ਚੀਨ ''''ਚ ਨਵਾਂ ਵਾਇਰਸ ਮਿਲਣ ਤੋਂ ਬਾਅਦ ਕੋਰੋਨਾ ਵਰਗੀ ਇੱਕ ਹੋਰ ਮਹਾਂਮਾਰੀ ਦੀ ਆਹਟ- 5 ਅਹਿਮ ਖ਼ਬਰਾਂ

07/01/2020 7:50:02 AM

BBC

ਚੀਨ ਵਿੱਚ ਇੱਕ ਹੋਰ ਵਾਇਰਸ ਦਾ ਵਿਗਿਆਨੀਆਂ ਨੂੰ ਪਤਾ ਲਗਿਆ ਹੈ ਜੋ ਇੱਕ ਮਹਾਂਮਾਰੀ ਦਾ ਰੂਪ ਲੈ ਸਕਦਾ ਹੈ। ਇਹ ਵਾਇਰਸ ਸੂਰਾਂ ਵਿੱਚ ਮਿਲਿਆ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਇਹ ਤੇਜ਼ੀ ਨਾਲ ਇੱਕ ਇਨਸਾਨ ਤੋਂ ਦੂਜੇ ਇਨਸਾਨ ਤੱਕ ਫ਼ੈਲ ਸਕਦਾ ਹੈ ਜਿਸ ਕਰਕੇ ਇਸ ਦੀ ਪੂਰੀ ਦੁਨੀਆਂ ਵਿੱਚ ਫੈਲਣ ਦੀ ਸਮਰਥਾ ਹੈ।

ਮਾਹਿਰ ਅਜੇ ਇਸ ਨੂੰ ਹਾਲ ਦੀ ਸਮੱਸਿਆ ਨਹੀਂ ਮੰਨ ਰਹੇ ਹਨ ਪਰ ਇਹ ਮੰਨਦੇ ਹਨ ਕਿ ਇਸ ਉੱਤੇ ਨਿਗਰਾਨੀ ਰੱਖਣ ਦੀ ਲੋੜ ਹੈ।

ਪੂਰਾ ਪੜ੍ਹਨ ਲਈ ਇੱਥੇ ਕਲਿਕ ਕਰੋ।

COVAXIN: ਕੋਰੋਨਾਵਾਇਰਸ ਦੇ ਟੀਕੇ ਦਾ ਭਾਰਤ ਵਿੱਚ ਹੋਣ ਜਾ ਰਿਹਾ ਮਨੁੱਖੀ ਟਰਾਇਲ

ਜੁਲਾਈ ਮਹੀਨੇ ਵਿੱਚ ਭਾਰਤ ਦੇ ਕੁਝ ਵਲੰਟੀਅਰਾਂ ਨੂੰ ਭਾਰਤ ਵਿੱਚ ਹੀ ਵਿਕਸਿਤ ਇੱਕ ਕੋਰੋਨਾਵਾਇਰਸ ਵੈਕਸੀਨ ਲਗਾਈ ਜਾਵੇਗੀ। ਇਸ ਵੈਕਸੀਨ ਨੂੰ ਹੈਦਰਾਬਾਦ ਦੀ ਇੱਕ ਫਾਰਮਾ ਕੰਪਨੀ - ਭਾਰਤ ਬਾਇਓਟੈਕ ਨੇ ਤਿਆਰ ਕੀਤਾ ਹੈ।

ਕੰਪਨੀ ਨੇ ਇਹ ਦਾਅਵਾ ਕੀਤਾ ਹੈ ਕਿ ਉਹ ਇਨਸਾਨਾਂ ਉੱਤੇ ਛੇਤੀ ਹੀ ਇਸ ਵੈਕਸੀਨ ਦਾ ਟ੍ਰਾਇਲ ਸ਼ੁਰੂ ਕਰਨ ਵਾਲੀ ਹੈ।

BBC
  • ਕੋਰੋਨਾਵਾਇਰਸ ਨਾਲ ਜੰਗ ''ਚ ਆਰਟੀਫੀਸ਼ੀਅਲ ਇੰਟੈਲੀਜੈਂਸ ਕਿੰਨੀ ਕਾਰਗਰ ਹੋਵੇਗੀ
  • ਕੀ ਭਾਰਤ ਦੇ ਇਸ ਸੂਬੇ ''ਚ ਵੈਂਟੀਲੇਟਰ ਦੇ ਨਾਂ ''ਤੇ ਕੋਈ ਹੀ ਮਸ਼ੀਨਾਂ ਖ਼ਰੀਦੀਆਂ ਗਈਆਂ, ਪੰਜ ਸਵਾਲ ਵੀ ਉੱਠੇ
  • ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
  • ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ

ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਹੈ ਕਿੰਨੇ ਵਲੰਟੀਅਰਜ਼ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਿਲਕ ਕਰੋ।

ਚੀਨੀ ਐਪਲੀਕੇਸ਼ਨਾਂ ਉੱਤੇ ਭਾਰਤ ਵਿੱਚ ਪਾਬੰਦੀ ਕਿਵੇਂ ਤੇ ਕਿੰਨੀ ਸੰਭਵ

ਭਾਰਤ ਸਰਕਾਰ ਨੇ 59 ਸਮਾਰਟਫੋਨ ਐਪਸ ''ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ, ਇਹ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਹੈ। ਆਖਿਰ ਤੁਸੀਂ ਸੋਸ਼ਲ ਮੀਡੀਆ ''ਤੇ ਹੀ ਇਹ ਵੀਡੀਓ ਦੇਖ ਰਹੇ ਹੋ!

Getty Images

ਭਾਰਤ ਸਰਕਾਰ ਨੇ ਇਸ ਫੈਸਲੇ ਨੂੰ ਕੌਮੀ ਸੁਰੱਖਿਆ ਲਈ ਜ਼ਰੂਰੀ ਕਦਮ ਦੱਸਿਆ ਹੈ। ਦੋਵੇਂ ਦੇਸਾਂ ਦੀਆਂ ਫੌਜਾਂ ਦੀ ਹਿੰਸਕ ਝੜਪ 15 ਜੂਨ ਨੂੰ ਹੋਈ ਸੀ ਜਿਸ ਵਿੱਚ 20 ਭਾਰਤੀ ਫੌਜੀ ਮਾਰੇ ਗਏ ਸਨ।

ਸੋਸ਼ਲ ਮੀਡੀਆ ''ਤੇ ਕੁਝ ਲੋਕ ਇਸ ਪਾਬੰਦੀ ਦੇ ਪੱਖ ਵਿੱਚ ਦਿਖੇ ਤਾਂ ਕੁਝ ਇਸ ਫੈਸਲੇ ''ਤੇ ਸਵਾਲ ਚੁੱਕ ਰਹੇ ਹਨ।

ਇਸ ਸਭ ਦੌਰਾਨ ਵੱਡਾ ਸਵਾਲ ਤਾਂ ਇਹ ਹੈ ਕਿ ਚੀਨੀ ਐਪਲੀਕੇਸ਼ਨਾਂ ਉੱਤੇ ਭਾਰਤ ਵਿੱਚ ਪਾਬੰਦੀ ਕਿਵੇਂ ਤੇ ਕਿੰਨੀ ਕੁ ਸੰਭਵ ਹੈ। ਜਾਣਨ ਲਈ ਇੱਥੇ ਕਲਿਕ ਕਰੋ।

ਮੋਗਾ ਧਮਾਕਾ: ਬਾਘਾ ਪੁਰਾਣਾ ਵਿਚ ਪਾਰਸਲ ਬੰਬ ਧਮਾਕਾ, ਇੱਕ ਜ਼ਖ਼ਮੀ

ਮੋਗਾ ਦੇ ਬਾਘਾਪੁਰਾਣਾ ਕਸਬੇ ਵਿੱਚ ਪਾਰਸਲ ਦਾ ਬੰਬ ਵਰਗਾ ਧਮਾਕਾ ਹੋਣ ਦੀ ਖ਼ਬਰ ਹੈ। ਇਹ ਘਟਨਾ ਮੰਗਲਵਾਰ ਨੂੰ ਸ਼ਾਮੀ ਕਰੀਬ ਸਾਢੇ ਪੰਜ ਵਜੇ ਵਾਪਰੀ।

ਸਥਾਨਕ ਪੁਲਿਸ ਥਾਣੇ ਦੇ ਇੰਚਾਰਜ ਕੁਲਵਿੰਦਰ ਸਿੰਘ ਧਾਲੀਵਾਲ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਬੀਬੀਸੀ ਨਾਲ ਫੋਨ ਉੱਤੇ ਗੱਲ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਵਾਰਦਾਤ ਦੌਰਾਨ ਇੱਕ ਵਿਅਕਤੀ ਜ਼ਖ਼ਮੀ ਹੋਇਆ ਹੈ।

ਧਾਲੀਵਾਲ ਦਾ ਕਹਿਣਾ ਸੀ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਾਂਚ ਅਜੇ ਸ਼ੁਰੂਆਤੀ ਦੌਰ ਵਿੱਚ ਹੈ, ਇਸ ਲਈ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਿਲਕ ਕਰੋ।

ਕੋਰੋਨਾਵਾਇਰਸ ਦੀ ਵੈਕਸੀਨ ਕਦੋਂ ਤੱਕ ਮਿਲੇਗੀ ਅਤੇ ਕਿਸ ਨੂੰ ਸਭ ਤੋਂ ਪਹਿਲਾਂ ਮਿਲੇਗੀ

ਪਿਛਲੇ ਸਾਲ ਚੀਨ ਦੇ ਵੂਹਾਨ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਹੁਣ ਤੱਕ ਦੁਨੀਆਂ ਦੇ 188 ਦੇਸਾਂ ਵਿੱਚ ਫੈਲ ਚੁੱਕਿਆ ਹੈ।

Getty images

ਇਸ ਬਿਮਾਰੀ ਦੇ ਲਪੇਟ ਵਿੱਚ ਹੁਣ ਤੱਕ ਇੱਕ ਕਰੋੜ ਤੋਂ ਵੱਧ ਲੋਕ ਆ ਚੁੱਕੇ ਹਨ ਜਦਕਿ ਕਰੀਬ ਪੰਜ ਲੱਖ ਲੋਕ ਮਰ ਚੁੱਕੇ ਹਨ। ਪਰ ਹੁਣ ਤੱਕ ਇਸ ਮਹਾਂਮਾਰੀ ਦੀ ਰੋਕਥਾਮ ਲਈ ਕੋਈ ਵੈਕਸੀਨ ਨਹੀਂ ਬਣ ਸਕੀ ਹੈ।

ਹਾਲਾਂਕਿ ਕੋਵਿਡ-19 ''ਤੇ ਕਾਬੂ ਪਾਉਣ ਲਈ ਵੈਕਸੀਨ ਬਣਾਉਣ ਲਈ ਮੌਜੂਦਾ ਸਮੇਂ ਵਿੱਚ 120 ਮੈਡੀਕਲ ਟੀਮਾਂ ਦੁਨੀਆਂ ਭਰ ਦੇ ਵੱਖ-ਵੱਖ ਹਿੱਸਿਆਂ ਵਿੱਚ ਰਿਸਰਚ ''ਚ ਜੁਟੀਆਂ ਹਨ, ਪਰ ਅਜੇ ਤੱਕ ਕਾਮਯਾਬੀ ਨਹੀਂ ਮਿਲੀ।

ਪੂਰੀ ਖ਼ਬਰ ਪੜ੍ਹਨ ਲਈ ਕਲਿਕ ਕਰੋ।

BBC
BBC

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=3MfAkv2xyvU

https://www.youtube.com/watch?v=ldHU5glYX0c

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f6ef76c4-9e03-4c7b-bc8d-e08d36f7d4f8'',''assetType'': ''STY'',''pageCounter'': ''punjabi.india.story.53245017.page'',''title'': ''ਚੀਨ \''ਚ ਨਵਾਂ ਵਾਇਰਸ ਮਿਲਣ ਤੋਂ ਬਾਅਦ ਕੋਰੋਨਾ ਵਰਗੀ ਇੱਕ ਹੋਰ ਮਹਾਂਮਾਰੀ ਦੀ ਆਹਟ- 5 ਅਹਿਮ ਖ਼ਬਰਾਂ'',''published'': ''2020-07-01T02:09:43Z'',''updated'': ''2020-07-01T02:09:43Z''});s_bbcws(''track'',''pageView'');