ਕੋਰੋਨਾਵਾਇਰਸ ਮਰੀਜ਼ਾਂ ਦੇ ਘਰ ''''ਚ ਏਕਾਂਤਵਾਸ ਬਾਰੇ ਜਾਣੋ ਕੀ ਹਨ ਨਵੀਆਂ ਹਦਾਇਤਾਂ: 5 ਅਹਿਮ ਖ਼ਬਰਾਂ

07/04/2020 7:20:11 AM

Getty Images
ਇੱਕ ਸਿਹਤ ਵਰਕਰ ਵਿਅਕਤੀ ਦਾ ਤਾਪਮਾਨ ਲੈਂਦੀ ਹੋਈ

ਕੇਂਦਰ ਸਰਕਾਰ ਵੱਲੋਂ ਘੱਟ/ ਸ਼ੁਰੂਆਤੀ ਲੱਛਣ ਅਤੇ ਬਿਨ੍ਹਾਂ ਲੱਛਣਾਂ ਵਾਲੇ ਮਰੀਜ਼ਾਂ ਲਈ ਘਰ ''ਚ ਹੀ ਏਕਾਂਤਵਾਸ ਕਰਨ ਲਈ ਸੋਧੇ ਹੋਏ ਦਿਸ਼ਾ ਨਿਦੇਸ਼ ਜਾਰੀ ਕੀਤੇ ਗਏ ਹਨ।

ਮਰੀਜ਼ਾਂ ਨੂੰ ਮੈਡੀਕਲੀ ਬਹੁਤ ਹੀ ਹਲਕੇ/ਘੱਟ/ਦਰਮਿਆਨੇ ਜਾਂ ਫਿਰ ਗੰਭੀਰ ਲੱਛਣਾਂ ਦੇ ਵਰਗ ਵੱਜੋਂ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ ਅਤੇ ਇੰਨ੍ਹਾਂ ਨੂੰ ਕ੍ਰਮਵਾਰ

(1) ਕੋਵਿਡ ਕੇਅਰ ਸੈਂਟਰ, (2) ਸਮਰਪਿਤ ਕੋਵਿਡ ਸਿਹਤ ਸੈਂਟਰ ਜਾਂ (3) ਸਮਰਪਿਤ ਕੋਵਿਡ ਹਸਪਤਾਲ ''ਚ ਭਰਤੀ ਕਰਵਾਉਣਾ ਚਾਹੀਦਾ ਹੈ।

ਆਪਣੀ ਸਿਹਕ ਨਾਲ ਜੁੜੀ ਇਹ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

Click here to see the BBC interactive
BBC
  • ਕੋਰੋਨਾਵਾਇਰਸ : ਕਿਵੇਂ ਕਰਦਾ ਹੈ ਹਮਲਾ ਤੇ ਸਰੀਰ ''ਚ ਕੀ ਆਉਂਦੇ ਨੇ ਬਦਲਾਅ
  • ਕੋਰੋਨਾਵਾਇਰਸ ਦੇ ਲੱਛਣ : ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ
  • ਕੋਰੋਨਾਵਾਇਰਸ: ਅਮਰੀਕਾ ਦੇ ਮੈਡੀਕਲ ਖੇਤਰ ’ਚ ''ਪੰਜਾਬ ਮਾਡਲ'' ਦੀ ਚਰਚਾ ਕਿਉਂ

ਪਾਕਿਸਤਾਨ: ਟਰੇਨ ਤੇ ਵੈਨ ਦੀ ਟੱਕਰ ''22 ਦੀ ਹੋਈ ਮੌਤ

ਰੇਲਗੱਡੀ ਅਤੇ ਵੈਨ ਦੀ ਟੱਕਰ ਕਾਰਨ ਹੋਏ ਹਾਦਸੇ ਵਿੱਚ ਇੱਕ ਸਿੱਖ ਪਰਿਵਾਰ ਦੇ 22 ਜੀਆਂ ਦੀ ਮੌਤ ਹੋ ਗਈ ਹੈ।

ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸ਼ੇਖੂਪੁਰਾ ਰੇਲਵੇ ਕ੍ਰਾਸਿੰਗ ''ਤੇ ਸ਼ਾਹ ਹੁਸੈਨ ਐਕਪ੍ਰੈਸ ਅਤੇ ਵੈਨ ਵਿਚਾਲੇ ਟੱਕਰ ਹੋਈ।

ਪਾਕਿਸਤਾਨ ਰੇਲਵੇ ਦੇ ਬੁਲਾਰੇ ਮੁਤਾਬਕ ਹਾਦਸਾ ਦੁਪਹਿਰੇ ਕਰੀਬ 1.30 ਵਜੇ ਫ਼ਾਰੂਕਾਬਾਦ ਨੇੜੇ ਵਾਪਰਿਆ ਜਿਸ ਵਿੱਚ 22 ਲੋਕਾਂ ਦੀ ਮੌਤ ਹੋ ਗਈ ਹੈ।

ਮਰਨ ਵਾਲਿਆਂ ਵਿੱਚ ਵੈਨ ਦਾ ਡਰਾਈਵਰ ਤੇ ਉਸ ਦਾ ਇੱਕ ਸਹਾਇਕ ਵੀ ਸ਼ਾਮਲ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ ਦੌਰਾਨ ਕਿਵੇਂ ਗਰੀਬਾਂ ਦੀਆਂ ਨੌਕਰੀਆਂ ਗਈਆਂ ਤੇ ਅਮੀਰਾਂ ਦੀ ਬਚਤ ਵਧ ਗਈ
  • ਪੰਜਾਬ ''ਚ ਸਕੂਲ ਫੀਸਾਂ ਬਾਰੇ ਹਾਈ ਕੋਰਟ ਦੇ ਹੁਕਮ ਮਗਰੋਂ ਮਾਪਿਆਂ ਕੋਲ ਕੀ ਰਾਹ ਬਚਿਆ
  • ਸੋਸ਼ਲ ਮੀਡੀਆ ''ਤੇ ਲੋਕਾਂ ਦੀ ਮਾਯੂਸੀ ਦਾ ਫਾਇਦਾ ਕਿਵੇਂ ਚੁੱਕ ਰਹੇ ''ਜ਼ਹਿਰ ਦੇ ਵਪਾਰੀ''

ਪੀਐੱਮ ਮੋਦੀ,‘ਗਲਵਾਨ ਘਾਟੀ ਸਾਡੀ ਹੈ’, ਬਿਨਾਂ ਨਾਮ ਲਏ ਚੀਨ ਨੂੰ ਦਿੱਤੇ ਜਵਾਬ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੇਹ ਦੇ ਨਿੰਮੋ ਵਿੱਚ ਭਾਰਤੀ ਫੌਜ ਦੇ ਜਵਾਨਾਂ ਨੂੰ ਸੰਬੋਧਨ ਕੀਤਾ।

ਉਨ੍ਹਾਂ ਨੇ ਇਸ ਦੌਰਾਨ ਕਿਹਾ ਹੈ ਕਿ ਗਲਵਾਨ ਘਾਟੀ ਸਾਡੀ ਹੈ। ਹਾਲਾਂਕਿ ਚੀਨ ਦੇ ਵਿਦੇਸ਼ ਮੰਤਰਾਲੇ ਨੇ 15 ਜੂਨ ਨੂੰ ਗਲਵਾਨ ਘਾਟੀ ਵਿੱਚ ਹੋਈ ਹਿੰਸਕ ਝੜਪ ਤੋਂ ਬਾਅਦ ਕਿਹਾ ਸੀ ਕਿ ਗਲਵਾਨ ਘਾਟੀ ਚੀਨ ਦੇ ਕਾਬੂ ਵਿੱਚ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੇਹ ਵਿੱਚ ਜਵਾਨਾਂ ਨੂੰ ਸੰਬੋਧ ਕਰਦਿਆਂ ਹੋਇਆ ਚੀਨ ਦਾ ਨਾਮ ਲਏ ਬਿਨਾਂ ਕਿਹਾ ਕਿ ਵਿਸਥਾਰਵਾਦ ਦਾ ਯੁੱਗ ਖ਼ਤਮ ਹੋ ਚੁੱਕਿਆ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ

COVAXIN : ਕੋਰੋਨਾਵਾਇਰਸ ਦੇ ਟੀਕੇ ਦਾ ਭਾਰਤ ਵਿਚ ਹੋਣ ਜਾ ਰਿਹਾ ਮਨੁੱਖੀ ਟਰਾਇਲ

Getty Images
ਮਾਹਰਾਂ ਦਾ ਕਹਿਣਾ ਹੈ ਕਿ ਇਹ ਇਕ ਵੱਡਾ ਵਿਗਿਆਨਕ ਕਾਰਨਾਮਾ ਹੋਵੇਗਾ ਪਰ ਇਸਦੀ ਕੋਈ ਗਰੰਟੀ ਨਹੀਂ ਹੈ ਕਿ ਇਹ ਕੰਮ ਕਰੇਗੀ

ਭਾਰਤ ਵਿਚ ਜੁਲਾਈ ''ਚ ਸਥਾਨਕ ਤੌਰ ''ਤੇ ਬਣੇ ਕੋਰੋਨਾਵਾਇਰਸ ਵੈਕਸੀਨ ਨਾਲ ਵਲੰਟੀਅਰਾਂ ਦਾ ਟੀਕਾਕਰਨ ਕੀਤਾ ਜਾਵੇਗਾ।

ਹੈਦਰਾਬਾਦ ਸਥਿਤ ਫਰਮ ਭਾਰਤ ਬਾਇਓਟੈਕ ਦੁਆਰਾ ਕੀਤੇ ਜਾ ਰਹੇ ਟਰਾਇਲ਼ ਵਜੋਂ ਕੁਝ ਮਰੀਜਾਂ ਨੂੰ ਟੀਕਾ ਲਗਾਇਆ ਜਾਵੇਗਾ।

ਪਸ਼ੂਆਂ ਤੇ ਕੀਤੇ ਗਏ ਟੈਸਟ ਤੋਂ ਪਤਾ ਲੱਗਦਾ ਹੈ ਕਿ ਟੀਕਾ ਸੁਰੱਖਿਅਤ ਹੈ ਅਤੇ ਇਮਿਉਨਿਟੀ ਦਾ ਪ੍ਰਭਾਵਸ਼ਾਲੀ ਪ੍ਰਤੀਕਰਮ ਪੈਦਾ ਕਰਦਾ ਹੈ।

ਪੂਰੀ ਖ਼ਬਰ ਲਈ ਕਲਿਕ ਕਰੋ।

ਸਰੋਜ ਖ਼ਾਨ: ਪਾਕਿਸਤਾਨ ਤੋਂ ਆਇਆ ਪਰਿਵਾਰ ਤੇ ਮੁੰਬਈ ''ਚ ਚਾਈਲਡ ਆਰਟਿਸਟ ਵਜੋਂ ਮਿਲਿਆ ਕੰਮ

BBC
ਸਰੋਜ ਖਾਨ ਦੀ 3 ਜੁਲਾਈ ਨੂੰ ਮੁੰਬਈ ਵਿੱਚ ਮੌਤ ਹੋ ਗਈ

ਇੱਕ ਅਜਿਹੀ ਇੰਡਸਟਰੀ ਜਿੱਥੇ ਹਰ ਹਫ਼ਤੇ ਨਵੇਂ ਸਿਤਾਰੇ ਬਣਦੇ ਹਨ ਅਤੇ ਉਨ੍ਹਾਂ ਸਿਤਾਰਿਆਂ ਦਾ ਬਣਨਾ ਵਿਗੜਣਾ ਨਾ ਸਿਰਫ਼ ਉਨ੍ਹਾਂ ਦੀ ਐਕਟਿੰਗ ਦੀ ਕਾਬਲੀਅਤ ’ਤੇ ਨਿਰਭਰ ਕਰਦਾ ਹੈ, ਸਗੋਂ ਇਸ ਗੱਲ ’ਤੇ ਵੀ ਕਰਦਾ ਹੈ ਕਿ ਉਸ ’ਤੇ ਕਿੰਨੇ ਗਾਣੇ ਫਿਲਮਾਏ ਗਏ ਹਨ ਅਤੇ ਉਹ ਕਿੰਨਾ ਬਿਹਤਰ ਨਚਦੇ ਹਨ।

ਅਜਿਹੀ ਫਿਲਮ ਇੰਡਸਟਰੀ ਦੀ ਮਾਸਟਰ ਜੀ ਸੀ ਡਾਂਸ ਮਾਸਟਰ ਸਰੋਜ ਖਾਨ। ਸਰੋਜ ਖਾਨ ਦੀ 3 ਜੁਲਾਈ ਨੂੰ ਮੁੰਬਈ ਵਿੱਚ ਮੌਤ ਹੋ ਗਈ।

ਸਰੋਜ ਖਾਨ ਉਹ ਡਾਂਸ ਮਾਸਟਰ ਸੀ ਜਿਨ੍ਹਾਂ ਨੇ ਸਾਧਨਾ ਤੋਂ ਲੈ ਕੇ ਆਲੀਆ ਭੱਟ ਨੂੰ ਆਪਣੇ ਇਸ਼ਾਰਿਆਂ ''ਤੇ ਨਚਾਇਆ ਸੀ।

ਫਿਲਮਾਂ ਵਿੱਚ ਉਨ੍ਹਾਂ ਦੇ ਯੋਗਦਾਨ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਰੋਜ ਖਾਨ ਨੇ 70 ਵਿਆਂ ਤੋਂ ਹੁਣ ਤੱਕ ਹਿੰਦੀ ਸਿਨੇਮਾ ਨੂੰ ਇੱਕ ਤੋਂ ਇੱਕ ਵਧੀਆ ਗਾਣੇ ਦਿੱਤੇ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ

ਇਹ ਵੀ ਪੜ੍ਹੋ- ਸਰੋਜ ਖ਼ਾਨ ਦੀ ਡਾਂਸ ਕਰਨ ਦੀ ਆਦਤ ਤੋਂ ਪਰੇਸ਼ਾਨ ਮਾਂ ਜਦੋਂ ਉਨ੍ਹਾਂ ਨੂੰ ਡਾਕਟਰ ਕੋਲ ਲੈ ਕੇ ਗਏ

BBC
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=D193fo-qtt4&t=10s

https://www.youtube.com/watch?v=9ZvZ8PayzuQ&t=8s

https://www.youtube.com/watch?v=U_LriNEIkfs&t=4s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1125a222-6b4b-4c6f-826d-610baefb0bc8'',''assetType'': ''STY'',''pageCounter'': ''punjabi.india.story.53288526.page'',''title'': ''ਕੋਰੋਨਾਵਾਇਰਸ ਮਰੀਜ਼ਾਂ ਦੇ ਘਰ \''ਚ ਏਕਾਂਤਵਾਸ ਬਾਰੇ ਜਾਣੋ ਕੀ ਹਨ ਨਵੀਆਂ ਹਦਾਇਤਾਂ: 5 ਅਹਿਮ ਖ਼ਬਰਾਂ'',''published'': ''2020-07-04T01:36:16Z'',''updated'': ''2020-07-04T01:36:16Z''});s_bbcws(''track'',''pageView'');