ਕੋਰੋਨਾਵਾਇਰਸ ਵੈਕਸੀਨ: ਕਦੋਂ ਤੱਕ ਮਿਲ ਸਕੇਗੀ ਅਤੇ ਕਿਸ ਨੂੰ ਸਭ ਤੋਂ ਪਹਿਲਾਂ ਮਿਲੇਗੀ

06/30/2020 8:50:00 AM

Getty Images
17 ਫਰਵਰੀ 2020 ਦੀ ਇਸ ਤਸਵਨੀਰ ਵਿੱਚ ਫਰਾਂਸ ਦੇ ਲਿੱਲੇ ਵਿੱਚ ਮੌਜੂਦ ਇੰਸਟੀਚਿਊਟ ਵਿੱਚ ਡਾਕਟਰ ਸੈਂਡਰੀਨ ਬਿਲੋਜ਼ਾਰਡ

ਪਿਛਲੇ ਸਾਲ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਹੁਣ ਤੱਕ ਦੁਨੀਆਂ ਦੇ 188 ਦੇਸਾਂ ਵਿੱਚ ਫੈਲ ਚੁੱਕਿਆ ਹੈ।

ਇਸ ਬਿਮਾਰੀ ਦੇ ਲਪੇਟ ਵਿੱਚ ਹੁਣ ਤੱਕ ਕਰੀਬ ਇੱਕ ਕਰੋੜ ਲੋਕ ਆ ਚੁੱਕੇ ਹਨ ਜਦਕਿ ਕਰੀਬ ਪੰਜ ਲੱਖ ਲੋਕ ਮਰ ਚੁੱਕੇ ਹਨ।

ਪਰ ਹੁਣ ਤੱਕ ਇਸ ਮਹਾਂਮਾਰੀ ਦੀ ਰੋਕਥਾਮ ਲਈ ਕੋਈ ਵੈਕਸੀਨ ਨਹੀਂ ਬਣ ਸਕੀ ਹੈ।

ਹਾਲਾਂਕਿ ਕੋਵਿਡ-19 ''ਤੇ ਕਾਬੂ ਪਾਉਣ ਲਈ ਵੈਕਸੀਨ ਬਣਾਉਣ ਲਈ ਮੌਜੂਦਾ ਸਮੇਂ ਵਿੱਚ 120 ਮੈਡੀਕਲ ਟੀਮਾਂ ਦੁਨੀਆਂ ਭਰ ਦੇ ਵੱਖ-ਵੱਖ ਹਿੱਸਿਆਂ ਵਿੱਚ ਰਿਸਰਚ ''ਚ ਜੁਟੀਆਂ ਹਨ, ਪਰ ਅਜੇ ਤੱਕ ਕਾਮਯਾਬੀ ਨਹੀਂ ਮਿਲੀ।

ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜੇਕਰ ਛੇਤੀ ਤੋਂ ਛੇਤੀ ਵੈਕਸੀਨ ਮਿਲਿਆ ਵੀ ਤਾਂ ਇਸ ਸਾਲ ਦੇ ਅਖ਼ੀਰ ਤੱਕ ਹੀ ਮਿਲ ਸਕੇਗਾ। ਹਾਲਾਂਕਿ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਕਈ ਵਾਰ ਵੈਕਸੀਨ ਬਣਾਏ ਜਾਣ ਨੂੰ ਲੈ ਕੇ ਨਿਰਾਸ਼ਾ ਜ਼ਾਹਰ ਕਰ ਚੁੱਕੇ ਹਨ।

BBC
  • ਕੋਰੋਨਾਵਾਇਰਸ ਨਾਲ ਜੰਗ ''ਚ ਆਰਟੀਫੀਸ਼ੀਅਲ ਇੰਟੈਲੀਜੈਂਸ ਕਿੰਨੀ ਕਾਰਗਰ ਹੋਵੇਗੀ
  • ਕੀ ਭਾਰਤ ਦੇ ਇਸ ਸੂਬੇ ''ਚ ਵੈਂਟੀਲੇਟਰ ਦੇ ਨਾਂ ''ਤੇ ਕੋਈ ਹੀ ਮਸ਼ੀਨਾਂ ਖ਼ਰੀਦੀਆਂ ਗਈਆਂ, ਪੰਜ ਸਵਾਲ ਵੀ ਉੱਠੇ
  • ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
  • ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ

ਕੋਰੋਨਾਵਾਇਰਸ ਦੀ ਵੈਕਸੀਨ ਐਨੀ ਅਹਿਮ ਕਿਉਂ?

ਖ਼ਦਸ਼ਾ ਹੈ ਕਿ ਦੁਨੀਆਂ ਦੀ ਆਬਾਦੀ ਦਾ ਵੱਡਾ ਹਿੱਸਾ ਕੋਰੋਨਾਵਾਇਰਸ ਦੀ ਲਪੇਟ ਵਿੱਚ ਆ ਸਕਦਾ ਹੈ। ਅਜਿਹੇ ਵਿੱਚ ਵੈਕਸੀਨ ਇਨ੍ਹਾਂ ਲੋਕਾਂ ਨੂੰ ਕੋਰੋਨਾਵਾਇਰਸ ਦੀ ਲਪੇਟ ਵਿੱਚ ਆਉਣ ਤੋਂ ਬਚਾ ਸਕਦਾ ਹੈ।

ਕੋਰੋਨਾ ਦੀ ਵੈਕਸੀਨ ਬਣ ਜਾਣ ''ਤੇ ਮਹਾਂਮਾਰੀ ਇੱਕ ਝਟਕੇ ਵਿੱਚ ਖ਼ਤਮ ਤਾਂ ਨਹੀਂ ਹੋਵੇਗੀ ਪਰ ਉਦੋਂ ਲੌਕਡਾਊਨ ਖ਼ਤਮ ਕਰਨਾ ਖ਼ਤਰਨਾਕ ਨਹੀਂ ਹੋਵੇਗਾ ਅਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਵਿੱਚ ਢਿੱਲ ਮਿਲੇਗੀ।

ਵੈਕਸੀਨ ਬਣਾਉਣ ਨੂੰ ਲੈ ਕੇ ਹੁਣ ਤੱਕ ਕਿੰਨਾ ਕੰਮ ਹੋਇਆ?

ਵਿਸ਼ਵ ਸਿਹਤ ਸੰਗਠਨ ਮੁਤਾਬਕ ਕੋਰੋਨਾਵਾਇਰਸ ਦੇ ਮਾਮਲੇ ਦੀ ਪੁਸ਼ਟੀ 31 ਦਸੰਬਰ 2019 ਨੂੰ ਹੋਈ ਸੀ। ਜਿਸ ਤੇਜ਼ੀ ਨਾਲ ਵਾਇਰਸ ਫੈਲਿਆ ਉਸ ਨੂੰ ਦੇਖਦੇ ਹੋਏ 30 ਜਨਵਰੀ 2020 ਨੂੰ ਇਸ ਨੂੰ ਪਬਲਿਕ ਹੈਲਥ ਐਮਰਜੈਂਸੀ ਐਲਾਨ ਦਿੱਤਾ ਗਿਆ।

https://www.youtube.com/watch?v=hU2NSe9oEN8

ਪਰ ਸ਼ੁਰੂਆਤ ਵਿੱਚ ਇਸ ਵਾਇਰਸ ਬਾਰੇ ਵਾਧੂ ਜਾਣਕਾਰੀ ਨਹੀਂ ਸੀ ਅਤੇ ਇਸ ਕਾਰਨ ਇਸਦਾ ਇਲਾਜ ਵੀ ਛੇਤੀ ਨਹੀਂ ਮਿਲ ਸਕਿਆ। ਵਿਸ਼ਵ ਸਿਹਤ ਸੰਗਠਨ ਸਮੇਤ ਕਈ ਦੇਸ਼ਾਂ ਵਿੱਚ ਡਾਕਟਰ ਇਸ ਨਾਲ ਨਿਪਟਣ ਲਈ ਵੈਕਸੀਨ ਬਣਾਉਣ ਵਿੱਚ ਜੁਟੇ ਹਨ ਪਰ ਸਵਾਲ ਇਹੀ ਹੈ ਕਿ ਆਖ਼ਰ ਇਸ ਨੂੰ ਤਿਆਰ ਕਰਨ ਵਿੱਚ ਕਿੰਨਾ ਸਮਾਂ ਲੱਗੇਗਾ?

ਫਿਲਹਾਲ ਦੁਨੀਆਂ ਭਰ ਵਿੱਚ 120 ਥਾਵਾਂ ''ਤੇ ਕੋਰੋਨਾ ਦੀ ਵੈਕਸੀਨ ਬਣਾਉਣ ਲਈ ਕੋਸ਼ਿਸ਼ਾਂ ਜਾਰੀ ਹਨ। 13 ਥਾਵਾਂ ''ਤੇ ਮਾਮਲਾ ਕਲੀਨਿਕਲ ਟ੍ਰਾਇਲ ''ਤੇ ਪਹੁੰਚਿਆ ਹੈ।

ਇਨ੍ਹਾਂ 13 ਥਾਵਾਂ ਵਿੱਚੋਂ ਪੰਜ ਚੀਨ, ਤਿੰਨ ਅਮਰੀਕਾ ਅਤੇ 2 ਬ੍ਰਿਟੇਨ ਵਿੱਚ ਹਨ। ਜਦਕਿ ਆਸਟੇਰਲੀਆ, ਰੂਸ ਅਤੇ ਜਰਮਨੀ ਵਿੱਚ ਇੱਕ-ਇੱਕ ਥਾਂ ''ਤੇ ਟ੍ਰਾਇਲ ਚੱਲ ਰਿਹਾ ਹੈ।

ਬ੍ਰਿਟੇਨ ਵਿੱਚ ਕੋਰੋਨਾ ਵੈਕਸੀਨ ਦਾ ਮਨੁੱਖਾਂ ''ਤੇ ਟ੍ਰਾਇਲ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਲੰਡਨ ਦੇ ਇੰਪੀਰੀਅਲ ਕਾਲਜ ਵਿੱਚ 300 ਲੋਕਾਂ ''ਤੇ ਇਹ ਟ੍ਰਾਇਲ ਕੀਤਾ ਜਾਵੇਗਾ। ਇੰਪੀਰੀਅਲ ਕਾਲਜ ਲੰਡਨ ਵਿੱਚ ਹੋਣ ਵਾਲੇ ਇਸ ਟ੍ਰਾਇਲ ਦੀ ਅਗਵਾਈ ਪ੍ਰੋਫੈਸਰ ਰੌਬਿਨ ਸਟੋਕ ਕਰ ਰਹੇ ਹਨ।

https://www.youtube.com/watch?v=iSKH7RfQhfg

ਕਿਹਾ ਗਿਆ ਹੈ ਕਿ ਇਸ ਵੈਕਸੀਨ ਦਾ ਜਾਨਵਰਾਂ ''ਤੇ ਕੀਤਾ ਟ੍ਰਾਇਲ ਸਫ਼ਲ ਰਿਹਾ ਹੈ ਅਤੇ ਇਸ ਨਾਲ ਇਮੀਊਨਿਟੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ।

ਕੋਵਿਡ-19 ਨੂੰ ਲੈ ਕੇ ਪਹਿਲੇ ਹਿਊਮਨ ਟ੍ਰਾਇਲ ਵਿੱਚ ਅੱਠ ਮਰੀਜ਼ਾਂ ਦੇ ਸਰੀਰ ਵਿੱਚ ਐਂਟੀਬੌਡੀਜ਼ ਦੀ ਵਰਤੋਂ ਕੀਤੀ ਗਈ। ਔਕਸਫੋਰਡ ਯੂਨੀਵਰਸਿਟੀ ਵਿੱਚ ਵੀ 800 ਲੋਕਾਂ ''ਤੇ ਟ੍ਰਾਇਲ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅਸਟ੍ਰਾਜ਼ੇਨੇਕਾ ਕੰਪਨੀ ਤੋਂ ਵੀ 10 ਕਰੋੜ ਵੈਕਸੀਨ ਡੋਜ਼ ਦੀ ਡੀਲ ਵੀ ਕੀਤੀ ਗਈ ਹੈ।

ਇਸ ਤੋਂ ਇਲਾਵਾ ਵੱਡੀਆਂ ਦਵਾਈ ਕੰਪਨੀਆਂ ਸਨਫਈ ਅਤੇ ਜੀਐਸਕੇ ਨੇ ਵੀ ਵੈਕਸੀਨ ਵਿਕਸਿਤ ਕਰਨ ਲਈ ਆਪਸ ਵਿੱਚ ਤਾਲਮੇਲ ਕੀਤਾ ਹੈ। ਆਸਟਰੇਲੀਆ ਵਿੱਚ ਵੀ ਦੋ ਸੰਭਾਵਿਤ ਵੈਕਸੀਨ ਦਾ ਨੇਵਲਾਂ ''ਤੇ ਪ੍ਰਯੋਗ ਸ਼ੁਰੂ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਮਨੁੱਖਾਂ ''ਤੇ ਟ੍ਰਾਇਲ ਅਗਲੇ ਸਾਲ ਤੱਕ ਸ਼ੁਰੂ ਹੋ ਸਕੇਗਾ।

Getty Images
ਸੰਕੇਤਿਕ ਤਸਵੀਰ

ਪਰ ਕੋਈ ਇਹ ਨਹੀਂ ਜਾਣਦਾ ਕਿ ਇਨ੍ਹਾਂ ਵਿੱਚੋਂ ਕਿਹੜੀ ਕੋਸ਼ਿਸ਼ ਕਾਰਗਰ ਹੋਵੇਗੀ।

ਕਿਸੇ ਵੀ ਬਿਮਾਰੀ ਦਾ ਵੈਕਸੀਨ ਵਿਕਸਿਤ ਹੋਣ ਵਿੱਚ ਸਾਲਾਂ ਲੱਗ ਜਾਂਦੇ ਹਨ। ਕਈ ਵਾਰ ਦਹਾਕੇ ਵੀ ਲੱਗ ਜਾਂਦੇ ਹਨ। ਪਰ ਦੁਨੀਆਂ ਭਰ ਦੇ ਖੋਜਕਾਰਾਂ ਨੂੰ ਉਮੀਦ ਹੈ ਕਿ ਉਹ ਕੁਝ ਹੀ ਮਹੀਨਿਆਂ ਵਿੱਚ ਓਨਾ ਕੰਮ ਕਰ ਲੈਣਗੇ ਜਿਸ ਨਾਲ ਕੋਵਿਡ-19 ਦਾ ਵੈਕਸੀਨ ਵਿਕਸਿਤ ਹੋ ਜਾਵੇਗਾ।

ਕੋਰੋਨਾਵਾਇਰਸ ਨੂੰ ਲੈ ਕੇ ਬੜੀ ਤੇਜ਼ ਸਪੀਡ ਨਾਲ ਕੰਮ ਚੱਲ ਰਿਹਾ ਹੈ ਅਤੇ ਟੀਕਾ ਬਣਾਉਣ ਲਈ ਵੀ ਵੱਖੋ-ਵੱਖ ਰਸਤੇ ਅਪਣਾਏ ਜਾ ਰਹੇ ਹਨ।

ਜ਼ਿਆਦਾਤਰ ਮਾਹਰਾਂ ਦੀ ਰਾਇ ਹੈ ਕਿ 2021 ਦੇ ਅੱਧ ਤੱਕ ਕੋਵਿਡ-19 ਦਾ ਵੈਕਸੀਨ ਬਣ ਜਾਵੇਗਾ ਯਾਨਿ ਕੋਵਿਡ-19 ਵਾਇਰਸ ਦਾ ਪਤਾ ਲੱਗਣ ਤੋਂ ਬਾਅਦ ਵੈਕਸੀਨ ਵਿਕਸਿਤ ਹੋਣ ਵਿੱਚ ਲੱਗਣ ਵਾਲਾ ਸਮਾਂ 18 ਮਹੀਨੇ ਮੰਨਿਆ ਜਾ ਰਿਹਾ ਹੈ।

ਜੇਕਰ ਅਜਿਹਾ ਹੋਇਆ ਤਾਂ ਇਹ ਇੱਕ ਬਹੁਤ ਵੱਡੀ ਵਿਗਿਆਨਕ ਉਪਲਬਧੀ ਹੋਵੇਗੀ, ਪਰ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਵੈਕਸੀਨ ਪੂਰੀ ਤਰ੍ਹਾਂ ਕਾਮਯਾਬ ਹੀ ਹੋਵੇਗੀ।

ਹੁਣ ਤੱਕ ਚਾਰ ਤਰ੍ਹਾਂ ਦੇ ਕੋਰੋਨਾਵਾਇਰਸ ਪਾਏ ਗਏ ਹਨ ਜੋ ਇਨਸਾਨਾਂ ਵਿੱਚ ਫੈਲ ਸਕਦੇ ਹਨ। ਇਨ੍ਹਾਂ ਵਾਇਰਸਾਂ ਕਾਰਨ ਸਰਦੀ-ਖੰਘ ਵਰਗੇ ਲੱਛਣ ਦਿਖਦੇ ਹਨ ਅਤੇ ਇਨ੍ਹਾਂ ਲਈ ਹੁਣ ਤੱਕ ਕੋਈ ਵੈਕਸੀਨ ਮੁਹੱਈਆ ਨਹੀਂ ਹੈ।

ਅਜੇ ਕਿੰਨਾ ਕੁਝ ਕਰਨਾ ਬਾਕੀ?

ਕੋਵਿਡ-19 ਦੀ ਵੈਕਸੀਨ ਨੂੰ ਤਿਆਰ ਕਰਨ ਦੀਆਂ ਤਮਾਮ ਕੋਸ਼ਿਸ਼ਾਂ ਚੱਲ ਰਹੀਆਂ ਹਨ। ਪਰ ਅਜੇ ਵੀ ਇਸ ਦਿਸ਼ਾ ਵਿੱਚ ਕਾਫ਼ੀ ਕੁਝ ਕਰਨ ਦੀ ਲੋੜ ਹੈ।

ਵੈਕਸੀਨ ਤਿਆਰ ਹੋਣ ਤੋਂ ਪਹਿਲਾ ਕੰਮ ਇਸਦਾ ਪਤਾ ਲਗਾਉਣਾ ਹੋਵੇਗਾ ਕਿ ਇਹ ਕਿੰਨੀ ਸੁਰੱਖਿਅਤ ਹੈ। ਜੇਕਰ ਇਹ ਬਿਮਾਰੀ ਤੋਂ ਕਿਤੇ ਵੱਧ ਮੁਸ਼ਕਲਾਂ ਪੈਦਾ ਕਰਨ ਵਾਲੀ ਹੋਈ ਤਾਂ ਵੈਕਸੀਨ ਦਾ ਕੋਈ ਫਾਇਦਾ ਨਹੀਂ ਹੋਵੇਗਾ।

EPA

ਕਲੀਨਿਕਲ ਟ੍ਰਾਇਲ ਵਿੱਚ ਇਹ ਦੇਖਿਆ ਜਾਣਾ ਹੁੰਦਾ ਹੈ ਕਿ ਵੈਕਸੀਨ ਕੋਵਿਡ-19 ਨੂੰ ਲੈ ਕੇ ਬਿਮਾਰੀ ਨਾਲ ਲੜਨ ਦੀ ਸਮਰਥਾ ਵਿਕਸਿਤ ਕਰ ਪਾ ਰਹੀ ਹੈ ਤਾਂ ਜੋ ਵੈਕਸੀਨ ਲੈਣ ਤੋਂ ਬਾਅਦ ਲੋਕ ਇਸਦੀ ਲਪੇਟ ਵਿੱਚ ਨਾ ਆਏ।

ਵੈਕਸੀਨ ਤਿਆਰ ਹੋਣ ਤੋਂ ਬਾਅਦ ਵੀ ਇਸਦੇ ਅਰਬਾਂ ਡੋਜ਼ ਤਿਆਰ ਕਰਨ ਦੀ ਲੋੜ ਹੋਵੇਗੀ।

ਵੈਕਸੀਨ ਨੂੰ ਦਵਾਈਆਂ ਦੀ ਦੇਖਰੇਖ ਕਰਨ ਵਾਲੀਆਂ ਏਜੰਸੀਆਂ ਤੋਂ ਵੀ ਮਨਜ਼ੂਰੀ ਲੈਣੀ ਪਵੇਗੀ।

ਇਹ ਸਭ ਹੋ ਗਿਆ ਤਾਂ ਵੀ ਵੱਡੀ ਚੁਣੌਤੀ ਬਚੀ ਰਹੇਗੀ, ਦੁਨੀਆਂ ਭਰ ਦੇ ਅਰਬਾਂ ਲੋਕਾਂ ਤੱਕ ਇਸਦੀ ਖੁਰਾਕ ਪਹੁੰਚਾਉਣ ਲਈ ਲੌਜੀਸਟਿਕ ਪ੍ਰਬੰਧ ਵੀ ਕਰਨਾ ਹੋਵੇਗਾ।

ਜ਼ਾਹਰ ਹੈ ਕਿ ਇਨ੍ਹਾਂ ਸਾਰੀਆਂ ਪ੍ਰਕਿਰਿਆਵਾਂ ਨੂੰ ਲੌਕਡਾਊਨ ਥੋੜ੍ਹਾ ਹੌਲਾ ਕਰੇਗਾ। ਇੱਕ ਦੂਜੀ ਮੁਸ਼ਕਿਲ ਵੀ ਹੈ ਜੇਕਰ ਕੋਰੋਨਾ ਤੋਂ ਘੱਟ ਲੋਕ ਪੀੜਤ ਹੋਣਗੇ ਤਾਂ ਵੀ ਇਸਦਾ ਪਤਾ ਲਗਾਉਣਾ ਮੁਸ਼ਕਿਲ ਹੋਵੇਗਾ ਕਿ ਕਿਹੜੀ ਵੈਕਸੀਨ ਅਸਰਦਾਰ ਹੈ।

ਕਿੰਨੇ ਲੋਕਾਂ ਨੂੰ ਵੈਕਸੀਨ ਦੇਣ ਦੀ ਲੋੜ ਹੋਵੇਗੀ?

ਵੈਕਸੀਨ ਕਿੰਨਾ ਕਾਰਗਰ ਹੈ, ਇਹ ਜਾਣੇ ਬਿਨਾਂ ਇਸਦਾ ਪਤਾ ਨਹੀਂ ਲੱਗ ਸਕੇਗਾ। ਹਾਲਾਂਕਿ ਕੋਵਿਡ-19 ਇਨਫੈਕਸ਼ਨ ਨੂੰ ਰੋਕਣ ਲਈ ਇਹ ਮੰਨਿਆ ਜਾ ਰਿਹਾ ਹੈ ਕਿ 60 ਤੋਂ 70 ਫ਼ੀਸਦ ਲੋਕਾਂ ਨੂੰ ਵੈਕਸੀਨ ਦੇਣ ਦੀ ਲੋੜ ਹੋਵੇਗੀ।

ਹਾਲਾਂਕਿ ਜੇਕਰ ਵੈਕਸੀਨ ਕਾਰਗਰ ਹੋਇਆ ਤਾਂ ਇਸ ਨੂੰ ਦੁਨੀਆਂ ਭਰ ਦੀ ਆਬਾਦੀ ਨੂੰ ਦੇਣ ਦੀ ਲੋੜ ਹੋਵੇਗੀ।

ਕਿਵੇਂ ਬਣਦੀ ਹੈ ਵੈਕਸੀਨ?

ਮਨੁੱਖੀ ਸਰੀਰ ਵਿੱਚ ਖ਼ੂਨ ''ਚ ਵ੍ਹਾਈਟ ਬਲੱਡ ਸੈੱਲ ਹੁੰਦੇ ਹਨ ਜੋ ਉਸਦੇ ਰੋਗ-ਪ੍ਰਤੀਰੋਧਕ ਤੰਤਰ ਦਾ ਹਿੱਸਾ ਹੁੰਦੇ ਹਨ।

ਬਿਨਾਂ ਸਰੀਰ ਨੂੰ ਨੁਕਸਾਨ ਪਹੁੰਚਾਏ ਵੈਕਸੀਨ ਜ਼ਰੀਏ ਸਰੀਰ ਵਿੱਚ ਬੇਹੱਦ ਘੱਟ ਮਾਤਰਾ ''ਚ ਵਾਇਰਸ ਜਾਂ ਬੈਕਟੀਰੀਆ ਪਾ ਦਿੱਤੇ ਜਾਂਦੇ ਹਨ। ਜਦੋਂ ਸਰੀਰ ਦਾ ਰੱਖਿਆ ਤੰਤਰ ਇਸ ਵਾਇਰਸ ਜਾਂ ਬੈਕਟੀਰੀਆ ਨੂੰ ਪਛਾਣ ਲੈਂਦਾ ਹੈ ਤਾਂ ਸਰੀਰ ਇਸ ਨਾਲ ਲੜਨਾ ਸਿੱਖ ਜਾਂਦਾ ਹੈ।

Reuters

ਇਸ ਤੋਂ ਬਾਅਦ ਜੇਕਰ ਇਨਸਾਨ ਅਸਲ ਵਿੱਚ ਉਸ ਵਾਇਰਸ ਜਾਂ ਬੈਕਟੀਰੀਆ ਦਾ ਸਾਹਮਣਾ ਕਰਦਾ ਹੈ ਤਾਂ ਉਸ ਨੂੰ ਜਾਣਕਾਰੀ ਹੁੰਦੀ ਹੈ ਕਿ ਇਨਫੈਕਸ਼ਨ ਨਾਲ ਕਿਵੇਂ ਨਿਪਟਣ।

ਦਹਾਕਿਆਂ ਤੋਂ ਵਾਇਰਸ ਨਾਲ ਨਿਪਟਣ ਲਈ ਜਿਹੜੇ ਟੀਕੇ ਬਣੇ ਉਨ੍ਹਾਂ ਵਿੱਚ ਅਸਲੀ ਵਾਇਰਸ ਦੀ ਹੀ ਵਰਤੋਂ ਹੁੰਦੀ ਆਈ ਹੈ।

ਪਰ ਕੋਰੋਨਾਵਾਇਰਸ ਦੇ ਮਾਮਲੇ ਵਿੱਚ ਫਿਲਹਾਲ ਜੋ ਨਵਾਂ ਵੈਕਸੀਨ ਬਣਾਇਆ ਜਾ ਰਿਹਾ ਹੈ ਉਸਦੇ ਲਈ ਨਵੇਂ ਤਰੀਕਿਆਂ ਦੀ ਵਰਤੋਂ ਹੋ ਰਹੀ ਹੈ ਅਤੇ ਜਿਨ੍ਹਾਂ ਦਾ ਅਜੇ ਘੱਟ ਹੀ ਪਰੀਖਣ ਹੋ ਸਕਿਆ ਹੈ।

ਨਵੇਂ ਕੋਰੋਨਾਵਾਇਰਸ Sars-CoV-2 ਦਾ ਜੈਨੇਟਿਕ ਕੋਡ ਹੁਣ ਵਿਗਿਆਨੀਆਂ ਨੂੰ ਪਤਾ ਹੈ ਅਤੇ ਹੁਣ ਸਾਡੇ ਕੋਲ ਵੈਕਸੀਨ ਬਣਾਉਣ ਲਈ ਇੱਕ ਪੂਰਾ ਬਲੂਪ੍ਰਿੰਟ ਤਿਆਰ ਹੈ।

ਵੈਕਸੀਨ ਬਣਾਉਣ ਵਾਲੇ ਕੁਝ ਡਾਕਟਰ ਕੋਰੋਨਾਵਾਇਰਸ ਦੇ ਜੈਨੇਟਿਕ ਕੋਡ ਦੇ ਕੁਝ ਹਿੱਸੇ ਲੈ ਕੇ ਉਸ ਨਾਲ ਨਵਾਂ ਵੈਕਸੀਨ ਤਿਆਰ ਕਰਨ ਦੀ ਕੋਸ਼ਿਸ਼ ਵਿੱਚ ਹਨ।

ਕਈ ਡਾਕਟਰ ਇਸ ਵਾਇਰਸ ਦੇ ਮੂਲ ਜੈਨੇਟਿਕ ਕੋਡ ਦੀ ਵਰਤੋਂ ਕਰ ਰਹੇ ਹਨ ਜੋ ਇੱਕ ਵਾਰ ਸਰੀਰ ਵਿੱਚ ਜਾਣ ਤੋਂ ਬਾਅਦ ਵਾਇਰਲ ਪ੍ਰੋਟੀਨ ਬਣਾਉਂਦੇ ਹਨ ਤਾਂ ਜੋ ਸਰੀਰ ਇਸ ਵਾਇਰਸ ਨਾਲ ਲੜਨਾ ਸਿੱਖ ਸਕੇ।

ਕੀ ਹਰ ਉਮਰ ਦੇ ਲੋਕ ਬਚ ਸਕਣਗੇ?

ਮੰਨਿਆ ਜਾ ਰਿਹਾ ਹੈ ਕਿ ਵੈਕਸੀਨ ਦਾ ਜ਼ਿਆਦਾ ਉਮਰ ਦੇ ਲੋਕਾਂ ''ਤੇ ਘੱਟ ਅਸਰ ਹੋਵੇਗਾ। ਪਰ ਇਸਦਾ ਕਾਰਨ ਵੈਕਸੀਨ ਨਹੀਂ ਲੋਕਾਂ ਦੀ ਬਿਮਾਰੀਆਂ ਨਾਲ ਲੜਨ ਦੀ ਸਮਰਥਾ ਹੈ ਕਿਉਂਕਿ ਉਮਰ ਵੱਧ ਹੋਣ ਦੇ ਨਾਲ-ਨਾਲ ਆਦਮੀ ਦੀ ਬਿਮਾਰੀਆਂ ਨਾਲ ਲੜਨ ਦੀ ਸਮਰਥਾ ਘੱਟ ਜਾਂਦੀ ਹੈ।

ਹਰ ਸਾਲ ਫਲੂ ਦੀ ਇਨਫੈਕਸ਼ਨ ਦੇ ਨਾਲ ਇਹ ਵੇਖਣ ਨੂੰ ਮਿਲਦਾ ਹੈ।

AFP

ਸਾਰੀਆਂ ਦਵਾਈਆਂ ਦੇ ਮਾੜੇ ਅਸਰ ਵੀ ਹੁੰਦੇ ਹਨ। ਬੁਖ਼ਾਰ ਲਈ ਆਮ ਤੌਰ ''ਤੇ ਇਸਤੇਮਾਲ ਕੀਤੀ ਜਾਂਦੀ ਪੈਰਾਸਿਟਾਮੋਲ ਵਰਗੀ ਦਵਾਈ ਦੇ ਵੀ ਮਾੜੇ ਅਸਰ ਹੁੰਦੇ ਹਨ।

ਪਰ ਜਦੋਂ ਤੱਕ ਕਿਸੇ ਵੈਕਸੀਨ ਦਾ ਕਲੀਨਿਕਲ ਪਰੀਖਣ ਨਹੀਂ ਹੁੰਦਾ, ਇਹ ਜਾਨਣਾ ਮੁਸ਼ਕਿਲ ਹੈ ਕਿ ਉਸਦਾ ਕਿਸ ਤਰ੍ਹਾਂ ਨਾਲ ਅਸਰ ਪੈ ਸਕਦਾ ਹੈ।

ਕਿਨ੍ਹਾਂ ਨੂੰ ਮਿਲੇਗੀ ਸਭ ਤੋਂ ਪਹਿਲਾਂ ਵੈਕਸੀਨ?

ਜੇਕਰ ਵੈਕਸੀਨ ਵਿਕਸਿਤ ਹੋ ਜਾਵੇ ਤਾਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਭ ਤੋਂ ਪਹਿਲਾਂ ਵੈਕਸੀਨ ਕਿਸ ਨੂੰ ਮਿਲੇਗੀ? ਕਿਉਂਕਿ ਸ਼ੁਰੂਆਤੀ ਤੌਰ ''ਤੇ ਵੈਕਸੀਨ ਦੀ ਲਿਮੀਟਡ ਸਪਲਾਈ ਹੀ ਹੋਵੇਗੀ। ਵੈਕਸੀਨ ਕਿਸ ਨੂੰ ਪਹਿਲਾਂ ਮਿਲੇਗੀ, ਇਸ ਨੂੰ ਵੀ ਪ੍ਰਿਓਰਟਾਈਜ਼ ਕੀਤਾ ਜਾ ਰਿਹਾ ਹੈ।

ਕੋਵਿਡ-19 ਮਰੀਜ਼ਾਂ ਦਾ ਇਲਾਜ ਕਰਨ ਵਾਲੇ ਸਿਹਤ ਕਰਮੀ ਇਸ ਸੂਚੀ ਵਿੱਚ ਟੌਪ ''ਤੇ ਹਨ। ਕੋਵਿਡ-19 ਨਾਲ ਸਭ ਤੋਂ ਵੱਧ ਖ਼ਤਰਾ ਬਜ਼ੁਰਗਾਂ ਨੂੰ ਹੁੰਦਾ ਹੈ। ਅਜਿਹੇ ਵਿੱਚ ਜੇਕਰ ਇਹ ਬਜ਼ੁਰਗਾਂ ਲਈ ਕਾਰਗਰ ਹੁੰਦਾ ਹੈ ਤਾਂ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ।

BBC
BBC

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=iSKH7RfQhfg&t=24s

https://www.youtube.com/watch?v=ZStxGa41Q0Q

https://www.youtube.com/watch?v=DDkueNPTNS8&t=23s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''92d26576-6f93-40d4-8c33-003c5d0a3386'',''assetType'': ''STY'',''pageCounter'': ''punjabi.international.story.53225780.page'',''title'': ''ਕੋਰੋਨਾਵਾਇਰਸ ਵੈਕਸੀਨ: ਕਦੋਂ ਤੱਕ ਮਿਲ ਸਕੇਗੀ ਅਤੇ ਕਿਸ ਨੂੰ ਸਭ ਤੋਂ ਪਹਿਲਾਂ ਮਿਲੇਗੀ'',''author'': ''ਜੇਮਸ ਗੈਲਾਘਰ'',''published'': ''2020-06-30T03:07:35Z'',''updated'': ''2020-06-30T03:07:35Z''});s_bbcws(''track'',''pageView'');