ਕੋਰੋਨਾਵਾਇਰਸ: ਭਾਰਤ ਨੂੰ ਲੌਕਡਾਊਨ ਖੋਲ੍ਹਣ ਦੀ ਕਾਹਲੀ ਕਿਉਂ ਹੈ - 5 ਅਹਿਮ ਖ਼ਬਰਾਂ

06/02/2020 7:48:41 AM

ਭਾਰਤ ਸਰਕਾਰ ਨੇ 25 ਮਾਰਚ ਤੋਂ ਸ਼ੁਰੂ ਹੋਏ ਲੌਕਡਾਊਨ ਨੂੰ ਪੜਾਅਵਾਰ ਖ਼ਤਮ ਕਰਨ ਦੀ ਯੋਜਨਾ ਦਾ ਐਲਾਨ ਕਰ ਦਿੱਤਾ ਹੈ।

ਜਦਕਿ ਭਾਰਤ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਹੋਣਾ ਜਾਰੀ ਹੈ।

ਪਿਛਲੇ 10 ਦਿਨਾਂ ਦੌਰਾਨ ਜਦੋਂ ਦੋ ਮਹੀਨਿਆਂ ਤੋਂ ਜਾਰੀ ਦੇਸ਼ ਵਿਆਪੀ ਲੌਕਡਾਊਨ ਵਿੱਚ ਕੁਝ ਢਿੱਲੀ ਦਿੱਤੀ ਗਈ ਤਾਂ ਸੜਕਾਂ ਅਤੇ ਆਸਮਾਨ ਵਿੱਚ ਰੁਝੇਵੇਂ ਸ਼ੁਰੂ ਹੋ ਗਏ।

ਕਈ ਵਪਾਰਕ ਅਦਾਰੇ ਅਤੇ ਕੰਮਕਾਜ ਦੀਆਂ ਥਾਵਾਂ ਪਹਿਲਾਂ ਹੀ ਖੁੱਲ੍ਹ ਗਈਆਂ ਸਨ, ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਸੀ, ਬਜ਼ਾਰਾਂ ਤੇ ਪਾਰਕਾਂ ਵਿੱਚ ਵੀ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ।

ਹਾਲਾਂਕਿ ਦੇਸ਼ ਵਿੱਚ ਮਹਾਂਮਾਰੀ ਦਾ ਫ਼ੈਲਾਅ ਲਗਾਤਾਰ ਜਾਰੀ ਹੈ। ਜਦੋਂ ਲੌਕਡਾਊਨ ਲਾਇਆ ਗਿਆ ਸੀ ਤਾਂ ਉਸ ਵੇਲੇ ਭਾਰਤ ਵਿੱਚ 519 ਕੇਸ ਅਤੇ 10 ਮੌਤਾਂ ਹੋਈਆਂ ਸਨ। ਪਰ ਹੁਣ ਕੇਸਾਂ ਦੀ ਗਿਣਤੀ 2 ਲੱਖ ਦੇ ਨੇੜੇ ਪਹੁੰਚ ਗਈ ਹੈ। ਆਖ਼ਰ ਲੌਕਡਾਉਨ ਖੋਲ੍ਹਣ ਦੀ ਕਾਹਲ ਕਿਉਂ ਹੈ? ਪੂਰਾ ਪੜ੍ਹਨ ਲਈ ਕਲਿਕ ਕਰੋ।

2 ਜੂਨ ਦੇ ਲਾਈਵ ਅਪਡੇਟਸ ਲਈ ਕਲਿੱਕ ਕਰੋ

ਕੇਂਦਰੀ ਪੇਂਡੂ ਵਿਕਾਸ ਮੰਤਰੀ ਨੇ ਕਿਹਾ, ''ਮਜ਼ਦੂਰਾਂ ‘ਚ ਧੀਰਜ ਦੀ ਘਾਟ

ਕੇਂਦਰੀ ਪੇਂਡੂ ਵਿਕਾਸ, ਖੇਤੀਬਾੜੀ , ਕਿਸਾਨ ਭਲਾਈ ਤੇ ਪੰਚਾਇਤੀ ਰਾਜ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਹੈ, “ਜਿੰਨ੍ਹਾਂ ਕਾਮਿਆਂ ਨੇ ਸਾਈਕਲ, ਪੈਦਲ ਜਾਂ ਫਿਰ ਭੀੜ ਭਾੜ ਵਾਲੇ ਰੇਲਵੇ ਸਟੇਸ਼ਨਾਂ ਰਾਹੀਂ ਆਪਣੇ ਟਿਕਾਣਿਆਂ ਤੱਕ ਪਹੁੰਚਣ ਦਾ ਰਾਹ ਚੁਣਿਆ ਹੈ, ਮੇਰੇ ਖਿਆਲ ਨਾਲ ਉਹ ਕੁੱਝ ਬੇਸਬਰੇ ਹਨ।”

Getty Images
ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਕਹਿਣਾ ਹੈ ਕਿ ਕੇਂਦਰ ਤੇ ਸੂਬਾ ਸਰਕਾਰਾਂ ਨੇ ਇਸ ਔਖੀ ਘੜੀ ''ਚ ਆਪਣੇ ਵੱਲੋਂ ਮਜ਼ਦੂਰਾਂ ਦੀ ਹਰ ਬਣਦੀ ਮਦਦ ਕੀਤੀ ਹੈ

ਨਰਿੰਦਰ ਸਿੰਘ ਤੋਮਰ ਨੇ ਸ਼ਨੀਵਾਰ ਨੂੰ ਬੀਬੀਸੀ ਨੂੰ ਇੱਕ ਇੰਟਰਵਿਊ ਦਿੱਤੀ, ਜਿਸ ‘ਚ ਉਨ੍ਹਾਂ ਨੇ ਪਰਵਾਸੀ ਮਜ਼ਦੂਰਾਂ ਬਾਰੇ ਸਰਕਾਰ ਦਾ ਪੱਖ ਰੱਖਿਆ।

ਉਨ੍ਹਾਂ ਨੇ ਕਿਹਾ ਕਿ ਮਜ਼ਦੂਰਾਂ ਨੂੰ ਹਾਲਾਤ ਦੀ ਨਜ਼ਾਕਤ ਨੂੰ ਸਮਝਣਾ ਚਾਹੀਦਾ ਸੀ ਅਤੇ ਇੰਨ੍ਹੀ ਜਲਦੀ ਕਿਸੇ ਵੀ ਤਰ੍ਹਾਂ ਦਾ ਫ਼ੈਸਲਾ ਨਹੀਂ ਸੀ ਲੈਣਾ ਚਾਹੀਦਾ। ਪੂਰਾ ਪੜ੍ਹਨ ਲਈ ਕਲਿਕ ਕਰੋ।

BBC
  • ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
  • ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
  • ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ

ਕੋਰੋਨਾਵਾਇਰਸ ਵੈਕਸੀਨ ਦੀ ਸਪਲਾਈ ਸਤੰਬਰ ਤੋਂ ਦੇਣ ਦਾ ਦਾਅਵਾ

ਦੁਨੀਆਂ ਦੀ ਵੱਡੀ ਡਰੱਗਜ਼ ਕੰਪਨੀ ਐਸਟਰਾਜ਼ੈਨੇਕਾ ਨੇ ਐਲਾਨ ਕੀਤਾ ਹੈ ਕਿ ਕੋਰੋਨਾ ਦੀ ਸੰਭਾਵਿਤ ਵੈਕਸੀਨ ਨੂੰ ਸਤੰਬਰ ਮਹੀਨੇ ਤੋਂ ਦੁਨੀਆਂ ਭਰ ਵਿਚ ਉਪਲੱਬਧ ਕਰਵਾਉਣ ਲਈ ਤਿਆਰ ਹੈ।

ਫਰਮ ਨੇ ਐਲਾਨ ਕੀਤਾ ਹੈ ਕਿ ਉਸ ਨੇ ਔਕਸਫੋਰਡ ਯੂਨੀਵਰਸਿਟੀ ਦੁਆਰਾ ਤਿਆਰ ਕੀਤੀ ਜਾ ਰਹੀ ਦਵਾਈ ਦੀਆਂ 40 ਕਰੋੜ ਖ਼ੁਰਾਕਾਂ ਉਪਲੱਬਧ ਕਰਵਾਉਣ ਦਾ ਸਮਝੌਤਾ ਕੀਤਾ ਹੈ।

https://www.youtube.com/watch?v=ZPLr0rSs5bg

ਐਸਟਰਾਜ਼ੈਨੇਕਾ ਨੇ ਕਿਹਾ ਹੈ ਕਿਹਾ ਹੈ ਕਿ ਉਹ AZD1222 ਵੈਕਸੀਨ ਦੀ ਇਸ ਅਤੇ ਅਗਲੇ ਸਾਲ ਇੱਕ ਅਰਬ ਖ਼ੁਰਾਕ ਪੈਦਾ ਕਰਨ ਦੇ ਸਮਰੱਥ ਹੈ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

ਕੋਰੋਨਾਵਾਇਰਸ: ਪੰਜਾਬ ਵਿੱਚ ਮਾਮਲੇ ਕਾਬੂ ਵਿੱਚ ਕਿਉਂ ਨਜ਼ਰ ਆ ਰਹੇ ਹਨ

ਇੱਕ ਪਾਸੇ ਜਿੱਥੇ ਭਾਰਤ ਦੇ ਵਿੱਚ ਕੋਰੋਨਾਵਾਇਰਸ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ, ਪੰਜਾਬ ਵਿੱਚ ਘਟਦੇ ਅੰਕੜੇ ਇੱਕ ਵਾਰੀ ਤਾਂ ਹੈਰਾਨ ਕਰ ਦਿੰਦੇ ਹਨ।

ਪਰ ਕੀ ਇਹ ਮੰਨ ਲਿਆ ਜਾਵੇ ਕਿ ਇਸ ਸੂਬੇ ਨੇ ਕੋਰੋਨਾਵਾਇਰਸ ਉੱਤੇ ਕਾਬੂ ਪਾ ਲਿਆ ਹੈ?

ਪੰਜਾਬ ਦੇ ਅਧਿਕਾਰੀ ਇਸ ਨੂੰ ਬੜੀ ਵੱਡੀ ਉਪਲਬਧੀ ਮੰਨਦੇ ਹਨ ਕਿ ਇੱਥੇ 200 ਦੇ ਕਰੀਬ ਐਕਟਿਵ ਮਾਮਲੇ ਰਹਿ ਗਏ ਹਨ।

BBC
  • ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
  • ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
  • ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ

ਕੋਵਿਡ-19 ਲਈ ਪੰਜਾਬ ਦੇ ਨੋਡਲ ਅਫ਼ਸਰ ਡਾਕਟਰ ਰਾਜੇਸ਼ ਭਾਸਕਰ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ, “ਇਸ ਦਾ ਵੱਡਾ ਕਾਰਨ ਇਹ ਹੈ ਕਿ ਅਸੀਂ ਸਾਰੇ ਕੰਟੈਕਟ ਨੂੰ ਲੱਭ ਕੇ ਉਨ੍ਹਾਂ ਨੂੰ ਕੁਆਰੰਟੀਨ ਕਰਨ ਵਿੱਚ ਸਫਲ ਰਹੇ ਹਾਂ। ਅਸੀਂ 99 ਫ਼ੀਸਦੀ ਤੋਂ ਵੱਧ ਸੰਪਰਕ ਵਿੱਚ ਆਏ ਲੋਕਾਂ ਨੂੰ ਲੱਭਣ ਵਿੱਚ ਕਾਮਯਾਬ ਰਹੇ ਹਾਂ।"

ਵਧੇਰੇ ਜਾਣਕਾਰੀ ਲਈ ਕਲਿਕ ਕਰੋ।

ਕੋਰੋਨਾਵਾਇਰਸ ਮਹਾਂਮਾਰੀ: ਕੀ ਰੋਗੀ ਮੌਤ ਤੋਂ ਬਾਅਦ ਵੀ ਕੋਰੋਨਾ ਫ਼ੈਲਾ ਸਕਦਾ ਹੈ

ਕੋਰੋਨਾਵਾਇਰਸ ਨਾਲ ਹੋਈਆਂ ਮੌਤਾਂ ਦੇ ਸਸਕਾਰ ਨੂੰ ਲੈ ਕੇ ਕਈ ਥਾਂ ਵਿਵਾਦ ਹੋਇਆ। ਪੰਜਾਬ ਵਿੱਚ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦਾ ਸਸਕਾਰ ਪਿੰਡ ਵਾਲਿਆਂ ਵਲੋਂ ਰੋਕੇ ਜਾਣ ਕਾਰਨ ਇਹ ਮਸਲਾ ਕਾਫ਼ੀ ਚਰਚਾ ਵਿੱਚ ਆਇਆ।

ਹੋਰ ਵੀ ਕਈ ਥਾਵਾਂ ਉੱਤੇ ਪਰਿਵਾਰ ਵਾਲੇ ਆਪਣੇ ਸਕੇ ਸਬੰਧੀਆਂ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਨਹੀਂ ਹੋਏ। ਇਸ ਨੂੰ ਮਹਾਂਮਾਰੀ ਦਾ ਡਰ ਕਹੋ ਜਾਂ ਵਾਇਰਸ ਬਾਰੇ ਅਗਿਆਨਤਾ, ਇੱਕ ਗੱਲ ਤਾਂ ਸਾਫ਼ ਹੈ ਕਿ ਇਸ ਵਾਇਰਸ ਦੇ ਫੈਲਾਅ ਨੇ ਸਮਾਜਿਕ ਤਾਣੇ-ਬਾਣੇ ਨੂੰ ਹਿਲਾ ਕੇ ਰੱਖ ਦਿੱਤਾ।

ਮਾਹਰਾਂ ਤੇ ਵਿਗਿਆਨੀਆਂ ਦੇ ਹਵਾਲੇ ਨਾਲ ਸਵਾਲ ਇਹ ਹੈ ਕਿ ਕੀ ਰੋਗੀ ਮੌਤ ਤੋਂ ਬਾਅਦ ਵੀ ਕੋਰੋਨਾ ਫੈਲਾ ਸਕਦਾ ਹੈ? ਕੀ ਲਾਸ਼ਾਂ ਤੋਂ ਕੋਰੋਨਾ ਦੀ ਲਾਗ ਦਾ ਖ਼ਤਰਾ ਬਣਿਆ ਰਹਿ ਸਕਦਾ ਹੈ?

ਵਧੇਰੇ ਜਾਣਕਾਰੀ ਲਈ ਕਲਿਕ ਕਰੋ।

BBC
BBC

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=8jDOqATdeQE

https://www.youtube.com/watch?v=CgwhNlKY-2s

https://www.youtube.com/watch?v=0407oU19Sl0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''6f24b969-c5f8-452c-98af-73c41e2d64fd'',''assetType'': ''STY'',''pageCounter'': ''punjabi.india.story.52887305.page'',''title'': ''ਕੋਰੋਨਾਵਾਇਰਸ: ਭਾਰਤ ਨੂੰ ਲੌਕਡਾਊਨ ਖੋਲ੍ਹਣ ਦੀ ਕਾਹਲੀ ਕਿਉਂ ਹੈ - 5 ਅਹਿਮ ਖ਼ਬਰਾਂ'',''published'': ''2020-06-02T02:17:12Z'',''updated'': ''2020-06-02T02:17:12Z''});s_bbcws(''track'',''pageView'');