SFJ ਦੇ ਕਾਰਕੁਨ ਹੋਣ ਦੇ ਇਲਜ਼ਾਮਾਂ ਹੇਠ ਜੋਗਿੰਦਰ ਗੁੱਜਰ ਦੀ ਗ੍ਰਿਫ਼ਤਾਰੀ ਬਾਰੇ ਖਹਿਰਾ ਨੇ ਚੁੱਕੇ 3 ਸਵਾਲ

07/05/2020 7:50:14 PM

ਪੰਜਾਬ ਪੁਲਿਸ ਵੱਲੋਂ ਕਥਿਤ ਤੌਰ ''ਤੇ ਸਿੱਖ ਫਾਰ ਜਸਟਿਸ ਦੀ ਰੈਫਰੈਂਡਮ ਮੁਹਿੰਮ ਨੂੰ ਠੁੱਸ ਕਰਨ ਲਈ 4 ਜੁਲਾਈ ਤੋਂ ਸੂਬੇ ਵਿਚ ਕਾਫੀ ਸਰਗਰਮੀ ਦਿਖਾਈ ਜਾ ਰਹੀ ਹੈ।

ਪੁਲਿਸ ਨੇ ਇੱਕ ਵਿਅਕਤੀ ਜੋਗਿੰਦਰ ਸਿੰਘ ਗੁੱਜਰ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਕਾਫੀ ਲੋਕਾਂ ''ਤੇ ਨਜ਼ਰਸਾਨੀ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਕੀਤੇ ਜੋਗਿੰਦਰ ਸਿੰਘ ਗੁੱਜਰ ਦਾ ਉੱਤੇ ਸਿੱਖ ਫਾਰ ਜਸਟਿਸ ਸੰਸਥਾ ਲਈ ਕੰਮ ਕਰਨ ਦੇ ਇਲਜ਼ਾਮ ਹਨ।

ਭਾਰਤ ਵਿਚ ਇਸ ਸੰਗਠਨ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੂੰ ਭਾਰਤ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਹੀ ''ਅੱਤਵਾਦੀ'' ਕਰਾਰ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਭਾਰਤ ਦੇ ਗ੍ਰਹਿ ਮੰਤਰਾਲ ਨੇ ਸਿਖ ਫਾਰ ਜਸਟਿਸ ਨਾਲ ਜੁੜੀਆਂ 40 ਵੈਬਸਾਈਟਾਂ ਨੂੰ ਬੈਨ ਕਰ ਦਿੱਤਾ ਹੈ। ਮੰਤਰਾਲੇ ਨੇ ਇਸ ਬਾਰੇ ਜਾਣਕਾਰੀ ਟਵੀਟ ਰਾਹੀਂ ਦਿੱਤੀ ਹੈ।

https://twitter.com/PIBHomeAffairs/status/1279763959709487105

Click here to see the BBC interactive

ਗ੍ਰਿਫ਼ਤਾਰੀਆਂ ਦਾ ਕਾਰਨ

ਸਿੱਖ ਫਾਰ ਜਸਟਿਸ ਵੱਲੋਂ ਕੀਤੇ ਐਲਾਨ ਮੁਤਾਬਕ ਉਹ 4 ਜੁਲਾਈ ਤੋਂ ਪੰਜਾਬ ਸਣੇ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਦਾ ਪੰਜਾਬ ਨੂੰ ਭਾਰਤ ਤੋਂ ਵੱਖ ਕਰਵਾਉਣ ਲਈ ਗ਼ੈਰ-ਸਰਕਾਰੀ ਰੈਫਰੈਂਡਮ ਕਰਵਾਉਣ ਦੀ ਮੁਹਿੰਮ ਸ਼ੁਰੂ ਹੋਈ ਹੈ।

ਪੁਲਿਸ ਵੱਲੋਂ ਜਿਸ ਵਿਅਕਤੀ ਦੀ ਗ੍ਰਿਫ਼ਤਾਰੀ ਦਿਖਾਈ ਗਈ ਹੈ , ਉਹ ਜੋਗਿੰਦਰ ਸਿੰਘ ਗੁੱਜਰ ਹੈ। ਉਸ ਦੀ ਗ੍ਰਿਫ਼ਤਾਰੀ ਬਾਰੇ ਆਮ ਆਦਮੀ ਪਾਰਟੀ ਦੇ ਮੁਅੱਤਲ ਵਿਧਾਇਕ ਸੁਖ਼ਪਾਲ ਸਿੰਘ ਖਹਿਰਾ ਨੇ ਫੇਸਬੁੱਕ ਉੱਤੇ ਲਾਇਵ ਹੋ ਕੇ ਸਵਾਲ ਚੁੱਕੇ ਹਨ।

ਜੋਗਿੰਦਰ ਸਿੰਘ ਕਪੂਰਥਲਾ ਦੇ ਹਲਕਾ ਭੁਲੱਥ ਦੇ ਪਿੰਡ ਅਕਾਲਾ ਦਾ ਰਹਿਣ ਵਾਲਾ ਹੈ। ਸੁਖਪਾਲ ਸਿੰਘ ਖਹਿਰਾ ਇਸੇ ਹਲਕੇ ਦੇ ਵਿਧਾਇਕ ਹਨ ਅਤੇ ਉਨ੍ਹਾਂ ਜੋਗਿੰਦਰ ਸਿੰਘ ਗੁੱਜਰ ਦੇ ਘਰ ਵਿਚ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਪੁਲਿਸ ਵੱਲੋਂ ਲਗਾਏ ਗਏ ਇਲਜ਼ਾਮਾਂ ਉੱਤੇ ਸਵਾਲ ਚੁੱਕੇ।

BBC
  • ਕੋਰੋਨਾਵਾਇਰਸ : ਕਿਵੇਂ ਕਰਦਾ ਹੈ ਹਮਲਾ ਤੇ ਸਰੀਰ ''ਚ ਕੀ ਆਉਂਦੇ ਨੇ ਬਦਲਾਅ
  • ਕੋਰੋਨਾਵਾਇਰਸ ਦੇ ਲੱਛਣ : ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ
  • ਕੋਰੋਨਾਵਾਇਰਸ: ਅਮਰੀਕਾ ਦੇ ਮੈਡੀਕਲ ਖੇਤਰ ’ਚ ''ਪੰਜਾਬ ਮਾਡਲ'' ਦੀ ਚਰਚਾ ਕਿਉਂ

ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਮੀਡੀਆ ਲਈ ਜਾਰੀ ਬਿਆਨ ਵਿਚ ਕਿਹਾ ਗਿਆ ਸੀ, ਪੰਨੂੰ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਦੇਸ਼ਧ੍ਰੋਹ ਦੀਆਂ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ।

ਪੁਲਿਸ ਦਾ ਦਾਅਵਾ ਹੈ ਕਿ ਇਹ ਰਪਟਾਂ ਦਲਿਤ ਸੁਰਕਸ਼ਾ ਸੇਨਾ ਦੀ ਸ਼ਿਕਾਇਤ ਉੱਤੇ ਦਰਜ ਕੀਤੀਆਂ ਗਈਆਂ ਹਨ, ਜਿਸ ਮੁਤਾਬਕ ਸਿੱਖ ਫਾਰ ਜਸਟਿਸ ਨੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ। ਇਹ ਸ਼ਿਕਾਇਤ ਇੱਕ ਵੀਡੀਓ ਨੂੰ ਅਧਾਰ ਬਣਾ ਕੇ ਕੀਤੀ ਗਈ ਹੈ, ਜਿਸ ਵਿਚ ਪੰਨੂੰ ਤੇ ਉਨ੍ਹਾਂ ਦੇ ਸਾਥੀ ਭਾਰਤੀ ਸੰਵਿਧਾਨ ਦੀਆਂ ਕਾਪੀਆਂ ਅਤੇ ਕੌਮੀ ਝੰਡਾ ਲਹਿਰਾਉਂਦੇ ਜਲਾਉਂਦੇ ਦਿਖ ਰਹੇ ਹਨ।

ਪੁਲਿਸ ਦਾ ਦਾਅਵਾ ਹੈ ਕਿ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਪੰਨੂੰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ''ਅੱਤਵਾਦੀ'''' ਐਲਾਨਿਆ ਹੋਇਆ ਹੈ। ਇਨ੍ਹਾਂ ਖ਼ਿਲਾਫ਼ ਅੰਮ੍ਰਿਤਸਰ ਅਤੇ ਕਪੂਰਥਲਾ ਵਿਚ ਰਿਪੋਰਟਾਂ ਦਰਜ ਕੀਤੀਆਂ ਗਈਆਂ ਹਨ।

ਫਰਵਰੀ ਮਹੀਨੇ ਇਟਲੀ ਤੋਂ ਆਏ ਜੋਗਿੰਦਰ ਸਿੰਘ ਨੂੰ ਯੂਏਪੀਏ ਕੇਂਦਰੀ ਕਾਨੂੰਨ ਤਹਿਤ ਫੜ੍ਹਿਆ ਗਿਆ ਹੈ। ਉਨ੍ਹਾਂ ਉੱਤੇ ਪੰਜਾਬ ਵਿਚ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਦਾ ਇਲਜ਼ਾਮ ਹੈ।

ਪੁਲਿਸ ਦੇ ਬਿਆਨ ਮੁਤਾਬਕ ਜੋਗਿੰਦਰ ਸਿੰਘ ਗੁੱਜਰ ਪੰਨੂੰ ਦਾ ਸਰਗਰਮ ਸਾਥੀ ਹੈ। ਸਿੱਖ ਫਾਰ ਜਸਟਿਸ ਨੂੰ 10 ਜੂਨ 2019 ਦੀ ਜਨੇਵਾ ਕੰਨਵੈਨਸ਼ਨ ਮੌਕੇ ਹਾਜ਼ਰ ਸੀ। ਪੁਲਿਸ ਦਾ ਇਲਜ਼ਾਮ ਹੈ ਕਿ ਜੋਗਿੰਦਰ ਸਿੰਘ ਸਿੱਖ ਫਾਰ ਜਸਟਿਸ ਦੇ ਕਾਰਕੁਨਾਂ ਨੂੰ ਵਿੱਤੀ ਮਦਦ ਮੁਹੱਈਆ ਕਰਵਾਉਂਦਾ ਸੀ।

ਕੀ ਹਨ ਸੁਖਪਾਲ ਖਹਿਰਾ ਦੇ ਇਲਜ਼ਾਮ

ਉੱਧਰ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਜੋਗਿੰਦਰ ਸਿੰਘ ਗੁੱਜਰ, 18 ਸਾਲਾ ਤੋਂ ਰੋਜ਼ੀ ਰੋਟੀ ਲਈ ਇਟਲੀ ਰਹਿੰਦਾ ਹੈ। ਉਹ ਜ਼ਿਆਦਾ ਪੜ੍ਹਿਆ ਲਿਖਿਆ ਵੀ ਨਹੀਂ ਹੈ। ਉਸ ਬਜ਼ੁਰਗ ਹੈ ਅਤੇ ਦਿਲ ਦਾ ਮਰੀਜ਼ ਹੈ।

ਖਹਿਰਾ ਨੇ ਇਲਜ਼ਾਮ ਲਾਇਆ ਕਿ ਪੰਜਾਬ ਪੁਲਿਸ ਦੇ ਭੁਲੱਥ ਦੇ ਡੀਐਸਪੀ ਨੇ ਬਿਨਾਂ ਕਿਸੇ ਸ਼ਿਕਾਇਤ ਤੋਂ ਸਿਰਫ਼ ਸੂਤਰਾਂ ਦੇ ਹਵਾਲੇ ਨਾਲ ਰਪਟ ਦਰਜ ਕਰਕੇ ਜੋਗਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਖਹਿਰਾ ਦਾ ਦਾਅਵਾ ਹੈ ਕਿ ਪੁਲਿਸ ਕੇਂਦਰੀ ਏਜੰਸੀਆਂ ਦੇ ਇਸ਼ਾਰੇ ਉੱਤੇ ਕੰਮ ਕਰ ਰਹੀ ਹੈ ਅਤੇ ਜੋਗਿੰਦਰ ਸਿੰਘ ਨੂੰ ਮਿਲਣਾ ਵੀ ਸੌਖਾ ਨਹੀਂ ਹੈ। ਅਕਾਲਾ ਪਿੰਡ ਵਾਲਿਆਂ ਦੀ ਹਾਜ਼ਰੀ ਵਿਚ ਸੁਖਪਾਲ ਖਹਿਰਾ ਨੇ ਉਹ ਫੋਟੋਆਂ ਤੇ ਦਸਤਾਵੇਜ਼ ਵੀ ਦਿਖਾਏ ਜਿਨ੍ਹਾਂ ਨੂੰ ਜੋਗਿੰਦਰ ਸਿੰਘ ਦੀ ਗ੍ਰਿਫ਼ਤਾਰੀ ਦਾ ਅਧਾਰ ਬਣਾਏ ਜਾਣ ਦੀ ਗੱਲ ਕੀਤੀ ਜਾ ਰਹੀ ਹੈ।

ਸੁਖਪਾਲ ਖਹਿਰਾ ਨੇ ਆਪਣੇ ਫੇਸਬੁੱਕ ਲਾਈਵ ਵਿੱਚ ਜੋਗਿੰਦਰ ਸਿੰਘ ਗੁੱਜਰ ਉੱਤੇ ਲਗਾਏ ਗਏ ਤਿੰਨ ਮੁੱਖ ਇਲਾਜ਼ਾਮਾਂ ਦਾ ਜ਼ਿਕਰ ਕੀਤਾ ਹੈ। ਸੁਖਪਾਲ ਖਹਿਰਾ ਨੇ ਕਿਹਾ, "ਜਿਹੜੀ ਫੋਟੋ ਪੁਲਿਸ ਰਿਕਾਰਡ ਨਾਲ ਨੱਥੀ ਕੀਤੀ ਗਈ ਹੈ, ਉਹ 2019 ਦੀ ਜਨੇਵਾ ਕੰਨਵੈਸ਼ਨ ਦੱਸੀ ਜਾ ਰਹੀ ਹੈ, ਜਿੱਥੇ ਭਾਰਤ ਦਾ ਝੰਡਾ ਪਾੜਿਆ ਗਿਆ।"

ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਆਪ ਇਸ ਘਟਨਾ ਦੀ ਨਿਖੇਧੀ ਕਰਦੇ ਹਨ ਪਰ ਨਾਲ ਹੀ ਦਲੀਲ ਦਿੱਤੀ ਕਿ ਉੱਥੇ ਕਰੀਬ ਦੋ ਢਾਈ ਹਜ਼ਾਰ ਲੋਕ ਸ਼ਾਮਲ ਸਨ, ਪਰ ਫੋਟੋ ਵਿਚ ਜੋਗਿੰਦਰ ਸਿੰਘ ਹਾਜ਼ਰ ਨਹੀਂ ਹੈ।

ਸੁਖਪਾਲ ਖਹਿਰਾ ਨੇ ਅੱਗੇ ਕਿਹਾ, "ਦੂਜੀ ਤਸਵੀਰ ਇਟਲੀ ਦੇ ਗੁਰਦੁਆਰੇ ਦੀ ਹੈ, ਜਿੱਥੇ ਅਮਰੀਕਾ ਤੋਂ ਕੋਈ ਅਵਤਾਰ ਸਿੰਘ ਪੰਨੂੰ ਆਏ ਸਨ, ਉਨ੍ਹਾਂ ਨੂੰ ਸਿਰੋਪਾ ਦੇਣਾ , ਅਪਰਾਧ ਬਣਾਇਆ ਗਿਆ ਹੈ।"ਖਹਿਰਾ ਨੇ ਕਿਹਾ ਕਿ ਉਹ ਇਸ ਵਿਅਕਤੀ ਨੂੰ ਜਾਣਦੇ ਨਹੀਂ ਪਰ ਦੱਸਿਆ ਜਾ ਰਿਹਾ ਕਿ ਉਹ ਸਿੱਖ ਫਾਰ ਜਸਟਿਸ ਦੇ ਅਹੁਦੇਦਾਰ ਹਨ।

ਕੀ ਕਿਸੇ ਨੂੰ ਗੁਰਦੁਆਰੇ ਵਿਚ ਸਿਰੌਪਾ ਦੇਣਾ ਅਪਰਾਧ ਹੋ ਸਕਦਾ ਹੈ, ਇਹ ਸਵਾਲ ਖਹਿਰਾ ਨੇ ਖੜ੍ਹਾ ਕੀਤਾ ਹੈ।

-ਤੀਜੇ ਇਲਜ਼ਾਮ ਬਾਰੇ ਖਹਿਰਾ ਨੇ ਦੱਸਿਆ ਕਿ ਵੈਸਟਨ ਯੂਨੀਅਨ ਰਾਹੀ ਕਿਸੇ ਰਣ ਸਿੰਘ ਨੇ 15000 ਰੁਪਏ ਕਿਸੇ ਸੰਦੀਪ ਸਿੰਘ ਨੂੰ ਭੇਜੇ ਸਨ। ਇਹ ਜੋਗਿੰਦਰ ਸਿੰਘ ਦੇ ਅਕਾਊਟ ਵਿਚੋਂ ਨਹੀਂ ਦਿੱਤਾ ਗਿਆ, ਸਿਰਫ਼ ਇਸ ਰਸੀਦ ਦੀ ਫੋਟੋ ਕਾਪੀ ਜੋਗਿੰਦਰ ਸਿੰਘ ਦੇ ਫੋਨ ਵਿਚੋਂ ਮਿਲੀ ਹੈ।

ਕੀ ਹੈ ਸਿੱਖ ਫਾਰ ਜਸਟਿਸ

ਸਿੱਖ ਸੰਗਠਨ ਵੱਲੋਂ ਭਾਰਤੀ ਪੰਜਾਬ ਨੂੰ ਅਜ਼ਾਦ ਕਰਵਾਉਣ ਲਈ ਗ਼ੈਰ-ਸਰਕਾਰੀ ਰਾਏਸ਼ੁਮਾਰੀ (ਰੈਫਰੈਂਡਮ -2020) ਨਾਂ ਦੀ ਲਹਿਰ ਚਲਾਈ ਜਾ ਰਹੀ ਹੈ। ਇਹ ਸੰਗਠਨ ਖੁਦ ਨੂੰ ਮਨੁੱਖੀ ਅਧਿਕਾਰ ਸੰਗਠਨ ਦੱਸਦਾ ਹੈ, ਪਰ ਭਾਰਤ ਵਿਚ ਇਸ ਨੂੰ ਅੱਤਵਾਦੀ ਸੰਗਠਨ ਐਲਾਨਿਆ ਗਿਆ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸੰਗਠਨ ਨੂੰ ਅੱਤਵਾਦੀ ਤੇ ਵੱਖਵਾਦੀ ਗਰਦਾਨ ਕੇ ਭਾਰਤ ਦੀ ਅਖੰਡਤਾ ਲਈ ਖ਼ਤਰਾ ਦੱਸ ਚੁੱਕੇ ਹੁਨ।

ਅਮਰੀਕਾ ਸਣੇ ਕਈ ਹੋਰ ਮੁਲਕਾਂ ਵਿਚ ਸਰਗਰਮ ਜਥੇਬੰਦੀ ਸਿੱਖ ਫਾਰ ਜਸਟਿਸ ਦੇ ਲੰਬੇ ਸਮੇਂ ਤੋਂ ਐਲਾਨੇ ਪੰਜਾਬ ਰੈਂਫਰੈਂਡਮ-2020 ਦੇ 4 ਜੁਲਾਈ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਜਾਬ ਵਿਚ ਇਸ ਖ਼ਿਲਾਫ਼ ਸ਼ਿੰਕਜਾ ਕੱਸ ਦਿੱਤਾ ਗਿਆ ਹੈ।

BBC
  • ਕੋਰੋਨਾਵਾਇਰਸ ਨਾਲ ਜੰਗ ''ਚ ਆਰਟੀਫੀਸ਼ੀਅਲ ਇੰਟੈਲੀਜੈਂਸ ਕਿੰਨੀ ਕਾਰਗਰ ਹੋਵੇਗੀ
  • ਕੀ ਭਾਰਤ ਦੇ ਇਸ ਸੂਬੇ ''ਚ ਵੈਂਟੀਲੇਟਰ ਦੇ ਨਾਂ ''ਤੇ ਕੋਈ ਹੀ ਮਸ਼ੀਨਾਂ ਖ਼ਰੀਦੀਆਂ ਗਈਆਂ, ਪੰਜ ਸਵਾਲ ਵੀ ਉੱਠੇ
  • ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
  • ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ

BBC
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=D193fo-qtt4&t=10s

https://www.youtube.com/watch?v=9ZvZ8PayzuQ&t=8s

https://www.youtube.com/watch?v=U_LriNEIkfs&t=4s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''85693d5e-925c-429d-9410-4a3d63da4093'',''assetType'': ''STY'',''pageCounter'': ''punjabi.india.story.53300044.page'',''title'': ''SFJ ਦੇ ਕਾਰਕੁਨ ਹੋਣ ਦੇ ਇਲਜ਼ਾਮਾਂ ਹੇਠ ਜੋਗਿੰਦਰ ਗੁੱਜਰ ਦੀ ਗ੍ਰਿਫ਼ਤਾਰੀ ਬਾਰੇ ਖਹਿਰਾ ਨੇ ਚੁੱਕੇ 3 ਸਵਾਲ'',''author'': ''ਖੁਸ਼ਹਾਲ ਲਾਲੀ , ਰਵਿੰਦਰ ਸਿੰਘ ਰੌਬਿਨ'',''published'': ''2020-07-05T14:09:43Z'',''updated'': ''2020-07-05T14:09:43Z''});s_bbcws(''track'',''pageView'');