ਕੋਰੋਨਾਵਾਇਰਸ: ਰੋਗੀ ਤੋਂ ਤੁਹਾਡੇ ਤੱਕ ਕਿੰਨੀ ਦੇਰ ''''ਚ ਪੁੱਜ ਸਕਦਾ ਹੈ ਵਾਇਰਸ - 5 ਅਹਿਮ ਖ਼ਬਰਾਂ

07/03/2020 8:20:07 AM

getty images
ਦੁਨੀਆਂ ਭਰ ਦੇ ਸਿਹਤ ਵਰਕਰ ਇਸ ਲੜਾਈ ਵਿੱਚ ਸਭ ਤੋਂ ਮੁਹਰੇ ਹਨ ਅਤੇ ਖ਼ਤਰਾ ਵੀ ਸਭ ਤੋਂ ਵੱਧ ਉਨ੍ਹਾਂ ਨੂੰ ਹੈ

ਕੋਰੋਨਾਵਾਇਰਸ ਦੇ ਕਹਿਰ ਨੇ ਦੁਨੀਆਂ ਦਾ ਆਰਥਿਕ ਤੇ ਸਮਾਜਿਕ ਢਾਂਚਾ ਢਹਿ ਢੇਰੀ ਕਰ ਦਿੱਤਾ ਹੈ। ਲੋਕਲ ਪ੍ਰਸ਼ਾਸ਼ਨ ਤੋਂ ਲੈ ਕੇ ਵਿਸ਼ਵ ਸਿਹਤ ਸੰਗਠਨ ਤੱਕ ਦਿਸ਼ਾ ਨਿਰਦੇਸ਼ ਜਾਰੀ ਕਰ ਰਹੇ ਹਨ।

ਕੋਈ ਕਹਿ ਰਿਹਾ ਮਾਸਕ ਪਾਏ ਬਿਨਾਂ ਬਾਹਰ ਨਾ ਨਿਕਲੋ, ਕੋਈ ਕਹਿ ਰਿਹਾ ਕਿਸੇ ਨਾਲ ਹੱਥ ਨਾ ਮਿਲਾਓ ਤੇ ਕੋਈ 20 ਸੈਕਿੰਡ ਤੱਕ ਹੱਥ ਧੋਣ ਦੀ ਸਲਾਹ ਦੇ ਰਿਹਾ ਹੈ।

ਸਵਾਲ ਇਹ ਹੈ ਕਿ ਕਿਸੇ ਚੀਜ਼ ਨੂੰ ਛੂਹਣ ਨਾਲ ਕੋਰੋਨਾ ਅੱਗੇ ਫੈਲਦਾ ਹੈ, ਇਹ ਕਿਸੇ ਵੀ ਚੀਜ਼ ਉੱਤੇ ਕਿੰਨੀ ਦੇਰ ਜਿਊਂਦਾ ਰਹਿ ਸਕਦਾ ਹੈ।

ਵਾਇਰਸ ਇੱਕ ਸ਼ਖਸ ਤੋਂ ਦੂਜੇ ਸ਼ਖਸ ਤੱਕ ਕਿੰਨੀ ਦੇਰ ਵਿੱਚ ਪਹੁੰਚਦਾ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ ਦੌਰਾਨ ਕਿਵੇਂ ਗਰੀਬਾਂ ਦੀਆਂ ਨੌਕਰੀਆਂ ਗਈਆਂ ਤੇ ਅਮੀਰਾਂ ਦੀ ਬਚਤ ਵਧ ਗਈ
  • ਪੰਜਾਬ ''ਚ ਸਕੂਲ ਫੀਸਾਂ ਬਾਰੇ ਹਾਈ ਕੋਰਟ ਦੇ ਹੁਕਮ ਮਗਰੋਂ ਮਾਪਿਆਂ ਕੋਲ ਕੀ ਰਾਹ ਬਚਿਆ
  • ਸੋਸ਼ਲ ਮੀਡੀਆ ''ਤੇ ਲੋਕਾਂ ਦੀ ਮਾਯੂਸੀ ਦਾ ਫਾਇਦਾ ਕਿਵੇਂ ਚੁੱਕ ਰਹੇ ''ਜ਼ਹਿਰ ਦੇ ਵਪਾਰੀ''

ਬਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫ਼ਰ ਸਰੋਜ ਖ਼ਾਨ ਨਹੀਂ ਰਹੇ

BBC
ਉਨ੍ਹਾਂ ਦਾ ਕੋਵਿਡ-19 ਦਾ ਟੈਸਟ ਕਰਵਇਆ ਗਿਆ ਜਿਸ ਦਾ ਨਤੀਜਾ ਨੈਗਿਟਿਵ ਆਇਆ

ਬਾਲੀਵੁੱਡ ਦੇ ਮਸ਼ਹੂਰ ਕੋਰੀਓਗਰਾਫ਼ਰ ਸਰੋਜ ਖ਼ਾਨ ਦਾ ਸ਼ੁੱਕਰਵਾਰ ਤੜਕੇ ਦਿਲ ਦਾ ਦੌਰਾ ਪੈਣ ਨਾਲ ਮੁੰਬਈ ਦੇ ਇੱਕ ਹਸਪਤਾਨ ਵਿੱਚ ਦੇਹਾਂਤ ਹੋ ਗਿਆ। ਉਹ 71 ਸਾਲਾਂ ਦੇ ਸਨ।

ਸਰੋਜ ਖ਼ਾਨ ਨੂੰ 22 ਜੂਨ ਨੂੰ ਬਾਂਦਰਾ ਦੇ ਗੁਰੂ ਨਾਨਕ ਹਸਪਤਾਲ ਵਿੱਚ ਭਰਤੀ ਕਰਨਵਾਇ ਗਿਆ ਸੀ। ਜਿੱਥੇ ਪਹਿਲਾਂ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਦੇਖਿਆ ਗਿਆ ਪਰ ਬਾਅਦ ਵਿੱਚ ਵੀਰਵਾਰ ਅੱਧੀ ਰਾਤ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ ਅਤੇ ਸਵੇਰ ਤੱਕ ਉਹ ਇਸ ਜਹਾਨ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੀ ਬੇਟੀ ਨੇ ਕੀਤੀ

ਹਸਪਤਾਲ ਵਿੱਚ ਭਰਤੀ ਕਰਨ ਤੋਂ ਬਾਅਦ ਉਨ੍ਹਾਂ ਦਾ ਕੋਵਿਡ-19 ਦਾ ਟੈਸਟ ਕਰਵਇਆ ਗਿਆ ਜਿਸ ਦਾ ਨਤੀਜਾ ਨੈਗਿਟਿਵ ਆਇਆ।

ਸਰੋਜ ਖ਼ਾਨ ਬਾਰੇ ਕੁਝ ਗੱਲਾਂ ਲਈ ਕਲਿੱਕ ਕਰੋ।

ਇੱਥੇ 350 ਤੋਂ ਜ਼ਿਆਦਾ ਹਾਥੀ ਮਰੇ ਮਿਲੇ ਪਰ ਕਾਰਨ ਸਮਝ ਨਹੀਂ ਆ ਰਿਹਾ

ਪਿਛਲੇ 2 ਮਹੀਨਿਆਂ ਦੌਰਾਨ ਬੋਟਸਵਾਨਾ ਵਿੱਚ ਸੈਂਕੜੇ ਹਾਥੀਆਂ ਦੀ ਮੌਤ ਦਾ ਰਹੱਸ ਗਹਿਰਾਇਆ ਹੋਇਆ ਹੈ।

ਬ੍ਰਿਟੇਨ-ਸਥਿਤ ਚੈਰਿਟੀ ਸੰਸਥਾ ''ਨੈਸ਼ਨਲ ਪਾਰਕ'' ਨਾਲ ਸਬੰਧਤ ਡਾ. ਨਾਈਲ ਮੈਕਕੈਨ ਦਾ ਕਹਿਣਾ ਹੈ ਕਿ ਦੱਖਣੀ ਅਫਰੀਕਾ ਦੇ ਸਹਿਯੋਗੀਆਂ ਨੇ ਓਕਾਵਾਂਗੋ ਇਲਾਕੇ ਵਿੱਚ ਮਈ ਤੋਂ ਲੈ ਕੇ ਹੁਣ ਤੱਕ 350 ਤੋਂ ਵੱਧ ਹਾਥੀਆਂ ਦੀਆਂ ਲਾਸ਼ਾਂ ਮਿਲੀਆਂ ਹਨ।

ਅਫਰੀਕਾ ਵਿੱਚ ਉਂਝ ਵੀ ਹਾਥੀਆਂ ਦੀ ਗਿਣਤੀ ਘਟ ਰਹੀ ਹੈ। ਮਹਾਂਦੀਪ ਵਿੱਚ ਹਾਥੀਆਂ ਦੀ ਜਿੰਨੀ ਵੀ ਗਿਣਤੀ ਹੈ, ਉਸ ਦਾ ਤੀਜਾ ਹਿੱਸਾ ਬੋਟਸਵਾਨਾ ਵਿੱਚ ਰਹਿੰਦਾ ਹੈ।

ਇਹ ਜਾਨਵਰ ਕਿਉਂ ਮਰ ਰਹੇ ਹਨ? ਸਰਕਾਰ ਮੁਤਾਬਕ ਲੈਬ ਦੇ ਨਤੀਜੇ ਅਜੇ ਹਫ਼ਤਿਆਂ ਬਾਅਦ ਆਉਣਗੇ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਸਲਾਮਾਬਾਦ ਵਿੱਚ ਪਹਿਲੇ ਹਿੰਦੂ ਮੰਦਿਰ ਦੀ ਉਸਾਰੀ ਖ਼ਿਲਾਫ ਲੋਕ ਇਮਰਾਨ ਦੇ ਖ਼ਿਲਾਫ਼ ਅਦਾਲਤ ਕਿਉਂ ਪਹੁੰਚੇ

BBC
ਸੈਦਪੁਰ ਮੰਦਿਰ ਇਸਲਾਮਾਬਾਦ ਦੇ ਇੱਕ ਪਿੰਡ ਵਿੱਚ ਸਥਿਤ ਹੈ ਪਰ ਰਾਜਧਾਨੀ ਵਿੱਚ ਕੋਈ ਸੰਪੂਰਨ ਮੰਦਿਰ ਨਹੀਂ ਹੈ

ਇਸਲਾਮਾਬਾਦ ਦੀ ਕੈਪੀਟਲ ਡਿਵੈਲਪਮੈਂਟ ਅਥਾਰਟੀ ਵੱਲੋਂ ਇਸਲਾਮਾਬਾਦ ਵਿੱਚ ਪਹਿਲੀ ਵਾਰ ਹਿੰਦੂ ਮੰਦਿਰ ਦੀ ਉਸਾਰੀ ਲਈ ਜ਼ਮੀਨ ਦੇਣ ਦੇ ਕੁਝ ਦਿਨਾਂ ਬਾਅਦ ਹੀ ਇਸ ਪ੍ਰੋਜੈਕਟ ਵਿੱਚ ਰੁਕਾਵਟ ਪੈਦਾ ਹੋ ਗਈ ਹੈ।

ਜਾਮੀਆ ਅਸ਼ਰਫੀਆ ਮਦਰਸੇ ਦੇ ਮੁਫ਼ਤੀ ਨੇ ਫ਼ਤਵਾ ਜਾਰੀ ਕਰ ਦਿੱਤਾ ਹੈ ਅਤੇ ਇਸਲਾਮਾਬਾਦ ਵਿੱਚ ਮੰਦਿਰ ਦੀ ਉਸਾਰੀ ਨੂੰ ਰੋਕਣ ਲਈ ਇੱਕ ਵਕੀਲ ਹਾਈ ਕੋਰਟ ਤੱਕ ਪਹੁੰਚ ਗਏ ਹਨ।

ਪਰ ਹੁਣ ਪਾਕਿਸਤਾਨ ਸਰਕਾਰ ਨੇ ਇਸਲਾਮਾਬਾਦ ਹਿੰਦੂ ਪੰਚਾਇਤ ਨੂੰ ਜ਼ਮੀਨ ਸੌਂਪ ਦਿੱਤੀ ਹੈ ਅਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਉਸਾਰੀ ਦੇ ਪਹਿਲੇ ਪੜਾਅ ਲਈ 10 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ ਦੌਰਾਨ ਕਿਵੇਂ ਗਰੀਬਾਂ ਦੀਆਂ ਨੌਕਰੀਆਂ ਗਈਆਂ ਤੇ ਅਮੀਰਾਂ ਦੀ ਬਚਤ ਵਧ ਗਈ

getty images
ਪੱਥਰ ਢੋਅ ਰਹੀ ਇੱਕ ਮਜ਼ਦੂਰ

ਜੇ ਤੁਸੀਂ ਕੋਰੋਨਾ ਮਹਾਂਮਾਰੀ ਦੇ ਦੌਰਾਨ ਘਰੋਂ ਕੰਮ ਕਰ ਰਹੇ ਹੋ, ਤਾਂ ਇਸਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਤੁਸੀਂ ਦਫਤਰ ਜਾਣ ਅਤੇ ਖਾਣ ਪੀਣ ਦੇ ਖਰਚਿਆਂ ਨੂੰ ਬਚਾ ਰਹੇ ਹੋ।

ਪਰ ਦੂਜੇ ਪਾਸੇ ਇਸ ਮਹਾਂਮਾਰੀ ਦੇ ਫੈਲਣ ਨੂੰ ਰੋਕਣ ਲਈ ਲਗਾਏ ਗਏ ਲੌਕਡਾਊਨ ਨੇ ਹਜ਼ਾਰਾਂ ਗਰੀਬ ਮਜ਼ਦੂਰਾਂ ਦੀਆਂ ਨੌਕਰੀਆਂ ਗੁਆ ਦਿੱਤੀਆਂ ਹਨ ਅਤੇ ਆਮਦਨੀ ਦੇ ਸਰੋਤ ਪੂਰੀ ਤਰ੍ਹਾਂ ਅਲੋਪ ਹੋ ਗਏ ਹਨ।

ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਇਸ ਮਹਾਂਮਾਰੀ ਦੇ ਕਾਰਨ ਅਜਿਹੀ ਅਜੀਬ ਸਥਿਤੀ ਪੈਦਾ ਹੋ ਗਈ ਹੈ ਜੋ ਅੱਜ ਤੋਂ ਪਹਿਲਾਂ ਕਿਸੇ ਮਹਾਂਮਾਰੀ ਦੌਰਾਨ ਨਹੀਂ ਹੋਈ ਸੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a7e93684-ff21-43b1-bbde-ae98719920e9'',''assetType'': ''STY'',''pageCounter'': ''punjabi.india.story.53274115.page'',''title'': ''ਕੋਰੋਨਾਵਾਇਰਸ: ਰੋਗੀ ਤੋਂ ਤੁਹਾਡੇ ਤੱਕ ਕਿੰਨੀ ਦੇਰ \''ਚ ਪੁੱਜ ਸਕਦਾ ਹੈ ਵਾਇਰਸ - 5 ਅਹਿਮ ਖ਼ਬਰਾਂ'',''published'': ''2020-07-03T02:42:32Z'',''updated'': ''2020-07-03T02:42:32Z''});s_bbcws(''track'',''pageView'');