ਮਣੀਪੁਰ: ਡਰੱਗ ਮਾਫ਼ੀਆ ਦੀ ਗ੍ਰਿਫ਼ਤਾਰੀ ਅਤੇ ਮਹਿਲਾ ਪੁਲਿਸ ਅਫ਼ਸਰ ''''ਤੇ ''''ਮੁੱਖ ਮੰਤਰੀ ਦੇ ਦਬਾਅ'''' ਦੀ ਕਹਾਣੀ

07/18/2020 8:20:49 PM

ਮਣੀਪੁਰ ਵਿੱਚ ਇੱਕ ਮਹਿਲਾ ਪੁਲਿਸ ਅਧਿਕਾਰੀ ਨੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਅਤੇ ਸੱਤਾਧਾਰੀ ਭਾਜਪਾ ਦੇ ਇੱਕ ਸਿਖਰਲੇ ਨੇਤਾ ''ਤੇ ਗ੍ਰਿਫ਼ਤਾਰ ਡਰੱਗ ਮਾਫ਼ੀਆ ਨੂੰ ਛੱਡਣ ਲਈ ਉਸ ''ਤੇ ''ਦਬਾਅ'' ਪਾਉਣ ਦਾ ਇਲਜ਼ਾਮ ਲਗਾਇਆ ਹੈ।

ਇਹ ਇਲਜ਼ਾਮ ਇਸ ਲਈ ਗੰਭੀਰ ਹੈ ਕਿਉਂਕਿ ਮਣੀਪੁਰ ਪੁਲਿਸ ਸੇਵਾ ਦੀ ਅਧਿਕਾਰੀ ਥੌਨਾਓਜਮ ਬ੍ਰਿੰਦਾ (41 ਸਾਲ) ਨੇ ਇਹ ਸਾਰੀਆਂ ਗੱਲਾਂ 13 ਜੁਲਾਈ ਨੂੰ ਮਣੀਪੁਰ ਹਾਈ ਕੋਰਟ ਵਿੱਚ ਦਾਖ਼ਲ ਕੀਤੇ ਗਏ ਆਪਣੇ ਹਲਫ਼ਨਾਮੇ ਵਿੱਚ ਕਹੀਆਂ ਹਨ।

ਦਰਅਸਲ, ਸੂਬੇ ਦੇ ਨਾਰਕੌਟਿਕਸ ਐਂਡ ਅਫੇਅਰਜ਼ ਆਫ ਬਾਰਡਰ ਬਿਓਰੋ ਵਿੱਚ ਤਾਇਨਾਤੀ ਦੌਰਾਨ ਬ੍ਰਿੰਦਾ ਨੇ 19 ਜੂਨ 2018 ਨੂੰ ਲੁਹਖੋਸੇਈ ਜੋਉ ਨਾਂ ਦੇ ਇੱਕ ਹਾਈ ਪ੍ਰੋਫਾਇਲ ਡਰੱਗ ਮਾਫ਼ੀਆ ਨੂੰ ਭਾਰੀ ਮਾਤਰਾ ਵਿੱਚ ਡਰੱਗਜ਼ ਨਾਲ ਗ੍ਰਿਫ਼ਤਾਰ ਕੀਤਾ ਸੀ।

Click here to see the BBC interactive

ਪੁਲਿਸ ਨੇ ਡਰੱਗਜ਼ ਮਾਫ਼ੀਆ ਜੋਉ ਸਮੇਤ ਕੁੱਲ ਸੱਤ ਲੋਕਾਂ ਨੂੰ ਲਗਭਗ 28 ਕਰੋੜ ਰੁਪਏ ਤੋਂ ਜ਼ਿਆਦਾ ਕੀਮਤ ਦੇ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਅਤੇ ਨਕਦੀ ਨਾਲ ਫੜਿਆ ਸੀ।

ਪੁਲਿਸ ਅਧਿਕਾਰੀ ਬ੍ਰਿੰਦਾ ਨੇ ਆਪਣੇ ਹਲਫ਼ਨਾਮੇ ਵਿੱਚ ਦੱਸਿਆ ਕਿ ਜਿਸ ਸਮੇਂ ਉਹ ਆਪਣੀ ਟੀਮ ਨਾਲ ਡਰੱਗ ਮਾਫ਼ੀਆ ਖਿਲਾਫ਼ ਛਾਪੇਮਾਰੀ ਦੀ ਕਾਰਵਾਈ ਕਰ ਰਹੀ ਸੀ, ਉਸੀ ਦੌਰਾਨ ਭਾਜਪਾ ਦੇ ਇੱਕ ਨੇਤਾ ਨੇ ਉਸ ਨੂੰ ਵੱਟਸਐਪ ਕਾਲ ਕਰਕੇ ਮੁੱਖ ਮੰਤਰੀ ਬੀਰੇਨ ਸਿੰਘ ਨਾਲ ਗੱਲ ਕਰਵਾਈ ਸੀ।

ਇਸ ਮਾਮਲੇ ਨੂੰ ਲੈ ਕੇ ਮਣੀਪੁਰ ਦੀ ਸਿਆਸਤ ਕਾਫ਼ੀ ਗਰਮਾ ਗਈ ਹੈ ਕਿਉਂਕਿ ਮੁੱਖ ਮੁਲਜ਼ਮ ਅਤੇ ਇਲਾਕੇ ਵਿੱਚ ਡਰੱਗਜ਼ ਦਾ ਕਥਿਤ ਸਰਗਣਾ ਜੋਉ ਚੰਦੇਲ ਜ਼ਿਲ੍ਹੇ ਵਿੱਚ ਇੱਕ ਪ੍ਰਭਾਵਸ਼ਾਲੀ ਭਾਜਪਾ ਨੇਤਾ ਸੀ। ਜਿਸ ਸਮੇਂ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸ ਦੌਰਾਨ ਉਹ ਚੰਦੇਲ ਜ਼ਿਲ੍ਹਾ ਖੁਦਮੁਖਤਿਆਰ ਪ੍ਰੀਸ਼ਦ ਦਾ ਚੇਅਰਮੈਨ ਸੀ।

BBC
  • ਕੋਰੋਨਾਵਾਇਰਸ : ਕਿਵੇਂ ਕਰਦਾ ਹੈ ਹਮਲਾ ਤੇ ਸਰੀਰ ''ਚ ਕੀ ਆਉਂਦੇ ਨੇ ਬਦਲਾਅ
  • ਕੋਰੋਨਾਵਾਇਰਸ ਦੇ ਲੱਛਣ : ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ
  • ਕੋਰੋਨਾਵਾਇਰਸ: ਅਮਰੀਕਾ ਦੇ ਮੈਡੀਕਲ ਖੇਤਰ ’ਚ ''ਪੰਜਾਬ ਮਾਡਲ'' ਦੀ ਚਰਚਾ ਕਿਉਂ

ਪੁਲਿਸ ਅਧਿਕਾਰੀ ''ਤੇ ਹੱਤਕ ਦਾ ਮਾਮਲਾ

ਇਹ ਮਾਮਲਾ ਹੁਣ ਫਿਰ ਇਸ ਲਈ ਸੁਰਖੀਆਂ ਵਿੱਚ ਹੈ ਕਿਉਂਕਿ 21 ਮਈ ਨੂੰ ਅਦਾਲਤ ਨੇ ਮੁਲਜ਼ਮ ਜੋਉ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ, ਜਿਸਦੇ ਬਾਅਦ ਪੁਲਿਸ ਅਧਿਕਾਰੀ ਬ੍ਰਿੰਦਾ ਨੇ ਨਾਰਕੌਟਿਕਸ ਡਰੱਗਜ਼ ਐਂਡ ਈਕੋਟਰੌਪਿਕ ਸਬਸਟੈਂਸ (ਐੱਨਡੀਪੀਐੱਸ) ਕਾਨੂੰਨ ਦੀ ਅਦਾਲਤ ਦੇ ਫੈਸਲੇ ''ਤੇ ਫੇਸਬੁੱਕ ਪੋਸਟ ਜ਼ਰੀਏ ਕਥਿਤ ਤੌਰ ''ਤੇ ਆਲੋਚਨਾ ਕੀਤੀ ਸੀ।

ਅਦਾਲਤ ਦੀ ਇਸ ਆਲੋਚਨਾ ਲਈ ਉਨ੍ਹਾਂ ''ਤੇ ਹੱਤਕ ਦਾ ਮਾਮਲਾ ਚਲਾਇਆ ਜਾ ਰਿਹਾ ਹੈ। ਇਸ ਹੱਤਕ ਦੇ ਮਾਮਲੇ ਖਿਲਾਫ਼ ਬ੍ਰਿੰਦਾ ਨੇ ਮਣੀਪੁਰ ਹਾਈ ਕੋਰਟ ਵਿੱਚ ਇੱਕ ਕਾਊਂਟਰ ਐਫੀਡੈਵਿਟ ਦਾਖ਼ਲ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਇਹ ਗੰਭੀਰ ਆਰੋਪ ਲਗਾਏ ਹਨ।

ਬੀਬੀਸੀ ਕੋਲ ਮੌਜੂਦ 18 ਪੰਨੇ ਦੇ ਇਸ ਹਲਫ਼ਨਾਮੇ ਵਿੱਚ ਮਹਿਲਾ ਪੁਲਿਸ ਅਧਿਕਾਰੀ ਨੇ ਵੱਟਸਐਪ ਕਾਲ ਕਰਨ ਵਾਲੇ ਪ੍ਰਦੇਸ਼ ਭਾਜਪਾ ਦੇ ਉਪ ਪ੍ਰਧਾਨ ਮੋਈਰੰਗਥਮ ਅਸ਼ਨੀਕੁਮਾਰ ਦਾ ਨਾਂ ਲਿਆ ਹੈ।

ਉਨ੍ਹਾਂ ਨੇ ਕੋਰਟ ਵਿੱਚ ਦਾਖਲ ਹਲਫ਼ਨਾਮੇ ਵਿੱਚ ਕਿਹਾ ਹੈ, ''''ਫੋਨ ''ਤੇ ਗੱਲਬਾਤ ਦੌਰਾਨ ਮੈਂ ਮੁੱਖ ਮੰਤਰੀ ਨੂੰ ਡਰੱਗਜ਼ ਦੀ ਤਲਾਸ਼ੀ ਨਾਲ ਜੁੜੀ ਛਾਪੇਮਾਰੀ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੇ ਦੱਸਿਆ ਕਿ ਅਸੀਂ ਹੁਣ ਖੁਦਮੁਖਤਿਆਰ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਦੇ ਘਰ ''ਤੇ ਛੁਪਾ ਕੇ ਰੱਖੀ ਗਈ ਡਰੱਗਜ਼ ਦੀ ਤਲਾਸ਼ੀ ਲੈਣ ਜਾ ਰਹੇ ਹਾਂ। ਉਸ ਸਮੇਂ ਮੁੱਖ ਮੰਤਰੀ ਨੇ ਫੋਨ ''ਤੇ ਤਰੀਫ਼ ਕਰਦੇ ਹੋਏ ਕਿਹਾ ਸੀ ਕਿ ਜੇਕਰ ਖੁਦਮੁਖਤਿਆਰ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਦੇ ਘਰ ''ਤੇ ਡਰੱਗਜ਼ ਮਿਲਦੀ ਹੈ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰੋ।''''

ਬ੍ਰਿੰਦਾ ਨੇ ਆਪਣੇ ਹਲਫ਼ਨਾਮੇ ਵਿੱਚ ਲਿਖਿਆ ਹੈ, ''''ਇਸ ਕਾਰਵਾਈ ਦੇ ਦੂਜੇ ਦਿਨ ਯਾਨੀ 20 ਜੂਨ ਨੂੰ ਭਾਜਪਾ ਨੇਤਾ ਅਸ਼ਨੀਕੁਮਾਰ ਸਵੇਰੇ ਸੱਤ ਵਜੇ ਸਾਡੇ ਘਰ ਪਹੁੰਚ ਗਏ ਅਤੇ ਇਸ ਮਾਮਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪ੍ਰੀਸ਼ਦ ਦੇ ਜਿਸ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਹ ਮੁੱਖ ਮੰਤਰੀ ਦੀ ਪਤਨੀ ਓਲਿਸ ਦਾ ਰਾਈਟ ਹੈਂਡ ਹੈ। ਇਸ ਗ੍ਰਿਫ਼ਤਾਰੀ ਨੂੰ ਲੈ ਕੇ ਮੁੱਖ ਮੰਤਰੀ ਦੀ ਪਤਨੀ ਬੇਹੱਦ ਨਾਰਾਜ਼ ਹੈ।''''

''''ਇਸਦੇ ਬਾਅਦ ਭਾਜਪਾ ਨੇਤਾ ਨੇ ਕਿਹਾ ਕਿ ਮੁੱਖ ਮੰਤਰੀ ਦਾ ਆਦੇਸ਼ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੂੰ ਰਿਹਾਅ ਕਰਕੇ ਉਸ ਦੇ ਬਦਲੇ ਉਸਦੀ ਪਤਨੀ ਜਾਂ ਫਿਰ ਬੇਟੇ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਸੰਭਵ ਨਹੀਂ ਹੈ ਕਿਉਂਕਿ ਅਸੀਂ ਡਰੱਗਜ਼ ਉਨ੍ਹਾਂ ਦੇ ਬੇਟੇ ਕੋਲੋਂ ਬਰਾਮਦ ਨਹੀਂ ਕੀਤੀ ਬਲਕਿ ਉਸ ਵਿਅਕਤੀ ਕੋਲੋਂ ਬਰਾਮਦ ਕੀਤੀ ਹਨ।''''

''''ਇਸ ਲਈ ਅਸੀਂ ਉਨ੍ਹਾਂ ਨੂੰ ਛੱਡ ਨਹੀਂ ਸਕਦੇ। ਇਸਦੇ ਬਾਅਦ ਅਸ਼ਨੀਕੁਮਾਰ ਦੂਜੀ ਵਾਰ ਵੀ ਮੈਨੂੰ ਮਿਲਣ ਆਏ ਅਤੇ ਕਿਹਾ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਇਸ ਮਾਮਲੇ ਨੂੰ ਲੈ ਕੇ ਬੇਹੱਦ ਗੁੱਸੇ ਵਿੱਚ ਹਨ। ਮੁੱਖ ਮੰਤਰੀ ਦਾ ਆਦੇਸ਼ ਹੈ ਕਿ ਗ੍ਰਿਫ਼ਤਾਰ ਡਰੱਗ ਮਾਫ਼ੀਆ ਨੂੰ ਛੱਡ ਦਿੱਤਾ ਜਾਵੇ। ਮੈਂ ਉਨ੍ਹਾਂ ਨੂੰ ਸਾਫ਼ ਕਹਿ ਦਿੱਤਾ ਸੀ ਕਿ ਜਾਂਚ ਹੋ ਜਾਣ ਦਿਓ, ਇਸ ਬਾਰੇ ਵਿੱਚ ਕੋਰਟ ਫੈਸਲਾ ਲਵੇਗਾ।''''

''ਮੁੱਖ ਮੰਤਰੀ ਨੇ ਮੈਨੂੰ ਡਾਂਟਿਆ ਅਤੇ ਕਿਹਾ ...''

ਮਹਿਲਾ ਪੁਲਿਸ ਅਧਿਕਾਰੀ ਨੇ ਸਹੁੰ ਪੱਤਰ ਵਿੱਚ ਕਿਹਾ ਕਿ 150 ਪੁਲਿਸ ਜਵਾਨਾਂ ਨੂੰ ਨਾਲ ਲੈ ਕੇ ਇਸ ਡਰੱਗ ਮਾਫ਼ੀਆ ਖਿਲਾਫ਼ ਇਹ ਆਪਰੇਸ਼ਨ ਚਲਾਇਆ ਗਿਆ ਸੀ।

ਉਨ੍ਹਾਂ ਨੇ ਕਿਹਾ, ''''ਸਾਨੂੰ ਉਨ੍ਹਾਂ ਖਿਲਾਫ਼ ਸਾਰੇ ਸਬੂਤ ਮਿਲੇ ਸਨ। ਸਾਡੀ ਟੀਮ ਨੇ ਛਾਪੇਮਾਰੀ ਦੌਰਾਨ ਲੁਹਖੋਸੇਈ ਜੋਉ ਕੋਲੋਂ 4.595 ਕਿਲੋ ਹੈਰੋਇਨ ਪਾਊਡਰ, 2,80,200 ''ਵਰਲਡ ਇਜ਼ ਯੋਰਸ'' ਨਾਂ ਦੀ ਨਸ਼ੀਲੀ ਟੈਬਲੇਟ ਅਤੇ 57 ਲੱਖ 18 ਹਜ਼ਾਰ ਨਗਦ ਬਰਾਮਦ ਕੀਤੀ ਸੀ। ਇਸਦੇ ਇਲਾਵਾ ਅਸੀਂ 95 ਹਜ਼ਾਰ ਦੇ ਪੁਰਾਣੇ ਨੋਟਾਂ ਸਮੇਤ ਕਈ ਇਤਰਾਜ਼ਯੋਗ ਸਮੱਗਰੀਆਂ ਬਰਾਮਦ ਕੀਤੀਆਂ ਸਨ। ਛਾਪੇਮਾਰੀ ਦੌਰਾਨ ਮੁਲਜ਼ਮ ਦੇ ਘਰ ਤੋਂ ਜਦੋਂ ਡਰੱਗਜ਼ ਬਰਾਮਦ ਹੋਈ ਤਾਂ ਪਹਿਲਾਂ ਉਹ ਸਾਡੇ ਨਾਲ ਸਮਝੌਤਾ ਕਰਨ ਦੀ ਬੇਨਤੀ ਕਰਨ ਲੱਗਿਆ ਅਤੇ ਬਾਅਦ ਵਿੱਚ ਉਸਨੇ ਡੀਜੀਪੀ ਅਤੇ ਮੁੱਖ ਮੰਤਰੀ ਨੂੰ ਫੋਨ ਕਰਨ ਦੀ ਆਗਿਆ ਮੰਗੀ।''''

ਹਾਈ ਕੋਰਟ ਵਿੱਚ ਦਾਖਲ ਹਲਫ਼ਨਾਮੇ ਵਿੱਚ ਪ੍ਰਦੇਸ਼ ਦੇ ਡੀਜੀਪੀ ''ਤੇ ਵੀ ਮਾਮਲੇ ਵਿੱਚ ਦਬਾਅ ਬਣਾਉਣ ਦੇ ਆਰੋਪ ਲਗਾਏ ਗਏ ਹਨ।

ਪੁਲਿਸ ਅਧਿਕਾਰੀ ਨੇ ਲਿਖਿਆ ਹੈ, ''''14 ਦਸੰਬਰ ਨੂੰ ਨਾਰਕੌਟਿਕਸ ਐਂਡ ਅਫੇਅਰਜ਼ ਆਫ ਬਾਰਡਰ ਬਿਓਰੋ ਦੇ ਪੁਲਿਸ ਸੁਪਰਡੈਂਟ ਨੇ ਫੋਨ ਕਰਕੇ ਕਿਹਾ ਕਿ ਪੁਲਿਸ ਡਾਇਰੈਕਟਰ ਜਨਰਲ ਨੇ ਸਵੇਰੇ 11 ਵਜੇ ਇੱਕ ਮੀਟਿੰਗ ਬੁਲਾਈ ਹੈ। ਮੈਂ ਜਦੋਂ ਮੀਟਿੰਗ ਲਈ ਪੁਲਿਸ ਹੈੱਡਕੁਆਰਟਰ ਪਹੁੰਚੀ ਤਾਂ ਡੀਜੀਪੀ ਨੇ ਮੇਰੇ ਤੋਂ ਇਸ ਮਾਮਲੇ ਨਾਲ ਜੁੜੇ ਆਰੋਪ ਪੱਤਰ ਮੰਗੇ ਜੋ ਕਿ ਅਸੀਂ ਅਦਾਲਤ ਵਿੱਚ ਦਾਖਲ ਕਰ ਚੁੱਕੇ ਸੀ। ਜਦੋਂ ਮੈਂ ਉਨ੍ਹਾਂ ਨੂੰ ਇਹ ਗੱਲ ਦੱਸੀ ਤਾਂ ਡੀਜੀਪੀ ਨੇ ਕਿਹਾ ਕਿ ਮੁੱਖ ਮੰਤਰੀ ਚਾਹੁੰਦੇ ਹਨ ਕਿ ਇਸ ਮਾਮਲੇ ਦੇ ਆਰੋਪ ਪੱਤਰ ਕੋਰਟ ਤੋਂ ਵਾਪਸ ਲਏ ਜਾਣ।''''

''''ਮੈਂ ਜਦੋਂ ਪੁਲਿਸ ਮੁਖੀ ਨੂੰ ਕਿਹਾ ਕਿ ਹੁਣ ਕੋਰਟ ਤੋਂ ਆਰੋਪ ਪੱਤਰ ਵਾਪਸ ਨਹੀਂ ਲਿਆ ਜਾ ਸਕਦਾ ਤਾਂ ਉਨ੍ਹਾਂ ਨੇ ਇਸ ਮਾਮਲੇ ਦੇ ਜਾਂਚ ਅਧਿਕਾਰੀ ਨੂੰ ਕੋਰਟ ਭੇਜ ਕੇ ਆਰੋਪ ਪੱਤਰ ਹਟਾਉਣ ਦੇ ਆਦੇਸ਼ ਦਿੱਤੇ, ਪਰ ਕੋਰਟ ਨੇ ਜਾਂਚ ਅਧਿਕਾਰੀ ਨੂੰ ਆਰੋਪ ਪੱਤਰ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ।"

"ਪੁਲਿਸ ''ਤੇ ਦਬਾਅ ਪਾਉਣ ਅਤੇ ਆਰੋਪ ਪੱਤਰ ਵਾਪਸ ਲੈਣ ਦਾ ਮਾਮਲਾ ਜਦੋਂ ਮੀਡੀਆ ਵਿੱਚ ਆਇਆ ਤਾਂ ਡੀਜੀਪੀ ਨੇ ਐੱਸਪੀ ਨੂੰ ਵਿਭਾਗ ਵੱਲੋਂ ਇੱਕ ਸਪੱਸ਼ਟੀਕਰਨ ਦੇਣ ਲਈ ਕਿਹਾ ਕਿ ਪੁਲਿਸ ''ਤੇ ਇਸ ਮਾਮਲੇ ਨੂੰ ਲੈ ਕੇ ਕੋਈ ਦਬਾਅ ਨਹੀਂ ਹੈ। ਮੈਂ ਆਪਣੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਸਪੱਸ਼ਟੀਕਰਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਪਰ ਵਿਭਾਗ ਵੱਲੋਂ ਇੱਕ ਪ੍ਰੈੱਸ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਲਿਖਿਆ ਗਿਆ ਸੀ ਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ''ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੈ।''''

ਬ੍ਰਿੰਦਾ ਮੁਤਾਬਕ, ''''ਠੀਕ ਉਸੀ ਦਿਨ ਸਵੇਰੇ ਮੁੱਖ ਮੰਤਰੀ ਨੇ ਮੈਨੂੰ ਅਤੇ ਸਾਡੇ ਵਿਭਾਗ ਦੇ ਕੁਝ ਪੁਲਿਸ ਅਧਿਕਾਰੀਆਂ ਨੂੰ ਆਪਣੇ ਬੰਗਲੇ ''ਤੇ ਬੁਲਾਇਆ ਸੀ। ਉਸ ਦੌਰਾਨ ਮੁੱਖ ਮੰਤਰੀ ਮੈਨੂੰ ਇਹ ਕਹਿੰਦੇ ਹੋਏ ਡਾਂਟਣ ਲੱਗੇ ਕਿ ਕੀ ਇਸ ਲਈ ਮੈਂ ਤੁਹਾਨੂੰ ਵੀਰਤਾ ਮੈਡਲ ਦਿੱਤਾ ਹੈ। ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਮੈਨੂੰ ਅਤੇ ਐੱਸਪੀਪੀ ਨੂੰ ਨਿਰਦੇਸ਼ ਦਿੰਦਿਆਂ ਕਿਹਾ ਅਧਿਕਾਰਕ ਗੁਪਤਤਾ ਕਾਨੂੰਨ ਨਾਂ ਦੀਆਂ ਕੁਝ ਗੱਲਾਂ ਹੁੰਦੀਆਂ ਹਨ, ਮੈਨੂੰ ਅੱਜ ਤੱਕ ਸਮਝ ਵਿੱਚ ਨਹੀਂ ਆਇਆ ਕਿ ਸਾਨੂੰ ਆਪਣੇ ਕਾਨੂੰਨੀ ਕਰਤੱਵ ਨਿਭਾਉਣ ਲਈ ਕਿਉਂ ਡਾਂਟਿਆ ਗਿਆ ਸੀ।''''

ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ

ਕਾਂਗਰਸ ਨੇ ਇਸ ਮਾਮਲੇ ਵਿੱਚ ਨੈਤਿਕਤਾ ਦੇ ਆਧਾਰ ''ਤੇ ਮੁੱਖ ਮੰਤਰੀ ਬੀਰੇਨ ਸਿੰਘ ਤੋਂ ਅਸਤੀਫ਼ਾ ਦੇਣ ਦੀ ਮੰਗ ਕੀਤੀ ਹੈ। ਮਣੀਪੁਰ ਪ੍ਰਦੇਸ਼ ਯੁਵਾ ਕਾਂਗਰਸ ਦੇ ਕਾਰਜਕਰਤਾਵਾਂ ਨੇ ਇਸ ਮਾਮਲੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਰਾਜਧਾਨੀ ਇੰਫਾਲ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ।

ਕਾਂਗਰਸ ਦੇ ਨੇਤਾ ਜ਼ਿਲ੍ਹਾ ਖੁਦਮੁਖਤਿਆਰ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਲੁਹਖੋਸੇਈ ਜੋਉ ਨਾਲ ਜੁੜੇ ਇਸ ਡਰੱਗ ਅਤੇ ਨਕਦੀ ਜ਼ਬਤੀ ਦੇ ਮਾਮਲੇ ਨੂੰ ਸੀਬੀਆਈ ਨੂੰ ਸੌਂਪਣ ਦੀ ਮੰਗ ਕਰ ਰਹੇ ਹਨ।

ਹਾਲਾਂਕਿ ਬੀਰੇਨ ਸਿੰਘ ਨੇ ਮੀਡੀਆ ਵਿੱਚ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ''''ਇਹ ਮਾਮਲਾ ਫਿਲਹਾਲ ਅਦਾਲਤ ਵਿੱਚ ਵਿਚਾਰ ਅਧੀਨ ਹੈ, ਇਸ ਲਈ ਇਸ ''ਤੇ ਟਿੱਪਣੀ ਕਰਨਾ ਕਾਨੂੰਨੀ ਰੂਪ ਨਾਲ ਉਚਿਤ ਨਹੀਂ ਹੋਵੇਗਾ। ਇਹ ਸਾਰਿਆਂ ਨੂੰ ਪਤਾ ਹੈ ਕਿ ਕੋਈ ਵੀ ਵਿਅਕਤੀ ਕਿਸੇ ਵੀ ਨਿਆਂਇਕ ਕਾਰਵਾਈ ਜਾਂ ਅਦਾਲਤੀ ਮਾਮਲਿਆਂ ਵਿੱਚ ਦਖ਼ਲ ਨਹੀਂ ਕਰ ਸਕਦਾ ਹੈ, ਇਸ ਮਾਮਲੇ ਵਿੱਚ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ।''''

ਉਨ੍ਹਾਂ ਨੇ ਕਿਹਾ, ''''ਡਰੱਗਜ਼ ਦੇ ਖਿਲਾਫ਼ ਸਾਡੀ ਸਰਕਾਰ ਸਖ਼ਤੀ ਨਾਲ ਨਜਿੱਠ ਰਹੀ ਹੈ ਅਤੇ ਇਹ ਅਭਿਆਨ ਲਗਾਤਾਰ ਜਾਰੀ ਰਹੇਗਾ। ਇਸ ਤਰ੍ਹਾਂ ਦੇ ਗੈਰ ਕਾਨੂੰਨੀ ਕੰਮ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਫਿਰ ਚਾਹੇ ਕੋਈ ਦੋਸਤ ਹੋਵੇ ਜਾਂ ਰਿਸ਼ਤੇਦਾਰ।''''

ਮੁੱਖ ਮੰਤਰੀ ਦੇ ਇਸ ਤਰ੍ਹਾਂ ਦੇ ਭਰੋਸੇ ਦੇ ਬਾਅਦ ਵੀ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਉਠ ਰਹੀ ਹੈ। ਕਈ ਸੰਗਠਨਾਂ ਨੇ ਰਾਜਪਾਲ ਜ਼ਰੀਏ ਇਸ ਮਾਮਲੇ ਨੂੰ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਅੱਗੇ ਉਠਾਇਆ ਹੈ।

''ਬ੍ਰਿੰਦਾ ਨੇ ਬਿਹਤਰੀਨ ਕੰਮ ਕੀਤਾ ਹੈ''

ਮਣੀਪੁਰ ਦੇ ਸੀਨੀਅਰ ਪੱਤਰਕਾਰ ਪ੍ਰਦੀਪ ਫਨਜੌਬਮ ਡਰੱਗ ਦੇ ਇਸ ਪੂਰੇ ਮਾਮਲੇ ਨੂੰ ਮਣੀਪੁਰ ਲਈ ਬੇਹੱਦ ਗੰਭੀਰ ਮੰਨਦੇ ਹਨ।

ਉਹ ਕਹਿੰਦੇ ਹਨ, ''''ਮਣੀਪੁਰ ਵਿੱਚ ਡਰੱਗਜ਼ ਦਾ ਧੰਦਾ ਵਿਆਪਕ ਪੱਧਰ ''ਤੇ ਫੈਲਦਾ ਜਾ ਰਿਹਾ ਹੈ। ਅਜਿਹੇ ਸਮੇਂ ਵਿੱਚ ਮਹਿਲਾ ਪੁਲਿਸ ਅਧਿਕਾਰੀ ਨੇ ਜੋ ਗੰਭੀਰ ਇਲਜ਼ਾਮ ਲਗਾਏ ਹਨ ਉਨ੍ਹਾਂ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ ਕਿਉਂਕਿ ਇੱਕ ਪੁਲਿਸ ਅਧਿਕਾਰੀ ਨੇ ਡਰੱਗਜ਼ ਮਾਫ਼ੀਆ ਅਤੇ ਉਸ ਨਾਲ ਜੁੜੀ ਤਮਾਮ ਸਾਂਠ-ਗਾਂਠ ਦੇ ਇਲਜ਼ਾਮ ਅਦਾਲਤ ਦੇ ਅੱਗੇ ਲਿਖਤ ਵਿੱਚ ਲਗਾਏ ਹਨ।"

"ਪੁਲਿਸ ''ਤੇ ਦਬਾਅ ਦੀ ਗੱਲ ਸੱਚ ਹੋ ਸਕਦੀ ਹੈ, ਪਰ ਹੁਣ ਇਸ ਪੂਰੇ ਮਾਮਲੇ ਵਿੱਚ ਇੱਕ ਉੱਚ ਪੱਧਰੀ ਜਾਂਚ ਦੀ ਜ਼ਰੂਰਤ ਹੈ।''''

ਪ੍ਰਦੀਪ ਫਨਜੌਬਮ ਅਨੁਸਾਰ ਇਸ ਮਹਿਲਾ ਪੁਲਿਸ ਅਧਿਕਾਰੀ ਨੇ ਮਣੀਪੁਰ ਵਿੱਚ ਡਰੱਗਜ਼ ਦੇ ਧੰਦੇ ਖਿਲਾਫ਼ ਕਾਫ਼ੀ ਕੰਮ ਕੀਤਾ ਹੈ। ਇਸਤੋਂ ਪਹਿਲਾਂ ਬ੍ਰਿੰਦਾ ਨੇ ਡਰੱਗਜ਼ ਖਿਲਾਫ਼ ਅਭਿਆਨ ਚਲਾ ਕੇ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਫਿਲਹਾਲ ਮਣੀਪੁਰ ਸਰਕਾਰ ਨੇ ਉਨ੍ਹਾਂ ਦਾ ਨਾਰਕੌਟਿਕਸ ਐਂਡ ਅਫੇਅਰਜ਼ ਆਫ ਬਾਰਡਰ ਬਿਓਰੋ ਵਿਭਾਗ ਤੋਂ ਤਬਾਦਲਾ ਕਰ ਦਿੱਤਾ ਹੈ, ਪਰ ਉਨ੍ਹਾਂ ਨੂੰ ਹੁਣ ਤੱਕ ਹੋਰ ਵਿਭਾਗ ਵਿੱਚ ਚਾਰਜ ਨਹੀਂ ਦਿੱਤਾ ਗਿਆ ਹੈ।

BBC
  • ‘ਨਾ ਘਰ ਹੈ ਨਾ ਕੰਮ, ਕੀ ਕਰਾਂਗੇ ਇੱਥੇ ਰਹਿ ਕੇ? ਪੈਦਲ ਤੁਰੇ ਹਾਂ ਕਦੇ ਤਾਂ ਘਰੇ ਪਹੁੰਚਾਂਗੇ''
  • ਕੋਰੋਨਾਵਾਇਰਸ: ਰੈੱਡ ਜ਼ੋਨ, ਗ੍ਰੀਨ ਜ਼ੋਨ ਅਤੇ ਔਰੈਂਜ ਜ਼ੋਨ ਕਿਵੇਂ ਤੈਅ ਕੀਤੇ ਜਾਂਦੇ ਹਨ
  • ਕੋਰੋਨਾਵਾਇਰਸ: ''ਇਟਲੀ ਤੋਂ ਪੰਜਾਬ ਆਉਣ ਬਾਰੇ ਸੋਚਦੇ ਹਾਂ ਪਰ ਹਵਾਈ ਅੱਡਾ ਬੰਦ ਪਿਆ''
  • ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ

BBC
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=6LOEypF24Yk&t=33s

https://www.youtube.com/watch?v=7yUaowjHrCs&t=11s

https://www.youtube.com/watch?v=HJkjyFkifi8&t=97s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''6e9902ee-33aa-41f7-b9c6-8941a41c0e28'',''assetType'': ''STY'',''pageCounter'': ''punjabi.india.story.53458378.page'',''title'': ''ਮਣੀਪੁਰ: ਡਰੱਗ ਮਾਫ਼ੀਆ ਦੀ ਗ੍ਰਿਫ਼ਤਾਰੀ ਅਤੇ ਮਹਿਲਾ ਪੁਲਿਸ ਅਫ਼ਸਰ \''ਤੇ \''ਮੁੱਖ ਮੰਤਰੀ ਦੇ ਦਬਾਅ\'' ਦੀ ਕਹਾਣੀ'',''author'': ''ਦਿਲੀਪ ਕੁਮਾਰ ਸ਼ਰਮਾ'',''published'': ''2020-07-18T14:46:12Z'',''updated'': ''2020-07-18T14:46:12Z''});s_bbcws(''track'',''pageView'');