ਟਰੰਪ ਨੂੰ ਪੁਲਿਸ ਮੁਖੀ ਦੀ ਸਲਾਹ : ਜੇ ਕਹਿਣ ਨੂੰ ਕੁਝ ਸਾਰਥਕ ਨਹੀਂ ਹੈ ਤਾਂ ਕ੍ਰਿਪਾ ਕਰਕੇ ਮੂੰਹ ਬੰਦ ਰੱਖੋ

06/02/2020 3:48:43 PM

Getty Images
ਹਿਊਸਟਨ ਪੁਲਿਸ ਮੁਖੀ ਆਰਟ ਏੇਸੇਵੇਡੋ ਨੇ ਰਾਸ਼ਟਰਪਤੀ ਟਰੰਪ ''ਤੇ ਆਪਣਾ ਗੁੱਸਾ ਟੀਵੀ ਇੰਟਰਵਿਊ ਦੌਰਾਨ ਕੱਢਿਆ

ਅਮਰੀਕਾ ਵਿੱਚ ਹਿੰਸਾ ਲਗਾਤਾਰ ਜਾਰੀ ਹੈ। ਕਾਰਨ ਇੱਕ ਅਮਰੀਕੀ-ਅਫ਼ਰੀਕੀ ਸ਼ਖ਼ਸ ਜੌਰਜ ਫਲਾਇਡ ਦੀ ਪੁਲਿਸ ਹਿਰਾਸਤ ਵਿੱਚ ਹੋਈ ਮੌਤ ਹੈ।

ਇਸੇ ਮੁੱਦੇ ਨੂੰ ਲੈ ਕੇ ਸੀਐੱਨਐੱਨ ਚੈਨਲ ਉੱਤੇ ਐਂਕਰ ਕ੍ਰਿਸਟੀਅਨ ਐਮਨਪੋਰ ਹਿਊਸਟਨ ਪੁਲਿਸ ਮੁਖੀ ਨਾਲ ਗੱਲਬਾਤ ਕਰ ਰਹੇ ਸਨ।

ਇਸ ਇੰਟਰਵਿਊ ਦੌਰਾਨ ਪੁਲਿਸ ਮੁਖੀ ਆਰਟ ਏੇਸੇਵੇਡੋ ਨੇ ਕਿਹਾ, ਦੇਸ ਦੇ ਸਾਰੇ ਸੂਬਿਆਂ ਦੇ ਪੁਲਿਸ ਮੁਖੀਆਂ ਦੀ ਤਰਫੋਂ ਮੈਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਕੁਝ ਕਹਿਣ ਦਿਓ, ''''ਜੇ ਤੁਹਾਡੇ ਕੋਲ ਕੁਝ ਸਾਰਥਕ ਕਹਿਣ ਨੂੰ ਨਹੀਂ ਹੈ ਤਾਂ ਕ੍ਰਿਪਾ ਕਰਕੇ ਆਪਣਾ ਮੂੰਹ ਬੰਦ ਰੱਖੋ।''''

https://twitter.com/camanpour/status/1267531481322262528

ਹਿਊਸਟਨ ਪੁਲਿਸ ਮੁਖੀ ਆਰਟ ਏੇਸੇਵੇਡੋ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਅੱਗੇ ਕਿਹਾ ਕਿ ''''ਤੁਸੀਂ ਅੱਲੜ ਉਮਰ ਦੀਆਂ ਕੁੜੀਆਂ, ਜੋ ਆਪਣੀ 20 ਸਾਲ ਦੀ ਉਮਰ ''ਚ ਹਨ, ਉਨ੍ਹਾਂ ਲਈ ਖ਼ਤਰਾ ਪੈਦਾ ਕਰ ਰਹੇ ਹੋ'''' ਅਤੇ ''''ਇਹ ਸਮਾਂ ਕਿਸੇ ਉੱਤੇ ਦਬਾਅ ਪਾਉਣ ਦਾ ਨਹੀਂ ਸਗੋ ਦਿਲਾਂ ਤੇ ਦਿਮਾਗਾਂ ਨੂੰ ਜਿੱਤਣ ਲਈ ਹੈ।''''

ਸੀਐੱਨਐੱਨ ਐਂਕਰ ਕ੍ਰਿਸਟੀਅਨ ਨੇ ਬਕਾਇਦਾ ਇਹ ਵੀਡੀਓ ਆਪਣੇ ਟਵਿੱਟਰ ਹੈਂਡਲ ਉੱਤੇ ਸ਼ੇਅਰ ਕੀਤੀ ਅਤੇ ਇਸ ਤੋਂ ਬਾਅਦ ਇਹ ਵੀਡੀਓ ਕਲਿੱਪ ਲਗਾਤਾਰ ਵਾਇਰਲ ਹੋ ਰਹੀ।

ਇਸ ਉੱਤੇ ਟਵਿੱਟਰ ਯੂਜ਼ਰ ਆਪੋ-ਆਪਣੀ ਪ੍ਰਤੀਕਿਰਿਆ ਰੱਖ ਰਹੇ ਹਨ।

ਇਹ ਵੀ ਪੜ੍ਹੋ:-

  • ਅਮਰੀਕਾ ''ਚ ਹਿੰਸਾ ਮਗਰੋਂ ਕਈ ਸ਼ਹਿਰਾਂ ''ਚ ਕਰਫਿਊ, ਜਾਣੋ ਵਿਵਾਦ ਦੀ ਪੂਰੀ ਕਹਾਣੀ
  • ਅਮਰੀਕਾ ''ਚ ਹਿੰਸਾ , ਵ੍ਹਾਈਟ ਹਾਊਸ ਨੇੜੇ ਪਹੁੰਚੇ ਮੁਜ਼ਾਹਰਾਕਾਰੀ
  • ਕੋਰੋਨਾਵਾਇਰਸ: ਅਮਰੀਕਾ ਦੇ ਮੈਡੀਕਲ ਖੇਤਰ ’ਚ ''ਪੰਜਾਬ ਮਾਡਲ'' ਦੀ ਚਰਚਾ ਕਿਉਂ

ਮੁਹੀਬ ਰਹਿਮਾਨ ਲਿਖਦੇ ਹਨ, ''''ਉਮੀਦ ਹੈ ਕਿ ਇਸ ਸ਼ਖ਼ਸ ਦੀ ਨੌਕਰੀ ਇਸ ਇੰਟਰਵਿਊ ਕਰਕੇ ਨਹੀਂ ਜਾਵੇਗੀ। ਇਸ ''ਚ ਬਹੁਤ ਸੱਚ ਹੈ।''''

https://twitter.com/MuheebRidwan/status/1267538950735962112

ਏਂਜਲਾ ਜੋਇਲ ਲਿਖਦੇ ਹਨ, ''''ਵਾਹ! ਇਸ ਸ਼ਖ਼ਸ ਲਈ ਬਹੁਤ ਸਤਿਕਾਰ।''''

https://twitter.com/leahyangela1/status/1267538184738689026

ਅਫ਼ਾਮ ਗੋਡਫ੍ਰੇ ਨੇ ਲਿਖਿਆ, ''''ਨਫ਼ਰਤ ''ਤੇ ਕਾਬੂ ਪਾਉਣ ਦਾ ਇੱਕੋ ਤਰੀਕਾ ਪਿਆ ਹੈ।''''

https://twitter.com/afam_godfrey/status/1267538200249143304

ਮਹਿਮਤ ਫਾਇਕ ਨੇ ਲਿਖਿਆ, ''''ਬੇਬਾਕ ਅਤੇ ਸਾਫ਼!''''

https://twitter.com/MehmetFaik16/status/1267538507095879680

ਰਵੀ ਨਿਤੇਸ਼ ਨੇ ਲਿਖਿਆ, ''''ਸੀਐੱਨਐੱਨ ਅਤੇ ਕ੍ਰਿਸਟਿਅਨ ਤੁਹਾਡਾ ਸ਼ੁਕਰੀਆ, ਇਸ ਸਭ ਲਈ।''''

https://twitter.com/ravinitesh/status/1267551262888919046

ਪ੍ਰਦੀਪ ਕੁਮਾਰ ਗੁਪਤਾ ਲਿਖਦੇ ਹਨ, ''''ਅਮਰੀਕਾ ਵਿੱਚ ਅਸਲ ਲੋਕਤੰਤਰ ਹੈ।''''

https://twitter.com/outburstindia/status/1267539630435577864

ਨਦੀਮ ਗੌਰ ਨੇ ਲਿਖਿਆ, ''''ਅਫ਼ਸਰ ਨੂੰ ਸਲਾਮ...ਅਮਰੀਕਾ ਵਿੱਚ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਇਹ ਪੱਧਰ ਹੈ...ਮੈਂ ਉਹ ਮੁਲਕ ਵਿੱਚ ਰਹਿੰਦਾ ਹਾਂ, ਜਿੱਥੇ ਚੀਫ਼ ਜਸਟਿਸ ਆਫ਼ ਇੰਡੀਆ ਰਾਜ ਸਭਾ ਦੀ ਸੀਟ ਵੱਲ ਨਿਗਾਹ ਰੱਖਦੇ ਹਨ।''''

https://twitter.com/Nadeem_gaur92/status/1267678544647327744

ਮਾਮਲਾ ਕੀ ਹੈ?

ਇੱਕ ਵੀਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੀ ਨਾਰਾਜ਼ਗੀ ਸਾਹਮਣੇ ਆਈ, ਜਿਸ ਵਿੱਚ ਇੱਕ ਪੁਲਿਸ ਅਧਿਕਾਰੀ ਜੌਰਜ ਫਲਾਇਡ ਨਾਮ ਦੇ ਇਕ ਨਿਹੱਥੇ ਆਦਮੀ ਦੀ ਧੌਣ ''ਤੇ ਗੋਡੇ ਟੇਕਦੇ ਦੇਖਿਆ ਗਿਆ।

ਕੁਝ ਮਿੰਟਾਂ ਬਾਅਦ, 46-ਸਾਲਾ ਜੌਰਜ ਫਲਾਇਡ ਦੀ ਮੌਤ ਹੋ ਗਈ।

Getty Images
ਜਿਸ ਸ਼ਖ਼ਸ ਦੀ ਮੌਤ ਹੋਈ, ਉਸ ਦੇ ਪੋਸਟਰ ਅਮਰੀਕਾ ਵਿੱਚ ਦੇਖਣ ਨੂੰ ਮਿਲ ਰਹੇ ਹਨ

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੌਰਜ ਅਤੇ ਉਸ ਦੇ ਆਸ ਪਾਸ ਦੇ ਲੋਕ ਪੁਲਿਸ ਅਧਿਕਾਰੀ ਕੋਲ ਫਲਾਇਡ ਨੂੰ ਛੱਡਣ ਦੀ ਬੇਨਤੀ ਕਰ ਰਹੇ ਸਨ।

ਵੀਡੀਓ ਵਿੱਚ ਪੁਲਿਸ ਮੁਲਾਜ਼ਮ ਸ਼ਾਵਿਨ ਨੇ ਫਲਾਇਡ ਦੀ ਧੌਣ ''ਤੇ ਗੋਡਾ ਧਰਿਆ ਹੋਇਆ ਹੈ ਤੇ ਫਲਾਇਡ ਕਹਿ ਰਿਹਾ ਹੈ, "ਮੈਨੂੰ ਸਾਹ ਨਹੀਂ ਆ ਰਿਹਾ", "ਮੈਨੂੰ ਨਾ ਮਾਰੋ"।

ਅਮਰੀਕਾ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ, ਪ੍ਰਦਰਸ਼ਨਕਾਰੀ ''ਆਈ ਕਾਂਟ ਬ੍ਰੀਥ'' ਦਾ ਬੈਨਰ ਲੈ ਕੇ ਮੁਜ਼ਾਹਰੇ ਕਰ ਰਹੇ ਹਨ।

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=2s

https://www.youtube.com/watch?v=zWeuTQ24Ghw

https://www.youtube.com/watch?v=ZoeDTXHCgFc&t=25s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''11443a52-c1db-be4b-92b1-121c252be8fd'',''assetType'': ''STY'',''pageCounter'': ''punjabi.india.story.52888523.page'',''title'': ''ਟਰੰਪ ਨੂੰ ਪੁਲਿਸ ਮੁਖੀ ਦੀ ਸਲਾਹ : ਜੇ ਕਹਿਣ ਨੂੰ ਕੁਝ ਸਾਰਥਕ ਨਹੀਂ ਹੈ ਤਾਂ ਕ੍ਰਿਪਾ ਕਰਕੇ ਮੂੰਹ ਬੰਦ ਰੱਖੋ'',''published'': ''2020-06-02T10:08:38Z'',''updated'': ''2020-06-02T10:08:38Z''});s_bbcws(''track'',''pageView'');