ਮੋਗਾ ਬੰਬ ਧਮਾਕਾ: ਪੁਲਿਸ ਨੇ ਫੜੇ ਤਿੰਨ ਮੁਲਜ਼ਮ, ਘਟਨਾ ਦੀ ਗੁੱਥੀ ਸੁਲਝਾਉਣ ਦਾ ਕੀਤਾ ਦਾਅਵਾ

07/04/2020 4:35:12 PM

ਬੀਤੇ ਮੰਗਲਵਾਰ ਨੂੰ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਬਾਘਾ ਪੁਰਾਣਾ ਵਿਖੇ ਹੋਏ ਬੰਬ ਧਮਾਕੇ ਮਾਮਲੇ ‘ਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਫੜਨ ਦਾ ਦਾਅਵਾ ਕੀਤਾ ਹੈ।

ਮੋਗਾ ਪੁਲਿਸ ਨੇ ਅੱਜ ਪ੍ਰੈਸ ਕਾਨਫਰੰਸ ਕਰਦਿਆਂ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ।

Click here to see the BBC interactive

ਮੋਗਾ ਪੁਲਿਸ ਦੇ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਰਾਜੂ ਅਤੇ ਅਜੇ ਦੋ ਭਰਾ ਹਨ। ਇਨ੍ਹਾਂ ਦੀ ਦੁਕਾਨ ‘ਤੇ ਸੰਦੀਪ ਸਿੰਘ ਬਰਗਰ ਬਣਾਉਣ ਦਾ ਕੰਮ ਕਰਦਾ ਸੀ।

“ਕੰਮ ਘੱਟ ਹੋਣ ਕਾਰਨ ਅਜੇ ਨੇ ਸੰਦੀਪ ਨੂੰ ਹਟਾ ਕੇ ਆਪਣੇ ਭਰਾ ਨੂੰ ਦੁਕਾਨ ‘ਚ ਰੱਖ ਲਿਆ। ਸੰਦੀਪ ਉਨ੍ਹਾਂ ਤੋਂ ਬਦਲਾ ਲੈਣਾ ਚਾਹੁੰਦਾ ਸੀ।”

ਉਨ੍ਹਾਂ ਅੱਗੇ ਦੱਸਿਆ ਕਿ ਅਜੇ ਅਤੇ ਰਾਜੂ ਨੂੰ ਆਪਣੇ ਰਸਤੇ ਵਿੱਚੋਂ ਹਟਾਉਣ ਲਈ ਸੰਦੀਪ ਨੇ ਇੰਟਰਨੈੱਟ ਦੀ ਸਹਾਇਤਾ ਨਾਲ ਆਪਣੇ ਦੋਸਤਾਂ ਨਾਲ ਮਿਲ ਕੇ ਬੰਬ ਤਿਆਰ ਕੀਤਾ ਸੀ।

ਐੱਸਐੱਸਪੀ ਮੁਤਾਬਕ, ਮੁਲਜ਼ਮ ਦੀ ਮੰਸ਼ਾ ਸੀ ਕਿ ਜਦੋਂ ਦੁਕਾਨ ਦਾ ਮਾਲਿਕ ਸ਼ਟਰ ਚੁੱਕੇਗਾ ਤਾਂ ਧਮਾਕਾ ਹੋਵੇਗਾ। ਪਰ ਅਜਿਹਾ ਨਾ ਹੋਇਆ।

ਇਹ ਵੀ ਪੜ੍ਹੋ

ਮੋਗਾ ਧਮਾਕਾ: ਬਾਘਾ ਪੁਰਾਣਾ ਦੇ ਪਾਰਸਲ ਬੰਬ ਧਮਾਕਾ ਮਾਮਲੇ ''ਚ ਨਵਾਂ ਮੋੜ

ਮੰਗਲਵਾਰ ਸ਼ਾਮ ਹੋਇਆ ਕੀ ਸੀ?

ਗੁਰਦੀਪ ਸਿੰਘ ਉਰਫ਼ ਸੋਨੂੰ ਤੇ ਉਸਦਾ ਚਾਚਾ ਛੋਟੂ ਰਾਮ, ਡੀਟੀਡੀਸੀ ਕੋਰੀਅਰ ਕੰਪਨੀ ਵਿੱਚ ਡਿਲੀਵਰੀ ਦਾ ਕੰਮ ਕਰਦੇ ਸੀ।

ਉਹ ਕੋਰੀਅਰ ਕੰਪਨੀ ਦੀ ਮੇਨ ਬ੍ਰਾਂਚ ਤੋਂ ਤਿੰਨ ਪਾਰਸਲ ਲੈ ਕੇ ਪਿੱਠੂ ਬੈਗ ਵਿੱਚ ਪਾ ਕੇ ਬਾਘਾ ਪੁਰਾਣਾ ਪਹੁੰਚੇ ਤਾਂ ਸੋਨੂੰ ਆਪਣੇ ਕੁਝ ਕਾਗਜ਼ ਫੋਟੋ ਸਟੇਟ ਕਰਵਾਉਣ ਲਈ ਇੱਕ ਦੁਕਾਨ ‘ਤੇ ਰੁਕਿਆ।

ਉਸ ਦਾ ਚਾਚਾ ਛੋਟੂ ਰਾਮ ਬੀੜੀ ਪੀਣ ਲਈ ਦੁਕਾਨ ਦੇ ਬਾਹਰ ਬੈਠ ਗਿਆ। ਬੈਠਦਿਆਂ ਹੀ ਉੱਥੇ ਬੰਬ ਧਮਾਕਾ ਹੋ ਗਿਆ।

ਧਮਾਕੇ ਦੀ ਆਵਾਜ਼ ਸੁਣਦਿਆਂ ਸੋਨੂ ਭੱਜ ਕੇ ਬਾਹਰ ਆਇਆ ਤਾਂ ਉਸ ਨੇ ਦੇਖਿਆ ਕਿ ਪਾਰਸਲ ਵਾਲਾ ਬੈਗ ਫਟ ਗਿਆ ਸੀ ਅਤੇ ਉਸ ਦਾ ਚਾਚਾ ਜ਼ਖ਼ਮੀ ਹੋ ਗਿਆ ਸੀ। ਛੋਟੂ ਰਾਮ ਦੀ ਬਾਂਹ ‘ਤੇ ਕਾਫੀ ਸੱਟਾਂ ਲੱਗੀਆਂ ਸਨ। 

BBC
  • ਕੋਰੋਨਾਵਾਇਰਸ ਨਾਲ ਜੰਗ ''ਚ ਆਰਟੀਫੀਸ਼ੀਅਲ ਇੰਟੈਲੀਜੈਂਸ ਕਿੰਨੀ ਕਾਰਗਰ ਹੋਵੇਗੀ
  • ਕੀ ਭਾਰਤ ਦੇ ਇਸ ਸੂਬੇ ''ਚ ਵੈਂਟੀਲੇਟਰ ਦੇ ਨਾਂ ''ਤੇ ਕੋਈ ਹੀ ਮਸ਼ੀਨਾਂ ਖ਼ਰੀਦੀਆਂ ਗਈਆਂ, ਪੰਜ ਸਵਾਲ ਵੀ ਉੱਠੇ
  • ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
  • ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ

BBC
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=D193fo-qtt4&t=10s

https://www.youtube.com/watch?v=9ZvZ8PayzuQ&t=8s

https://www.youtube.com/watch?v=U_LriNEIkfs&t=4s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''fde519f2-9529-4708-8056-740f0756edcd'',''assetType'': ''STY'',''pageCounter'': ''punjabi.india.story.53291076.page'',''title'': ''ਮੋਗਾ ਬੰਬ ਧਮਾਕਾ: ਪੁਲਿਸ ਨੇ ਫੜੇ ਤਿੰਨ ਮੁਲਜ਼ਮ, ਘਟਨਾ ਦੀ ਗੁੱਥੀ ਸੁਲਝਾਉਣ ਦਾ ਕੀਤਾ ਦਾਅਵਾ'',''author'': ''ਸੁਰਿੰਦਰ ਮਾਨ'',''published'': ''2020-07-04T11:03:16Z'',''updated'': ''2020-07-04T11:03:16Z''});s_bbcws(''track'',''pageView'');