ਕੋਰੋਨਾਵਾਇਰਸ : ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਕਿਉਂ ਨਹੀਂ ਹੈ ਕੋਵਿਡ ਟੈੱਸਟ ਉੱਤੇ ਭਰੋਸਾ

08/29/2020 1:22:41 PM

BBC
ਦਿੜ੍ਹਬਾ ਇਲਾਕੇ ਵਿਚ ਕੋਰੋਨਾ ਦੇ ਪੰਜ ਪੌਜ਼ੀਟਿਵ ਕੇਸ ਆਉਣ ਤੋ ਬਾਅਦ ਟੀਮ ਲੋਕਾਂ ਦਾ ਟੈੱਸਟ ਕਰਨ ਲਈ ਗਈ ਪਰ ਵਿਰੋਧ ਦੇ ਕਾਰਨ ਉਹ ਟੀਮ ਵਾਪਸ ਪਰਤ ਆਈ

"ਅਜੇ ਤੱਕ ਸਾਡੇ ਪਿੰਡ ਵਿਚ ਕੋਈ ਵੀ ਕੋਰੋਨਾ ਦਾ ਕੇਸ ਨਹੀਂ ਆਇਆ ਹੈ, ਜੇਕਰ ਭਵਿੱਖ ਵਿਚ ਕਿਸੇ ਵੀ ਪਿੰਡ ਵਾਸੀ ਵਿਚ ਕੋਰੋਨਾ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਦੇ ਇਲਾਜ ਦੀ ਜਿੰਮੇਵਾਰੀ ਸਾਡੀ ਹੋਵੇਗੀ, ਸਾਨੂੰ ਪੰਜਾਬ ਦੇ ਸਿਹਤ ਮਹਿਕਮੇ ਵੱਲੋਂ ਕੀਤੇ ਜਾ ਰਹੇ ਟੈਸਟਾਂ ''ਤੇ ਭਰੋਸਾ ਨਹੀਂ ਹੈ ਅਤੇ ਨਾ ਹੀ ਕਿਸੇ ਟੀਮ ਨੂੰ ਪਿੰਡ ਵਿਚ ਟੈੱਸਟ ਕਰਨ ਦਿੱਤਾ ਜਾਵੇਗਾ।"

ਇਹ ਕਹਿਣਾ ਹੈ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਸਬਾ ਭੁਰਾਲ ਦੇ ਲੰਬੜਦਾਰ ਅਮਰੀਕ ਸਿੰਘ ਦਾ।

ਸੰਦੌੜ ਨੇੜੇ ਪੈਂਦੇ ਕਸਬਾ ਭੁਰਾਲ ਦੀ ਪੰਚਾਇਤ ਨੇ ਟੈੱਸਟ ਨਾ ਕਰਵਾਉਣ ਸਬੰਧੀ ਬਕਾਇਦਾ ਮਤਾ ਵੀ ਪਾਸ ਕਰ ਦਿੱਤਾ ਹੈ।

ਇਹ ਵੀ ਪੜ੍ਹੋ-

  • ਮੋਦੀ ਸਰਕਾਰ ਦੁਆਰਾ ਐਲਾਨੇ ਵਿੱਤੀ ਪੈਕੇਜ ਦਾ ਨੌਕਰੀਆਂ ''ਤੇ ਕੀ ਰਿਹਾ ਅਸਰ
  • ਕੀ ਹੈ ਮੁਲਤਾਨੀ ਦੀ ਮੌਤ ਨਾਲ ਜੁੜਿਆ ਮਾਮਲਾ ਜਿਸ ''ਚ ਸੁਮੇਧ ਸੈਨੀ ''ਤੇ ਆਰੋਪ ਲੱਗੇ ਹਨ
  • ਪੰਜਾਬ ਦੇ ਮੁੱਖ ਮੰਤਰੀ 7 ਦਿਨਾਂ ਲਈ ਕੁਆਰੰਟੀਨ ਵਿੱਚ

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲਾਂ ਦੇ ਇਲਾਜ ''ਤੇ ਕੋਈ ਵੀ ਭਰੋਸਾ ਨਹੀਂ ਹੈ ਕਿਉਂਕਿ ਸੋਸ਼ਲ ਮੀਡੀਆ ''ਤੇ ਕੋਰੋਨਾ ਨੂੰ ਲੈ ਕੇ ਕਾਫ਼ੀ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ ਇਸ ਕਰ ਕੇ ਪਿੰਡ ਦੀ ਭਲਾਈ ਨੂੰ ਧਿਆਨ ਵਿਚ ਰੱਖਦੇ ਹੋਏ ਉਹਨਾਂ ਨੇ ਫ਼ੈਸਲਾ ਕੀਤਾ ਹੈ।

ਇਸ ਸਬੰਧ ਵਿਚ ਬੀਬੀਸੀ ਪੰਜਾਬੀ ਨੇ ਪਿੰਡ ਦੇ ਸਰਪੰਚ ਸਤਪਾਲ ਸਿੰਘ ਢਿੱਲੋਂ ਨਾਲ ਵੀ ਗੱਲ ਕੀਤੀ। ਸਤਪਾਲ ਸਿੰਘ ਮੁਤਾਬਕ ਪਿੰਡ ਵਾਸੀਆਂ ਵੱਲੋਂ ਕੀਤੇ ਗਏ ਫ਼ੈਸਲੇ ਦੇ ਉਹ ਨਾਲ ਹਨ।

https://www.youtube.com/watch?v=7dwo0dWd0HI&t=18s

ਸਤਪਾਲ ਸਿੰਘ ਢਿੱਲੋਂ ਮੁਤਾਬਕ ਕੋਰੋਨਾ ਵਾਇਰਸ ਸਬੰਧੀ ਬਹੁਤ ਸਾਰੀਆਂ ਅਫ਼ਵਾਹਾਂ ਸੋਸ਼ਲ ਮੀਡੀਆ ਉੱਤੇ ਸਰਗਰਮ ਹਨ ਜਿਸ ਕਾਰਨ ਪਿੰਡ ਵਾਸੀ ਡਰੇ ਹੋਏ ਹਨ। ਉਨ੍ਹਾਂ ਮੁਤਾਬਕ ਪਿੰਡ ਦੀ ਭਲਾਈ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਇਹ ਫ਼ੈਸਲਾ ਕੀਤਾ ਹੈ।

ਪੰਚਾਇਤ ਦਾ ਮਤਾ ਜਿਸ ਦੀ ਕਾਪੀ ਬੀਬੀਸੀ ਪੰਜਾਬੀ ਕੋਲ ਮੌਜੂਦ ਹੈ ਵਿਚ ਲਿਖਿਆ ਹੈ ਕਿ "ਜੇਕਰ ਕੋਈ ਟੀਮ ਪਿੰਡ ਵਿਚ ਆਉਂਦੀ ਹੈ ਤਾਂ ਉਸ ਨੂੰ ਟੈਸਟ ਨਹੀਂ ਕਰਨ ਦਿੱਤਾ ਜਾਵੇਗਾ, ਜੇਕਰ ਕਿਸੇ ਪਿੰਡ ਵਾਸੀ ਵਿਚ ਕੋਰੋਨਾ ਦੇ ਲੱਛਣ ਪਾਏ ਜਾਣਗੇ ਤਾਂ ਉਸ ਨੂੰ ਪਿੰਡ ਵਿਚ ਹੀ ਇਕਾਂਤਵਾਸ ਕੀਤਾ ਜਾਵੇਗਾ ਅਤੇ ਉਸ ਦੀ ਦੇਖਭਾਲ ਪਿੰਡ ਵਾਸੀਆਂ ਵੱਲੋਂ ਹੀ ਕੀਤੀ ਜਾਵੇਗੀ, ਕਿਸੇ ਨੂੰ ਵੀ ਬਾਹਰੀ ਹਸਪਤਾਲ ਵਿਚ ਨਹੀਂ ਰੱਖਣ ਦਿੱਤਾ ਜਾਵੇਗਾ"।

BBC
ਅਫ਼ਵਾਹਾਂ ਸੋਸ਼ਲ ਮੀਡੀਆ ਉੱਤੇ ਸਰਗਰਮ ਹਨ ਜਿਸ ਕਾਰਨ ਪਿੰਡ ਵਾਸੀ ਡਰੇ ਹੋਏ ਹਨ

60 ਸਾਲ ਦੇ ਕਰੀਬ ਲੰਬੜਦਾਰ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਕੋਰੋਨਾ ਸਬੰਧੀ ਸਰਕਾਰੀ ਹਸਪਤਾਲਾਂ ਵਿਚ ਕਿਸ ਤਰੀਕੇ ਨਾਲ ਇਲਾਜ ਹੋ ਰਿਹਾ ਹੈ ਉਸ ਬਾਰੇ ਰੋਜ਼ਾਨਾ ਸੋਸ਼ਲ ਮੀਡੀਆ ਵੀਡੀਓ ਆ ਰਹੀਆਂ ਹਨ।

ਉਨ੍ਹਾਂ ਸਵਾਲ ਕੀਤਾ ਜੇਕਰ ਸਰਕਾਰੀ ਹਸਪਤਾਲਾਂ ਵਿਚ ਸਭ ਕੁਝ ਠੀਕ ਹੈ ਤਾਂ ਕੋਰੋਨਾ ਨਾਲ ਪੀੜਤ ਵਿਧਾਇਕ ਅਤੇ ਮੰਤਰੀ ਆਪਣਾ ਇਲਾਜ ਨਿੱਜੀ ਹਸਪਤਾਲਾਂ ਵਿਚ ਕਿਉਂ ਕਰਵੇ ਰਹੇ ਹਨ। ਉਹਨਾ ਆਖਿਆ ਕਿ ਪੰਚਾਇਤ ਦੇ ਮਤੇ ਤੋਂ ਬਾਅਦ ਨੇੜਲੇ ਪਿੰਡਾਂ ਦੇ ਲੋਕਾਂ ਦੇ ਵੀ ਸਮਰਥਨ ਵਿੱਚ ਉਨ੍ਹਾਂ ਨੂੰ ਬਹੁਤ ਫ਼ੋਨ ਆ ਰਹੇ।

ਪੰਚਾਇਤ ਦੇ ਮਤੇ ਦੀ ਵੀਡੀਓ ਵੀ ਬਹੁਤ ਹੀ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਪਿੰਡ ਦੇ ਵਾਸੀ ਗੁਰਜੀਤ ਸਿੰਘ ਆਖ ਰਹੇ ਹਨ ਸਾਡੇ ਪਿੰਡ ਵਿਚ ਕੋਰੋਨਾ ਦਾ ਕੋਈ ਵੀ ਮਰੀਜ਼ ਨਹੀਂ ਹੈ ਜੇਕਰ ਭਵਿੱਖ ਵਿਚ ਕੋਈ ਕੇਸ ਆਉਂਦਾ ਵੀ ਹੈ ਤਾਂ ਉਸ ਦਾ ਇਲਾਜ ਪਿੰਡ ਵਾਸੀ ਕਰਵਾਉਣਗੇ, ਇਸ ਮੁੱਦੇ ਉੱਤੇ ਕੋਈ ਵੀ ਸਰਕਾਰੀ ਡਾਕਟਰ ਜਾਂ ਅਧਿਕਾਰੀ ਪਿੰਡ ਵਿਚ ਆ ਕੇ ਇੱਥੋਂ ਦੇ ਲੋਕਾਂ ਨੂੰ ਤੰਗ ਨਹੀਂ ਕਰੇਗਾ।

BBC
ਸੰਦੌੜ ਨੇੜੇ ਪੈਂਦੇ ਕਸਬਾ ਭੁਰਾਲ ਦੀ ਪੰਚਾਇਤ ਨੇ ਟੈੱਸਟ ਨਾ ਕਰਵਾਉਣ ਸਬੰਧੀ ਬਕਾਇਦਾ ਮਤਾ ਵੀ ਪਾਸ ਕਰ ਦਿੱਤਾ ਹੈ

ਜੇਕਰ ਕੀਤਾ ਗਿਆ ਤਾਂ ਉਸ ਦੇ ਜ਼ਿੰਮੇਵਾਰ ਉਹ ਆਪ ਹੋਣਗੇ। ਇਸ ਸਬੰਧੀ ਪਿੰਡ ਦੇ ਇੱਕ ਹੋਰ ਵਿਅਕਤੀ ਮਹਿੰਦਰ ਸਿੰਘ ਨੇ ਦੱਸਿਆ ਕਿ ਬਹੁਤ ਸਾਰੀਆਂ ਗ਼ਲਤ ਧਰਾਨਾਵਾਂ ਇਸ ਸਮੇਂ ਫੈਲ ਰਹੀਆਂ ਜਿਸ ਨੂੰ ਕੋਈ ਵੀ ਦੂਰ ਨਹੀਂ ਕਰ ਰਿਹਾ ਇਸ ਕਰ ਕੇ ਪਿੰਡ ਵਾਸੀਆਂ ਨੇ ਇਹ ਕਦਮ ਚੁੱਕਿਆ ਹੈ।

ਅਜਿਹਾ ਹੀ ਮਤੇ ਦੀ ਖ਼ਬਰ ਇਸੀ ਜ਼ਿਲ੍ਹੇ ਦੇ ਪਿੰਡ ਦੇਹ ਕਲਾਂ ਵਿਚ ਪਾਸ ਕੀਤੇ ਜਾਣ ਦੀ ਗੱਲ ਵੀ ਮੀਡੀਆ ਦੇ ਵਿਚ ਆ ਆਈ ਹੈ।

ਇਸੇ ਸਬੰਧੀ ਵਿਚ ਬੀਬੀਸੀ ਪੰਜਾਬੀ ਨੇ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕੁਝ ਲੋਕ ਕੋਰੋਨਾ ਦੇ ਨਾਮ ਉੱਤੇ ਲੋਕਾਂ ਨੂੰ ਗ਼ਲਤ ਜਾਣਕਾਰੀ ਦੇ ਰਹੇ ਹਨ ਜਿਸ ਕਾਰਨ ਪਿਛਲੇ ਦਿਨੀਂ ਜਦੋਂ ਸਾਡੇ ਪਿੰਡ ਵਿਚ ਟੈਸਟ ਕਰਨ ਲਈ ਸਰਕਾਰੀ ਟੀਮ ਆਈ ਤਾਂ ਉਸ ਦਾ ਵਿਰੋਧ ਕੀਤਾ ਗਿਆ।

ਉਨ੍ਹਾਂ ਆਖਿਆ ਕਿ ਉਹ ਟੈੱਸਟ ਦੇ ਪੱਖ ਵਿਚ ਹਨ ਅਤੇ ਉਨ੍ਹਾਂ ਨੇ ਆਪਣਾ ਖ਼ੁਦ ਦਾ ਟੈੱਸਟ ਵੀ ਕਰਵਾਇਆ ਹੈ।

https://www.youtube.com/watch?v=xWw19z7Edrs&t=1s

ਦਿੜ੍ਹਬਾ ਵਿਚ ਟੈੱਸਟ ਕਰਨ ਵਾਲੀ ਟੀਮ ਉੱਤੇ ਪਥਰਾਅ

ਪਿਛਲੇ ਦਿਨੀਂ ਜਦੋਂ ਸਿਹਤ ਵਿਭਾਗ ਦੀ ਟੀਮ ਦਿੜ੍ਹਬਾ ਕਸਬਾ ਵਿਚ ਕੁਝ ਲੋਕਾਂ ਦੇ ਕੋਰੋਨਾ ਦੇ ਟੈੱਸਟ ਕਰਨ ਲਈ ਗਈ ਤਾਂ ਉੱਥੇ ਲੋਕਾਂ ਨੇ ਉਨ੍ਹਾਂ ਉੱਤੇ ਪਥਰਾਅ ਕਰ ਦਿੱਤਾ। ਸਿਹਤ ਮਹਿਕਮਾ ਦੀ ਟੀਮ ਨੇ ਪੁਲਿਸ ਦੀ ਮਦਦ ਦੇ ਨਾਲ ਭੱਜ ਕੇ ਆਪਣੀ ਜਾਨ ਬਚਾਈ।

ਇੱਥੋਂ ਦੇ ਲੋਕਾਂ ਦਾ ਕਹਿਣਾ ਸੀ ਕਿ ਅਸੀਂ ਠੀਕ ਹਾਂ, ਸਾਨੂੰ ਕੋਈ ਵੀ ਬਿਮਾਰੀ ਨਹੀਂ ਹੈ, ਸਾਨੂੰ ਵੀ ਆਪਣੀ ਜਾਨ ਪਿਆਰੀ ਹੈ। ਲੋਕਾਂ ਮੁਤਾਬਕ ਕੋਰੋਨਾ ਦੇ ਕਾਰਨ ਪਹਿਲਾਂ ਹੀ ਉਨ੍ਹਾਂ ਦਾ ਕੰਮ ਧੰਦਾ ਬੰਦ ਹੋ ਗਿਆ ਹੈ ਪ੍ਰੇਸ਼ਾਨੀ ਬਹੁਤ ਹੈ, ਇਸ ਕਰ ਕੇ ਉਹ ਸਿਹਤ ਮਹਿਕਮੇ ਦੀ ਟੀਮ ਦਾ ਵਿਰੋਧ ਕਰ ਰਹੇ ਹਾਂ।

ਇੱਥੋਂ ਜ਼ਿਕਰਯੋਗ ਹੈ ਕਿ ਦਿੜ੍ਹਬਾ ਇਲਾਕੇ ਵਿਚ ਕੋਰੋਨਾ ਦੇ ਪੰਜ ਪੌਜ਼ੀਟਿਵ ਕੇਸ ਆਉਣ ਤੋ ਬਾਅਦ ਟੀਮ ਲੋਕਾਂ ਦਾ ਟੈੱਸਟ ਕਰਨ ਲਈ ਗਈ ਪਰ ਵਿਰੋਧ ਦੇ ਕਾਰਨ ਉਹ ਟੀਮ ਵਾਪਸ ਪਰਤ ਆਈ।

ਸੰਗਰੂਰ ਦੀ ਸੀਨੀਅਰ ਮੈਡੀਕਲ ਅਫ਼ਸਰ ਆਰਤੀ ਪਾਂਡਵ ਦਾ ਕਹਿਣਾ ਹੈ ਕਿ ਪ੍ਰੋਜੀਟਿਵ ਕੇਸ ਆਉਣ ਤੋਂ ਬਾਅਦ ਲੱਛਣ ਵਾਲੇ ਲੋਕਾਂ ਦਾ ਟੈੱਸਟ ਕਰਨ ਲਈ ਟੀਮ ਗਈ ਸੀ ਜਿਸ ਉੱਤੇ ਪਥਰਾਅ ਕਰ ਦਿੱਤਾ ਗਿਆ।

BBC
ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਤਕਲੀਫ਼ ਹੋਵੇਗੀ ਤਾਂ ਉਹ ਫ਼ੋਨ ਕਰ ਕੇ ਸਿਹਤ ਮਹਿਕਮੇ ਨਾਲ ਸੰਪਰਕ ਕਰਨਗੇ

ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਤਕਲੀਫ਼ ਹੋਵੇਗੀ ਤਾਂ ਉਹ ਫ਼ੋਨ ਕਰ ਕੇ ਸਿਹਤ ਮਹਿਕਮੇ ਨਾਲ ਸੰਪਰਕ ਕਰਨਗੇ।

ਪ੍ਰਸਾਸਨ ਦਾ ਪੱਖ

ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਮਵੀਰ ਦਾ ਕਹਿਣਾ ਹੈ ਕਿ ਕੁਝ ਲੋਕ ਕੋਰੋਨਾ ਸਬੰਧੀ ਅਫ਼ਵਾਹਾਂ ਫੈਲਾ ਰਹੇ ਹਨ ਜੋ ਬਹੁਤ ਹੀ ਗ਼ਲਤ ਹਨ। ਉਨ੍ਹਾਂ ਦੱਸਿਆ ਕਿ ਮਾਨਵ ਅੰਗਾਂ ਦੀ ਤਸਕਰੀ ਸਬੰਧੀ ਜੋ ਗ਼ਲਤ ਅਫ਼ਵਾਹ ਫੈਲੀ ਜਾ ਰਹੀ ਹੈ ਉਸ ਦਾ ਕੋਈ ਵੀ ਆਧਾਰ ਨਹੀਂ ਹੈ।

ਉਨ੍ਹਾਂ ਆਖਿਆ ਕਿ ਜ਼ਿਲ੍ਹੇ ਪ੍ਰਸ਼ਾਸਨ ਅਤੇ ਸਿਹਤ ਮਹਿਕਮੇ ਦਿਨ ਰਾਤ ਇੱਕ ਕਰ ਕੇ ਕੋਰੋਨਾ ਲਈ ਕੰਮ ਕਰ ਰਿਹਾ ਹੈ ਪਰ ਫਿਰ ਵੀ ਸ਼ਰਾਰਤੀ ਅਨਸਰ ਅਜਿਹੀਆਂ ਖ਼ਬਰਾਂ ਫੈਲਾਅ ਕੇ ਸਿਹਤ ਕਾਮਿਆਂ ਦੇ ਮਨੋਬਲ ਨੂੰ ਡੇਗਣ ਦਾ ਕੰਮ ਕਰ ਰਹੇ ਹਨ,ਜਿਸ ਦੀ ਪ੍ਰਸ਼ਾਸਨ ਨਿੰਦਾ ਕਰਦਾ ਹੈ।

BBC

ਉਨ੍ਹਾਂ ਆਖਿਆ ਕਿ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਕੋਰੋਨਾ ਪੂਰੀ ਦੁਨੀਆ ਲਈ ਇੱਕ ਵੱਡੀ ਚੁਨੌਤੀ ਹੈ ਜਿਸ ਨੂੰ ਕਾਬੂ ਕਰਨ ਲਈ ਸਾਰੇ ਦਿਨ ਰਾਤ ਮਿਹਨਤ ਕਰ ਰਹੇ ਹਨ ਇਸ ਕਰ ਕੇ ਕਿਸੇ ਨੂੰ ਵੀ ਇਸ ਬਾਰੇ ਗ਼ਲਤ ਪ੍ਰਚਾਰ ਨਹੀਂ ਕਰਨਾ ਚਾਹੀਦਾ।

ਉਨ੍ਹਾਂ ਆਖਿਆ ਕਿ ਸਿਹਤ ਮਹਿਕਮੇ ਦੀ ਟੀਮ ਉੱਥੇ ਹੀ ਟੈੱਸਟ ਲਈ ਜਾਂਦੀ ਹੈ ਜਿੱਥੇ ਕੋਈ ਦਿੱਕਤ ਹੈ ਜਾਂ ਫਿਰ ਕੋਰੋਨਾ ਦੇ ਲੱਛਣ ਕਿਸੇ ਵਿਚ ਪਾਏ ਜਾਂਦੇ ਹਨ। ਉਨ੍ਹਾਂ ਆਖਿਆ ਕਿ ਜਿਸ ਪਿੰਡ ਵਿਚ ਕੋਈ ਦਿੱਕਤ ਨਹੀਂ ਹੈ ਸਿਹਤ ਮਹਿਕਮੇ ਦੀਆਂ ਟੀਮਾਂ ਉੱਥੇ ਨਹੀਂ ਜਾਂਦੀਆਂ।

ਸੰਗਰੂਰ ਵਿਚ ਬੁੱਧਵਾਰ ਸ਼ਾਮ ਤੱਕ ਕੋਰੋਨਾ ਦੇ ਐਕਟਿਵ ਕੇਸ ਦੀ ਗਿਣਤੀ 375 ਦਰਜ ਕੀਤੀ ਗਈ ਅਤੇ 76 ਲੋਕਾਂ ਦੀ ਜਾਨ ਪੂਰੇ ਜ਼ਿਲ੍ਹੇ ਵਿੱਚ ਹੁਣ ਤੱਕ ਗਈ ਹੈ।

ਇਹ ਵੀਡੀਓ ਵੀ ਦੇਖੋ

https://www.youtube.com/watch?v=A3P24_E6G2Y

https://www.youtube.com/watch?v=_xfkn34qM_M&t=41s

https://www.youtube.com/watch?v=vB0il-uxrHE&t=37s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a6a08ee3-a39d-4067-9e29-6a360e3afb96'',''assetType'': ''STY'',''pageCounter'': ''punjabi.india.story.53951601.page'',''title'': ''ਕੋਰੋਨਾਵਾਇਰਸ : ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਕਿਉਂ ਨਹੀਂ ਹੈ ਕੋਵਿਡ ਟੈੱਸਟ ਉੱਤੇ ਭਰੋਸਾ'',''author'': ''ਸਰਬਜੀਤ ਸਿੰਘ ਧਾਲੀਵਾਲ'',''published'': ''2020-08-29T07:49:21Z'',''updated'': ''2020-08-29T07:49:21Z''});s_bbcws(''track'',''pageView'');