ਅਮਰੀਕਾ ਵਿਚ ਹੁਣ ਨਹੀਂ ਰਹਿ ਸਕਣਗੇ ਔਨਲਾਇਨ ਕਲਾਸਾਂ ਵਾਲੇ ਵਿਦੇਸ਼ੀ ਵਿਦਿਆਰਥੀ

07/07/2020 11:05:19 AM

BBC
(ਸੰਕੇਤਕ ਤਸਵੀਰ)

ਹੁਣ ਅਮਰੀਕਾ ਵਿੱਚ ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਰਹਿਣ ਦੀ ਆਗਿਆ ਨਹੀਂ ਹੋਵੇਗੀ, ਜਿਨ੍ਹਾਂ ਦੀਆਂ ਯੂਨੀਵਰਸਿਟੀਆਂ ਵਿੱਚ ਕਲਾਸਾਂ ਪੂਰੀ ਤਰ੍ਹਾਂ ਆਨਲਾਈਨ ਹੋ ਗਈਆਂ ਹਨ।

ਜੇ ਉਨ੍ਹਾਂ ਨੂੰ ਇੱਥੇ ਰੁਕਣਾ ਹੈ ਤਾਂ ਉਨ੍ਹਾਂ ਨੂੰ ਆਪਣੇ ਕੋਰਸ ਤਬਦੀਲ ਕਰਨੇ ਹੋਣਗੇ ਤਾਂ ਜੋ ਉਹ ਆਮ ਕਲਾਸਾਂ ਲੈ ਸਕਣ।

ਅਮਰੀਕਾ ਦੀ ਇਮੀਗ੍ਰੇਸ਼ਨਅ ਅਤੇ ਕਸਟਮ ਇਨਫੋਰਸਮੈਂਟ ਏਜੰਸੀ (ICE) ਨੇ ਕਿਹਾ ਹੈ ਕਿ ਜੇਕਰ ਵਿਦਿਆਰਥੀ ਨਵੇਂ ਨਿਯਮਾਂ ਦਾ ਉਲੰਘਣ ਕਰਦੇ ਮਿਲੇ ਤਾਂ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜ ਜਾ ਸਕਦਾ ਹੈ।

ਅਮਰੀਕਾ ਦੀਆਂ ਕਈ ਯੂਨੀਵਰਸਿਟੀਆਂ ਨੇ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਆਪਣੀਆਂ ਕਲਾਸਾਂ ਪੂਰੀ ਤਰ੍ਹਾਂ ਆਨਲਾਈਨ ਕਰ ਦਿੱਤੀਆਂ ਸਨ।

ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਇਸ ਨਾਲ ਕਿੰਨੇ ਵਿਦਿਆਰਥੀਆਂ ਪ੍ਰਭਾਵਿਤ ਹੋਣਗੇ।

ਇਹ ਵੀ ਪੜ੍ਹੋ-

  • ਬੇਅਦਬੀ ਕਾਂਡ : ਡੇਰਾ ਮੁਖੀ ਨੂੰ ਕਿਸ ਅਧਾਰ ਉੱਤੇ ਕੀਤਾ ਗਿਆ ਨਾਮਜ਼ਦ -5 ਅਹਿਮ ਖ਼ਬਰਾਂ
  • ਚੀਨ ''ਚ ਬਿਊਬੌਨਿਕ ਪਲੇਗ ਦਾ ਮਰੀਜ਼ ਮਿਲਿਆ, ਇਸ ਨੂੰ ਬਲੈਕ ਡੈੱਥ ਵੀ ਕਿਹਾ ਜਾਂਦਾ ਸੀ
  • ਰੈਫਰੈਂਡਮ 2020: ਸਿੱਖਸ ਫਾਰ ਜਸਟਿਸ ਵੱਲੋਂ ਵੋਟਿੰਗ ਲਈ ਜਾਰੀ ਨਵਾਂ ਲਿੰਕ ਵੀ ਭਾਰਤ ''ਚ ਬਲਾਕ

ਹਰ ਸਾਲ ਵੱਡੀ ਗਿਣਤੀ ਵਿੱਚ ਵਿਦੇਸ਼ੀ ਵਿਦਿਆਰਥੀ ਅਮਰੀਕਾ ਪੜ੍ਹਾਈ ਲਈ ਜਾਂਦੇ ਹਨ ਅਤੇ ਇਹ ਯੂਨੀਵਰਸਿਟੀਆਂ ਦੀ ਕਮਾਈ ਲਈ ਇੱਕ ਮਹੱਤਵਪੂਰਨ ਸਰੋਤ ਵੀ ਹਨ।

ਹਾਰਵਰਡ ਯੂਨੀਵਰਸਿਟੀ ਨੇ ਐਲਾਨ ਕੀਤਾ ਕਿ ਜਦੋਂ ਵਿਦਿਆਰਥੀ ਨਵੇਂ ਅਕਾਦਮਿਕ ਸਾਲ ਵਿੱਚ ਜਾਣਗੇ ਤਾਂ ਸਾਰਾ ਕੋਰਸ ਆਨਲਾਈਨ ਦੇ ਦਿੱਤਾ ਜਾਵੇਗਾ।

ਆਈਸੀਈ ਵੱਲੋਂ ਚਲਾਏ ਜਾ ਰਹੇ ਹਨ ਸਟੂਡੈਂਟ ਐਂਡ ਐਕਸਚੇਂਜ ਵਿਜ਼ਿਟਰ ਪ੍ਰੋਗਰਾਮ ਨੇ ਆਪਣੇ ਵਿਦਿਆਰਥੀਆਂ ਨੂੰ ਦੇਸ਼ ਵਿੱਚ ਰਹਿ ਕੇ ਬਸੰਤ ਅਤੇ ਗਰਮੀਆਂ 2020 ਦੇ ਸਿਲੇਬਸ ਨੂੰ ਆਨਲਾਈਨ ਜਾਰੀ ਰੱਖਣ ਦੀ ਆਗਿਆ ਦੇ ਦਿੱਤੀ ਸੀ।

ਪਰ ਸੋਮਾਵਰ ਨੂੰ ਹੋਏ ਐਲਾਨ ਮੁਤਾਬਕ ਜਿਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਅਮਰੀਕਾ ਵਿੱਚ ਰਹਿੰਦਿਆਂ ਆਨਲਾਈਨ ਕੋਰਸਾਂ ਲਈ ਦਾਖ਼ਲਾ ਲਿਆ ਹੈ ਅਤੇ ਆਪਣੇ ਕੋਰਸਾਂ ਨੂੰ ਬਦਲਣ ਵਿੱਚ ਅਸਫ਼ਲ ਰਹੇ ਹਨ, ਉਨ੍ਹਾਂ ਨੂੰ "ਇਮੀਗ੍ਰੇਸ਼ਨ ਸਿੱਟਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।"

ਇਹ ਨਿਯਮ ਐੱਫ-1 ਅਤੇ ਐੱਮ-1 ਵੀਜ਼ਾ ਧਾਰਕਾਂ ''ਤੇ ਲਾਗੂ ਹੈ, ਜੋ ਇੱਥੇ ਅਕਾਦਮਿਕ ਅਤੇ ਕਿੱਤਾਮੁਖੀ ਸਿੱਖਿਆ ਲਈ ਆਏ ਹਨ।

ਏਜੰਸੀ ਡਾਟਾ ਮੁਤਾਬਕ ਸੂਬਾ ਵਿਭਾਗ ਨੇ ਵਿੱਤੀ ਸਾਲ 2019 ਵਿੱਚ 3,88,839 ਐੱਫ ਵੀਜ਼ਾ ਅਤੇ 9,518 ਐੱਮ ਵੀਜ਼ਾ ਜਾਰੀ ਕੀਤੇ ਸਨ।

ਅਮਰੀਕਾ ਕਾਮਰਸ ਵਿਭਾਗ ਮੁਤਾਬਕ, ਵਿਦੇਸ਼ੀ ਵਿਦਿਆਰਥੀਆਂ ਨੇ 2018 ਵਿੱਚ ਦੇਸ਼ ਦੀ ਆਰਥਿਕਤਾ 45 ਬਿਲੀਅਨ ਡਾਲਰ ਦਾ ਯੋਗਦਾਨ ਪਾਇਆ।

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=QiFJ1uzSSXk&t=5s

https://www.youtube.com/watch?v=MSos3FjqTJo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''218b0b0d-fc92-4a22-8667-c6b14507d6be'',''assetType'': ''STY'',''pageCounter'': ''punjabi.international.story.53316725.page'',''title'': ''ਅਮਰੀਕਾ ਵਿਚ ਹੁਣ ਨਹੀਂ ਰਹਿ ਸਕਣਗੇ ਔਨਲਾਇਨ ਕਲਾਸਾਂ ਵਾਲੇ ਵਿਦੇਸ਼ੀ ਵਿਦਿਆਰਥੀ'',''published'': ''2020-07-07T05:33:49Z'',''updated'': ''2020-07-07T05:33:49Z''});s_bbcws(''track'',''pageView'');