''''ਟਿਕਟੌਕ ਬੰਦ ਹੋਇਆ ਪਰ ਟੈਨਸ਼ਨ ਨਾ ਲਓ, ਟੈਲੰਟ ਕਦੇ ਲੁਕਿਆ ਨਹੀਂ ਰਹਿੰਦਾ'''', ਸੋਸ਼ਲ ਮੀਡੀਆ ''''ਤੇ ਬੈਨ ਬਾਰੇ ਚਰਚਾ

06/30/2020 11:19:59 AM

Getty Images

ਭਾਰਤ ਸਰਕਾਰ ਨੇ ਟਿਕਟੌਕ, ਪਬਜੀ, ਯੂਸੀ, ਹੈਲੋ, ਸ਼ੇਅਰਚੈਟ, ਸ਼ੇਅਰਇਟ ਸਣੇ 59 ਐਪਸ ਉੱਤੇ ਪਾਬੰਦੀ ਲਾ ਦਿੱਤੀ ਹੈ। ਇਸ ਤੋਂ ਬਾਅਦ ਟਿਕਟੌਕ ਇੰਡੀਆ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਸਰਕਾਰ ਦੇ ਫੈਸਲੇ ਦਾ ਪਾਲਣ ਕਰਨ ਦੀ ਪ੍ਰਕਿਰਿਆ ਵਿੱਚ ਹਨ।

ਉਨ੍ਹਾਂ ਕਿਹਾ, "ਭਾਰਤ ਸਰਕਾਰ ਨੇ ਟਿਕਟੌਕ ਸਣੇ 59 ਐਪਜ਼ ''ਤੇ ਪਾਬੰਦੀ ਦਾ ਫੈਸਲਾ ਕੀਤਾ ਹੈ। ਅਸੀਂ ਇਸ ਦੀ ਪਾਲਣਾ ਕਰਨ ਦੀ ਪ੍ਰਕਿਰਿਆ ਵਿੱਚ ਹਾਂ। ਸਾਨੂੰ ਸਬੰਧਤ ਸਰਕਾਰੀ ਵਿਭਾਗ ਨਾਲ ਗੱਲਬਾਤ ਕਰਨ ਦਾ ਸੱਦਾ ਮਿਲਿਆ ਹੈ ਤਾਂਕਿ ਸਪਸ਼ਟੀਕਰਨ ਦੇਈਏ।"

"ਟਿਕਟੌਕ ਭਾਰਤੀ ਕਾਨੂੰਨ ਅਧੀਨ ਡਾਟਾ ਦੀ ਨਿੱਜਤਾ ਤੇ ਸੁਰੱਖਿਆ ਪ੍ਰਤੀ ਬਾਜ਼ਿਦ ਹੈ ਅਤੇ ਯੂਜ਼ਰਜ਼ ਦੀ ਕੋਈ ਵੀ ਜਾਣਕਾਰੀ ਚੀਨੀ ਸਰਕਾਰ ਸਣੇ ਕਿਸੇ ਵੀ ਵਿਦੇਸ਼ੀ ਸਰਕਾਰ ਨਾਲ ਸਾਂਝਾ ਨਹੀਂ ਕੀਤੀ ਹੈ।"

https://twitter.com/TikTok_IN/status/1277811841364668416

ਇਸ ਤੋਂ ਬਾਅਦ ਕਈ ਤਰ੍ਹਾਂ ਦੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ, ਖਾਸ ਕਰਕੇ ਟਿਕਟੌਕ ਲਈ ਕਿਉਂਕਿ ਭਾਰਤ ਵਿਚ ਇਹ ਐਪ ਨੌਜਵਾਨਾਂ ਵਿੱਚ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ।

ਪੰਜਾਬੀ ਕਲਾਕਾਰਾ ਨੇ ਦਿੱਤੀ ਸਲਾਹ

ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਨੇ ਟਿਕਟੌਕ ਵਰਤਣ ਵਾਲੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਤਣਾਅ ਲੈਣ ਦੀ ਲੋੜ ਨਹੀਂ।

ਉਨ੍ਹਾਂ ਨੇ ਇੰਸਟਾਗਰਾਮ ''ਤੇ ਵੀਡੀਓ ਸ਼ੇਅਰ ਕਰਦਿਆਂ ਕਿਹਾ, "ਟਿਕਟੌਕ ਬੈਨ ਹੋਣ ਦੀ ਖ਼ਬਰ ਆਈ ਹੈ ਪਰ ਕਿਸੇ ਨੇ ਤਣਾਅ ਨਹੀਂ ਲੈਣਾ। ਤੁਸੀਂ ਸਭ ਆਪਣਾ ਧਿਆਨ ਰੱਖੋ। ਟੈਲੰਟ ਕਦੇ ਲੁਕਿਆ ਨਹੀਂ ਰਹਿੰਦਾ, ਕੋਈ ਵੀ ਨਿਰਾਸ਼ ਨਾ ਹੋਵੇ, ਨਾ ਹੀ ਕੋਈ ਤਣਾਅ ਲਈਓ। ਅਸੀਂ ਆਪਣੀ ਫੌਜ ਦਾ ਸਮਰਥਨ ਕਰਨਾ ਹੈ।"

https://www.instagram.com/p/CCB4CQYjxb2/

ਗੁਰਨਾਮ ਭੁੱਲਰ ਨੇ ਇੰਸਟਾਗਰਾਮ ''ਤੇ ਕਿਹਾ, "ਨਵੇਂ ਕਲਾਕਾਰ ਜੋ ਮਿਹਨਤ ਕਰ ਰਹੇ ਹਨ, ਉਨ੍ਹਾਂ ਨੂੰ ਬਸ ਇੱਕੋ ਗੁਜ਼ਾਰਿਸ਼ ਹੈ ਕਿ ਕੋਈ ਡਿਪਰੈਸ਼ਨ ਜਾਂ ਟੈਨਸ਼ਨ ਵਿੱਚ ਨਾ ਆਵੇ। ਖੁਦ ''ਤੇ ਮਿਹਨਤ ਕਰੋ, ਸਹੀ ਟੈਲੰਟ ਹਮੇਸ਼ਾ ਕਾਮਯਾਬ ਹੁੰਦਾ ਹਾ।"

https://www.instagram.com/p/CCB22b7nISM/

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ ਵੈਕਸੀਨ: ਕਦੋਂ ਤੱਕ ਮਿਲ ਸਕੇਗੀ ਅਤੇ ਕਿਸ ਨੂੰ ਸਭ ਤੋਂ ਪਹਿਲਾਂ ਮਿਲੇਗੀ
  • ਟਿਕ ਟੌਕ ਸਣੇ ਭਾਰਤ ਨੇ 59 ਚੀਨੀ ਐਪਸ ਉੱਤੇ ਲਾਈ ਪਾਬੰਦੀ
  • ਅਨਲੌਕ ਫੇਜ਼-2: ਹੁਣ ਤੁਹਾਨੂੰ ਕਿਹੜੀਆਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ

ਸਿਤਾਰਿਆਂ ਨੇ ਕੀ ਕਿਹਾ

ਅਦਾਕਾਰਾ ਨੀਆ ਸ਼ਰਮਾ ਨੇ ਟਵੀਟ ਕਰਕੇ ਕਿਹਾ , "ਦੇਸ ਨੂੰ ਬਚਾਉਣ ਲਈ ਧੰਨਵਾਦ। ਟਿਕਟੌਕ ਨਾਮ ਦੇ ਵਾਇਰਸ ਨੂੰ ਦੁਬਾਰਾ ਇਜਾਜ਼ਤ ਨਹੀਂ ਦੇਣੀ ਚਾਹੀਦੀ।"

https://twitter.com/Theniasharma/status/1277625042361217024

ਕੁਸ਼ਾਲ ਟੰਡਨ ਨੇ ਲਿਸਟ ਸਾਂਝੀ ਕਰਦਿਆਂ ਕਿਹਾ ਕਿ ਅਖੀਰ ਲੈ ਹੀ ਲਿਆ ਫੈਸਲਾ।

https://twitter.com/KushalT2803/status/1277627809427415040

ਸੰਗੀਤਕਾਰ ਵਿਸ਼ਾਲ ਡਡਲਾਨੀ ਨੇ ਆਲੋਚਨਾ ਕਰਦਿਆਂ ਕਿਹਾ, "ਚੀਨੀ ਐਪਜ਼ ਨੂੰ ਬੈਨ ਕਰਨਾ ਚੀਨ ਲਈ ਉਸੇ ਤਰ੍ਹਾਂ ਹੀ ਹੈ ਜਿਵੇਂ ਕਿ ਕੋਰੋਨਾਵਾਇਰਸ ਲਈ ਤਾਲੀ ਅਤੇ ਥਾਲੀ।"

https://twitter.com/VishalDadlani/status/1277652345464086530

ਸਿਮੀ ਗਰੇਵਾਲ ਨੇ ਪੇਅਟੀਐਮ ''ਤੇ ਵੀ ਸਵਾਲ ਚੁੱਕੇ।

ਉਨ੍ਹਾਂ ਕਿਹਾ, "ਪੇਟੀਐਮ ਦਾ ਮਾਲਕਾਣਾ ਹੱਕ ਤਿੰਨ ਹਿੱਸਿਆਂ ਵਿੱਚ ਵੰਡਿਆ ਹੈ। 1- ਅਲੀਬਾਬਾ (42%) ਸ਼ੇਅਰ ਹੈ ਤੇ ਚੀਨੀ ਕੰਪਨੀ ਹੈ 2- ਵਨ97 ਕਮਿਊਨੀਕੇਸ਼ਨਜ਼ (38%) ਜੋ ਕਿ ਭਾਰਤੀ ਕੰਪਨੀ ਹੈ।"

https://twitter.com/Simi_Garewal/status/1277717583068663809

ਸੋਸ਼ਲ ਮੀਡੀਆ ''ਤੇ ਪ੍ਰਤੀਕਰਮੱ

ਸੋਸ਼ਲ ਮੀਡੀਆ ''ਤੇ ਕੁਝ ਲੋਕ ਇਸ ਪਾਬੰਦੀ ਦੇ ਪੱਖ ਵਿਚ ਦਿਖੇ ਤਾਂ ਕੁਝ ਇਸ ਫੈਸਲੇ ਤੇ ਸਵਾਲ ਚੁੱਕ ਰਹੇ ਹਨ।

ਅਭਿਸ਼ੇਕ ਆਚਾਰਿਆ ਨੇ ਟਵੀਟ ਕਰਕੇ ਕਿਹਾ, "ਭਾਰਤੀਆਂ ਨੇ ਆਪਣੇ ਮਨ ਬਣਾ ਲਿਆ ਹੈ। ਭਾਵਨਾ ਨਜ਼ਰ ਆ ਰਹੀ ਹੈ ਤੇ ਮਜ਼ਬੂਤ ਹੈ। ਇਸ ਵਿੱਚ ਕੁਝ ਸਮਾਂ ਲੱਗ ਸਕਦਾ ਹੈ ਪਰ ਅਸੀਂ ਆਤਮਨਿਰਭਰ ਬਣਨ ਵਿੱਚ ਜ਼ਰੂਰ ਕਾਮਯਾਬ ਹੋਵਾਂਗੇ।"

https://twitter.com/_call_me_abhi__/status/1277796284154306560

ਯੂਟਿਊਬ ਸਟਾਰ ਧਰੁਵ ਰਾਠੀ ਨੇ ਕਿਹਾ, "ਹੋਰ ਵੀ ਲੋਕਤੰਤਰੀ ਦੇਸਾਂ ਨੂੰ ਭਾਰਤ ਦਾ ਸਮਰਥਨ ਕਰਦਿਆਂ ਚੀਨੀ ਐਪਜ਼ ਨੂੰ ਬੈਨ ਕਰ ਦੇਣਾ ਚਾਹੀਦਾ ਹੈ। ਚੀਨੀ ਐਪਸ ਨੂੰ ਉਦੋਂ ਤੱਕ ਇਜਾਜ਼ਤ ਨਾ ਦਿਓ ਜਦੋਂ ਤੱਕ ਉਹ ਆਪਣਾ ਬਾਜ਼ਾਰ ਨਹੀਂ ਖੋਲ੍ਹਦੇ ਜਿਸ ਵਿੱਚ ਵਿਦੇਸ਼ੀ ਐਪਸ ਜਿਵੇਂ ਕਿ ਗੂਗਲ, ਫੇਸਬੁੱਕ, ਯੂਟਿਊਬ ਆਦਿ ਨੂੰ ਖੁੱਲ੍ਹ ਕੇ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੰਦੇ।"

https://twitter.com/dhruv_rathee/status/1277646954747400192

ਅਨੁਸ਼ਕਾ ਨਾਮ ਦੇ ਟਵਿੱਟਰ ਅਕਾਊਂਟ ਤੋਂ ਲਿਖਿਆ ਗਿਆ, "ਜੇ ਹੋਰਨਾਂ ਚੀਨੀ ਐਪਜ਼ ''ਤੇ ਪਾਬੰਦੀ ਲਾਈ ਗਈ ਹੈ ਤਾਂ ਫਿਰ ਜ਼ੂਮ ''ਤੇ ਕਿਉਂ ਨਹੀਂ"

https://twitter.com/Anushka66564629/status/1277791170895032320

ਹਾਲਾਂਕਿ ਇਸ ਵਿਚਾਲੇ ਇੱਕ ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਟਿਕਟੌਕ ਨੇ ਪੀਐੱਮ ਕੇਅਰਜ਼ ਫੰਡ ਨੂੰ 30 ਕਰੋੜ ਰੁਪਏ ਦਾਨ ਦਿੱਤੇ ਹਨ।

ਮੁਹੰਮਦ ਅਮਨਜੀ ਨੇ ਟਵੀਟ ਕਰਕੇ ਕਿਹਾ, "ਟਿਕਟੌਕ ਵਲੋਂ ਪੀਐਮ ਕੇਅਰ ਫੰਡ ਨੂੰ 30 ਕਰੋੜ ਰੁਪਏ ਦੇਣਾ ਸਭ ਤੋਂ ਮਾੜਾ ਮਾਰਕਟਿੰਗ ਦਾ ਫੈਸਲਾ ਸੀ।"

https://twitter.com/MdAmanjmi/status/1277798058898542592

ਮਹੇਸ਼ ਨਾਇਰ ਨੇ ਸਵਾਲ ਕੀਤਾ, "ਕੀ ਮੋਦੀ ਸਰਕਾਰ ਪੇਟੀਐਮ ਨੂੰ ਵੀ ਬੈਨ ਕਰੇਗੀ ਕਿਉਂਕਿ ਇਸ ਵਿੱਚ ਚੀਨੀ ਕੰਪਨੀ ਅਲੀਬਾਬਾ ਦੀ ਸਭ ਤੋਂ ਵੱਧ ਹਿੱਸੇਦਾਰੀ ਹੈ?"

https://twitter.com/soulcurrymovies/status/1277650680656695297

ਸੁਮਨ ਥਾਰਨਮ ਨੇ ਵੀ ਸਲਾਵ ਕੀਤਾ ਹੈ, "ਜੇ ਕੱਲ੍ਹ ਨੂੰ ਸਾਨੂੰ ਅਮਰੀਕਾ ਨਾਲ ਦਿੱਕਤ ਹੁੰਦੀ ਹੈ ਤਾਂ ਕੀ ਅਸੀਂ ਫੇਸਬੁੱਕ, ਵਟਸਐਪ ਅਤੇ ਟਵਿੱਟਰ ਨੂੰ ਵੀ ਬੈਨ ਕਰ ਦੇਵਾਂਗੇ?"

https://twitter.com/sumanthraman/status/1277622118205624320

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=sjnU8621zI0

https://www.youtube.com/watch?v=ldHU5glYX0c

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''657d5e6a-522f-4b1f-9953-b4d12e1c5b8a'',''assetType'': ''STY'',''pageCounter'': ''punjabi.india.story.53231700.page'',''title'': ''\''ਟਿਕਟੌਕ ਬੰਦ ਹੋਇਆ ਪਰ ਟੈਨਸ਼ਨ ਨਾ ਲਓ, ਟੈਲੰਟ ਕਦੇ ਲੁਕਿਆ ਨਹੀਂ ਰਹਿੰਦਾ\'', ਸੋਸ਼ਲ ਮੀਡੀਆ \''ਤੇ ਬੈਨ ਬਾਰੇ ਚਰਚਾ'',''published'': ''2020-06-30T05:46:33Z'',''updated'': ''2020-06-30T05:46:33Z''});s_bbcws(''track'',''pageView'');