ਚੀਨ ''''ਚ ਬਿਊਬੌਨਿਕ ਪਲੇਗ ਦਾ ਇੱਕ ਮਰੀਜ਼ ਮਿਲਿਆ, ਇਸ ਨੂੰ ਬਲੈਕ ਡੈੱਥ ਵੀ ਕਿਹਾ ਜਾਂਦਾ ਸੀ

07/06/2020 3:35:17 PM

Getty Images
ਬਿਊਬੌਨਿਕ ਪਲੇਗ ਲਿੰਪ ਨੋਡਸ ਵਿੱਚ ਸੋਜ ਪੈਦਾ ਕਰ ਦਿੰਦੇ ਹਨ

ਚੀਨ ਦੇ ਇਨਰ ਮੰਗੋਲੀਆ ਖੇਤਰ ਵਿੱਚ ਇੱਕ ਸ਼ਹਿਰ ''ਚ ਬਿਊਬੌਨਿਕ ਪਲੇਗ ਦਾ ਇੱਕ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀਆਂ ਨੇ ਚੌਕਸੀ ਵਧਾ ਦਿੱਤੀ ਹੈ।

ਖ਼ਬਰਾਂ ਮੁਤਾਬਕ ਬਾਯਾਨੂਰ ਇਲਾਕੇ ਵਿੱਚ ਮਿਲਿਆ ਮਰੀਜ਼ ਇੱਕ ਚਰਵਾਹਾ ਹੈ ਅਤੇ ਉਸ ਨੂੰ ਕੁਆਰੰਟੀਨ ਵਿੱਚ ਰੱਖਿਆ ਗਿਆ ਹੈ। ਮਰੀਜ਼ ਦੀ ਹਾਲਤ ਸਥਿਰ ਦੱਸੀ ਗਈ ਹੈ।

ਅਧਿਕਾਰੀਆਂ ਨੇ ਲੈਵਲ-3 ਦੀ ਵਾਰਨਿੰਗ ਜਾਰੀ ਕੀਤੀ ਹੈ। ਲੈਵਲ ਤਿੰਨ ਵਾਰਨਿੰਗ ਤਹਿਤ ਉਨ੍ਹਾਂ ਜਾਨਵਰਾਂ ਦਾ ਸ਼ਿਕਾਰ ਕਰਨ ਅਤੇ ਖਾਣੇ ''ਤੇ ਰੋਕ ਹੁੰਦੀ ਹੈ ਜਿਨ੍ਹਾਂ ਤੋਂ ਪਲੇਗ ਫੈਲਣ ਦਾ ਖ਼ਤਰਾ ਹੋਵੇ, ਇਸ ਤੋਂ ਇਲਾਵਾ ਲੋਕਾਂ ਨੂੰ ਸ਼ੱਕੀ ਮਾਮਲਿਆਂ ਬਾਰੇ ਸੂਚਨਾ ਦੇਣ ਲਈ ਕਿਹਾ ਜਾਂਦਾ ਹੈ।

ਬਿਊਬੌਨਿਕ ਪਲੇਗ ਬੈਕਟੀਰੀਆ ਦੇ ਇਨਫੈਕਸ਼ਨ ਤੋਂ ਹੁੰਦਾ ਹੈ। ਇਹ ਖ਼ਤਰਨਾਕ ਹੋ ਸਕਦੇ ਹਨ ਪਰ ਆਮ ਤੌਰ ''ਤੇ ਐਂਟੀ ਬਾਇਓਟਿਕ ਦਵਾਈਆਂ ਨਾਲ ਇਨ੍ਹਾਂ ਦਾ ਇਲਾਜ ਸੰਭਵ ਹੈ।

BBC
  • ਕੋਰੋਨਾਵਾਇਰਸ : ਕਿਵੇਂ ਕਰਦਾ ਹੈ ਹਮਲਾ ਤੇ ਸਰੀਰ ''ਚ ਕੀ ਆਉਂਦੇ ਨੇ ਬਦਲਾਅ
  • ਕੋਰੋਨਾਵਾਇਰਸ ਦੇ ਲੱਛਣ : ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ
  • ਕੋਰੋਨਾਵਾਇਰਸ: ਅਮਰੀਕਾ ਦੇ ਮੈਡੀਕਲ ਖੇਤਰ ’ਚ ''ਪੰਜਾਬ ਮਾਡਲ'' ਦੀ ਚਰਚਾ ਕਿਉਂ

ਇਸ ਕੇਸ ਨਾਲ ਜੁੜੀ ਜਾਣਕਾਰੀ ਸਭ ਤੋਂ ਪਹਿਲਾਂ ਸ਼ਨੀਵਾਰ ਨੂੰ ਬਾਯਾਨੂਰ ਸ਼ਹਿਰ ਦੇ ਇੱਕ ਹਸਪਤਾਲ ਤੋਂ ਆਈ ਸੀ।

ਮਰੀਜ਼ ਨੂੰ ਇਹ ਇਨਫੈਕਸ਼ਨ ਕਿਵੇਂ ਹੋਇਆ, ਇਹ ਅਜੇ ਤੱਕ ਸਾਫ਼ ਨਹੀਂ ਹੈ।

ਜਾਨਲੇਵਾ ਪਰ ਇਲਾਜ ਸੰਭਵ

ਬਿਊਬੌਨਿਕ ਪਲੇਗ ਦੇ ਮਾਮਲੇ ਸਮੇਂ-ਸਮੇਂ ''ਤੇ ਦੁਨੀਆਂ ਭਰ ਵਿੱਚ ਸਾਹਮਣੇ ਆਉਂਦੇ-ਰਹਿੰਦੇ ਹਨ।

ਸਾਲ 2017 ਵਿੱਚ ਮੈਡਾਗਾਸਕਰ ਵਿੱਚ ਪਲੇਗ ਦੇ 300 ਮਾਮਲੇ ਸਾਹਮਣੇ ਆਏ ਸਨ। ਪਿਛਲੇ ਸਾਲ ਮਈ ਵਿੱਚ ਮੰਗੋਲੀਆ ਵਿੱਚ ਮੈਰਮੋਟ ਨਾਮ ਦੇ ਜਾਨਵਰ ਨੂੰ ਖਾਣ ਨਾਲ ਦੋ ਲੋਕਾਂ ਨੂੰ ਪਲੇਗ ਹੋ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ ਸੀ।

Getty Images
ਪਲੇਗ ਜਾਨਲੇਵਾ ਬਿਮਾਰੀ ਹੈ ਪਰ ਇਸਦਾ ਇਲਾਜ ਸੰਭਵ ਹੈ

ਮੰਗੋਲੀਆ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਇੱਕ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਉੱਥੇ ਮਾਨਤਾ ਹੈ ਕਿ ਮੈਰਮੋਟ ਦਾ ਕੱਚਾ ਮੀਟ ਕਿਡਨੀ ਦੀ ਸਿਹਤ ਲਈ ਫਾਇਦੇਮੰਦ ਹੈ।

ਮੈਰਮੋਟ ਪਲੇਗ ਦੇ ਬੈਕਟੇਰੀਆ ਦੇ ਵਾਹਕ ਹੁੰਦੇ ਹਨ। ਇਨ੍ਹਾਂ ਦਾ ਸ਼ਿਕਾਰ ਕਰਨਾ ਗ਼ੈਰਕਾਨੂੰਨੀ ਹੈ।

ਬਿਊਬੌਨਿਕ ਪਲੇਗ ਲਿੰਪ ਵਿੱਚ ਸੋਜ ਪੈਦਾ ਕਰ ਦਿੰਦੇ ਹਨ। ਸ਼ੁਰੂਆਤ ਵਿੱਚ ਇਸ ਬਿਮਾਰੀ ਦੀ ਪਛਾਣ ਮੁਸ਼ਕਿਲ ਹੁੰਦੀ ਹੈ ਕਿਉਂਕਿ ਇਸਦੇ ਲੱਛਣ 3 ਤੋਂ 7 ਦਿਨਾਂ ਬਾਅਦ ਦਿਖਦੇ ਹਨ ਅਤੇ ਕਿਸੇ ਦੂਜੇ ਫਲੂ ਦੀ ਤਰ੍ਹਾਂ ਹੁੰਦੇ ਹਨ।

ਬਿਊਬੌਨਿਕ ਪਲੇਗ ਨੂੰ ਬਲੈਕ ਡੈਥ ਵੀ ਕਹਿੰਦੇ ਹਨ। 14ਵੀਂ ਸਦੀ ਵਿੱਚ ਬਲੈਕ ਡੈਥ ਦੇ ਕਾਰਨ ਏਸੀਆ, ਅਫਰੀਕਾ ਅਤੇ ਯੂਰੋਪ ਵਿੱਚ ਕਰੀਬ ਪੰਜ ਕਰੋੜ ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ- ਉਸ ਫਲੂ ਦੀ ਕਹਾਣੀ ਜਿਸਨੇ ਲਈ ਸੀ 5 ਕਰੋੜ ਲੋਕਾਂ ਦੀ ਜਾਨ

ਹਾਲਾਂਕਿ ਹੁਣ ਇਹ ਕਿਸੇ ਮਹਾਂਮਾਰੀ ਦੀ ਸ਼ਕਲ ਲਵੇਗਾ ਇਸਦੇ ਆਸਾਰ ਘੱਟ ਹੀ ਹਨ।

ਸਟੈਨਫੋਰਟ ਹੈਲਥ ਕੇਅਰ ਦੀ ਡਾਕਟਰ ਸ਼ਾਂਤੀ ਕੈਪਾਗੋੜਾ ਮੁਤਾਬਕ, "14ਵੀਂ ਸਦੀ ਦੇ ਹਾਲਾਤ ਦੇ ਉਲਟ, ਹੁਣ ਸਾਨੂੰ ਪਤਾ ਹੈ ਕਿ ਇਹ ਬਿਮਾਰੀ ਕਿਵੇਂ ਫੈਲਦੀ ਹੈ। ਅਸੀਂ ਇਸ ਨੂੰ ਰੋਕਣਾ ਜਾਣਦੇ ਹਾਂ। ਅਸੀਂ ਇਸ ਤੋਂ ਪੀੜਤ ਲੋਕਾਂ ਦਾ ਐਂਡੀ ਬੌਡੀ ਤੋਂ ਇਲਾਜ ਕਰਦੇ ਹਾਂ।"

ਆਖ਼ਰੀ ਵਾਰ ਇਸਦਾ ਭਿਆਨਕ ਪ੍ਰਕੋਪ 1665 ਦਾ ਦਿ ਗ੍ਰੇਟ ਪਲੇਟ ਵਿੱਚ ਦਿਖਿਆ ਸੀ ਜਿਸ ਵਿੱਚ ਸ਼ਹਿਰ ਦੇ ਹਰ ਪੰਜ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ।

19ਵੀਂ ਸਦੀ ਵਿੱਚ ਚੀਨ ਅਤੇ ਭਾਰਤ ਵਿੱਚ ਪਲੇਗ ਦੇ ਫੈਲਣ ਨਾਲ ਇੱਕ ਕਰੋੜ 20 ਲੱਖ ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=mf9OFBaAa_g

https://www.youtube.com/watch?v=aij8w82TO8Y

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ded720bb-2a58-4b9f-99b8-9645498a6e94'',''assetType'': ''STY'',''pageCounter'': ''punjabi.international.story.53305610.page'',''title'': ''ਚੀਨ \''ਚ ਬਿਊਬੌਨਿਕ ਪਲੇਗ ਦਾ ਇੱਕ ਮਰੀਜ਼ ਮਿਲਿਆ, ਇਸ ਨੂੰ ਬਲੈਕ ਡੈੱਥ ਵੀ ਕਿਹਾ ਜਾਂਦਾ ਸੀ'',''published'': ''2020-07-06T09:51:59Z'',''updated'': ''2020-07-06T09:53:35Z''});s_bbcws(''track'',''pageView'');