ਕੋਰੋਨਾਵਾਇਰਸ: ਭਵਿੱਖ ਵਿੱਚ ਕੰਮਕਾਜ ਦੇ ਤੌਰ ਤਰੀਕਿਆਂ ''''ਚ ਇਹ ਬਦਲਾਅ ਆ ਸਕਦੇ ਹਨ

07/04/2020 8:20:11 AM

ਪੂਰਵੀ ਸ਼ਾਹ ਮਾਰਚ 2020 ਯਾਨਿ ਜਦੋਂ ਦਾ ਲੌਕਡਾਊਨ ਫੇਸ 1 ਸ਼ੁਰੂ ਹੋਇਆ ਸੀ, ਉਦੋਂ ਤੋਂ ਘਰੋਂ ਦਫ਼ਤਰ ਦਾ ਕੰਮ ਕਰ ਰਹੀ ਹੈ।

ਉਹ ਪੇਸ਼ੇ ਵੱਜੋਂ ਇੱਕ ਪਬਲਿਕ ਰਿਲੇਸ਼ਨ ਪ੍ਰੋਫੈਸ਼ਨਲ ਹੈ ਅਤੇ ਉਸ ਦੇ ਦੋ ਛੋਟੇ ਬੱਚੇ ਹਨ। ਸ਼ਾਹ ਨੇ ਹਮੇਸ਼ਾ ਹੀ ਆਪਣੇ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ''ਚ ਸੰਤੁਲਨ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ।

"ਇਸ ''ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਘਰੋਂ ਕੰਮ ਕਰਨਾ ਕਈ ਵਾਰ ਬਹੁਤ ਮੁਸ਼ਕਲ ਹੁੰਦਾ ਹੈ ਪਰ ਹੁਣ ਮੈਨੂੰ ਇਸ ਦੀ ਆਦਤ ਜਿਹੀ ਪੈ ਗਈ ਹੈ।"

ਪੂਰਵੀ ਨੇ ਘਰ ਦੇ ਇੱਕ ਕੋਨੇ ''ਚ ਮੇਜ, ਪ੍ਰਿੰਟਰ ਅਤੇ ਇੰਟਰਨੈੱਟ ਦੀ ਸਹੂਲਤ ਇੱਕ ਛੋਟਾ ਜਿਹਾ ਦਫ਼ਤਰ ਬਣਾ ਲਿਆ ਹੈ।

ਇਹ ਵੀ ਪੜ੍ਹੋ-

  • ਕੋਰੋਨਾਵਾਇਰਸ : ਕਿਵੇਂ ਕਰਦਾ ਹੈ ਹਮਲਾ ਤੇ ਸਰੀਰ ''ਚ ਕੀ ਆਉਂਦੇ ਨੇ ਬਦਲਾਅ
  • ਕੋਰੋਨਾਵਾਇਰਸ ਦੇ ਲੱਛਣ : ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ
  • ਕੋਰੋਨਾਵਾਇਰਸ: ਅਮਰੀਕਾ ਦੇ ਮੈਡੀਕਲ ਖੇਤਰ ’ਚ ''ਪੰਜਾਬ ਮਾਡਲ'' ਦੀ ਚਰਚਾ ਕਿਉਂ

ਉਸ ਦਾ ਕਹਿਣਾ ਹੈ ਕਿ ਇੱਕ ਵਾਰ ਜਦੋਂ ਸਥਿਤੀ ਕੁਝ ਠੀਕ ਹੋ ਜਾਵੇਗੀ ਤਾਂ ਉਹ ਕਿਸੇ ਸਹਿਕਾਰੀ ਸਥਾਨ ਤੋਂ ਆਪਣੇ ਦਫ਼ਤਰ ਦਾ ਕੰਮ ਕਰਨਾ ਸ਼ੁਰੂ ਕਰ ਦੇਵੇਗੀ।

"ਮੈਂ ਵਾਪਸ ਦਫ਼ਤਰ ਤੋਂ ਕੰਮ ਨਹੀਂ ਕਰਨਾ ਚਾਹੁੰਦੀ ਹਾਂ ਕਿਉਂ ਘਰ ਤੋਂ ਦਫ਼ਤਰ ਦੀ ਦੂਰੀ ਬਹੁਤ ਜ਼ਿਆਦਾ ਹੈ ਪਰ ਮੈਂ ਘਰੋਂ ਵੀ ਕੰਮ ਨਹੀਂ ਕਰਨਾ ਚਾਹੁੰਦੀ। ਆਪਣੇ ਕੰਮ ਪ੍ਰਤੀ ਵਧੇਰੇ ਸਮਰਪਿਤ ਹੋਣ ਲਈ ਮੈਂ ਜਗ੍ਹਾ ਬਦਲਣ ਦੀ ਲੋੜ ਹੈ।"

ਘਰੋਂ ਕੰਮ ਕਰਨਾ

ਬ੍ਰਾਂਡ ਸਲਾਹਕਾਰ ਹਰੀਸ਼ ਬਿਜੂਰ ਕਹਿੰਦੇ ਹਨ, "ਵੱਡੇ ਦਫ਼ਤਰਾਂ ਦੀਆਂ ਇਕਾਈਆਂ ਛੋਟੀਆਂ ਇਕਾਈਆਂ ''ਚ ਬਦਲ ਗਈਆਂ ਹਨ। ਲੋਕ ਹੁਣ ਪਿਓਨ ਵਰਗੀ ਮਨੁੱਖੀ ਮਦਦ ਤੋਂ ਬਿਨ੍ਹਾਂ ਹੀ ਜਿਊਣਾ ਸਿੱਖ ਗਏ ਹਨ, ਜੋ ਕਈਆਂ ਲਈ ਹੰਕਾਰ ਦਾ ਸਬੱਬ ਵੀ ਬਣ ਰਹੀ ਸੀ।"

ਲੌਕਡਾਊਨ ਕਰਕੇ ਲੋਕ ਆਪਣੇ ਘਰਾਂ ਅੰਦਰ ਹੀ ਬੰਦ ਹੋ ਕੇ ਰਹਿ ਗਏ ਸਨ ਅਤੇ ਉਹੀ ਉਨ੍ਹਾਂ ਧੁਰਾ ਬਣ ਗਿਆ।

ਬਿਜੂਰ ਅੱਗੇ ਕਹਿੰਦੇ ਹਨ, " ਹੁਣ ਲੋਕਾਂ ਨੂੰ ਦੋ ਮੋਬਾਈਲ ਫੋਨਾਂ ਦੀ ਜ਼ਰੂਰਤ ਹੈ ਤਾਂ ਜੋ ਨਿੱਜੀ ਅਤੇ ਪੇਸ਼ੇਵਰ ਦੋਵਾਂ ਜ਼ਿੰਦਗੀਆਂ ਲਈ ਅਲੱਗ-ਅਲੱਗ ਫੋਨ ਦੀ ਵਰਤੋਂ ਹੋ ਸਕੇ। ਉਨ੍ਹਾਂ ਨੂੰ ਵੱਡੇ ਘਰਾਂ ਦੀ ਜ਼ਰੂਰਤ ਹੈ ਤਾਂ ਜੋ ਦਫ਼ਤਰੀ ਕੰਮਕਾਜ਼ ਲਈ ਵੀ ਵੱਖਰੀ ਥਾਂ ਰੱਖੀ ਜਾ ਸਕੇ। ਪ੍ਰਿੰਟਰ ਅਤੇ ਹੋਰ ਦਫ਼ਤਰੀ ਸਮਾਨ, ਉਪਕਰਣਾਂ ਦੀ ਮੰਗ ਵੱਧ ਜਾਵੇਗੀ ਅਤੇ ਇਹ ਨਵਾਂ ਮਾਹੌਲ ਹੋਵੇਗਾ।"

ਮਸ਼ਹੂਰ ਫਰਨੀਚਰ ਬ੍ਰਾਂਡ ਗੋਦਰੇਜ ਇੰਟੀਰਿਓ ''ਚ ਕੰਮ ਕਰ ਰਹੇ ਸਮੀਰ ਜੋਸ਼ੀ ਨੇ ਦੱਸਿਆ ਕਿ ਭਾਰਤ ''ਚ ਜ਼ਿਆਦਾਤਰ ਘਰ ਛੋਟੇ ਹਨ ਅਤੇ ਇੱਥੇ ਵੱਖਰੇ ਦਫ਼ਤਰ ਦੀ ਵਿਵਸਥਾ ਕਰ ਪਾਉਣਾ ਸੰਭਵ ਨਹੀਂ ਹੈ।

ਉਨ੍ਹਾਂ ਅੱਗੇ ਕਿਹਾ, "ਸਾਡੀ ਵੈੱਬਸਾਈਟ ''ਤੇ ਕੁਰਸੀਆਂ ਦੀ ਖਰੀਦਦਾਰੀ ਲਈ 140% ਵੱਧ ਖੋਜ ਵੇਖਣ ਨੂੰ ਮਿਲੀ ਹੈ ਅਤੇ ਦੂਜਾ ਕੰਮਕਾਜੀ ਮੇਜ ਲਈ ਲੋਕਾਂ ਨੇ ਸਾਡੀ ਵੈਬਸਾਈਟ ''ਤੇ ਖੋਜ ਕੀਤੀ ਹੈ।"

ਇਸ ਲਈ ਗੋਦਰੇਜ਼ ਫਰਨੀਚਰ ਸਬੰਧੀ ਹੱਲ ਨੂੰ ਉਤਸ਼ਾਹਤ ਕਰ ਰਿਹਾ ਹੈ, ਜੋ ਕਿ ਘਰ ਦੇ ਦੂਜੇ ਫਰਨੀਚਰ ਨਾਲ ਅਸਾਨੀ ਨਾਲ ਮਿਲਾਇਆ ਜਾ ਸਕੇ।

ਇਸ ''ਚ ਇੰਟਰੈਕਟਿਵ ਗੰਦੇਦਾਰ ਸੋਫੇ, ਫੋਲਡ ਹੋਣ ਵਾਲੀ ਕੁਰਸੀ, ਫੋਲਡ ਹੋਣ ਵਾਲਾ ਮੇਜ, ਕੰਪਿਊਟਰ ਟੇਬਲ ਅਤੇ ਸਟੱਡੀ ਟੇਬਲ ਸ਼ਾਮਲ ਹੈ।

ਮਾਹਰਾਂ ਦਾ ਮੰਨਣਾ ਹੈ ਕਿ ਘਰੋਂ ਕੰਮ ਕਰਨਾ ਨਾ ਸਿਰਫ ਕਰਮਚਾਰੀਆਂ ਲਈ ਚੁਣੌਤੀਪੂਰਨ ਹੈ ਬਲਕਿ ਕੰਪਨੀਆਂ ਲਈ ਵੀ ਇਹ ਕਈ ਮੁਸ਼ਕਲਾ ਪੈਦਾ ਕਰਦਾ ਹੈ।

ਇੱਕ ਸਕਿਊਰਟੀ ਸੇਵਾ ਕੰਪਨੀ, ਸਕਿਊਰਟੈਕ ਦੇ ਸਹਿ ਸੰਸਥਾਪਕ ਪੰਕਿਤ ਦੇਸਾਈ ਕਹਿੰਦੇ ਹਨ, " ਘਰ ਤੋਂ ਕੰਮ ਕਰਨ ''ਚ ਸਭ ਤੋਂ ਵੱਡੀ ਚੁਣੌਤੀ ਇਹ ਯਕੀਨੀ ਬਣਾਉਣਾ ਹੈ ਕਿ ਕਰਮਚਾਰੀ ਬਿਨ੍ਹਾਂ ਕਿਸੇ ਮਨੁੱਖੀ ਦਖ਼ਲਅੰਦਾਜ਼ੀ ਦੇ ਆਪਣੇ ਕੰਮ ਨੂੰ ਪੂਰੀ ਤਨਦੇਹੀ ਨਾਲ ਮੁਕੰਮਲ ਕਰ ਸਕਣ।"

"ਇਸ ਤੋਂ ਇਲਾਵਾ ਜਦੋਂ ਤੁਸੀਂ ਕਿਸੇ ਹੋਰ ਦੇ ਡਾਟਾ ਨਾਲ ਕੰਮ ਕਰ ਰਹੇ ਹੋ ਤਾਂ ਅਜਿਹੀ ਸੂਰਤ ''ਚ ਸੁਰੱਖਿਆ ਨੇਮਾਂ ਨੂੰ ਧਿਆਨ ''ਚ ਰੱਖਣਾ ਵੀ ਵੱਡੀ ਚੁਣੌਤੀ ਹੁੰਦੀ ਹੈ।"

ਇਹ ਵੀ ਪੜ੍ਹੋ-

  • ਪਾਕਿਸਤਾਨ: ਸਿੱਖ ਪਰਿਵਾਰ ਦੇ 19 ਜੀਆਂ ਦੀ ਟਰੇਨ ਤੇ ਵੈਨ ਦੀ ਟੱਕਰ ''ਚ ਹੋਈ ਮੌਤ
  • ਪੀਐੱਮ ਮੋਦੀ ਨੇ ਲੇਹ ਵਿੱਚ ਕਿਹਾ ਗਲਵਾਨ ਘਾਟੀ ਸਾਡੀ ਹੈ, ਬਿਨਾਂ ਨਾਮ ਲਏ ਚੀਨ ਨੂੰ ਦਿੱਤੇ ਜਵਾਬ
  • ਸਰੋਜ ਖ਼ਾਨ ਦੀ ਡਾਂਸ ਕਰਨ ਦੀ ਆਦਤ ਤੋਂ ਪਰੇਸ਼ਾਨ ਮਾਂ ਜਦੋਂ ਉਨ੍ਹਾਂ ਨੂੰ ਡਾਕਟਰ ਕੋਲ ਲੈ ਕੇ ਗਏ

ਫੇਸਬੁੱਕ ਅਤੇ ਟੀਸੀਐਸ ਵਰਗੀਆਂ ਦਿੱਗਜ ਕੰਪਨੀਆਂ ਨੇ ਪਹਿਲਾਂ ਹੀ ਆਪਣੇ ਦਫ਼ਤਰ ''ਚ 30 ਤੋਂ 50% ਕਰਮਚਾਰੀਆਂ ਨਾਲ ਕੰਮ ਕਰਨ ਦੀ ਯੋਜਨਾ ''ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਇੱਕ ਵਾਰ ਕੰਪਨੀਆਂ ਵੱਲੋਂ ਸਹੀ ਬੁਨਿਆਦੀ ਢਾਂਚੇ ਦੀ ਸਥਾਪਨਾ ਤੋਂ ਬਾਅਦ ਅਗਲੇ 3-5 ਸਾਲਾਂ ''ਚ ਇੰਨ੍ਹਾਂ ਨਵੀਂਆਂ ਪ੍ਰਕ੍ਰਿਆਵਾਂ ਨੂੰ ਅਮਲ ''ਚ ਲਿਆਂਦਾ ਜਾਵੇਗਾ।

ਯੂਨੀਕੋਰਨ ਇੰਡੀਆ ਵੈਂਚਰਜ਼ ''ਚ ਮੈਨੇਜਿੰਗ ਭਾਗੀਦਾਰ ਭਾਸਕਰ ਮਜੂਮਦਾਰ ਨੇ ਕਿਹਾ, " ਇੱਕ ਵੱਡਾ ਬਦਲਾਅ ਜੋ ਕਿ ਅਸੀਂ ਆਉਣ ਵਾਲੇ ਸਮੇਂ ''ਚ ਵੇਖਾਂਗੇ, ਉਹ ਇਹ ਹੈ ਕਿ ਹਰ ਤਰ੍ਹਾਂ ਦੇ ਕਰਮਚਾਰੀਆਂ ਨੂੰ ਹਫ਼ਤੇ ''ਚ ਇੱਕ ਜਾਂ ਫਿਰ ਦੋ ਵਾਰ ਦਫ਼ਤਰ ਆਉਣ ਲਈ ਕਿਹਾ ਜਾਵੇਗਾ ਅਤੇ ਇਸ ਤਹਿਤ ਹੀ ਉਨ੍ਹਾਂ ਨੂੰ ਭੁਗਤਾਨ ਕੀਤਾ ਜਾਵੇਗਾ।"

ਕੰਮਕਾਜ਼ੀ ਥਾਵਂ ''ਤੇ ਬੁਨਿਆਦੀ ਬਦਲਾਅ

ਘਰ ਤੋਂ ਕੰਮ ਕਰਨ ਨਾਲ ਕੰਮ ਵਾਲੀ ਜਗ੍ਹਾ ''ਚ ਬੁਨਿਆਦੀ ਤਬਦੀਲੀਆਂ ਦਾ ਆਉਣਾ ਆਮ ਹੈ।

ਆਪਣੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਧਿਆਨ ''ਚ ਰੱਖਦਿਆਂ ਕੰਪਨੀਆਂ ਕੰਮ ਵਾਲੀ ਥਾਂ ''ਚ ਬੁਨਿਆਦੀ ਤਬਦੀਲੀਆਂ ਲਿਆਉਣ ਸਬੰਧੀ ਵਿਚਾਰ ਚਰਚਾ ਕਰ ਰਹੀਆਂ ਹਨ।ਭਾਵੇਂ ਕਿ ਇਹ ਬਦਲਾਵ ਘੱਟ ਸਮੇਂ ਲਈ ਹੀ ਕਿਉਂ ਨਾ ਹੋਣ।

ਇਹ ਮੌਜੂਦਾ ਸਹਿਯੋਗੀ ਜ਼ੋਨ ਬਣਾਉਣ ਦੀ ਧਾਰਨਾ ਦੇ ਬਿਲਕੁੱਲ ਉਲਟ ਹੈ, ਜੋ ਕਿ ਲੋਕਾਂ ਨੂੰ ਇੱਕ-ਦੂਜੇ ਦੇ ਨੇੜੇ ਲਿਆਉਂਦਾ ਹੈ।

ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਭਾਵੇਂ ਕਿ ਇਸ ਮਿਲ ਕੇ ਕੰਮ ਕਰਨ ਦੇ ਵਿਚਾਰ ''ਚ ਕੁਝ ਬਦਲਾਵ ਕੀਤੇ ਜਾ ਰਹੇ ਹਨ, ਪਰ ਇਹ ਵੀ ਸੱਚ ਹੈ ਕਿ ਆਪਸੀ ਸਹਿਯੋਗ ਅਤੇ ਮਿਲ ਕੇ ਕੰਮ ਕਰਨ ਦੀ ਧਾਰਨਾ ਅੱਜ ਵੀ ਮੌਜੂਦ ਹੈ।

ਅੰਤਰ ਸਿਰਫ ਇੰਨ੍ਹਾਂ ਹੈ ਕਿ ਜਿਸਮਾਨੀ ਸਹਿਯੋਗ ਦੀ ਥਾਂ ਹੁਣ ਡਿਜੀਟਲ ਸਹਿਯੋਗ ਉਪਕਰਣ ਲੈ ਲੈਣਗੇ।

ਇਸ ਲਈ ਕੰਪਨੀਆਂ ਨੂੰ ਵਧੇਰੇ ਵੀਡਿਓ ਕਾਨਫਰੰਸ ਰੂਮ ਬਣਾਉਣੇ ਪੈਣਗੇ। 6 ਫੁੱਟ ਸੋਸ਼ਲ ਦੂਰੀ ਦੇ ਨਿਯਮ ਦਾ ਮਤਲਬ ਹੈ ਕਿ ਸਾਰੇ ਦਫ਼ਤਰ ''ਚ ਲੋਕਾਂ ਦੀ ਆਮਦ ''ਚ ਵਾਧਾ ਹੋ ਸਕਦਾ ਹੈ।

ਗਲਾਸ ਵਰਗੇ ਧਾਤੂ ਤੋਂ ਬਣੀਆਂ ਵਸਤਾਂ ਦੀ ਵਰਤੋਂ ਵੱਧ ਸਕਦੀ ਹੈ, ਕਿਉਂਕਿ ਇੰਨ੍ਹਾਂ ਨੂੰ ਅਸਾਨੀ ਨਾਲ ਸਾਫ ਅਤੇ ਕੀਟਾਣੂ-ਮੁਕਤ ਕੀਤਾ ਜਾ ਸਕਦਾ ਹੈ। ਮੈਟੀਰੀਅਲ ਪਰਤ ਜੋ ਕਿ ਐਂਟੀ ਬੈਕਟੀਰੀਆ ਹੁੰਦੀ ਹੈ, ਉਸ ਨੂੰ ਵੀ ਤਰਜੀਹ ਦਿੱਤੀ ਜਾ ਸਕਦੀ ਹੈ।

ਖੇਤੀਬਾੜੀ

ਭਾਰਤ ''ਚ ਖੇਤੀਬਾੜੀ ਖੇਤਰ ''ਚ 50% ਲੋਕ ਕੰਮ ਕਰਦੇ ਹਨ ਅਤੇ ਕੁੱਲ ਘਰੇਲੂ ਉਤਪਾਦ ਦਾ 17% ਯੋਗਦਾਨ ਇਸ ਵੱਲੋਂ ਹੀ ਪੈਂਦਾ ਹੈ।

ਮੌਜੂਦਾ ਸਮੇਂ ਨੂੰ ਵੇਖਦਿਆਂ ਦੂਜੇ ਕਿੱਤਿਆਂ ਦੀ ਤਰ੍ਹਾਂ ਹੀ ਇਸ ''ਚ ਵੀ ਬਦਲਾਵ ਹੋ ਰਹੇ ਹਨ। ਕਿਸਾਨ ਮਿੱਟੀ ਦੀ ਉਪਜਾਊ ਸ਼ਕਤੀ ਟੈਸਟ ਕਰਨ ਅਤੇ ਖਾਦਾਂ ਵਰਗੀਆਂ ਖੇਤੀਬਾੜੀ ਲਾਗਤਾਂ ਤੱਕ ਪਹੁੰਚ ਕਰਨ ਲਈ ਤਕਨਾਲੋਜੀ ਦੀ ਵਰਤੋਂ ਕਰ ਰਹੇ ਹਨ ।

ਉਨੱਤੀ ਨਾਂਅ ਦੀ ਐਗਰੀਟੈੱਕ ਕੰਪਨੀ ਦੇ ਸਹਿ-ਸੰਸਥਾਪਕ ਅਮਿਤ ਸਿਨਹਾ ਦਾ ਕਹਿਣਾ ਹੈ, "ਇਸ ਤਕਨੀਕ ਨੂੰ ਪੂਰੀ ਤਰ੍ਹਾਂ ਨਾਲ ਅਪਣਾਉਣ ''ਚ ਘੱਟੋ-ਘੱਟ ਤਿੰਨ ਸਾਲ ਦਾ ਸਮਾਂ ਲੱਗ ਸਕਦਾ ਹੈ, ਪਰ ਮਹਾਂਮਾਰੀ ਦੇ ਦੌਰ ''ਚ ਇਸ ਨੂੰ ਅਪਣਾਉਣ ਦੀ ਪ੍ਰਕਿਰਿਆ ਇੰਨ੍ਹੀ ਤੇਜ਼ ਹੋ ਗਈ ਹੈ ਕਿ ਇਸ ਤਕਨੀਕ ਨੂੰ 6-8 ਮਹੀਨਿਆਂ ''ਚ ਹੀ ਅਪਣਾ ਲਿਆ ਜਾਵੇਗਾ।"

ਭਾਰਤੀ ਕਿਸਾਨ ਨਵੀਂ ਤਕਨੀਕ ਖਰੀਦਣ ਦੇ ਯੋਗ ਜਾਂ ਕਹਿ ਲਵੋ ਕਿ ਸਮਰੱਥ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਨੂੰ ਇਸ ਦੀ ਵਰਤੋਂ ਦੀ ਪੂਰੀ ਜਾਣਕਾਰੀ ਹੈ।

ਅਜਿਹੇ ਸਮੇਂ ''ਚ ਹੀ ਐਗਰੀਟੈੱਕ ਕੰਪਨੀਆਂ ਅੱਗੇ ਆਉਂਦੀਆਂ ਹਨ।ਉਹ ਕਿਸਾਨਾਂ ਅਤੇ ਵਿਚੋਲਿਆ ਨੂੰ ਇੱਕ ਮੰਚ ''ਤੇ ਇੱਕਠਾ ਕਰਦੇ ਹਨ।

ਮਿਸਾਲ ਦੇ ਤੌਰ ''ਤੇ ਇੱਕ ਕਿਸਾਨ ਵਾਢੀ ਲਈ ਟਰੈਕਟਰ ਕਿਰਾਏ ''ਤੇ ਲੈ ਸਕਦਾ ਹੈ ਅਤੇ ਉਹ ਵੀਡਿਓ ਕਾਨਫਰੰਸ ਰਾਹੀਂ ਕਿਸੇ ਮਾਹਰ ਨਾਲ ਗੱਲਬਾਤ ਵੀ ਕਰ ਸਕਦਾ ਹੈ।

ਕਿਸਾਨ ਖਾਦ ਦੀ ਗੁਣਵੱਤਾ ਅਤੇ ਮੀਂਹ ਦੀ ਭਵਿੱਖਬਾਣੀ ਲਈ ਕਿਰਾਏ ''ਤੇ ਲਈ ਤਕਨਾਲੋਜੀ ਅਤੇ ਦੂਜੇ ਯੰਤਰਾਂ ਦੀ ਵਰਤੋਂ ਕਰ ਸਕਦਾ ਹੈ। ਕਿਸਾਨ ਮਿਲ ਕੇ ਇੱਕ ਟਰੈਕਟਰ ਕਿਰਾਏ ''ਤੇ ਲੈ ਸਕਦੇ ਹਨ ਅਤੇ ਆਪਣੀ ਜ਼ਰੂਰਤ ਮੁਤਾਬਕ ਉਸ ਦੀ ਵਰਤੋਂ ਕਰ ਸਕਦੇ ਹਨ।

ਮਾਹਰ ਅਤੇ ਵਿਚੋਲੇ ਕਿਸਾਨਾਂ ਨੂੰ ਕਿਹੜੀ ਫਸਲ ਲਗਾਈ ਜਾਵੇ ਅਤੇ ਮੰਡੀ ਦੇ ਬੰਦ ਹੋਣ ਦੀ ਸੂਰਤੇਹਾਲ ''ਚ ਉਸ ਨੂੰ ਸਿੱਧੇ ਤੌਰ ''ਤੇ ਕਿਵੇਂ ਡੀਲਰ ਤੱਕ ਪਹੁੰਚਾਇਆ ਜਾਵੇ, ਇਸ ਸਬੰਧੀ ਸੁਝਾਅ ਵੀ ਦੇ ਸਕਦੇ ਹਨ।

ਮਾਹਰਾਂ ਦਾ ਮੰਨਣਾ ਹੈ ਕਿ ਖੇਤੀਬਾੜੀ ਦਾ ਭਵਿੱਖ ਤਕਨੀਕੀ ਪੱਖੋਂ ਮਜ਼ਬੂਤ ਹੋਵੇਗਾ, ਕਿਉਂਕਿ ਕਿਸਾਨਾਂ ਅਤੇ ਵਿਚੋਲਿਆਂ ਨੂੰ ਸਮਝ ਆ ਗਈ ਹੈ ਕਿ ਮਨੁੱਖਾਂ ਦੀ ਬਜਾਏ ਮਸ਼ੀਨਾਂ ਅਤੇ ਤਕਨੀਕ ਨਾਲ ਕੰਮ ਕਰਨਾ ਵਧੇਰੇ ਸੁਰੱਖਿਅਤ ਹੈ।

ਇਸ ਮਹਾਂਮਾਰੀ ਕਾਲ ਤੋਂ ਪਹਿਲਾਂ ਕਿਸਾਨ ਅਤੇ ਵਿਚੋਲੇ ਆਪਣੀ ਸਹੂਲਤ ਅਨੁਸਾਰ ਹੀ ਤਕਨੀਕ ਦੀ ਵਰਤੋਂ ਕਰਦੇ ਸਨ, ਪਰ ਹੁਣ ਉਨ੍ਹਾਂ ਨੂੰ ਇਸ ਦੀ ਅਹਿਮੀਅਤ ਦਾ ਗਿਆਨ ਹੋ ਗਿਆ ਹੈ।ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਇਹ ਸਮੇਂ ਦੀ ਅਸਲ ਮੰਗ ਹੈ।ਇਸ ਪੂਰੀ ਪ੍ਰਕ੍ਰਿਆ ''ਚ ਸਸਤੇ ਡਾਟਾ ਪਲਾਨ ਅਤੇ ਸਮਾਰਟਫੋਨਾਂ ਦੀ ਉਪਲੱਬਧਤਾ ਬਹੁਤ ਮਹੱਤਵਪੂਰਣ ਹੈ।

ਨੌਕਰੀਆਂ ''ਚ ਬਦਲ

ਦੁਨੀਆ ਭਰ ਦੀਆਂ ਕੰਪਨੀਆਂ ਨਵੇਂ ਕਾਰੋਬਾਰੀ ਮਾਡਲਾਂ ਨੂੰ ਅਮਲ ''ਚ ਲਿਆਉਣ ਸਬੰਧੀ ਵਿਚਾਰ ਕਰ ਰਹੀਆਂ ਹਨ। ਕੋਵਿਡ ਤੋਂ ਬਾਅਦ ਦੇ ਸਮੇਂ ''ਚ, ਕੁੱਝ ਨੌਕਰੀਆਂ ਪਹਿਲਾਂ ਹੀ ਖ਼ਤਮ ਹੋ ਚੁੱਕੀਆਂ ਹਨ।

ਇਸ ਲਈ ਨਵੀਆਂ ਨੌਕਰੀਆਂ ਪੈਦਾ ਕਰਨ ਦੀ ਜ਼ਰੂਰਤ ਸਭ ਤੋਂ ਉਪਰ ਹੋਵੇਗੀ।

2017 ''ਚ ਮੈਕਕਿਨਸੀ ਗਲੋਬਲ ਇੰਸਟੀਚਿਊਟ ਨੇ ਅਨੁਮਾਨ ਲਗਾਇਆ ਸੀ ਕਿ ਵਿਸ਼ਵ ਵਿਆਪੀ ਕਾਰਜ ਬਲ ਦੇ 14% ਲੋਕਾਂ ਨੂੰ ਆਪਣੇ ਕਿੱਤਿਆਂ ਨੂੰ ਬਦਲਣਾ ਪਵੇਗਾ ਅਤੇ 2030 ਤੱਕ ਨਵੇਂ ਹੁਨਰ ਹਾਸਲ ਕਰਨੇ ਹੋਣਗੇ।

ਹੁਣ ਮਹਾਂਮਾਰੀ ਨੇ ਇਸ ਨੂੰ ਇੱਕ ਹੋਰ ਵਧੇਰੇ ਜ਼ਰੂਰੀ ਮੁੱਦਾ ਬਣਾ ਦਿੱਤਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਸ ਨਵੇਂ ਦੌਰ ''ਚ ਫ੍ਰੀਲਾਂਸ ਵਰਕ ਵਧੇਰੇ ਉਭਰ ਕੇ ਸਾਹਮਣੇ ਆਵੇਗਾ।

ਗਿਗ ਆਰਥਿਕਤਾ ਵਧੇਰੇ ਮਜ਼ਬੂਤ ਹੋਵੇਗੀ ਅਤੇ ਇਸ ਦੌਰ ''ਚ ਖੁਦ ਨੂੰ ਸਮਰੱਥ ਬਣਾਉਣ ਲਈ ਕਈ ਆਪਣੀਆਂ ਨੌਕਰੀਆਂ ''ਚ ਬਦਲਾਵ ਕਰਨਗੇ।

ਇਸ ਨਵੇਂ ਦੌਰ ''ਚ "ਸ਼ੈਫ ਆਨ ਕਾਲ" ਵਰਗੇ ਨਵੇਂ ਕਿੱਤੇ ਹਕੀਕਤ ਬਣ ਜਾਣਗੇ ਕਿਉਂਕਿ ਇਸ ਸਮੇਂ ਲੋਕ ਰੈਸਟੋਰੈਂਟ ''ਚ ਜਾ ਕੇ ਖਾਣ ''ਚ ਪਰਹੇਜ਼ ਕਰ ਰਹੇ ਹਨ, ਪਰ ਉਹ ਰੈਸਟੋਰੈਂਟ ਵਰਗੇ ਖਾਣੇ ਦਾ ਸੁਆਦ ਵੀ ਲੈਣਾ ਚਾਹੁੰਦੇ ਹਨ।

ਹੱਜਾਮ, ਘਰ ਦੀ ਸਫਾਈ ਕਰਨ ਵਾਲੇ, ਫਿਜ਼ੀਕਲ ਥੈਰੇਪਿਸਟ, ਅਥਲੈਟਿਕ ਟ੍ਰੇਨਰ, ਸੇਵਾਦਾਰ ਅਤੇ ਕੈਸ਼ੀਅਰ, ਕੋਰੀਓਗ੍ਰਾਫਰ, ਅਦਾਕਾਰ ਆਦਿ ਸਮੇਤ ਜਿੰਨ੍ਹਾਂ ਧੰਦਿਆਂ ''ਚ ਗਾਹਕਾਂ ਨਾਲ ਸਿੱਧਾ ਸੰਪਰਕ ਕਾਇਮ ਹੁੰਦਾ ਹੈ, ਉਨ੍ਹਾਂ ਨੂੰ ਇਸ ਮਹਾਂਮਾਰੀ ''ਚ ਵਧੇਰੇ ਅਸੁਰੱਖਿਅਤ ਮੰਨਿਆ ਜਾ ਰਿਹਾ ਹੈ।

ਜਿਸ ਕਰਕੇ ਲੋਕ ਆਪੋ ਆਪਣੇ ਧੰਦਿਆਂ ਨੂੰ ਬਦਲ ਰਹੇ ਹਨ ।ਅਸੀਂ ਵੇਖਿਆ ਹੈ ਕਿ ਬਹੁਤ ਸਾਰੀਆਂ ਨੌਕਰੀਆਂ ਡਿਜੀਟਲ ਮੰਚ ''ਤੇ ਆ ਗਈਆਂ ਹਨ।

ਉਦਾਹਰਣ ਦੇ ਤੌਰ ''ਤੇ ਯੋਗਾ, ਡਾਂਸ ਅਤੇ ਸੰਗੀਤ ਦੇ ਅਧਿਆਪਕਾਂ ਵੱਲੋਂ ਆਪਣੇ ਗਾਹਕਾਂ ਲਈ ਆਨਲਾਈਨ ਕਲਾਸਾਂ ਅਤੇ ਲਾਈਵ ਸਟਰੀਮਿੰਗ ਵੀਡੀਓ ਕਲਾਸਾਂ ਦਾ ਬੰਦੋਬਸਤ ਕੀਤਾ ਜਾ ਰਿਹਾ ਹੈ।

ਕੁਝ ਐਚਆਰ ਪੇਸ਼ੇਵਰਾਂ ਦਾ ਕਹਿਣਾ ਹੈ ਕਿ ਕਲਾਊਡ ਕੰਪਿਊਟਿੰਗ, ਬਣਾਵਟੀ ਬੌਧਿਕਤਾ, ਮਸ਼ੀਨ ਲਰਨਿੰਗ ਅਤੇ ਸਾਈਬਰ ਸੁਰੱਖਿਆ ਹੁਨਰ ਲਈ ਆਉਣ ਵਾਲੇ ਸਮੇਂ ''ਚ ਵਧੇਰੇ ਡਾਟਾ ਇੰਜੀਨਿਅਰਾਂ, ਡਾਟਾ ਵਿਸ਼ਲੇਸ਼ਕਾਂ ਅਤੇ ਡਾਟਾ ਵਿਗਿਆਨੀਆਂ ਦੀ ਲੋੜ ਹੋਵੇਗੀ।

ਅਸੀਂ ਵੀ ਉਨ੍ਹਾਂ ਹੀ ਮੁਲਾਜ਼ਮਾਂ ਨੂੰ ਹੀ ਨੌਕਰੀਆਂ ਪੇਸ਼ ਕਰਾਂਗੇ ਜੋ ਕਿ ਬਣਾਵਟੀ ਬੌਧਿਕਤਾ ਤੋਂ ਜਾਣੂ ਅਤੇ ਵਧੇਰੇ ਦਬਾਅ ਝੱਲਣ ਦੇ ਸਮਰੱਥ ਹੋਣਗੇ।

ਰੋਬੋਟਿਕਸ ਅਤੇ ਸਵੈਚਲਿਤ ਯੰਤਰ

ਭਾਰਤ ਸਾਲ 2011 ਤੋਂ ਰੋਬੋਟਾਂ ''ਤੇ ਕੰਮ ਕਰ ਰਿਹਾ ਹੈ ਅਤੇ ਹੁਣ ਇਸ ਮਹਾਂਮਾਰੀ ਨੇ ਇਸ ਨਵੀਨਤਾ ਨੂੰ ਬਹੁਤ ਉਤਸ਼ਾਹਿਤ ਕੀਤਾ ਹੈ। ਹੋਟਲਾਂ, ਮਾਲ, ਹਸਪਤਾਲਾਂ ਅਤੇ ਘਰਾਂ ''ਚ ਰੋਜ਼ਮਰਾ ਦੇ ਕੰਮਾਂ, ਜਿਸ ''ਚ ਬੂਹੇ ਬਾਰੀਆਂ ਦੀ ਸਾਫ ਸਫਾਈ, ਲਾਅਨ ''ਚ ਵਾਧੂ ਘਾਹ ਦੀ ਕਟਾਈ ਆਦਿ ਨੂੰ ਪੂਰਾ ਕਰਨ ਲਈ ਰੋਬੋਟਾਂ ਦੀ ਭਾਲ ਕੀਤੀ ਜਾ ਰਹੀ ਹੈ।

ਮਿਲਾਗਰੋਅ ਰੋਬੋਟਸ ਦੇ ਸੰਸਥਾਪਕ ਰਾਜੀਵ ਕਾਰਵਲ ਨੇ ਕਿਹਾ, "ਅਜਿਹੇ ਰੋਬੋਟਾਂ ਦੀ ਮੰਗ ''ਚ 1000-2000% ਵਾਧਾ ਹੋਇਆ ਹੈ। ਹੁਣ ਉੱਚ ਪੱਧਰੀ ਨੌਕਰੀਆਂ ਹੀ ਮਨੁੱਖੀ ਵਰਗ ਦੇ ਹਿੱਸੇ ਆਉਣਗੀਆਂ ਅਤੇ ਸਾਫ ਸਫਾਈ ਵਰਗਾ ਕੰਮ ਰੋਬੋਟਾਂ ਵੱਲੋਂ ਹੀ ਕੀਤਾ ਜਾਵੇਗਾ।"

ਉਨ੍ਹਾਂ ਦੇ ਦੋ ਨਵੇਂ ਰੋਬੋਟਾਂ ਮਿਲਾਗ੍ਰੋਅ ਆਈਮੈਪ 9 ਅਤੇ ਹਿਊਮਨਾਈਡ ਈਐਲਐਫ ਦੀ ਵਰਤੋਂ ਦਿੱਲੀ ਦੇ ਏਮਜ਼ ਵਿਖੇ ਸਤ੍ਹਾ ਨੂੰ ਰੁਗਾਣੂ ਮੁਕਤ ਕਰਨ ਲਈ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਫੋਰਟੀਜ਼, ਅਪੋਲੋ ਅਤੇ ਮੈਕਸ ਨੂੰ ਵੀ ਇਹ ਰੋਬੋਟ ਦਿੱਤੇ ਹਨ।

ਕਈ ਕੰਪਨੀਆਂ ਨੇ ਆਪਣੇ ਸਮੁੱਚੇ ਨਿਰਮਾਣ ਖੇਤਰ ਨੂੰ ਸਵੈਚਾਲਿਤ ਸੈਟਅੱਪ ''ਚ ਤਬਦੀਲ ਕਰਨ ਦਾ ਕਾਰਜ ਸ਼ੁਰੂ ਕਰ ਦਿੱਤਾ ਹੈ।

ਇਸ ਨਾਲ ਉਨ੍ਹਾਂ ਦਾ ਨਿਰਮਾਣ ਅਮਲਾ ਵਧੇਰੇ ਵਧੀਆ ਢੰਗ ਨਾਲ ਆਪਣੇ ਕਾਰਜਾਂ ਨੂੰ ਮੁਕੰਮਲ ਕਰੇਗਾ ਅਤੇ ਛੋਟੇ ਕੰਮਾਂ ਨੂੰ ਮਸ਼ੀਨ ''ਤੇ ਛੱਡ ਦਿੱਤਾ ਜਾਵੇਗਾ।

ਇੱਥੋਂ ਤੱਕ ਕਿ ਰੀਅਲ ਅਸਟੇਟ ਦੇ ਡੀਲਰਾਂ ਨੇ ਰਿਹਾਇਸ਼ੀ ਅਤੇ ਵਪਾਰਕ ਦੋਵਾਂ ਜਾਇਦਾਦਾਂ ਦੇ ਵਿਲੱਖਣ ਦ੍ਰਿਸ਼ਟੀਕੋਣ ਨੂੰ ਵਿਖਾਉਣ ਲਈ ਡਰੋਨ ਕੈਮਰਿਆਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-

  • ਕੋਰੋਨਾਵਾਇਰਸ ਮਗਰੋਂ ਧਾਰਮਿਕ ਗਤੀਵਿਧੀਆਂ ''ਚ ਇਹ ਬਦਲਾਅ ਆ ਸਕਦੇ ਹਨ
  • ਕੋਰੋਨਾਵਾਇਰਸ ਮਗਰੋਂ ਧਾਰਮਿਕ ਗਤੀਵਿਧੀਆਂ ''ਚ ਇਹ ਬਦਲਾਅ ਆ ਸਕਦੇ ਹਨ

ਨਿਗਰਾਨੀ

ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਘਰੋਂ ਕੰਮ ਕਰਨ ਨੂੰ ਬਹੁਤ ਹੀ ਘੱਟ ਲਾਭਕਾਰੀ ਮੰਨਿਆਂ ਜਾਂਦਾ ਹੈ।

ਜ਼ਿਆਦਾਤਰ ਮੈਨੇਜਰਾਂ ਦਾ ਮੰਨਣਾ ਹੈ ਕਿ ਕੰਮ ਨੂੰ ਕੁਸ਼ਲਤਾ ਅਤੇ ਸਹੀ ਤਰੀਕੇ ਨਾਲ ਕਰਨ ਲਈ ਕਰਮਾਚਾਰੀਆਂ ਨੂੰ ਕਈ ਘੰਟਿਆਂ ਤੱਕ ਦਫ਼ਤਰ ''ਚ ਬੈਠਣ ਦੀ ਜ਼ਰੂਰਤ ਹੁੰਦੀ ਹੈ।

ਕੋਵਿਡ ਕਾਲ ਤੋਂ ਬਾਅਦ ਪ੍ਰਬੰਧਕਾਂ ਅਤੇ ਉਨ੍ਹਾਂ ਦੇ ਮੁਲਾਜ਼ਮਾਂ ਵਿਚਾਲੇ ਇਸ ਵਿਚਾਰ ਦੀ ਪਰਖ ਵੀ ਹੋਵੇਗੀ।

ਗਾਰਟਨਰ ਨੇ ਦੱਸਿਆ ਕਿ ਲਗਭਗ 74% ਸੀਐਫਓ ਆਪਣੇ ਕੁੱਝ ਕਰਮਚਾਰੀਆਂ ਤੋਂ ਉਮੀਦ ਕਰਦੇ ਹਨ, ਜੋ ਕਿ ਮਹਾਂਮਾਰੀ ਕਰਕੇ ਆਪਣੇ ਘਰਾਂ ਤੋਂ ਕੰਮ ਕਰਨ ਲਈ ਮਜਬੂਰ ਸਨ, ਉਹ ਮਹਾਂਮਾਰੀ ਤੋਂ ਬਾਅਦ ਵੀ ਉੱਥੋਂ ਹੀ ਕੰਮ ਕਰ ਸਕਦੇ ਹਨ।

ਇੰਨ੍ਹਾਂ ਕਰਮਚਾਰੀਆਂ ਦੇ ਕੰਮ ''ਤੇ ਨਜ਼ਰ ਰੱਖਣ ਲਈ ਕੰਪਨੀਆਂ ਹੁਣ ਮੋਬਾਈਲ ਡਿਵਾਈਸ ਮੈਨੇਜਮੈਂਟ (ਐਮਡੀਐਮ) ਵਰਗੇ ਸਾਫਟਵੇਅਰ ''ਚ ਨਿਵੇਸ਼ ਕਰ ਰਹੀਆਂ ਹਨ।

ਸਾਈਬਰ ਸੁਰੱਖਿਆ ਕੰਪਨੀ ਇਨਫੀਸੈਕ ਦੇ ਸੀਈਓ ਵਿਨੋਦ ਸੇਨਥਿਲ ਨੇ ਟਾਈਮਜ਼ ਆਫ਼ ਇੰਡੀਆ ਨੂੰ ਦੱਸਿਆ, "ਇਹ ਇੱਕ ਪਹਿਲਾਂ ਤੋਂ ਨਿਰਮਿਤ ਟਰੈਕਿੰਗ ਪ੍ਰਣਾਲੀ ਹੈ ਜੋ ਕਿ ਡਾਟਾ ਰੀਡ ਕਰ ਸਕਦੀ ਹੈ, ਲੈਪਟਾਪ ਸਕਰੀਨ ਸ਼ੇਅਰ ਕਰ ਸਕਦੀ ਹੈ ਅਤੇ ਸੰਵੇਦਨਸ਼ੀਲ ਜਾਣਕਾਰੀ ਨੂੰ ਦੂਰ ਤੋਂ ਹੀ ਹਟਾ ਸਕਦੀ ਹੈ।

ਬਦਲਾਵ ਦੇ ਇਸ ਨਵੇਂ ਦੌਰ ''ਚ ਸਾਈਬਰ ਸੁਰੱਖਿਆ ਕੰਪਨੀ ਇੱਕ ਸਾਫਟਵੇਅਰ ''ਚ ਮੁਹਾਰਤ ਰੱਖਦੀ ਹੈ, ਜੋ ਕਿ ਪ੍ਰਬੰਧਕਾਂ ਨੂੰ ਆਪਣੇ ਕਰਮਚਾਰੀਆਂ ਦੀ ਕੀਬੋਰਡ ਗਤੀਵਿਧੀ ਤੋਂ ਐਪ ਦੀ ਵਰਤੋਂ ਤੱਕ ਸਭ ਦੀ ਨਿਗਰਾਨੀ ਕਰਨ ਦੀ ਪ੍ਰਵਾਨਗੀ ਦਿੰਦਾ ਹੈ।

ਇਹ ਰਿਪੋਰਟ ਹਰ ਦਸ ਮਿੰਟ ''ਚ ਤਿਆਰ ਹੁੰਦੀ ਹੈ ਜਿਸ ''ਚ ਕਰਮਚਾਰੀਆਂ ਦੀਆਂ ਹਰ ਗਤੀਵਿਧੀਆਂ ਦੀ ਵੈਬਕੈਮ ਰਾਹੀਂ ਖਿੱਚੀਆਂ ਫੋਟੋਆਂ ਵੀ ਸ਼ਾਮਲ ਹੁੰਦੀਆਂ ਹਨ।

ਵਰਕ ਐਨਾਲਿਟਿਕਸ, ਡਸਟਰੈਕ, ਕੁਮਰਾਨ, ਆਈਮੋਨੀਟੈਂਡ ਟਰਮਾਇੰਡ ਵਰਗੀਆਂ ਹੋਰ ਕੰਪਨੀਆਂ ''ਚ ਵੀ ਇਸੇ ਤਰ੍ਹਾਂ ਦੇ ਹੀ ਸਾਫਟਵੇਅਰ ਦੀ ਮੰਗ ''ਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ।

ਇੱਕ ਆਈਟੀ ਪੇਸ਼ੇਵਰ ਨੇ ਆਪਣਾ ਨਾਂਅ ਸਾਹਮਣੇ ਨਾ ਆਉਣ ਦੀ ਸ਼ਰਤ ''ਤੇ ਬੀਬੀਸੀ ਨੂੰ ਦੱਸਿਆ, "ਮੇਰੇ ਮੈਨੇਜਰ ਨੂੰ ਪਤਾ ਹੈ ਕਿ ਮੈਂ ਕਿੰਨ੍ਹੀ ਵਾਰ ਬਾਥਰੂਮ ਜਾਣ ਲਈ ਉਠਿਆ ਹਾਂ।ਮੈਂ ਇਸ ਸਥਿਤੀ ''ਚ ਆਪਣੇ ਆਪ ਨੂੰ ਸੁਖਾਵਾਂ ਮਹਿਸੂਸ ਨਹੀਂ ਕਰਦਾ ਹਾਂ।"

ਕੁੱਝ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਹਿਦਾਇਤ ਕੀਤੀ ਹੈ ਕਿ ਦਫ਼ਤਰ ਦਾ ਕੰਮ ਕਰਦਿਆਂ ਉਹ ਆਪਣੇ ਵੈਬ ਕੈਮਰੇ ਚਾਲੂ ਰੱਖਣਗੇ, ਪਰ ਇਹ ਕਰਮਚਾਰੀ ਦੀ ਨਿੱਜੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਾ ਹੈ।

ਪਰ ਆਮ ਤੌਰ ''ਤੇ ਵੱਖ-ਵੱਖ ਉਦਯੋਗਾਂ ''ਚ ਕੰਮ ਕਰ ਰਹੇ ਕਾਮਿਆਂ, ਮੁਲਾਜ਼ਮਾਂ ਨੇ ਇਸ ਤੱਥ ਨਾਲ ਖੁਦ ਨੂੰ ਤਿਆਰ ਕਰ ਲਿਆ ਹੈ ਕਿ ਇਹ ਨਵਾਂ ਬਦਲਾਵ ਉਨ੍ਹਾਂ ਲਈ ਸਕਾਰਾਤਮਕ ਮਾਹੌਲ ਪੈਦਾ ਕਰੇਗਾ।

BBC
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=D193fo-qtt4&t=10s

https://www.youtube.com/watch?v=9ZvZ8PayzuQ&t=8s

https://www.youtube.com/watch?v=U_LriNEIkfs&t=4s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7677d368-ab21-4a3f-9a35-c7bfd0a6330b'',''assetType'': ''STY'',''pageCounter'': ''punjabi.india.story.53285603.page'',''title'': ''ਕੋਰੋਨਾਵਾਇਰਸ: ਭਵਿੱਖ ਵਿੱਚ ਕੰਮਕਾਜ ਦੇ ਤੌਰ ਤਰੀਕਿਆਂ \''ਚ ਇਹ ਬਦਲਾਅ ਆ ਸਕਦੇ ਹਨ'',''author'': ''ਨਿਧੀ ਰਾਏ ਤੇ ਨਿਕਿਤਾ ਮਧਾਨੀ'',''published'': ''2020-07-04T02:46:39Z'',''updated'': ''2020-07-04T02:46:39Z''});s_bbcws(''track'',''pageView'');