ਸ਼ੇਖੂਪੁਰਾ ਟਰੇਨ ਹਾਦਸਾ: ''''ਤਿੰਨ ਸਿੱਖ ਪਰਿਵਾਰਾਂ ਦੇ ਬੱਚਿਆਂ ਦੇ ਸਿਰਾਂ ਤੋਂ ਮਾਪਿਆਂ ਦਾ ਹੱਥ ਚੁੱਕਿਆ ਗਿਆ''''

07/08/2020 7:35:21 AM

ਬੀਤੇ ਸ਼ੁੱਕਰਵਾਰ ਨੂੰ ਪੰਜਾਬ ਦੇ ਸ਼ੇਖੂਪੁਰਾ ਜ਼ਿਲ੍ਹੇ ਕੋਲ ਇੱਕ ਟਰੇਨ ਤੇ ਬੱਸ ਵਿਚਾਲੇ ਹੋਈ ਟੱਕਰ ਵਿੱਚ ਕਰੀਬ 22 ਲੋਕਾਂ ਦੀ ਮੌਤ ਹੋਈ ਸੀ।

ਇਸ ਹਾਦਸੇ ਵਿੱਚ ਪੇਸ਼ਾਵਾਰ ਦੇ 19 ਸਿੱਖਾਂ ਦੀ ਮੌਤ ਹੋਈ ਸੀ। ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਇੱਕ ਬੱਚੀ ਲਾਹੌਰ ਦੀ ਰਹਿਣ ਵਾਲੀ ਸੀ ਜੋ ਪੇਸ਼ਾਵਾਰ ਆ ਰਹੀ ਸੀ।

ਬੱਚੀ ਦੀ ਮ੍ਰਿਤਕ ਦੇਹ ਨੂੰ ਲਾਹੌਰ ਲਿਜਾਇਆ ਗਿਆ। ਇਸ ਤੋਂ ਇਲਾਵਾ ਡਰਾਈਵਰ ਤੇ ਕੰਡਕਟਰ ਮਰਦਾਨ ਦੇ ਰਹਿਣ ਵਾਲੇ ਸਨ।

ਇਸ ਹਾਦਸੇ ਵਿੱਚ ਕੁੱਲ 22 ਲੋਕਾਂ ਦੀ ਮੌਤ ਹੋਈ ਜਦਕਿ 5 ਲੋਕ ਜ਼ਖਮੀ ਹੋਏ ਹਨ।

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ ਨਾਲ ਜੰਗ ''ਚ ਆਰਟੀਫੀਸ਼ੀਅਲ ਇੰਟੈਲੀਜੈਂਸ ਕਿੰਨੀ ਕਾਰਗਰ ਹੋਵੇਗੀ
  • ਕੀ ਭਾਰਤ ਦੇ ਇਸ ਸੂਬੇ ''ਚ ਵੈਂਟੀਲੇਟਰ ਦੇ ਨਾਂ ''ਤੇ ਕੋਈ ਹੀ ਮਸ਼ੀਨਾਂ ਖ਼ਰੀਦੀਆਂ ਗਈਆਂ, ਪੰਜ ਸਵਾਲ ਵੀ ਉੱਠੇ
  • ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
  • ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ

ਮ੍ਰਿਤਕ ਕਾਕਾ ਸਿੰਘ ਦੇ ਪੁੱਤਰ ਗੁਰਮੀਤ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਪਹਿਲਾਂ ਹੀ ਉਨ੍ਹਾਂ ਦੀ ਆਪਣੇ ਪਿਤਾ ਨਾਲ ਫੋਨ ''ਤੇ ਗੱਲਬਾਤ ਹੋਈ ਸੀ। ਡੇਢ ਘੰਟੇ ਮਗਰੋਂ ਜਦੋਂ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਅਜਿਹਾ ਲਗਿਆ ਜਿਵੇਂ ਉਨ੍ਹਾਂ ''ਤੇ ਅਸਮਾਨ ਤੋਂ ਬਿਜਲੀ ਟੁੱਟ ਕੇ ਡਿੱਗੀ ਹੋਵੇ।

ਉਨ੍ਹਾਂ ਨੇ ਦੱਸਿਆ ਕਿ ਹੁਣ ਉਨ੍ਹਾਂ ਦੇ ਖ਼ਾਨਦਾਨ ਦੇ ਤਿੰਨ ਪਰਿਵਾਰਾਂ ਦੇ ਸਿਰੋਂ ਮਾਪਿਆਂ ਦਾ ਹੱਥ ਉੱਠ ਗਿਆ ਹੈ। ਕੇਵਲ ਉਨ੍ਹਾਂ ਦੇ ਬੱਚੇ ਹੀ ਰਹਿ ਗਏ ਹਨ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਅੱਗੇ ਹੁਣ ਉਹ ਕੀ ਕਰਨਗੇ।

BBC
ਪੇਸ਼ਾਵਰ ਵਿੱਚ ਪੀੜਤ ਸਿੱਖ ਪਰਿਵਾਰਾਂ ਨੂੰ ਉੱਥੇ ਰਹਿੰਦੇ ਲੋਕਾਂ ਨੇ ਮਦਦ ਦਾ ਭਰੋਸਾ ਦਿੱਤਾ ਹੈ

ਪੇਸ਼ਾਵਰ ਤੋਂ ਸਿੱਖ ਭਾਈਚਾਰੇ ਦੇ 22 ਲੋਕ ਸਰਦਾਰ ਰਘੁਵੀਰ ਸਿੰਘ ਦੇ ਦੇਹਾਂਤ ਮੌਕੇ ਰੱਖੇ ਸਹਿਜ ਪਾਠ ਵਿਚ ਸ਼ਾਮਿਲ ਹੋਣ ਲਈ ਲਾਹੌਰ ਗਏ ਸਨ। ਸ਼ੁੱਕਰਵਾਰ ਨੂੰ ਜਦੋਂ ਉਹ ਵਾਪਸ ਆ ਰਹੇ ਸਨ, ਉਸ ਵੇਲੇ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ।

ਸਿੱਖ ਭਾਈਚਾਰੇ ਦੇ ਮੁਖੀ ਬਾਬਾ ਗੁਰਪਾਲ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਵੀਰਵਾਰ ਦੀ ਸਵੇਰ 13 ਪਰਿਵਾਰਾਂ ਦੇ 22 ਲੋਕਾਂ ਇੱਕ ਬੱਸ ਵਿੱਚ ਰਵਾਨਾ ਹੋਏ ਸਨ।

ਹਰ ਪਰਿਵਾਰ ਤੋਂ ਦੋ-ਤਿੰਨ ਲੋਕ ਸਿੱਖ ਭਾਈਚਾਰੇ ਦੀ ਮੁੱਖ ਹਸਤੀ ਰਹੇ ਸਰਦਾਰ ਰਘੁਵੀਰ ਸਿੰਘ ਦੇ ਦੇਹਾਂਤ ਮੌਕੇ ਰੱਖੇ ਸਹਿਜ ਪਾਠ ਵਿੱਚ ਹਿੱਸਾ ਲੈਣ ਗਏ ਸਨ।

ਰਘੁਵੀਰ ਸਿੰਘ ਪਿਛਲੇ ਮਹੀਨੇ ਕੋਰੋਨਾ ਦੀ ਚਪੇਟ ਵਿੱਚ ਆ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਾਤ ਵਿੱਚ ਸੁਧਾਰ ਨਹੀਂ ਹੋ ਸਕਿਆ ਸੀ।

ਸਿੱਖ ਭਾਈਚਾਰੇ ਦੇ ਮੈਂਬਰ ਗੋਪਾਲ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਸਰਦਾਰ ਰਘੁਵੀਰ ਸਿੰਘ ਦੇ ਘਰ ਤੋਂ ਪੇਸ਼ਾਵਰ ਵਿੱਚ ਸੂਚਨਾ ਦਿੱਤੀ ਗਈ ਸੀ ਕਿ ਸਹਿਜ ਪਾਠ ਰੱਖਿਆ ਜਾ ਰਿਹਾ ਹੈ।

ਜੋ ਵੀ ਇਸ ਪਾਠ ਵਿੱਚ ਹਿੱਸਾ ਲੈਣਾ ਚਾਹੁੰਦਾ ਹੈ, ਉਹ ਆ ਸਕਦਾ ਹੈ ਕਿਉਂਕਿ ਪਹਿਲਾਂ ਕੋਰੋਨਾ ਕਾਰਨ ਕੋਈ ਜਾ ਨਹੀਂ ਸਕਦਾ ਸੀ।

ਉਨ੍ਹਾਂ ਨੇ ਦੱਸਿਆ ਕਿ ਪੇਸ਼ਾਵਰ ਵਿੱਚ ਸਿੱਖ ਪਸ਼ਤੋ ਰਵਾਇਤ ਉੱਤੇ ਪੂਰੇ ਤਰੀਕੇ ਨਾਲ ਅਮਲ ਕਰਦੇ ਹੋਏ ਕਿਸੇ ਦੇ ਦੇਹਾਂਤ ਜਾਂ ਖੁਸ਼ੀ ਮੌਕੇ ਸ਼ਾਮਲ ਜ਼ਰੂਰ ਹੁੰਦੇ ਹਨ।

ਪੰਜ ਰਿਸ਼ਤੇਦਾਰਾਂ ਦੀ ਮੌਤ

ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਲਾਹੌਰ ਤੋਂ ਵਾਪਸੀ ਵੇਲੇ ਦੱਸਿਆ ਸੀ ਕਿ ਉਹ ਗੱਡੀ ਵਿੱਚ ਸਵਾਰ ਹੋ ਚੁੱਕੇ ਹਨ ਤੇ ਪੇਸ਼ਾਵਰ ਲਈ ਨਿਕਲ ਚੁੱਕੇ ਹਨ।

ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਹ ਰਾਹ ਵਿੱਚ ਪੈਂਦੇ ਗੁਰਦੁਆਰੇ ਵੀ ਜਾਣਗੇ।

ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜਦੋਂ ਉਹ ਪੇਸ਼ਾਵਾਰ ਤੋਂ ਰਵਾਨਾ ਹੋ ਰਹੇ ਸਨ ਉਸ ਵੇਲੇ ਉਨ੍ਹਾਂ ਦਾ ਇਰਾਦਾ ਸੀ ਕਿ ਲਾਹੌਰ ਵਿੱਚ ਸਹਿਜ ਪਾਠ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਗੁਰਦੁਆਰੇ ਜਾਣਗੇ ਪਰ ਰਾਹ ਵਿੱਚ ਪ੍ਰੋਗਰਾਮ ਬਦਲ ਗਿਆ ਤੇ ਉਹ ਸਿੱਧੇ ਲਾਹੌਰ ਚਲੇ ਗਏ।

ਉਨ੍ਹਾਂ ਦੇ ਪਿਤਾ ਦੀ ਕਰਿਆਨ ਦੀ ਦੁਕਾਨ ਸੀ ਤੇ ਦੋਵੇਂ ਚਾਚਾ ਦੀ ਦਵਾਈਆਂ ਦੀ ਦੁਕਾਨ ਸੀ। ਇਨ੍ਹਾਂ ਦੁਕਾਨਾਂ ਨਾਲ ਤਿੰਨੋਂ ਪਰਿਵਾਰ ਦਾ ਖਰਚ ਚਲਦਾ ਸੀ।

ਗੁਰਮੀਤ ਦੀ ਪੇਸ਼ਾਵਰ ਦੇ ਸਦਰ ਇਲਾਕੇ ਵਿੱਚ ਕੌਸਮੈਟਿਕ ਦੀ ਦੁਕਾਨ ਹੈ ਜਦਕਿ ਬਾਕੀ ਦੋਵੇਂ ਚਾਚਾ ਦੇ ਪੁੱਤਰ ਬੇਰੁਜ਼ਗਾਰ ਹਨ।

BBC
ਬੀਤੇ ਸ਼ੁੱਕਰਵਾਰ ਨੂੰ ਹੋਏ ਹਾਦਸੇ ਵਿੱਚ 22 ਲੋਕਾਂ ਦੀ ਜਾਨ ਗਈ ਸੀ

ਗੁਰਮੀਤ ਸਿੰਘ ਨੇ ਦੱਸਿਆ ਕਿ ਦੁਪਹਿਰ ਵੇਲੇ ਇੱਕ ਦੋਸਤ ਨੇ ਉਨ੍ਹਾਂ ਤੋਂ ਉਨ੍ਹਾਂ ਦੇ ਪਿਤਾ ਦਾ ਫੋਨ ਨੰਬਰ ਮੰਗਿਆ ਸੀ। ਉਨ੍ਹਾਂ ਨੇ ਬਿਨਾਂ ਕੋਈ ਸਵਾਲ ਪੁੱਛੇ ਉਨ੍ਹਾਂ ਨੂੰ ਨੰਬਰ ਦੇ ਦਿੱਤਾ ਸੀ।

ਥੋੜ੍ਹੀ ਹੀ ਦੇਰ ਬਾਅਦ ਦੋਸਤ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਲਾਹੌਰ ਦੇ ਨੇੜੇ ਕੋਈ ਹਾਦਸਾ ਹੋਇਆ ਹੈ। ਇਸ ਤੋਂ ਬਾਅਦ ਗੁਰਮੀਤ ਫੌਰਨ ਦੁਕਾਨ ਬੰਦ ਕਰਕੇ ਮੁਹੱਲਾ ਜੋਗਨ ਸਿੰਘ ਪਹੁੰਚੇ ਜਿੱਥੇ ਕੁਝ ਲੋਕ ਇਕੱਠੇ ਸਨ।

ਗੁਰਮੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਘਰ ਪਹੁੰਚੇ ਤਾਂ ਉਨ੍ਹਾਂ ਦੇ ਭਰਾ ਨੇ ਟੀਵੀ ''ਤੇ ਨਿਊਜ਼ ਚੈਨਲ ਲਗਾਏ ਜਿਸ ਨਾਲ ਉਨ੍ਹਾਂ ਨੂੰ ਘਟਨਾ ਦੇ ਬਾਰੇ ਵਿੱਚ ਪਤਾ ਲਗਿਆ।

ਉਨ੍ਹਾਂ ਦਾ ਕਹਿਣਾ ਸੀ ਕਿ ਇਹ ਖ਼ਬਰ ਸੁਣ ਕੇ ਉਨ੍ਹਾਂ ਨੂੰ ਅਜਿਹਾ ਲਗਿਆ ਜਿਵੇਂ ਉਨ੍ਹਾਂ ਦਾ ਸਭ ਕੁਝ ਤਬਾਹ ਹੋ ਗਿਆ ਹੋਵੇ।

ਉਨ੍ਹਾਂ ਨੇ ਦੱਸਿਆ ਕਿ ਉਹ ਲਾਹੌਰ ਜਾਣ ਲਈ ਨਿਕਲੇ ਤਾਂ ਸਰਕਾਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਾਰੀਆਂ ਦੇਹਾਂ ਫੌਜ ਦੇ ਸੀ-130 ਜ਼ਰੀਏ ਪੇਸ਼ਾਵਰ ਪਹੁੰਚਾਏ ਜਾ ਰਹੇ ਹਨ।

ਗੁਰਮੀਤ ਨੇ ਦੱਸਿਆ ਕਿ ਰਾਤ ਦੇ ਕਰੀਬ 3 ਵਜੇ ਲਾਸ਼ਾਂ ਲਾਹੌਰ ਪਹੁੰਚੀਆਂ ਤਾਂ ਉਨ੍ਹਾਂ ਕੋਲ ਆਪਣੇ ਦੁਖ ਨੂੰ ਬਿਆਨ ਕਰਨ ਲਈ ਲਫ਼ਜ਼ ਹੀ ਨਹੀਂ ਸਨ।

ਮੁਹੱਲਾ ਜੋਗਨ ਸਿੰਘ ਵਿੱਚ ਕੀ ਹੋਇਆ?

ਪੇਸ਼ਾਵਾਰ ਦੇ ਇਲਾਕੇ ਵਿੱਚ ਸਿੱਖਾਂ ਦੀ ਕਾਫੀ ਅਬਾਦੀ ਹੈ ਜਿੱਥੇ ਇਹ ਸਾਰੀਆਂ ਲਾਸ਼ਾਂ ਪਹੁੰਚਾਈਆਂ ਗਈਆਂ ਸਨ। ਸਿੱਖ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਮੁਸ਼ਕਿਲ ਘੜੀ ਵਿੱਚ ਆਲੇ-ਦੁਆਲੇ ਦੇ ਸਾਰੇ ਲੋਕਾਂ ਦੀ ਬਹੁਤ ਮਦਦ ਕੀਤੀ।

ਸਿੱਖ ਭਾਈਚਾਰੇ ਦੇ ਮੁਖੀ ਬਾਬਾ ਗੁਰਪਾਲ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਘਟਨਾ ਉਨ੍ਹਾਂ ਲਈ ਕਾਫੀ ਨੁਕਸਾਨ ਪਹੁੰਚਾਉਣ ਵਾਲੀ ਹੈ। ਪਰ ਕੁਝ ਲੋਕਾਂ, ਪ੍ਰਸ਼ਾਸਨ ਤੇ ਪੁਲਿਸ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ।

ਇਲਾਕੇ ਵਿੱਚ ਸੁਰੱਖਿਆ ਤੋਂ ਲੈ ਕੇ ਨੌਸ਼ਹਿਰਾ ਦੇ ਕਰੀਬ ਸ਼ਮਸ਼ਾਨ ਘਾਟ ਤੱਕ ਜੋ ਵੀ ਇੰਤਜ਼ਾਮ ਕੀਤੇ ਗਏ ਉਹ ਦੁਰੁਸਤ ਸਨ ਤੇ ਉਹ ਉਸ ਨਾਲ ਬਹੁਤ ਸੰਤੁਸ਼ਟ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਸਿਆਸੀ ਦਲਾਂ ਦੇ ਸਾਹੇ ਵੱਡੇ ਆਗੂਆਂ ਨੇ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ।

ਇਲਾਕੇ ਵਿੱਚ ਮਸਜਿਦਾਂ ਦੇ ਮੁਖੀ ਵੀ ਉਨ੍ਹਾਂ ਕੋਲ ਆਏ ਅਤੇ ਉਨ੍ਹਾਂ ਨੂੰ ਮਦਦ ਦਾ ਭਰੋਸਾ ਦਿੱਤਾ।

ਇਸ ਗੱਲ ਦੀ ਵੀ ਤਸੱਲੀ ਦਿੱਤੀ ਕਿ ਜੇ ਉਨ੍ਹਾਂ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਉਹ ਪੂਰੀ ਮਦਦ ਕਰਨਗੇ।

ਗੁਰਪਾਲ ਸਿੰਘ ਨੇ ਦੱਸਿਆ ਕਿ ਇਸ ਘਟਨਾ ਵਿੱਚ ਉਨ੍ਹਾਂ ਦੇ ਬਹੁਤ ਚੰਗੇ ਸਾਥੀਆਂ ਦੀ ਮੌਤ ਹੋ ਗਈ ਹੈ।

ਉਨ੍ਹਾਂ ਵਿੱਚ ਗੁਰਦੁਆਰੇ ਦੇ ਸੇਵਾਦਾਰ ਬਲਬੀਰ ਸਿੰਘ ਤੇ ਉਨ੍ਹਾਂ ਦੇ ਸਾਥੀ ਰਵਿੰਦਰ ਸਿੰਘ ਇੱਕ ਧਾਰਮਿਕ ਸਕੂਲ ਦੇ ਟੀਚਰ ਸਨ ਜੋ ਹੁਣ ਵੀ ਉਨ੍ਹਾਂ ਦੇ ਵਿਚਾਲੇ ਨਹੀਂ ਰਹੇ ਅਤੇ ਉਨ੍ਹਾਂ ਦੀ ਕਮੀ ਹਮੇਸ਼ਾ ਮਹਿਸੂਸ ਹੋਵੇਗੀ।

ਇਹ ਵੀ ਪੜ੍ਹੋ:

  • SFJ ਦਾ ਕਾਰਕੁਨ ਦੱਸਕੇ UAPA ਤਹਿਤ ਹੋਈ ਗ੍ਰਿਫ਼ਤਾਰੀ ਬਾਰੇ ਖਹਿਰਾ ਨੇ ਕਾਂਗਰਸੀਆਂ ਨੂੰ ਪੁੱਛੇ ਸਵਾਲ
  • ਮੋਦੀ ਦਾ ਜਵਾਨਾਂ ਨੂੰ ਮਿਲਣਾ ਮੁੰਨਾਭਾਈ ਫ਼ਿਲਮ ਨਾਲ ਕਿਵੇਂ ਜੋੜਿਆ ਤੇ ਫੌਜ ਕੀ ਕਹਿੰਦੀ
  • ਵਿਕਾਸ ਦੂਬੇ ਦਾ ਕਤਲ ਵਰਗੇ ਕਈ ਸੰਗੀਨ ਮਾਮਲਿਆਂ ’ਚ ਨਾਂ, ਫ਼ਿਰ ਵੀ ਕਿਵੇਂ ਬਚਦਾ ਰਿਹਾ

ਇਹ ਵੀਡੀਓ ਵੀ ਦੇਖੋ

https://www.youtube.com/watch?v=Rx7ooFxhvEM&t=119s

https://www.youtube.com/watch?v=z9QlJa9lnXo

https://www.youtube.com/watch?v=eYApbSU9xIA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ca11f889-d1bd-48f4-bdde-70644ddc566c'',''assetType'': ''STY'',''pageCounter'': ''punjabi.india.story.53327980.page'',''title'': ''ਸ਼ੇਖੂਪੁਰਾ ਟਰੇਨ ਹਾਦਸਾ: \''ਤਿੰਨ ਸਿੱਖ ਪਰਿਵਾਰਾਂ ਦੇ ਬੱਚਿਆਂ ਦੇ ਸਿਰਾਂ ਤੋਂ ਮਾਪਿਆਂ ਦਾ ਹੱਥ ਚੁੱਕਿਆ ਗਿਆ\'''',''author'': ''ਅਜ਼ੀਜ਼ੁਲਾਹ ਖ਼ਾਨ '',''published'': ''2020-07-08T02:01:56Z'',''updated'': ''2020-07-08T02:01:56Z''});s_bbcws(''track'',''pageView'');