ਕੋਰੋਨਾਵਾਇਰਸ: ਇੱਕ ਜੂਨ ਤੋਂ ਚੱਲਣ ਵਾਲੀਆਂ 200 ਰੇਲਾਂ ''''ਚੋਂ ਪੰਜਾਬ ਦੇ ਹਿੱਸੇ ਇਹ ਟਰੇਨਾਂ, ਯਾਤਰੀ ਜਾਣ ਲੈਣ ਇਹ ਨਿਯਮ

05/31/2020 6:48:37 PM

BBC

ਭਾਰਤੀ ਰੇਲਵੇ ਸੋਮਵਾਰ, ਪਹਿਲੀ ਜੂਨ ਤੋਂ ਚੱਲਣਗੀਆਂ 200 ਨਵੀਆਂ ਰੇਲ ਗੱਡੀਆਂ ਚਲਾਵੇਗੀ।

ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਦੱਸਿਆ ਹੈ ਕਿ ਇਹ ਰੇਲ ਗੱਡੀਆਂ ਸ਼ਰਮਿਕ ਸਪੈਸ਼ਲ ਟ੍ਰੇਨਾਂ ਤੋਂ ਵੱਖ ਹੋਣਗੀਆਂ।

ਰੇਲਾਂ ਦੀ ਪੂਰੀ ਸੂਚੀ ਪੜ੍ਹਣ ਲਈ ਇੱਥੇ ਕਲਿੱਕ ਕਰੋ

ਰੇਲਵੇ ਯਾਤਰਾ ਲਈ ਜ਼ਰੂਰੀ ਨਿਯਮ

  • ਰੇਲਵੇ ਮੰਤਰਾਲੇ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ, 200 ਰੇਲ ਗੱਡੀਆਂ 1 ਜੂਨ ਤੋਂ ਸ਼ੁਰੂ ਕੀਤੀਆਂ ਜਾਣਗੀਆਂ । ਇਨ੍ਹਾਂ ਰੇਲ ਗੱਡੀਆਂ ਵਿਚ ਜਨਰਲ ਕੋਚ, ਏਸੀ ਕੋਚ ਅਤੇ ਨਾਨ ਏਸੀ ਕੋਚ ਹੋਣਗੇ।
  • ਆਮ ਕੋਚ ਅਤੇ ਸਲੀਪਰ ਕਲਾਸ ਵਿਚ ਸੀਟਾਂ ਬੁੱਕ ਕਰਵਾਉਣੀਆਂ ਪੈਣਗੀਆਂ।
  • ਇਸਦੇ ਲਈ ਆਨਲਾਈਨ ਟਿਕਟ ਬੁਕਿੰਗ ਆਈਆਰਸੀਟੀਸੀ ਦੇ ਮੋਬਾਈਲ ਐਪ ਜਾਂ ਵੈਬਸਾਈਟ ਦੁਆਰਾ ਕੀਤੀ ਜਾ ਸਕਦੀ ਹੈ। ਟਿਕਟ ਰੇਲਵੇ ਸਟੇਸ਼ਨ ਦੇ ਕਾਊਂਟਰ ਤੇ ਨਹੀਂ ਮਿਲੇਗੀ। ਤਤਕਾਲ ਟਿਕਟ ਬੁਕਿੰਗ ਸੰਭਵ ਨਹੀਂ ਹੋਵੇਗੀ।
  • ਆਮ ਰੇਲ ਗੱਡੀਆਂ ਦੀ ਤਰ੍ਹਾਂ, ਸਾਰੇ ਕੋਟਾ ਪਹਿਲਾਂ ਦੀ ਤਰ੍ਹਾਂ ਟਿਕਟ ਬੁਕਿੰਗ ਤੇ ਲਾਗੂ ਰਹਿਣਗੇ।
  • ਯਾਤਰਾ ਲਈ ਵੱਧ ਤੋਂ ਵੱਧ 30 ਦਿਨ ਪਹਿਲਾਂ ਟਿਕਟ ਬੁੱਕ ਕੀਤੀ ਜਾ ਸਕਦੀ ਹੈ।
  • ਜਿਨ੍ਹਾਂ ਕੋਲ ਟਿਕਟਾਂ ਹਨ, ਉਨ੍ਹਾਂ ਨੂੰ ਹੀ ਰੇਲਵੇ ਸਟੇਸ਼ਨ ਵਿਚ ਦਾਖ਼ਲਾ ਮਿਲੇਗਾ।
  • ਯਾਤਰਾ ਤੋਂ ਪਹਿਲਾਂ ਹਰੇਕ ਦੀ ਜਾਂਚ ਕੀਤੀ ਜਾਏਗੀ ਅਤੇ ਸਿਰਫ ਉਨ੍ਹਾਂ ਨੂੰ ਯਾਤਰਾ ਕਰਨ ਦੀ ਆਗਿਆ ਦਿੱਤੀ ਜਾਏਗੀ ਜਿਨ੍ਹਾਂ ਵਿਚ ਕੋਰੋਨਾ ਦੇ ਲੱਛਣ ਨਹੀਂ ਹਨ। ਜੇ ਜਾਂਚ ਦੌਰਾਨ ਕੋਈ ਵੀ ਯਾਤਰਾ ਲਈ ਢੁਕਵਾਂ ਨਹੀਂ ਪਾਇਆ ਗਿਆਤਾਂ ਟਿਕਟ ਦੀ ਪੂਰੀ ਰਕਮ ਵਾਪਸ ਕਰ ਦਿੱਤੀ ਜਾਵੇਗੀ।
  • ਇਨ੍ਹਾਂ ਵਿਸ਼ੇਸ਼ ਰੇਲ ਗੱਡੀਆਂ ਵਿਚ ਚਾਰ ਸ਼੍ਰੇਣੀਆਂ ਦੇ ਅਪਾਹਜਾਂ ਅਤੇ 11 ਸ਼੍ਰੇਣੀਆਂ ਦੇ ਮਰੀਜ਼ਾਂ ਨੂੰ ਛੋਟ ਦਿੱਤੀ ਜਾਵੇਗੀ।
  • ਰੇਲਵੇ ਦਾ ਕਹਿਣਾ ਹੈ ਕਿ ਯਾਤਰੀਆਂ ਲਈ ਯਾਤਰਾ ਦੌਰਾਨ ਆਪਣਾ ਖਾਣਾ ਲਿਆਉਣਾ ਬਿਹਤਰ ਰਹੇਗਾ। ਟਿਕਟ ਵਿਚ ਭੋਜਨ ਖਰਚੇ ਨਹੀਂ ਲਏ ਜਾਣਗੇ। ਹਾਲਾਂਕਿ, ਕੁਝ ਰੇਲ ਗੱਡੀਆਂ ਵਿੱਚ ਪੈਂਟਰੀ ਕਾਰ ਹੋਵੇਗੀ ਜਿੱਥੋਂ ਯਾਤਰੀ ਪੈਸੇ ਦੇ ਕੇ ਭੋਜਨ ਖਰੀਦ ਸਕਣਗੇ।
  • ਰੇਲਵੇ ਸਟੇਸ਼ਨਾਂ ''ਤੇ ਕਿਤਾਬਾਂ ਦੀਆਂ ਸਟਾਲਾਂ ਅਤੇ ਦਵਾਈ ਦੀਆਂ ਸਟਾਲਾਂ ਵਰਗੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ। ਸਟੇਸ਼ਨਾਂ ਵਿਚ ਬਣੇ ਰੈਸਟੋਰੈਂਟਾਂ ਵਿਚ ਤੁਹਾਨੂੰ ਬੈਠ ਕੇ ਭੋਜਨ ਨਹੀਂ ਮਿਲੇਗਾ, ਯਾਤਰੀ ਖਾਣਾ ਪੈਕ ਕਰਵਾ ਕੇ ਲਿਜਾ ਸਕਦੇ ਹਨ।
  • ਮੰਜ਼ਿਲ ''ਤੇ ਪਹੁੰਚਣ ਤੋਂ ਬਾਅਦ, ਯਾਤਰੀ ਨੂੰ ਰਾਜ ਸਰਕਾਰ ਦੇ ਸਿਹਤ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।
  • ਰੇਲ ਗੱਡੀਆਂ ਦੇ ਅੰਦਰ ਤੌਲੀਏ ਅਤੇ ਚਾਦਰਾਂ ਨਹੀਂ ਦਿੱਤੀਆਂ ਜਾਣਗੀਆਂ। ਨਾ ਹੀ ਰੇਲ ਗੱਡੀਆਂ ਵਿਚ ਪਰਦੇ ਹੋਣਗੇ।
  • ਹਰੇਕ ਨੂੰ ਰੇਲਵੇ ਸਟੇਸਨ ਵਿਚ ਦਾਖਲ ਹੋਣ ਵੇਲੇ ਅਤੇ ਯਾਤਰਾ ਦੌਰਾਨ ਫੇਸ ਮਾਸਕ ਪਾਉਣਾ ਲਾਜ਼ਮੀ ਹੈ।
  • ਯਾਤਰੀ ਨੂੰ ਰੇਲਵੇ ਸਟੇਸ਼ਨ ''ਤੇ ਘੱਟੋ ਘੱਟ 90 ਮਿੰਟ ਪਹਿਲਾਂ ਪਹੁੰਚਣਾ ਲਾਜ਼ਮੀ ਹੈ।
  • ਸਟੇਸ਼ਨ ਅਤੇ ਯਾਤਰਾ ਦੌਰਾਨ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।
  • ਅਰੋਗਿਆ ਸੇਤੂ ਮੋਬਾਈਲ ਐਪ ਨੂੰ ਡਾਊਨਲੋਡ ਕਰਨਾ ਹਰ ਇਕ ਲਈ ਲਾਜ਼ਮੀ ਹੋਵੇਗਾ।

https://twitter.com/PiyushGoyal/status/1266962709767090177?

ਪੰਜਾਬ ਨਾਲ ਸੰਬੰਧਿਤ ਰੇਲਾਂ

ਪਹਿਲੀ ਜੂਨ ਤੋਂ ਚੱਲਣ ਵਾਲੀਆਂ 200 ਰੇਲ ਗੱਡੀਆਂ ਵਿੱਚੋਂ ਹੇਠ ਲਿਖਿਆਂ 8 ਰੇਲ ਗੱਡੀਆਂ ਪੰਜਾਬ ਦੇ ਅੰਮ੍ਰਿਤਸਰ ਤੋਂ ਆਪਣੇ ਮਿੱਥੇ ਦਿਨਾਂ ਮੁਤਾਬਕ ਆਵਾਜਾਈ ਕਰਨਗੀਆਂ—

ਤੋਂ

ਤੱਕ

ਰੇਲ ਦਾ ਨਾਂਅ

ਅੰਮ੍ਰਿਤਸਰ

ਨਿਊ ਜਲਪਾਈਗੁੜੀ

ਕਰਮ ਭੂਮੀ ਐਕਸਪ੍ਰੈੱਸ

ਅੰਮ੍ਰਿਤਸਰ

ਕੋਲਕਾਤਾ

ਅੰਮ੍ਰਿਤਸਰ- ਕੋਲਕਾਤਾ ਐਕਸਪ੍ਰੈੱਸ

ਅੰਮ੍ਰਿਤਸਰ

ਮੁੰਬਈ-ਸੈਂਟਰਲ

ਗੋਲਡਨ ਟੈਂਪਲ ਐਕਸਪ੍ਰੈੱਸ

ਅੰਮ੍ਰਿਤਸਰ

ਬਾਂਦਰਾ (ਟੀ)

ਪਸ਼ਚਿਮ ਐਕਸਪ੍ਰੈੱਸ

ਅੰਮ੍ਰਿਤਸਰ

ਜਯ ਨਗਰ

ਸ਼ਹੀਦ ਐਕਸਪ੍ਰੈੱਸ

ਅੰਮ੍ਰਿਤਸਰ

ਜਯ ਨਗਰ

ਸਰਯੂ ਯਮੁਨਾ ਐਕਸਪ੍ਰੈੱਸ

ਹਰਿਦੁਆਰ

ਅੰਮ੍ਰਿਤਸਰ

ਜਨ ਸ਼ਤਾਬਦੀ ਐਕਸਪ੍ਰੈੱਸ

ਹਜ਼ੂਰ ਸਾਹਿਬ ਨਾਂਦੇੜ

ਅੰਮ੍ਰਿਤਸਰ

ਸੱਚਖੰਡ ਐਕਸਪ੍ਰੈੱਸ

BBC
  • ਕੋਰੋਨਾਵਾਇਰਸ ਦੇ ਦੌਰ ਵਿੱਚ WHO ਦੀਆਂ ਖਾਣ-ਪੀਣ ਬਾਰੇ 5 ਹਦਾਇਤਾਂ
  • ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
  • ਕੋਰੋਨਾਵਾਇਰਸ ਬਾਰੇ ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
  • ਕੋਰੋਨਾਵਾਇਰਸ ਦੇ ਲੱਛਣ ਕੀ ਹਨ ਤੇ ਮੈਂ ਕਿਵੇਂ ਕਰੀਏ ਬਚਾਅਹਾਂ
  • ਕੋਰੋਨਾਵਾਇਰਸ ਗਲੋਬਲ ਹਾਲਾਤ : ਚੀਨ, ਯੂਰਪ ਤੇ ਅਮਰੀਕਾ ਤੋਂ ਬਾਅਦ ਅਗਲਾ ਕਿਹੜਾ ਸ਼ਿਕਾਰ


BBC

ਇਹ ਵੀਡੀਓ ਵੀ ਦੇਖੋ

https://www.youtube.com/watch?v=rp6OkYunkGg

https://youtu.be/3mlBjaLpbl4

https://youtu.be/n8FMvpyjhDk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''fe0089dc-a3ef-814e-8b88-89d1736249b6'',''assetType'': ''STY'',''pageCounter'': ''punjabi.india.story.52868890.page'',''title'': ''ਕੋਰੋਨਾਵਾਇਰਸ: ਇੱਕ ਜੂਨ ਤੋਂ ਚੱਲਣ ਵਾਲੀਆਂ 200 ਰੇਲਾਂ \''ਚੋਂ ਪੰਜਾਬ ਦੇ ਹਿੱਸੇ ਇਹ ਟਰੇਨਾਂ, ਯਾਤਰੀ ਜਾਣ ਲੈਣ ਇਹ ਨਿਯਮ'',''published'': ''2020-05-31T13:06:40Z'',''updated'': ''2020-05-31T13:06:40Z''});s_bbcws(''track'',''pageView'');