
  • ਦਿੱਲੀ ਦੰਗਿਆਂ ''ਤੇ ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ ''ਚ ਪੁਲਿਸ ''ਤੇ ਲੱਗੇ ਗੰਭੀਰ ਇਲਜ਼ਾਮ
Getty Images

ਇੰਟਰਵਿਊ ਵਿੱਚ ਰਿਆ ਦੇ ਹਾਵ-ਭਾਵ ''ਤੇ ਟਿੱਪਣੀਂ ਨੂੰ ਹੀ ਦੇਖੋ।

"ਉਹ ਕੈਜ਼ੂਅਲ ਅਤੇ ਕਾਨਫੀਡੈਂਟ ਲਗਦੀ ਹੈ...ਪੈਨਿਕ ਅਟੈਕ ਅਤੇ ਐਂਗਜ਼ਾਇਟੀ ਦੀ ਗੱਲ ਕਰਦੀ ਹੈ ਪਰ ਦਿਖਾਈ ਤਾਂ ਕੁਝ ਨਹੀਂ ਦੇ ਰਿਹਾ", "ਉਸ ਨੂੰ ਕੋਈ ਦੁੱਖ ਨਹੀਂ ਹੈ", "ਉਹ ਆਪਣੇ ਹਾਸੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।"

ਅੱਖਾਂ ਵਿੱਚ ਹੰਝੂ ਹਨ ਜਾਂ ਨਹੀਂ, ਇਸ ਨਾਲ ਰਿਆ ਦੇ ਦੁੱਖ ਦਾ ਮੁਲੰਕਣ ਕਰਨਾ ਠੀਕ ਇਸ ਤਰ੍ਹਾਂ ਹੈ ਜਿਵੇਂ ਬਹੁਤ ਹੀ ਫਿਟ ਅਤੇ ਊਰਜਾ ਨਾਲ ਭਰੇ ਚਿਹਰੇ ਨਾਲ ਇਹ ਤੈਅ ਕਰਨਾ ਕਿ ਸੁਸ਼ਾਂਤ ਡਿਪ੍ਰੈਸ਼ਨ ਵਿੱਚੋਂ ਲੰਘ ਰਹੇ ਸਨ ਜਾਂ ਨਹੀਂ।

ਕੱਪੜਿਆਂ ਅਤੇ ਹਾਵ-ਭਾਵ ਦੇ ਵਿਸ਼ਲੇਸ਼ਣ ਤੋਂ ਇਹ ਮੰਨ ਲੈਣਾ ਕਿ ਰਿਆ ਚੱਕਰਵਰਤੀ ਝੂਠ ਬੋਲ ਰਹੀ ਹੈ ਅਤੇ ਉਨ੍ਹਾਂ ਦੀ ਮੌਤ ਦੀ ਕਾਮਨਾ ਕਰਨਾ। ਇੰਨੀ ਨਫ਼ਰਤ ਕਿੱਥੋਂ ਆਉਂਦੀ ਹੈ ਅਤੇ ਇਸ ਨੂੰ ਹਵਾ ਕੌਣ ਦਿੰਦਾ ਹੈ?

https://twitter.com/RSR716/status/1299141432721072128

ਸੁਸ਼ਾਂਤ ਸਿੰਘ ਰਾਜਪੂਤ ਦੇ ਤਣਾਅ ਜਾਂ ਡਿਪ੍ਰੈਸ਼ਨ ਵਿੱਚ ਹੋਣ ਦੀ ਜਾਣਕਾਰੀ ਸਾਹਮਣੇ ਆਉਣ ''ਤੇ ਹਮਦਰਦੀ ਦਿਖਾਉਣ ਅਤੇ ਬਾਲੀਵੁੱਡ ਵਿੱਚ ਭਾਈ-ਭਤੀਜਾਵਾਦ ਦੇ ਰਿਵਾਜ ''ਤੇ ਅਫ਼ਸੋਸ ਜ਼ਾਹਿਰ ਕਰਨ ਵਾਲੇ ਹੁਣ ਖ਼ੁਦ ਖ਼ੂਨ ਦੀ ਪਿਆਸੀ ਭੀੜ ਦਾ ਰੂਪ ਲੈ ਰਹੇ ਹਨ।

ਰਿਆ ਮੁਤਾਬਕ ਸੁਸ਼ਾਂਤ ਅਤੇ ਉਹ ਪਿਆਰ ਕਰਦੇ ਤਾਂ ਸੀ ਪਰ ਮੀਡੀਆ ਦਾ ਇੱਕ ਵੱਡਾ ਤਬਕਾ ਅਤੇ ਸੋਸ਼ਲ ਮੀਡੀਆ ਦੀ ਇੱਕ ਵੱਡੀ ਭੀੜ ਉਸ ਰਿਸ਼ਤੇ ਵਿੱਚ ਰਿਆ ਚੱਕਰਵਰਤੀ ਦੀ ਯਾਨਿ ''ਬਾਹਰੀ ਔਰਤ'' ਦੀ ਭੂਮਿਕਾ ''ਤੇ ਹੀ ਸਵਾਲ ਉੱਠਾ ਰਹੇ ਹਨ।

ਉਸ ਔਰਤ ਦੇ ਮਰਦ ਦੇ ਪਰਿਵਾਰ ਨਾਲ ਰਿਸ਼ਤੇ ਖ਼ਰਾਬ ਹੋਣ ਅਤੇ ਮਰਦ ਦੀਆਂ ਕਮਜ਼ੋਰੀਆਂ ਸਾਹਮਣੇ ਲੈ ਕੇ ਆਉਣ ਨਾਲ ਲੋਕਾਂ ਨੂੰ ਉਹ ਵੱਡੀ ਵਿਲੇਨ ਦਿਖਾਈ ਦਿੰਦੀ ਹੈ।

ਉਸ ਔਰਤ ਦੇ ਪਰਿਵਾਰ ਦੇ ਇੱਕ ''ਲਿਵ-ਇਨ'' ਰਿਸ਼ਤੇ ਨੂੰ ਕਬੂਲ ਕਰਨ ''ਤੇ ਵੀ ਲੋਕ ਇਤਰਾਜ਼ ਜਤਾ ਰਹੇ ਹਨ।

''ਐਂਟੀ-ਨੈਸ਼ਨਲ ਮੀਡੀਆ''

ਕਿਸੇ ਪ੍ਰਸਿੱਧ ਕਲਾਕਾਰ ਦੀ ਸ਼ੱਕੀ ਹਾਲਾਤ ਵਿੱਚ ਹੋਈ ਮੌਤ ''ਤੇ ਮੀਡੀਆ ਦਾ ਸਵਾਲ ਚੁੱਕਣਾ ਅਤੇ ਉਸ ਨਾਲ ਜੁੜੇ ਸਾਰੇ ਪੱਖਾਂ ਨੂੰ ਸਾਹਮਣੇ ਲਿਆਉਣਾ ਜ਼ਰੂਰੀ ਹੈ।

ਪਰ ਰਿਆ ਚੱਕਰਵਰਤੀ ਦਾ ਇੰਟਰਵਿਊ ਕਰਨ ਵਾਲੇ ਚੈਨਲਾਂ ਨੂੰ ਦੂਜਾ ਪੱਖ ਦਿਖਾਉਣ ਲਈ ''ਵਿਕਾਊ'', ''ਝੂਠਾ'' ਅਤੇ ''ਐਂਟੀ-ਨੈਸ਼ਨਲ'' ਯਾਨਿ ''ਦੇਸ਼-ਵਿਰੋਧੀ'' ਕਿਹਾ ਜਾ ਰਿਹਾ ਹੈ।

ਇੱਥੋਂ ਤੱਕ ਕਿ ਇਸ ਇੰਟਰਵਿਊ ਨੂੰ ਕਰਨ ਵਾਲੇ ਪੱਤਰਾਕਰ ਰਾਜਦੀਪ ਸਰਦੇਸਾਈ ਨੂੰ ਰਿਆ ਦਾ ਬੁਆਏਫਰੈਂਡ ਤੱਕ ਕਿਹਾ ਜਾ ਰਿਹਾ ਹੈ।

ਇਹ ਇਲਜ਼ਾਮ ਲੱਗ ਰਹੇ ਕਿ ਰਿਆ ਨੂੰ ਤਿੱਖੇ ਸਵਾਲ ਨਹੀਂ ਪੁੱਛੇ ਗਏ ਅਤੇ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਇੱਕ ਮੰਚ ਦੇ ਦਿੱਤਾ ਗਿਆ।

https://twitter.com/badri4BJP/status/1299024065068322816

ਹਾਲਾਂਕਿ, ਪਿਛਲੇ ਦੋ ਮਹੀਨਿਆਂ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦੀ ਜ਼ਿੰਦਗੀ ਨਾਲ ਜੁੜੇ ਜਾਂ ਨਹੀਂ ਜੁੜੇ ਜਾਂ ਜੁੜੇ ਹੋਣ ਦਾ ਦਾਅਵਾ ਕਰਨ ਵਾਲੇ ਕਿੰਨਾ ਹੀ ਕਿਰਦਾਰਾਂ ਨੂੰ ਬਹੁਤ ਸਾਰੇ ਇਲਜ਼ਾਮ ਲਗਾਉਣ ਲਈ ਮੀਡੀਆ ਨੇ ਮੰਚ ਦਿੱਤਾ।

ਹੁਣ ਜਦੋਂ ਇਨ੍ਹਾਂ ਇਲਜ਼ਾਮਾਂ ਦਾ ਜਵਾਬ ਦਿੱਤਾ ਗਿਆ ਅਤੇ ਉਹ ਇੱਕ ਤਬਕੇ ਨੂੰ ਪਸੰਦ ਨਹੀਂ ਆਇਆ, ਉਨ੍ਹਾਂ ਦੀ ਸੋਚ ਨਾਲ ਮੇਲ ਨਹੀਂ ਖਾਧਾ, ਤਾਂ ਮਾੜੇ ਤਰੀਕੇ ਨਾਲ ਰੌਲਾ ਪਾ ਕੇ ਚੁੱਪ ਕਰਵਾਉਣ ਦਾ ਅਜ਼ਮਾਇਆ ਹੋਇਆ ਹਥਿਆਰ ਅਪਣਾਇਆ ਗਿਆ ਹੈ।

ਰਿਆ ਆਪਣੇ ਇੰਟਰਵਿਊ ਵਿੱਚ ਜ਼ਿਆਦਾਤਰ ਸ਼ਾਂਤ ਰਹੀ, ਕਈ ਵਾਰ ਰੋਣ-ਹਲਕੀ ਹੋਈ ਪਰ ਇੰਟਰਵਿਊ ਰੁਕਿਆ ਨਹੀਂ।

ਉਨ੍ਹਾਂ ਨੇ ਖ਼ੁਦ ''ਤੇ ਲੱਗੇ ਹਰੇਕ ਇਲਜ਼ਾਮ ਨੂੰ ਪੂਰਾ ਸੁਣਿਆ ਅਤੇ ਪਰੇਸ਼ਾਨ ਹੋਏ ਬਿਨਾਂ ਸਿੱਧੇ ਤਰੀਕੇ ਨਾਲ ਜਵਾਬ ਦਿੱਤਾ।

ਰਿਆ ਦੇ ਹਾਵ-ਭਾਵ ''ਤੇ ਇਹ ਮੇਰੀ ਨਿੱਜੀ ਰਾਏ ਹੋ ਸਕਦੀ ਹੈ, ਠੀਕ ਉਵੇਂ ਹੀ ਜਿਵੇਂ ਕੁਝ ਲੋਕਾਂ ਨੂੰ ਉਨ੍ਹਾਂ ਦੇ ਸੰਜਮ ਵਿੱਚ ਝੂਠ ਨਜ਼ਰ ਆਇਆ ਹੋਵੇ।

ਪਰ ਜਦੋਂ ਇੱਕ ਵਾਰ ਰਿਆ ਭੜਕੀ ਹੋਈ ਤਾਂ ਉਨ੍ਹਾਂ ਦੀ ਗੱਲ ਦਾ ਇੱਕ ਹੀ ਮਤਲਬ ਸੀ, ਜਿਸ ਨੂੰ ਇਸ ਵੇਲੇ ਉਨ੍ਹਾਂ ਬਾਰੇ ਲਿਖ ਰਹੇ ਹਰੇਕ ਵਿਅਕਤੀ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ, "ਕੱਲ੍ਹ ਜੇਕਰ ਕੁਝ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੋਵੇਗਾ? ਮੈਨੂੰ ਇੱਕ ਫੇਅਰ ਟ੍ਰਾਇਲ ਵੀ ਨਹੀਂ ਮਿਲੇਗਾ?"

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=-0M-TO-gnAU

https://www.youtube.com/watch?v=dcXCB4YPFJ8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''eb933d07-9585-4975-8a52-c5186fafacd4'',''assetType'': ''STY'',''pageCounter'': ''punjabi.india.story.53947951.page'',''title'': ''ਰਿਆ ਦਾ ਇੰਟਰਵਿਊ ਅਤੇ ਨਫ਼ਰਤ ਦਾ ਸੈਲਾਬ: ਬਲਾਗ਼'',''author'': ''ਦਿਵਿਆ ਆਰਿਆ'',''published'': ''2020-08-29T11:30:09Z'',''updated'': ''2020-08-29T11:30:09Z''});s_bbcws(''track'',''pageView'');