COVAXIN : ਕੋਰੋਨਾਵਾਇਰਸ ਦੇ ਟੀਕੇ ਦਾ ਭਾਰਤ ਵਿਚ ਹੋਣ ਜਾ ਰਿਹਾ ਮੁਨੱਖੀ ਟਰਾਇਲ

06/30/2020 3:35:01 PM

getty images
ਮਾਹਰਾਂ ਦਾ ਕਹਿਣਾ ਹੈ ਕਿ ਇਹ ਇਕ ਵੱਡਾ ਵਿਗਿਆਨਕ ਕਾਰਨਾਮਾ ਹੋਵੇਗਾ ਪਰ ਇਸਦੀ ਕੋਈ ਗਰੰਟੀ ਨਹੀਂ ਹੈ ਕਿ ਇਹ ਕੰਮ ਕਰੇਗੀ।

ਭਾਰਤ ਵਿਚ ਜੁਲਾਈ ''ਚ ਸਥਾਨਕ ਤੌਰ ''ਤੇ ਬਣੇ ਕੋਰੋਨਾਵਾਇਰਸ ਵੈਕਸੀਨ ਨਾਲ ਵਲੰਟੀਅਰਾਂ ਦਾ ਟੀਕਾਕਰਨ ਕੀਤਾ ਜਾਵੇਗਾ।

ਹੈਦਰਾਬਾਦ ਸਥਿਤ ਫਰਮ ਭਾਰਤ ਬਾਇਓਟੈਕ ਦੁਆਰਾ ਕੀਤੇ ਜਾ ਰਹੇ ਟਰਾਇਲ਼ ਵਜੋਂ ਕੁਝ ਮਰੀਜਾਂ ਨੂੰ ਟੀਕਾ ਲਗਾਇਆ ਜਾਵੇਗਾ।

ਪਸ਼ੂਆਂ ਤੇ ਕੀਤੇ ਗਏ ਟੈਸਟ ਤੋਂ ਪਤਾ ਲੱਗਦਾ ਹੈ ਕਿ ਟੀਕਾ ਸੁਰੱਖਿਅਤ ਹੈ ਅਤੇ ਇਮਿਉਨਿਟੀ ਦਾ ਪ੍ਰਭਾਵਸ਼ਾਲੀ ਪ੍ਰਤੀਕਰਮ ਪੈਦਾ ਕਰਦਾ ਹੈ।

ਪੂਰੀ ਦੁਨੀਆਂ ਵਿੱਚ ਵੈਕਸੀਨ ਦੇ ਲਈ ਟਰਾਇਲ ਕੀਤੇ ਜਾ ਰਹੇ ਹਨ। ਲਗਭਗ 120 ਵੈਕਸੀਨ ਪ੍ਰੋਗਰਾਮ ਚੱਲ ਰਹੇ ਹਨ। ਕਰੀਬ ਅੱਧਾ ਦਰਜਨ ਭਾਰਤੀ ਫਰਮਾਂ ਟੀਕਾ ਲੱਭ ਰਹੀਆਂ ਹਨ।

ਭਾਰਤ ਦੁਆਰਾ ਬਣਾਇਆ ਪਹਿਲਾ ਟੀਕਾ

ਇਹ ਭਾਰਤ ਦੁਆਰਾ ਬਣਾਇਆ ਪਹਿਲਾ ਟੀਕਾ ਹੈ। ਇਹ ਵਾਇਰਸ ਦੇ ਸਟ੍ਰੇਨ ਤੋਂ ਵਿਕਸਤ ਕੀਤਾ ਗਿਆ ਸੀ ਜੋ ਕਿ ਸਥਾਨਕ ਤੌਰ ''ਤੇ ਵੱਖ-ਵੱਖ ਪ੍ਰਯੋਗਸ਼ਾਲਾ ਸਥਿਤੀਆਂ (Lab Conditions) ਵਿਚ ਕਮਜ਼ੋਰ ਕੀਤਾ ਗਿਆ ਹੈ।

ਭਾਰਤੀ ਡਰੱਗ ਕੰਟਰੋਲ ਅਥਾਰਿਟੀ ਨੇ ਭਾਰਤ ਬਾਇਓਟੈਕ ਨੂੰ ਕਲੀਨੀਕਲ ਮਨੁੱਖੀ ਟਰਾਇਲ ਦੇ ਪੜਾਅ 1 ਅਤੇ 2 ਦੀ ਇਜ਼ਾਜ਼ਤ ਦੇ ਦਿੱਤੀ ਹੈ।

ਜਾਰੀ ਕੀਤੇ ਗਏ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ “ਕੰਪਨੀ ਨੇ ਪ੍ਰੀ-ਕਲੀਨਿਕਲ ਅਧਿਐਨ ਦੁਆਰਾ ਤਿਆਰ ਕੀਤੇ ਨਤੀਜੇ ਪੇਸ਼ ਕਰ ਦਿੱਤੇ ਹਨ।”

ਦੋਹੇਂ ਤਰ੍ਹਾਂ ਦੇ ਟਰਾਇਲ ਟੈਸਟ ਕੀਤੇ ਜਾਣਗੇ ਕਿ ਟੀਕਾ ਸੁਰੱਖਿਅਤ ਹੈ ਜਾਂ ਨਹੀਂ ਅਤੇ ਇਹ ਕਿਨ੍ਹਾਂ ਪ੍ਰਭਾਵੀ ਹੈ।

ਫਰਮ ਨੇ ਕਿਹਾ ਕਿ ਵਾਇਰਸ ਦਾ ਸਥਾਨਕ ਪੱਧਰ ''ਤੇ ਪ੍ਰਾਪਤ ਕੀਤਾ ਗਿਆ ਸਟ੍ਰੇਨ ਟੀਕੇ ਦੇ ਤੇਜ਼ੀ ਨਾਲ ਵਿਕਾਸ ਕਰਨ ਵਿਚ ਮਹੱਤਵਪੂਰਨ ਹੈ।

BBC
  • ਕੋਰੋਨਾਵਾਇਰਸ ਨਾਲ ਜੰਗ ''ਚ ਆਰਟੀਫੀਸ਼ੀਅਲ ਇੰਟੈਲੀਜੈਂਸ ਕਿੰਨੀ ਕਾਰਗਰ ਹੋਵੇਗੀ
  • ਕੀ ਭਾਰਤ ਦੇ ਇਸ ਸੂਬੇ ''ਚ ਵੈਂਟੀਲੇਟਰ ਦੇ ਨਾਂ ''ਤੇ ਕੋਈ ਹੀ ਮਸ਼ੀਨਾਂ ਖ਼ਰੀਦੀਆਂ ਗਈਆਂ, ਪੰਜ ਸਵਾਲ ਵੀ ਉੱਠੇ
  • ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
  • ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ

ਟੀਕਾ ਨਿਰਮਾਤਾ ਕਪੰਨੀ ਦੇ ਇਕ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ, “ਵਿਸ਼ਵਵਿਆਪੀ ਤੌਰ ਤੇ ਮੌਜੂਦ ਸਟ੍ਰੇਨ ਅਤੇ ਸਥਾਨਕ ਪੱਧਰ ''ਤੇ ਪ੍ਰਾਪਤ ਸਟ੍ਰੇਨ ਵਿਚਕਾਰ ਅੰਤਰ ਅਜੇ ਵੀ ਖੋਜਿਆ ਜਾ ਰਿਹਾ ਹੈ। “

ਭਾਰਤ ਬਾਇਓਟੈਕ ਦੇ ਚੇਅਰਮੈਨ, ਡਾ. ਕ੍ਰਿਸ਼ਨਾ ਐਲਾ ਦੇ ਅਨੁਸਾਰ, ਇਸ ਟੀਕੇ ਨੂੰ "ਕੋ-ਵੈਕਸਿਨ" ਕਿਹਾ ਜਾਂਦਾ ਹੈ ਅਤੇ ਸਥਾਨਕ ਤੌਰ ''ਤੇ ਭਾਰਤ ਦੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਅਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ।

ਇਸ ਫਰਮ, ਜਿਸ ਨੇ ਦੁਨੀਆ ਭਰ ਵਿੱਚ 4 ਅਰਬ ਤੋਂ ਵੱਧ ਟੀਕੇ ਤਿਆਰ ਕੀਤੇ ਹਨ, ਨੇ ਹੋਰ ਬਿਮਾਰੀਆਂ ਦੇ ਇਲਾਵਾ ਐਚ1ਐਨ1 ਅਤੇ ਰੋਟਾਵਾਇਰਸ ਲਈ ਟੀਕੇ ਵਿਕਸਿਤ ਕੀਤੇ ਹਨ।

ਕਿਹੜੀਆਂ ਕੰਪਨੀਆਂ ਬਣਾ ਰਹੀਆਂ ਹਨ ਵੈਕਸੀਨ

ਭਾਰਤ ਬਾਇਓਟੈਕ ਤੋਂ ਇਲਾਵਾ, ਜ਼ੈਡਸ ਕੈਡਿਲਾ ਦੋ ਟੀਕਿਆਂ ''ਤੇ ਕੰਮ ਕਰ ਰਿਹਾ ਹੈ, ਜਦੋਂ ਕਿ ਬਾਇਓਲਾਜੀਕਲ ਈ, ਇੰਡੀਅਨ ਇਮਿਉਨੋਲੋਜੀਜ਼ ਅਤੇ ਮਾਈਨਵੈਕਸ ਇਕ-ਇਕ ਟੀਕਾ ਵਿਕਸਤ ਕਰ ਰਹੇ ਹਨ। ਹੋਰ ਚਾਰ ਜਾਂ ਪੰਜ ਘਰੇਲੂ ਟੀਕੇ ਵਿਕਾਸ ਦੇ ਸ਼ੁਰੂਆਤੀ ਪੜਾਅ ਵਿੱਚ ਹਨ।

ਪੂਣੇ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ, ਵਿਸ਼ਵ ਪੱਧਰ ''ਤੇ ਪੈਦਾ ਕੀਤੀ ਅਤੇ ਵੇਚੀ ਜਾਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਟੀਕਾ ਨਿਰਮਾਤਾ ਕੰਪਨੀ ਹੈ। ਇਸ ਨੇ ਆਕਸਫੋਰਡ ਯੂਨੀਵਰਸਿਟੀ ਦੁਆਰਾ ਵਿਕਸਤ ਕੀਤੇ ਜਾ ਰਹੇ ਅਤੇ ਯੂਕੇ ਸਰਕਾਰ ਦੀ ਹਮਾਇਤ ਪ੍ਰਾਪਤ ਇਕ ਟੀਕਾ ਤਿਆਰ ਕਰਨ ਵਿਚ ਭਾਈਵਾਲੀ ਕੀਤੀ ਹੈ।

BBC
ਹੈਦਰਾਬਾਦ ਸਥਿਤ ਫਰਮ ਭਾਰਤ ਬਾਇਓਟੈਕ ਦੁਆਰਾ ਕੀਤੇ ਜਾ ਰਹੇ ਟ੍ਰਾਇਲ ਵਜੋਂ ਕੁਝ ਮਰੀਜਾਂ ਨੂੰ ਟੀਕਾ ਲਗਾਇਆ ਜਾਵੇਗਾ।

ਦਵਾਈ ਉਦਯੋਗ ਵਿੱਚ ਭਾਰਤ ਦੀ ਭੂਮਿਕਾ

ਭਾਰਤ ਦੁਨੀਆ ਵਿਚ ਜੈਨਰਿਕ ਦਵਾਈਆਂ ਅਤੇ ਟੀਕਿਆਂ ਦਾ ਸਭ ਤੋਂ ਵੱਡਾ ਨਿਰਮਾਤਾ ਹੈ।

ਭਾਰਤ ਪੋਲੀਓ, ਮੈਨਿਨਜਾਈਟਿਸ, ਨਮੂਨੀਆ, ਰੋਟਾਵਾਇਰਸ, ਬੀ.ਸੀ.ਜੀ., ਖਸਰਾ, ਗੱਪਾਂ ਅਤੇ ਰੁਬੇਲਾ ਦੇ ਵਿਰੁੱਧ ਹੋਰ ਬਿਮਾਰੀਆਂ ਦੇ ਵਿਰੁੱਧ ਵੈਕਸੀਨ ਬਣਾਉਂਦਾ ਹੈ।

ਮਾਹਰ ਕਹਿੰਦੇ ਹਨ ਕਿ ਇੱਕ ਟੀਕਾ ਵਿਕਸਤ ਹੋਣ ਵਿੱਚ ਦਹਾਕੇ ਨਹੀਂ ਤਾਂ, ਆਮ ਤੌਰ ਤੇ ਕਈ ਸਾਲ ਲ਼ੱਗਦੇ ਹਨ।

ਬਹੁਤੇ ਮਾਹਰ ਸੋਚਦੇ ਹਨ ਕਿ ਇੱਕ ਕੋਰੋਨਾਵਾਇਰਸ ਟੀਕਾ 2021 ਦੇ ਮੱਧ ਤੱਕ ਉਪਲਬਧ ਹੋਣ ਦੀ ਸੰਭਾਵਨਾ ਹੈ। ਯਾਨੀ ਨਵੇਂ ਵਾਇਰਸ ਦੇ ਲਗਭਗ 12-18 ਮਹੀਨਿਆਂ ਬਾਅਦ, ਜਿਸਨੂੰ ਸਰਕਾਰੀ ਤੌਰ ''ਤੇ ਸਾਰਸ-ਕੋਵ -2 ਦੇ ਤੌਰ ''ਤੇ ਜਾਣਿਆ ਜਾਂਦਾ ਹੈ, ਵੈਕਸੀਨ ਬਨਾਉਣ ਦੀ ਊਮੀਦ ਕੀਤੀ ਜਾ ਰਹੀ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਇਹ ਇਕ ਵੱਡਾ ਵਿਗਿਆਨਕ ਕਾਰਨਾਮਾ ਹੋਵੇਗਾ ਪਰ ਇਸਦੀ ਕੋਈ ਗਰੰਟੀ ਨਹੀਂ ਹੈ ਕਿ ਇਹ ਕੰਮ ਕਰੇਗੀ।

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=3MfAkv2xyvU

https://www.youtube.com/watch?v=ldHU5glYX0c

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''2ac8060d-414b-4cd2-a5bd-330581a0e586'',''assetType'': ''STY'',''pageCounter'': ''punjabi.india.story.53233224.page'',''title'': ''COVAXIN : ਕੋਰੋਨਾਵਾਇਰਸ ਦੇ ਟੀਕੇ ਦਾ ਭਾਰਤ ਵਿਚ ਹੋਣ ਜਾ ਰਿਹਾ ਮੁਨੱਖੀ ਟਰਾਇਲ'',''published'': ''2020-06-30T09:52:50Z'',''updated'': ''2020-06-30T09:59:42Z''});s_bbcws(''track'',''pageView'');