ਕੋਰੋਨਾਵਾਇਰਸ: ਕੇਸ ਵਧ ਰਹੇ ਹਨ ਪਰ ਭਾਰਤ ਨੂੰ ਲੌਕਡਾਊਨ ਖੋਲ੍ਹਣ ਦੀ ਕਾਹਲੀ ਕਿਉਂ ਹੈ?

06/01/2020 11:03:39 AM

Getty Images
ਢਿੱਲ ਮਿਲਣ ਤੋਂ ਕੁਝ ਦਿਨਾਂ ਦੇ ਅੰਦਰ ਹੀ ਕੇਸਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ

ਸ਼ਨਿੱਚਰਵਾਰ ਨੂੰ ਭਾਰਤ ਸਰਕਾਰ ਨੇ 25 ਮਾਰਚ ਤੋਂ ਸ਼ੁਰੂ ਹੋਏ ਲੌਕਡਾਊਨ ਨੂੰ ਪੜਾਅਵਾਰ ਖ਼ਤਮ ਕਰਨ ਦੀ ਯੋਜਨਾ ਦਾ ਐਲਾਨ ਕੀਤਾ।

ਜਦਕਿ ਭਾਰਤ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਹੋਣਾ ਜਾਰੀ ਹੈ। ਸਰਕਾਰ ਦੀ ਇਸ ਕਾਹਲ ਬਾਰੇ ਬੀਬੀਸੀ ਪੱਤਰਕਾਰ ਅਪਰਨਾ ਅਲੂਰੀ ਨੇ ਪਤਾ ਕਰਨ ਦੀ ਕੋਸ਼ਿਸ਼ ਕੀਤੀ।

BBC
  • ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
  • ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
  • ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ

ਪਿਛਲੇ 10 ਦਿਨਾਂ ਦੌਰਾਨ ਜਦੋਂ ਦੋ ਮਹੀਨਿਆਂ ਤੋਂ ਜਾਰੀ ਦੇਸ਼ ਵਿਆਪੀ ਲੌਕਡਾਊਨ ਵਿੱਚ ਕੁਝ ਢਿੱਲੀ ਦਿੱਤੀ ਗਈ ਤਾਂ ਸੜਕਾਂ ਅਤੇ ਆਸਮਾਨ ਵਿੱਚ ਰੁਝੇਵੇਂ ਸ਼ੁਰੂ ਹੋ ਗਏ।

ਕਈ ਵਪਾਰਕ ਅਦਾਰੇ ਅਤੇ ਕੰਮਕਾਜ ਦੀਆਂ ਥਾਵਾਂ ਪਹਿਲਾਂ ਹੀ ਖੁੱਲ੍ਹ ਗਈਆਂ ਸਨ, ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਸੀ, ਬਜ਼ਾਰਾਂ ਤੇ ਪਾਰਕਾਂ ਵਿੱਚ ਵੀ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ।

ਹੁਣ ਛੇਤੀ ਹੀ ਹੋਟਲ, ਰੈਸਟੋਰੈਂਟ, ਸ਼ੌਪਿੰਗ ਮਾਲ, ਧਾਰਮਿਕ ਸਥਾਨ, ਸਕੂਲ ਤੇ ਕਾਲਜ ਖੋਲ੍ਹੇ ਜਾਣਗੇ।

ਹਾਲਾਂਕਿ ਦੇਸ਼ ਵਿੱਚ ਮਹਾਂਮਾਰੀ ਦਾ ਫ਼ੈਲਾਅ ਲਗਾਤਾਰ ਜਾਰੀ ਹੈ। ਜਦੋਂ ਲੌਕਡਾਊਨ ਲਾਇਆ ਗਿਆ ਸੀ ਤਾਂ ਉਸ ਵੇਲੇ ਭਾਰਤ ਵਿੱਚ 519 ਕੇਸ ਅਤੇ 10 ਮੌਤਾਂ ਹੋਈਆਂ ਸਨ।

Getty Images
ਲੋਕਾਂ ਨੂੰ ਵਾਇਰਸ ਨਾਲ ਰਹਿਣਾ ਸਿੱਖਣਾ ਪਵੇਗਾ, ਇਸ ਦਾ ਤਰੀਕਾ ਉਸ ਨਾ ਰਹਿਣਾ ਹੀ ਹੈ

ਜਦਕਿ ਹੁਣ ਕੇਸਾਂ ਦਾ ਅੰਕੜਾ 1,73,000 ਅਤੇ 4,971 ਮੌਤਾਂ ਹੋ ਗਈਆਂ ਹਨ। ਇਸ ਵਿੱਚ ਸ਼ਨਿੱਚਰਵਾਰ ਨੂੰ ਕਰੀਬ 8 ਹਜ਼ਾਰ ਨਵੇਂ ਕੇਸਾਂ ਦਾ ਵਾਧਾ ਹੋਇਆ। ਇਹ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਇੱਕ ਦਿਨ ਵਿੱਚ ਹੋਇਆ ਸਭ ਤੋਂ ਵੱਡਾ ਵਾਧਾ ਸੀ।

ਆਖ਼ਰ ਲੌਕਡਾਉਨ ਖੋਲ੍ਹਣ ਦੀ ਕਾਹਲ ਕਿਉਂ ਹੈ?

ਲੌਕਡਾਊਨ ਝੱਲਣਾ ਹੁਣ ਵਸੋਂ ਬਾਹਰ

ਲਾਗ ਵਾਲੀਆਂ ਬਿਮਾਰੀਆਂ ਦੇ ਮਾਡਲਾਂ ਦੇ ਪ੍ਰੋ. ਅਤੇ ਮਾਹਰ ਗੋਤਮ ਮੈਨਨ ਦਾ ਕਹਿਣਾ ਹੈ , "ਇਹ ਨਿਸ਼ਤਿਚ ਤੌਰ ’ਤੇ ਲੌਕਡਾਊਨ ਹਟਾਉਣ ਦਾ ਸਮਾਂ ਹੈ।"

"ਇੱਕ ਸਮੇਂ ਤੋਂ ਬਾਅਦ, ਲੌਕਡਾਊਨ ਨੂੰ ਲੰਬੇ ਸਮੇਂ ਲਈ ਆਰਥਿਕ, ਸਮਾਜਿਕ ਤੇ ਮਨੋਵਿਗਿਆਨਕ ਤੌਰ ’ਤੇ ਜਾਰੀ ਰੱਖਣਾ ਔਖਾ ਹੈ।"

ਪਹਿਲੇ ਦਿਨ ਤੋਂ ਭਾਰਤ ਵਿੱਚ ਲੌਕਡਾਊਨ ਦੀ ਵੱਡੀ ਕੀਮਤ ਚੁਕਾਈ ਜਾ ਰਹੀ ਸੀ, ਖਾਸ ਕਰਕੇ ਦਿਹਾੜੀਦਾਰ ਮਜ਼ਦੂਰਾਂ ਨੂੰ ਜਾਂ ਅਜਿਹੇ ਹੀ ਕਿਸੇ ਹੋਰ ਨਿੱਕੇ-ਮੋਟੇ ਕਿੱਤੇ ਵਿੱਚ ਲੱਗੇ ਲੋਕਾਂ ਲਈ।

BBC
  • ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ
  • LIVE ਗ੍ਰਾਫਿਕਸ ਰਾਹੀਂ ਜਾਣੋ ਦੇਸ ਦੁਨੀਆਂ ਵਿੱਚ ਕੋਰੋਨਾਵਾਇਰਸ ਦਾ ਕਿੰਨਾ ਅਸਰ

ਇਸ ਕਾਰਨ ਫੂਡ ਸਪਲਾਈ ਚੇਨ ’ਤੇ ਵੀ ਜੋਖ਼ਮ ਆ ਗਿਆ, ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋਈ, ਕਾਰ ਨਿਰਮਾਤਾਵਾਂ, ਫੈਸ਼ਨ ਅਦਾਰਿਆਂ ਤੋਂ ਲੈ ਕੇ ਤੰਬਾਕੂ ਤੱਕ ਦੀਆਂ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ ਗਿਆ।

ਜਿਵੇਂ ਅਰਥਿਕਤਾ ਡਿੱਗੀ, ਬੇਰੁਜ਼ਗਾਰੀ ਵਿੱਚ ਵਾਧਾ ਹੋਇਆ ਤੇ ਭਾਰਤ ਦੀ ਵਿਕਾਸ ਦਰ ਦੇ ਅਨੁਮਾਨ 30 ਸਾਲ ਵਿੱਚ ਸਭ ਤੋਂ ਹੇਠਾਂ ਆ ਗਏ।

Getty Images
ਜਿਵੇਂ ਢਿੱਲ ਮਿਲ ਰਹੀ ਹੈ ਭਾਰਤ ਦੇ ਲੋਕ ਇਸ ਨਵੇਂ ਸਧਾਰਣ ਨਾਲ ਰਹਿਣਾ ਸਿੱਖ ਰਹੇ ਹਨ

ਰਿਜ਼ਰਵ ਬੈਂਕ ਦੇ ਸਾਬਰਾ ਗਵਰਨਰ ਅਤੇ ਆਰਥ ਸ਼ਾਸਤਰੀ ਰਘੁਰਾਮ ਰਾਜਨ ਦਾ ਕਹਿਣਾ ਹੈ ਕਿ ਅਪ੍ਰੈਲ ਦੇ ਅਖੀਰ ਤੱਕ ਦੇਸ਼ ਨੂੰ ਤੁਰੰਤ ਖੋਲ੍ਹਣ ਦੀ ਲੋੜ ਹੈ ਨਹੀਂ ਤਾਂ ਲੌਕਡਾਊਨ ਵਿੱਚ ਹੋਰ ਵਾਧਾ "ਵਿਨਾਸ਼ਕਾਰੀ" ਹੋਵੇਗਾ।

ਇਹੀ ਰਾਇ ਗਲੋਬਲ ਸਲਾਹਕਾਰ ਮਕਿਨਸੀ ਨੇ ਵੀ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਆਈ ਰਿਪੋਰਟ ਕਿਹਾ ਸੀ ਕਿ "ਭਾਰਤੀ ਅਰਥਚਾਰੇ ਨੂੰ ਲਾਗ ਦੇ ਖ਼ਤਰਿਆਂ ਦੇ ਨਾਲ ਹੀ ਸੰਭਾਲਣਾ ਪਵੇਗਾ।"

ਪਬਲਿਕ ਹੈਲਥ ਮਾਹਰ ਡਾ. ਐੱਨ ਦੇਵਦਾਸਨ ਮੁਤਾਬਕ, "ਲੌਕਡਾਊਨ ਦਾ ਮਕਸਦ ਹੈ ਕਿ ਕੇਸਾਂ ਨੂੰ ਸ਼ਿਖ਼ਰ ’ਤੇ ਪਹੁੰਚਣ ਤੋਂ ਟਾਲਿਆ ਜਾ ਸਕੇ ਤਾਂ ਜੋ ਮੈਡੀਕਲ ਸੇਵਾਵਾਂ ’ਤੇ ਉਪਕਰਨਾਂ ਨੂੰ ਦਰੁਸਤ ਕੀਤਾ ਜਾ ਸਕੇ, ਤਾਂ ਕਿ ਇਹ ਸਿਖ਼ਰ (ਜਦੋਂ ਵੀ ਆਵੇ) ਸੰਭਾਲ ਸਕੀਏ। ਇਹ ਉਦੇਸ਼ ਕਾਫੀ ਹੱਦ ਤੱਕ ਪੂਰਾ ਹੋ ਗਿਆ ਹੈ।"

ਹਸਪਤਾਲਾਂ ਵਿੱਚ ਕੁਆਰੰਟੀਨ ਸੈਂਟਰ ਤੇ ਕੋਵਿਡ-19 ਵਾਰਡ ਵਧਾ ਦਿੱਤੇ ਗਏ ਹਨ ਅਤੇ ਟੈਸਟਾਂ ਦੇ ਨਾਲ ਨਾਲ ਸੁਰੱਖਿਆ ਉਪਕਰਨਾਂ ਦਾ ਉਤਪਾਦਨ ਵੀ ਕੀਤਾ ਗਿਆ ਹੈ।

ਹਾਲਾਂਕਿ, ਚੁਣੌਤੀਆਂ ਗੰਭੀਰ ਹਨ ਪਰ ਲਗਦਾ ਹੈ ਕਿ ਸਰਕਾਰ ਨੇ ਜਿੰਨਾਂ ਸੰਭਵ ਹੋ ਸਕਿਆ ਓਨਾਂ ਸਮਾਂ ਲੈ ਲਿਆ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਿਛਲੇ ਹਫ਼ਤੇ ਕਿਹਾ ਸੀ, "ਅਸੀਂ ਲੌਕਡਾਊਨ ਦੇ ਸਮੇਂ ਦੌਰਾਨ ਖੁਦ ਨੂੰ ਤਿਆਰ ਕਰ ਲਿਆ ਹੈ, ਹੁਣ ਸਮਾਂ ਹੈ ਅਰਥਚਾਰੇ ਨੂੰ ਮੁੜ ਸੁਰਜੀਤ ਕਰਨ ਦਾ।"

ਉਮੀਦ ਦੀ ਕਿਰਨ

4 ਹਫ਼ਤਿਆਂ ਲਈ ਭਾਰਤ ਵਿੱਚ ਕੋਵਿਡ-19 ਦੇ ਕੇਸਾਂ ਦੀ ਘੱਟ ਗਿਣਤੀ ਨੇ ਚਾਰੇ ਪਾਸੇ ਮਾਹਰਾਂ ਨੂੰ ਹੈਰਾਨ ਕਰ ਦਿੱਤਾ। ਸੰਘਣੀ ਅਬਾਦੀ, ਬਿਮਾਰੀ ਦੇ ਬੋਝ ਅਤੇ ਜਨਤਕ ਹਸਪਤਾਲਾਂ ਵਿੱਚ ਸਹੂਲਤਾਂ ਦੀ ਘਾਟ ਦੇ ਬਾਵਜੂਦ ਲਾਗ ਜਾਂ ਮੌਤਾਂ ਦਾ ਕੋਈ ਹੜ੍ਹ ਨਹੀਂ ਹੈ।

ਫਿਰ ਵੀ ਭਾਰਤ ਨੇ ਸੁਰਖੀਆਂ ਵਿੱਚ ਆਪਣੀ ਥਾਂ ਬਣਾਈ ਹੈ ਉਹ ਕੇਸਾਂ ਲਈ ਨਹੀਂ ਬਲਕਿ ਲੌਕਡਾਊਨ ਦੌਰਾਨ ਢਿੱਲਾ-ਮੱਠਾ ਕੰਮ ਕਰਨ ਕਰ ਕੇ।

ਲੱਖਾਂ ਹੀ ਪਰਵਾਸੀ ਮਜ਼ਦੂਰ ਅਤੇ ਕਈ ਹੋਰ ਰਾਤੋਂ-ਰਾਤ ਬੇਰੁਜ਼ਗਾਰ ਹੋ ਗਏ। ਡਰੇ ਹੋਏ ਅਤੇ ਅਸੁਰੱਖਿਤ ਲੋਕ ਆਪਣੇ ਘਰਾਂ ਨੂੰ ਜਾਣ ਲਈ ਪੈਦਲ, ਸਾਈਕਲਾਂ ’ਤੇ ਹਜ਼ਾਰਾਂ ਕਿਲੋਮੀਟਰ ਦੇ ਸਫ਼ਰ ਉੱਤੇ ਨਿਕਲ ਪਏ।

Click here to see the BBC interactive

ਹਾਲਾਂਕਿ ਉਸ ਸਮੇਂ ਜਦੋਂ ਵਾਇਅਰਸ ਦਾ ਕੋਈ ਬਹੁਤਾ ਕਹਿਰ ਨਹੀਂ ਸੀ ਅਤੇ ਦੂਜੇ ਪਾਸੇ ਲੌਕਡਾਊਨ ਨਾਲ ਇਸ ਨੂੰ ਟਾਲਿਆ ਜਾ ਸਕਦਾ ਸੀ। ਇਸ ਲਈ ਸਰਕਾਰ ਕੋਲ ਇਹ ਇੱਕ ਸਪਸ਼ਟ ਵਿਕਲਪ ਸੀ।

ਡਾ. ਦੇਵਦਾਸਨ ਮੁਤਾਬਕ, "ਮੈਨੂੰ ਮੈਨੂੰ ਲਗਦਾ ਹੈ ਕਿ ਕੇਸ ਹੋਰ ਵਧ ਸਕਦੇ ਹਨ ਪਰ ਜ਼ਿਆਦਾਤਰ ਕੇਸ਼ ਘੱਟ ਲੱਛਣਾਂ ਵਾਲੇ ਜਾਂ ਬਗੈਰ- ਲੱਛਣਾਂ ਵਾਲੇ ਹੋਣਗੇ।"

ਇਸੇ ਦੌਰਾਨ ਇੱਕ ਉਮੀਦ ਵੀ ਹੈ, ਜੋ ਸਰਕਾਰ ਨੂੰ ਲੌਕਡਾਊਨ ਖੋਲ੍ਹਣ ਲਈ ਪ੍ਰੇਰਿਤ ਕਰ ਰਹੀ ਹੈ। ਉਹ ਇਹ ਹੈ ਕਿ ਹਸਪਤਾਲ ਵਿੱਚ ਭਰਤੀ ਹੋਣ ਲਈ ਵਧੇਰੇ ਲੋਕਾਂ ਵਿੱਚ ਗੰਭੀਰ ਲੱਛਣ ਨਹੀਂ ਹਨ ਅਤੇ ਹੁਣ ਤੱਕ ਮੁੰਬਈ ਨੂੰ ਛੱਡ ਕੇ ਹੋਰ ਕਿਸੇ ਥਾਂ ’ਤੇ ਬਿਸਤਰਿਆਂ ਦੀ ਕਮੀ ਨਜ਼ਰ ਨਹੀਂ ਆਈ।

ਭਾਰਤ ਦਾ ਕੋਵਿਡ-19 ਡਾਟਾ ਦਾਗਦਾਰ ਅਤੇ ਵਿਰਲਾ ਹੈ ਪਰ ਇਸ ਤੋਂ ਇਹ ਜ਼ਰੂਰ ਪਤਾ ਲਗਦਾ ਹੈ ਕਿ ਇਹ ਵਾਇਰਸ ਨਾਲ ਉਨੀਂ ਬੁਰੀ ਤਰ੍ਹਾਂ ਪ੍ਰਭਾਵਿਤ ਨਹੀਂ ਹੈ।

ਮਿਸਾਲ ਵਜੋਂ ਸਰਕਾਰ ਨੇ ਭਾਰਤ ਦੀ ਮੌਤ ਦਰ ਨੂੰ ਉਮੀਦ ਦੀ ਕਿਰਨ ਵਜੋਂ ਦੇਖਿਆ ਹੈ, ਜੋ 3 ਫੀਸਦ ਹੈ ਤੇ ਦੁਨੀਆਂ ਵਿੱਚ ਸਭ ਤੋਂ ਘੱਟ ਹੈ।

ਇਸ ਤਰਕ ਨਾਲ ਕਈ ਅਸਹਿਮਤ ਵੀ ਹਨ ਜਿਵੇਂ ਪ੍ਰਸਿੱਧ ਵਿਸ਼ਾਣੂੰ ਵਿਗਿਆਨੀ (ਵਾਇਰੋਲੋਜਿਸਟ) ਡਾ. ਜੈਕਬ ਜੌਨ ਦਾ ਕਹਿਣਾ ਹੈ ਕਿ ਭਾਰਤ ਕੋਲ ਮੌਤ ਦਰ ਦਾ ਪਤ ਲਗਾਉਣ ਲਈ ਨਾ ਕਦੇ ਸਹੀ ਪ੍ਰਕਿਰਿਆ ਸੀ ਤੇ ਨਾ ਹੀ ਹੈ। ਉਨ੍ਹਾਂ ਦੀ ਮੁਤਾਬਕ ਸਰਕਾਰ ਕੋਵਿਡ-19 ਦੀਆਂ ਮੌਤਾਂ ਦੀ ਦਰ ਨਹੀਂ ਫੜ੍ਹ ਪਾ ਰਹੀ ਕਿਉਂਕਿ ਉਨ੍ਹਾਂ ਕੋਲ ਹਰ ਇੱਕ ਮੌਤ ਦਾ ਪਤਾ ਲਗਾਉਣ ਦਾ ਕੋਈ ਤਰੀਕਾ ਨਹੀਂ ਹੈ।

ਉਨ੍ਹਾਂ ਦਾ ਕਹਿਣਾ ਹੈ, "ਸਾਨੂੰ ਮੌਤ ਦਰ ਨੂੰ ਘਟਾਉਣਾ ਆਪਣਾ ਟੀਚਾ ਬਣਾਉਣਾ ਚਾਹੀਦਾ ਹੈ ਨਾ ਕਿ ਮਹਾਂਮਾਰੀ ਵਿੱਚ ਮੋੜ ਲਿਆਉਣਾ।"

ਡਾ. ਜੌਨ ਵੀ ਹੋਰ ਮਾਹਰਾਂ ਵਾਂਗ ਜੁਲਾਈ ਤੇ ਅਗਸਤ ਵਿੱਚ ਕੇਸਾਂ ਦੇ ਸਿਖ਼ਰ ’ਤੇ ਪਹੁੰਚਣ ਦੀ ਗੱਲ ਕਰਦੇ ਹਨ ਕਿਉਂਕਿ ਸਰਕਾਰ ਨੂੰ ਇਸ ਤਰ੍ਹਾਂ ਦੇ ਢਿੱਲੇ ਲੌਕਡਾਉਨ ਨੂੰ ਵਧਾਉਣ ਦੀ ਫਜ਼ੂਲ ਹੋਣ ਦਾ ਅਹਿਸਾਸ ਹੋ ਗਿਆ ਹੈ।

Getty Images
ਲੋਕਾਂ ਨੇ ਬਾਹਰ ਨਿਕਲਣਾ ਸ਼ੁਰੂ ਕਰ ਦਿੱਤਾ ਹੈ ਪਰ ਹਾਲੇ ਇਹ ਸਪਸ਼ਟ ਨਹੀਂ ਕਿ ਉਨ੍ਹਾਂ ਵਿੱਚੋਂ ਕਿੰਨੇ ਬਗੈਰ-ਲੱਛਣਾਂ ਵਾਲੇ ਹਨ

ਤ੍ਰਾਸਦੀ ਵਿੱਚ ਬਦਲਾਅ

ਫਿਰ ਕੀ ਸਰਕਾਰ ਮਾਮਲੇ ਸਿਖ਼ਰ ’ਤੇ ਪਹੁੰਚਣ ’ਤੇ ਹੋਰ ਲੌਕਡਾਊਨ ਦੀ ਤਿਆਰੀ ਕਰ ਰਹੀ ਹੈ?

ਡਾ. ਮੈਨਨ ਮੰਨਦੇ ਹਨ ਕਿ ਲੌਕਡਾਊਨ ਵਧੀਆ ਸਮਾਂ ਸੀ, ਉਹ ਕਹਿੰਦੇ ਸੀ ਉਸ ਦੌਰਾਨ ਧਿਆਨ ਬਾਹਰੋਂ ਆਉਣ ਵਾਲੇ ਕੇਸਾਂ ’ਤੇ ਵਧੇਰੇ ਕੇਂਦਰਿਤ ਸੀ।

"ਇੱਕ ਆਸ ਸੀ ਕਿ ਇਸ ’ਤੇ ਕਾਬੂ ਪਾ ਕੇ ਮਹਾਂਮਾਰੀ ਨੂੰ ਫੈਲਣ ਤੋਂ ਰੋਕ ਸਕਦੇ ਹਾਂ ਪਰ ਸਾਡੀ ਸਕ੍ਰੀਨਿੰਗ (ਏਅਰਪੋਰਟ) ਕਿੰਨੀ ਕੁ ਪ੍ਰਭਾਵੀ ਸੀ?"

ਉਹ ਅੱਗੇ ਕਹਿੰਦੇ ਹਨ ਕਿ ਹੁਣ, "ਸਥਾਨਕ ਲੌਕਡਾਊਨ" ਦਾ ਸਮਾਂ ਹੈ।

ਕੇਂਦਰ ਸਰਕਾਰ ਨੇ ਇਹ ਤੈਅ ਕਰਨਾ ਸੂਬਾ ਸਰਕਾਰਾਂ ’ਤੇ ਛੱਡ ਦਿੱਤਾ ਹੈ ਕਿ ਕਿਵੇਂ ਤੇ ਕਿਸ ਤਰ੍ਹਾਂ ਲੌਕਡਾਊ ਹੈ ਕਿਉਂਕਿ ਵਾਇਰਸ ਦਾ ਫੈਲਾਅ ਪੂਰੇ ਭਾਰਤ ਵਿੱਚ ਇੱਕੋ-ਜਿਹਾ ਨਹੀਂ ਹੈ।

ਪੂਰੇ ਭਾਰਤ ਸਰਗਰਮ ਵਿੱਚ ਕੁੱਲ ਕੇਸਾਂ ਦਾ ਤੀਜੇ ਤੋਂ ਵਧਰੇ ਹਿੱਸਾ ਇਕੱਲੇ ਮਹਾਰਾਸ਼ਟਰ ਵਿੱਚ ਹੀ ਹੈ। ਤਮਿਲਨਾਡੂ, ਗੁਜਾਰਾਤ ਅਤੇ ਦਿੱਲੀ ਨੂੰ ਮਿਲਾ ਦੇਸ਼ ਦਾ 67 ਫੀਸਦ ਕੇਸ ਬਣਦੇ ਹਨ।

BBC
  • ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
  • ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
  • ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ

ਹਾਲਾਂਕਿ ਹੋਰ ਸੂਬੇ ਜਿਵੇਂ ਬਿਹਾਰ, ਵਿੱਚ ਪਰਵਾਸੀ ਮਜ਼ਦੂਰਾਂ ਦੇ ਘਰ ਪਰਤਣ ਨਾਲ ਮਾਮਲਿਆਂ ਵਿੱਚ ਤੇਜੀ ਦੇਖੀ ਗਈ ਹੈ।

ਡਾ. ਦੇਵਦਾਸਨ ਕਹਿੰਦੇ ਹਨ, "ਸ਼ੁਰੂਆਤ ਵਿੱਚ ਸਾਡੇ ਜ਼ਿਆਦਾਤਰ ਕੇਸ ਸ਼ਹਿਰਾਂ ਵਿੱਚ ਸਨ। ਅਸੀਂ ਪਰਵਾਸੀ ਮਜ਼ਦੂਰਾਂ ਨੂੰ ਸ਼ਹਿਰਾਂ ਵਿੱਚ ਰੱਖਿਆ ਤੇ ਉਨ੍ਹਾਂ ਨੂੰ ਘਰ ਨਹੀਂ ਜਾਣ ਦਿੱਤਾ। ਹੁਣ ਅਸੀਂ ਉਨ੍ਹਾਂ ਵਾਪਸ ਭੇਜ ਰਹੇ ਹਾਂ, ਅਸੀਂ ਸ਼ਹਿਰੀ ਇਲਾਕਿਆਂ ਵਿੱਚੋਂ ਪੇਂਡੂ ਇਲਾਕਿਆਂ ਵਿੱਟ ਵਾਇਰਸ ਲੈ ਕੇ ਜਾਣ ਦੀ ਸਹੂਲਤ ਦੇ ਦਿੱਤੀ ਹੈ।"

ਉੱਥੇ ਸਰਕਾਰ ਦਾ ਕਹਿਣਾ ਹੈ ਕਿ ਲਾਗ ਨੂੰ 3,00,000 ਤੱਕ ਰੋਕਿਆ ਗਿਆ ਹੈ ਤੇ ਲਗਭਗ 71000 ਜਾਨਾਂ ਲੌਕਡਾਊਨ ਦੁਆਰਾ ਬਚਾਈਆਂ ਗਈਆਂ ਹਨ। ਭਵਿੱਖ ਵਿੱਚ ਕੀ ਹੋਵੇਗਾ, ਕੋਈ ਨਹੀਂ ਜਾਣਦਾ।

ਅਜਿਹੇ ਵਿੱਚ ਇੱਕ ਹੀ ਸਲਾਹ ਹੈ: ਜਿਸ ਦਿਨ ਸਰਕਾਰ ਨੇ ਢਿੱਲ ਦੇਣ ਦਾ ਐਲਾਨ ਕੀਤਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਟਵੀਟ ਰਾਹੀਂ ਲੋਕਾਂ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਕੋਰੋਨਾਵਾਇਰਸ ਨੂੰ ਫ਼ੈਲਣ ਤੋਂ ਰੋਕਣ ਦੀ ਸਲਾਹ ਦਿੱਤੀ ਕਿਉਂਕਿ ਇਹ ਉਨ੍ਹ੍ਹਾਂ ਦੀ “ਜ਼ਿੰਮੇਵਾਰੀ” ਹੈ।

ਇਸ ਦਾ ਇੱਕ ਕਾਰਨ ਇਹ ਹੈ ਕਿ ਕਰਫਿਊ ਅਤੇ ਪੁਲਿਸ ਰਾਹੀਂ ਬੇਮਿਆਦੀ ਸਖ਼ਤੀ ਸੰਭਵ ਨਹੀਂ ਹੈ।

ਡਾ. ਮੈਨਨ ਦਾ ਕਹਿਣਾ ਹੈ ਕਿ ਉਨ੍ਹਾਂ ਲੋਕਾਂ ਦੇ ਹਾਲਾਤ ਨੂੰ ਲੈ ਕੇ ਚਿੰਤਾ ਹੈ, “ਅਜਿਹਾ ਨਹੀਂ ਹੈ ਕਿ ਉਨ੍ਹਾਂ ਕੋਲ ਸੋਸ਼ਲ ਡਿਸਟੈਂਸਿੰਗ ਪਾਲਣਾ ਕਰਨ ਦਾ ਕੋਈ ਵਿਕਲਪ ਹੋਵੇ।”

ਉਹ ਅਜਿਹਾ ਨਹੀਂ ਕਰਦੇ- ਸੰਯੁਕਤ ਪਰਿਵਾਰਾਂ ਵਿੱਚ ਜਾਂ ਝੁੱਗੀਆਂ ਦੇ ਇੱਕ-ਕਮਰੇ ਦੇ ਘਰਾਂ ਵਿੱਚ ਜਿੱਥੇ ਉਹ ਤੂੜੇ ਹੋਏ ਹਨ। ਨਾ ਹੀ ਬਜ਼ਾਰਾਂ ਵਿੱਚ ਜਾਂ ਭੀੜੀਆਂ ਗਲੀਆਂ ਵਿੱਚ ਜਾਂ ਧਾਰਿਮਕ ਸਥਾਨਾਂ ਵਿੱਚ, ਵਿਆਹਾਂ ਵਿੱਚ ਜਿੱਥੇ ਹਮੇਸ਼ਾ ਹੀ ਹੁਲਾਸ ਦਾ ਮਹੌਲ ਰਹਿੰਦਾ ਹੈ।

ਆਖਿਰਕਾਰ ਸੰਦੇਸ਼ ਤਾਂ ਇਹੀ ਹੈ ਕਿ ਵਾਇਰਸ ਇੱਥੇ ਰਹਿਣ ਵਾਲਾ ਹੈ ਅਤੇ ਸਾਨੂੰ ਉਸ ਨਾਲ ਜਿਊਣ ਦਾ ਸਲੀਕਾ ਸਿਖਣਾ ਹੋਵੇਗਾ ਅਤੇ ਅਜਿਹਾ ਕਰਨਾ ਸਿੱਖਣ ਲਈ ਸਾਨੂੰ ਲੋਕਾਂ ਨੂੰ ਨਾਲ ਰਹਿ ਕੇ ਸਿੱਖਣ ਦੇਣਾ ਹੋਵੇਗਾ।

BBC

BBC

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=8jDOqATdeQE

https://www.youtube.com/watch?v=CgwhNlKY-2s

https://www.youtube.com/watch?v=0407oU19Sl0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b7d5f711-2414-4ee1-bb7b-02abb7a8c549'',''assetType'': ''STY'',''pageCounter'': ''punjabi.india.story.52866569.page'',''title'': ''ਕੋਰੋਨਾਵਾਇਰਸ: ਕੇਸ ਵਧ ਰਹੇ ਹਨ ਪਰ ਭਾਰਤ ਨੂੰ ਲੌਕਡਾਊਨ ਖੋਲ੍ਹਣ ਦੀ ਕਾਹਲੀ ਕਿਉਂ ਹੈ?'',''published'': ''2020-06-01T05:32:52Z'',''updated'': ''2020-06-01T05:32:52Z''});s_bbcws(''track'',''pageView'');