ਪੰਜਾਬ ਦੇ ਇੰਨ੍ਹਾਂ ਪਿੰਡਾਂ ''''ਚ ਆਪਸੀ ਸਾਂਝ ਤੇ ਆਰਥਿਕਤਾ ਦਾ ਗੇੜ ਲਿਆਂਦਾ ਚਰਖ਼ਾ

07/06/2020 10:05:18 PM

BBC
ਤ੍ਰਿੰਞਣ ਜ਼ਰੀਏ ਪਿੰਡ ਦੀਆਂ ਔਰਤਾਂ ਆਤਮ-ਨਿਰਭਰ ਬਣ ਰਹੀਆਂ ਹਨ

''''ਹਰ ਕਿਸੇ ਨੂੰ ਆਪਣੀ ਅਜ਼ਾਦੀ ਬਹੁਤ ਪਿਆਰੀ ਹੁੰਦੀ ਹੈ ਅਤੇ ਤ੍ਰਿੰਞਣ ਬੀਬੀਆਂ ਨੂੰ ਅਜ਼ਾਦੀ ਦਿੰਦਾ ਹੈ, ਜਦੋਂ ਤੱਕ ਅਜ਼ਾਦੀ ਨਹੀਂ ਹੋਵੇਗੀ ਕਿਸੇ ਵੀ ਕੰਮ ਵਿਚ ਨਵੀਂ ਰਚਨਾਤਮਕਤਾ ਨਹੀਂ ਆਵੇਗੀ।''''

ਤ੍ਰਿੰਞਣ ਨੂੰ ਪੰਜਾਬੀ ਸੱਭਿਆਚਾਰ ਵਿਚ ਬੀਬੀਆਂ ਦੀ ਸੱਥ ਕਿਹਾ ਜਾਂਦਾ ਸੀ।

ਸਮਾਜ ਸੇਵਿਕਾ ਰੂਪਸੀ ਗਰਗ ਇਸ ਰਵਾਇਤੀ ਪਰੰਪਰਾ ਨੂੰ ਮੁੜ ਸੁਰਜੀਤ ਕਰਨ ਵਿਚ ਲੱਗੀ ਹੋਈ ਹੈ। ਉਹ ਤ੍ਰਿੰਞਣ ਨੂੰ ਔਰਤਾਂ ਦੇ ਸਸ਼ਕਤੀਕਰਨ ਦਾ ਹਥਿਆਰ ਵੀ ਮੰਨਦੀ ਹੈ।

ਫਰੀਦਕੋਟ ਦੇ ਜੈਤੋਂ ਕਸਬੇ ਲਾਗਲੇ ਕਈ ਪਿੰਡਾਂ ਵਿਚ ਰੂਪਸੀ ਨੇ 250 ਦੇ ਕਰੀਬ ਬੀਬੀਆਂ ਦਾ ਇੱਕ ਗਰੁੱਪ ਤਿਆਰ ਕੀਤਾ ਹੈ।

https://www.youtube.com/watch?v=QLFnrk6XF00

ਜੋ ਇਲਾਕੇ ਵਿਚ ਦੇਸੀ ਕਪਾਹ ਦੀ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਤੋਂ ਕਪਾਹ ਖਰੀਦ ਕੇ ਤਿੰਞਣ ਰਾਹੀ ਬੀਬੀਆਂ ਤੋਂ ਸੂਤ ਕਤਵਾਉਂਦਾ ਹੈ ਅਤੇ ਇਸ ਤੋਂ ਕੱਪੜਾ ਤਿਆਰ ਕਰਵਾ ਰਿਹਾ ਹੈ।

ਰੂਪਸੀ ਖੇਤੀ ਵਿਰਾਸਤ ਮਿਸ਼ਨ ਨਾਂ ਦੇ ਗੈਰ-ਸਰਕਾਰੀ ਸੰਗਠਨ ਨਾਲ ਕੰਮ ਕਰਦੀ ਹੈ ਅਤੇ ਤ੍ਰਿੰਞਣ ਪ੍ਰੋਜੈਕਟ ਦੀ ਸੰਚਾਲਕ ਹੈ।

ਭਾਵੇਂ ਕਿ ਉਹ ਇਸ ਨੂੰ ਪ੍ਰੋਜੈਕਟ ਨਾ ਕਹਿ ਨੇ ਚਰਖ਼ੇ ਰਾਹੀ ਜ਼ਿੰਦਗੀ ਦੇ ਫ਼ਲਸਫ਼ੇ ਵਜੋਂ ਪ੍ਰਭਾਸ਼ਿਤ ਕਰਦੀ ਹੈ।

ਵਿਗਿਆਨੀ ਤੋਂ ਸਮਾਜ ਸੇਵੀ

ਰੂਪਸੀ ਗਰਗ ਦਾ ਪਿਛੋਕੜ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਨੂੜ ਨੇੜਲੇ ਪਿੰਡ ਤੇਪਲਾ ਦਾ ਹੈ। ਉਹ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਮਾਈਕ੍ਰੋਬਾਇਲੌਜੀ ਵਿਚ ਬੀਟੈੱਕ ਕਰਨ ਤੋਂ ਬਾਅਦ ਹੈਦਰਾਬਾਦ ਦੇ ਸੈਂਟਰ ਫਾਰ ਸੈਲੂਲਰ ਐਂਡ ਮੌਲੀਕਿਊਲਰ ਬਾਇਓਲੌਜੀ(ਸੀਸੀਐੱਮਬੀ) ਵਿਚ ਤਿੰਨ ਸਾਲ ਖੋਜ ਕਾਰਜਾਂ ਵਿਚ ਰੁੱਝੀ ਰਹੀ।

ਮਹਾਤਮਾ ਗਾਂਧੀ ਦੀਆਂ ਰਚਨਾਵਾਂ ਦੇ ਅਧਿਐਨ ਨੇ ਉਸਨੂੰ ਚੰਗੀ ਭਲ਼ੀ ਨੌਕਰੀ ਛੁਡਾ ਕੇ ਸਮਾਜ ਸੇਵਾ ਦੀ ਰਾਹ ਉੱਤੇ ਤੋਰ ਦਿੱਤਾ।

BBC
ਇਸ ਉਪਰਾਲੇ ਨੂੰ ਮੇਕ ਇੰਨ ਇੰਡੀਆ ਵਜੋਂ ਵੀ ਦੇਖਿਆ ਜਾ ਰਿਹਾ ਹੈ

ਰੂਪਸੀ ਦੱਸਦੀ ਹੈ, ''''ਉੱਥੋਂ ਮੈਨੂੰ ਲਗਿਆ ਕਿ ਜ਼ਮੀਨੀ ਪੱਧਰ ਉੱਤੇ ਕੰਮ ਕਰਨਾ ਹੈ ਤੇ ਮੈਂ ਨੌਕਰੀ ਛੱਡ ਦਿੱਤੀ ਅਤੇ ਦੋ ਸਾਲ ਸਕੂਲ ਵਿਚ ਵੀ ਪੜਾਉਂਦੀ ਰਹੀ। ਫਿਰ ਬੰਗਲੌਰ ਦੀ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਤੋਂ ਮਾਸਟਰਜ਼ ਇੰਨ ਡਿਵੈਲਪਮੈਂਟ ਕੀਤੀ।''''

"ਸਮਾਜ ਵਿਗਿਆਨ ਵਿਚ ਡਿਗਰੀ ਲੈਣ ਤੋਂ ਬਾਅਦ ਮੈਂ ਪੰਜਾਬ ਆ ਗਈ ਅਤੇ ਹੁਣ ਕਰੀਬ 2 ਸਾਲ ਤੋਂ ਪਿੰਡਾਂ ਦੀਆਂ ਬੀਬੀਆਂ ਨਾਲ ਰਵਾਇਤੀ ਕਲਾ ਉੱਤੇ ਕੰਮ ਕਰ ਰਹੀ ਹਾਂ।"

ਮੁੜ ਚੱਲਿਆ ਜ਼ਿੰਦਗੀ ਦਾ ਚਰਖ਼ਾ

ਜੈਤੋਂ ਦੇ ਪਿੰਡ ਕੋਟਲੀ ਅਬਲੂ ਦੀ ਗੁਰਮੀਤ ਕੌਰ ਲਈ ਤ੍ਰਿੰਞਣ ਆਪਣੇ ਰਵਾਇਤੀ ਗਿਆਨ ਨੂੰ ਆਪਣੀ ਧੀ ਤੱਕ ਪਹੁੰਚਾਉਣ ਦਾ ਤਰੀਕਾ ਬਣ ਗਿਆ ਹੈ।

ਗੁਰਮੀਤ ਕਹਿੰਦੀ ਹੈ, ''''ਮੇਰੀ ਸੱਸ ਨੇ ਆਪਣੀ ਸੱਸ ਤੋਂ ਚਰਖ਼ਾ ਸਿੱਖਿਆ ਸੀ ਅਤੇ ਜਦੋਂ ਮੈਂ ਵਿਆਹੀ ਆਈ ਤਾਂ ਮੈਂ ਉਸ ਨੂੰ ਚਰਖ਼ਾ ਚਲਾਉਂਦੇ ਦੇਖਿਆ ਅਤੇ ਫਿਰ ਮੈਂ ਚਲਾਉਣ ਲੱਗੀ।''''

''''ਪਰ ਫੇਰ ਮੇਰੇ ਦੇਖਦਿਆਂ-ਦੇਖਦਿਆਂ ਸਮਾਂ ਬਦਲ ਗਿਆ ਅਤੇ ਚਰਖ਼ਾ ਚੱਲਣਾ ਬੰਦ ਹੋ ਗਿਆ।''''

BBC
ਕਮਾਈ ਤੇ ਸੱਭਿਆਚਾਰਕ ਸੰਭਾਲ ਦੇ ਨਾਲ ਇਹ ਪਿੰਡ ਦੀਆਂ ਔਰਤਾਂ ਲਈ ਇਕੱਠੇ ਬੈਠਣ ਦਾ ਵੀ ਮੌਕਾ ਹੈ

ਚਰਖ਼ੇ ਦੇ ਬੰਦ ਹੋਣ ਦਾ ਕਾਰਨ ਗਿਣਾਉਂਦਿਆਂ ਗੁਰਮੀਤ ਦੱਸਦੀ ਹੈ, ''''ਇਹ ਕੰਮ ਅਸੀਂ ਬੰਦ ਕਰ ਦਿੱਤਾ ਸੀ ਕਿਉਂਕਿ ਰੂੰ ਹੋਰ ਹੀ ਤਰ੍ਹਾਂ ਦਾ ਹੋ ਗਿਆ, ਫੇਰ ਝੋਨਾ ਲਗਣ ਕਾਰਨ ਨਰਮਾ,ਕਪਾਹ ਵੀ ਘਟ ਗਈ।''''

''''ਹੁਣ ਖੇਤੀ ਵਿਰਾਸਤ ਮਿਸ਼ਨ ਵਾਲਿਆਂ ਨੇ ਸਾਨੂੰ ਮੁੜ ਤੋਂ ਇਹ ਕੰਮ ਲਾ ਦਿੱਤਾ ਹੈ। ਹੁਣ ਅਸੀਂ ਦੂਜੇ ਕੰਮਾਂ ਤੋਂ ਵਿਹਲੇ ਹੋ ਕੇ ਕੁਝ ਘੰਟਿਆਂ ਲਈ ਚਰਖ਼ਾ ਚਲਾਉਣ ਲੱਗ ਪਏ ਹਾਂ। ਮੈਨੂੰ ਖੁਸ਼ੀ ਹੈ ਕਿ ਮੈਥੋਂ ਬਾਅਦ ਹੁਣ ਮੇਰੀ ਧੀ ਨੇ ਵੀ ਇਹ ਸਿੱਖ ਲਿਆ ਹੈ।''''

ਕੋਟਲੀ ਪਿੰਡ ਦੀ ਹੀ ਕੁਲਵਿੰਦਰ ਕਹਿੰਦੀ ਹੈ, ''''ਆਪਣੀ ਜਵਾਨੀ ਵਿਚ ਆਪਣੇ ਪੇਕੇ ਘਰ ਮੈਂ ਦਿਨ-ਰਾਤ ਚਰਖ਼ਾ ਚਲਾਉਂਦੀ ਸੀ। ਸਾਡੇ ਪਿੰਡ ਇਸ ਨੂੰ ਭਮਿਆਰ ਵੀ ਕਹਿੰਦੇ ਸੀ। ਫੇਰ ਜ਼ਮਾਨਾਂ ਬਦਲ ਗਿਆ ਅਤੇ ਅਸੀਂ ਹੋਰ ਕੰਮ ਧੰਦਿਆਂ ਵਿੱਚ ਲੱਗ ਗਏ। ਹੁਣ ਅਸੀਂ ਦੁਬਾਰਾ ਤੋਂ ਇਹ ਕੰਮ ਕਰਨ ਲੱਗ ਪਏ ਹਾਂ।''''

ਬਦਲ ਗਈ ਹੈ ਜ਼ਿੰਦਗੀ

ਕੁਲਵਿੰਦਰ ਦੱਸਦੀ ਹੈ ਹੁਣ ਤਾਂ ਉਹ ਵਿਹਲੇ ਸਮੇਂ ਵਿਚ ਹੀ ਚਰਖ਼ਾ ਕੱਤਦੀ ਹੈ ਪਰ ਫਿਰ ਵੀ ਉਹ 5-6 ਦਿਨਾਂ ਵਿਚ ਇੱਕ ਕਿੱਲੋ ਸੂਤ ਕੱਤਦੀ ਹੈ, ਜਿਸ ਦੇ ਉਸ ਨੂੰ 150 ਰੁਪਏ ਮਿਲਦੇ ਹਨ।

"ਜਿਹੜੀਆਂ ਬੀਬੀਆਂ ਥੋੜ੍ਹੀ ਜ਼ਿਆਦਾ ਮਿਹਨਤ ਕਰ ਲੈਂਦੀਆਂ ਹਨ,ਉਹ ਤਾਂ ਜ਼ਿਆਦਾ ਪੈਸਾ ਕਮਾ ਲੈਂਦੀਆਂ ਹਨ।"

ਪਿੰਡ ਦੀਆਂ ਬਜ਼ੁਰਗ ਬੀਬੀਆਂ ਤੋਂ ਪ੍ਰਭਾਵਿਤ ਹੋ ਕੇ ਚਰਖ਼ਾ ਸਿੱਖਣ ਵਾਲੀ ਰਮਨਦੀਪ ਨੇ ਦੱਸਿਆ ਕਿ ਉਸ ਨੇ ਹੁਣੇ ਬੀਏ ਪਾਸ ਕੀਤੀ ਹੈ ਅਤੇ ਉਹ ਦੇਖਦੀ ਹੈ ਕਿ ਪਿੰਡ ਵਿਚ ਦੁਬਾਰਾ ਤੋਂ ਸ਼ੁਰੂ ਹੋਏ ਤ੍ਰਿੰਞਣ ਨੇ ਬੀਬੀਆਂ ਦੀ ਜ਼ਿੰਦਗੀ ਵਿਆਚ ਬਦਲਾਅ ਲਿਆਂਦਾ ਹੈ।

ਬੀਬੀਆਂ ਪੈਸੇ ਕਮਾ ਕੇ ਆਰਥਿਕ ਤੌਰ ਉੱਤੇ ਆਤਮ ਨਿਰਭਰ ਤਾਂ ਬਣ ਹੀ ਰਹੀਆਂ ਹਨ, ਨਾਲ ਦੀ ਨਾਲ ਇਹ ਮਿਲ ਕੇ ਬੈਠਣ ਲੱਗੀਆਂ ਹਨ।

ਇੱਕ ਦੂਜੇ ਨਾਲ ਦੁੱਖ ਸੁੱਖ ਫੋਲਦੀਆਂ ਹਨ। ਲੋੜ ਪੈਣ ਉੱਤੇ ਇੱਕ ਦੂਜੀ ਦਾ ਸਹਾਰਾ ਵੀ ਬਣਨ ਲੱਗੀਆਂ ਹਨ।

ਇਹ ਵੀ ਪੜ੍ਹੋ:

  • SFJ ਦਾ ਕਾਰਕੁਨ ਦੱਸਕੇ UAPA ਤਹਿਤ ਹੋਈ ਗ੍ਰਿਫ਼ਤਾਰੀ ਬਾਰੇ ਖਹਿਰਾ ਨੇ ਕਾਂਗਰਸੀਆਂ ਨੂੰ ਪੁੱਛੇ ਸਵਾਲ
  • ਮੋਦੀ ਦਾ ਜਵਾਨਾਂ ਨੂੰ ਮਿਲਣਾ ਮੁੰਨਾਭਾਈ ਫ਼ਿਲਮ ਨਾਲ ਕਿਵੇਂ ਜੋੜਿਆ ਤੇ ਫੌਜ ਕੀ ਕਹਿੰਦੀ
  • ਵਿਕਾਸ ਦੂਬੇ ਦਾ ਕਤਲ ਵਰਗੇ ਕਈ ਸੰਗੀਨ ਮਾਮਲਿਆਂ ’ਚ ਨਾਂ, ਫ਼ਿਰ ਵੀ ਕਿਵੇਂ ਬਚਦਾ ਰਿਹਾ

ਮੇਡ ਇੰਨ ਇੰਡੀਆ ਤੇ ਘਰ-ਘਰ ਨੌਕਰੀ

ਰੂਪਸੀ ਕਹਿੰਦੀ ਹੈ ਕਿ ਤ੍ਰਿੰਞਣ ਮੇਕ ਇੰਡੀਆ ਦਾ ਮਕਸਦ ਵੀ ਪੂਰਾ ਕਰਦਾ ਹੈ ਅਤੇ ਘਰ ਘਰ ਨੌਕਰੀ ਦੇ ਵਾਅਦੇ ਨੂੰ ਵੀ, ਪਰ ਫ਼ਰਕ ਇਹ ਹੈ ਇਹ ਕੋਈ ਪ੍ਰੋਜੈਕਟ ਨਹੀਂ ਬਲਕਿ ਇੱਕ ਜੀਵਨ ਜਾਂਚ ਹੈ।

BBC
ਇਸ ਕੰਮ ਲਈ ਔਰਤਾਂ ਉੱਤੇ ਕੋਈ ਬੰਦਿਸ਼ ਨਹੀਂ ਹੈ, ਜਦੋਂ ਮਨ ਕਰਦਾ ਹੈ, ਉਹ ਕੰਮ ਸ਼ੁਰੂ ਕਰ ਦਿੰਦੀਆਂ ਹਨ

ਰਵਾਇਤੀ ਕਲਾ ਅਤੇ ਗਿਆਨ ਨੂੰ ਅੱਗੇ ਵਧਾਉਣਾ ਇੱਕ ਸਕਿੱਲ ਤਾਂ ਹੈ ਹੀ ਇਹ ਇੱਕ ਤਰ੍ਹਾਂ ਦੀ ਜੀਵਨ ਸ਼ੈਲੀ ਵੀ ਹੈ। ਇਸ ਵਿੱਚ ਬੀਬੀਆਂ ਦਾ ਸਨਮਾਨ ਵੀ ਹੈ, ਇਨ੍ਹਾਂ ਨੇ ਨਾ ਕਿਸੇ ਫੈਕਟਰੀ ਵਿਚ ਨਹੀਂ ਜਾਣਾ ਅਤੇ ਨਾ ਹੀ 9 ਤੋਂ 5 ਸ਼ਿਫ਼ਟ ਕਰਨੀ ਹੈ।

ਜਦੋਂ ਬੀਬੀਆਂ ਦਾ ਮਨ ਚਰਖ਼ਾ ਕੱਤਣ ਦਾ ਹੁੰਦਾ ਹੈ ਤਾਂ ਚਰਖ਼ਾ ਕੱਤਦੀਆਂ ਹਨ ਅਤੇ ਜਦੋਂ ਹੋਰ ਕੰਮ ਦਾ ਤਾਂ ਹੋਰ ਕੰਮ ਕਰ ਲੈਂਦੀਆਂ ਹਨ।

ਇਹ ਰਚਨਾਤਮਕ ਕੰਮ ਵੀ ਹੈ, ਸਕਾਰਾਤਮਕ ਕੰਮ ਵੀ ਹੈ ਅਤੇ ਸਭ ਤੋਂ ਉੱਤੇ ਹੈ ਆਪਣੇ ਸੱਭਿਆਚਾਰ ਤੇ ਖ਼ਤਮ ਹੋ ਰਹੇ ਰਵਾਇਤੀ ਕਲਾਵਾਂ ਅਤੇ ਗਿਆਨ ਨੂੰ ਅੱਗੇ ਲਿਜਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।

  • ਕੋਰੋਨਾਵਾਇਰਸ ਨਾਲ ਜੰਗ ''ਚ ਆਰਟੀਫੀਸ਼ੀਅਲ ਇੰਟੈਲੀਜੈਂਸ ਕਿੰਨੀ ਕਾਰਗਰ ਹੋਵੇਗੀ
  • ਕੀ ਭਾਰਤ ਦੇ ਇਸ ਸੂਬੇ ''ਚ ਵੈਂਟੀਲੇਟਰ ਦੇ ਨਾਂ ''ਤੇ ਕੋਈ ਹੀ ਮਸ਼ੀਨਾਂ ਖ਼ਰੀਦੀਆਂ ਗਈਆਂ, ਪੰਜ ਸਵਾਲ ਵੀ ਉੱਠੇ
  • ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
  • ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ

BBC

ਇਹ ਵੀਡੀਓ ਵੀ ਦੇਖੋ

https://www.youtube.com/watch?v=Rx7ooFxhvEM&t=119s

https://www.youtube.com/watch?v=z9QlJa9lnXo

https://www.youtube.com/watch?v=eYApbSU9xIA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9896a1cf-352e-4fe5-9fe1-bc2c650baffa'',''assetType'': ''STY'',''pageCounter'': ''punjabi.india.story.53308355.page'',''title'': ''ਪੰਜਾਬ ਦੇ ਇੰਨ੍ਹਾਂ ਪਿੰਡਾਂ \''ਚ ਆਪਸੀ ਸਾਂਝ ਤੇ ਆਰਥਿਕਤਾ ਦਾ ਗੇੜ ਲਿਆਂਦਾ ਚਰਖ਼ਾ'',''author'': ''ਖੁਸ਼ਹਾਲ ਲਾਲੀ '',''published'': ''2020-07-06T16:23:57Z'',''updated'': ''2020-07-06T16:23:57Z''});s_bbcws(''track'',''pageView'');