ਨਿਸਰਗ ਤੂਫ਼ਾਨ: ਅਲੀਬਾਗ਼ ਪਹੁੰਚਿਆ ਤੂਫ਼ਾਨ, ਛੇਤੀ ਮੁੰਬਈ ਨਾਲ ਟਕਰਾਏਗਾ

06/03/2020 1:48:44 PM

Getty Images

ਕੋਰੋਨਾਵਾਇਰਸ ਮਹਾਂਮਾਰੀ ਨਾਲ ਲੜ ਰਹੇ ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਚੱਕਰਵਾਤੀ ਤੂਫ਼ਾਨ ਦਾ ਖ਼ਤਰਾ ਮੰਡਰਾ ਰਿਹਾ ਹੈ।

ਤਾਜ਼ਾ ਜਾਣਕਾਰੀ ਮੁਤਾਬਕ ਇਹ ਤੂਫ਼ਾਨ ਅਲੀਬਾਗ਼ ਪਹੁੰਚ ਗਿਆ ਹੈ ਅਤੇ ਛੇਤੀ ਹੀ ਮੁੰਬਈ ਪਹੁੰਚਣ ਵਾਲਾ ਹੈ।

ਅਰਬ ਸਾਗਰ ਵਿੱਚ ਘੱਟ ਦਬਾਅ ਵਾਲੀ ਇੱਕ ਬੈਲਟ ਬਣਨ ਕਾਰਨ ਇਸ ਚੱਕਰਵਾਤ ਦੇ ਮੁੰਬਈ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਾਨਾ ਜ਼ਾਹਰ ਕੀਤੀ ਜਾ ਰਹੀ ਹੈ। ਹਾਲਾਂਕਿ ਹੁਣ ਤੱਕ ਇਹ ਤੈਅ ਨਹੀਂ ਹੈ ਕਿ ਇਹ ਮੁੰਬਈ ਪਹੁੰਚੇਗਾ ਜਾਂ ਆਪਣਾ ਰਾਹ ਬਦਲ ਲਵੇਗਾ।

ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇਹ ਮੁੰਬਈ ਤੋਂ 100 ਕਿਲੋਮੀਟਰ ਦੂਰ ਅਲੀਬਾਗ਼ ਦੇ ਤਟ ਨਾਲ ਟਕਰਾ ਸਕਦਾ ਹੈ।

ਮੌਸਮ ਵਿਭਾਗ ਨੇ ਨਿਸਰਗ ਤੂਫ਼ਾਨ ਦੇ ਬੁੱਧਵਾਰ 3 ਜੂਨ ਨੂੰ ਮੁੰਬਈ, ਮੁੰਬਈ ਉਪ-ਨਗਰ, ਠਾਣੇ, ਪਾਲਘਾਰ, ਰਾਏਗੜ੍ਹ, ਰਤਨਾਗਿਰੀ, ਸਿੰਧੂਦੁਰਗ ਜ਼ਿਲ੍ਹੇ ਦੇ ਤਟੀ ਇਲਾਕਿਆਂ ਵਿੱਚੋਂ ਲੰਘਣ ਦਾ ਖ਼ਦਸ਼ਾ ਜਤਾਇਆ ਹੈ।

ਤੂਫ਼ਾਨ ਦੇ ਦੌਰਾਨ 100 ਤੋਂ 120 ਕਿਲੋਮੀਟਰ ਦੀ ਰਫ਼ਤਾਰ ਵਾਲੇ ਝੱਖੜ ਦੇ ਨਾਲ ਭਾਰੀ ਜਾਨੀ-ਮਾਲੀ ਨੁਕਸਾਨ ਦੀ ਸੰਭਾਵਨਾ ਜਤਾਈ ਗਈ ਹੈ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ

ਮਹਾਰਾਸ਼ਟਰ ਦੇ CM ਉੱਧਵ ਠਾਕਰੇ ਨੇ ਲੋਕਾਂ ਨੂੰ ਦੋ ਦਿਨਾਂ ਤੱਕ ਘਰਾਂ ਦੇ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਹੈ।

Reuters

ਮੌਸਮ ਵਿਭਾਗ ਦੇ ਮੁਤਾਬਕ ਚੱਕਰਵਾਤੀ ਤੂਫ਼ਾਨ ਨਿਸਰਗ ਬੁੱਧਵਾਰ ਨੂੰ ਮਹਾਰਾਸ਼ਟਰ ਪਹੁੰਚੇਗਾ। ਲੰਘੇ 100 ਸਾਲਾਂ ਤੋਂ ਵੀ ਵਧੇਰੇ ਸਮੇਂ ਦੌਰਾਨ ਇਹ ਪਹਿਲੀ ਵਾਰ ਹੈ ਜਦੋਂ ਕੋਈ ਤੂਫ਼ਾਨ ਮੁੰਬਈ ਨਾਲ ਟਕਰਾ ਸਕਦਾ ਹੈ।

ਸ਼ਹਿਰ ਪਹਿਲਾਂ ਹੀ ਕੋਰੋਨਾਵਾਇਰਸ ਦੀ ਮਾਰ ਝੱਲ ਰਿਹਾ ਹੈ। ਅਜਿਹੇ ਵਿੱਚ ਤੂਫ਼ਾਨ ਸ਼ਹਿਰ ਦੀਆਂ ਦਿੱਕਤਾਂ ਵਿੱਚ ਵਾਧਾ ਕਰ ਸਕਦਾ ਹੈ।


  • ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
  • ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
  • ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ

ਮੁੱਖ ਮੰਤਰੀ ਉੱਧਵ ਠਾਕਰੇ ਨੇ ਕਿਹਾ, “ਸੂਬੇ ਨੇ ਹੁਣ ਤੱਕ ਜਿਹੜੇ ਤੂਫ਼ਾਨਾਂ ਦਾ ਸਾਹਮਣਾ ਕੀਤਾ ਹੈ, ਇਹ ਤੂਫ਼ਾਨ ਉਨ੍ਹਾਂ ਤੋਂ ਤੇਜ਼ ਹੋ ਸਕਦਾ ਹੈ। ਕੱਲ ਅਤੇ ਪਰਸੋਂ ਤਟੀ ਇਲਾਕਿਆਂ ਲਈ ਅਹਿਮ ਹਨ। ਜੋ ਗਤੀਵਿਧੀਆਂ ਖੋਲ੍ਹੀਆਂ ਗਈਆਂ ਹਨ। ਉਨ੍ਹਾਂ ਨੂੰ ਅਗਲੇ ਦੋ ਦਿਨਾਂ ਲਈ ਬੰਦ ਕੀਤਾ ਜਾ ਰਿਹਾ ਹੈ।”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਣੀ ਨਾਲ ਤੂਫ਼ਾਨ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਸੂਬਿਆਂ ਨੂੰ ਕੇਂਦਰੀ ਸਹਾਇਤਾ ਦਾ ਭਰੋਸਾ ਦਵਾਇਆ।

ਮੌਸਮ ਵਿਭਾਗ ਨੇ ਤੂਫ਼ਾਨ ਬਾਰੇ ਕੁਝ ਹਿਫ਼ਾਜ਼ਤੀ ਸੁਝਾਅ ਦਿੱਤੇ ਹਨ।

ਆਮ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ?

  • ਆਮ ਲੋਕ ਆਪਣੇ ਘਰਾਂ ਦੇ ਬੂਹੇ-ਬਾਰੀਆਂ ਅਤੇ ਫ਼ਰਸ਼ ਦੀ ਜਾਂਚ ਕਰਨ। ਜੇ ਖ਼ਰਾਬ ਹੋਣ ਤਾਂ ਤੁਰੰਤ ਠੀਕ ਕਰਵਾਉਣ ਦਾ ਉਪਾਅ ਕਰਨ।
  • ਘਰ ਦੇ ਆਲੇ-ਦੁਆਲੇ ਦੀ ਸਥਿਤੀ ਉੱਪਰ ਨਜ਼ਰ ਰੱਖੀ ਜਾਵੇ। ਸੁੱਕੇ ਅਤੇ ਮਰੇ ਹੋਏ ਰੁੱਖ ਕੱਟ ਦਿੱਤੇ ਜਾਣ।
  • ਘਰੇ ਲੱਕੜ ਦਾ ਫੱਟਾ ਰੱਖੋ। ਜਿਸ ਦੀ ਵਰਤੋਂ ਬਾਰੀ ਨੂੰ ਮਜ਼ਬੂਤੀ ਨਾਲ ਬੰਦ ਕਰਨ ਜਾਂ ਢਕਣ ਲਈ ਕੀਤੀ ਜਾ ਸਕੇ। ਜੇ ਫੱਟਾ ਨਾ ਹੋਵੇ ਤਾਂ ਖਿੜਕੀਆਂ ਉੱਪਰ ਅਖ਼ਬਾਰ ਲਾ ਕੇ ਰੱਖੋ ਤਾਂ ਕਿ ਜੇ ਕੱਚ ਟੁੱਟੇ ਤਾਂ ਘਰ ਦੇ ਅੰਦਰ ਫੈਲ ਨਾ ਜਾਵੇ।
  • ਟਾਰਚ ਦੀਆਂ ਵਾਧੂ ਬੈਟਰੀਆਂ ਦਾ ਬੰਦੋਬਸਤ ਕਰ ਕੇ ਰੱਖੋ।
  • ਪੁਰਾਣੀਆਂ ਇਮਾਰਤਾਂ ਤੋਂ ਦੂਰ ਰਹੋ।
  • ਰੇਡੀਓ ਤੋਂ ਮਿਲਣ ਵਾਲੀ ਮੌਸਮ ਦੀ ਜਾਣਕਾਰੀ ਲਗਾਤਾਰ ਸੁਣਦੇ ਰਹੇ। ਆਪਣੇ ਆਲੇ-ਦੁਆਲੇ ਵੀ ਇਹ ਜਾਣਕਾਰੀ ਸਾਂਝੀ ਕਰਦੇ ਰਹੋ। ਸਿਰਫ਼ ਸਰਕਾਰੀ ਜਾਣਕਾਰੀ ਹੀ ਲੋਕਾਂ ਨਾਲ ਸਾਂਝੀ ਕਰੋ।
  • ਸਮੁੰਦਰ ਕੋਲ ਨਾ ਜਾਓ ਅਤੇ ਜਿੰਨੀ ਜਲਦੀ ਹੋ ਸਕੇ ਉੱਚੀਆਂ ਥਾਵਾਂ ਉੱਪਰ ਪਹੁੰਚੋ।
  • ਜੇ ਤੁਹਾਡਾ ਘਰ ਉਚਾਈ ਉੱਤੇ ਹੈ ਤਾਂ ਤੁਸੀਂ ਸਭ ਤੋਂ ਵਧੇਰੇ ਮਹਿਫ਼ੂਜ਼ ਹੋ। ਫਿਰ ਵੀ ਜੇ ਇਲਾਕਾ ਛੱਡਣ ਲਈ ਕਿਹਾ ਜਾਵੇ ਤਾਂ ਹਦਾਇਤਾਂ ਦੀ ਪਾਲਣਾ ਕਰੋ।
  • ਪੀਣ ਵਾਲਾ ਪਾਣੀ ਅਤੇ ਖਾਣ ਦਾ ਸਮਾਨ ਆਪਣੇ ਕੋਲ ਰੱਖੋ।
  • ਜਿਸ ਨਦੀ ਵਿੱਚ ਹੜ੍ਹ ਆਉਂਦਾ ਹੈ, ਉਸ ਤੋਂ ਦੂਰ ਰਹੋ।
  • ਜੇ ਤੁਹਾਡਾ ਘਰ ਖ਼ਤਰੇ ਵਾਲੇ ਇਲਾਕੇ ਵਿੱਚ ਹੈ ਤਾਂ ਨੁਕਸਾਨ ਘਟਾਉਣ ਲਈ ਕੀਮਤੀ ਚੀਜ਼ਾਂ ਸੰਭਾਲ ਲਓ।
  • ਖੇਤੀ ਦੇ ਸੰਦ ਆਦਿ ਤੂਫ਼ਾਨ ਵਿੱਚ ਖ਼ਤਰਨਾਕ ਸਾਬਤ ਹੋ ਸਕਦੇ ਹਨ, ਉਨ੍ਹਾਂ ਨੂੰ ਸੁਰੱਖਿਅਤ ਥਾਂ ਉੱਪਰ ਸੰਭਲ ਕੇ ਰੱਖੋ।
  • ਤੂਫ਼ਾਨ ਦੌਰਾਨ ਹੌੰਸਲਾ ਬਣਾ ਕੇ ਰੱਖੋ ਤੇ ਅਫ਼ਵਾਹਾਂ ਨਾ ਫੈਲਾਓ। ਸ਼ਰਾਰਤੀ ਅਨਸਰਾਂ ਬਾਰੇ ਪੁਲਿਸ ਨੂੰ ਦੱਸੋ।
  • ਗੱਡੀ ਚਲਾਉਂਦੇ ਸਮੇਂ ਸਾਵਧਾਨੀ ਵਰਤੋ।
  • ਆਪਣੇ ਨੁਕਸਾਨ ਦੀ ਇਤਲਾਹ ਪ੍ਰਸ਼ਾਸਨ ਨੂੰ ਦਿਓ।
  • ਕੋਰੋਨਾ ਸੰਕਟ ਵੀ ਚੱਲ ਰਿਹਾ ਹੈ, ਇਸ ਲਈ ਸੋਸ਼ਲ ਡਿਸਟੈਂਸਿੰਗ ਬਰਕਰਾਰ ਰੱਖੋ।

  • ਦਵਾਈ ਜਿਸ ਬਾਰੇ ਦਾਅਵਾ ਹੈ ਕਿ ਕੋਵਿਡ-19 ਖ਼ਿਲਾਫ਼ ਇਸ ਦੇ ਨਤੀਜੇ ''ਬਹੁਤ ਵਧੀਆ'' ਹਨ
  • ‘ਨਾ ਘਰ ਹੈ ਨਾ ਕੰਮ, ਕੀ ਕਰਾਂਗੇ ਇੱਥੇ ਰਹਿ ਕੇ? ਪੈਦਲ ਤੁਰੇ ਹਾਂ ਕਦੇ ਤਾਂ ਘਰੇ ਪਹੁੰਚਾਂਗੇ''
  • ਕੋਰੋਨਾਵਾਇਰਸ: ਰੈੱਡ ਜ਼ੋਨ, ਗ੍ਰੀਨ ਜ਼ੋਨ ਅਤੇ ਔਰੈਂਜ ਜ਼ੋਨ ਕਿਵੇਂ ਤੈਅ ਕੀਤੇ ਜਾਂਦੇ ਹਨ

  • ਤੂਫ਼ਾਨ ਵਿੱਚ ਫ਼ਸੇ ਲੋਕਾਂ ਦੀ ਜਾਣਕਾਰੀ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਪਹੁੰਚਾਓ।
  • ਜੇ ਪ੍ਰਸ਼ਾਸਨ ਵੱਲੋਂ ਤੁਹਾਨੂੰ ਕਿਤੇ ਰੱਖਿਆ ਗਿਆ ਹੈ ਤਾਂ ਉੱਥੇ ਭੀੜ ਨਾ ਕਰੋ। ਲੋਕਾਂ ਤੋਂ ਸੁਰੱਖਿਅਤ ਦੂਰੀ ਬਣਾ ਕੇ ਰੱਖੋ। ਜਦੋਂ ਤੱਕ ਕਿਹਾ ਨਾ ਜਾਵੇ ਉਸ ਥਾਂ ਨੂੰ ਛੱਡ ਕੇ ਨਾ ਜਾਓ।
  • ਅਫ਼ਵਾਹਾਂ ’ਤੇ ਕੰਨ ਨਾ ਧਰੋ।
  • ਤੂਫ਼ਾਨ ਸ਼ਾਂਤ ਹੋਣ ਤੋਂ ਬਾਅਦ ਵੀ ਸੁਰੱਖਿਅਤ ਥਾਂ ਨਾ ਛੱਡੋ।
  • ਤੂਫ਼ਾਨ ਰੁਕਣ ਤੋਂ ਬਾਅਦ ਰਸਤਿਆਂ ਵਿੱਚ ਲਮਕਦੀਆਂ ਤਾਰਾਂ ਆਦਿ ਨੂੰ ਨਾ ਛੂਹੋ।

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=xWw19z7Edrs&t=2s

https://www.youtube.com/watch?v=cU_Kz_T2Ua0

https://www.youtube.com/watch?v=M-iSYteBS8o

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4d2ab675-bb72-4703-a48a-98e976b4eb1d'',''assetType'': ''STY'',''pageCounter'': ''punjabi.india.story.52902683.page'',''title'': ''ਨਿਸਰਗ ਤੂਫ਼ਾਨ: ਅਲੀਬਾਗ਼ ਪਹੁੰਚਿਆ ਤੂਫ਼ਾਨ, ਛੇਤੀ ਮੁੰਬਈ ਨਾਲ ਟਕਰਾਏਗਾ'',''published'': ''2020-06-03T08:10:13Z'',''updated'': ''2020-06-03T08:10:13Z''});s_bbcws(''track'',''pageView'');