ਕਸ਼ਮੀਰ: ਭਾਜਪਾ ਆਗੂ ਵਸੀਮ ਬਾਰੀ ਦਾ ਭਰਾ ਤੇ ਪਿਓ ਸਣੇ ਹਲਾਕ, ਸ਼ੱਕੀ ਕੱਟੜਵਾਦੀਆਂ ਦਾ ਕਾਰਾ

07/09/2020 8:20:22 AM

BBC

ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿੱਚ ਸ਼ੱਕੀ ਕੱਟੜਪੰਥੀਆਂ ਨੇ ਬੁੱਧਵਾਰ ਨੂੰ ਭਾਜਪਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਵਸੀਮ ਬਾਰੀ, ਉਨ੍ਹਾਂ ਦੇ ਪਿਤਾ ਅਤੇ ਭਰਾ ਦਾ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਹੈ।

ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੀ ਪੁਲਿਸ ਮੁਤਾਬਕ, ਹਮਲਾ ਦੇਰ ਸ਼ਾਮ ਉਸ ਵੇਲੇ ਕੀਤਾ ਗਿਆ, ਜਦੋਂ ਤਿੰਨੇ ਆਪਣੇ ਘਰ ਨੇੜੇ ਆਪਣੀ ਦੁਕਾਨ ਵਿੱਚ ਸਨ।

ਕਸ਼ਮੀਰ ਜ਼ੋਨ ਦੀ ਪੁਲਿਸ ਮੁਤਾਬਕ, ਕੱਟੜਪੰਥੀਆਂ ਨੇ ਭਾਜਪਾ ਵਰਕਰ ਵਸੀਮ ਅਹਿਮਦ ਬਾਰੀ ''ਤੇ ਗੋਲੀ ਚਲਾਈ।

ਪੁਲਿਸ ਨੇ ਦੱਸਿਆ ਹੈ ਕਿ ਘਟਨਾ ਵਿੱਚ 38 ਸਾਲਾਂ ਬਾਰੀ, ਉਨ੍ਹਾਂ ਦੇ 60 ਸਾਲਾ ਪਿਤਾ ਬਸ਼ੀਰ ਅਹਿਮਦ ਅਤੇ ਉਨ੍ਹਾਂ ਦਾ 30 ਸਾਲਾਂ ਭਰਾ ਉਮਰ ਬਸ਼ੀਰ ਜਖ਼ਮੀ ਹੋ ਗਏ ਸਨ। ਜਿਨ੍ਹਾਂ ਨੂੰ ਹਸਪਤਾਲ ਲੈ ਕੇ ਗਏ ਪਰ ਤਿੰਨਾਂ ਦੀ ਮੌਤ ਹੋ ਗਈ ਹੈ।

ਬਾਂਦੀਪੋਰਾ ਦੇ ਮੁੱਖ ਮੈਡੀਕਲ ਅਧਿਕਾਰੀ ਬਸ਼ੀਰ ਅਹਿਮਦ ਮੁਤਾਬਕ, ਤਿੰਨਾਂ ਨੂੰ ਸਿਰ ਵਿੱਚ ਗੋਲੀ ਮਾਰੀ ਗਈ ਸੀ।

ਇਹ ਵੀ ਪੜ੍ਹੋ-

  • ਕੋਰੋਨਾਵਾਇਰਸ: ''5 ਹਜ਼ਾਰ ਦੀ ਦਵਾਈ ਭਾਰਤ ''ਚ 30 ਹਜ਼ਾਰ ਵਿੱਚ ਮਿਲ ਰਹੀ ਹੈ''
  • ਸਖ਼ਤ ਲੌਕਡਾਊਨ ਕਰੇ ਬਿਨਾਂ ਵੀ ਜਪਾਨ ''ਚ ਕੋਰੋਨਾਵਾਇਰਸ ਨਾਲ ਮੌਤਾਂ ਘੱਟ ਕਿਉਂ
  • ਕੁਲਭੂਸ਼ਣ ਜਾਧਵ ਨੇ ਸਜ਼ਾ ਖਿਲਾਫ਼ ਰਿਵਿਊ ਪਟੀਸ਼ਨ ਦਾਇਰ ਕਰਨ ਤੋਂ ਕੀਤਾ ਇਨਕਾਰ: ਪਾਕਿਸਤਾਨ

ਸੀਐੱਮਓ ਮੁਤਾਬਕ, "ਰਾਤ ਪੌਣੇ 9 ਵਜੇ ਤਿੰਨਾਂ ਨੂੰ ਹਸਪਤਾਲ ਲਿਆਂਦਾ ਗਿਆ। ਤਿੰਨਾਂ ਨੂੰ ਗੋਲੀ ਵੱਜੀ ਹੋਈ ਸੀ ਅਤੇ ਹਸਪਤਾਲ ਪਹੁੰਚਣ ਤੋੰ ਪਹਿਲਾਂ ਦੀ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦੀ ਮੌਤ 8.45 ''ਤੇ ਹੋ ਗਈ ਸੀ। ਤਿੰਨਾਂ ਦਾ ਪੋਸਟਮਾਰਟਮ ਹੋ ਗਿਆ ਹੈ। ਬਾਕੀ ਦੀ ਕਾਨੂੰਨੀ ਪ੍ਰਕਿਰਿਆ ਵੀ ਪੂਰੀ ਕਰ ਲਈ ਗਈ ਹੈ। ਹੁਣ ਅਸੀਂ ਪੁਲਿਸ ਨੂੰ ਲਾਸ਼ ਸੌਂਪ ਰਹੇ ਹਾਂ।"

ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜਮੰਤਰੀ ਜਤਿੰਦਰ ਸਿੰਘ ਨੇ ਦੇਰ ਰਾਤ ਟਵੀਟ ਕਰ ਕੇ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰ ਵਿੱਚ ਹੋਈ ਘਟਨਾ ਬਾਰੇ ਪੁੱਛਿਆ ਹੈ ਅਤੇ ਪਰਿਵਾਰ ਲਈ ਹਮਦਰਦੀ ਪ੍ਰਗਟ ਕੀਤੀ ਹੈ।

https://twitter.com/DrJitendraSingh/status/1280915390952955905

ਭਾਜਪਾ ਨੇ ਕਿਹਾ ਹੈ ਕਿ ਇਹ ਕਤਲ ਕਸ਼ਮੀਰ ਵਿੱਚ ਰਾਸ਼ਟਰਵਾਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ।

ਭਾਜਪਾ ਦੀ ਜੰਮੂ-ਕਸ਼ਮੀਰ ਯੂਨਿਟ ਦੇ ਬੁਲਾਰੇ ਅਨਿਲ ਗੁਪਤਾ ਨੇ ਬੀਬੀਸੀ ਹਿੰਦੀ ਨੂੰ ਕਿਹਾ ਹੈ ਕਿ ਕਸ਼ਮੀਰ ਵਿੱਚ ਅਜਿਹੇ ਹਮਲੇ ਆਵਾਜ਼ਾਂ ਨੂੰ ਦਬਾ ਨਹੀਂ ਸਕਦੇ।

ਉਨ੍ਹਾਂ ਨੇ ਕਿਹਾ, "ਵਸੀਮ ਪਿਛਲੇ ਤਿੰਨ ਸਾਲਾਂ ਤੋਂ ਸਾਡੇ ਜ਼ਿਲ੍ਹਾ ਪ੍ਰਧਾਨ ਸਨ। ਉਹ ਇੱਕ ਬਹੁਤ ਹੀ ਸਰਗਰਮ ਵਰਕਰ ਸਨ ਅਤੇ ਸਮਾਜਿਕ ਕਾਰਜ ਵੀ ਕਰ ਰਹੇ ਸਨ। ਇਸ ਘਟਨਾ ਬਾਰੇ ਜਾਣ ਕੇ ਅਸੀਂ ਹੈਰਾਨ ਹੋ ਗਏ ਹਾਂ। ਉਹ ਆਪਣੇ ਘਰ ਦੇ ਨਜ਼ਦੀਕ ਵਾਲੀ ਆਪਣੀਆਂ ਦੁਕਾਨਾਂ ਵਿੱਚ ਬੈਠੇ ਸਨ ਅਤੇ ਕੱਟੜਪੰਥੀ ਆਏ ਤੇ ਉਨ੍ਹਾਂ ਨੇ ਗੋਲੀ ਮਾਰ ਦਿੱਤੀ।

ਉਨ੍ਹਾਂ ਨੇ ਕਿਹਾ, "ਇਹ ਕਸ਼ਮੀਰ ਦੀ ਰਾਸ਼ਟਰਵਾਦੀ ਆਵਾਜ਼ ਨੂੰ ਦਬਾਉਣ ਦਾ ਸਾਫ਼ ਸੰਦੇਸ਼ ਹਨ। ਜੇਕਰ ਯਾਦ ਹੋਵੇ ਤਾਂ ਇੱਕ ਮਹੀਨੇ ਪਹਿਲਾਂ, ਇੱਕ ਕੱਟੜਪੰਥੀ ਸੰਗਠਨ ਨੇ ਸਾਡੇ ਭਾਜਪਾ ਵਰਕਰਾਂ ਨੂੰ ਡਰਾਇਆ ਸੀ। ਅਸੀਂ ਇਸ ਤਰ੍ਹਾਂ ਦੇ ਹਮਲਿਆਂ ਦੀ ਨਿੰਦਾ ਕਰਦੇ ਹਾਂ।"

ਗੁਪਤਾ ਨੇ ਇਲਜ਼ਾਮ ਲਗਾਇਆ ਹੈ ਕਿ ਇਸ ਤਰ੍ਹਾਂ ਦੇ ਕਤਲ ਸੀਮਾ ਪਾਰ ਤੋਂ ਮਿਲ ਰਹੇ ਨਿਰਦੇਸ਼ਾਂ ''ਤੇ ਕੀਤੇ ਜਾ ਰਹੇ ਹਨ।

ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਵੀ ਦੇਰ ਟਵੀਟ ਕਰਕੇ ਕਿਹਾ, "ਇਹ ਪਾਰਟੀ ਲਈ ਵੱਡਾ ਨੁਕਸਾਨ ਹੈ। ਮੇਰੀ ਹਮਦਰਦੀ ਪਰਿਵਾਰ ਨਾਲ ਹੈ। ਪੂਰੀ ਪਾਰਟੀ ਸੋਗ ''ਚ ਡੁੱਬੇ ਪਰਿਵਾਰ ਨਾਲ ਖੜ੍ਹੀ ਹੈ। ਮੈਂ ਭਰੋਸਾ ਦਿੰਦਾ ਹਾਂ ਕਿ ਉਨ੍ਹਾਂ ਦਾ ਬਲੀਦਾਨ ਜ਼ਾਇਆ ਨਹੀਂ ਜਾਵੇਗਾ।"

https://twitter.com/JPNadda/status/1280920112636194816

ਹੋਰ ਰਾਜਨੀਤਕ ਦਲਾਂ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਇਸ ਨੂੰ ਬੇਰਹਿਮੀ ਭਰਿਆ ਕਾਰਾ ਹੈ।

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=MZY07Bkm3K0

https://www.youtube.com/watch?v=D6TZloCgw9A

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''81fdf2d9-d544-4342-8104-e50fd71ebd63'',''assetType'': ''STY'',''pageCounter'': ''punjabi.india.story.53344357.page'',''title'': ''ਕਸ਼ਮੀਰ: ਭਾਜਪਾ ਆਗੂ ਵਸੀਮ ਬਾਰੀ ਦਾ ਭਰਾ ਤੇ ਪਿਓ ਸਣੇ ਹਲਾਕ, ਸ਼ੱਕੀ ਕੱਟੜਵਾਦੀਆਂ ਦਾ ਕਾਰਾ'',''author'': ''ਮਾਜਿਦ ਜਹਾਂਗੀਰ'',''published'': ''2020-07-09T02:49:34Z'',''updated'': ''2020-07-09T02:49:34Z''});s_bbcws(''track'',''pageView'');