ਚੀਨ ''''ਚ ਨਵਾਂ ਵਾਇਰਸ : ਕੋਰੋਨਾ ਵਰਗੀ ਇੱਕ ਹੋਰ ਮਹਾਮਾਰੀ ਦੀ ਆਹਟ

06/30/2020 5:20:00 PM

getty images
ਚੀਨ ਵਿੱਚ ਵਿਗਿਆਨੀਆਂ ਨੇ ਮਹਾਂਮਾਰੀ ਪੈਦਾ ਕਰਨ ਦੀ ਸਮਰੱਥਾ ਵਾਲੇ ਇਕ ਨਵੇਂ ਫਲੂ ਦੀ ਪਛਾਣ ਕੀਤੀ ਗਈ ਹੈ।

ਚੀਨ ਵਿੱਚ ਵਿਗਿਆਨੀਆਂ ਨੇ ਮਹਾਮਾਰੀ ਪੈਦਾ ਕਰਨ ਦੀ ਸਮਰੱਥਾ ਵਾਲੇ ਇਕ ਨਵੇਂ ਫਲੂ ਦੀ ਪਛਾਣ ਕੀਤੀ ਹੈ।

ਇਹ ਹਾਲ ਹੀ ਵਿੱਚ ਉਭਰਿਆ ਹੈ ਅਤੇ ਸੂਰਾਂ ਵਿਚ ਪਾਇਆ ਜਾਂਦਾ ਹੈ। ਪਰ ਮਾਹਰਾਂ ਦਾ ਕਹਿਣਾ ਹੈ ਕਿ ਇਹ ਫਲੂ ਵਾਇਰਸ ਮਨੁੱਖਾਂ ਨੂੰ ਵੀ ਲਾਗ ਲਾ ਸਕਦਾ ਹੈ।

ਖੋਜਕਰਤਾਵਾਂ ਨੂੰ ਚਿੰਤਾ ਹੈ ਕਿ ਇਹ ਹੋਰ ਬਦਲਾਅ ਕਰ ਸਕਦਾ ਹੈ ਤਾਂ ਜੋ ਇਹ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਅਸਾਨੀ ਨਾਲ ਫੈਲ ਸਕੇ। ਇਸ ਨਾਲ ਇੱਕ ਵਿਸ਼ਵਵਿਆਪੀ ਆਫ਼ਤ ਦਾ ਕਾਰਨ ਬਣ ਸਕਦਾ ਹੈ।

ਹਾਲਾਂਕਿ ਉਹ ਕਹਿੰਦੇ ਹਨ ਕਿ ਇਹ ਅਜੇ ਇਸ ਹੱਦ ਤੱਕ ਨਹੀਂ ਪਹੁੰਚਿਆਂ, ਪਰ ਇਸ ਵਿਚ ਮਨੁੱਖਾਂ ਨੂੰ ਲਾਗ ਲਾਉਣ ਦੇ “ਸਾਰੇ ਗੁਣ” ਹਨ। ਇਸ ਵਾਇਰਸ ਉੱਤੇ ਨੇੜਿਓਂ ਨਿਗਰਾਨੀ ਦੀ ਜ਼ਰੂਰਤ ਹੈ।

ਕਿਉਂ ਕਿ ਇਹ ਨਵਾਂ ਵਾਇਰਸ ਹੈ, ਲੋਕਾਂ ਵਿੱਚ ਇਸ ਵਾਇਰਸ ਪ੍ਰਤੀ ਬਹੁਤ ਘੱਟ ਜਾਂ ਨਾ ਦੇ ਬਰਾਬਰ ਇਮੀਊਨਿਟੀ ਹੋ ਸਕਦੀ ਹੈ।

BBC
  • ਕੋਰੋਨਾਵਾਇਰਸ ਨਾਲ ਜੰਗ ''ਚ ਆਰਟੀਫੀਸ਼ੀਅਲ ਇੰਟੈਲੀਜੈਂਸ ਕਿੰਨੀ ਕਾਰਗਰ ਹੋਵੇਗੀ
  • ਕੀ ਭਾਰਤ ਦੇ ਇਸ ਸੂਬੇ ''ਚ ਵੈਂਟੀਲੇਟਰ ਦੇ ਨਾਂ ''ਤੇ ਕੋਈ ਹੀ ਮਸ਼ੀਨਾਂ ਖ਼ਰੀਦੀਆਂ ਗਈਆਂ, ਪੰਜ ਸਵਾਲ ਵੀ ਉੱਠੇ
  • ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
  • ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ

ਪ੍ਰੋਸੀਡਿੰਗਜ਼ ਆਫ ਨੈਸ਼ਨਲ ਅਕੈਡਮੀ ਆਫ਼ ਸਾਇੰਸਜ਼ ਦੇ ਇਕ ਜਰਨਲ ਵਿਚ ਵਿਗਿਆਨੀ ਲਿਖਦੇ ਹਨ, "ਸੂਰਾਂ ਵਿੱਚ ਇਸ ਵਾਇਰਸ ਨੂੰ ਕਾਬੂ ਕਰਨ ਦੇ ਉਪਾਅ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਸਵਾਈਨ ਉਦਯੋਗ ਦੇ ਕਰਮਚਾਰੀਆਂ ਦੀ ਨੇੜਿਓਂ ਨਿਗਰਾਨੀ ਨੂੰ ਤੁਰੰਤ ਲਾਗੂ ਕੀਤਾ ਜਾਣਾ ਚਾਹੀਦਾ ਹੈ।"

ਮਹਾਮਾਰੀ ਦਾ ਖ਼ਤਰਾ

ਇਨਫਲੂਐਂਜ਼ਾ ਦਾ ਇਕ ਨਵਾਂ ਬੁਰਾ ਦੌਰ ਮੁੱਖ ਰੋਗਾਂ ਦੇ ਖ਼ਤਰਿਆਂ ਵਿਚੋਂ ਇਕ ਹੈ, ਜਿਸ ਉਤੇ ਮਾਹਰਾਂ ਦੀ ਨਜ਼ਰ ਹੈ। ਇਹ ਉਸ ਵੇਲੇ ਪਨਪ ਰਿਹਾ ਹੈ ਜਦੋਂ ਵਿਸ਼ਵ ਮੌਜੂਦਾ ਕੋਰੋਨਾਵਾਇਰਸ ਮਹਾਂਮਾਰੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਲਗਾਤਾਰ ਕਰ ਰਿਹਾ ਹੈ।

ਵਿਸ਼ਵ ਦਾ ਆਖ਼ਰੀ ਮਹਾਂਮਾਰੀ ਫਲੂ - ਮੈਕਸੀਕੋ ਵਿਚ 2009 ਵਿਚ ਸ਼ੁਰੂ ਹੋਇਆ। ਸਵਾਈਨ ਫਲੂ ਦਾ ਪ੍ਰਕੋਪ ਸ਼ੁਰੂ ਵਿਚ ਪੈਦਾ ਹੋਏ ਡਰ ਨਾਲੋਂ ਘੱਟ ਘਾਤਕ ਸੀ। ਬਹੁਤ ਸਾਰੇ ਬਜ਼ੁਰਗ ਲੋਕਾਂ ਨੂੰ ਇਸ ਤੋਂ ਥੋੜ੍ਹੀ ਰਾਹਤ ਮਿਲੀ ਸੀ ਕਿਉਂਕਿ ਉਨ੍ਹਾਂ ਵਿਚ ਇਸ ਵਾਇਰਸ ਨਾਲ ਲੜਨ ਦੀ ਇਮਊਨਿਟੀ ਸੀ।

ਉਹ ਵਾਇਰਸ, ਜਿਸਨੂੰ A / H1N1pdm09 ਕਿਹਾ ਜਾਂਦਾ ਹੈ, ਨੂੰ ਹੁਣ ਸਲਾਨਾ ਫਲੂ ਟੀਕੇ ਦੁਆਰਾ ਕੰਟਰੋਲ ਜਾਂਦਾ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਲੋਕ ਸੁਰੱਖਿਅਤ ਹਨ।

ਸਵਾਈਨ ਫਲੂ ਨਾਲ ਮਿਲਦਾ-ਜੁਲਦਾ ਹੈ ਇਹ ਨਵਾਂ ਫਲੂ

ਇਸ ਨਵੇਂ ਫਲੂ ਦੀ ਜਿਹੜੀ ਪਛਾਣ ਚੀਨ ਵਿਚ ਕੀਤੀ ਗਈ ਹੈ, ਉਹ 2009 ਦੇ ਸਵਾਈਨ ਫਲੂ ਨਾਲ ਮਿਲਦਾ-ਜੁਲਦਾ ਹੈ। ਪਰ ਇਸ ਵਿਚ ਕੁਝ ਨਵੀਆਂ ਤਬਦੀਲੀਆਂ ਵੀ ਹਨ।

ਅਜੇ ਤੱਕ, ਇਸ ਨਾਲ ਕੋਈ ਵੱਡਾ ਖ਼ਤਰਾ ਨਹੀਂ ਪੈਦਾ ਹੋਇਆ ਹੈ, ਪਰ ਵਿਗਿਆਨੀ ਜੋ ਇਸਦਾ ਅਧਿਐਨ ਕਰ ਰਹੇ ਹਨ, ਕਹਿੰਦੇ ਹਨ ਕਿ ਇਸ ਉੱਤੇ ਨਜ਼ਰ ਰੱਖਣਾ ਜ਼ਰੂਰੀ ਹੈ।

ਵਾਇਰਸ, ਜਿਸ ਨੂੰ ਖੋਜਕਰਤਾ G4 EA H1N1 ਕਹਿੰਦੇ ਹਨ, ਮਨੁੱਖੀ ਸਾਹ ਦੇ ਮਾਰਗਾਂ ਨੂੰ ਜੋੜਨ ਵਾਲੇ ਸੈੱਲਾਂ ਵਿੱਚ ਫੈਲ ਸਕਦਾ ਹੈ ਅਤੇ ਵੱਧ ਵੀ ਸਕਦਾ ਹੈ।

ਉਨ੍ਹਾਂ ਲੋਕਾਂ ਵਿੱਚ ਇਸ ਤਾਜ਼ਾ ਲਾਗ ਦੇ ਸ਼ੁਰੂ ਹੋਣ ਦੇ ਸਬੂਤ ਮਿਲੇ ਜੋ ਚੀਨ ਵਿੱਚ ਖੁਰਦ-ਬੁਰਦ ਅਤੇ ਸਵਾਈਨ ਉਦਯੋਗ ਵਿੱਚ ਕੰਮ ਕਰਦੇ ਸਨ।

ਮੌਜੂਦਾ ਫਲੂ ਦੇ ਟੀਕੇ ਇਸਦੇ ਬਚਾਅ ਲਈ ਉਚਿਤ ਨਹੀਂ ਹਨ ਹਾਲਾਂਕਿ ਜੇ ਲੋੜ ਪਵੇ ਤਾਂ ਉਨ੍ਹਾਂ ਨੂੰ ਇਸ ਦੇ ਇਲਾਜ ਲਈ ਢਾਲਿਆ ਜਾ ਸਕਦਾ ਹੈ।

ਹਫੜਾ-ਦਫੜੀ ਦੀ ਨਹੀਂ, ਪਰ ਨਜ਼ਰ ਰੱਖਣ ਦੀ ਲੋੜ

ਯੂਕੇ ਵਿਚ ਨਾਟਿੰਘਮ ਯੂਨੀਵਰਸਿਟੀ ਵਿਚ ਕੰਮ ਕਰਨ ਵਾਲੇ ਪ੍ਰੋ. ਕਿਨ-ਚੌਂਗ ਚੈਂਗ ਨੇ ਬੀਬੀਸੀ ਨੂੰ ਕਿਹਾ: "ਇਸ ਸਮੇਂ ਅਸੀਂ ਕੋਰੋਨਾਵਾਇਰਸ ਵੱਲ ਹੀ ਭਟਕ ਚੁੱਕੇ ਹਾਂ ਪਰ ਸਾਨੂੰ ਸੰਭਾਵਿਤ ਤੌਰ ''ਤੇ ਖ਼ਤਰਨਾਕ ਨਵੇਂ ਵਾਇਰਸਾਂ ਉਤੇ ਵੀ ਪੈਨੀ ਨਜ਼ਰ ਰੱਖਣੀ ਚਾਹੀਦੀ ਹੈ।"

ਉਹ ਕਹਿੰਦੇ ਹਨ ਕਿ ਹਾਲਾਂਕਿ ਇਹ ਨਵਾਂ ਵਾਇਰਸ ਐਮਰਜੈਂਸੀ ਸਮੱਸਿਆ ਨਹੀਂ ਹੈ, ਪਰ ਸਾਨੂੰ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

ਕੈਮਬ੍ਰਿਜ ਯੂਨੀਵਰਸਿਟੀ ਵਿਚ ਵੈਟਰਨਰੀ ਮੈਡੀਸਨ ਵਿਭਾਗ ਦੇ ਮੁਖੀ ਪ੍ਰੋਫੈਸਰ ਜੇਮਜ਼ ਵੁੱਡ ਨੇ ਕਿਹਾ ਕਿ ਇਹ ਸਾਨੂੰ ਬਾਰ-ਬਾਰ ਯਾਦ ਦਵਾਉਂਦਾ ਹੈ ਕਿ ਸਾਨੂੰ ਲਗਾਤਾਰ ਨਵੇਂ ਵਾਇਰਸ ਦੇ ਉਭਰਨ ਦਾ ਜੋਖਮ ਹੁੰਦਾ ਹੈ। ਖੇਤਾਂ ਵਾਲੇ ਜਾਨਵਰ, ਜਿਨ੍ਹਾਂ ਨਾਲ ਮਨੁੱਖਾਂ ਦਾ ਜੰਗਲੀ ਜੀਵਣ ਨਾਲੋਂ ਵਧੇਰੇ ਸੰਪਰਕ ਹੁੰਦਾ ਹੈ, ਮਹਾਂਮਾਰੀ ਦੇ ਵਾਇਰਸਾਂ ਦੇ ਸਰੋਤ ਵਜੋਂ ਕੰਮ ਕਰ ਸਕਦੇ ਹਨ।

BBC
BBC

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=iSKH7RfQhfg&t=24s

https://www.youtube.com/watch?v=ZStxGa41Q0Q

https://www.youtube.com/watch?v=DDkueNPTNS8&t=23s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c473cbab-1263-45b3-b18d-b92d20f49f1b'',''assetType'': ''STY'',''pageCounter'': ''punjabi.international.story.53232185.page'',''title'': ''ਚੀਨ \''ਚ ਨਵਾਂ ਵਾਇਰਸ : ਕੋਰੋਨਾ ਵਰਗੀ ਇੱਕ ਹੋਰ ਮਹਾਮਾਰੀ ਦੀ ਆਹਟ'',''author'': ''ਮਿਸ਼ੇਲ ਰਾਬਰਟਸ '',''published'': ''2020-06-30T11:43:14Z'',''updated'': ''2020-06-30T11:43:14Z''});s_bbcws(''track'',''pageView'');