ਪੰਜਾਬ ''''ਚ ਝੋਨੇ ਦੇ ਨਕਲੀ ਬੀਜ ਵੇਚਣ ਦੇ ਇਲਜ਼ਾਮ ''''ਚ ਗ੍ਰਿਫ਼ਤਾਰੀ, ਲੁਧਿਆਣਾ, ਜਲੰਧਰ ''''ਚ ਲਾਈਸੈਂਸ ਰੱਦ

05/31/2020 10:33:38 PM

ਪੰਜਾਬ ਪੁਲਿਸ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਵੇਂ ਵਿਕਸਿਤ ਕੀਤੇ ਝੋਨੇ ਦੇ ਬੀਜ ਕਹਿ ਕੇ ਨਕਲੀ ਬੀਜ ਵੇਚਣ ਦੀ ਜਾਅਲਸਾਜ਼ੀ ਦਾ ਪਰਦਾਫ਼ਾਸ਼ ਕਰਨ ਦਾ ਦਾਅਵਾ ਕੀਤਾ ਹੈ।

ਇਲਜ਼ਾਮ ਹੈ ਕਿ ਇਹ ਬੀਜ ਮਹਿੰਗੇ ਮੁੱਲ ਉੱਪਰ ਵੇਚੇ ਜਾ ਰਹੇ ਸਨ। ਪੁਲਿਸ ਨੇ ਲੁਧਿਆਣਾ ਤੋਂ ਇੱਕ ਬੀਜ ਵਿਕਰੇਤਾ ਨੂੰ ਗ੍ਰਰਿਫ਼ਤਾਰ ਕੀਤਾ ਹੈ ਅਤੇ ਉਸ ਦਾ ਲਾਈਸੈਂਸ ਮੁਅੱਤਲ ਕਰ ਦਿੱਤਾ ਹੈ।

ਜ਼ਿਕਰ ਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸੂਬੇ ਵਿੱਚ ਝੋਨੇ ਦੇ ਨਕਲੀ ਬੀਜਾਂ ਦੀ ਵਿਕਰੀ ਦਾ ਮੁੱਦ ਗਰਮਾਇਆ ਹੋਇਆ ਹੈ। ਅਕਾਲੀ ਦਲ ਨੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਵਿਰੋਧ ਵੀ ਦਰਜ ਕਰਵਾਇਆ ਸੀ।

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਗ੍ਰਿਰਫ਼ਤਾਰ ਕੀਤੇ ਗਏ ਵਿਕਰੇਤਾ ਦੀ ਲੁਧਿਆਣਾ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਹਮਣੇ ਦੁਕਾਨ ਸੀ ਜਿਸ ਨੂੰ ਹੁਣ ਸੀਲ ਕਰ ਦਿੱਤਾ ਗਿਆ ਹੈ।

BBC
  • ਕੋਰੋਨਾਵਾਇਰਸ ਦੇ ਦੌਰ ਵਿੱਚ WHO ਦੀਆਂ ਖਾਣ-ਪੀਣ ਬਾਰੇ 5 ਹਦਾਇਤਾਂ
  • ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
  • ਕੋਰੋਨਾਵਾਇਰਸ ਬਾਰੇ ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
  • ਕੋਰੋਨਾਵਾਇਰਸ ਦੇ ਲੱਛਣ ਕੀ ਹਨ ਤੇ ਮੈਂ ਕਿਵੇਂ ਕਰੀਏ ਬਚਾਅਹਾਂ
  • ਕੋਰੋਨਾਵਾਇਰਸ ਗਲੋਬਲ ਹਾਲਾਤ : ਚੀਨ, ਯੂਰਪ ਤੇ ਅਮਰੀਕਾ ਤੋਂ ਬਾਅਦ ਅਗਲਾ ਕਿਹੜਾ ਸ਼ਿਕਾਰ

ਪੁਲਿਸ ਮੁਲਜ਼ਮ ਤੋਂ ਪੁੱਛ-ਗਿੱਛ ਕਰ ਰਹੀ ਹੈ। ਜਿਸ ਤੋਂ ਬਾਅਦ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ। ਸੀਡ ਕੰਟਰੋਲ ਐਕਟ ਦੀਆਂ ਸੰਬੰਧਿਤ ਧਾਰਾਵਾਂ ਹੇਠ ਐੱਫ਼ਆਈਆਰ ਦਰਜ ਕੀਤੀ ਗਈ ਹੈ।

ਇਹ ਕਾਰਵਾਈ ਲੁਧਿਆਣਾ ਦੇ ਖੇਤੀਬਾੜੀ ਅਫ਼ਸਰ ਨਰਿੰਦਰ ਸਿੰਘ ਵੱਲੋਂ ਬਰਾੜ ਸੀਡ ਦੀ ਛਾਪੇਮਾਰੀ ਤੋਂ ਬਾਅਦ ਨਕਲੀ ਬੀਜਾਂ ਦੀ ਪੁਸ਼ਟੀ ਕਰਨ ਤੋਂ ਬਾਅਦ ਕੀਤੀ ਗਈ।ਹੋਰ ਵੇਰਵੇ ਦਿੰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਇਸ ਜਾਂਚ ਟੀਮ ਵਿੱਚ ਖੇਤੀਬਾੜੀ ਮਹਿਕਮੇ ਦੇ ਤਕਨੀਕੀ ਮਾਹਰ ਵੀ ਸ਼ਾਮਲ ਸਨ।

https://www.youtube.com/watch?v=oa8r3kxOu08

ਦੁਕਾਨ ਤੋਂ ਵੱਡੀ ਗਿਣਤੀ ਵਿੱਚ ਨਕਲੀ ਬੀਜਾਂ ਦੀਆਂ ਬੋਰੀਆਂ ਬਰਾਮਦ ਕੀਤੇ ਜਾਣ ਦਾ ਦਾਅਵਾ ਹੈ। ਜਿਨ੍ਹਾਂ ਦੇ ਨਮੂਨੇ ਖੇਤੀਬਾੜੀ ਵਿਭਾਗ ਦੀ ਪ੍ਰਯੋਗਸ਼ਾਲਾ ਨੂੰ ਜਾਂਚ ਲਈ ਭੇਜ ਦਿੱਤੇ ਗਏ ਹਨ।

ਮੁਢਲੀ ਜਾਂਚ ਵਿੱਚ ਤੋਂ ਸਾਹਮਣੇ ਆਇਆ ਕਿ ਦੁਕਾਨ ਵੱਲੋਂ ਇਹ ਬੀਜ ਝੋਨੇ ਦੀਆਂ ਪੀ.ਆਰ.-128 ਅਤੇ ਪੀ.ਆਰ.129 ਕਿਸਮਾਂ ਕਹਿ ਕੇ ਵੇਚੇ ਜਾ ਰਹੇ ਸਨ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਹਾਲੇ ਇਨ੍ਹਾਂ ਬੀਜਾਂ ਜਾ ਕਮਰਸ਼ੀਅਲ ਉਤਪਾਦਨ ਸ਼ੁਰੂ ਕਰਨਾ ਹੈ। ਹਾਲੇ ਤੱਕ ਇਹ ਕਿਸੇ ਨਿੱਜੀ ਕੰਪਨੀ ਨੂੰ ਸਪਲਾਈ ਨਹੀਂ ਕੀਤੇ ਗਏ ਹਨ।

ਇਸ ਘਟਨਾ ਤੋਂ ਬਾਅਦ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ''ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸੰਬੰਧ ਵਿੱਚ ਬਜ਼ਾਰ ਵਿੱਚ ਵੇਚੇ ਜਾ ਰਹੇ ਬੀਜਾਂ ਦੇ ਨਮੂਨੇ ਜਾਂਚ ਲਈ ਪ੍ਰਯੋਗਸ਼ਾਲਾ ਨੂੰ ਭੇਜੇ ਜਾ ਰਹੇ ਹਨ।

ਕਿਸਾਨਾਂ ਲਈ ਹੈਲਪਲਾਈਨ ਨੰਬਰ

ਲੁਧਿਆਣਾ ਪੁਲਿਸ ਨੇ ਇਸ ਸੰਬੰਧ ਵਿੱਚ ਸ਼ਿਕਾਇਤ ਦਰਜ ਕਰਵਾਉਣ ਲਈ ਹੈਲਪਲਾਈਨ ਨੰਬਰ 9115601160, 9115601161 ਵੀ ਜਾਰੀ ਕੀਤੇ ਹਨ।

ਇਨ੍ਹਾਂ ਨੰਬਰਾਂ ਉੱਪਰ ਕਿਸਾਨ ਬੀਜਾਂ ਦੀ ਮਹਿੰਗੀ ਕੀਮਤ ਵਸੂਲੇ ਜਾਂ ਅਤੇ ਬੀਜਾਂ ਜਾਂ ਖਾਦਾਂ ਦੀ ਸ਼ੱਕੀ ਗੁਣਵੱਤਾ ਨਾਲ ਜੁੜੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ।

https://www.youtube.com/watch?v=CBzWkgppzl8

ਜਲੰਧਰ ਵਿੱਚ ਵੀ ਕਾਰਵਾਈ

ਖੇਤੀਬਾੜੀ ਅਫ਼ਸਰ ਡਾ.ਸੁਰਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਜਲੰਧਰ ਦੇ ਸ਼ਾਹਕੋਟ ਵਿੱਚ ਛਾਪੇਮਾਰੀ ਕੀਤੀ ਗਈ।

ਇੱਥੇ ਇਹ ਕਾਰਵਾਈ ਵਿਖੇ ਪੀ.ਆਰ.-128 ਅਤੇ ਪੀ.ਆਰ.129 ਝੋਨੇ ਦੇ ਬੀਜ ਦੀ ਵਿਕਰੀ ਸਬੰਧੀ ਰਿਪੋਰਟ ਮਿਲਣ ''ਤੇ ਕੀਤੀ ਗਈ।

ਛਾਪੇਮਾਰੀ ਦੌਰਾਨ ਸ਼ਹਿਰ ਦੇ ਇੱਕ ਸੀਡ ਸਟੋਰ ਦਾ ਲਾਇਸੰਸ ਮੁਅੱਤਲ ਕੀਤਾ ਗਿਆ ਅਤੇ ਇੱਕ ਫਰਮ ਦਾ ਲਾਇਸੰਸ ਵੀ ਰੱਦ ਕੀਤਾ ਗਿਆ।

ਖੇਤੀਬਾੜੀ ਅਫ਼ਸਰ ਡਾ.ਸੁਰਿੰਦਰ ਸਿੰਘ ਨੇ ਬੀਬੀਸੀ ਦੇ ਸਹਿਯੋਗੀ ਪਾਲ ਸਿੰਘ ਨੌਲੀ ਨੂੰ ਦੱਸਿਆ, "ਸੂਬਾ ਸਰਕਾਰ ਵਲੋਂ ਲਗਾਏ ਗਏ ਲੌਕਡਾਊਨ ਦੌਰਾਨ ਵਿਭਾਗ ਵਲੋਂ ਕਿਸਾਨਾਂ ਨੂੰ ਮਿਆਰੀ ਅਤੇ ਸਰਟੀਫਾਈਡ ਬੀਜ ਖਰੀਦਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।"

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਜਲੰਧਰ ਵਿਖੇ ਕੋਈ ਗੈਰ ਮਿਆਰੀ ਅਤੇ ਅਣਧਿਕਾਰਤ ਬੀਜ ਵੇਚਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਖੇਤੀਬਾੜੀ ਵਿਭਾਗ ਨਾਲ ਸੰਪਰਕ ਕੀਤਾ ਜਾਵੇ।


BBC

ਇਹ ਵੀਡੀਓ ਵੀ ਦੇਖੋ

https://www.youtube.com/watch?v=w8mr3LAQ9J8

https://www.youtube.com/watch?v=oa8r3kxOu08

https://www.youtube.com/watch?v=s9EyJ-CK5u0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''64f161ef-a92c-1046-b4fa-521af20dbe47'',''assetType'': ''STY'',''pageCounter'': ''punjabi.india.story.52868898.page'',''title'': ''ਪੰਜਾਬ \''ਚ ਝੋਨੇ ਦੇ ਨਕਲੀ ਬੀਜ ਵੇਚਣ ਦੇ ਇਲਜ਼ਾਮ \''ਚ ਗ੍ਰਿਫ਼ਤਾਰੀ, ਲੁਧਿਆਣਾ, ਜਲੰਧਰ \''ਚ ਲਾਈਸੈਂਸ ਰੱਦ'',''published'': ''2020-05-31T16:54:42Z'',''updated'': ''2020-05-31T16:55:19Z''});s_bbcws(''track'',''pageView'');