ਯੂਪੀ ਦੇ ਕਾਨਪੁਰ ਵਿੱਚ ਬਦਮਾਸ਼ਾਂ ਨਾਲ ਐਨਕਾਊਂਟਰ ''''ਚ ਡੀਐਸਪੀ ਸਣੇ 8 ਪੁਲਿਸ ਵਾਲਿਆਂ ਦੀ ਮੌਤ

07/03/2020 8:50:08 AM

ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਦੇਰ ਰਾਤ ਨੂੰ ਸ਼ਾਤਰ ਬਦਮਾਸ਼ਾਂ ਨੂੰ ਫੜਨ ਪਹੁੰਚੀ ਪੁਲਿਸ ਪਾਰਟੀ ਉੱਪਰ ਹੋਏ ਅੰਨ੍ਹੇਵਾਹ ਫਾਇਰਿੰਗ ਵਿੱਚ ਇੱਕ ਡੀਐੱਸਪੀ ਸਮੇਤ ਅੱਠ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ।

ਮੁਕਾਬਲੇ ਵਿੱਚ ਕਈ ਪੁਲਿਸ ਮੁਲਾਜ਼ਮ ਜਖ਼ਮੀ ਵੀ ਹੋਏ ਹਨ। ਘਟਨਾ ਵਾਲੀ ਥਾਂ ਤੇ ਪੁਲਿਸ ਦੀ ਤੈਨਾਤੀ ਵਧਾ ਦਿੱਤੀ ਗਈ ਹੈ।

ਉੱਤਰ ਪ੍ਰਦੇਸ਼ ਦੇ ਡੀਜੀਪੀ ਹਿਤੇਸ਼ ਚੰਦਰ ਅਵਸਥੀ ਨੇ ਦੱਸਿਆ, “ਕਾਨਪੁਰ ਵਿੱਚ ਇੱਕ ਸ਼ਾਤਰ ਮੁਲਜ਼ਮ ਅਤੇ ਹਿਸਟਰੀਸ਼ੀਟਰ ਵਿਕਾਸ ਦੂਬੇ ਲਈ ਛਾਪਾ ਮਾਰਨ ਲਈ ਪੁਲਿਸ਼ ਥਾਣਾ ਚੌਬੇਪੁਰ ਦੇ ਇਲਾਕੇ ਵਿੱਚ ਗਈ ਸੀ। ਪੁਲਿਸ ਨੂੰ ਰੋਕਣ ਲਈ ਉਨ੍ਹਾਂ ਨੇ ਪਹਿਲਾਂ ਹੀ ਜੇਸੀਬੀ ਲਾ ਕੇ ਰਾਹ ਰੋਕਿਆ ਹੋਇਆ ਸੀ।“

“ਪੁਲਿਸ ਪਾਰਟੀ ਦੇ ਪਹੁੰਚਦਿਆਂ ਹੀ ਬਦਮਾਸ਼ਾਂ ਨੇ ਛੱਤਾਂ ਉੱਪਰੋਂ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ ਵਿੱਚ 8 ਜਣੇ ਸ਼ਹੀਦ ਹੋ ਗਏ। ਇਸ ਵਿੱਚ ਵਿੱਚ ਡਿਪਟੀ ਐੱਸਪੀ ਦੇਵੇਂਦਰ ਮਿਸ਼ਰਾ, ਤਿੰਨ ਸਬ ਇੰਸਪੈਕਟਰ ਅਤੇ ਚਾਰ ਕਾਂਸਟੇਬਲ ਹਨ। ਏਡੀਜੀ ਮੌਕੇ ''ਤੇ ਪਹੁੰਚ ਰਹੇ ਹਨ। ਐੱਸਐੱਸਪੀ ਅਤੇ ਆਈਜੀ ਮੌਕੇ ਤੇ ਮੌਜੂਦ ਹਨ। ਕਾਨਪੁਰ ਫੌਰੈਂਸਿਕ ਟੀਮ ਜਾਂਚ ਕਰ ਰਹੀ ਹੈ। ਐੱਸਟੀਐੱਫ਼ ਵੀ ਲਾ ਦਿੱਤੀ ਗਈ ਹੈ।”

https://twitter.com/ANINewsUP/status/1278871115029495809

ਜ਼ਖਮੀ ਪੁਲਿਸ ਵਾਲਿਆਂ ਨੂੰ ਕਾਨਪੁਰ ਦੇ ਰੀਜੈਂਸੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਘਟਨਾ ਦੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''560837d0-80a1-41a8-840f-740de9e7a5cc'',''assetType'': ''STY'',''pageCounter'': ''punjabi.india.story.53274488.page'',''title'': ''ਯੂਪੀ ਦੇ ਕਾਨਪੁਰ ਵਿੱਚ ਬਦਮਾਸ਼ਾਂ ਨਾਲ ਐਨਕਾਊਂਟਰ \''ਚ ਡੀਐਸਪੀ ਸਣੇ 8 ਪੁਲਿਸ ਵਾਲਿਆਂ ਦੀ ਮੌਤ'',''published'': ''2020-07-03T03:06:42Z'',''updated'': ''2020-07-03T03:15:16Z''});s_bbcws(''track'',''pageView'');