CBSE: ਧਰਮ ਨਿਰਪੱਖਤਾ , ਰਾਸ਼ਟਰਵਾਦ ਤੇ ਨਾਗਰਿਕਤਾ ਵਰਗੇ ਚੈਪਟਰ ਹਟਾਏ ਗਏ

07/08/2020 10:35:21 AM

BBC

ਕੋਰੋਨਾਵਾਇਰਸ ਮਹਾਂਮਾਰੀ ਕਰਕੇ ਸਕੂਲਾਂ-ਕਾਲਜ ਸਾਰੇ ਬੰਦ ਪਏ ਹੋਏ ਹਨ ਅਤੇ ਇਸੇ ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ ਹੁਣ ਕੇਂਦਰੀ ਸਕੂਲ ਸਿੱਖਿਆ ਬੋਰਡ ਯਾਨਿ ਸੀਬੀਐੱਸਈ ਨੇ ਸਿਲੇਬਸ ਵਿੱਚ ਕਟੌਤੀ ਕਰਨ ਦਾ ਫ਼ੈਸਲਾ ਲਿਆ ਹੈ।

ਕੇਂਦਰੀ ਮਨੁੱਖੀ ਸੰਸਾਧਨ ਮੰਤਰੀ ਡਾ. ਰਮੇਸ਼ ਪੋਖਰੀਆਲ ਨਿਸ਼ੰਕ ਨੇ ਟਵੀਟ ਕਰਦਿਆਂ ਲਿਖਿਆ ਕਿ ਸਿੱਖਣ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਤੇ ਮੂਲ ਧਾਰਨਾਵਾਂ ਨੂੰ ਬਰਕਰਾਰ ਰੱਖਦਿਆਂ ਸਿਲੇਬਸ ਨੂੰ 30 ਫੀਸਦ ਤਰਕਸ਼ੀਲ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ।

https://twitter.com/DrRPNishank/status/1280459805019136002

ਬੋਰਡ ਨੇ ਬੰਦ ਪਏ ਸਕੂਲਾਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਅਕਾਦਮਿਕ ਸਾਲ 2020-21 ਵਿੱਚ ਕਲਾਸ 9ਵੀਂ ਤੋਂ ਲੈ ਕੇ 12ਵੀਂ ਤੱਕ ਸਿਲੇਬਸ ਵਿਚੋਂ ਕੁਝ ਅਧਿਆਇ ਹਟਾ ਦਿੱਤੇ ਹਨ। ਇਸ ਦੇ ਨਾਲ ਹੀ ਬੋਰਡ ਨੇ ਕਿਹਾ ਹੈ ਕਿ ਸਕੂਲ ਅਤੇ ਅਧਿਆਪਕ ਹਟਾਏ ਗਏ ਅਧਿਆਇ ਪੜਾ ਸਕਦੇ ਹਨ ਪਰ ਇਹ ਇਨਟਰਨਲ ਅਸੈਸਮੈਂਟ ਅਤੇ ਸਾਲਾਨਾ ਪ੍ਰੀਖਿਆ ਵਿੱਚ ਸ਼ਾਮਲ ਨਹੀਂ ਹੋਣਗੇ।

https://twitter.com/cbseindia29/status/1280468407599501313

ਕੀ-ਕੀ ਹਟਾਇਆ ਗਿਆ?

9ਵੀਂ ਤੋਂ 12ਵੀਂ ਤੱਕ ਦੇ ਵਿਸ਼ਿਆਂ ਵਿਚੋਂ ਕਈ ਅਧਿਆਇ ਪੂਰੀ ਤਰ੍ਹਾਂ ਹਟਾ ਦਿੱਤੇ ਗਏ ਹਨ ਅਤੇ ਕਈ ਆਂਸ਼ਿਕ ਤੌਰ ''ਤੇ।

ਕਲਾਸ 9ਵੀਂ ਦੇ ਇਤਿਹਾਸ ਵਿਸ਼ੇ ''ਚੋਂ ਰੋਜ਼ਾਨਾ ਜ਼ਿੰਦਗੀ, ਸੱਭਿਆਚਾਰ ਅਤੇ ਸੁਸਾਇਟੀ (Livelihoods, Economies and Societies), ਜੰਗਲਾਤ ਸੁਸਾਇਟੀ ਤੇ ਬਸਤੀਵਾਦ (Forest Society and Colonialism ) ਅਤੇ ਆਧੁਨਿਕ ਦੁਨੀਆਂ ''ਚ ਪਸ਼ੁਪਾਲਨ (Pastoralists in the Modern World).

ਭੂਗੋਲ ਵਿਸ਼ੇ ਵਿਚੋਂ ਜਿਲ ਨਿਕਾਸ (Drainage) ਅਤੇ ਆਬਾਦੀ (Population).

ਰਾਜਨੀਤਕ ਸਾਇੰਸ ਵਿੱਚੋਂ ਸੰਵੈਧਾਨਿਕ ਢਾਂਚਾ (Constitutional Design), ਲੋਕਤਾਂਤਰਿਕ ਅਧਿਕਾਰ (Democratic Rights).

ਅਰਥਚਾਰਾ ਵਿੱਚੋਂ ਭਾਰਤ ਵਿੱਚ ਖਾਦ ਸੁਰੱਖਿਆ (Food Security in India).

ਦਸਵੀਂ ਦੇ ਸਿਲੇਬਸ ਵਿੱਚੋਂ ਹਟਾਏ ਚੈਪਟਰ :-

ਇਤਿਹਾਸ ਵਿੱਚੋਂ ਰੋਜ਼ੀ-ਰੋਟੀ, ਅਰਥਚਾਰਾ ਅਤੇ ਸੁਸਾਇਟੀ (Livelihoods, Economies and Societies) ਆਂਸ਼ਿਕ ਤੌਰ ''ਤੇ, ਰੋਜ਼ਾਨਾ ਜ਼ਿੰਦਗੀ, ਸੱਭਿਆਚਾਰ ਅਤੇ ਰਾਜਨੀਤੀ (Everyday Life, Culture and Politics), ਪ੍ਰਿੰਟ ਕਲਚਰ ਅਤੇ ਆਧੁਨਿਕ ਵਿਸ਼ਵ (Print Culture and the Modern World).

Getty Images

ਭੂਗੋਲ ਵਿਸ਼ੇ ਵਿੱਚੋਂ ਜੰਗਲ ਅਤੇ ਜੰਗਲੀ ਜੀਵਨ, ਪਾਣੀ ਦੇ ਸਰੋਤ (Forest and Wildlife) ਅਤੇ ਖਣਿਜ (Water Resources) ਅਤੇ ਊਰਜਾ ਸੰਸਾਧਨ (Mineral and Energy Resources)

ਰਾਜਨੀਤਕ ਵਿਗਿਆਨ ਵਿਸ਼ੇ ਵਿੱਚੋਂ ਲੋਕਤਾਂਤਰਿਤ ਅਤੇ ਵਿਭਿੰਨਤਾ (Democracy and Diversity), ਲਿੰਗ, ਧਰਮ ਤੇ ਜਾਤ (Gender, Religion and Caste), ਪ੍ਰਸਿੱਧ ਸੰਘਰਸ਼ ਅਤੇ ਅੰਦੋਲਨ (Popular Struggles and Movements) ਅਤੇ ਲੋਕਤਾਂਤਰਿਕ ਚੁਣੌਤੀਆਂ (Challenges to Democracy).

11ਵੀਂ ਕਲਾਸ ਵਿਚੋਂ ਹਟਾਏ ਗਏ ਵਿਸ਼ੇ

ਰਾਜਨੀਤੀ ਸਾਇੰਸ ਵਿੱਚੋਂ ਸੰਘਵਾਦ (Federalism), ਸਥਾਨਕ ਸਰਕਾਰ (Local Governments) ਦਾ ਆਂਸ਼ਿਕ ਹਿੱਸਾ, ਨਾਗਰਿਕਤਾ (Citizenship), ਰਾਸ਼ਟਰਵਾਦ (Nationalism) ਅਤੇ ਧਰਮ ਨਿਰਪੱਖਤਾ (Secularism).

12ਵੀਂ ਕਲਾਸ ਵਿਚੋਂ ਹਟਾਏ ਗਏ ਵਿਸ਼ੇ

ਰਾਜਨੀਤੀ ਸਾਇੰਸ ਵਿੱਚੋਂ ਸਮਕਾਲੀ ਸੰਸਾਰ ਵਿੱਚ ਸੁਰੱਖਿਆ (Security in the Contemporary World), ਵਾਤਾਵਰਨ ਤੇ ਕੁਦਰਤੀ ਸਰੋਤ (Environment and Natural Resources), ਯੋਜਨਾਬੱਧ ਵਿਕਾਸ (Planned Development) ਆਂਸ਼ਿਕ ਹਿੱਸਾ, ਭਾਰਤੀ ਵਿਦੇਸ਼ ਨੀਤੀ (India''s Foreign Policy) ਭਾਰਤ ਵਿੱਚ ਸਮਾਜਿਕ ਤੇ ਨਵੀਆਂ ਸਮਾਜਿਕ ਲਹਿਰਾਂ (Social and New Social Movements in India) ਅਤੇ ਖੇਤਰੀ ਅਕਾਂਖਿਆ(Regional Aspirations).

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=9PmvR_KzTQ4

https://www.youtube.com/watch?v=xmlaJvw5xv8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ce98b7b6-357a-480c-9eb0-3193959e163a'',''assetType'': ''STY'',''pageCounter'': ''punjabi.india.story.53330952.page'',''title'': ''CBSE: ਧਰਮ ਨਿਰਪੱਖਤਾ , ਰਾਸ਼ਟਰਵਾਦ ਤੇ ਨਾਗਰਿਕਤਾ ਵਰਗੇ ਚੈਪਟਰ ਹਟਾਏ ਗਏ'',''published'': ''2020-07-08T05:02:29Z'',''updated'': ''2020-07-08T05:02:29Z''});s_bbcws(''track'',''pageView'');