ਕੇਰਲ ਜਹਾਜ਼ ਹਾਦਸੇ ਤੋਂ ਪਹਿਲਾਂ ਇਸ ਹੱਸਦੇ ਖੇਡਦੇ ਪਰਿਵਾਰ ਦੀ ਉਸ ਆਖ਼ਰੀ ਤਸਵੀਰ ਦੀ ਕਹਾਣੀ - 5 ਅਹਿਮ ਖ਼ਬਰਾਂ

08/09/2020 7:51:47 AM

29 ਸਾਲਾ ਸ਼ਰਫੂਦੀਨ ਘਰ ਪਰਤਣ ਨੂੰ ਲੈ ਕੇ ਕਾਫ਼ੀ ਖੁਸ਼ ਸੀ। ਉਸ ਨੇ ਸੋਸ਼ਲ ਮੀਡੀਆ ''ਤੇ ਪੋਸਟ ਕੀਤਾ ਸੀ ਕਿ ਉਹ ਪੰਜ ਘੰਟਿਆਂ ਵਿੱਚ ਆਪਣੇ ਘਰ ਪਹੁੰਚ ਜਾਵੇਗਾ।

ਪਰ ਜਦੋਂ ਏਅਰ ਇੰਡੀਆ ਐਕਸਪ੍ਰੈੱਸ ਦਾ ਜਹਾਜ਼ ਸ਼ਾਮ 7.40 ਵਜੇ ਕੋਝੀਕੋਡ ਏਅਰਪੋਰਟ ''ਤੇ ਲੈਂਡ ਕੀਤਾ ਤਾਂ ਜਹਾਜ਼ ਰਨਵੇ ਤੋਂ ਖਿਸਕ ਗਿਆ ਅਤੇ ਦੋ ਟੁਕੜਿਆ ਵਿੱਚ ਵੰਡਿਆ ਗਿਆ। ਹਾਦਸੇ ਵਿੱਚ ਸ਼ਰਫੂਦੀਨ ਦੀ ਮੌਤ ਹੋ ਗਈ ਹੈ।

ਤਸਵੀਰ ਵਿੱਚ ਮਾਂ ਅਮੀਨਾ ਸ਼ਰੀਨ ਦੀ ਗੋਦ ਵਿੱਚ ਬੈਠੀ ਸ਼ਰਫੂਦੀਨ ਦੀ ਦੋ ਸਾਲਾ ਬੇਟੀ ਫਾਤਿਮਾ ਇੱਜ਼ਾ ਹੈਰਾਨ ਹੈ ਕਿ ਇਹ ਹੋ ਕੀ ਰਿਹਾ ਹੈ। ਫਾਤਿਮਾ ਦੇ ਸਿਰ ਵਿੱਚ ਸੱਟ ਲੱਗੀ ਹੈ ਅਤੇ ਕੈਲੀਕਟ ਮੈਡੀਕਲ ਕਾਲਜ ਵਿੱਚ ਸਰਜਰੀ ਕਰਕੇ ਉਸ ਦੇ ਸਿਰ ''ਤੇ ਜੰਮ ਚੁੱਕੇ ਖ਼ੂਨ ਨੂੰ ਕੱਢਿਆ ਗਿਆ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

  • Air India Flight: ਮਰਨ ਵਾਲੇ 18 ਲੋਕਾਂ ਵਿੱਚੋਂ ਇੱਕ ਕੋਰੋਨਾਵਾਇਰਸ ਪੌਜ਼ਿਟਿਵ
  • ਬੈਰੁਤ ਧਮਾਕਾ: ਅਮੋਨੀਅਮ ਨਾਈਟ੍ਰੇਟ ਕੀ ਹੈ ਅਤੇ ਕਿਵੇਂ ਬਣ ਜਾਂਦਾ ਧਮਾਕਾਖੇਜ਼
  • 6 ਸਾਲ ਤੋਂ ਖੜ੍ਹਾ ਇੱਕ ਜਹਾਜ਼ ਕਿਵੇਂ ਬਣਿਆ ਬੈਰੂਤ ਵਿੱਚ ਧਮਾਕੇ ਦਾ ਕਾਰਨ

ਕੇਰਲ ਜਹਾਜ਼ ਹਾਦਸਾ: ਟੇਬਲ ਟੌਪ ਰਨਵੇ ਕੀ ਹੁੰਦਾ ਹੈ

ਕੇਰਲ ਦੇ ਕੋਝੀਕੋਡ ਹਵਾਈ ਅੱਡਾ ਇੱਕ ਟੇਬਲ-ਟੌਪ ਰਨਵੇ ਹੈ। ਇਸ ਦਾ ਮਤਲਬ ਕਿ ਇਹ ਇੱਕ ਪਲਾਟੋ (ਪਠਾਰ) ''ਤੇ ਹੈ ਜਿਸ ਦੇ ਸਿਰੇ ''ਤੇ ਚੱਟਾਨ ਜਾਂ ਘਾਟੀ ਹੈ।

ਪਿਛਲੇ ਸਮੇਂ ''ਚ, ਮਾਹਰਾਂ ਨੇ ਇਸ ਹਵਾਈ ਅੱਡੇ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ, ਖ਼ਾਸਕਰ ਵਿਸ਼ਾਲ ਢਾਂਚੇ ਵਾਲੇ ਹਵਾਈ ਜਹਾਜ਼ਾਂ ਦੇ ਸੰਚਾਲਨ ਵਿੱਚ ਸ਼ਾਮਲ ਜੋਖ਼ਮ ਨੂੰ ਲੈ ਕੇ ਸਵਾਲ ਚੁੱਕੇ ਗਏ ਸਨ।

ਏਅਰਪੋਰਟ ਅਥਾਰਿਟੀ ਆਫ਼ ਇੰਡੀਆ (AAI) ਨੇ ਕੁਝ ਸਾਲ ਪਹਿਲਾਂ ਰਨਵੇ-ਐਂਡ ਸੁਰੱਖਿਆ ਖੇਤਰ ਇਸ ਵਿੱਚ ਜੋੜਿਆ ਵੀ ਸੀ, ਹਾਲਾਂਕਿ ਇਸ ਉਤੇ ਵੀ ਕੁਝ ਲੋਕਾਂ ਨੇ ਸਵਾਲ ਕੀਤਾ ਸੀ ਕਿ ਕੀ ਇਹ ਕਾਫ਼ੀ ਹੈ ਜਾਂ ਨਹੀਂ।

ਬੈਰੂਤ ਧਮਾਕਾ: ਅਮੋਨੀਅਮ ਨਾਈਟ੍ਰੇਟ ਕੀ ਹੈ ਅਤੇ ਕਿਵੇਂ ਬਣ ਜਾਂਦਾ ਧਮਾਕਾਖੇਜ਼

ਲਿਬਨਾਨ ਦੀ ਰਾਜਧਾਨੀ ਬੈਰੁਤ ਦੇ ਕੰਢੇ ਤੋਂ ਅੱਜ ਤੋਂ ਲਗਭਗ 6 ਸਾਲ ਪਹਿਲਾਂ ਇੱਕ ਸਮੁੰਦਰੀ ਜਹਾਜ਼ ਜ਼ਬਤ ਕੀਤਾ ਗਿਆ ਸੀ। ਇਸ ਵਿੱਚ ਤਕਰੀਬਨ 3 ਹਜ਼ਾਰ ਟਨ ਅਮੋਨੀਅਮ ਨਾਈਟ੍ਰੇਟ ਲੱਦਿਆ ਹੋਇਆ ਸੀ।

ਉਦੋਂ ਤੋਂ ਹੀ ਇਸ ਅਮੋਨੀਅਮ ਨਾਈਟ੍ਰੇਟ ਨੂੰ ਬੰਦਰਗਾਹ ਦੇ ਨੇੜੇ ਪੈਂਦੇ ਇੱਕ ਗੋਦਾਮ ''ਚ ਰੱਖ ਦਿੱਤਾ ਗਿਆ ਸੀ।

ਮੰਗਲਵਾਰ ਦੀ ਸ਼ਾਮ ਨੂੰ ਅਮੋਨੀਅਮ ਨਾਈਟ੍ਰੇਟ ਦੇ ਇਸ ਵੱਡੇ ਜ਼ਖੀਰੇ ''ਚ ਹੀ ਧਮਾਕਾ ਹੋਇਆ ਅਤੇ ਦੇਖਦਿਆਂ ਹੀ ਦੇਖਦਿਆਂ ਦਰਜਨਾਂ ਲੋਕਾਂ ਦੀਆਂ ਜਾਨਾਂ ਚੱਲੀਆਂ ਗਈਆਂ ਅਤੇ ਤਕਰੀਬਨ ਚਾਰ ਹਜ਼ਾਰ ਲੋਕ ਜ਼ਖਮੀ ਹੋਏ।

ਇਸ ਭਿਆਨਕ ਧਮਾਕੇ ਤੋਂ ਬਾਅਦ ਹਰ ਕਿਸੇ ਦੇ ਦਿਮਾਗ ''ਚ ਇੱਕ ਹੀ ਸਵਾਲ ਆ ਰਿਹਾ ਹੈ ਕਿ ਇਹ ਅਮੋਨੀਅਮ ਨਾਈਟ੍ਰੇਟ ਹੈ ਕੀ ਅਤੇ ਇਹ ਇੰਨ੍ਹਾਂ ਖ਼ਤਰਨਾਕ ਕਿਉਂ ਹੈ?

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਕੋਵਿਡ ਆਈਸੋਲੇਸ਼ਨ ਵਾਰਡ ''ਚ ਪ੍ਰੋਫੈਸਰ ਦੀ ਮੌਤ ਦਾ ਜ਼ਿਕਰ ਕੈਪਟਨ ਨੇ ਕਿਉਂ ਕੀਤਾ, ਕੀ ਸੀ ਪੂਰਾ ਮਾਮਲਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹਫ਼ਤਾਵਾਰੀ ਆਸਕ ਕੈਪਟਨ ਲਾਈਵ ਵਿੱਚ ਅਬਹੋਰ ਵਿੱਚ ਪ੍ਰੋਫ਼ੈਸਰ ਡਾ. ਪਰਵਿੰਦਰ ਦੀ ਮੌਤ ਦੀ ਜਾਂਚ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਦੇ ਜਿੰਮੇ ਲਾਈ ਹੈ।

ਪ੍ਰੋਫ਼ੈਸਰ ਡਾ. ਪਰਵਿੰਦਰ ਨੂੰ ਫਰੀਦਕੋਰਟ ਦੇ ਗੁਰੂ ਗੋਬਿੰਦ ਸਿੰਘ ਸਿਵਲ ਹਸਪਤਾਲ ਵਿੱਚ ਕੋਰੋਨਾ ਟੈਸਟ ਦੀ ਰਿਪੋਰਟ ਤੋਂ ਬਿਨਾਂ ਹੀ ਆਈਸੋਲੇਟ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਇਲਾਜ ਤੋਂ ਬਿਨਾਂ ਹੀ ਮੌਤ ਹੋ ਗਈ ਸੀ।

ਡਾ. ਨੀਟਾ ਪਾਂਧੂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਪਟਨ ਨੇ ਹਮਦਰਦੀ ਪਰਗਟ ਕੀਤੀ ਅਤੇ ਕਿਹਾ, "ਪਹਿਲਾਂ ਜਿਹੜਾ ਕੋਈ ਮਰੀਜ਼ ਆਉਂਦਾ ਹੈ ਉਸ ਦਾ ਇਲਾਜ ਹੋਣਾ ਚਾਹੀਦਾ ਹੈ, ਕਾਗਜ਼ੀ ਕਾਰਵਾਈ ਬਾਅਦ ਵਿੱਚ ਕਰੋ।"

"ਇਸ ਗੱਲ ਦੀ ਕੋਈ ਤੁਕ ਨਹੀਂ ਬਣਦੀ ਕਿ ਤੁਸੀਂ ਕਾਗਜ਼ੀ ਕਾਰਵਾਈ ਵਿੱਚ ਲੱਗ ਜਾਓ ਅਤੇ ਤੁਹਾਡਾ ਮਰੀਜ਼ ਪੂਰਾ ਹੋ ਜਾਵੇ। ਇਹ ਸਵੀਕਾਰਨਯੋਗ ਨਹੀਂ ਹੈ ਦੁਨੀਆਂ ਦੇ ਕਿਸੇ ਹਸਪਤਾਲ ਵਿੱਚ ਅਜਿਹਾ ਨਹੀਂ ਹੁੰਦਾ।"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਹੀਰੋਸ਼ੀਮਾ ਨਾਗਾਸਾਕੀ ਹਮਲੇ ਵਿੱਚ ਬਚੀਆਂ ਔਰਤਾਂ ਦੀ ਕਹਾਣੀ

ਅੱਜ ਤੋਂ 75 ਸਾਲ ਪਹਿਲਾਂ 6 ਅਤੇ 9 ਅਗਸਤ ਨੂੰ ਦੂਜੀ ਵਿਸ਼ਵ ਜੰਗ ਦੇ ਅੰਤ ਵੇਲੇ ਅਮਰੀਕਾ ਨੇ ਜਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ''ਤੇ ਪਰਮਾਣੂ ਬੰਬ ਸੁੱਟੇ ਸਨ।

ਕਿਹਾ ਜਾਂਦਾ ਹੈ ਕਿ ਹੀਰੋਸ਼ੀਮਾ ਦੀ 3,50,000 ਆਬਾਦੀ ''ਚੋਂ 1,40,000 ਲੋਕ ਅਤੇ 74,000 ਲੋਕ ਨਾਗਾਸਾਕੀ ਵਿਖੇ ਮਾਰੇ ਗਏ ਸਨ।

ਇੰਨ੍ਹਾਂ ਬੰਬ ਧਮਾਕਿਆਂ ਕਾਰਨ ਏਸ਼ੀਆ ਦੀ ਜੰਗ ਅਚਾਨਕ ਖ਼ਤਮ ਹੋ ਗਈ ਅਤੇ ਜਪਾਨ ਨੇ 14 ਅਗਸਤ, 1945 ਨੂੰ ਆਪਣੇ ਸਹਿਯੋਗੀ ਦੇਸਾਂ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ।

ਫੋਟੋ ਪੱਤਰਕਾਰ ਲੀ ਕੈਰਨ ਸਟੋਵ ਇਤਿਹਾਸ ਦੇ ਇਸ ਭਿਆਨਕ ਹਾਦਸੇ ''ਚ ਬੱਚ ਗਈਆਂ ਔਰਤਾਂ ਦੀਆਂ ਫੋਟੋਆਂ ਖਿੱਚੀਆਂ ਅਤੇ 75 ਸਾਲ ਪਹਿਲਾਂ ਹੋਏ ਦਰਦਨਾਕ ਹਾਦਸੇ ਦੀਆਂ ਕਹਾਣੀਆਂ ਵੀ ਸੁਣੀਆਂ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

  • ਅਯੁੱਧਿਆ ਰਾਮ ਮੰਦਰ : ਰਾਮ ਜਨਮ ਭੂਮੀ ਪੁੱਜੇ ਮੋਦੀ ਦਾ ਰਾਮ ਲੱਲ੍ਹਾ ਨੂੰ ਦੰਡਵਤ ਪ੍ਰਣਾਮ
  • ਕਾਂਗਰਸੀ ਪ੍ਰਧਾਨ ਮੰਤਰੀਆਂ ਦਾ ਧਾਰਮਿਕ ਸਮਾਗਮਾਂ ਤੇ ਆਗੂਆਂ ਬਾਰੇ ਕੀ ਸਟੈਂਡ ਰਿਹਾ
  • ਰਾਮ ਮੰਦਿਰ ਦੇ ਨੀਂਹ ਪੱਥਰ ਦੀ ਮਿਤੀ ਨੂੰ ''ਅਸ਼ੁਭ ਘੜੀ'' ਕਿਉਂ ਕਿਹਾ ਜਾ ਰਿਹਾ, ਸਿਆਸੀ ਲੋਕ ਕੀ ਕਹਿੰਦੇ

https://www.youtube.com/watch?v=LgsbVpOtO5w

https://www.youtube.com/watch?v=IyHgpnZ_JSE

https://www.youtube.com/watch?v=-eUt-Kn5pZg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f70561d4-765a-4007-ae4e-20c057944ba7'',''assetType'': ''STY'',''pageCounter'': ''punjabi.india.story.53711072.page'',''title'': ''ਕੇਰਲ ਜਹਾਜ਼ ਹਾਦਸੇ ਤੋਂ ਪਹਿਲਾਂ ਇਸ ਹੱਸਦੇ ਖੇਡਦੇ ਪਰਿਵਾਰ ਦੀ ਉਸ ਆਖ਼ਰੀ ਤਸਵੀਰ ਦੀ ਕਹਾਣੀ - 5 ਅਹਿਮ ਖ਼ਬਰਾਂ'',''published'': ''2020-08-09T02:11:57Z'',''updated'': ''2020-08-09T02:12:30Z''});s_bbcws(''track'',''pageView'');