ਮੁੰਬਈ ਏਅਰਪੋਰਟ ਸਾਂਭਣ ਵਾਲੀ ਜੀਵੀਕੇ ਕੰਪਨੀ ਦੇ ਚੇਅਰਮੈਨ ਤੇ ਪੁੱਤ ਖਿਲਾਫ਼ 705 ਕਰੋੜ ਰੁਪਏ ਦੀ ਹੇਰਾਫ਼ੇਰੀ ਦਾ ਮਾਮਲਾ ਦਰਜ

07/02/2020 1:20:05 PM

ਸੀਬੀਆਈ ਨੇ ਜੀਵੀਕੇ ਗਰੁੱਪ ਆਫ਼ ਕੰਪਨੀ ਦੇ ਚੇਅਰਮੈਨ ਵੈਂਕਟਾ ਕ੍ਰਿਸ਼ਨਾ ਰੈਡੀ ਗਨਪਤੀ ਅਤੇ ਉਨ੍ਹਾਂ ਦੇ ਪੁੱਤਰ ਜੀ.ਵੀ. ਸੰਜੇ ਰੈਡੀ ਜੋ ਕਿ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਿਟਡ ਦੇ ਪ੍ਰਬੰਧਕੀ ਨਿਰਦੇਸ਼ਕ ਹਨ ਅਤੇ ਹੋਰਾਂ ਖ਼ਿਲਾਫ 705 ਕਰੋੜ ਰੁਪਏ ਦੀ ਹੇਰਾਫ਼ੇਰੀ ਦਾ ਮਾਮਲਾ ਦਰਜ ਕੀਤਾ ਹੈ।

ਇਸ ਖ਼ਬਰ ਦੀ ਪੁਸ਼ਟੀ ਪੀਟੀਆਈ ਨੇ ਕੀਤੀ ਹੈ।ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਨੇ ਜੀਵੀਕੇ ਏਅਰਪੋਰਟਸ ਹੋਲਡਿੰਗਸ ਲਿਮਿਟਡ ਨਾਲ ਸਰਕਾਰੀ ਅਤੇ ਨਿੱਜੀ ਭਾਈਵਾਲੀ ਤਹਿਤ ਮੁੰਬਈ ਕੌਮਾਂਤਰੀ ਹਵਾਈ ਦੀ ਸਾਂਭ-ਸੰਭਾਲ ਅਤੇ ਵਿਸਥਾਰ ਲਈ ਸਾਂਝਾ ਪ੍ਰੋਜੈਕਟ ਲਗਾਇਆ ਸੀ।ਐਫ਼ਆਈਆਰ ਵਿੱਚ ਚਾਰ ਇਲਜ਼ਾਮ ਲਾਏ ਗਏ ਹਨ ਕਿ ਕੰਪਨੀ ਨੇ ਸਾਲ 2017-18 ਦੌਰਾਨ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਵੱਲੋਂ ਵਿਕਾਸ ਲਈ ਸੌਂਪੀ ਗਈ 200 ਏਕੜ ਅਣ-ਵਿਕਸਿਤ ਭੂਮੀ ਬਾਰੇ ਜਾਅਲੀ ਕਰਾਰ ਕੀਤੇ।

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ ਦੌਰਾਨ ਕਿਵੇਂ ਗਰੀਬਾਂ ਦੀਆਂ ਨੌਕਰੀਆਂ ਗਈਆਂ ਤੇ ਅਮੀਰਾਂ ਦੀ ਬਚਤ ਵਧ ਗਈ
  • ਪੰਜਾਬ ''ਚ ਸਕੂਲ ਫੀਸਾਂ ਬਾਰੇ ਹਾਈ ਕੋਰਟ ਦੇ ਹੁਕਮ ਮਗਰੋਂ ਮਾਪਿਆਂ ਕੋਲ ਕੀ ਰਾਹ ਬਚਿਆ
  • ਸੋਸ਼ਲ ਮੀਡੀਆ ''ਤੇ ਲੋਕਾਂ ਦੀ ਮਾਯੂਸੀ ਦਾ ਫਾਇਦਾ ਕਿਵੇਂ ਚੁੱਕ ਰਹੇ ''ਜ਼ਹਿਰ ਦੇ ਵਪਾਰੀ''

ਕੰਪਨੀ ਉੱਤੇ ਇਲਜ਼ਾਮ ਹਨ ਕਿ ਉਸ ਨੇ ਜੁਰਮ ਦੀ ਮਨਸ਼ਾ ਨਾਲ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਅਤੇ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਿਟਡ ਦਾ 395 ਕਰੋੜ ਰੁਪਿਆ ਆਪਣੇ ਸਮੂਹ ਦੀਆਂ ਹੋਰ ਕੰਪਨੀਆਂ ਦੇ ਵਿਕਾਸ ਲਈ ਗਲਤ ਤਰੀਕੇ ਨਾਲ ਵਰਤਿਆ।ਇਸ ਦੇ ਨਾਲ ਇਲਜ਼ਾਮ ਇਹ ਵੀ ਹਨ ਕਿ ਕੰਪਨੀ ਨੇ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਿਟਡ ਦਾ ਖ਼ਰਚਾ ਵਧਾਇਆ। ਆਪਣੇ ਸਟਾਫ਼ ਨੂੰ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਿਟਡ ਦੀ ਪੇਅ ਰੋਲ ਉੱਪਰ ਸ਼ਿਫ਼ਟ ਕਰ ਦਿੱਤਾ।ਕੰਪਨੀ ਉੱਤੇ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਿਟਡ ਨੂੰ ਮੁਨਾਫ਼ਾ ਘਟਾ ਕੇ ਦੱਸਣ ਅਤੇ ਉਸ ਰਾਸ਼ੀ ਨਾਲ ਜੀਵੀਕੇ ਗਰੁੱਪ ਦੀਆਂ ਹੋਰ ਕੰਪਨੀਆਂ ਅਤੇ ਪਰਿਵਾਰਕ ਮੈਂਬਰਾਂ ਦੇ ਖ਼ਰਚੇ ਦਾ ਨਿਰਬਾਹ ਕਰਨ ਦੇ ਵੀ ਇਲਜ਼ਾਮ ਹਨ।ਇਸ ਤਰ੍ਹਾਂ ਜਵੀਕੇ ਗਰੁੱਪ ''ਤੇ ਇਲਜ਼ਾਮ ਹਨ ਕਿ ਉਸ ਨੇ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਿਟਡ ਦਾ ਮੁਨਾਫ਼ਾ ਘਟਾ ਕੇ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਨੰ 705 ਕਰੋੜ ਰੁਪਏ ਦਾ ਘਾਟਾ ਪਾਇਆ ਹੈ।

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=gbXOn44_ujQ

https://www.youtube.com/watch?v=p-Z5cYLx-DM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''466d9d61-a741-44b8-b05e-08124522547d'',''assetType'': ''STY'',''pageCounter'': ''punjabi.india.story.53261865.page'',''title'': ''ਮੁੰਬਈ ਏਅਰਪੋਰਟ ਸਾਂਭਣ ਵਾਲੀ ਜੀਵੀਕੇ ਕੰਪਨੀ ਦੇ ਚੇਅਰਮੈਨ ਤੇ ਪੁੱਤ ਖਿਲਾਫ਼ 705 ਕਰੋੜ ਰੁਪਏ ਦੀ ਹੇਰਾਫ਼ੇਰੀ ਦਾ ਮਾਮਲਾ ਦਰਜ'',''published'': ''2020-07-02T07:37:48Z'',''updated'': ''2020-07-02T07:37:48Z''});s_bbcws(''track'',''pageView'');