ਅਨਲੌਕ ਫੇਜ਼-2: ਹੁਣ ਤੁਹਾਨੂੰ ਕਿਹੜੀਆਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ - 5 ਅਹਿਮ ਖ਼ਬਰਾਂ

06/30/2020 7:50:00 AM

getty images
ਭਾਰਤ ਸਰਕਾਰ ਨੇ 31 ਜੁਲਾਈ ਤੱਕ ਲਾਗੂ ਰਹਿਣ ਵਾਲੇ ਅਨਲੌਕ -2 ਲਈ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਭਾਰਤ ਸਰਕਾਰ ਨੇ 31 ਜੁਲਾਈ ਤੱਕ ਲਾਗੂ ਰਹਿਣ ਵਾਲੇ ਅਨਲੌਕ -2 ਲਈ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਜਰੂਰੀ ਸੇਵਾਵਾਂ ਨੂੰ ਛੱਡ ਕੇ ਰਾਤ ਦਾ 10 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਕਰਫਿਊ ਜਾਰੀ ਰਹੇਗਾ। 31 ਜੁਲਾਈ ਤੱਕ ਸਕੂਲ, ਕਾਲਜ ਅਤੇ ਕੋਚਿੰਗ ਸੰਸਥਾਨ ਬੰਦ ਰਹਿਣਗੇ।

ਘਰੇਲੂ ਹਵਾਈ ਉਡਾਣਾ ''ਚ ਵਾਧਾ ਹੋਵੇਗਾ। ਸਿਨੇਮਾ, ਜਿਮ, ਬਾਰ ਅਤੇ ਮਨੋਰੰਜਨ ਪਾਰਕ ਵੀ ਬੰਦ ਹੀ ਰਹਿਣਗੇ।

31 ਜੁਲਾਈ ਤੱਕ ਮੈਟਰੋ ਵੀ ਨਹੀਂ ਚੱਲੇਗੀ। ਸਮਾਜਿਕ, ਸਿਆਸੀ, ਧਾਰਮਿਕ ਇਕੱਠਾ ਉੱਤੇ ਰੋਕ ਵੀ ਜਾਰੀ ਰਹੇਗੀ। ਕੰਟਨੇਮੈਂਟ ਜੋਨਾਂ ਵਿੱਚ ਸਖ਼ਤੀ ਵੀ ਜਾਰੀ ਹੀ ਰਹੇਗੀ। ਗਤੀਵਿਧੀਆ ਬਾਰੇ ਫੈਸਲਾ ਸੂਬੇ ਕਰਨਗੇ।

ਅੰਤਰ ਸੂਬਾਈ ਆਵਾਜਾਈ ਉੱਤੇ ਕੋਈ ਵੀ ਰੋਕ ਨਹੀਂ ਹੈ।

ਟਿਕ ਟੌਕ ਸਣੇ ਭਾਰਤ ਨੇ 59 ਚੀਨੀ ਐਪਸ ਉੱਤੇ ਲਾਈ ਪਾਬੰਦੀ

ਭਾਰਤ ਸਰਕਾਰ ਨੇ ਟਿਕਟੌਕ, ਪਬਜੀ, ਯੂਸੀ, ਹੈਲੋ, ਸ਼ੇਅਰਚੈਟ ਸ਼ੇਅਰਇਟ ਸਣੇ 59 ਐਪਸ ਉੱਤੇ ਦੇਸ ਵਿੱਚ ਪਾਬੰਦੀ ਲਾ ਦਿੱਤੀ ਹੈ।

getty images
ਟਿਕ ਟੌਕ ਸਣੇ ਭਾਰਤ ਨੇ 59 ਚੀਨੀ ਐਪਸ ਉੱਤੇ ਲਾਈ ਪਾਬੰਦੀ

ਖ਼ਬਰ ਏਜੰਸੀ ਏਐਨਆਈ ਮੁਤਾਬਕ ਜਿਹੜੇ ਐਪਸ ਉੱਤੇ ਪਾਬੰਦੀ ਲਾਈ ਗਈ ਹੈ ਉਨ੍ਹਾਂ ਵਿਚ ਖ਼ਬਰਾਂ ਤੇ ਮੰਨੋਰੰਜਨ ਨਾਲ ਸਬੰਧਤ ਐਪ ਸ਼ਾਮਲ ਹਨ।

ਭਾਰਤ ਸਰਕਾਰ ਦੇ ਹੁਕਮਾਂ ਦੇਸ ਦੀ ਪ੍ਰਭੂਸੱਤਾ, ਏਕਤਾ ਅਤੇ ਸੁਰੱਖਿਆਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਯੂਕੇ ਵਿੱਚ ਹੈਵਲੌਕ ਰੋਡ ਦਾ ਨਾਂ ਬਦਲ ਕੇ ਗੁਰੂ ਨਾਨਕ ਰੋਡ ਰੱਖਣ ਦੀ ਕਿਉਂ ਹੋ ਰਹੀ ਮੰਗ

ਯੂਕੇ ਦਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਾ ਪੂਰੇ ਯੂਰਪ ਦੇ ਪ੍ਰਮੁੱਖ ਗੁਰਦੁਆਰਿਆਂ ਵਿੱਚੋਂ ਇੱਕ ਹੈ। ਇਹ ਗੁਰਦੁਆਰਾ ਲੰਡਨ ਦੇ ਸਾਊਥਹਾਲ (ਈਲਿੰਗ) ਇਲਾਕੇ ''ਚ ਪੈਂਦਾ ਹੈ।

BBC
  • ਕੋਰੋਨਾ ਮਹਾਮਾਰੀ ਦੇ ਬਹਾਨੇ ਤੁਹਾਡੀ ਜਸੂਸੀ ਇਸ ਹਦ ਤੱਕ ਕੀਤੀ ਜਾ ਸਕਦੀ ਹੈ
  • ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
  • ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
  • ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ

ਪਿਛਲੇ ਦੋ ਦਹਾਕਿਆਂ ਤੋਂ ਇਹ ਗੁਰੂ ਘਰ ਲੋਕਾਂ ਲਈ ਅਮਨ ਤੇ ਸੇਵਾ ਦਾ ਪ੍ਰਤੀਕ ਹੈ, ਪਰ ਇਹ ਜਿਸ ਸੜਕ ਉੱਤੇ ਹੈ, ਉਸ ਦੇ ਨਾਂ ਨੂੰ ਲੈ ਕੇ ਵਿਵਾਦ ਕਾਫ਼ੀ ਗਰਮ ਹੈ।

ਜਿਸ ਸੜਕ ਉੱਤੇ ਇਹ ਗੁਰਦੁਆਰਾ ਮੌਜੂਦ ਹੈ, ਉਸ ਦਾ ਨਾਮ ਬਦਲਣ ਦੀ ਮੰਗ ਹੋ ਰਹੀ ਹੈ।

ਸਥਾਨਕ ਲੋਕਾਂ ਦੀ ਮੰਗ ਹੈ ਕਿ ਇਸ ਸੜਕ ਦਾ ਨਾਂ ਹੈਵਲੋਕ ਰੋਡ ਤੋਂ ਬਦਲ ਕੇ ''ਗੁਰੂ ਨਾਨਕ ਰੋਡ'' ਕੀਤਾ ਜਾਵੇ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਸਈਅਦ ਅਲੀ ਸ਼ਾਹ ਗਿਲਾਨੀ: ਕਸ਼ਮੀਰੀ ਵੱਖਵਾਦੀ ਆਗੂ ਨੇ ਹੁਰੀਅਤ ਨਾਲੋਂ ਨਾਤਾ ਤੋੜਿਆ

ਭਾਰਤ ਸਾਸ਼ਿਤ ਕਸ਼ਮੀਰ ਦੇ 91 ਸਾਲਾ ਵੱਖਵਾਦੀ ਨੇਤਾ ਸਈਅਦ ਅਲੀ ਗਿਲਾਨੀ ਘਾਟੀ ਦੇ ਵੱਖਵਾਦੀ ਬਾਗੀ ਸਿਆਸੀ ਗਰੁੱਪਾਂ ਦੇ ਗਠਜੋੜ ਹੁਰੀਅਤ ਕਾਨਫਰੰਸ ਤੋਂ ਵੱਖ ਹੋ ਗਏ ਹਨ।

ਸੋਮਵਾਰ ਨੂੰ ਸੋਸ਼ਲ ਮੀਡੀਆ ''ਤੇ ਜਾਰੀ 47 ਸਕਿੰਟ ਦੇ ਇੱਕ ਆਡੀਓ ਕਲਿੱਪ ਵਿੱਚ ਗਿਲਾਨੀ ਨੇ ਕਿਹਾ, "ਹੁਰੀਅਤ ਕਾਨਫਰੰਸ ਦੇ ਅੰਦਰ ਬਣੇ ਹਾਲਾਤ ਕਾਰਨ ਮੈਂ ਪੂਰੇ ਤਰੀਕੇ ਨਾਲ ਵੱਖ ਹੁੰਦਾ ਹਾਂ।"

AFP

ਹੁਰੀਅਤ ਆਗੂਆਂ ਤੇ ਵਰਕਰਾਂ ਦੇ ਨਾਂ ਲਿਖੇ ਪੱਤਰ ਵਿੱਚ ਗਿਲਾਨੀ ਨੇ ਇਸ ਗੱਲ ਦਾ ਖੰਡਨ ਕੀਤਾ ਹੈ ਕਿ ਉਹ ਸਰਕਾਰ ਦੀ ਸਖ਼ਤ ਨੀਤੀ ਜਾਂ ਫਿਰ ਆਪਣੀ ਖ਼ਰਾਬ ਸਿਹਤ ਕਾਰਨ ਵੱਖ ਹੋ ਰਹੇ ਹਨ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਪਾਕਿਸਤਾਨ: ਕਰਾਚੀ ਸਟੌਕ ਐਕਸਚੇਂਜ ’ਤੇ ਹਮਲੇ ਦੀ ਜ਼ਿੰਮੇਵਾਰੀ ਕਿਹੜੇ ਸੰਗਠਨ ਨੇ ਲਈ

ਕਰਾਚੀ ਸਟੌਕ ਐਕਸਚੇਂਜ ਉੱਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕੀਤਾ ਹੈ। ਸਥਾਨਕ ਮੀਡੀਆ ਅਨੁਸਾਰ ਕਰਾਚੀ ਸਟੌਕ ਐਕਸਚੇਂਜ ਉੱਤੇ ਹੋਏ ਹਮਲੇ ਵਿੱਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋਈ ਹੈ।

BBC
  • ਕੋਰੋਨਾਵਾਇਰਸ ਕਹਿਰ: 9 ਹਸਪਤਾਲਾਂ ਵਿੱਚ ਧੱਕੇ ਖਾਣ ਦੇ ਬਾਵਜੂਦ ਉਸ ਦੀ ਮੌਤ ਹੋ ਗਈ
  • ਲੌਕਡਾਊਨ ਤੋੜਨ ਦਾ ਇਲਜ਼ਾਮ : ਹਿਰਾਸਤ ਵਿਚ ਪੁਲਿਸ ਦੇ ਅੰਨ੍ਹੇ ਤਸ਼ਦੱਦ ਕਾਰਨ ਪਿਓ-ਪੁੱਤ ਦੀ ਮੌਤ -ਪਰਿਵਾਰ
  • ਮੋਦੀ ਦਾ ''ਸਵੈ-ਨਿਰਭਰ ਭਾਰਤ'' ਦਾ ਸੁਪਨਾ ਕਿੰਨਾ ਹਕੀਕਤ ਬਣ ਸਕਦਾ ਹੈ, ਇੱਕ ਵਿਸ਼ਲੇਸ਼ਣ

ਹਮਲਾਵਰ ਇਮਾਰਤ ਵਿੱਚ ਵੜ੍ਹ ਗਏ ਅਤੇ ਮੇਨ ਗੇਟ ’ਤੇ ਗ੍ਰੇਨੇਡ ਸੁੱਟਿਆ।

ਸਿੰਧ ਰੇਂਜਰਜ਼ ਅਨੁਸਾਰ ਹਮਲੇ ਵਿੱਚ ਸ਼ਾਮਿਲ ਚਾਰ ਹਮਲਾਵਰ ਵੀ ਮਾਰੇ ਗਏ ਹਨ ਅਤੇ ਇਮਾਰਤ ਦੀ ਤਲਾਸ਼ੀ ਲਈ ਜਾ ਰਹੀ ਹੈ।

ਬੀਬੀਸੀ ਪੱਤਰਕਾਰ ਰਿਆਜ਼ ਸੋਹੇਲ ਅਨੁਸਾਰ ਪਾਬੰਦੀਸ਼ੁਦਾ ਜਥੇਬੰਦੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਜਥੇਬੰਦੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਮਲੇ ਨੂੰ ਜਥੇਬੰਦੀ ਦੇ ਮਾਜਿਦ ਗਰੁੱਪ ਨੇ ਅੰਜਾਮ ਦਿੱਤਾ ਹੈ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

BBC
BBC

ਇਹ ਵੀ ਦੇਖੋ:

https://www.youtube.com/watch?v=5bVXd_eb1Ws

https://www.youtube.com/watch?v=MBgq2KfvjLw&t=5s

https://www.youtube.com/watch?v=2hZ1bxjS8ds&t=9s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c7e21e34-2a62-45ff-abf7-04196e77df33'',''assetType'': ''STY'',''pageCounter'': ''punjabi.india.story.53230520.page'',''title'': ''ਅਨਲੌਕ ਫੇਜ਼-2: ਹੁਣ ਤੁਹਾਨੂੰ ਕਿਹੜੀਆਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ - 5 ਅਹਿਮ ਖ਼ਬਰਾਂ'',''published'': ''2020-06-30T02:05:46Z'',''updated'': ''2020-06-30T02:05:46Z''});s_bbcws(''track'',''pageView'');