ਲੌਕਡਾਊਨ ਦੌਰਾਨ ਸੈਨੇਟਰੀ ਪੈਡ ਦੀ ਕਮੀ ਤੋਂ ਦੋ ਚਾਰ ਹੋਈਆਂ ਔਰਤਾਂ ਦੀਆਂ ਮੁਸ਼ਕਲਾਂ- ''''ਮਹਾਮਾਰੀ ਦੌਰਾਨ ਮਾਹਵਾਰੀ ਨਹੀਂ ਰੁਕਦੀ''''

05/24/2020 4:33:18 PM

Getty Images
ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਕਾਰਨ ਗਰੀਬ ਤਬਕੇ ਦੀਆਂ ਔਰਤਾਂ ਲਈ ਸੈਨੇਟਰੀ ਪੈਡ ਕਾਰਨ ਮੁਸ਼ਕਲਾਂ ਆਈਆਂ (ਸੰਕੇਤਕ ਤਸਵੀਰ)

ਕੋਰੋਨਾਵਾਇਰਸ ਮਹਾਮਾਰੀ ਕਰਕੇ ਬੰਦ ਹੋਏ ਸਕੂਲਾਂ ਕਾਰਨ ਜਿੱਥੇ ਦੇਸ ਦੇ ਕਈ ਵਿਦਿਆਰਥੀ ਪੜ੍ਹਾਈ ਤੋਂ ਵਾਂਝੇ ਹੋ ਗਏ ਹਨ, ਉੱਥੇ ਹੀ ਸਕੂਲ ਜਾਣ ਵਾਲੀਆਂ ਵਿਦਿਆਰਥਣਾਂ ਨੂੰ ਸੈਨੇਟਰੀ ਪੈਡ ਦੀ ਕਮੀ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਕਸਰ ਸਕੂਲਾਂ ਵਿੱਚ ਮਿਲਣ ਵਾਲੇ ਇਹ ਪੈਡ ਬਹੁਤ ਸਾਰੀਆਂ ਕੁੜੀਆਂ ਲਈ ਰਾਹਤ ਦਾ ਸਰੋਤ ਬਣਦੇ ਸਨ। ਦੇਸ਼ ਦੀਆਂ ਇਨ੍ਹਾਂ ਹਜ਼ਾਰਾਂ ਕੁੜੀਆਂ ਦੀ ਇਸ ਪਰੇਸ਼ਾਨੀ ਬਾਰੇ ਬੀਬੀਸੀ ਪੱਤਰਕਾਰ ਗੀਤਾ ਪਾਂਡੇ ਦੀ ਰਿਪੋਰਟ।

ਪ੍ਰਿਆ ਨੂੰ ਹਰ ਮਹੀਨੇ ਆਪਣੇ ਸਕੂਲ ਤੋਂ 10 ਪੈਡ ਦਾ ਇੱਕ ਪੈਕੇਟ ਮਿਲਦਾ ਹੈ।

14 ਸਾਲਾ ਪ੍ਰੀਆ ਦਿੱਲੀ ਦੇ ਬਾਦਲੀ ਵਿੱਚ ਰਹਿੰਦੀ ਹੈ। ਉਹ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਦੀ ਹੈ ਜਿੱਥੇ ਪੰਜਵੀ ਤੋਂ ਲੈ ਕੇ 12ਵੀਂ ਜਮਾਤ ਤੱਕ ਵਿਦਿਆਰਥਣਾਂ ਨੂੰ ਇੱਕ ਸਰਕਾਰੀ ਸਕੀਮ ਤਹਿਤ ਪੈਡ ਵੰਡੇ ਜਾਂਦੇ ਹਨ।

ਇਹ ਸਰਕਾਰੀ ਸਕੀਮ ਮਾਹਵਾਰੀ ਦੌਰਾਨ ਸਾਫ-ਸਫ਼ਾਈ ''ਤੇ ਜ਼ੋਰ ਦਿੰਦੀ ਹੈ।

ਭਾਰਤ ਵਿੱਚ ਇਹ ਇੱਕ ਮਹੱਤਵਪੂਰਨ ਮੁਹਿੰਮ ਹੈ ਜਿੱਥੇ ਮਾਹਵਾਰੀ ਦੀ ਉਮਰ ਵਾਲੀਆਂ ਕੁਲ ਲਗਭਗ ਸਾਢੇ 35 ਕਰੋੜ ਔਰਤਾਂ ਵਿੱਚੋਂ 36 ਫ਼ੀਸਦੀ ਔਰਤਾਂ ਹੀ ਪੈਡ ਦੀ ਵਰਤੋਂ ਕਰਦੀਆਂ ਹਨ।

ਬਾਕੀ ਔਰਤਾਂ ਪੁਰਾਣੇ ਕੱਪੜੇ, ਲੀਰਾਂ, ਸੁਆਹ ਆਦਿ ਨਾਲ ਆਪਣਾ ਗੁਜ਼ਾਰਾ ਕਰਦੀਆਂ ਹਨ।

ਲਗਭਗ 2.3 ਕਰੋੜ ਕੁੜੀਆਂ ਹਰ ਸਾਲ ਆਪਣੀ ਮਾਹਵਾਰੀ ਸ਼ੁਰੂ ਹੋਣ ਤੋਂ ਬਾਅਦ ਆਪਣੀ ਪੜ੍ਹਾਈ ਵਿਚਾਲੇ ਹੀ ਛੱਡ ਜਾਂਦੀਆਂ ਹਨ।

ਲੌਕਡਾਊਨ ਕਾਰਨ ਸਕੂਲ ਬੰਦ ਹਨ ਤਾਂ ਇਹ ਜ਼ਰੂਰੀ ਸਪਲਾਈ ਵੀ ਬੰਦ ਹੈ।

Getty Images
ਲੌਕਡਾਊ ਦੌਰਾਨ ਕੁਝ ਇਲਾਕਿਆਂ ਵਿੱਚ ਪੈਡ ਵੰਡੇ ਵੀ ਗਏ

ਪ੍ਰੀਆ ਨੇ ਦੱਸਿਆ, "ਮੈਨੂੰ ਮੇਰਾ ਆਖ਼ਰੀ ਪੈਡ ਫ਼ਰਵਰੀ ਵਿੱਚ ਮਿਲਿਆ ਸੀ। ਉਸ ਤੋਂ ਬਾਅਦ ਮੈਨੂੰ ਕੈਮਿਸਟ ਤੋਂ ਖ਼ਰੀਦਣੇ ਪਏ। ਮੈਨੂੰ 7 ਨੈਪਕਿਨਾਂ ਦੇ ਪੈਕ ਲਈ 30 ਰੁਪਏ ਦੇਣੇ ਪੈਂਦੇ ਹਨ।"

ਪ੍ਰੀਆ ਆਪਣੇ ਆਪ ਨੂੰ ਖ਼ੁਸ਼ ਨਸੀਬ ਸਮਝਦੀ ਹੈ ਕਿ ਉਸ ਦੇ ਮਾਂ-ਬਾਪ ਇਹ ਖ਼ਰਚਾ ਚੁੱਕ ਸਕਦੇ ਹਨ। ਉਸ ਦੇ ਗੁਆਂਢ ਵਿੱਚ ਕਈਆਂ ਦੀ ਨੌਕਰੀ ਚਲੀ ਗਈ ਹੈ ਅਤੇ ਰੋਟੀ ਤੋਂ ਵੀ ਮੁਥਾਜ ਹੋ ਗਏ ਹਨ। ਉਨ੍ਹਾਂ ਪਰਿਵਾਰਾਂ ਵਿੱਚ ਕੁੜੀਆਂ ਨੇ ਕੱਪੜਾ ਵਰਤਣਾ ਸ਼ੁਰੂ ਕਰ ਦਿੱਤਾ ਹੈ।

ਪ੍ਰੀਆ ਦੇ ਘਰ ਬਾਦਲੀ ਤੋਂ ਕੁਝ ਮੀਲ ਦੂਰ ਇੱਕ ਹੋਰ ਝੁੱਗੀ ਬਸਤੀ ਹੈ ਭਲਸਵਾ ਡੇਅਰੀ ਜਿੱਥੇ ਲਗਭਗ 19,00 ਪਰਿਵਾਰ ਰਹਿੰਦੇ ਹਨ।

ਮਧੂ ਬਾਲਾ ਰਾਵਤ ਇਸ ਖੇਤਰ ਵਿੱਚ ਇੱਕ ਕਾਰਕੁਨ ਹਨ। ਉਨ੍ਹਾਂ ਨੇ ਇਥੇ ਪੈਡਾਂ ਦੀ ਕਮੀ ਵੱਲ ਧਿਆਨ ਖਿੱਚਿਆ ਹੈ।

ਮਧੂ ਨੇ ਦੱਸਿਆ, "ਮਹਾਮਾਰੀ ਦੌਰਾਨ ਮਾਹਵਾਰੀ ਨਹੀਂ ਰੁਕਦੀ। ਔਰਤਾਂ ਲਈ ਪੈਡ ਖਾਣੇ ਵਾਂਗ ਹੀ ਜ਼ਰੂਰੀ ਹਨ। ਸਰਕਾਰ ਸਾਡੀ ਜ਼ਰੂਰਤ ਨੂੰ ਨਜ਼ਰਅੰਦਾਜ਼ ਕਿਉਂ ਕਰ ਰਹੀ ਹੈ।"

BBC
  • ਕੋਰੋਨਾਵਾਇਰਸ : ਰੋਗੀ ਤੋਂ ਤੁਹਾਡੇ ਤੱਕ ਕਿੰਨੀ ਦੇਰ ''ਚ ਪੁੱਜ ਸਕਦਾ ਹੈ ਵਾਇਰਸ
  • ਕੋਰੋਨਾਵਾਇਰਸ ਦੇ ਲੱਛਣ : ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ
  • ਕੋਰੋਨਾਵਾਇਰਸ ਇਲਾਜ: 6 ਦਵਾਈਆਂ ਜੋ ਦੁਨੀਆਂ ਨੂੰ ਮਹਾਮਾਰੀ ਤੋਂ ਬਚਾ ਸਕਦੀਆਂ ਹਨ
  • ਕੋਰੋਨਾਵਾਇਰਸ ਦੇ ਲੱਛਣ ਤੇ ਬਚਾਅ: ਸ਼ੰਕਾਵਾਂ ਦਾ ਨਿਵਾਰਣ ਕਰਨ ਵਾਲੇ 13 ਸਵਾਲਾਂ ਦੇ ਜਵਾਬ

ਮਧੂ ਦਾ ਕਹਿਣਾ ਹੈ ਕਿ ਇਸ 14 ਸਾਲਾ ਬੱਚੀ ਵਾਂਗ ਜ਼ਿਆਦਾਤਰ ਬੱਚੀਆਂ ਸਕੂਲਾਂ ਤੋਂ ਮਿਲਣ ਵਾਲੇ ਪੈਡਸ ਉੱਪਰ ਨਿਰਭਰ ਕਰਦੀਆਂ ਹਨ ਕਿਉਂਕਿ ਉਹ ਖ਼ਰੀਦ ਨਹੀਂ ਸਕਦੀਆਂ।

"ਕੁੜੀਆਂ ਨੂੰ ਹੁਣ ਨੂੰ ਫ਼ਿਕਰ ਹੈ ਕਿ ਉਹ ਮਾਹਵਾਰੀ ਦੌਰਾਨ ਕੀ ਕਰਨਗੀਆਂ- ਉਨ੍ਹਾਂ ਨੂੰ ਪੈਡ ਦੀ ਆਦਤ ਪੈ ਗਈ ਹੈ। ਜਿਸ ਕਾਰਨ ਉਨ੍ਹਾਂ ਨੂੰ ਹੁਣ ਕੱਪੜਾ ਵਰਤਣਾ ਚੰਗਾ ਨਹੀਂ ਲਗਦਾ। ਸਰਕਾਰ ਨੂੰ ਇਹ ਹਰ ਮਹੀਨੇ ਰਾਸ਼ਨ ਦੇ ਨਾਲ ਪੈਡ ਦੇਣੇ ਚਾਹੀਦੇ ਹਨ।"

ਮਧੂ ਦੀ ਅਪੀਲ ਮਗਰੋਂ ਇੱਕ ਸਵੈ-ਸੇਵੀ ਸੰਸਥਾ (Womenite) ਨੇ ਬਾਦਲੀ ਅਤੇ ਭਲਸਵਾ ਵਿੱਚ ਅਪ੍ਰੈਲ ਮਹੀਨੇ ਦੌਰਾਨ 150 ਪੈਡ ਵੰਡੇ ਹਨ।

ਵਿਮਨਾਈਟ ਦੇ ਮੋਢੀ ਹਰਸ਼ਿਤ ਗੁਪਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ 28 ਮਈ ਨੂੰ ਕੌਮਾਂਤਰੀ ਮਾਹਵਾਰੀ ਹਾਈਜੀਨ ਦਿਹਾੜੇ (international menstrual hygiene day) ਮੌਕੇ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਇੱਕ ਲੱਖ ਪੈਡ ਵੰਡਣ ਲਈ ਫੰਡ ਇਕੱਠੇ ਕੀਤੇ ਹਨ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਅਗਲੇ ਕੁਝ ਦਿਨਾਂ ਵਿੱਚ ਇਹ ਕੰਮ ਸ਼ੁਰੂ ਕਰ ਦੇਣਗੇ।

Click here to see the BBC interactive

ਅਜਿਹੀਆਂ ਪਹਿਲਾਂ ਪੂਰੇ ਭਾਰਤ ਵਿੱਚ ਹੀ ਕੀਤੀਆਂ ਜਾ ਰਹੀਆਂ ਹਨ। ਇੱਕ ਪੈਡ ਨਿਰਮਾਤਾ ਨੇ ਦਿੱਲੀ ਅਤੇ ਪੰਜਾਬ ਵਿੱਚ ਅੱਸੀ ਹਜ਼ਾਰ ਪੈਡ ਵੰਡੇ।

ਬੈਂਗਲੌਰ, ਹੈਦਰਾਬਾਦ, ਜੈਪੁਰ, ਚੰਡੀਗੜ੍ਹ, ਭੁਵਨੇਸ਼ਵਰ ਅਤੇ ਕੋਲਕਾਤਾ ਵਿੱਚ ਪੁਲਿਸ ਨੇ ਪੈਡ ਵੰਡਣ ਦਾ ਕੰਮ ਕੀਤਾ ਹੈ ਅਤੇ ਝੁੱਗੀ ਬਸਤੀਆਂ ਅਤੇ ਫਸੇ ਹੋਏ ਪ੍ਰਵਾਸੀਆਂ ਦੇ ਕੈਂਪਾਂ ਵਿੱਚ ਪੈਡ ਵੰਡੇ ਹਨ।

ਸੋਮਵਾਰ ਨੂੰ ਕੇਂਦਰ ਵਿੱਚ ਸੱਤਾਧਾਰੀ ਭਾਜਪਾ ਨੇ ਕਿਹਾ ਕਿ ਉਹ ਛੇ ਲੱਖ ਪੈਡ ਪੁਲਿਸ ਵਾਲਿਆਂ ਨੂੰ ਦਿੱਲੀ ਦੀਆਂ ਝੁੱਗੀ ਬਸਤੀਆਂ ਵਿੱਚ ਵੰਡਣ ਲਈ ਦੇਵੇਗੀ।

ਸਵੈ-ਸੇਵੀ ਸੰਸਥਾ ਦਾਸਰਾ ਵਿੱਚ ਕਿਸ਼ੋਰਾਂ ਦੇ ਮੁੱਦਿਆਂ ਬਾਰੇ ਕੰਮ ਕਰਨ ਵਾਲੀ ਸ਼ੈਲਜਾ ਮਹਿਤਾ ਦਾ ਕਹਿਣਾ ਹੈ, ''ਇਹ ਸਿਰਫ਼ ਸ਼ਹਿਰਾਂ ਦੀ ਸਮੱਸਿਆ ਨਹੀਂ ਹੈ। ਸਗੋਂ ਪੈਡਾਂ ਦੀ ਕਮੀ ਪੂਰੇ ਦੇਸ਼ ਵਿੱਚ ਹੀ ਮਹਿਸੂਸ ਕੀਤੀ ਜਾ ਰਹੀ ਹੈ।''

Getty Images
ਪੀਰੀਅਡ ਬਾਰੇ ਖੁੱਲ੍ਹਆਮ ਗੱਲ ਕਰਨਾ ਚੰਗਾ ਨਹੀਂ ਸਮਝਿਆ ਜਾਂਦਾ

"ਕਈ ਸੂਬਿਆਂ ਵਿੱਚ ਸਾਡੇ ਪਾਰਟਨਰਾਂ ਨਾਲ ਗੱਲਬਾਤ ਤੋਂ ਪਤਾ ਲੱਗਿਆ ਕਿ ਇਸ ਲੌਕਡਾਊਨ ਦੌਰਾਨ ਸਿਰਫ਼ 15 ਫ਼ੀਸਦੀ ਕੁੜੀਆਂ ਨੂੰ ਹੀ ਪੈਡ ਮਿਲ ਸਕੇ ਸਨ।

"ਸਕੂਲ ਬੰਦ ਹੋਣ ਕਾਰਨ, ਕੁੜੀਆਂ ਨੂੰ ਕੁਝ ਹੈਲਥ ਵਰਕਰਾਂ ਰਾਹੀਂ ਹੀ ਪੈਡ ਮਿਲ ਰਹੇ ਹਨ।"

ਸਮੱਸਿਆ ਉਦੋਂ ਸ਼ੁਰੂ ਹੋਈ ਜਦੋਂ 25 ਮਾਰਚ ਨੂੰ ਭਾਰਤ ਵਿੱਚ ਦੇਸ਼ ਵਿਆਪੀ ਲੌਕਡਾਊਨ ਲਾਇਆ ਗਿਆ ਕਿ ਸੈਨੇਟਰੀ ਪੈਡ ਜ਼ਰੂਰੀ ਵਸਤਾਂ ਦੀ ਸੂਚੀ ਵਿੱਚ ਨਹੀਂ ਰੱਖੇ ਗਏ। ਜਿਸ ਕਾਰਨ ਇਨ੍ਹਾਂ ਦੀ ਸਪਲਾਈ ਨੂੰ ਛੋਟ ਹਾਸਲ ਨਹੀਂ ਹੋਈ।

29 ਮਾਰਚ ਨੂੰ ਕਰਿਆਨੇ ਅਤੇ ਕੈਮਿਸਟਾਂ ਕੋਲ ਇਨ੍ਹਾਂ ਦੀ ਸਪਲਾਈ ਮੁੱਕਣ ਦੀਆਂ ਖ਼ਬਰਾਂ ਮਿਲਣ ਤੋਂ ਬਾਅਦ ਪੈਡਾਂ ਨੂੰ ਜ਼ਰੂਰੀ ਵਸਤਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ। ਇਸ ਦੇਰੀ ਕਾਰਨ 10 ਦਿਨਾਂ ਦਾ ਉਤਪਾਦਨ ਘਾਟਾ ਪਿਆ।

ਭਾਰਤ ਵਿੱਚ ਬੱਚਿਆਂ ਅਤੇ ਔਰਤਾਂ ਦੀ ਹਾਈਜੀਨ ਬਾਰੇ ਐਸੋਸੀਏਸ਼ਨ (Feminine and Infant Hygiene Association of India) ਦੇ ਮੁਖੀ ਰਾਜੇਸ਼ ਸ਼ਾਹ ਨੇ ਬੀਬੀਸੀ ਨੂੰ ਦੱਸਿਆ," ਸਰਕਾਰ ਵੱਲੋਂ ਆਗਿਆ ਮਿਲਣ ਤੋਂ ਬਾਅਦ ਫੈਕਟਰੀਆਂ ਸ਼ੁਰੂ ਕਰਨ ਵਿੱਚ ਸਾਨੂੰ ਹੋਰ ਤਿੰਨ-ਚਾਰ ਦਿਨ ਲੱਗ ਗਏ। ਅਸੀਂ ਸਾਰੀਆਂ ਪ੍ਰਵਾਨਗੀਆਂ ਲੈਣੀਆਂ ਸਨ ਅਤੇ ਆਪਣੇ ਵਰਕਰਾਂ ਲਈ ਵੀ ਪਾਸ ਬਣਵਾਉਣੇ ਸਨ।"

https://www.youtube.com/watch?v=xWw19z7Edrs&t=1s

ਸ਼ਾਹ ਮੁਤਾਬਕ ਕਾਮਿਆਂ ਦੇ ਆਪੋ-ਆਪਣੇ ਪਿੰਡਾਂ- ਸ਼ਹਿਰਾਂ ਨੂੰ ਵਾਪਸ ਚਲੇ ਜਾਣ ਕਰ ਕੇ ਉਤਪਾਦਨ ਹਾਲੇ ਵੀ ਕੁਝ ਹੱਦ ਤੱਕ ਹੀ ਸ਼ੁਰੂ ਹੋ ਸਕਿਆ ਹੈ।

"ਸਿਰਫ਼ 60% ਫ਼ੈਕਟਰੀਆਂ ਕੰਮ ਕਰ ਰਹੀਆਂ ਹਨ ਅਤੇ ਕੋਈ ਵੀ ਪੂਰੀ ਸਮਰੱਥਾ ਮੁਤਾਬਕ ਕੰਮ ਨਹੀਂ ਕਰ ਰਹੀ। ਕੰਟੇਨਮੈਂਟ ਜ਼ੋਨ ਵਿੱਚ ਫੈਕਟਰੀਆਂ ਨੂੰ ਖੋਲ੍ਹਣ ਦੀ ਆਗਿਆ ਨਹੀਂ ਹੈ। ਸਪਲਾਈ ਅਤੇ ਵੰਡ ਚੇਨ ਵਿੱਚ ਵੀ ਰੁਕਾਵਟਾਂ ਹਨ।"

ਉਨ੍ਹਾਂ ਦਾ ਕਹਿਣਾ ਹੈ ਕਿ ਸੈਨੇਟਰੀ ਪੈਡਾਂ ਦੀ ਵੱਡੀ ਕਮੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਹੋਰ ਵਿਗੜ ਸਕਦੇ ਹਨ।

ਅਸਰ ਤਾਂ ਦੇਸ਼ ਦੇ ਕਈ ਹਿੱਸਿਆਂ ਵਿੱਚ ਦੇਖਣ ਨੂੰ ਮਿਲ ਵੀ ਰਿਹਾ ਹੈ।

ਤਾਨਿਆ ਮਹਾਜਨ ਮਹਾਵਾਰੀ ਸਿਹਤ ਅਲਾਇੰਸ (MHAI)ਨਾਲ ਜੁੜੀ ਹੋਈ ਹੈ। ਜੋ ਕਿ ਸਵੈ-ਸੇਵੀ ਸੰਸਥਾਵਾਂ, ਉਤਪਾਦਕਾਂ ਅਤੇ ਮਾਹਰਾਂ ਦਾ ਇੱਕ ਨੈਟਵਰਕ ਹੈ ਜੋ ਮਹਾਵਾਰੀ ਬਾਰੇ ਚੇਤਨਾ ਪੈਦਾ ਕਰਨ ਲਈ ਕੰਮ ਕਰਦਾ ਹੈ।

ਤਾਨਿਆ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਾਰਟਨਰਾਂ ਤੋਂ ਉਨ੍ਹਾਂ ਨੂੰ ਦੇਸ਼ ਭਰ ਤੋਂ, ਖ਼ਾਸ ਕਰ ਕੇ ਪਿੰਡਾਂ ਵਿੱਚੋਂ ਸਪਲਾਈ ਚੇਨ ਵਿੱਚ ਵੱਡੀਆਂ ਰੁਕਾਵਟਾਂ ਦੀਆਂ ਰਿਪੋਰਟਾਂ ਮਿਲੀਆਂ ਹਨ।

Getty Images
ਪੈਡਾਂ ਦੀ ਵੱਡੀ ਕਮੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਹੋਰ ਵਿਗੜ ਸਕਦੇ ਹਨ

ਉਨ੍ਹਾਂ ਨੇ ਦੱਸਿਆ, "ਆਖ਼ਰੀ ਇੱਕ ਮੀਲ ਉੱਪਰ ਸਭ ਤੋਂ ਪਹਿਲਾਂ ਮਾਰ ਪੈਂਦੀ ਹੈ।"

"ਦੂਰ-ਦੂਰਾਡੇ ਦੇ ਪਿੰਡਾਂ ਵਿੱਚ ਜਿੱਥੇ ਪੈਡ ਨੇੜੇ ਦੀ ਦੁਕਾਨ ਉੱਪਰ ਨਹੀਂ ਮਿਲਦੇ ਲੋਕਾਂ ਨੂੰ ਪੈਡ ਲੈਣ 10 ਤੋਂ 40 ਕਿੱਲੋਮੀਟਰ ਦੂਰ ਨਜ਼ਦੀਕੀ ਸ਼ਹਿਰ ਜਾਂ ਕਸਬੇ ਜਾਣਾ ਪੈਂਦਾ ਹੈ। ਹੁਣ ਸੋਸ਼ਲ-ਡਿਸਟੈਂਸਿੰਗ ਅਤੇ ਪਬਲਿਕ ਟਰਾਂਸਪੋਰਟ ਨਾ ਹੋਣ ਦੀ ਸੂਰਤ ਵਿੱਚ ਆਉਣਾ-ਜਾਣਾ ਹੋਰ ਵੀ ਮੁਸ਼ਕਲ ਹੈ।"

ਮਹਾਵਾਰੀ ਇੱਕ ਅਜਿਹਾ ਵਿਸ਼ਾ ਹੈ ਜਿਸ ਬਾਰੇ ਭਾਰਤ ਵਿੱਚ ਬਹੁਤੀ ਗੱਲਬਾਤ ਨਹੀਂ ਕੀਤੀ ਜਾਂਦੀ। ਜਿਸ ਕਾਰਨ ਬਹੁਤ ਸਾਰੀਆਂ ਕੁੜੀਆਂ ਆਪਣੇ ਘਰ ਦੇ ਪੁਰਸ਼ਾਂ ਤੋਂ ਪੈਡ ਮੰਗਾਉਣ ਤੋਂ ਵੀ ਝਿਜਕਦੀਆਂ ਹਨ।

ਜਿਸ ਕਾਰਨ ਮਹਾਜਨ ਕਹਿੰਦੇ ਹਨ ਕਿ ਜਿਹੜੀਆਂ ਕੁੜੀਆਂ ਪੈਡ ਲਈ ਆਪਣੇ ਸਕੂਲ ਉੱਪਰ ਨਿਰਭਰ ਸਨ ਉਨ੍ਹਾਂ ਨੇ ਕੱਪੜਾ ਵਰਤਣਾ ਸ਼ੁਰੂ ਕਰ ਦਿੱਤਾ ਹੈ।

BBC
  • ਕੋਰੋਨਾਵਾਇਰਸ : ਕੀ ਕੋਵਿਡ-19 ਦੁਬਾਰਾ ਤੁਹਾਨੂੰ ਬਿਮਾਰ ਕਰ ਸਕਦਾ ਹੈ
  • ਕੋਰੋਨਾਵਾਇਰਸ ਮਹਾਮਾਰੀ : ਕੀ ਸਰਦੀਆਂ ਦੇ ਮੌਸਮ ਵਿਚ ਵਾਇਰਸ ਹੋ ਵਧੇਗਾ
  • ਕੋਰੋਨਾਵਾਇਰਸ ਮਹਾਮਾਰੀ: ਕੀ ਰੋਗੀ ਮੌਤ ਤੋਂ ਬਾਅਦ ਵੀ ਕੋਰੋਨਾ ਫ਼ੈਲਾ ਸਕਦਾ ਹੈ
  • ਕੋਰੋਨਾਵਾਇਰਸ ਲੌਕਡਾਊਨ: ਕੀ ਤੁਹਾਡੀਆਂ ਵੀ ਇਹ ਆਦਤਾਂ ਬਦਲ ਗਈਆਂ ਨੇ

ਭਾਰਤ ਵਿੱਚ ਹਰ ਸਾਲ ਇੱਕ ਅਰਬ ਪੈਡ ਵਰਤੇ ਜਾਂਦੇ ਹਨ। ਇਹ ਪੈਡ ਅਤੇ ਪਲਾਸਟਿਕ ਵਾਤਾਵਰਣ ਵਿੱਚ ਘੁਲਣਸ਼ੀਲ ਨਹੀਂ ਹਨ। ਇਸ ਲਈ ਵਾਤਾਵਰਣ ਪੱਖੀਆਂ ਦਾ ਕਹਿਣਾ ਹੈ ਕਿ ਮੁੜ ਵਰਤੇ ਜਾ ਸਕਣ ਵਾਲੇ ਮਹਾਵਾਰੀ ਕੱਪ ਜਾਂ ਕੱਪੜੇ ਦੇ ਪੈਡ ਵਧੇਰੇ ਠੀਕ ਹਨ।

ਅਰੁਨਧਤੀ ਮੁਰਲੀਧਰਨ ਜੋ ਕਿ ਸਵੈਸੇਵੀ ਸੰਸਥਾ WaterAid ਨਾਲ ਸੰਬੰਧਿਤ ਹਨ। ਉਨ੍ਹਾਂ ਮੁਤਾਬਕ ਭਾਵੇਂ ਕੁਝ ਵੀ ਵਰਤਿਆ ਜਾਵੇ ਵੱਡੀ ਗੱਲ ਤਾਂ ਸਾਫ਼-ਸਫ਼ਾਈ ਦੀ ਹੈ। ਮੁੜ ਵਰਤਣ ਵਾਲੇ ਪੈਡ ਸੂਤੀ ਕੱਪੜੇ ਦੇ ਹੋਣੇ ਚਾਹੀਦੇ ਹਨ। ਮੁੜ ਵਰਤਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਧੁੱਪ ਵਿੱਚ ਸੁਕਾਏ ਜਾਣੇ ਚਾਹੀਦੇ ਹਨ।

ਇਹ ਕੰਮ ਸੁਣਨ ਵਿੱਚ ਜਿੰਨਾ ਸੌਖਾ ਲਗਦਾ ਹੈ ਉਨਾਂ ਕਰਨ ਵਿੱਚ ਸੌਖਾ ਨਹੀਂ ਹੈ।

ਜਦੋਂ ਲੌਕਡਾਊਨ ਦੌਰਾਨ ਸਾਰੇ ਮਰਦ ਘਰਾਂ ਵਿੱਚ ਹਨ, ਖ਼ਾਸ ਕਰ ਝੁੱਗੀ ਬਸਤੀਆਂ ਵਿੱਚ । ਕੁੜੀਆਂ ਅਤੇ ਔਰਤਾਂ ਨੂੰ ਸ਼ਾਇਦ ਪਖਾਨਾ ਵਾਰ-ਵਾਰ ਵਰਤਣ ਦਾ ਮੌਕਾ ਨਹੀਂ ਮਿਲਦਾ ਹੋਵੇਗਾ। ਉਨ੍ਹਾਂ ਲਈ ਵਾਧੂ ਪਾਣੀ ਨਾਲ ਪੈਡ ਧੋਣੇ ਅਤੇ ਸੁਕੱਣ ਲਈ ਧੁੱਪੇ ਪਾਉਣਾ ਸੌਖਾ ਨਹੀਂ ਹੋਵੇਗਾ।

ਮੁਰਲੀਧਰਨ ਮੁਤਾਬਕ " ਸਾਡੇ ਕਈ ਸਾਥੀ ਸਗਠਨਾਂ ਦਾ ਕਹਿਣਾ ਹੈ ਕਿ ਕੋਵਿਡ-19 ਸੰਕਟ ਦੌਰਾਨ ਕਿਸ਼ੋਰ ਅਤੇ ਔਰਤਾਂ ਦੀ ਸਿਹਤ ਪਿੱਛੇ ਰਹਿ ਗਈ ਹੈ। ਇਸ ਮੁੱਦੇ ਵੱਲ ਧਿਆਨ ਦੇਣ ਦੀ ਲੋੜ ਹੈ।"


BBC
BBC

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=zU_J-lPkiRs

https://www.youtube.com/watch?v=n8FMvpyjhDk

https://www.youtube.com/watch?v=pNEDcztdew0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''355911a1-e473-1a44-a07e-8879e70dc635'',''assetType'': ''STY'',''pageCounter'': ''punjabi.india.story.52773697.page'',''title'': ''ਲੌਕਡਾਊਨ ਦੌਰਾਨ ਸੈਨੇਟਰੀ ਪੈਡ ਦੀ ਕਮੀ ਤੋਂ ਦੋ ਚਾਰ ਹੋਈਆਂ ਔਰਤਾਂ ਦੀਆਂ ਮੁਸ਼ਕਲਾਂ- \''ਮਹਾਮਾਰੀ ਦੌਰਾਨ ਮਾਹਵਾਰੀ ਨਹੀਂ ਰੁਕਦੀ\'''',''published'': ''2020-05-24T11:00:31Z'',''updated'': ''2020-05-24T11:00:31Z''});s_bbcws(''track'',''pageView'');