UGC: ਪ੍ਰੀਖਿਆਵਾਂ ਸਬੰਧੀ ਕੀ ਹਨ ਨਵੇਂ ਨਿਰਦੇਸ਼ ਤੇ ਕਿਉਂ ਹੋ ਰਿਹਾ ਹੈ ਵਿਰੋਧ

07/07/2020 2:20:19 PM

PTI
ਸੰਕੇਤਕ ਤਸਵੀਰ

ਯੂਨੀਵਰਸਿਟੀ ਗਰਾਂਟ ਕਮਿਸ਼ਨ ਯਾਨਿ ਯੂਜੀਸੀ ਨੇ ਕੋਰੋਨਾਵਾਇਰਸ ਮਹਾਂਮਾਰੀ ਕਰਕੇ ਪ੍ਰੀਖਿਆਵਾਂ ਅਤੇ ਨਵੇਂ ਸੈਸ਼ਨ ਲਈ ਸੋਧੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸ ਦੇ ਨਾਲ ਪ੍ਰੀਖਿਆਵਾਂ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।

ਕਮਿਸ਼ਨ ਨੇ ਕਿਹਾ ਹੈ ਕਿ ਫਾਈਨਲ ਈਅਰ ਦੇ ਵਿਦਿਆਰਥੀਆਂ ਦੀਆਂ ਮੁਲਤਵੀ ਹੋਈਆਂ ਪ੍ਰੀਖਿਆਵਾਂ ਸਤੰਬਰ ਦੇ ਅਖ਼ੀਰ ਵਿੱਚ ਹੋਣਗੀਆਂ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਯੂਜੀਸੀ ਨੇ ਯੂਨੀਵਰਿਸਟੀ,/ਇੰਸਟੀਚਿਊਟਾਂ ਵੱਲੋਂ ਆਖ਼ਰੀ ਸਮੈਸਟਰ/ਫਾਈਨਲ ਈਅਰ ਦੀਆਂ ਪ੍ਰੀਖਿਆਵਾਂ ਲਏ ਜਾਣ ਬਾਰੇ ਸੋਧੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਜਿਸ ਵਿੱਚ ਕਿਹਾ ਹੈ ਕਿ ਪ੍ਰੀਖਿਆਵਾਂ ਸਾਲ 2020 ਦੇ ਸਤੰਬਰ ਮਹੀਨੇ ਦੇ ਅੰਤ ਤੱਕ ਆਫਲਾਈਨ/ਆਨਲਾਈਨ ਜਾਂ ਦੋਵੇਂ ਗੀ ਤਰ੍ਹਾਂ ਨਾਲ ਲਈਆਂ ਜਾਣਗੀਆਂ।

https://twitter.com/ANI/status/1280319025596076032

ਇਸ ਬਾਰੇ ਕੇਂਦਰੀ ਮਨੁੱਖੀ ਸੰਸਾਧਨ ਮੰਤਰੀ ਡਾ. ਰਮੇਸ਼ ਪੋਖਰੀਆਲ ਨਿਸ਼ੰਕ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਕ ਕਰਦਿਆਂ ਕਿਹਾ, "ਯੂਜੀਸੀ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਬਾਰੇ ਆਪਣੇ ਪਹਿਲੇ ਦਿਸ਼ਾ-ਨਿਰਦੇਸ਼ਾਂ ''ਤੇ ਮੁੜ ਵਿਚਾਰ ਕੀਤਾ ਹੈ। ਵਿਦਿਆਰਥੀਆਂ ਦੀ ਸੁਰੱਖਿਆ, ਕਰੀਅਰ ਦੇ ਵਿਕਾਸ ਤੇ ਪਲੇਸਮੈਂਟ ਅਤੇ ਉਨ੍ਹਾਂ ਦੇ ਹਿੱਤਾਂ ਨੂੰ ਮੱਦੇਨਜ਼ਰ ਰੱਖਦਿਆਂ ਗ੍ਰਹਿ ਮੰਤਰਾਲੇ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।

https://twitter.com/DrRPNishank/status/1280170552313835521

ਹਾਲਾਂਕਿ, ਅਪ੍ਰੈਲ ਮਹੀਨੇ ਵਿੱਚ ਇਸ ਸੰਬਧੀ ਇੱਕ ਕਮੇਟੀ ਦੇ ਗਠਨ ਕੀਤਾ ਗਿਆ ਸੀ ਤਾਂ ਜੋ ਇਸ ਬਾਰੇ ਕੋਈ ਫ਼ੈਸਲਾ ਲਿਆ ਜਾ ਸਕਦੇ।

ਪਰ ਬਾਅਦ ਵਿੱਚ ਕੋਵਿਡ-19 ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਮਾਹਰਾਂ ਦੀ ਇੱਕ ਕਮੇਟੀ ਨੇ ਯੂਜੀਸੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਦਿਸ਼ਾ-ਨਿਰਦੇਸ਼ਾਂ ''ਤੇ ਇੱਕ ਵਾਰ ਮੁੜ ਤੋਂ ਝਾਤ ਮਾਰੇ, ਜਿਸ ਨੂੰ ਯੂਜੀਸੀ ਨੇ ਸਵੀਕਾਰ ਕੀਤਾ ਤੇ ਬਾਅਦ ਵਿੱਚ ਸੋਮਵਾਰ ਯਾਨਿ 6 ਜੁਲਾਈ ਨੂੰ ਸੋਧੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕੀਤਾ।

ਪ੍ਰੈੱਸ ਨੋਟ ਮੁਤਾਬਕ ਸੋਧੇ ਹੋਏ ਦਿਸ਼ਾ-ਨਿਰਦੇਸ਼

  • ਯੂਨੀਵਰਸਿਟੀਆਂ/ਇੰਸਟੀਚਿਊਟਾਂ ਵੱਲੋਂ ਫਾਈਨਲ ਈਅਰ ਜਾਣ ਅਖੀਰਲੇ ਸਮੈਟਰ ਦੀਆਂ ਪ੍ਰੀਖਿਆਵਾਂ ਸਤੰਬਰ 2020 ਤੱਕ ਆਨਲਾਈ, ਆਫਲਾਈਨ ਜਾਂ ਦੋਵੇਂ ਤਰ੍ਹਾਂ ਨਾਲ ਲਈਆਂ ਜਾਣਗੀਆਂ।
  • ਆਖ਼ੀਰੀ ਸਮੈਸਟਰ ਜਾਂ ਫਾਈਨਲ ਈਅਰ ਦੇ ਵਿਦਿਆਰਥੀ, ਜਿਨ੍ਹਾਂ ਦੀ ਕੰਪਾਰਮੈਟਾਂ ਹਨ, ਸੰਭਾਵਨਾ ਅਤੇ ਯੋਗਤਾ ਨੂੰ ਧਿਆਨ ਉਨ੍ਹਾਂ ਦਾ ਮੁਲੰਕਣ ਲਾਜ਼ਮੀ ਤੌਰ ''ਤੇ ਆਨਲਾਈ, ਆਫਲਾਈਨ ਜਾਂ ਦੋਵੇਂ ਤਰ੍ਹਾਂ ਨਾਲ ਲਈਆਂ ਪ੍ਰੀਖਿਆਵਾਂ ਨਾਲ ਹੋਣਾ ਚਾਹੀਦਾ ਹੈ।
  • ਜੇਕਰ ਕਿਸੇ ਕਾਰਨ ਕੋਈ ਵਿਦਿਆਰਥੀ ਆਖ਼ੀਰੀ ਸਮੈਸਟਰ ਜਾਂ ਫਾਈਨਲ ਈਅਰ ਦੀ ਪ੍ਰੀਖਿਆ ਦੇਣ ਵਿੱਚ ਅਸਮਰੱਥ ਹੈ ਤਾਂ ਉਸ ਸੰਭਾਵਿਤ ਤੌਰ ''ਤੇ ਵਿਸ਼ੇਸ਼ ਤੌਰ ''ਤੇ ਪ੍ਰੀਖਿਆ ਦਾ ਮੌਕਾ ਦਿੱਤਾ ਜਾ ਸਕਦਾ ਹੈ, ਅਤੇ ਯੂਨੀਵਰਸਿਟੀ ਵੱਲੋੰ ਅਜਿਹੀਆਂ ਪ੍ਰੀਖਿਆਵਾਂ ਦਾ ਪਬੰਧ ਕੀਤਾ ਜਾ ਸਕਦਾ ਹੈ ਤਾਂ ਜੋ ਵਿਦਿਆਰਥੀ ਦਾ ਕੋਈ ਨੁਕਸਾਨ ਹੋਵੇ। ਇਹ ਤਜਵੀਜ਼ ਕੇਵਲ 2019-20 ਦੀਆਂ ਪ੍ਰੀਖਿਆਵਾਂ ਲਈ ਲਾਗੂ ਹੋਵੇਗੀ।
  • ਵਿਚਕਾਰਲੇ ਸਮੈਸਟਰਾਂ/ਸਾਲਾਨਾ ਪ੍ਰੀਖਿਆਵਾਂ ਅਤੇ ਹੋਰ ਸਬੰਧਤ ਮੁੱਦਿਆਂ ਲਈ 29 ਅਪ੍ਰੈਲ 2020 ਨੂੰ ਜਾਰੀ ਕੀਤੇ ਦਿਸ਼ਾ-ਨਿਰਦੇਸ਼ ਹੀ ਲਾਗੂ ਰਹਿਣਗੇ।

ਯੂਜੀਸੀ ਦੇ ਫ਼ੈਸਲੇ ਦਾ ਵਿਰੋਧ

ਹਾਲਾਂਕਿ, ਯੂਜੀਸੀ ਦੇ ਇਸ ਫ਼ੈਸਲੇ ਕਈ ਪਾਸੇ ਵਿਰੋਧ ਵੀ ਹੋ ਰਿਹਾ ਹੈ। ਸੋਸ਼ਲ ਮੀਡੀਆ ''ਤੇ ਇਸ ਦੇ ਮਿਲੇ-ਜੁਲੇ ਪ੍ਰਤੀਕਰਮ ਆ ਰੇਹ ਹਨ।

@Anadianant1 ਦੇ ਟਵਿੱਟਰ ਹੈਂਡਲ ''ਤੇ ਲਿਖਿਆ ਹੈ ਕਿ ਸਾਡਾ ਦੇਸ਼ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਰੋਗੀਆਂ ਵਿੱਚ ਤੀਜੇ ਸਥਾਨ ''ਤੇ ਹੈ, ਗ੍ਰਹਿ ਮੰਤਰਾਲੇ ਦਾ ਇਹ ਫ਼ੈਸਲਾ ਸਰੇ ਵਿਦਿਆਰਥੀਆਂ ਨੂੰ ਹੈਰਾਨ ਕਰਨ ਵਾਲਾ ਹੈ। ਸਾਰੇ ਵਿਦਿਆਰਥੀਆਂ ਦੇ ਜੀਵਨ ਅਤੇ ਸਿਹਤ ਦੇ ਨਾਲ ਖੇਡਣ ਲਈ ਲੋੜੀਂਦੀ ਹੈ।

https://twitter.com/Anadianant1/status/1280359396539682816

@amolm1998 ਟਵਿੱਟਰ ਹੈਂਡਲ ਤੋਂ ਪ੍ਰਤੀਕਿਰਿਆਂ ਦਿੰਦਿਆਂ ਲਿਖਿਆ ਹੈ,"ਯੂਜੀਸੀ ਦਿਸ਼ਾ-ਨਿਰਦੇਸ਼, ਕ੍ਰਿਪਾ ਕਰਕੇ ਆਪਣੇ ਪ੍ਰੀਖਿਆ ਫੀਸਾਂ ਤੋਂ ਜ਼ਿਆਦਾ ਵਿਦਿਆਰਥੀਆਂ ਦੇ ਭਵਿੱਖ ਬਾਰੇ ਸੋਚੋ ਤੇ ਪ੍ਰੀਖਿਆ ਲਓ।"

https://twitter.com/amolm1998/status/1280171431569973249

ਸ਼੍ਰਿਸ਼ਟੀ ਪਾਂਡੇ ਨੇ ਆਪਣੇ ਟਵਿੱਟਰ ਹੈਂਡਲ ਲਿਖਿਆ ਹੈ, "ਮੈਂ ਨਿਰਾਸ਼ ਹਾਂ, ਵਿਸ਼ਵਾਸ਼ ਨਹੀਂ ਹੁੰਦਾ ਹੈ ਕਿ ਮੈਂ ਇਸ ਥੱਕੀ ਹੋਈ ਪ੍ਰਣਾਲੀ ਵੋਟ ਪਾਇਆ ਹੈ।"

https://twitter.com/amolm1998/status/1280171431569973249

ਗੁੰਜਨ ਪਾਠਕ ਲਿਖਦੀ ਹੈ, "ਸਰ, ਵਿਦਿਆਰਥੀਆਂ ਦੀ ਸਿਹਤ ਦਾ ਕੀ? ਬੱਚਿਆਂ ਤਣਾਅ ''ਚ ਹਨ, ਵਿਦਿਆਰਥੀਆਂ ਦੀ ਸਿਹਤ ਲਈ ਕੌਣ ਜ਼ਿੰਮੇਵਾਰ ਹੋਵੇਗਾ?"

https://twitter.com/GunjanP47499028/status/1280175173467959296

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=QiFJ1uzSSXk&t=5s

https://www.youtube.com/watch?v=MSos3FjqTJo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0525b4a0-4b3c-4309-a630-5b6b00fa34c4'',''assetType'': ''STY'',''pageCounter'': ''punjabi.india.story.53316730.page'',''title'': ''UGC: ਪ੍ਰੀਖਿਆਵਾਂ ਸਬੰਧੀ ਕੀ ਹਨ ਨਵੇਂ ਨਿਰਦੇਸ਼ ਤੇ ਕਿਉਂ ਹੋ ਰਿਹਾ ਹੈ ਵਿਰੋਧ'',''published'': ''2020-07-07T08:41:18Z'',''updated'': ''2020-07-07T08:43:34Z''});s_bbcws(''track'',''pageView'');