ਨਕਲੀ ਸ਼ਰਾਬ ਤਰਾਸਦੀ: ਮੁਲਜ਼ਮਾਂ ਖਿਲਾਫ਼ ਕਤਲ ਦਾ ਮਾਮਲਾ ਦਰਜ ਹੋਵੇ-ਕੈਪਟਨ ਅਮਰਿੰਦਰ, ਜਾਂਚ ਲਈ 2 SIT ਬਣਾਈਆਂ

08/05/2020 10:06:36 PM

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਦੋ ਐੱਸਆਈਟੀ ਬਣਾਉਣ ਦਾ ਐਲਾਨ ਕੀਤਾ ਹੈ।

ਇਹ ਐੱਸਆਈਟੀ ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਦਾਇਰ ਐਫਆਈਆਰਜ਼ ਦੀ ਫਾਸਟ ਟਰੈਕ ਜਾਂਚ ਕਰਨਗੀਆਂ।

ਇਹ ਦੋਵੇਂ ਐੱਆਈਟੀਜ਼ ਏਡੀਜੀਪੀ ਲਾਅ ਐਂਡ ਆਡਰ ਈਸ਼ਰ ਸਿੰਘ ਦੀ ਅਗਵਾਈ ਵਿੱਚ ਕੰਮ ਕਰਨਗੀਆਂ।

ਮਾਝੇ ਦੇ ਤਿੰਨ ਜ਼ਿਲ੍ਹਿਆਂ ਤਰਨ ਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ''ਜ਼ਹਿਰੀਲੀ ਸ਼ਰਾਬ'' ਪੀਣ ਨਾਲ ਹੁਣ ਤੱਕ 100 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

https://www.youtube.com/watch?v=I1oczJYGm_s

ਪੰਜਾਬ ਪੁਲਿਸ ਅਨੁਸਾਰ ਹੁਣ ਤੱਕ ਉਨ੍ਹਾਂ ਵੱਲੋਂ ਤਿੰਨ ਐੱਫਆਈਆਰ ਤਰਨ ਤਾਰਨ ਵਿੱਚ, ਇੱਕ ਅੰਮ੍ਰਿਤਸਰ ਦੇਹਾਤੀ ਤੇ ਇੱਕ ਬਟਾਲਾ ਵਿੱਚ ਦਰਜ ਕੀਤੀ ਗਈ ਹੈ।ਡੀਜੀਪੀ ਦਿਨਕਰ ਗੁਪਤਾ ਅਨੁਸਾਰ ਐੱਸਪੀ ਰੈਂਕ ਦੇ ਅਫ਼ਸਰਾਂ ਨੂੰ ਜਾਂਚ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਦੋਸ਼ੀਆਂ ਨੂੰ ਸਮੇਂ ਨਾਲ ਸਜ਼ਾ ਮਿਲ ਸਕੇ।

ਇਹ ਵੀ ਪੜ੍ਹੋ:

  • ਬਾਦਲ ਤੋਂ ਕੈਪਟਨ ਤੱਕ ਇੱਕੋ ਹਾਲ: ''ਮੇਰੇ ਘਰ ਜਿਸ ਦਿਨ 4 ਲਾਸ਼ਾਂ ਪਈਆਂ ਸਨ ਉਹ ਅੱਜ ਵੀ ਨਹੀਂ ਭੁੱਲਦਾ''
  • ਪੰਜਾਬ ''ਨਕਲੀ ਸ਼ਰਾਬ'' ਤਰਾਸਦੀ : ਗ੍ਰਿਫਤਾਰ ਔਰਤ ਮੁਲਜ਼ਮ ਅਤੇ ਨੈੱਟਵਰਕ ਪਿੱਛੇ ਕੌਣ
  • ''ਨਕਲੀ ਸ਼ਰਾਬ'' ਨਾਲ ਹੋਈਆਂ 70 ਮੌਤਾਂ ਮਗਰੋਂ ਕੈਪਟਨ ਸਰਕਾਰ ''ਤੇ ਉੱਠਦੇ 7 ਸਵਾਲ

ਮੁਲਜ਼ਮਾਂ ''ਤੇ ਕਤਲ ਦਾ ਕੇਸ ਦਰਜ ਹੋਵੇ - ਮੁੱਖ ਮੰਤਰੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਨਕਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਮਾਮਲੇ ਵਿੱਚ ਕਿਸੇ ਤਰੀਕੇ ਦੀ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਕਰਨਗੇ।

ਉਨ੍ਹਾਂ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਹੁਕਮ ਦਿੱਤੇ ਹਨ ਕਿ ਜੋ ਇਸ ਕੇਸ ਵਿੱਚ ਸਿੱਧੇ ਤੌਰ ''ਤੇ ਸ਼ਾਮਲ ਹਨ ਉਨ੍ਹਾਂ ਉੱਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ।

https://www.youtube.com/watch?v=NXOV_07q-QI

ਪੰਜਾਬ ਸਰਕਾਰ ਇਸ ਦੇ ਨਾਲ ਹੀ ਨਕਲੀ ਸ਼ਰਾਬ ਬਣਾਉਣ ਤੇ ਉਸ ਦੀ ਤਸਕਰੀ ਕਰਨ ਵਾਲਿਆਂ ਖਿਲਾਫ ਐਕਸਾਈਜ਼ ਐਕਟ ਵਿੱਚ ਸਜ਼ਾ ਵਧਾਉਣ ਬਾਰੇ ਵੀ ਵਿਚਾਰ ਕਰ ਰਹੀ ਹੈ।

ਸਰਕਾਰ ਇਹ ਸੁਨਿਸ਼ਚਿਤ ਕਰਨ ਬਾਰੇ ਵਿਚਾਰ ਕਰ ਰਹੀ ਹੈ ਕਿ ਵਾਰ-ਵਾਰ ਇਸ ਜੁਰਮ ਵਿੱਚ ਸ਼ਾਮਿਲ ਹੋਣ ਵਾਲੇ ਮੁਲਜ਼ਮ ਸਲਾਖਾਂ ਦੇ ਪਿੱਛੇ ਰਹਿਣ ਅਤੇ ਛੇਤੀ ਜੇਲ੍ਹ ਤੋਂ ਬਾਹਰ ਨਾ ਸਕਣ।

ਕੈਪਟਨ ਅਮਰਿੰਦਰ ਨੇ ਬੁੱਧਵਾਰ ਨੂੰ ਕੈਬਨਿਟ ਨਾਲ ਲਈ ਮੀਟਿੰਗ ਵਿੱਚ ਅਤੇ ਪੁਲਿਸ ਅਫਸਰਾਂ ਨਾਲ ਮੀਟਿੰਗ ਵਿੱਚ ਇਹ ਫੈਸਲੇ ਲਏ ਹਨ।

ਪੰਜਾਬ ਕੈਬਨਿਟ ਵਿੱਚ ਕਈ ਮੰਤਰੀਆਂ ਵੱਲੋਂ ਪਕੋਕਾ (ਪੰਜਾਬ ਕੰਟਰੋਲ ਆਫ ਓਰਗਨਾਈਸਡ ਕਰਾਈਮ ਐਕਟ) ਵਰਗੇ ਸਖ਼ਤ ਕਾਨੂੰਨ ਬਣਾਉਣ ਦੀ ਸਿਫਾਰਿਸ਼ ਕੀਤੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

https://www.youtube.com/watch?v=vBLBMNlbJ6I

ਇਹ ਵੀ ਪੜ੍ਹੋ:

  • ''ਸਾਡੇ ਪਿੰਡ ਕੋਰੋਨਾ ਨਾਲ ਨਹੀਂ ਨਕਲੀ ਸ਼ਰਾਬ ਨਾਲ ਕਹਿਰ ਵਾਪਰਿਆ ਹੈ''
  • ਪੰਜਾਬ ''ਨਕਲੀ ਸ਼ਰਾਬ'' ਤਰਾਸਦੀ : ਗ੍ਰਿਫਤਾਰ ਔਰਤ ਮੁਲਜ਼ਮ ਅਤੇ ਨੈੱਟਵਰਕ ਪਿੱਛੇ ਕੌਣ
  • ਆਪਣੇ ਵੇਲੇ ਹੋਈਆਂ ਮੌਤਾਂ ਨੂੰ ਸੁਖਬੀਰ ਨੇ ਕਿਹਾ ''ਅਜਿਹੀਆਂ ਘਟਨਾਵਾਂ ਕਿਤੇ-ਕਿਤੇ ਹੋ ਜਾਂਦੀਆਂ''

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs

https://www.youtube.com/watch?v=KvTmGSlIkAg

https://www.youtube.com/watch?v=jsEge060rBo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0803bbc2-74b6-455b-858b-42107fefc353'',''assetType'': ''STY'',''pageCounter'': ''punjabi.india.story.53670295.page'',''title'': ''ਨਕਲੀ ਸ਼ਰਾਬ ਤਰਾਸਦੀ: ਮੁਲਜ਼ਮਾਂ ਖਿਲਾਫ਼ ਕਤਲ ਦਾ ਮਾਮਲਾ ਦਰਜ ਹੋਵੇ-ਕੈਪਟਨ ਅਮਰਿੰਦਰ, ਜਾਂਚ ਲਈ 2 SIT ਬਣਾਈਆਂ'',''published'': ''2020-08-05T16:33:25Z'',''updated'': ''2020-08-05T16:33:25Z''});s_bbcws(''track'',''pageView'');