ਬੈਰੂਤ ਧਮਾਕਾ: ਲਿਬਨਾਨ ਦੀ ਸਮੁੱਚੀ ਸਰਕਾਰ ਨੇ ਦਿੱਤਾ ਅਸਤੀਫ਼ਾ

08/10/2020 10:51:51 PM

ਲਿਬਨਾਨ ਦੀ ਰਾਜਧਾਨੀ ਵਿਚ ਹੋਏ ਧਮਾਕੇ ਤੋਂ ਬਾਅਦ ਲੋਕਾਂ ਦੇ ਵਧਦੇ ਗੁੱਸੇ ਦੇ ਮੱਦੇਨਜ਼ਰ ਮੁਲਕ ਦੀ ਸਮੁੱਚੀ ਸਰਕਾਰ ਨੇ ਅਸਤੀਫ਼ਾ ਦੇ ਦਿੱਤਾ ਹੈ। ਬੀਤੇ ਮੰਗਲਵਾਰ ਨੂੰ ਹੋਏ ਧਮਾਕੇ ਵਿਚ 200 ਲੋਕਾਂ ਦੀ ਜਾਨ ਗਈ ਹੈ।

ਸੋਮਵਾਰ ਸ਼ਾਮ ਨੂੰ ਲਿਬਨਾਨ ਦੇ ਨੈਸ਼ਨਲ ਟੀਵੀ ਚੈਨਲ ਉੱਤੇ ਪ੍ਰਧਾਨ ਮੰਤਰੀ ਹਸਨ ਦਿਆਬ ਨੇ ਅਸਤੀਫ਼ੇ ਦਾ ਐਲਾਨ ਕੀਤਾ।

ਦੇਸ ਵਿਚ ਬਹੁਤ ਸਾਰੇ ਲੋਕ ਮੁਲਕ ਦੇ ਆਗੂਆਂ ਉੱਤੇ ਅਣਗਹਿਲੀ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾ ਰਹੇ ਹਨ।

https://twitter.com/AFP_Beirut/status/1292864127443046405

ਧਮਾਕਿਆਂ ਖ਼ਿਲਾਫ਼ ਗੁੱਸੇ ਵਿਚ ਆਏ ਲੋਕ ਸੜ੍ਹਕਾਂ ਉੱਤੇ ਮੁਜ਼ਾਹਰੇ ਕਰ ਰਹੇ ਹਨ।

ਰਾਸ਼ਟਰਪਤੀ ਨੇ ਕਿਹਾ ਸੀ ਕਿ ਇਹ ਧਮਾਕਾ ਬੰਦਰਗਾਹ ਉੱਤੇ ਕਈ ਸਾਲਾਂ ਤੋਂ ਅਣਸੁਰੱਖਿਅਤ ਪਏ 2750 ਟਨ ਅਮੋਨੀਅਮ ਨਾਈਟ੍ਰੇਟ ਕਾਰਨ ਹੋਇਆ ਹੈ।

EPA

ਧਮਾਕੇ ਕਾਰਨ ''3,00,000 ਲੋਕ ਬੇਘਰ''

ਬੈਰੂਤ ਦੇ ਰਾਜਪਾਲ ਨੇ ਖ਼ਬਰ ਏਜੰਸੀ ਏਐਫ਼ਪੀ ਨੂੰ ਦੱਸਿਆ ਸੀ ਕਿ ਇਸ ਧਮਾਕੇ ਕਾਰਨ ਘੱਟੋ-ਘੱਟ 3,00,000 ਲੋਕ ਬੇਘਰ ਹੋ ਗਏ ਹਨ।

ਮਾਰਵਾਨ ਅਬੂਦ ਨੇ ਅੱਗੇ ਕਿਹਾ ਕਿ ਧਮਾਕੇ ਕਾਰਨ ਤਿੰਨ ਬਿਲੀਅਨ ਤੋਂ ਪੰਜ ਬਿਲੀਅਨ ਤੱਕ ਦੇ ਨੁਕਸਾਨ ਦਾ ਖਦਸ਼ਾ ਹੈ ਜਿਸ ਕਾਰਨ ਤਕਰੀਬਨ ਅੱਧੇ ਸ਼ਹਿਰ ਨੂੰ ਨੁਕਸਾਨ ਦਾ ਅੰਦਾਜ਼ਾ ਹੈ।

ਰਾਸ਼ਟਰਪਤੀ ਮਾਈਕਲ ਈਓਨ ਨੇ ਟਵੀਟ ਕੀਤਾ ਹੈ ਕਿ ਇਹ ਬਿਲਕੁਲ ਅਸਹਿਣਯੋਗ ਹੈ ਕਿ 2,750 ਟਨ ਵਿਸਫੋਟਕ ਨਾਈਟ੍ਰੇਟ ਅਸੁਰੱਖਿਅਤ ਢੰਗ ਨਾਲ ਸਟੋਰ ਕੀਤਾ ਗਿਆ ਸੀ।

ਇਸ ਮੌਕੇ ਮੌਜੂਦ ਬੀਬੀਸੀ ਦੇ ਇੱਕ ਪੱਤਰਕਾਰ ਦਾ ਕਹਿਣਾ ਸੀ ਕਿ ਲਾਸ਼ਾਂ ਖਿੰਡੀਆਂ ਹੋਏ ਸਨ ਅਤੇ ਭਾਰੀ ਨੁਕਸਾਨ ਹੋਇਆ ਹੈ। ਪ੍ਰਧਾਨ ਮੰਤਰੀ ਹਸਨ ਦੀਆਬ ਨੇ ਇਸ ਨੂੰ ਡਰਾਉਣਾ ਦੱਸਿਆ ਹੈ ਅਤੇ ਕਿਹਾ ਹੈ ਕਿ ਜੋ ਦੋਸ਼ੀ ਹਨ, ਉਨ੍ਹਾਂ ਨੂੰ ਬਖਸ਼ਿਆ ਨਹੀਂ ਕੀਤਾ ਜਾਵੇਗਾ।

Reuters

ਸੰਯੁਕਤ ਰਾਸ਼ਟਰ ਦੇ ਇੱਕ ਟ੍ਰੀਬਿਊਨਲ ਨੇ 2005 ਵਿੱਚ ਹੋਏ ਸਾਬਕਾ ਪ੍ਰਧਾਨ ਮੰਤਰੀ ਦੇ ਕਤਲ ਬਾਰੇ ਫੈਸਲਾ ਦੇਣਾ ਸੀ।

ਹਿਜ਼ਬੁੱਲਾ ਗਰੁੱਪ ਨਾਲ ਸਬੰਧਤ ਜੋ ਚਾਰ ਮੁਲਜ਼ਮ ਇਸ ਮਾਮਲੇ ਵਿੱਚ ਕਥਿਤ ਤੌਰ ਉੱਤੇ ਸ਼ਾਮਿਲ ਹਨ ਉਨ੍ਹਾਂ ਨੇ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਸੀ।

ਵਿਸਫੋਟਕ ਨਾਈਟ੍ਰੇਟ ਸਟੋਰ ਜਿਸ ਦੀ ਗੱਲ ਕੀਤੀ ਜਾ ਰਹੀ ਹੈ ਉਸ ਦਾ 2014 ਤੋਂ ਇਕ ਸਟੋਰ ਸੀ।

ਸਾਈਪ੍ਰਸ ਤੋਂ ਲਗਭਗ 240 ਕਿਲੋਮੀਟਰ ਦੂਰ ਪੂਰਬੀ ਮੈਡੀਟੇਰੀਅਨ ਵਿਚ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਸੀ। ਸ਼ਹਿਰ ਦੀਆਂ ਬਹੁਤ ਸਾਰੀਆਂ ਇਮਾਰਤਾਂ ਮਲਬੇ ਵਿਚ ਬਦਲ ਗਈਆਂ ਸਨ।

Reuters

ਇਹ ਧਮਾਕਾ ਉਸ ਸਮੇਂ ਹੋਇਆ ਹੈ ਜਦੋਂ ਲਿਬਨਾਨ ਆਰਥਿਕ ਸੰਕਟ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ। ਲਿਬਨਾਨ ਦੇ ਸਿਹਤ ਮੰਤਰੀ ਹਮਦ ਹਸਨ ਨੇ ਕਿਹਾ ਹੈ ਕਿ ਇਸ ਧਮਾਕੇ ਵਿੱਚ ਬਹੁਤ ਸਾਰੇ ਲੋਕ ਜ਼ਖਮੀ ਹੋਏ ਹਨ ਅਤੇ ਭਾਰੀ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ:

  • ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਇੱਕ ਸਾਲ ਬਾਅਦ ਕਸ਼ਮੀਰੀ ਪੰਡਿਤਾਂ ਦਾ ਕੀ ਹਾਲ ਹੈ
  • ਆਪਣੇ ਵੇਲੇ ਹੋਈਆਂ ਮੌਤਾਂ ਨੂੰ ਸੁਖਬੀਰ ਨੇ ਕਿਹਾ ''ਅਜਿਹੀਆਂ ਘਟਨਾਵਾਂ ਕਿਤੇ-ਕਿਤੇ ਹੋ ਜਾਂਦੀਆਂ''
  • ਬਾਦਲ ਤੋਂ ਕੈਪਟਨ ਤੱਕ ਇੱਕੋ ਹਾਲ: ''ਮੇਰੇ ਘਰ ਜਿਸ ਦਿਨ 4 ਲਾਸ਼ਾਂ ਪਈਆਂ ਸਨ ਉਹ ਅੱਜ ਵੀ ਨਹੀਂ ਭੁੱਲਦਾ''

ਹਰੀਰੀ ਮਾਮਲਾ ਕੀ ਹੈ

ਚਾਰੇ ਸ਼ੱਕੀ ਸ਼ੀਆ ਮੁਸਲਮਾਨ ਹਨ ਅਤੇ ਇਨ੍ਹਾਂ ਖ਼ਿਲਾਫ਼ ਅਦਾਲਤੀ ਸੁਣਵਾਈ ਨੀਦਰਲੈਂਡ ਵਿਚ ਹੋਈ ਹੈ।

ਹਰੀਰੀ ਨੂੰ ਜਦੋਂ ਕਾਰ ਬੰਬ ਧਮਾਕੇ ਵਿਚ 14 ਫਰਵਰੀ 2005 ਦੌਰਾਨ ਮਾਰਿਆ ਗਿਆ ਸੀ ਤਾਂ ਉਸ ਨਾਲ 21 ਜਣੇ ਹੋਰ ਵੀ ਮਾਰੇ ਗਏ ਸਨ।

ਹਰੀਰੀ ਲਿਬਨਾਨ ਦੇ ਮੁੱਖ ਸੁੰਨੀ ਆਗੂ ਸਨ ਅਤੇ ਕਤਲ ਤੋਂ ਪਹਿਲਾਂ ਉਹ ਵਿਰੋਧੀ ਧਿਰ ਨਾਲ ਆ ਗਏ ਸਨ। ਉਨ੍ਹਾਂ ਲਿਬਨਾਨ ਤੋਂ ਸੀਰੀਆਈ ਫੌਜ ਹਟਾਉਣ ਦੀ ਮੰਗ ਦਾ ਸਮਰਥਨ ਕੀਤਾ ਸੀ, ਜੋ ਲਿਬਨਾਨ ਵਿਚ 1976 ਦੀ ਘਰੇਲੂ ਜੰਗ ਤੋਂ ਬਾਅਦ ਦੀ ਤੈਨਾਤ ਹੈ।

ਹਰੀਰੀ ਦੇ ਕਤਲ ਤੋਂ ਬਾਅਦ ਲਿਬਨਾਨ ਵਿਚ ਸੀਰੀਆ ਖ਼ਿਲਾਫ਼ ਵੱਡੇ ਰੋਸ ਮੁਜ਼ਾਹਰੇ ਹੋਏ ਸਨ। ਇਸ ਲਈ ਤਾਕਤਵਾਰ ਗੁਆਂਢੀ ਮੁਲਕ ਨੂੰ ਜ਼ਿੰਮੇਵਾਰ ਦੱਸਿਆ ਗਿਆ ਸੀ।

ਹਮਲੇ ਤੋਂ ਬਾਅਦ ਸਰਕਾਰ ਨੂੰ ਅਸਤੀਫ਼ਾ ਦੇਣਾ ਪਿਆ ਸੀ ਤੇ ਕੁਝ ਸਮੇਂ ਲਈ ਸੀਰੀਆ ਨੇ ਫੌਜ ਵੀ ਵਾਪਸ ਬੁਲਾ ਲਈ ਸੀ।

ਲਿਬਨਾਨ ਦੇ ਸਾਬਕਾ ਪ੍ਰਧਾਨ ਮੰਤਰੀ ਰਫ਼ੀਕ ਹਰੀਰੀ ਦਾ 2005 ਵਿਚ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਸ਼ੁੱਕਰਵਾਰ ਨੂੰ ਯੂਐਨਓ ਦੇ ਟ੍ਰਿਬਿਊਨਲ ਨੇ ਫੈਸਲਾ ਸੁਣਾਉਣਾ ਸੀ।

ਇਸ ਮਾਮਲੇ ਵਿਚ ਇਰਾਨ ਦਾ ਸਮਰਥਨ ਹਾਸਲ ਹਿਜ਼ਬੁੱਲ੍ਹਾ ਗਰੁੱਪ ਦੇ ਚਾਰ ਸ਼ੱਕੀ ਵਿਅਕਤੀ ਮੁਲਜ਼ਮ ਹਨ, ਭਾਵੇਂ ਕਿ ਹਿਜ਼ਬੁੱਲ੍ਹਾ ਇਸ ਹਮਲੇ ਤੋਂ ਇਨਕਾਰ ਕਰਦਾ ਰਿਹਾ ਹੈ।

ਇਹ ਵੀ ਦੇਖੋ:

https://www.youtube.com/watch?v=HTeDaN3lqbI

https://www.youtube.com/watch?v=1O6MiKBSpPc

https://www.youtube.com/watch?v=cU79YmdeULA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d405d022-9955-4abc-a368-722bd3ba00a0'',''assetType'': ''STY'',''pageCounter'': ''punjabi.international.story.53729975.page'',''title'': ''ਬੈਰੂਤ ਧਮਾਕਾ: ਲਿਬਨਾਨ ਦੀ ਸਮੁੱਚੀ ਸਰਕਾਰ ਨੇ ਦਿੱਤਾ ਅਸਤੀਫ਼ਾ'',''published'': ''2020-08-10T17:19:22Z'',''updated'': ''2020-08-10T17:19:22Z''});s_bbcws(''track'',''pageView'');