ਕਾਨਪੁਰ ਐਨਕਾਊਂਟਰ ਮਾਮਲਾ: ਵਿਕਾਸ ਦੂਬੇ ਦੇ ਕਰੀਬੀ ਦੀ ਪੁਲਿਸ ਮੁਕਾਬਲੇ ਚ ਮੌਤ- ਯੂਪੀ ਪੁਲਿਸ

07/08/2020 8:50:21 AM

ਖ਼ਬਰ ਏਜੰਸੀ ਏਐੱਨਆਈ ਦੀ ਖ਼ਬਰ ਮੁਤਾਬਕ ਯੂਪੀ ਦੇ ਹਮੀਰਪੁਰ ਵਿੱਚ ਐੱਸਟੀਐੱਫ ਨਾਲ ਮੁਠਭੇੜ ਦੌਰਾਨ ਗੈਂਗਸਟਰ ਵਿਕਾਸ ਦੂਬੇ ਦਾ ਕਰੀਬੀ ਅਮਰ ਦੂਬੇ ਦੀ ਮਾਰਿਆ ਗਿਆ ਹੈ।

https://twitter.com/ANINewsUP/status/1280679741503107074

ਖ਼ਬਰ ਏਜੰਸੀ ਪੀਟੀਆਈ ਨੇ ਇੱਕ ਟਵਿੱਟਰ ਵਿੱਚ ਦੱਸਿਆ ਹੈ ਕਿ ਐੱਸਟੀਐੱਫ ਵੱਲੋਂ ਮਾਰੇ ਵਿਕਾਸ ਦੂਬੇ ਦਾ ਕਰੀਬੀ ਕਾਨਪੁਰ ਐਨਕਾਊਂਟਰ ਵਿੱਚ ਸ਼ਾਮਲ ਸੀ, ਜਿਸ ਵਿੱਚ 8 ਪੁਲਿਸ ਵਾਲਿਆਂ ਦੀ ਮੌਤ ਹੋ ਗਈ ਸੀ।

https://twitter.com/PTI_News/status/1280688758539472896

ਉੱਤਰ ਪ੍ਰਦੇਸ਼ ਪੁਲਿਸ ਨੇ ਮੰਗਲਵਾਰ ਨੂੰ ਦੱਸਿਆ ਸੀ ਕਿ ਯੂਪੀ ਪੁਲਿਸ ਦੀਆਂ 40 ਟੀਮਾਂ ਅਤੇ ਐੱਸਟੀਐੱਫ ਵਿਕਾਸ ਦੁਬੇ ਦੀ ਤਲਾਸ਼ੀ ਵਿੱਚ ਲਗਾਤਾਰ ਕੋਸ਼ਿਸ਼ ਵਿੱਚ ਲੱਗੀਆਂ ਹੋਈਆਂ ਹਨ।

ਕਾਨਪੁਰ ਵਿੱਚ 2-3 ਜੁਲਾਈ ਦੀ ਰਾਤ ਵਿਕਾਸ ਦੁਬੇ ਨੂੰ ਫੜਨ ਗਈ ਪੁਲਿਸ ਟੀਮ ''ਤੇ ਹੋਏ ਹਮਲੇ ਵਿੱਚ ਇੱਕ ਡੀਐੱਸਪੀ ਸਣੇ 8 ਪੁਲਿਸ ਕਰਮੀਆਂ ਮਾਰੇ ਗਏ ਸਨ।

ਕੌਣ ਹੈ ਵਿਕਾਸ ਦੂਬੇ

ਵਿਕਾਸ ਦੂਬੇ ਮੂਲ ਤੌਰ ’ਤੇ ਕਾਨਪੁਰ ਵਿੱਚ ਬਿਠੂਰ ਦੇ ਸ਼ਿਵਲੀ ਥਾਣੇ ਦੇ ਬਿਕਰੂ ਪਿੰਡ ਦਾ ਰਹਿਣ ਵਾਲਾ ਹੈ। ਪਿੰਡ ਵਿੱਚ ਉਸ ਨੇ ਆਪਣਾ ਘਰ ਕਿਲ੍ਹੇ ਵਰਗਾ ਬਣਾਇਆ ਹੋਇਆ ਹੈ।

ਸਥਾਨਕ ਲੋਕਾਂ ਮੁਤਾਬਕ, ਬਿਨਾਂ ਉਸ ਦੀ ਮਰਜ਼ੀ ਤੋਂ ਘਰ ਅੰਦਰ ਕੋਈ ਵੀ ਨਹੀਂ ਜਾ ਸਕਦਾ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਾਲ 2002 ਵਿੱਚ ਜਦੋਂ ਸੂਬੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਸੀ, ਉਸ ਵੇਲੇ ਵਿਕਾਸ ਦੂਬੇ ਦੀ ਤੂਤੀ ਬੋਲਦੀ ਸੀ।

BBC
  • ‘ਨਾ ਘਰ ਹੈ ਨਾ ਕੰਮ, ਕੀ ਕਰਾਂਗੇ ਇੱਥੇ ਰਹਿ ਕੇ? ਪੈਦਲ ਤੁਰੇ ਹਾਂ ਕਦੇ ਤਾਂ ਘਰੇ ਪਹੁੰਚਾਂਗੇ''
  • ਕੋਰੋਨਾਵਾਇਰਸ: ਰੈੱਡ ਜ਼ੋਨ, ਗ੍ਰੀਨ ਜ਼ੋਨ ਅਤੇ ਔਰੈਂਜ ਜ਼ੋਨ ਕਿਵੇਂ ਤੈਅ ਕੀਤੇ ਜਾਂਦੇ ਹਨ
  • ਕੋਰੋਨਾਵਾਇਰਸ: ''ਇਟਲੀ ਤੋਂ ਪੰਜਾਬ ਆਉਣ ਬਾਰੇ ਸੋਚਦੇ ਹਾਂ ਪਰ ਹਵਾਈ ਅੱਡਾ ਬੰਦ ਪਿਆ''
  • ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ

ਬਿਕਰੂ ਪਿੰਡ ਦੇ ਹੀ ਰਹਿਣ ਵਾਲੇ ਇੱਕ ਸ਼ਖ਼ਸ ਨੇ ਨਾਮ ਨਾ ਦੱਸਣ ਦੀ ਸ਼ਰਤ ’ਤੇ ਦੱਸਿਆ ਕਿ ਇਸ ਦੌਰਾਨ ਉਸ ਨੇ ਨਾ ਸਿਰਫ਼ ਅਪਰਾਧ ਦੀ ਦੁਨੀਆਂ ਵਿੱਚ ਆਪਣਾ ਦਬਦਬਾ ਕਾਇਮ ਕੀਤਾ ਬਲਕਿ ਪੈਸਾ ਵੀ ਖੂਬ ਕਮਾਇਆ।

ਚੌਬੇਪੁਰ ਥਾਣੇ ਵਿੱਚ ਦਰਜ ਤਮਾਮ ਮਾਮਲੇ ਗੈਰ-ਕਾਨੂੰਨੀ ਜ਼ਮੀਨ ਦਾ ਖਰੀਦੋ-ਫਰੋਖ਼ਤ ਨਾਲ ਵੀ ਜੁੜੇ ਹਨ।

ਇਨ੍ਹਾਂ ਦੀ ਬਦੌਲਤ ਵਿਕਾਸ ਦੂਬੇ ਨੇ ਕਥਿਤ ਤੌਰ ’ਤੇ ਗੈਰ-ਕਾਨੂੰਨੀ ਤਰੀਕੇ ਨਾਲ ਕਰੋੜਾਂ ਰੁਪਏ ਦੀ ਜਾਇਦਾਦ ਬਣਾਈ ਹੈ। ਬਿਠੂਰ ਵਿੱਚ ਹੀ ਉਸ ਦੇ ਕੁਝ ਸਕੂਲ ਤੇ ਕਾਲਜ ਵੀ ਚੱਲਦੇ ਹਨ।

ਬਿਕਰੂ ਪਿੰਡ ਦੇ ਲੋਕ ਦੱਸਦੇ ਹਨ ਕਿ ਨਾ ਸਿਰਫ਼ ਆਪਣੇ ਪਿੰਡ ਵਿੱਚ ਬਲਕਿ ਨੇੜਲੇ ਪਿੰਡਾਂ ਵਿੱਚ ਵੀ ਵਿਕਾਸ ਦਾ ਦਬਦਬਾ ਕਾਇਮ ਸੀ।

ਜ਼ਿਲ੍ਹਾ ਪੰਚਾਇਤ ਤੇ ਕਈ ਪਿੰਡਾਂ ਦੇ ਸਰਪੰਚਾਂ ਦੀਆਂ ਚੋਣਾਂ ਵਿੱਚ ਵਿਕਾਸ ਦੂਬੇ ਦੀ ਪਸੰਦ ਅਤੇ ਨਾ-ਪਸੰਦ ਕਾਫੀ ਮਾਅਨੇ ਰੱਖਦੀ ਰਹੀ ਹੈ।

ਪਿੰਡ ਦੇ ਇੱਕ ਬਜ਼ੁਰਗ ਦੱਸਦੇ ਹਨ, "ਬਿਕਰੂ ਪਿੰਡ ਵਿੱਚ ਪਿਛਲੇ 15 ਸਾਲ ਤੋਂ ਬਿਨਾਂ ਕਿਸੇ ਵਿਰੋਧ ਤੋਂ ਪ੍ਰਧਾਨ ਬਣ ਰਹੇ ਹਨ, ਜਦ ਕਿ ਵਿਕਾਸ ਦੂਬੇ ਦੇ ਪਰਿਵਾਰ ਦੇ ਹੀ ਲੋਕ ਪਿਛਲੇ 15 ਸਾਲ ਤੋਂ ਜ਼ਿਲ੍ਹਾ ਪੰਚਾਇਤ ਦੇ ਮੈਂਬਰਾਂ ਦੀਆਂ ਚੋਣਾਂ ਵੀ ਜਿੱਤ ਰਹੇ ਹਨ।

ਕੀ ਹੈ ਵਿਕਾਸ ਦੂਬੇ ਦਾ ਪਿਛੋਕੜ?

ਪਿੰਡ ਵਾਲਿਆਂ ਮੁਤਾਬਕ, ਵਿਕਾਸ ਦੂਬੇ ਦੇ ਪਿਤਾ ਕਿਸਾਨ ਹਨ ਅਤੇ ਇਹ ਤਿੰਨ ਭੈਣ-ਭਰਾ ਸਨ, ਜਿਨ੍ਹਾਂ ਵਿੱਚੋਂ ਇੱਕ ਭਰਾ ਦਾ ਕਰੀਬ 8 ਸਾਲ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ। ਭਰਾਵਾਂ ਵਿੱਚੋਂ ਵਿਕਾਸ ਦੂਬੇ ਸਭ ਤੋਂ ਵੱਡਾ ਹੈ। ਵਿਕਾਸ ਦੀ ਪਤਨੀ ਰਿੱਚਾ ਦੂਬੇ ਫਿਲਹਾਲ ਜ਼ਿਲ੍ਹਾ ਪੰਚਾਇਤ ਮੈਂਬਰ ਹੈ।

ਬਿਕਰੂ ਪਿੰਡ ਦੇ ਹੀ ਰਹਿਣ ਵਾਲੇ ਇੱਕ ਵਿਅਕਤੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਹੈ ਕਿ ਵਿਕਾਸ ਦੂਬੇ ਦੇ ਖਿਲਾਫ ਥਾਣੇ ਵਿੱਚ ਭਾਵੇਂ ਜਿੰਨੇ ਮਰਜ਼ੀ ਮੁਕਦਮੇ ਦਰਜ ਹੋਣ ਪਰ ਪਿੰਡ ਵਿੱਚ ਉਸ ਦੀ ਬੁਰਾਈ ਕਰਨ ਵਾਲਾ ਕੋਈ ਨਹੀਂ ਮਿਲੇ ਤੇ ਨਾ ਹੀ ਉਸ ਦੇ ਖਿਲਾਫ਼ ਕੋਈ ਗਵਾਈ ਦਿੰਦਾ ਹੈ।

ਉਨ੍ਹਾਂ ਮੁਤਾਬਕ, ਸਾਲ 2000 ਦੇ ਨੇੜੇ ਸ਼ਿਵਲੀ ਦੇ ਤਤਕਾਲੀ ਨਗਰ ਪੰਚਾਇਤ ਦੇ ਚੇਅਰਮੈਨ ਲੱਲਨ ਵਾਜਪਾਈ ਨਾਲ ਵਿਵਾਦ ਤੋਂ ਬਾਅਦ ਵਿਕਾਸ ਦੂਬੇ ਨੇ ਅਪਰਾਧ ਦੀ ਦੁਨੀਆਂ ਵਿੱਚ ਕਦਮ ਰੱਖਿਆ ਸੀ।

ਪਿੰਡ ਵਾਲਿਆਂ ਮੁਤਾਬਕ, ਵਿਕਾਸ ਦੂਬੇ ਦੇ ਦੋ ਪੁੱਤਰ ਹਨ, ਜਿਨ੍ਹਾਂ ਵਿਚੋਂ ਇੱਕ ਇੰਗਲੈਂਡ ਵਿੱਚ ਐੱਮਬੀਬੀਐੱਸ ਦੀ ਪੜ੍ਹਾਈ ਕਰ ਰਿਹਾ ਹੈ, ਜਦ ਕਿ ਦੂਜੇ ਕਾਨਪੁਰ ਵਿੱਚ ਹੀ ਰਹਿ ਕੇ ਪੜ੍ਹਾਈ ਕਰ ਰਿਹਾ ਹੈ।

ਇਹ ਵੀ ਪੜ੍ਹੋ-

  • ਵਿਕਾਸ ਦੂਬੇ ਦਾ ਕਤਲ ਵਰਗੇ ਕਈ ਸੰਗੀਨ ਮਾਮਲਿਆਂ ’ਚ ਨਾਂ, ਫ਼ਿਰ ਵੀ ਕਿਵੇਂ ਬਚਦਾ ਰਿਹਾ
  • ਕੁਵੈਤ ਦੇ ਨਵੇਂ ਕਾਨੂੰਨ ਕਾਰਨ ਲੱਖਾਂ ਭਾਰਤੀਆਂ ਨੂੰ ਛੱਡਣਾ ਪੈ ਸਕਦਾ ਹੈ ਦੇਸ
  • ਚੀਨ ''ਚ ਬਿਊਬੌਨਿਕ ਪਲੇਗ ਦਾ ਮਰੀਜ਼ ਮਿਲਿਆ, ਇਸ ਨੂੰ ਬਲੈਕ ਡੈੱਥ ਵੀ ਕਿਹਾ ਜਾਂਦਾ ਸੀ
  • ਕੋਰੋਨਾ: ਰੈਮਡੈਸੇਵੀਅਰ ਨਾਂ ਦੀ ਦਵਾਈ ਦੀ ਭਾਰਤ ਵਿੱਚ ਕਿੱਲਤ ਕਿਉਂ ਹੋ ਰਹੀ ਹੈ?

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=9PmvR_KzTQ4

https://www.youtube.com/watch?v=xmlaJvw5xv8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''98561e47-1300-4536-9d96-fd02fac4bd06'',''assetType'': ''STY'',''pageCounter'': ''punjabi.india.story.53330947.page'',''title'': ''ਕਾਨਪੁਰ ਐਨਕਾਊਂਟਰ ਮਾਮਲਾ: ਵਿਕਾਸ ਦੂਬੇ ਦੇ ਕਰੀਬੀ ਦੀ ਪੁਲਿਸ ਮੁਕਾਬਲੇ ਚ ਮੌਤ- ਯੂਪੀ ਪੁਲਿਸ'',''published'': ''2020-07-08T03:07:17Z'',''updated'': ''2020-07-08T03:09:19Z''});s_bbcws(''track'',''pageView'');