ਕੋਰੋਨਾਵਾਇਰਸ ਲੌਕਡਾਉਨ 5.0: ਕੀ- ਕੀ ਕਰਨ ਦੀ ਹੋਵੇਗੀ ਛੂਟ ਤੇ ਕਿਹੜੀਆਂ ਪਾਬੰਦੀਆਂ ਰਹਿਣਗੀਆਂ ਲਾਗੂ - 5 ਅਹਿਮ ਖ਼ਬਰਾਂ

05/31/2020 8:03:36 AM

BBC
ਪਹਿਲੇ ਪੜਾਅ ਵਿੱਚ, ਧਾਰਮਿਕ ਸਥਾਨ, ਹੋਟਲ, ਰੈਸਟੋਰੈਂਟ ਅਤੇ ਸ਼ਾਪਿੰਗ ਮਾਲ 8 ਜੂਨ ਤੋਂ ਖੋਲ੍ਹੇ ਜਾਣਗੇ

ਭਾਰਤ ਸਰਕਾਰ ਨੇ ਲੌਕਡਾਊਨ ਦੀ ਮਿਆਦ ਇੱਕ ਮਹੀਨੇ ਵਧਾਉਣ ਦਾ ਫੈਸਲਾ ਲਿਆ ਹੈ। ਇਸ ਦੇ ਤਹਿਤ ਅਗਲੇ ਇੱਕ ਮਹੀਨੇ ਦੇ ਦੌਰਾਨ ਕੰਟੇਨਮੈਂਟ ਜ਼ੋਨ ਦੇ ਬਾਹਰਲੇ ਖੇਤਰਾਂ ਵਿੱਚ ਪੜਾਅ-ਵਾਰ ਤਰੀਕੇ ਨਾਲ ਸਭ ਕੁਝ ਖੋਲ੍ਹ ਦਿੱਤਾ ਜਾਵੇਗਾ।

ਪਹਿਲੇ ਪੜਾਅ ਵਿੱਚ, ਧਾਰਮਿਕ ਸਥਾਨ, ਹੋਟਲ, ਰੈਸਟੋਰੈਂਟ ਅਤੇ ਸ਼ਾਪਿੰਗ ਮਾਲ 8 ਜੂਨ ਤੋਂ ਖੋਲ੍ਹੇ ਜਾਣਗੇ ਅਤੇ ਦੂਜੇ ਪੜਾਅ ਵਿੱਚ ਸਕੂਲ, ਕਾਲਜ, ਵਿੱਦਿਅਕ ਅਦਾਰੇ, ਸਿਖਲਾਈ ਕੇਂਦਰ, ਕੋਚਿੰਗ ਸੈਂਟਰ ਸੂਬਾ ਸਰਕਾਰ ਨਾਲ ਵਿਚਾਰ ਕਰਨ ਤੋਂ ਬਾਅਦ ਖੋਲ੍ਹੇ ਜਾਣਗੇ।

ਇਸ ਤੋਂ ਇਲਾਵਾ ਪੜਾਅਵਾਰ ਹੋਰ ਕੀ-ਕੀ ਖੁੱਲ੍ਹੇਗਾ ਇਹ ਜਾਣਨ ਲਈ ਇੱਥੇ ਕਲਿੱਕ ਕਰੋ।

BBC
  • ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
  • ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
  • ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ

ਕੋਰੋਨਾਵਾਇਰਸ: ਪੰਜਾਬ ਵਿੱਚ ਮਾਮਲੇ ਕਾਬੂ ਵਿੱਚ ਕਿਉਂ ਨਜ਼ਰ ਆ ਰਹੇ ਹਨ

ਇੱਕ ਪਾਸੇ ਜਿੱਥੇ ਭਾਰਤ ਦੇ ਵਿੱਚ ਕੋਰੋਨਾਵਾਇਰਸ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ, ਪੰਜਾਬ ਵਿੱਚ ਇਸ ਤਰੀਕੇ ਦੇ ਅੰਕੜੇ ਇੱਕ ਵਾਰੀ ਤਾਂ ਹੈਰਾਨ ਕਰ ਦਿੰਦੇ ਹਨ।

ਪਰ ਕੀ ਇਹ ਮੰਨ ਲਿਆ ਜਾਵੇ ਕਿ ਇਸ ਸੂਬੇ ਨੇ ਕੋਰੋਨਾਵਾਇਰਸ ਉੱਤੇ ਕਾਬੂ ਪਾ ਲਿਆ ਹੈ?

ਕੋਵਿਡ-19 ਲਈ ਪੰਜਾਬ ਦੇ ਨੋਡਲ ਅਫ਼ਸਰ ਡਾਕਟਰ ਰਾਜੇਸ਼ ਭਾਸਕਰ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ, “ਇਸ ਦਾ ਵੱਡਾ ਕਾਰਨ ਇਹ ਹੈ ਕਿ ਅਸੀਂ ਸਾਰੇ ਕੰਟੈਕਟ ਨੂੰ ਲੱਭ ਕੇ ਉਨ੍ਹਾਂ ਨੂੰ ਕੁਆਰੰਟੀਨ ਕਰਨ ਵਿੱਚ ਸਫਲ ਰਹੇ ਹਾਂ। ਅਸੀਂ 99 ਫ਼ੀਸਦੀ ਤੋਂ ਵੱਧ ਸੰਪਰਕ ਵਿੱਚ ਆਏ ਲੋਕਾਂ ਨੂੰ ਲੱਭਣ ਵਿੱਚ ਕਾਮਯਾਬ ਰਹੇ ਹਾਂ।"

ਨਾਮ ਨਾ ਦੱਸਣ ਦੀ ਸ਼ਰਤ ਤੇ ਇਸ ਡਾਕਟਰ ਨੇ ਦੱਸਿਆ, "ਇੱਕ ਤਾਂ ਵਧੇਰੇ ਲੋਕਾਂ ਦੇ ਟੇਸਟ ਕੀਤੇ ਜਾ ਰਹੇ ਹਨ ਤੇ ਦੂਜੇ ਕਰੋਨਾਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਕਮੀ ਵੇਖਣ ਨੂੰ ਮਿਲੀ ਹੈ।"

ਇਸ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ ਵੈਕਸੀਨ ਦੀ ਸਤੰਬਰ ਮਹੀਨੇ ਤੋਂ ਸਪਲਾਈ ਦੇਣ ਦਾ ਦਾਅਵਾ, ਭਾਰਤੀ ਕੰਪਨੀ ਨਾਲ ਵੀ ਗੱਲਬਾਤ

ਦੁਨੀਆਂ ਦੀ ਵੱਡੀ ਡਰੱਗਜ਼ ਕੰਪਨੀ ਐਸਟਰਾਜ਼ੈਨੇਕਾ ਨੇ ਐਲਾਨ ਕੀਤਾ ਹੈ ਕਿ ਕੋਰੋਨਾ ਦੀ ਸੰਭਾਵਿਤ ਵੈਕਸੀਨ ਨੂੰ ਸਤੰਬਰ ਮਹੀਨੇ ਤੋਂ ਦੁਨੀਆਂ ਭਰ ਵਿਚ ਉਪਲੱਬਧ ਕਰਵਾਉਣ ਲਈ ਤਿਆਰ ਹੈ।

ਫਰਮ ਨੇ ਐਲਾਨ ਕੀਤਾ ਹੈ ਕਿ ਉਸ ਨੇ ਔਕਸਫੋਰਡ ਯੂਨੀਵਰਸਿਟੀ ਦੁਆਰਾ ਤਿਆਰ ਕੀਤੀ ਜਾ ਰਹੀ ਦਵਾਈ ਦੀਆਂ 40 ਕਰੋੜ ਖ਼ੁਰਾਕਾਂ ਉਪਲੱਬਧ ਕਰਵਾਉਣ ਦਾ ਸਮਝੌਤਾ ਕੀਤਾ ਹੈ।

ਸ਼ੁਰੂਆਤੀ ਟਰਾਇਲ ਚੱਲ ਰਹੇ ਹਨ ਅਤੇ ਐਸਟਰਾਜ਼ੈਨੇਕਾ ਨੇ ਕਿਹਾ ਕਿ ਇਹ ਹੋ ਸਕਦਾ ਹੈ ਕਿ ਟੀਕਾ ਅਸਰਦਾਇਕ ਨਾ ਹੋਵੇ ਪਰ ਉਹ ਕਲੀਨੀਕਲ ਟਰਾਇਲਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ।

ਕੰਪਨੀ ਮੁਤਾਬਕ ਭਾਰਤ ਦੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਸਣੇ ਹੋ ਕਈ ਸੰਭਾਵਿਤ ਭਾਈਵਾਲਾਂ ਨਾਲ ਵੈਕਸੀਨ ਬਣਾਉਣ ਤੇ ਸਪਲਾਈ ਕਰਨ ਲਈ ਗੱਲਬਾਤ ਚੱਲ ਰਹੇ ਹਨ।

ਇਸ ਖ਼ਬਰ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

Click here to see the BBC interactive

ਕੋਰੋਨਾਵਾਇਰਸ ਲੌਕਡਾਊਨ ਵਿੱਚ ਢਿੱਲ: ਆਪਣੇ ਆਪ ਨੂੰ ਲਾਗ ਤੋਂ ਬਚਾਉਣ ਲਈ ਕੀ ਕਰਨਾ ਚਾਹੀਦਾ ਹੈ

ਦੁਨੀਆਂ ਭਰ ਦੇ ਕਈ ਦੇਸ਼ਾਂ ਵਿੱਚ ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਵਿੱਚ ਢਿੱਲ ਦਿੱਤੀ ਗਈ ਹੈ। ਅਸੀਂ ਮੁੜ ਸਮਾਜਕ ਵਾਤਾਵਰਨ ਤੇ ਗਤੀਵਿਧੀਆਂ ਵਿੱਚ ਸ਼ਾਮਲ ਹੋ ਰਹੇ ਹਾਂ ਜਿਸ ਕਰਕੇ ਕੋਰੋਨਾਵਾਇਰਸ ਹੋਣ ਦਾ ਖ਼ਤਰਾ ਵੱਧ ਸਕਦਾ ਹੈ।

ਲੌਕਡਾਊਨ ਵਿੱਚ ਢਿੱਲ ਦੇਣ ਮਗਰੋਂ ਕਈ ਦੇਸ਼ਾਂ ਵਿੱਚ ਇੱਕ ਵਾਰ ਖ਼ਤਮ ਹੋਣ ਦੇ ਬਾਵਜੂਦ ਵੀ, ਮੁੜ ਕੋਰੋਨਾ ਦੇ ਕੇਸ ਆਉਣ ਲੱਗੇ ਹਨ।

ਕੋਰੋਨਾਵਾਇਰਸ ਦਾ ਕੋਈ ਪੱਕਾ ਇਲਾਜ਼ ਤੇ ਵੈਕਸੀਨ ਆਉਣ ਵਿੱਚ ਅਜੇ ਵੀ ਸਮਾਂ ਹੈ। ਕੀ ਇਸ ਦੌਰਾਨ ਅਸੀਂ ਸੁਰੱਖਿਅਤ ਹਾਂ? ਇਹ ਜਾਨਣ ਲਈ ਤੁਸੀਂ ਇੱਥੇ ਕਲਿੱਕ ਕਰੋ।

ਲੋਕਾਂ ਦਾ ਲਾਸ਼ਾਂ ਨਾਲ ਰੱਖ ਕੇ ਇਲਾਜ

31 ਹਜ਼ਾਰ ਤੋਂ ਵੱਧ ਮਾਮਲ ਯਾਨੀ, ਭਾਰਤ ਦੇ ਕੁੱਲ ਕੋਰੋਨਾਵਾਇਰਸ ਮਾਮਲਿਆਂ ਦਾ ਕਰੀਬ 5ਵਾਂ ਹਿੱਸਾ ਤੇ ਲਗਭਗ ਇੱਕ ਚੌਥਾਈ ਮੌਤਾਂ ਮੁੰਬਈ ਹੀ ਦਰਜ ਹੋਈਆਂ ਹਨ।

ਬੀਬੀਸੀ ਪੱਤਰਕਾਰ ਯੋਗਿਤਾ ਲਿਮਹੇ ਨੇ ਪਤਾ ਲਗਾਇਆ ਕਿ ਭਾਰਤ ਦੀ ਆਰਥਿਕ ਰਾਜਧਾਨੀ ਕਹੇ ਜਾਣ ਵਾਲਾ ਸ਼ਹਿਰ ਮੁੰਬਈ ਕਿੰਨੀ ਬੁਰੀ ਤਰ੍ਹਾਂ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹੋਇਆ ਹੈ।

ਮੁੰਬਈ ਹਮੇਸ਼ਾ ਭੱਜ-ਦੌੜ ਵਾਲਾ ਸ਼ਹਿਰ ਰਿਹਾ ਹੈ, ਜੋ ਲਗਾਤਾਰ ਦੌੜਦਾ ਰਹਿੰਦਾ ਹੈ ਅਤੇ ਮੈਂ ਇੱਥੇ ਇੱਕ ਲੰਬਾ ਸਮਾਂ ਬਿਤਾਇਆ ਹੈ ਤੇ ਇਸ ਨੂੰ ਸਵੀਕਾਰ ਕਰਦੀ ਹਾਂ।

ਸਾਲ 2008 ਵਿੱਚ, ਜਦੋਂ ਦੱਖਣੀ ਮੁੰਬਈ ਵਿੱਚ ਬੰਦੂਕਧਾਰੀ ਗੋਲੀਆਂ ਚਲਾ ਰਹੇ ਸਨ ਤਾਂ ਉਦੋਂ ਵੀ ਬਾਕੀ ਹਿੱਸੇ ਵਿੱਚ ਟਰੇਨਾਂ ਦੌੜ ਰਹੀਆਂ ਸਨ। ਲੱਖਾਂ ਲੋਕ ਕੰਮ ''ਤੇ ਆ ਜਾ ਰਹੇ ਸਨ ਅਤੇ ਰੈਸਟੋਰੈਂਟ ਤੇ ਦਫ਼ਤਰ ਖੁੱਲ੍ਹੇ ਹੋਏ ਸਨ।

ਪੂਰੀ ਰਿਪੋਰਟ ਪੜ੍ਹਨ ਲਈ ਕਲਿੱਕ ਕਰੋ

BBC

BBC

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=8jDOqATdeQE

https://www.youtube.com/watch?v=CgwhNlKY-2s

https://www.youtube.com/watch?v=0407oU19Sl0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''11dd546d-d80a-4045-b0e1-6eeb58985458'',''assetType'': ''STY'',''pageCounter'': ''punjabi.india.story.52865471.page'',''title'': ''ਕੋਰੋਨਾਵਾਇਰਸ ਲੌਕਡਾਉਨ 5.0: ਕੀ- ਕੀ ਕਰਨ ਦੀ ਹੋਵੇਗੀ ਛੂਟ ਤੇ ਕਿਹੜੀਆਂ ਪਾਬੰਦੀਆਂ ਰਹਿਣਗੀਆਂ ਲਾਗੂ - 5 ਅਹਿਮ ਖ਼ਬਰਾਂ'',''published'': ''2020-05-31T02:18:34Z'',''updated'': ''2020-05-31T02:23:00Z''});s_bbcws(''track'',''pageView'');