ਲੌਕਡਾਊਨ: "ਜਾਣ-ਬੁੱਝ ਕੇ ਛੁੱਟੀਆਂ ਨਹੀਂ ਲਈਆਂ, ਤਨਖ਼ਾਹ ਨਾ ਕੱਟੀ ਜਾਵੇ ਤਾਂ ਮਿਹਰਬਾਨੀ ਹੋਏਗੀ"

04/09/2020 6:44:36 PM

Getty Images
ਰੇਸ਼ਮਾ ਜਿਸ ਘਰ ਵਿੱਚ ਕੰਮ ਕਰਦੀ ਹੈ, ਉਸ ਦੀ ਮਾਲਕਿਨ ਉਸ ਦੇ ਹੁੰਦਿਆਂ ਫ਼ਿਕਰਮੰਦ ਰਹਿੰਦੀ ਹੈ (ਸੰਕੇਤਕ ਤਸਵੀਰ)

ਕੋਵਿਡ-19 ਦਾ ਫੈਲਾਅ ਰੋਕਣ ਲਈ ਹੋਏ ਲੌਕਡਾਊਨ ਵਿੱਚ ਬਹੁਤ ਸਾਰੇ ਨੌਕਰੀਪੇਸ਼ਾ ਲੋਕ ਤਨਖਾਹਾਂ ਸਮੇਤ ਛੁੱਟੀਆਂ ''ਤੇ ਹਨ ਅਤੇ ਕਈ ਲੋਕ ਵਰਕ ਫਰੋਮ ਹੋਮ (ਘਰੋਂ ਹੀ ਕੰਮ) ਕਰ ਰਹੇ ਹਨ।

ਸਾਫ਼-ਸਫਾਈ, ਕੁਕਿੰਗ ਅਤੇ ਹੋਰ ਘਰੇਲੂ ਕੰਮਾਂ ਲਈ ਕੰਮ ਕਰਨ ਵਾਲਿਆਂ ਨੂੰ ਵੀ ਜ਼ਿਆਦਾਤਰ ਲੋਕਾਂ ਨੇ ਘਰੋਂ-ਘਰੀ ਭੇਜਿਆ ਹੋਇਆ ਹੈ।

ਨੌਕਰੀ ਪੇਸ਼ਾ ਲੋਕਾਂ ਨੂੰ ਤਨਖ਼ਾਹਾਂ ਮਿਲ ਰਹੀਆਂ ਹੋਣਗੀਆਂ, ਬਹੁਤਿਆਂ ਦੀਆਂ ਤਨਖ਼ਾਹਾਂ ਪਹਿਲੀ ਤਾਰੀਖ਼ ਨੂੰ ਆ ਗਈਆਂ ਹੋਣੀਆਂ ਜਾਂ ਫ਼ਿਰ ਇਹ ਡਰ ਨਹੀਂ ਹੋਣਾ ਕਿ ਬਿਨਾਂ ਮਰਜ਼ੀ ਮਿਲੀਆਂ ਇਨ੍ਹਾਂ ਛੁੱਟੀਆਂ ਦੀ ਕਿਤੇ ਤਨਖ਼ਹ ਨਾ ਕੱਟੀ ਜਾਵੇ।

ਪਰ ਤੁਹਾਡੇ ਘਰ ਅੰਦਰ ਸਾਫ਼-ਸਫਾਈ ਦਾ ਕੰਮ ਕਰਨ ਵਾਲੀ ਮਾਈ, ਮਾਲੀ ਜਾਂ ਕੁੱਕ ਜੋ ਅੱਜ-ਕੱਲ੍ਹ ਕੰਮ ''ਤੇ ਨਹੀਂ ਆ ਪਾ ਰਹੇ, ਹੋ ਸਕਦਾ ਹੈ ਉਨ੍ਹਾਂ ਦੇ ਮਨ ਵਿੱਚ ਇਹ ਫ਼ਿਕਰ ਹੋਵੇ।

''ਰੇਸ਼ਮਾ ਦੇ ਹੁੰਦਿਆਂ ਕੋਈ ਫ਼ਿਕਰ ਨਹੀਂ ਸੀ''''

ਮੁਹਾਲੀ ਦੇ ਸੁਹਾਣਾ ਪਿੰਡ ਵਿੱਚ ਰਹਿੰਦੀ ਰੇਸ਼ਮਾ, ਮੁਹਾਲੀ ਵਿੱਚ ਹੀ ਇੱਕ ਆਈ.ਟੀ ਕੰਪਨੀ ਦੇ ਮਾਲਕ ਨਵਜੋਤ ਸਿੰਘ ਦੇ ਘਰ ਵਿੱਚ ਸਹਾਇਕ ਵਜੋਂ ਕੰਮ ਕਰਦੀ ਸੀ।

Getty Images
ਰਾਜਵੀਰ ਕੌਰ ਨੂੰ ਰੇਸ਼ਮਾ ਦੀ ਕਮੀ ਬਹੁਤ ਖ਼ਲਦੀ ਹੈ (ਸੰਕੇਤਕ ਤਸਵੀਰ)

ਨਵਜੋਤ ਦੀ ਪਤਨੀ ਰਾਜਵੀਰ ਕੌਰ ਕਹਿੰਦੀ ਹੈ ਕਿ ਰੇਸ਼ਮਾ ਦੇ ਹੁੰਦਿਆਂ ਉਸ ਨੂੰ ਘਰ ਦੇ ਕਿਸੇ ਕੰਮ ਦਾ ਫ਼ਿਕਰ ਨਹੀਂ ਸੀ ਹੁੰਦੀ ਅਤੇ ਉਹ ਪੂਰਾ ਸਮਾਂ ਆਪਣੀ ਡੇਢ ਸਾਲ ਦੀ ਬੱਚੀ ਨਾਲ ਬਿਤਾਉਂਦੀ ਸੀ।

BBC
  • ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ
  • ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
  • ਕੋਰੋਨਾਵਾਇਰਸ: ਕੀ ਕੋਰੋਨਾਵਾਇਰਸ ਦਾ ਕੋਈ ਇਲਾਜ ਹੈ? - ਜਾਣੋ 13 ਮੁੱਖ ਸਵਾਲਾਂ ਦੇ ਜਵਾਬ
  • ਕੋਰੋਨਾਵਾਇਰਸ: ਸੋਸ਼ਲ ਮੀਡੀਆ ''ਤੇ ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ 7 ਗੱਲਾਂ ਵੱਲ ਧਿਆਨ ਦਿਓ

ਰਾਜਵੀਰ ਕੌਰ ਦੱਸਦੀ ਹੈ, "ਮੇਰੇ ਪਤੀ ਵੀ ਹੁਣ ਘਰੋਂ ਕੰਮ ਕਰਦੇ ਹਨ, ਛੋਟੀ ਬੱਚੀ ਨੂੰ ਵੀ ਸੰਭਾਲਣਾ ਹੁੰਦਾ ਹੈ ਅਤੇ ਘਰ ਦਾ ਸਾਰਾ ਕੰਮ ਵੀ ਹੁਣ ਮੈਨੂੰ ਕਰਨਾ ਪੈਂਦਾ ਹੈ। ਮੈਨੂੰ ਰੇਸ਼ਮਾ ਦੀ ਕਮੀ ਬਹੁਤ ਖ਼ਲਦੀ ਹੈ।''''

''''ਚਾਹੁੰਦੀ ਹਾਂ ਜਲਦੀ ਸਭ ਕੁਝ ਪਹਿਲਾਂ ਦੀ ਤਰ੍ਹਾਂ ਹੋ ਜਾਵੇ ਅਤੇ ਰੇਸ਼ਮਾ ਵਾਪਸ ਕੰਮ ''ਤੇ ਆ ਜਾਵੇ। ਰੇਸ਼ਮਾਂ ਦੇ ਨਾ ਆਉਣ ਕਾਰਨ ਅਹਿਸਾਸ ਹੁੰਦਾ ਹੈ ਕਿ ਉਹ ਮੇਰੇ ਲਈ ਕਿੰਨਾ ਵੱਡਾ ਸਹਾਰਾ ਹੈ।''''

''''ਹਰ ਕਿਸੇ ਲਈ ਉਨ੍ਹਾਂ ਦੇ ਘਰੇਲੂ ਸਹਾਇਕ ਸਹਾਰਾ ਹੁੰਦੇ ਹਨ ਅਤੇ ਕਿਸੇ ਨੂੰ ਵੀ ਇਸ ਔਖੇ ਸਮੇਂ ਵਿੱਚ ਉਨ੍ਹਾਂ ਦੀਆਂ ਤਨਖਾਹਾਂ ਨਹੀਂ ਕੱਟਣੀਆਂ ਚਾਹੀਦੀਆਂ, ਸਗੋਂ ਫ਼ੋਨ ਕਰਕੇ ਉਨ੍ਹਾਂ ਦਾ ਹਾਲ-ਚਾਲ ਜਾਣਨਾ ਚਾਹੀਦਾ ਹੈ। ਜੇ ਉਨ੍ਹਾਂ ਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਸੇ ਤਰ੍ਹਾਂ ਤੁਸੀਂ ਉਨ੍ਹਾਂ ਦੀ ਮਦਦ ਕਰ ਸਕੋ।"

ਰੇਸ਼ਮਾ ਤੇ ਉਸ ਦੀ ਭੈਣ ਨੂੰ ਦੋਵਾਂ ਨੂੰ ਮਿਲੀ ਤਨਖ਼ਾਹ

ਰਾਜਵੀਰ ਨਾਲ ਗੱਲ ਕਰਨ ਤੋਂ ਬਾਅਦ ਰੇਸ਼ਮਾ ਨਾਲ ਵੀ ਗੱਲ ਹੋਈ ਤਾਂ ਉਸ ਨੇ ਕਿਹਾ, "ਮਾਲਕਿਨ ਨੇ ਮੈਨੂੰ ਛੁੱਟੀਆਂ ''ਤੇ ਭੇਜਣ ਤੋਂ ਪਹਿਲਾਂ ਤਨਖ਼ਾਹ ਅਤੇ ਰਾਸ਼ਣ ਦਿੱਤਾ ਸੀ ਜੋ ਹਾਲੇ ਚੱਲ ਰਿਹਾ ਹੈ। ਆਉਣ ਵਾਲੇ ਸਮੇਂ ਬਾਰੇ ਸੋਚ ਕੇ ਥੋੜ੍ਹਾ ਫ਼ਿਕਰ ਹੁੰਦਾ ਹੈ ਕਿਉਂਕਿ ਨਾ ਤਾਂ ਮਾਲਕ ਇੱਥੇ ਆ ਕੇ ਸਮਾਨ ਦੇ ਸਕਦੇ ਹਨ ਅਤੇ ਨਾ ਹੀ ਮੈਂ ਜਾ ਸਕਦੀ ਹਾਂ।''''

''''ਮੇਰੀ ਭੈਣ ਕਿਸੇ ਹੋਰ ਘਰ ਵਿੱਚ ਕੰਮ ਕਰਦੀ ਹੈ ਉਸ ਨੂੰ ਵੀ ਤਨਖ਼ਾਹ ਮਿਲ ਗਈ ਸੀ।"


''ਇਸ ਵਾਰ ਤਨਖ਼ਾਹ ਮਿਲਣ ਨਹੀਂ ਪਤਾ''

ਖਰੜ ਵਿੱਚ ਇੱਕ ਹਾਊਸਿੰਗ ਸੁਸਾਇਟੀ ਵਿੱਚ ਕੰਮ ਕਰਨ ਵਾਲੀ ਕੁਲਵੰਤ ਕੌਰ ਪਤੀ ਦੀ ਮੌਤ ਤੋਂ ਬਾਅਦ ਆਪਣੇ ਪੇਕੇ ਘਰ ਰਹਿੰਦੀ ਹੈ ਅਤੇ ਉਸ ਦੇ ਦੋ ਬੱਚੇ ਹਨ।

ਬੱਚਿਆਂ ਦੇ ਪਾਲਣ ਪੋਸ਼ਣ ਦੀ ਜਿੰਮੇਵਾਰੀ ਕੁਲਵੰਤ ਕੌਰ ''ਤੇ ਹੀ ਹੈ। ਜਿੰਨ੍ਹਾਂ ਘਰਾਂ ਵਿੱਚ ਉਹ ਸਾਫ਼-ਸਫਾਈ ਜਾਂ ਖਾਣਾ ਬਣਾਉਣ ਦਾ ਕੰਮ ਕਰਦੀ ਹੈ, ਸਭ ਨੇ ਉਸ ਨੂੰ 18 ਮਾਰਚ ਤੋਂ ਘਰ ਰਹਿਣ ਲਈ ਕਹਿ ਦਿੱਤਾ, ਤਾਂ ਜੋ ਸੋਸ਼ਲ ਡਿਸਟੈਂਸਿੰਗ ਲਾਗੂ ਹੋ ਸਕੇ।

Getty Images
ਕੁਲਵੰਤ ਕੌਰ ਕਹਿੰਦੀ ਹੈ, ''''ਪਹਿਲਾਂ ਮਹੀਨੇ ਦੀਆਂ ਪਹਿਲੀਆਂ ਤਰੀਕਾਂ ਵਿੱਚ ਤਨਖ਼ਾਹ ਮਿਲ ਜਾਂਦੀ ਸੀ, ਇਸ ਵਾਰ ਦਾ ਪਤਾ ਨਹੀਂ'''' (ਸੰਕੇਤਕ ਤਸਵੀਰ)

ਕੁਲਵੰਤ ਨਾਲ 18 ਮਾਰਚ ਤੋਂ 31 ਮਾਰਚ ਦਰਮਿਆਨ ਦੋ ਵਾਰ ਗੱਲ ਹੋਈ। ਉਸ ਵੇਲੇ ਕੁਲਵੰਤ ਦੇ ਮਨ ਵਿੱਚ ਕੋਈ ਅਨਿਸ਼ਚਿਤਤਾ ਨਹੀਂ ਜਾਪੀ ਅਤੇ ਨਾ ਹੀ ਉਸ ਨੇ ਰਾਸ਼ਣ-ਪਾਣੀ ਦੀ ਕਿਸੇ ਤੰਗੀ ਦੀ ਗੱਲ ਆਖੀ।

ਫਿਰ 2 ਅਪ੍ਰੈਲ ਨੂੰ ਜਦੋਂ ਉਸ ਨਾਲ ਗੱਲ ਹੋਈ ਤਾਂ ਉਸ ਨੇ ਕਿਹਾ, "ਪਹਿਲਾਂ ਮਹੀਨੇ ਦੀਆਂ ਪਹਿਲੀਆਂ ਤਰੀਕਾਂ ਵਿੱਚ ਤਨਖ਼ਾਹ ਮਿਲ ਜਾਂਦੀ ਸੀ, ਇਸ ਵਾਰ ਦਾ ਪਤਾ ਨਹੀਂ ਕਿਉਂਕਿ ਨਾ ਮੈਂ ਜਾ ਸਕਦੀ ਹਾਂ ਨਾ ਕੋਈ ਆ ਸਕਦਾ ਹੈ। ਇੱਕਾ-ਦੁੱਕਾ ਪਰਿਵਾਰ ਜਿਨ੍ਹਾਂ ਕੋਲ ਪਾਸ ਹੈ ਉਹ ਮੈਨੂੰ ਤਨਖ਼ਾਹ ਅਤੇ ਰਾਸ਼ਣ ਦੇ ਗਏ ਹਨ।''''

BBC
  • ਕੋਰੋਨਾਵਾਇਰਸ: ਵੈਂਟੀਲੇਟਰ ਕੀ ਹੁੰਦੇ ਹਨ ਤੇ ਇਹ ਕਿਉਂ ਜ਼ਰੂਰੀ ਹਨ
  • ਕੋਰੋਨਾਵਾਇਰਸ: ''ਅਸੀਂ ਤਾਂ ਆਪਣੇ ਪਿਤਾ ਦੀ ਮੌਤ ''ਤੇ ਚੱਜ ਨਾਲ ਰੋ ਵੀ ਨਹੀਂ ਸਕੇ''
  • ਇਸ ਸਾਇੰਸਦਾਨ ਨੇ ਕੋਵਿਡ-19 ਜਾਂਚ ਕਿੱਟ ਦਾ ਕੰਮ ਪੂਰਾ ਕਰਨ ਮਗਰੋਂ ਬੱਚੇ ਨੂੰ ਜਨਮ ਦਿੱਤਾ
  • ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
  • ਕੋਰੋਨਾਵਾਇਰਸ: ਸੋਸ਼ਲ ਮੀਡੀਆ ''ਤੇ ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ 7 ਗੱਲਾਂ ਵੱਲ ਧਿਆਨ ਦਿਓ
  • ''ਵਿਦੇਸ਼ਾ ਵਿੱਚ ਫਸੇ ਲੋਕਾਂ ਨੂੰ ਲਿਆਉਣ ਲਈ ਜਹਾਜ਼ ਉੜਾਏ ਗਏ, ਪੈਦਲ ਚੱਲਦੇ ਹੋਏ ਲੋਕਾਂ ਲਈ ਕੀ...''
  • ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ

''''ਇਸ ਵਾਰ ਦੀਆਂ ਛੁੱਟੀਆਂ ਕਾਰਨ ਤਨਖ਼ਾਹ ਵਿੱਚੋਂ ਪੈਸੇ ਕੱਟਣ ਬਾਰੇ ਤਾਂ ਕਿਸੇ ਨੇ ਨਹੀਂ ਕਿਹਾ ਪਰ ਮੈਨੂੰ ਡਰ ਹੈ ਕਿ ਜੇ ਅਗਲਾ ਪੂਰਾ ਮਹੀਨਾ ਕੰਮ ''ਤੇ ਨਾ ਗਈ ਤਾਂ ਪੈਸੇ ਮਿਲਣਗੇ ਜਾਂ ਨਹੀਂ।"

ਉਸ ਨੇ ਕਿਹਾ, "ਮੈਨੂੰ ਲਗਦਾ ਸੀ ਥੋੜ੍ਹੇ ਹੀ ਦਿਨਾਂ ਦੀ ਗੱਲ ਹੈ, ਉਸ ਵੇਲੇ ਚਿੰਤਾ ਨਹੀਂ ਸੀ ਹੁੰਦੀ, ਪਰ ਹੌਲੀ-ਹੌਲੀ ਦਿਨ ਵਧ ਰਹੇ ਨੇ ਜਿਸ ਕਾਰਨ ਡਰ ਲੱਗਣ ਲੱਗਾ ਹੈ।"


''ਅਸੀਂ ਚਾਹੁੰਦੇ ਹਾਂ ਕਿ ਕੰਮ ਕਰਕੇ ਕਮਾਈ ਕਰੀਏ''

ਇਸੇ ਤਰ੍ਹਾਂ ਧਨਾਸ ਦੀ ਰਹਿਣ ਵਾਲੀ ਆਸ਼ਾ ਰਾਣੀ ਨਾਲ ਗੱਲ ਹੋਈ।

ਆਸ਼ਾ ਰਾਣੀ ਚੰਡੀਗੜ੍ਹ ਵਿੱਚ ਤਿੰਨ ਘਰਾਂ ਵਿੱਚ ਸਾਫ਼-ਸਫਾਈ ਦਾ ਕੰਮ ਕਰਦੀ ਹੈ ਅਤੇ ਉਸ ਦਾ ਪਤੀ ਦਿਹਾੜੀਦਾਰ ਹੈ।

Getty Images
ਆਸ਼ਾ ਦਾ ਪਤੀ ਦਿਹਾੜੀ ਦਾਰ ਕਾਮਾ ਹੈ ਅਤੇ ਉਸ ਦਾ ਕੰਮ ਕਾਫੀ ਦਿਨਾਂ ਤੋਂ ਬੰਦ ਹੈ (ਸੰਕੇਤਕ ਤਸਵੀਰ)

ਆਸ਼ਾ ਨੇ ਕਿਹਾ, "ਪਤੀ ਦਾ ਦਿਹਾੜੀ ਵਾਲਾ ਕੰਮ ਕਾਫੀ ਦਿਨਾਂ ਤੋਂ ਬੰਦ ਹੈ। ਜਿਨ੍ਹਾਂ ਤਿੰਨ ਘਰਾਂ ਵਿੱਚ ਮੈਂ ਕੰਮ ਕਰਦੀ ਹਾਂ ਉਨ੍ਹਾਂ ਵਿੱਚੋਂ ਇੱਕ ਮਾਲਕਿਨ ਫ਼ੋਨ ਕਰਕੇ ਹਾਲ-ਚਾਲ ਪੁੱਛਦੀ ਹੈ, ਹੋਰ ਕਿਸੇ ਨੇ ਤਾਂ ਨਹੀਂ ਪੁੱਛਿਆ।''''

''''ਅਸੀਂ ਚਾਹੁੰਦੇ ਹਾਂ ਕਿ ਕੰਮ ਕਰਕੇ ਕਮਾਈ ਕਰੀਏ, ਅਸੀਂ ਜਾਣ-ਬੁੱਝ ਕੇ ਛੁੱਟੀਆਂ ਨਹੀਂ ਲਈਆਂ, ਇਸ ਲਈ ਛੁੱਟੀਆਂ ਦੇ ਪੈਸੇ ਨਾ ਕੱਟਣ ਤਾਂ ਬਹੁਤ ਮਿਹਰਬਾਨੀ ਹੋਏਗੀ।"


ਜਿਨ੍ਹਾਂ ਲੋਕਾਂ ਨਾਲ ਵੀ ਸਾਡੀ ਗੱਲ ਹੋ ਸਕੀ, ਉਨ੍ਹਾਂ ਨੇ ਦਾਅਵਾ ਕੀਤਾ ਕਿ ਆਪਣੇ ਘਰੇਲੂ ਸਹਾਇਕਾਂ ਦੀ ਤਨਖ਼ਾਹ ਨਹੀਂ ਕੱਟਣਗੇ, ਪਰ ਹੋ ਸਕਦਾ ਹੈ ਕੁਝ ਲੋਕ ਇਸ ਸੋਚ ਵਾਲੇ ਨਾ ਹੋਣ, ਉਨ੍ਹਾਂ ਕੁਝ ਲੋਕਾਂ ਕਾਰਨ ਹੀ ਘਰੇਲੂ ਸਹਾਇਕਾਂ ਦੇ ਮਨਾਂ ਵਿੱਚ ਚਿੰਤਾ ਹੈ।


MoHFW_INDIA
BBC

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=hU2NSe9oEN8

https://www.youtube.com/watch?v=8Fb7ZDn_SLM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)