''''ਟਿੱਡੀ ਦਲ'''' ਦੇ ਹਮਲੇ ਦੇ ਖਦਸ਼ੇ ਨੇ ਕਿਸਾਨਾਂ ਦੇ ''''ਸਾਹ ਸੂਤੇ''''; ਪਿੰਡਾਂ ਆਪਣੇ ਪੱਧਰ ’ਤੇ ਇੰਝ ਕਰ ਰਹੇ ਤਿਆਰੀ

06/01/2020 7:33:39 PM

Getty Images

ਪੰਜਾਬ ''ਚ ਆਹਣ ਭਾਵ ਟਿੱਡੀ ਦਲ ਦੀ ਸੰਭਾਵੀ ਆਮਦ ਨੂੰ ਲੈ ਕੇ ਰਾਜਸਥਾਨ ਦੀ ਸਰਹੱਦ ਦੇ ਨਾਲ ਲਗਦੇ ਪੰਜਾਬ ਦੇ ਪਿੰਡਾਂ ਦੇ ਕਿਸਾਨ ਚਿੰਤਤ ਹੋ ਉੱਠੇ ਹਨ।

ਦੂਜੇ ਪਾਸੇ, ਪੰਜਾਬ ਖੇਤੀਬਾੜੀ ਵਿਭਾਗ ਨੇ ਸੂਬੇ ਦੇ ਸਮੁੱਚੇ ਜ਼ਿਲਿਆਂ ''ਚ ਬਲਾਕ ਪੱਧਰੀ ਟੀਮਾਂ ਬਣਾ ਕੇ ਹਰ ਕਿਸਾਨ ਨੂੰ ਅਲਰਟ ਰਹਿਣ ਦੀ ਹਦਾਇਤ ਕਰ ਦਿੱਤੀ ਹੈ।

ਪਹਿਲਾਂ ਸਿਰਫ਼ ਜ਼ਿਲ੍ਹਾ ਮਾਨਸਾ, ਮੁਕਤਸਰ, ਫਾਜ਼ਿਲਕਾ ਤੇ ਬਠਿੰਡਾ ਨੂੰ ਹੀ ''ਰੈਡ ਜ਼ੋਨ'' ਐਲਾਨਿਆਂ ਗਿਆ ਸੀ, ਪਰ ਹੁਣ ਟਿੱਡੀ ਦਲ ਦੇ ਖ਼ਤਰੇ ਨੂੰ ਦੇਖਦੇ ਹੋਏ ਹਰ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰਾਂ ਦੀ ਨਿਗਰਾਨੀ ਹੇਠ ਪਲ-ਪਲ ਦੀ ਰਿਪੋਰਟ ਇਕੱਠੀ ਕੀਤੀ ਜਾ ਰਹੀ ਹੈ।

ਇਸ ਦੇ ਨਾਲ ਹੀ ਖੇਤੀਬਾੜੀ ਵਿਭਾਗ ਨੇ ਹਰੇਕ ਜ਼ਿਲ੍ਹੇ ਨੂੰ 500 ਲਿਟਰ ਦੇ ਹਿਸਾਬ ਨਾਲ ਟਿੱਡੀਆਂ ਨੂੰ ਮਾਰਨ ਵਾਲੀ ਕਲੋਰੋਪੈਰੀਫਾਸ ਦਵਾਈ ਮੁਹੱਈਆ ਕਰਵਾ ਦਿੱਤੀ ਹੈ।

BBC
  • ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
  • ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
  • ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ

ਕਿਵੇਂ ਭਜਾ ਸਕਦੇ ਹਾਂ ''ਟਿੱਡੀ ਦਲ''

ਜ਼ਿਲ੍ਹਾ ਮਾਨਸਾ, ਫਾਜ਼ਿਲਕਾ, ਮੁਕਸਤਰ ਦੇ ਬਠਿੰਡਾ ਦੇ ਕਿਸਾਨਾਂ ਨੇ ਤਾਂ ਢੋਲਾਂ, ਪੀਪਿਆਂ ਤੇ ਲਾਊਡ ਸਪੀਕਰਾਂ ਰਾਹੀਂ ਖੜਕਾ ਕਰਨ ਦਾ ਪ੍ਰਬੰਧ ਖੁਦ ਹੀ ਕਰ ਲਿਆ ਹੈ।

ਜ਼ਿਲ੍ਹਾ ਬਠਿੰਡਾ ਦੇ ਪਿੰਡ ਜੱਸੀ ਪਉ ਵਾਲੀ ਦੇ ਕਿਸਾਨ ਸੁਰਜੀਤ ਸਿੰਘ ਕਹਿੰਦੇ ਹਨ ਕਿ ਮੁੱਢਲੇ ਪੜਾਅ ਵਿੱਚ ਟਿੱਡੀ ਦਲ ਦੇ ਹਮਲੇ ਨੂੰ ਖਦੇੜਣ ਦਾ ਇੱਕੋ-ਇੱਕ ਪ੍ਰਬੰਧ ਖੜਕਾ ਕਰਕੇ ਉਸ ਨੂੰ ਭਜਾਉਣਾ ਹੀ ਹੈ।

ਜ਼ਿਲ੍ਹਾ ਫਾਜ਼ਿਲਕਾ ਦਾ 2 ਲੱਖ 48 ਹਜ਼ਾਰ ਹੈਕਟੇਅਰ ਰਕਬਾ ਵਾਹੀਯੋਗ ਹੈ। ਭਾਵੇਂ ਕਣਕ ਦੀ ਕਟਾਈ ਮਗਰੋਂ ਸੂਬੇ ਦੀ ਬਹੁਤੀ ਵਾਹੀਯੋਗ ਭੂਮੀ ਖਾਲੀ ਹੈ ਤੇ ਕਿਸਾਨਾਂ ਵੱਲੋਂ ਜ਼ਮੀਨ ਨੂੰ ਝੋਨੇ ਦੀ ਲਵਾਈ ਲਈ ਤਿਆਰ ਕੀਤਾ ਜਾ ਰਿਹਾ ਹੈ, ਪਰ ਅਬੋਹਰ, ਮਾਨਸਾ, ਬਠਿੰਡਾ ਦੇ ਸਰਹੱਦੀ ਪਿੰਡਾਂ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਦੇ ਵਧੇਰੇ ਪਿੰਡਾਂ ਦੇ ਕਿਸਾਨਾਂ ਨੇ ਨਰਮੇ-ਕਪਾਹ ਦੀ ਫ਼ਸਲ ਦੀ ਬੀਜੀ ਹੋਈ ਹੈ।

https://youtu.be/KIuRLxUr9Z8

ਟਿੱਡੀ ਦਲ ਨੂੰ ਰੋਕਣ ਲਈ ਪੰਜਾਬ ਖੇਤੀਬਾੜੀ ਵਿਭਾਗ ਨੇ ਸੂਬੇ ਦੀਆਂ ਫਾਇਰ ਬ੍ਰਿਗਡ ਗੱਡੀਆਂ ਨੂੰ ਹਰ ਸਮੇਂ ਤਿਆਰ ਰਹਿਣ ਦੀ ਹਦਾਇਤ ਕੀਤੀ ਗਈ ਹੈ।

ਇਸ ਤੋਂ ਇਲਾਵਾ ਪਿੰਡਾਂ ਵਿੱਚ ਕਿਸਾਨਾਂ ਤੇ ਧਾਰਮਿਕ ਸਥਾਨਾਂ ਵੱਲੋਂ ਤਿਆਰ ਕੀਤੀਆਂ ਗਈਆਂ ਇੰਜਨ ਨਾਲ ਚੱਲਣ ਵਾਲੀਆਂ ਵੱਡੀਆਂ ਪਾਣੀ ਦੀਆਂ ਟੈਂਕੀਆਂ ਨੂੰ ਵੀ ਖੇਤੀਬਾੜੀ ਵਿਭਾਗ ਨੇ ਆਪਣੇ ਅਧੀਨ ਕਰ ਲਿਆ ਹੈ।

BBC
  • ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ
  • LIVE ਗ੍ਰਾਫਿਕਸ ਰਾਹੀਂ ਜਾਣੋ ਦੇਸ ਦੁਨੀਆਂ ਵਿੱਚ ਕੋਰੋਨਾਵਾਇਰਸ ਦਾ ਕਿੰਨਾ ਅਸਰ

ਜ਼ਿਲ੍ਹਾ ਫਾਜ਼ਿਲਕਾ ਦੇ ਮੁੱਖ ਖੇਤੀ ਬਾੜੀ ਅਫ਼ਸਰ ਡਾ. ਮਨਜੀਤ ਸਿੰਘ ਕਹਿੰਦੇ ਹਨ, ''''ਟਿੱਡੀ ਦਲ ਦਾ ਖ਼ਤਰਾ ਤਾਂ ਹੈ ਪਰ ਸਾਡੀ ਤਿਆਰੀ ਮੁਕੰਮਲ ਹੈ। ਜੇਕਰ ਟਿੱਡੀ ਦਲ ਆਉਂਦਾ ਹੈ ਤਾਂ ਇਸ ਖੇਤਰ ਵਿੱਚ ਟਿੱਡੀ ਦਲ ਦਾ ਕਾਫ਼ਲਾ ਇੱਕ ਕਿਲੋਮੀਟਰ ਚੌੜਾ ਤੇ ਚਾਰ ਕਿਲੋਮੀਟਰ ਲੰਮਾ ਹੋਣ ਦਾ ਖਦਸ਼ਾ ਹੈ ਪਰ ਸਾਡੀ ਮਸ਼ੀਨਰੀ ਇਸ ਹਮਲੇ ਨੂੰ ਨਾਕਾਮ ਕਰਨ ਦੇ ਸਮਰੱਥ ਹੈ।’''

''''ਕਿਸਾਨਾਂ ਨੂੰ ਪੈਂਫਲਿਟ ਵੰਡ ਕੇ ਜਾਗਰੂਕ ਕੀਤਾ ਜਾ ਚੁੱਕਾ ਹੈ। ਵੱਡੇ ਸਪਰੇਅ ਪੰਪ ਚਲਾਉਣ ਦੀ ਕਿਸਾਨਾਂ ਨੂੰ ਬਕਾਇਦਾ ਸਿਖਲਾਈ ਦਿੱਤੀ ਜਾ ਚੁੱਕੀ ਹੈ ਤੇ ਟਿੱਡੀ ਦਲ ਨੂੰ ਖ਼ਤਮ ਕਰਨ ਵਾਲੀ ਕਲੋਰੋਪੈਰੀਫਾਸ ਦਵਾਈ ਸਾਡੇ ਕੋਲ ਪਹੁੰਚ ਚੁੱਕੀ ਹੈ।''''

ਕਿਸਾਨਾਂ ਦੀ ਚਿੰਤਾ

ਰਾਜਸਥਾਨ ਦੀ ਸੀਮਾ ਦੇ ਨਾਲ ਵਸੇ ਅਬੋਹਰ ਤਹਿਸੀਲ ਦੇ ਪਿੰਡ ਪੰਨੀਵਾਲਾ ਦੇ ਕਿਸਾਨ ਅਜੈ ਕੁਮਾਰ ਕਹਿੰਦੇ ਹਨ ਕਿ ਟਿੱਡੀ ਦਲ ਦੇ ਹਮਲੇ ਦੀ ਖ਼ਬਰ ਨੇ ਇਲਾਕੇ ਦੇ ਕਿਸਾਨਾਂ ਨੂੰ ਫਿਕਰਾਂ ''ਚ ਪਾ ਦਿੱਤਾ ਹੈ।

''''ਸਾਡੀ ਨਰਮੇ ਦੀ ਫ਼ਸਲ ਦੋ-ਦੋ ਗਿੱਠਾਂ ਹੋ ਚੁੱਕੀ ਹੈ ਤੇ ਜੇਕਰ ਆਹਣ ਆਈ ਤਾਂ ਸਭ ਕੁਝ ਤਬਾਹ ਹੋ ਜਾਵੇਗਾ। ਦੂਜਾ, ਸਾਡੇ ਕਿੰਨੂਆਂ ਦੇ ਬਾਗ ਤਾਂ ਨਸ਼ਟ ਹੋਣਗੇ ਹੀ।”

“ਇੱਕ ਕਿਲੋਮੀਟਰ ਦੀ ਦੂਰੀ ''ਤੇ ਵਸੇ ਰਾਜਸਥਾਨ ਦੇ ਪਿੰਡ ਤੋਂ ਜਦੋਂ ਲਾਊਡ ਸਪੀਕਰਾਂ ਰਾਹੀਂ ਟਿੱਡੀ ਦਲ ਬਾਰੇ ਹੋਕਾ ਆਉਂਦਾ ਹੈ ਤਾਂ ਸਾਡੇ ਸਾਹ ਸੂਤ ਜਾਂਦੇ ਹਨ। ਖ਼ੈਰ, ਅਸੀਂ ਪੀਪੇ ਤੇ ਬੱਠਲ ਖੜਕਾਉਣ ਲਈ ਮਜ਼ਦੂਰਾਂ ਨੂੰ ਤਿਆਰ ਰਹਿਣ ਲਈ ਕਹਿ ਦਿੱਤਾ ਹੈ।’''

http://https://youtu.be/z3Yfbsgds28

ਜ਼ਿਲ੍ਹਾ ਮਾਨਸਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਮ ਸਰੂਪ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇੱਕ ਲੱਖ 72 ਹਜ਼ਾਰ ਹੈਕਟੇਅਰ ਰਕਬਾ ਵਾਹੀਯੋਗ ਹੈ।

ਉਨਾਂ ਕਿਹਾ, ''''ਟਿੱਡੀ ਦਲ ਦਾ ਖ਼ਤਰਾ ਜ਼ਰੂਰ ਹੈ ਪਰ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਕਿਸਾਨਾਂ ਤੇ ਖੇਤੀਬਾੜੀ ਵਿਭਾਗ ਦੇ ਅਫ਼ਸਰਾਂ ਦੀਆਂ ਟੀਮਾਂ ਹੇਠਲੇ ਪੱਧਰ ''ਤੇ ਬਣਾ ਦਿੱਤੀਆਂ ਗਈਆਂ ਹਨ, ਜੋ ਹਰ ਖ਼ਤਰੇ ਦਾ ਸਾਹਮਣਾ ਕਰਨ ਲਈ ਤਿਆਰ ਹਨ।’''

ਸਰਕਾਰ ਦੀ ਤਿਆਰੀ

ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਸੁਤਤੰਤਰ ਕੁਮਾਰ ਐਰੀ ਨੇ ਦੱਸਿਆ ਕਿ ਉਨ੍ਹਾਂ ਦਾ ਵਿਭਾਗ ਟਿੱਡੀ ਦਲ ਦਾ ਟਾਕਰਾ ਕਰਨ ਲਈ ਤਿਆਰ ਹੈ।

ਉਹ ਕਹਿੰਦੇ ਹਨ, ''''ਅਸੀਂ ਸਮੁੱਚੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਸੰਪਰਕ ਕਰਕੇ ਪੂਰਾ ਐਕਸ਼ਨ ਪਲਾਨ ਤਿਆਰ ਕੀਤਾ ਹੈ। ਬਲਾਕ ਪੱਧਰ ''ਤੇ ਫਾਰਮਰ ਫਰੈਂਡ ਕਮੇਟੀਆਂ ਦਾ ਗਠਨ ਕੀਤਾ ਜਾ ਚੁੱਕਾ ਹੈ ਤੇ ਆਹਣ ਬਾਰੇ ਰਾਜਸਥਾਨ ਦੀ ਸੀਮਾ ਦੇ ਨਾਲ ਲੱਗਣ ਵਾਲੇ ਪੰਜਾਬ ਦੇ ਪਿੰਡਾਂ ''ਚ ਚੌਕਸੀ ਵਧਾ ਦਿੱਤੀ ਗਈ ਹੈ।’''

BBC
  • ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
  • ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
  • ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ

''''ਪੰਜਾਬ ਸਰਕਾਰ ਨੇ ਟਿੱਡੀ ਦਲ ਦੇ ਖ਼ਤਰੇ ਨੂੰ ਮੁੱਖ ਰਖਦੇ ਹੋਏ ਪੰਜਾਬ ਖੇਤੀਬਾੜੀ ਵਿਭਾਗ ਨੂੰ ਇੱਕ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ ਜਿਸ ਨੂੰ ਸਾਜ਼ੋ-ਸਮਾਨ ਦੇ ਟਿੱਡੀਆਂ ਨੂੰ ਮਾਰਨ ਵਾਲੀ ਦਵਾਈ ਖਰੀਦਣ ਲਈ ਵਰਤਿਆ ਜਾ ਰਿਹਾ ਹੈ।’''

ਜ਼ਿਲ੍ਹਾ ਮੁਕਤਸਰ ਦੇ 253 ਪਿੰਡਾਂ ਵਿੱਚ ਪ੍ਰਸਾਸ਼ਨ ਨੇ ਕਿਸਾਨਾਂ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਉਨ੍ਹਾਂ ਨੂੰ 24 ਘੰਟੇ ਟਿੱਡੀ ਦਲ ਦੀ ਨਿਗਰਾਨੀ ਕਰਨ ਲਈ ਕਿਹਾ ਹੈ।

BBC

BBC

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=8jDOqATdeQE

https://www.youtube.com/watch?v=CgwhNlKY-2s

https://www.youtube.com/watch?v=0407oU19Sl0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0a2142ea-ca89-41a3-8f1c-a3ca12a6c92f'',''assetType'': ''STY'',''pageCounter'': ''punjabi.india.story.52874733.page'',''title'': ''\''ਟਿੱਡੀ ਦਲ\'' ਦੇ ਹਮਲੇ ਦੇ ਖਦਸ਼ੇ ਨੇ ਕਿਸਾਨਾਂ ਦੇ \''ਸਾਹ ਸੂਤੇ\''; ਪਿੰਡਾਂ ਆਪਣੇ ਪੱਧਰ ’ਤੇ ਇੰਝ ਕਰ ਰਹੇ ਤਿਆਰੀ'',''author'': ''ਸੁਰਿੰਦਰ ਮਾਨ'',''published'': ''2020-06-01T13:54:59Z'',''updated'': ''2020-06-01T13:54:59Z''});s_bbcws(''track'',''pageView'');