ਜੌਰਜ ਫਲਾਇਡ : ਕੀ ਰਾਸ਼ਟਰਪਤੀ ਟਰੰਪ ਫ਼ੌਜ ਤੈਨਾਤ ਕਰ ਸਕਦੇ ਹਨ?

06/03/2020 4:03:45 PM

getty images
ਜੌਰਜ ਫਲਾਇਡ ਦੀ ਮੌਤ ਤੋਂ ਬਾਅਦ ਅਮਰੀਕਾ ਵਿਚ ਕਰੀਬ 9 ਦਿਨਾਂ ਤੋਂ ਮੁਜ਼ਾਹਰੇ ਹੋ ਰਹੇ ਹਨ

ਅਮਰੀਕਾ ਵਿੱਚ ਅਫ਼ਰੀਕੀ ਮੂਲ ਦੇ ਅਮਰੀਕੀ ਨਾਗਰਿਕ ਜੌਰਜ ਫਲਾਇਡ ਦੀ ਮੌਤ ਤੋਂ ਬਾਅਦ ਹੋ ਰਹੇ ਮੁਜ਼ਾਹਰਿਆਂ ਕਾਰਨ ਅਮਨ-ਕਾਨੂੰਨ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਹਿੰਸਾ ਲਗਾਤਾਰ ਵਧ ਰਹੀ ਹੈ।

ਰਾਸ਼ਟਰਪਤੀ ਡੌਨਲਡ ਟਰੰਪ ਨੇ ਧਮਕੀ ਦਿੱਤੀ ਹੈ ਕਿ ਜੇ ਸੂਬਿਆਂ ਦੇ ਪ੍ਰਸ਼ਾਸਨਾਂ ਤੋਂ ਅਤੇ ਸ਼ਹਿਰਾਂ ਦੀ ਪੁਲਿਸ ਤੋਂ ਹਾਲਤ ਕਾਬੂ ਨਾ ਕੀਤੇ ਜਾ ਸਕੇ ਤਾਂ ਉਹ ਫ਼ੌਜ ਤੈਨਾਤ ਕਰ ਦੇਣਗੇ।

ਕਰੀਬ ਹਫ਼ਤਾ ਪਹਿਲਾ ਜੌਰਜ ਫਲਾਇਡ ਨਾਂ ਦੇ ਇੱਕ ਅਫ਼ਰੀਕੀ ਮੂਲ ਦੇ ਅਮਰੀਕੀ ਦੀ ਪੁਲਿਸ ਹਿਰਾਸਤ ਦੌਰਾਨ ਮੌਤ ਹੋ ਗਈ , ਜਿਸ ਤੋਂ ਬਾਅਦ ਅਮਰੀਕਾ ਵਿਚ ਹਿੰਸਾ ਭੜਕੀ ਹੋਈ ਹੈ।

ਇਸ ਵਿਚ ਅਮਰੀਕਾ ਦੇ 75 ਸ਼ਹਿਰ ਜਲ਼ ਰਹੇ ਹਨ ਅਤੇ 40 ਵਿਚ ਕਰਫਿਊ ਲਗਾਇਆ ਗਿਆ ਹੈ।

ਰਾਸ਼ਟਰਪਤੀ ਦੇ ਇਸ ਦਾਅਵੇ ਦੇ ਉਲਟ ਕਈ ਅਮਰੀਕੀ ਸੂਬਿਆਂ ਦੇ ਗਵਰਨਰਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਕੋਲ ਉਨ੍ਹਾਂ ਦੀ ਪ੍ਰਵਾਨਗੀ ਤੋਂ ਬਿਨਾਂ ਫ਼ੌਜ ਤੈਨਾਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ।


ਕੀ ਰਾਸ਼ਟਰਪਤੀ ਫ਼ੌਜ ਤੈਨਾਤ ਕਰ ਸਕਦੇ ਹਨ?

ਕੁਝ ਹਾਲਤਾਂ ਵਿੱਚ, ਹਾਂ। ਉਹ ਅਜਿਹਾ ਕਰ ਸਕਦੇ ਹਨ।

ਅਮਰੀਕੀ ਫ਼ੌਜ ਦੀ ਰਾਖਵੀ ਫੋਰਸ, ਨੈਸ਼ਨਲ ਗਾਰਡ ਦੇ ਹਜ਼ਾਰਾਂ ਜਵਾਨ ਪਹਿਲਾਂ ਤੋਂ ਹੀ ਤੈਨਾਤ ਹਨ।

ਇਹ ਜਵਾਨ ਅਮਰੀਕਾ ਦੇ ਲਗਭਗ 20 ਸੂਬਿਆਂ ਵਿੱਚ ਮੁਜ਼ਾਹਰਿਆਂ ਨੂੰ ਸ਼ਾਂਤ ਕਰਨ ਲਈ ਸੰਘਰਸ਼ ਕਰ ਰਹੇ ਹਨ। ਹਾਲਾਂਕਿ ਇਨ੍ਹਾਂ ਦੀ ਮੰਗ ਸਬੰਧਿਤ ਸੂਬਿਆਂ ਜਾਂ ਸ਼ਹਿਰਾਂ ਵਲੋਂ ਆਪ ਕੀਤੀ ਗਈ ਸੀ।

https://www.youtube.com/watch?v=M-iSYteBS8o

19ਵੀਂ ਸਦੀ ਵਿੱਚ ਬਣੇ ਇੱਕ ਕਾਨੂੰਨ ਵਿੱਚ ਇਹ ਮੱਤ ਹੈ ਕਿ ਕੁਝ ਖ਼ਾਸ ਹਾਲਤਾਂ ਵਿੱਚ ਜੇ ਫੈਡਰਲ ਸਰਕਾਰ ਚਾਹੇ ਤਾਂ ਸੂਬਾ ਸਰਕਾਰਾਂ (ਗਵਰਨਰ) ਦੀ ਸਹਿਮਤੀ ਤੋਂ ਬਿਨਾਂ ਵੀ ਦਖ਼ਲ ਦੇ ਸਕਦੀ ਹੈ।

ਅਮਰੀਕਾ ਦੇ ਇਨਸਰੇਕਸ਼ਨ ਐਕਟ ਮੁਤਾਬਕ ਜੇ ਅਮਰੀਕੀ ਰਾਸ਼ਟਰਪਤੀ ਨੂੰ ਲਗਦਾ ਹੈ ਕਿ ਕਿਸੇ ਸੂਬੇ ਵਿੱਚ ਹਾਲਾਤ ਇੰਨੇ ਖ਼ਰਾਬ ਹੋ ਗਏ ਹਨ ਕਿ ਉੱਥੇ ਕੇਂਦਰੀ ਕਾਨੂੰਨਾਂ ਨੂੰ ਲਾਗੂ ਕਰ ਸਕਣਾ ਲਗਭਗ ਅਸੰਭਵ ਹੈ, ਜਾਂ ਉੱਥੇ ਨਾਗਰਿਕਾਂ ਦੇ ਹੱਕਾਂ ਨੂੰ ਕਿਸੇ ਕਿਸਮ ਦਾ ਖ਼ਤਰਾ ਹੈ ਤਾਂ ਉੱਥੇ ਦਖ਼ਲ ਦੇਣ ਲਈ ਗਵਰਨਰ ਦੀ ਪ੍ਰਵਾਨਗੀ ਲੈਣ ਦੀ ਦਰਕਾਰ ਨਹੀਂ ਹੈ।

Getty Images

ਇਹ ਵੀ ਪੜ੍ਹੋ:-

  • ਅਮਰੀਕਾ ''ਚ ਹਿੰਸਾ ਮਗਰੋਂ ਕਈ ਸ਼ਹਿਰਾਂ ''ਚ ਕਰਫਿਊ, ਜਾਣੋ ਵਿਵਾਦ ਦੀ ਪੂਰੀ ਕਹਾਣੀ
  • ਅਮਰੀਕਾ ''ਚ ਹਿੰਸਾ , ਵ੍ਹਾਈਟ ਹਾਊਸ ਨੇੜੇ ਪਹੁੰਚੇ ਮੁਜ਼ਾਹਰਾਕਾਰੀ
  • ਕੋਰੋਨਾਵਾਇਰਸ: ਅਮਰੀਕਾ ਦੇ ਮੈਡੀਕਲ ਖੇਤਰ ’ਚ ''ਪੰਜਾਬ ਮਾਡਲ'' ਦੀ ਚਰਚਾ ਕਿਉਂ

ਇਹ ਕਾਨੂੰਨ 1807 ਵਿੱਚ ਪਾਸ ਕੀਤਾ ਗਿਆ ਸੀ। ਸ਼ੁਰੂ ਵਿੱਚ ਇਸ ਦਾ ਮਕਸਦ ਭਾਰਤੀਆਂ ਦੀ ਬਗਾਵਤ ਨੂੰ ਦਬਾਉਣਾ ਸੀ ਪਰ ਬਾਅਦ ਵਿੱਚ ਇਸ ਦਾ ਘੇਰਾ ਘਰੇਲੂ ਗੜਬੜੀਆਂ ਨੂੰ ਦਬਾਉਣ ਅਤੇ ਨਾਗਰਿਕ ਅਧਿਕਾਰਾਂ ਦੀ ਰੱਖਿਆ ਲਈ ਫ਼ੌਜ ਦੀ ਵਰਤੋਂ ਕਰਨ ਲਈ ਵਧਾ ਦਿੱਤਾ ਗਿਆ। ਇਸ ਮੁਤਾਬਕ ਰਾਸ਼ਟਰਪਤੀ ਸ਼ਕਤੀ ਦੀ ਵਰਤੋਂ ਕਰ ਸਕਦੇ ਹਨ।

1878 ਦੇ ਇੱਕ ਕਾਨੂੰਨ ਮੁਤਾਬਕ ਫ਼ੌਜ ਦੀ ਘਰੇਲੂ ਵਰਤੋਂ ਲਈ ਕਾਂਗਰਸ (ਅਮਰੀਕੀ ਸੰਸਦ) ਦੀ ਪਰਵਾਨਗੀ ਜ਼ਰੂਰੀ ਹੁੰਦੀ ਹੈ। ਹਾਲਾਂਕਿ ਇੱਕ ਕਾਨੂੰਨੀ ਮਾਹਰ ਨੇ ਬੀਬੀਸੀ ਨੂੰ ਦੱਸਿਆ ਕਿ ਇਨਸਰੈਕਸ਼ਨ ਐਕਟ ਰਾਸ਼ਟਰਪਤੀ ਨੂੰ ਦੇ, ਵਿੱਚ ਫ਼ੌਜ ਤੈਨਾਤ ਕਰਨ ਲਈ ਢੁੱਕਵੀਆਂ ਸ਼ਕਤੀਆਂ ਦਿੰਦਾ ਹੈ।

Getty Images

ਇਹ ਵੀ ਮੰਨਿਆ ਜਾਂਦਾ ਹੈ ਕਿ ਮੌਜੂਦਾ ਸਥਿਤੀ ਵਿੱਚ ਸੂਬਿਆਂ ਦੀ ਸਹਿਮਤੀ ਤੋਂ ਬਿਨਾਂ ਫ਼ੌਜ ਤੈਨਾਤ ਕਰਨ ਲਈ ਰਾਸ਼ਟਰਪਤੀ ਕੋਲ ਮੁਨਾਸਬ ਕਾਨੂੰਨੀ ਅਧਾਰ ਹੋਣੇ ਚਾਹੀਦੇ ਹਨ।

ਟੈਕਸਸ ਯੂਨੀਵਰਸਿਟੀ ਵਿੱਚ ਕਾਨੂੰਨ ਦੇ ਪ੍ਰੋਫ਼ੈਸਰ ਰੌਬਰਟ ਚੈਜ਼ਨੀ ਦਾ ਕਹਿਣਾ ਹੈ ਕਿ ਮੁੱਖ ਗੱਲ ਤਾਂ “ਇਹ ਹੈ ਕਿ ਇਹ ਫ਼ੈਸਲਾ ਰਾਸ਼ਟਰਪਤੀ ਨੇ ਕਰਨਾ ਹੈ, ਗਵਰਨਰਾਂ ਨੂੰ ਰਾਸ਼ਟਰਪਤੀ ਦੀ ਮਦਦ ਮੰਗਣ ਦੀ ਲੋੜ ਨਹੀਂ।”

https://www.youtube.com/watch?v=otBjFLBhVII

ਕਾਨੂੰਨ ਦੀ ਪਹਿਲਾਂ ਵਰਤੋਂ ਕਿਵੇਂ ਹੋਈ ਹੈ?

ਕਾਂਗਰਸ ਦੀਆਂ ਖੋਜ ਸੇਵਾਵਾਂ ਮੁਤਾਬਕ ਇਨਸਰੈਕਸ਼ਨ ਐਕਟ ਦੀ ਦਰਜਨਾਂ ਵਾਰ ਵਰਤੋਂ ਕੀਤੀ ਗਈ ਹੈ ਪਰ ਪਿਛਲੇ ਤਿੰਨ ਦਹਾਕਿਆਂ ਤੋਂ ਤਾਂ ਕਦੇ ਅਜਿਹਾ ਨਹੀਂ ਕੀਤਾ ਗਿਆ।

ਪਿਛਲੀ ਵਾਰ ਇਸ ਦੀ ਵਰਤੋਂ ਸਾਲ 1992 ਵਿੱਚ ਲੌਸ ਐਂਜਲਸ ਵਿੱਚ ਭੜਕੀ ਨੂੰ ਦਬਾਉਣ ਲਈ ਤਤਕਾਲੀ ਰਾਸ਼ਟਰਪਤੀ ਐੱਚਡਬਲਿਊ ਬੁੱਸ਼ ਵੱਲੋਂ ਕੀਤੀ ਗਈ ਸੀ।

1950 ਵਿਆਂ ਅਤੇ 1960ਵਿਆਂ ਦੌਰਾਨ ਜਦੋਂ ਅਮਰੀਕਾ ਵਿੱਚ ਨਾਗਰਿਕ ਹੱਕਾਂ ਦਾ ਸੰਘਰਸ਼ ਚੱਲ ਰਿਹਾ ਸੀ ਤਾਂ ਇਸ ਕਾਨੂੰਨ ਦੀ ਵਰਤੋਂ ਗਵਰਨਰਾਂ ਦੀ ਸਹਿਮਤੀ ਤੋਂ ਬਿਨਾਂ ਵੀ ਲਗਾਤਾਰ ਤਿੰਨ ਰਾਸ਼ਟਰਪਤੀਆਂ ਵੱਲੋਂ ਕੀਤੀ ਗਈ।

ਰਾਸ਼ਟਰਪਤੀ ਡਵਾਈਟ ਆਈਜ਼ਨਹਾਵਰ ਨੇ ਜਦੋਂ ਅਰਾਕਾਨਜ਼ ਵਿੱਚ ਇੱਕ ਸਕੂਲ ਵਿੱਚ ਚੱਲ ਰਹੇ ਮੁਜ਼ਾਹਰੇ ਖ਼ਿਲਾਫ ਸਾਲ 1957 ਵਿੱਚ ਇਸ ਕਾਨੂੰਨ ਦੀ ਵਰਤੋਂ ਕਰਨੀ ਚਾਹੀ ਤਾਂ ਉਨ੍ਹਾਂ ਨੂੰ ਵਿਰੋਧ ਸਹਿਣਾ ਪਿਆ। ਇਸ ਸਕੂਲ ਵਿੱਚ ਕਾਲੇ ਅਤੇ ਗੋਰੇ ਬੱਚਿਆਂ ਨੂੰ ਇਕੱਠੇ ਪੜ੍ਹਾਇਆ ਜਾਂਦਾ ਸੀ।

1960ਵਿਆਂ ਤੋਂ ਬਾਅਦ ਇਸ ਕਾਨੂੰਨ ਦੀ ਵਰਤੋਂ ਘੱਟ ਹੋਈ ਹੈ। ਕੈਟਰੀਨਾ ਤੂਫ਼ਾਨ ਆਉਣ ਤੋਂ ਬਾਅਦ ਸੰਸਦ ਨੇ ਸਾਲ 2006 ਵਿੱਚ ਇਸ ਵਿੱਚ ਸੋਧ ਕਰ ਦਿੱਤੀ ਤਾਂ ਜੋ ਫ਼ੌਜ ਦੀ ਵਰਤੋਂ ਨੂੰ ਕਾਰਗਰ ਬਣਾਇਆ ਜਾ ਸਕੇ। ਹਾਲਾਂਕਿ ਸੂਬਿਆਂ ਦੇ ਵਿਰੋਧ ਤੋਂ ਬਾਅਦ ਇਸ ਸੋਧ ਨੂੰ ਵਾਪਸ ਲੈ ਲਿਆ ਗਿਆ।

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=UWQx7rCrRe8

https://www.youtube.com/watch?v=tusJc3xYi1Q

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8ef06bef-64d0-4949-9408-28f075f850fd'',''assetType'': ''STY'',''pageCounter'': ''punjabi.international.story.52904637.page'',''title'': ''ਜੌਰਜ ਫਲਾਇਡ : ਕੀ ਰਾਸ਼ਟਰਪਤੀ ਟਰੰਪ ਫ਼ੌਜ ਤੈਨਾਤ ਕਰ ਸਕਦੇ ਹਨ?'',''author'': '' ਜੇਕ ਹੌਰਨ'',''published'': ''2020-06-03T10:29:16Z'',''updated'': ''2020-06-03T10:29:16Z''});s_bbcws(''track'',''pageView'');