ਰਾਮ ਮੰਦਿਰ ਅੰਦੋਲਨ ਨਾਲ ਜੁੜੇ ਕਈ ਲੋਕਾਂ ਨੂੰ ਸਮਾਗਮ ਦਾ ਸੱਦਾ ਨਾ ਮਿਲਣ ਦਾ ਮਤਲਬ ਕੀ

08/05/2020 9:36:34 AM

ਸੋਮਵਾਰ ਬਾਅਦ ਦੁਪਹਿਰ ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਐਲਾਨ ਕੀਤਾ ਕਿ ਉਹ ਇਸ ਪ੍ਰੋਗਰਾਮ ਨੂੰ ਹੋਰ ਵਧੀਆ ਬਣਾਉਣਾ ਚਾਹੁੰਦੇ ਸਨ ਪਰ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ 5 ਅਗਸਤ ਨੂੰ ਹੋਣ ਵਾਲੇ ਨੀਂਹ ਪੱਥਰ ਸਮਾਗਮ ''ਚ ''ਭਾਰਤ ਦੀ ਮਿੱਟੀ ''ਚ ਜਨਮ ਲੈਣ ਵਾਲੀਆਂ 36 ਪ੍ਰਮੁੱਖ ਪਰੰਪਰਾਵਾਂ ਦੇ 135 ਸਤਿਕਾਰਯੋਗ ਸੰਤ-ਮਹਾਤਮਾਵਾਂ ਅਤੇ ਹੋਰ ਵਿਸ਼ੇਸ਼ ਵਿਆਕਤੀਆਂ ਸਮੇਤ 175 ਲੋਕਾਂ ਨੂੰ ਹੀ ਸੱਦਾ ਪੱਤਰ ਭੇਜਿਆ ਗਿਆ ਹੈ।

ਇਸ ਨੀਂਹ ਪੱਥਰ ਸਮਾਗਮ ''ਚ ਬਾਬਰੀ ਮਸਜਿਦ ਮਾਮਲੇ ਦੇ ਇੱਕ ਵਕੀਲ ਇਕਬਾਲ ਅੰਸਾਰੀ ਅਤੇ ਅਯੁੱਧਿਆ ਦੇ ਵਸਨੀਕ ਪਦਮਸ਼੍ਰੀ ਮੁਹੰਮਦ ਸ਼ਰੀਫ਼ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਹੈ।ਜਨਰਲ ਸਕੱਤਰ ਰਾਏ ਨੇ ਕਿਹਾ ਕਿ ਨੇਪਾਲ ''ਚ ਸਥਿਤ ਜਾਨਕੀ ਮੰਦਿਰ ਤੋਂ ਵੀ ਕੁੱਝ ਲੋਕ ਇਸ ਸਮਾਗਮ ''ਚ ਸ਼ਿਰਕਤ ਕਰਨਗੇ।

ਦੂਜੇ ਪਾਸੇ ਰਾਮ ਮੰਦਿਰ ਅੰਦੋਲਨ ਨਾਲ ਲੰਬੇ ਸਮੇਂ ਤੋਂ ਜੁੜੇ ਬਹੁਤ ਸਾਰੇ ਲੋਕਾਂ ਨੂੰ ਇਸ ਸਮਾਗਮ ''ਚ ਆਉਣ ਦਾ ਸੱਦਾ ਨਹੀਂ ਮਿਲਿਆ ਹੈ।

ਬੇਸ਼ਕ ਕੋਵਿਡ-19 ਦੇ ਮੱਦੇਨਜ਼ਰ ਘੱਟ ਤੋਂ ਘੱਟ ਮਹਿਮਾਨਾਂ ਨੂੰ ਸੱਦਿਆ ਜਾ ਰਿਹਾ ਹੈ ਫਿਰ ਵੀ ਮਹਿਮਾਨਾਂ ਦੀ ਸੂਚੀ ਨੂੰ ਲੈ ਕੇ ਬਹੁਤ ਚਰਚਾਵਾਂ ਹੋ ਰਹੀਆਂ ਹਨ। ਰਾਮ ਮੰਦਿਰ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੱਖਿਆ ਜਾਵੇਗਾ ਜਦਕਿ ਮੁੱਖ ਮਹਿਮਾਨ ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਹੋਣਗੇ।

5 ਅਗਸਤ ਨੂੰ ਹੋਣ ਵਾਲੇ ਇਸ ਨੀਂਹ ਪੱਥਰ ਸਮਾਗਮ ਦਾ ਐਲਾਨ ਕਰਨ ਲੱਗਿਆ ਚੰਪਤ ਰਾਏ ਤੋਂ ਇਲਾਵਾ ਹੋਰ ਕਈ ਲੋਕ ਮੰਚ ''ਤੇ ਵਿਖਾਈ ਦਿੱਤੇ ਪਰ ਇਸ ਮੌਕੇ ਤੀਰਥ ਖੇਤਰ ਦੇ ਮੁਖੀ ਮਹੰਤ ਨ੍ਰਿਤਿਆਗੋਪਾਲ ਗ਼ੈਰ ਹਾਜ਼ਰ ਸਨ।

ਅਯੁੱਧਿਆ ਦੇ ਸਭ ਤੋਂ ਵੱਡੇ ਅਖਾੜਿਆਂ ''ਚੋਂ ਇੱਕ ਮਨੀ ਰਾਮਦਾਸ ਜੀ ਛਾਉਣੀ ਦੇ ਪੀਠਾਧੀਸ਼ਵਰ ਅਤੇ ਮਹੰਤ ਨ੍ਰਿਤਿਆਗੋਪਾਲ ਕਈ ਦਹਾਕਿਆਂ ਤੋਂ ਰਾਮ ਜਨਮ ਭੂਮੀ ਲਹਿਰ ਨਾਲ ਜੁੜੇ ਰਹੇ ਹਨ ਅਤੇ ਇਸ ਤੋਂ ਇਲਾਵਾ ਦੋਵੇਂ ਹੀ ਰਾਮ ਜਨਮ ਭੂਮੀ ਟਰੱਸਟ ਦੇ ਮੁਖੀ ਵੀ ਰਹੇ ਹਨ। ਪਰ ਹਾਲ ਦੇ ਕੁੱਝ ਸਮੇਂ ਤੋਂ ਟਰਸਟ ਦੇ ਕੰਮਾਂ ''ਚ ਉਨ੍ਹਾਂ ਦੀ ਪੁੱਛ-ਪੜਤਾਲ ਕੁੱਝ ਘੱਟ ਗਈ ਹੈ। ਨ੍ਰਿਤਿਆਗੋਪਾਲ ਦਾਸ ਵੀਐਚਪੀ ਨਾਲ ਜੁੜੇ ਰਹੇ ਹਨ ਪਰ ਉਹ ਵੀਐਚਪੀ ਜਾਂ ਫਿਰ ਆਰਐੱਸਐੱਸ ਦੇ ਕਾਰਕੁੰਨ ਜਾਂ ਆਗੂ ਨਹੀਂ ਰਹੇ ਹਨ।

ਇਹ ਵੀ ਪੜ੍ਹੋ-

  • ਅਯੁੱਧਿਆ ਰਾਮ ਮੰਦਰ: ਬਾਬਰ ਅਯੁੱਧਿਆ ਕੀ ਕਰਨ ਜਾਂਦਾ ਸੀ, ਬਾਬਰਨਾਮਾ ''ਚ ਹੈ ਜ਼ਿਕਰ
  • ਕਿੰਨਾ ਅੰਧਵਿਸ਼ਵਾਸੀ ਸੀ ਮੁਗ਼ਲ ਬਾਦਸ਼ਾਹ ਔਰੰਗਜ਼ੇਬ?
  • ਰਾਮ ਮੰਦਿਰ ਦਾ ਨੀਂਹ ਪੱਥਰ: ''ਕਬਰਾਂ ''ਚ ਸੁੱਤੇ ਅੰਬੇਡਕਰ ਤੇ ਨਹਿਰੂ ਨੂੰ ਚੈਨ ਨਹੀਂ ਆ ਰਿਹਾ ਹੋਣਾ''- ਨਜ਼ਰੀਆ

ਸਰਕਾਰ ਨੇ ਰਾਮ ਮੰਦਿਰ ਦੀ ਉਸਾਰੀ ਲਈ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰਸਟ ਨਾਂਅ ਦੇ ਇੱਕ ਟਰਸਟ ਦਾ ਗਠਨ ਕੀਤਾ ਹੈ। ਇਸ ਟਰਸਟ ਦੇ ਇੱਕ ਮੈਂਬਰ ਡਾ.ਅਨਿਲ ਮਿਸ਼ਰਾ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਮਹੰਤ ਨ੍ਰਿਤਿਆਗੋਪਾਲ ਦਾਸ ਦੀ ਗ਼ੈਰ ਮੌਜੂਦਗੀ ਸਬੰਧੀ ਕਿਹਾ ਕਿ ਮੀਡੀਆ ਕਈ ਤਰ੍ਹਾਂ ਦੀਆਂ ਗੱਲਾਂ ਬਣਾਉਂਦਾ ਰਹਿੰਦਾ ਹੈ।

ਉਨ੍ਹਾਂ ਕਿਹਾ, " ਨ੍ਰਿਤਿਆਗੋਪਾਲ ਜੀ ਆਪਣੇ ਆਸ਼ਰਮ ''ਚ ਹੀ ਸਨ ਕਿਉਂਕਿ ਉਨ੍ਹਾਂ ਨੂੰ ਤੁਰਨ ਫਿਰਨ ''ਚ ਦਿੱਕਤ ਹੋ ਰਹੀ ਹੈ।"

ਅਯੁੱਧਿਆ ਅਤੇ ਹਿੰਦੂਤਵ ''ਤੇ ਕਈ ਕਿਤਾਬਾਂ ਲਿੱਖ ਚੁੱਕੇ ਧੀਰੇਂਦਰ ਕਹਿੰਦੇ ਹਨ, " ਰਾਮ ਮੰਦਿਰ ਲਹਿਰ ਦੇ ਸਮੇਂ ਦੇ ਬੁਰੇ ਕੰਮ (Dirty Job) ਹੁਣ ਖ਼ਤਮ ਹੋ ਗਏ ਹਨ। ਹੁਣ ਤਾਂ ਹਰ ਚੀਜ਼ ਕਾਨੂੰਨ ਦੇ ਦਾਇਰੇ ''ਚ ਰਹਿ ਕੇ ਹੋ ਰਹੀ ਹੈ। ਸੁਪਰੀਮ ਕੋਰਟ ਦੇ ਹੁਕਮ ''ਤੇ ਹੀ ਰਾਸ਼ਟਰੀ ਸਵੈਮ ਸੇਵਕ ਸੰਘ ਚੀਜ਼ਾਂ ਨੂੰ ਆਪਣੇ ਨਿਯੰਤਰਣ ਹੇਠ ਲੈ ਰਿਹਾ ਹੈ ਅਤੇ ਚੰਪਤ ਰਾਏ ਉਸ ਦਾ ਹੀ ਮੋਹਰਾ ਹੈ।"

ਵਿਸ਼ਵ ਹਿੰਦੂ ਪ੍ਰੀਸ਼ਦ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਇੱਕ ਹੀ ਹਿੱਸਾ ਹੈ, ਜਿਸ ਨੂੰ ਕਿ ਸੰਘ ਦੀ ਸ਼ਬਦਾਵਲੀ ''ਚ ਸਹਾਇਕ ਸੰਗਠਨ ਕਿਹਾ ਜਾਂਦਾ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਉਪ ਪ੍ਰਧਾਨ ਚੰਪਤ ਰਾਏ ਮੰਦਿਰ ਉਸਾਰੀ ਲਈ ਬਣੇ ਟਰਸਟ ਦੇ ਜਨਰਲ ਸਕੱਤਰ ਵੀ ਹਨ।

9 ਨਵੰਬਰ 2019 ਨੂੰ ਪੰਜ ਜੱਜਾਂ ਦੀ ਇੱਕ ਬੈਂਚ ਨੇ ਆਪਣੇ ਫ਼ੈਸਲੇ ''ਚ ਬਾਬਰੀ ਮਸਜਿਦ ਦੀ ਵਿਵਾਦਿਤ 2.77 ਏਕੜ ਜ਼ਮੀਨ ਸ੍ਰੀ ਰਾਮ ਮੰਦਿਰ ਨੂੰ ਦੇਣ ਦਾ ਐਲਾਨ ਕੀਤਾ ਸੀ। ਇਸ ਐਲਾਨ ''ਚ ਮੁਸਲਮਾਨਾਂ ਨੂੰ ਰਾਮ ਜਨਮ ਭੂਮੀ ਕੰਪਲੈਕਸ ਤੋਂ ਵੱਖ ਮਸਜਿਦ ਬਣਾਉਣ ਲਈ 5 ਏਕੜ ਜ਼ਮੀਨ ਦੇਣ ਅਤੇ ਰਾਮ ਮੰਦਿਰ ਉਸਾਰੀ ਲਈ ਤਿੰਨ ਮਹੀਨੇ ''ਚ ਟਰਸਟ ਕਾਇਮ ਕਰਨ ਦਾ ਹੁਕਮ ਵੀ ਜਾਰੀ ਕੀਤਾ ਗਿਆ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਫਰਵਰੀ 2020 ਨੂੰ ਲੋਕ ਸਭਾ ''ਚ ''ਦੇਸ ਲਈ ਬਹੁਤ ਹੀ ਖਾਸ'' ਰਾਮ ਮੰਦਿਰ ਦੇ ਉਸਾਰੀ ਲਈ ਇੱਕ ਖੁਦਮੁਖ਼ਤਿਆਰੀ ਟਰਸਟ - ਸ੍ਰੀ ਰਾਮ ਜਨਮ ਭੂਮੀ ਤੀਰਥ ਖ਼ੇਤਰ ਟਰਸਟ ਦਾ ਐਲਾਨ ਕੀਤਾ ਸੀ।

ਤਿੰਨ ਦਾਅਵੇਦਾਰ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਇਹ ਫ਼ੈਸਲਾ ਕੈਬਨਿਟ ਦੀ ਇੱਕ ਬੈਠਕ ''ਚ ਲਿਆ ਗਿਆ ਹੈ। ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰਸਟ ''ਚ ਸਰਕਾਰ ਦੇ ਨੁਮਾਇੰਦਿਆਂ ਨੂੰ ਮਿਲਾ ਕੇ ਕੁੱਲ 15 ਮੈਂਬਰ ਹਨ।

ਮੰਦਿਰ ਦੀ ਉਸਾਰੀ ਅਤੇ ਰੱਖ ਰਖਾਅ ''ਤੇ ਕਿਸ ਦਾ ਕਾਬੂ ਹੋਵੇਗਾ ਇਸ ਸਬੰਧੀ ਸੁਪਰੀਮ ਕੋਰਟ ਦੇ ਐਲਾਨ ਤੋਂ ਕੁੱਝ ਦਿਨ ਬਾਅਦ ਹੀ ਰਾਮ ਜਨਮਭੂਮੀ ਟਰਸਟ, ਰਾਮਾਲਿਆ ਟਰਸਟ ਅਤੇ ਮੰਦਿਰ ਨਿਰਮਾਣ ਟਰਸਟ ਵੱਲੋਂ ਆਪੋ ਆਪਣੇ ਦਾਅਵੇ ਪੇਸ਼ ਕੀਤੇ ਗਏ ਸਨ।

ਰਾਮ ਜਨਮ ਭੂਮੀ ਟਰਸਟ, ਵਿਸ਼ਵ ਹਿੰਦੂ ਪ੍ਰੀਸ਼ਦ ਯਾਨਿ ਕਿ ਆਰਐੱਸਐੱਸ ਨਾਲ ਜੁੜਿਆ ਹੋਇਆ ਹੈ ਅਤੇ ਮੰਦਿਰ ਨਿਰਮਾਣ ਸਬੰਧੀ ਜੋ ਕਾਰਜਸ਼ਾਲਾ ਕਾਰਸੇਵਕਪੁਰਮ ''ਚ 1990 ਤੋਂ ਕੰਮ ਕਰਦਾ ਰਿਹਾ ਹੈ , ਉਹ ਵੀ ਇਸ ਦੀ ਦੇਖਰੇਖ ''ਚ ਆਯੋਜਿਤ ਹੁੰਦਾ ਰਿਹਾ ਹੈ।

ਰਾਮਾਲਿਆ ਟਰਸਟ ਦਾ ਗਠਨ ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਦੀ ਪਹਿਲ ''ਤੇ ਕੀਤਾ ਗਿਆ ਸੀ। ਇਸ ''ਚ ਦਵਾਰਿਕਾਪੀਠ ਦੇ ਸ਼ੰਕਰਾਚਾਰਿਆ ਸਵਾਮੀ ਸਵਰੂਪਾਨੰਦ ਤੋਂ ਇਲਾਵਾ ਹੋਰ ਕਈ ਸੰਤ ਸ਼ਾਮਲ ਸਨ।

ਤੀਜੇ ਸੰਗਠਨ ''ਮੰਦਿਰ ਨਿਰਮਾਣ ਟਰਸਟ'' ਦੇ ਕਿਸੇ ਵੀ ਮੈਂਬਰ ਨੂੰ ਸਰਕਾਰ ਵੱਲੋਂ ਬਣਾਏ ਗਏ ਟਰਸਟ ''ਚ ਜਗ੍ਹਾ ਨਹੀਂ ਮਿਲੀ ਹੈ। ਇਸ ਸੰਗਠਨ ਨੇ ਮੰਗ ਰੱਖੀ ਹੈ ਕਿ ਰਾਮ ਮੰਦਿਰ ਦੇ ਨਿਰਮਾਣ ਨਾਲ ਜੁੜੇ ਸਾਰੇ ਹੀ ਸੰਗਠਨਾਂ ਨੂੰ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ, ਨਾ ਕਿ ਸਿਰਫ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਜੁੜੇ ਲੋਕਾਂ ਨੂੰ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ।

ਰਾਮ ਜਨਮ ਭੂਮੀ ਲਈ ਪਿਛਲੇ ਕਈ ਦਹਾਕਿਆਂ ਤੋਂ ਅੰਦੋਲਨ ਕਰ ਰਹੇ ਨਿਰਮੋਹੀ ਅਖਾੜੇ ਅਤੇ ਹਿੰਦੂ ਮਹਾਂਸਭਾ ਦਾ ਤਾਂ ਉਸਾਰੀ ਅਤੇ ਕੰਟਰੋਲ ਦੇ ਅਧਿਕਾਰ ਸਬੰਧੀ ਆਪਣੀਆਂ ਹੀ ਦਲੀਲਾਂ ਹਨ।

ਨਿਰਮੋਹੀ ਅਖਾੜੇ ਦੇ ਦੀਨੇਂਦਰ ਦਾਸ ਨੂੰ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰਸਟ ''ਚ ਨੁਮਾਇੰਦਗੀ ਮਿਲੀ ਹੈ ਪਰ ਨਿਰਮੋਹੀ ਅਖਾੜੇ ਦੇ ਬੁਲਾਰੇ ਕਾਰਤਿਕ ਚੌਪੜਾ ਨੇ ਬੀਬੀਸੀ ਨੂੰ ਦੱਸਿਆ ਕਿ ਅਖਾੜੇ ਵੱਲੋਂ ਜਿਨ੍ਹਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਉਹ ਬਿਨਾਂ ਕਿਸੇ ਸਲਾਹ ਮਸ਼ਵਰੇ ਦੇ ਸ਼ਾਮਲ ਕੀਤਾ ਗਿਆ ਹੈ ਅਤੇ ਉਹ ਸੰਗਠਨ ਦੇ ਪ੍ਰਤੀਨਿਧੀ ਨਹੀਂ ਹਨ।

ਕਾਰਤਿਕ ਚੌਪੜਾ ਨੇ ਇਲਜ਼ਾਮ ਲਗਾਇਆ ਕਿ ਇਸ ਨੀਂਹ ਪੱਥਰ ਸਮਾਗਮ ਨੂੰ "ਕੇਂਦਰ ਅਤੇ ਸੂਬਾ ਸਰਕਾਰ ਨੇ ਆਰਐਸੱਐੱਸ, ਵੀਐੱਚਪੀ , ਭਾਰਤੀ ਜਨਤਾ ਪਾਰਟੀ ਅਤੇ ਸਨਅਤਕਾਰਾਂ ਤੱਕ ਹੀ ਸੀਮਤ ਕਰ ਦਿੱਤਾ ਹੈ।"

ਸ਼ਿਵ ਸੈਨਾ ਦਾ ਪੱਖ

ਖ਼ਬਰ ਏਜੰਸੀ ਪੀਟੀਆਈ ਨੇ ਖ਼ਬਰ ਦਿੱਤੀ ਹੈ ਕਿ ਸ਼ਿਵ ਸੈਨਾ ਮੁਖੀ ਅਤੇ ਮਹਾਰਾਸਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਇਸ ਨੀਂਹ ਪੱਥਰ ਸਮਾਗਮ ''ਚ ਸ਼ਿਰਕਤ ਨਹੀਂ ਕਰਨਗੇ। ਉਧਵ ਠਾਕਰੇ ਪਿਛਲੇ ਕੁੱਝ ਸਾਲਾਂ ਤੋਂ ਕਈ ਵਾਰ ਅਯੁੱਧਿਆ ਦਾ ਦੌਰਾ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਪਾਰਟੀ ਨੇ ਕਈ ਵਾਰ ਆਵਾਜ਼ ਬੁਲੰਦ ਕਰਦਿਆਂ ਕਿਹਾ ਹੈ ਕਿ ਰਾਮ ਮੰਦਿਰ ਅੰਦੋਲਨ ਕਿਸੇ ਇੱਕ ਸਿਆਸੀ ਪਾਰਟੀ ਤੱਕ ਸੀਮਿਤ ਨਹੀਂ ਸੀ। ਇਸ ਲਈ ਉਨ੍ਹਾਂ ਦੇ ਆਗੂ ਨੂੰ ਇਸ ਸਮਾਗਮ ''ਚ ਆਉਣ ਲਈ ਸੱਦਾ ਦਿੱਤਾ ਜਾਣਾ ਚਾਹੀਦਾ ਸੀ।

ਸ਼ਿਵ ਸੈਨਾ ਆਗੂ ਪ੍ਰਤਾਪ ਸਰਮਾਇਕ ਨੇ ਤਾਂ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਚਿੱਠੀ ਲਿੱਖ ਕੇ ਕਿਹਾ ਸੀ ਕਿ ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰਸਟ ''ਚ ਸ਼ਿਵ ਸੈਨਾ ਦਾ ਵੀ ਨੁਮਾਇੰਦਾ ਸ਼ਾਮਲ ਹੋਣਾ ਚਾਹੀਦਾ ਹੈ।

ਪ੍ਰਤਾਪ ਸਰਨਾਇਕ ਨੇ ਯਾਦ ਕਰਦਿਆਂ ਦੱਸਿਆ ਕਿ ਸ਼ਿਵ ਸੈਨਾ ਦੇ ਮੋਢੀ ਬਾਲ ਠਾਕਰੇ ਨੇ ਮਸਜਿਦ ਨੂੰ ਢਾਹੁਣ ਦੀ ਜ਼ਿੰਮੇਵਾਰੀ ਖੁੱਲ੍ਹੇਆਮ ਕਬੂਲ ਕੀਤੀ ਸੀ, ਜਦੋਂਕਿ 6 ਦਸੰਬਰ, 1992 ਨੂੰ ਮਸਜਿਦ ਨੂੰ ਢਾਹੇ ਜਾਣ ਤੋਂ ਬਾਅਦ ਰਾਮ ਮੰਦਿਰ ਅੰਦੋਲਨ ਦੇ ਹੀਰੋ ਕਹੇ ਜਾਣ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਨੇ ਇਸ ਘਟਨਾ ਨੂੰ ''ਆਪਣੀ ਜ਼ਿੰਦਗੀ ਦਾ ਸਭ ਤੋਂ ਦੁੱਖਦਾਈ ਪਲ'' ਕਰਾਰ ਦਿੱਤਾ ਸੀ।

ਸ਼ਿਵ ਸੈਨਾ ਦੇ ਮੁੱਖ ਪੱਤਰ ''ਸਾਮਨਾ'' ''ਚ ਛਪੇ ਇੱਕ ਲੇਖ ''ਚ ਲਿਖਿਆ ਹੈ ਕਿ ਉਸ ਦੇ ਲੋਕਾਂ ਨੇ "ਬਾਬਰੀ ਮਸਜਿਦ ਨੂੰ ਢਾਹੁਣ ''ਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਆਪਣੀਆਂ ਜਾਨਾਂ ਵੀ ਗਵਾਈਆਂ, ਪਰ ਕਦੇ ਵੀ ਇਸ ਮੁੱਦੇ ''ਤੇ ਸਿਆਸੀ ਰੋਟੀਆਂ ਨਹੀਂ ਸੇਕੀਆਂ।"

ਇਸ ਲੇਖ ''ਚ ਇਲਜ਼ਾਮ ਲਗਾਇਆ ਗਿਆ ਹੈ ਕਿ ਟਰਸਟ ਲਈ ਚੁਣੇ ਗਏ ਜ਼ਿਆਦਾਤਰ ਮੈਂਬਰ ਜਾਂ ਤਾਂ ਪ੍ਰਧਾਨ ਮੰਤਰੀ ਮੋਦੀ ਦੇ ਕਰੀਬੀ ਹਨ ਜਾਂ ਉਨ੍ਹਾਂ ਦਾ ਸਬੰਧ ਆਰਐੱਸਐੱਸ ਨਾਲ ਜੁੜੀਆਂ ਸੰਸਥਾਵਾਂ ਨਾਲ ਹੈ ਅਤੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਇਸ ਦਾ ਲਾਭ ਜ਼ਰੂਰ ਚੁੱਕੇਗੀ।

ਅਡਵਾਨੀ ਅਤੇ 6 ਦਸੰਬਰ, 1992 ਨੂੰ ਅਯੁੱਧਿਆ ''ਚ ਉਨ੍ਹਾਂ ਨਾਲ ਮੌਜੂਦ ਭਾਜਪਾ ਦੇ ਸਾਬਕਾ ਮੁਖੀ ਮੁਰਲੀ ਮਨੋਹਰ ਜੋਸ਼ੀ ਅਤੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਜਾਧਵ ਵੀ ਇਸ ਸਮਾਗਮ ''ਚ ਸ਼ਿਰਕਤ ਨਹੀਂ ਕਰ ਰਹੇ ਹਨ।

ਇਸ ਸਮਾਗਮ ਲਈ ਉਮਾ ਭਾਰਤੀ ਨੂੰ ਭਾਵੇਂ ਸੱਦਾ ਦਿੱਤਾ ਗਿਆ ਹੈ ਪਰ ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਉਹ ਇਸ ਨੀਂਹ ਪੱਥਰ ਸਮਾਗਮ ''ਚ ਹਿੱਸਾ ਨਹੀਂ ਲੈਣਗੇ। ਉਨ੍ਹਾਂ ਕਿਹਾ ਕਿ ਉਹ ''ਪ੍ਰਧਾਨ ਮੰਤਰੀ ਦੀ ਸਿਹਤ ਦੀ ਚਿੰਤਾ ਕਰਦਿਆਂ'' ਅਜਿਹਾ ਕਰ ਰਹੇ ਹਨ।

ਉਮਾ ਭਾਰਤੀ ਨੇ ਆਪਣੇ ਟਵੀਟ ''ਚ ਅੱਗੇ ਕਿਹਾ ਕਿ ਉਹ ਸਰਯੂ ਦੇ ਕਿਨਾਰੇ ਮੌਜੂਦ ਰਹੇਗੀ ਅਤੇ ''ਪੀਐਮ ਦੇ ਜਾਣ ਤੋਂ ਬਾਅਦ ਹੀ ਰਾਮਲਲਾ ਦੇ ਦਰਸ਼ਨ'' ਕਰੇਗੀ। ਸਮਾਗਮ ''ਚ ਸ਼ਾਮਲ ਨਾ ਹੋਣ ਦੇ ਐਲਾਨ ਪਿੱਛੇ ਕਈ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਕਿਸੇ ਗੱਲ ਤੋਂ ਨਾਰਾਜ਼ ਹਨ।

https://twitter.com/umasribharti/status/1290116608296280068

ਕਿਸੇ ਦਲਿਤ ਤੋਂ ਨੀਂਹ ਪੱਥਰ ਰੱਖਵਾਉਣ ਦੀ ਗੱਲ

ਕੁੱਝ ਦਿਨ ਪਹਿਲਾਂ ਟਵਿੱਟਰ ''ਤੇ ਇੱਕ ਤਿੱਖੀ ਬਹਿਸ ਸ਼ੁਰੂ ਹੋਈ ਕਿ ਰਾਮ ਮੰਦਿਰ ਦਾ ਨੀਂਹ ਪੱਥਰ ਕਿਸੇ ਦਲਿਤ ਦੇ ਹੱਥੋਂ ਰੱਖਵਾਇਆ ਜਾਣਾ ਚਾਹੀਦਾ ਹੈ। ਇਸ ਪਿੱਛੇ ਕਾਰਨ ਦੱਸਿਆ ਜਾ ਰਿਹਾ ਹੈ ਕਿ 1989 ''ਚ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਸਰਕਾਰ ਨੇ ਅਯੁੱਧਿਆ ''ਚ ਬਿਹਾਰ ਦੇ ਇੱਕ ਦਲਿਤ ਕਾਮੇਸ਼ਵਰ ਚੌਪਾਲ ਦੇ ਹੱਥੋਂ ਨੀਂਹ ਪੱਥਰ ਰੱਖਵਾਇਆ ਸੀ।

ਕਾਮੇਸ਼ਵਰ ਚੌਪਾਲ ਨੂੰ ਇਸ ਵਾਰ ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ''ਚ ਮੈਂਬਰਸ਼ਿਪ ਵੀ ਦਿੱਤੀ ਗਈ ਹੈ। ਚੌਪਾਲ ਉਸ ਸਮੇਂ ਸੁਰਖੀਆਂ ''ਚ ਆ ਗਏ ਜਦੋਂ ਉਨ੍ਹਾਂ ਦੇ ਹਵਾਲੇ ਨਾਲ ਖ਼ਬਰ ਆਈ ਕਿ ਮੰਦਿਰ ਦੇ 200 ਫੁੱਟ ਹੇਠਾਂ ਇੱਕ ਟਾਈਮ ਕੈਪਸੂਲ ਦਬਿਆ ਜਾਵੇਗਾ ਤਾਂ ਜੋ ਭਵਿੱਖ ''ਚ ਲੋਕਾਂ ਨੂੰ ਇਸ ਪਵਿੱਤਰ ਅਸਥਾਨ ਦੀ ਸਹੀ ਜਾਣਕਾਰੀ ਹਾਸਲ ਹੋ ਸਕੇ।

ਪਰ ਬਿਨਾਂ ਕਿਸੇ ਦੇਰੀ ਦੇ ਦੂਜੇ ਹੀ ਦਿਨ ਤੀਰਥ ਖੇਤਰ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਇੱਕ ਬਿਆਨ ਜਾਰੀ ਕਰ ਕੇ ਟਾਈਮ ਕੈਪਸੂਲ ਦੀ ਗੱਲ ਨੂੰ ਗਲਤ ਕਰਾਰ ਦਿੱਤਾ ਅਤੇ ਨਾਲ ਹੀ ਇਸ ਪੂਰੀ ਖ਼ਬਰ ਨੂੰ ਬੇਅਧਾਰ ਦੱਸਿਆ।

ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੀਤ ਪ੍ਰਧਾਨ ਨੇ ਆਪਣੇ ਬਿਆਨ ''ਚ ਲੋਕਾਂ ਨੂੰ ਅਪੀਲ ਕੀਤੀ ਕਿ ''ਜਦੋਂ ਵੀ ਟਰਸਟ ਵੱਲੋਂ ਕੋਈ ਅਧਿਕਾਰਤ ਬਿਆਨ ਆਵੇ ਤਾਂ ਉਸ ਨੂੰ ਹੀ ਸਹੀ ਮੰਨਿਆ ਜਾਵੇ''।

ਸੋਮਵਾਰ ਨੂੰ ਦਲਿਤਾਂ ਦਾ ਮਾਮਲਾ ਚੁੱਕੇ ਜਾਣ ਤੋਂ ਬਾਅਦ ਚੰਪਤ ਰਾਏ ਕਿਹਾ ਕਿ "ਸਾਧੂ ਬਣਨ ਤੋਂ ਬਾਅਦ ਵਿਅਕਤੀ ਸਿਰਫ ਪ੍ਰਮਾਤਮਾ ਦਾ ਹੀ ਹੋ ਜਾਂਦਾ ਹੈ" ਅਤੇ ਇਸ ਮਾਮਲੇ ''ਚ ਅਜਿਹੀ ਕੋਈ ਵੀ ਗੱਲ ਉਠਾਉਣਾ ਸਹੀ ਨਹੀਂ ਹੈ।

ਇਹ ਵੀ ਪੜ੍ਹੋ-

  • ਅਯੁੱਧਿਆ ਦੇ ਅਸਲ ਇਤਿਹਾਸ ਬਾਰੇ ਜਾਣੋ
  • ਰਾਮ ਮੰਦਿਰ ਦੇ ਨੀਂਹ ਪੱਥਰ ਦੀ ਮਿਤੀ ਨੂੰ ''ਅਸ਼ੁਭ ਘੜੀ'' ਕਿਉਂ ਕਿਹਾ ਜਾ ਰਿਹਾ, ਸਿਆਸੀ ਲੋਕ ਕੀ ਕਹਿੰਦੇ
  • ਟਾਈਮ ਕੈਪਸੂਲ ਕੀ ਹੈ, ਜਿਸ ਨੂੰ ਅਯੁੱਧਿਆ ਦੇ ਰਾਮ ਮੰਦਿਰ ਥੱਲੇ ਦੱਬਣ ਦੀ ਗੱਲ ਹੋ ਰਹੀ ਹੈ

''ਸਾਡੇ ਨਾਲ ਕੋਈ ਸਲਾਹ ਮਸ਼ਵਰਾ ਨਹੀਂ''

ਖ਼ਬਰਾਂ ਅਨੁਸਾਰ ਸਮਾਗਮ ਲਈ ਜੋ ਮੂਹਰਤ ਕੱਢਿਆ ਗਿਆ ਹੈ, ਉਹ 5 ਅਗਸਤ 2020 ਨੂੰ 12:15:15 ਸੈਕਿੰਡ ਦਾ ਹੈ ਅਤੇ ਇਹ ਮੂਹਰਤ ਸਿਰਫ 32 ਸਕਿੰਟਾਂ ਦਾ ਹੀ ਹੈ।

ਇਸ ਪੂਜਾ ਲਈ ਵਾਰਾਣਸੀ ਅਤੇ ਕੁੱਝ ਹੋਰ ਥਾਵਾਂ ਤੋਂ ਪੰਡਿਤ ਅਯੁੱਧਿਆ ਪਹੁੰਚ ਰਹੇ ਹਨ। ਇੰਨ੍ਹਾਂ ਪੰਡਿਤਾਂ ਨੇ ਹੀ ਤੈਅ ਕੀਤਾ ਹੈ ਕਿ ਇਸ ਮੌਕੇ ਕਿਹੜੇ-ਕਿਹੜੇ ਦੇਵਤਿਆਂ ਦੀ ਪੂਜਾ ਹੋਵੇਗੀ ਅਤੇ ਕਿੰਨ੍ਹਾਂ ਤਰੀਕਿਆਂ ਨਾਲ ਹੋਵੇਗੀ।

ਰਾਮਲੱਲਾ ਵਿਰਾਜਮਾਨ ਅਤੇ ਉਸ ਤੋਂ ਬਾਅਦ ਬਣੇ ਅਸਥਾਈ ਮੰਦਿਰ ਦੇ ਲਗਭਗ 30 ਸਾਲਾਂ ਤੋਂ ਪੁਜਾਰੀ ਰਹਿ ਚੁੱਕੇ ਸਤਿਯੇਂਦਰ ਦਾਸ ਦਾ ਕਹਿਣਾ ਹੈ ਕਿ ਪੂਜਾ ਦੇ ਸਬੰਧ ''ਚ ਉਨ੍ਹਾਂ ਨਾਲ ਕੋਈ ''ਸਲਾਹ ਮਸ਼ਵਰਾ ਨਹੀਂ'' ਕੀਤਾ ਗਿਆ ਹੈ ਅਤੇ ਇਸ ਵਿਸ਼ਾਲ ਰਾਮ ਮੰਦਿਰ ਦੇ ਬਣਨ ਤੋਂ ਬਾਅਦ, ਉਹ ਰਾਮ ਜਨਮ ਭੂਮੀ ''ਚ ਬਤੌਰ ਪੁਜਾਰੀ ਸੇਵਾ ਨਿਭਾਉਣਗੇ ਜਾਂ ਨਹੀਂ ਇਹ ਤਾਂ ਰਾਮ ਹੀ ਜਾਣਨ।

ਇਹ ਵੀਡੀਓ ਵੀ ਦੇਖੋ

https://www.youtube.com/watch?v=P2oXi5RMn1I

https://www.youtube.com/watch?v=14-dVv3-XVA

https://www.youtube.com/watch?v=7E9xft-wHcg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''00425621-5fd5-474a-b8a3-b1a201b0f605'',''assetType'': ''STY'',''pageCounter'': ''punjabi.india.story.53657330.page'',''title'': ''ਰਾਮ ਮੰਦਿਰ ਅੰਦੋਲਨ ਨਾਲ ਜੁੜੇ ਕਈ ਲੋਕਾਂ ਨੂੰ ਸਮਾਗਮ ਦਾ ਸੱਦਾ ਨਾ ਮਿਲਣ ਦਾ ਮਤਲਬ ਕੀ'',''author'': ''ਫ਼ੈਸਲ ਮੁਹੰਮਦ ਅਲੀ'',''published'': ''2020-08-05T04:05:50Z'',''updated'': ''2020-08-05T04:05:50Z''});s_bbcws(''track'',''pageView'');