ਕੋਰੋਨਾਵਾਇਰਸ: ਪ੍ਰਧਾਨ ਮੰਤਰੀ ਮੋਦੀ ਦਾ ਲੌਕਡਾਊਨ ਵਧਾਉਣ ਵੱਲ ਇਸ਼ਾਰਾ - 5 ਅਹਿਮ ਖ਼ਬਰਾਂ

04/09/2020 7:59:35 AM

Getty Images
ਲੌਕਡਾਊਨ ਸਬੰਧੀ 11 ਅਪ੍ਰੈਲ ਨੂੰ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨਗੇ ਨਰਿੰਦਰ ਮੋਦੀ

ਕੋਰੋਨਾਵਾਇਰਸ ਨੇ ਲੈ ਕੇ ਪ੍ਰਧਾਨ ਮੰਤਰੀ ਨੇ ਕਈ ਪਾਰਟੀਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਇਸ ਬੈਠਕ ਵਿੱਚ ਉਨ੍ਹਾਂ ਨੇ ਲੌਕਡਾਊਨ ਨੂੰ ਵਧਾਉਣ ਵੱਲ ਇਸ਼ਾਰਾ ਕੀਤਾ ਹੈ।

ਤਫ਼ਸੀਲ ਵਿੱਚ 11 ਅਪ੍ਰੈਲ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਨਗੇ।

ਫ਼ਿਲਹਾਲ 14 ਅਪ੍ਰੈਲ ਨੂੰ 21 ਦਿਨਾਂ ਦਾ ਲੌਕਡਾਊਨ ਖ਼ਤਮ ਹੋਣਾ ਹੈ।

BBC
  • ਕੋਰੋਨਾਵਾਇਰਸ: ਵੈਂਟੀਲੇਟਰ ਕੀ ਹੁੰਦੇ ਹਨ ਤੇ ਇਹ ਕਿਉਂ ਜ਼ਰੂਰੀ ਹਨ
  • ਕੋਰੋਨਾਵਾਇਰਸ: ''ਅਸੀਂ ਤਾਂ ਆਪਣੇ ਪਿਤਾ ਦੀ ਮੌਤ ''ਤੇ ਚੱਜ ਨਾਲ ਰੋ ਵੀ ਨਹੀਂ ਸਕੇ''
  • ਇਸ ਸਾਇੰਸਦਾਨ ਨੇ ਕੋਵਿਡ-19 ਜਾਂਚ ਕਿੱਟ ਦਾ ਕੰਮ ਪੂਰਾ ਕਰਨ ਮਗਰੋਂ ਬੱਚੇ ਨੂੰ ਜਨਮ ਦਿੱਤਾ
  • ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
  • ਕੋਰੋਨਾਵਾਇਰਸ: ਸੋਸ਼ਲ ਮੀਡੀਆ ''ਤੇ ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ 7 ਗੱਲਾਂ ਵੱਲ ਧਿਆਨ ਦਿਓ
  • ''ਵਿਦੇਸ਼ਾ ਵਿੱਚ ਫਸੇ ਲੋਕਾਂ ਨੂੰ ਲਿਆਉਣ ਲਈ ਜਹਾਜ਼ ਉੜਾਏ ਗਏ, ਪੈਦਲ ਚੱਲਦੇ ਹੋਏ ਲੋਕਾਂ ਲਈ ਕੀ...''
  • ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ

ਕਈ ਪਾਰਟੀਆਂ ਦੇ ਆਗੂਆਂ ਨਾਲ ਹੋਈ ਤਾਜ਼ਾ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾਵਾਇਰਸ ਨਾਲ ਲੜਾਈ ਲੰਬੀ ਹੈ। ਉਨ੍ਹਾਂ ਨਾਲ ਇਸ ਮੀਟਿੰਗ ਵਿੱਚ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਸ਼ਾਮਲ ਸਨ।


ਦਿੱਲੀ ਤੇ UP ਦੇ ਕਈ ਹੋਟਸਪੌਟ ਇਲਾਕੇ ਸੀਲ, ਹੋਟਸਪੌਟ ਇਲਾਕੇ ਕੀ ਹੁੰਦੇ ਹਨ?

ਕੋਰੋਨਾਵਾਇਰਸ ਮਹਾਂਮਾਰੀ ਨੂੰ ਫ਼ੈਲਣ ਤੋਂ ਰੋਕਣ ਲਈ ਯੂਪੀ ਵਿੱਚ 15 ਜ਼ਿਲ੍ਹਿਆਂ ਦੇ ਖ਼ਾਸ ਇਲਾਕੇ ਅਤੇ ਦਿੱਲੀ ਵਿੱਚ 20 ਇਲਾਕੇ ਹੋਟਸਪੌਟ ਮੰਨਦਿਆਂ ਸੀਲ ਕਰ ਦਿੱਤੇ ਗਏ ਹਨ।

ਇਨ੍ਹਾਂ ਇਲਾਕਿਆਂ ਵਿੱਚ ਹੁਣ ਨਾ ਹੀ ਕੋਈ ਵਿਅਕਤੀ ਬਾਹਰ ਜਾ ਸਕੇਗਾ ਅਤੇ ਨਾ ਹੀ ਅੰਦਰ ਆ ਸਕੇਗਾ।

Getty Images
ਦਿੱਲੀ ਵਿੱਚ ਘਰੋਂ ਬਾਹਰ ਨਿਕਲਣ ਲਈ ਮਾਸਕ ਬੰਨ੍ਹਣਾ ਲਾਜ਼ਮੀ ਹੋਵੇਗਾ

ਉੱਤਰ ਪ੍ਰਦੇਸ਼ ਸਰਕਾਰ ਨੇ ਸੂਬੇ ਵਿੱਚ ਕੋਵਿਡ-19 ਮਹਾਂਮਾਰੀ ਨਾਲ ਪ੍ਰਭਾਵਿਤ 15 ਜ਼ਿਲ੍ਹਿਆਂ ਦੇ ਤੈਅ ਕੀਤੇ ਇਲਾਕਿਆਂ ਨੂੰ ਹੌਟਸਪੋਟ ਮੰਨਦੇ ਹੋਏ ਮੁਕੰਮਲ ਤੌਰ ''ਤੇ ਸੀਲ ਕਰਨ ਦਾ ਫ਼ੈਸਲਾ ਲਿਆ ਹੈ। ਇਹ ਉਹ ਜ਼ਿਲ੍ਹੇ ਹਨ ਜਿਨ੍ਹਾਂ ਵਿੱਚ 6 ਜਾਂ ਉਸ ਤੋਂ ਵਧੇਰੇ ਕੋਰੋਨਾਵਾਇਰਸ ਦੇ ਮਰੀਜ਼ ਮਿਲ ਚੁੱਕੇ ਹਨ।

ਦਿੱਲੀ ਵਿੱਚ ਘਰੋਂ ਬਾਹਰ ਨਿਕਲਣ ਲਈ ਮਾਸਕ ਬੰਨ੍ਹਣਾ ਲਾਜ਼ਮੀ ਹੋਵੇਗਾ। ਕੱਪੜੇ ਦੇ ਮਾਸਕਾਂ ਨੂੰ ਵੀ ਮਾਨਤਾ ਹੋਵੇਗੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ


ਲੌਕਡਾਊਨ ਕਦੋਂ ਅਤੇ ਕਿਵੇਂ ਖ਼ਤਮ ਹੋ ਸਕਦਾ ਹੈ?

ਲੌਕਡਾਊਨ ਬਾਰੇ ਕਈ ਅਹਿਮ ਬਿਆਨ ਦੇਸ ਦੇ ਸਾਰੇ ਵੱਡੇ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਅਧਿਕਾਰੀਆਂ ਨੇ ਦਿੱਤੇ ਹਨ।

ਇਨ੍ਹਾਂ ਸਾਰੇ ਬਿਆਨਾਂ ਤੋਂ ਸਪਸ਼ਟ ਹੈ ਕਿ 14 ਅਪ੍ਰੈਲ ਤੋਂ ਬਾਅਦ ਪੂਰੇ ਦੇਸ ਵਿੱਚ ਇਕੱਠੇ ਲੌਕਡਾਊਨ ਨਹੀਂ ਖੁੱਲ੍ਹਣ ਵਾਲਾ।

ਕੁਝ ਸੂਬਾ ਸਰਕਾਰਾਂ ਆਪਣੇ ਵੱਲੋਂ ਵੀ ਪਾਬੰਦੀਆਂ ਜਾਰੀ ਰੱਖਣ ਦੇ ਹੱਕ ਵਿੱਚ ਹਨ।

ਤਾਂ ਫਿਰ ਕਿਵੇਂ ਖੁੱਲ੍ਹੇਗਾ ਇਹ ਲੌਕਡਾਊਨ? ਕੀ ਹੈ ਸਰਕਾਰ ਦਾ ਬਲੂਪ੍ਰਿੰਟ? ਇਸ ਬਾਰੇ ਬੀਬੀਸੀ ਨੇ ਗੱਲਬਾਤ ਕੀਤੀ ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨਾਲ।

Getty Images
ਲੌਕਡਾਊਨ ਨੂੰ ਮੁਕੰਮਲ ਤੌਰ ''ਤੇ ਲਾਗੂ ਕਰਵਾਉਣ ਲਈ ਪੁਲਿਸ ਤੈਨਾਤ ਹੈ

ਰਣਦੀਪ ਗੁਲੇਰੀਆ ਸਰਕਾਰ ਵੱਲੋਂ ਕੋਵਿਡ-19 ਲਈ ਬਣਾਈਆਂ ਗਈਆਂ 11 ਕਮੇਟੀਆਂ ਵਿੱਚੋਂ ਇੱਕ ਦੇ ਮੁਖੀ ਵੀ ਹਨ।

ਡਾ. ਗੁਲੇਰੀਆ ਮੁਤਾਬਕ ਜਿਹੜੇ ਹੌਟਸਪਾਟ ਖੇਤਰਾਂ ਵਿੱਚ ਕੋਰੋਨਾਵਾਇਰਸ ਦੇ ਪੌਜ਼ੀਟਿਵ ਮਾਮਲੇ ਵਧਣ ਦੀ ਰੋਜ਼ਾਨਾ ਰਫਤਾਰ ਅੱਜ ਵੀ ਦੁਗੁਣੀ ਹੈ, ਉਨ੍ਹਾਂ ਖੇਤਰਾਂ ਵਿੱਚ ਲੌਕਡਾਊਨ ਫਿਲਹਾਲ ਨਹੀਂ ਹਟਾਇਆ ਜਾ ਸਕਦਾ।

ਡਾ. ਗੁਲੇਰੀਆ ਨੇ ਹੋਰ ਕੀ ਕਿਹਾ? — ਪੜ੍ਹਨ ਲਈ ਇੱਥੇ ਕਲਿੱਕ ਕਰੋ


ਕੋਰੋਨਾਵਾਇਰਸ: ਮਰੀਜ਼ ਦੇ ICU ''ਚ ਜਾਣ ਦਾ ਮਤਲਬ ਕੀ ਹੁੰਦਾ ਹੈ?

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਇਲਾਜ ਲੰਡਨ ਦੇ ਸੇਂਟ ਥਾਮਸ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਚਲ ਰਿਹਾ ਹੈ।

ਪ੍ਰਧਾਨ ਮੰਤਰੀ ਦਫ਼ਤਰ ਦੇ ਮੁਤਾਬਕ, ਡਾਕਟਰਾਂ ਦੇ ਕਹਿਣ ''ਤੇ ਇਹ ਕਦਮ ਪ੍ਰਧਾਨ ਮੰਤਰੀ ਦੀ ਚੰਗੀ ਸਿਹਤ ਲਈ ਸਾਵਧਾਨੀ ਵਰਤਦੇ ਹੋਏ ਚੁੱਕਿਆ ਗਿਆ ਹੈ।

ਆਈਸੀਯੂ ਵਿਸ਼ੇਸ਼ ਵਾਰਡ ਹੁੰਦੇ ਹਨ, ਜੋ ਗੰਭੀਰ ਰੂਪ ਵਿੱਚ ਬਿਮਾਰ ਲੋਕਾਂ ਦੇ ਇਲਾਜ ਅਤੇ ਉਨ੍ਹਾਂ ਉੱਤੇ ਹਰ ਵੇਲੇ ਨਜ਼ਰ ਰੱਖਣ ਲਈ ਬਣਾਏ ਜਾਂਦੇ ਹਨ।

Getty Images

ਆਈਸੀਯੂ ਵਿੱਚ ਮਰੀਜ਼ਾਂ ਦੀ ਗਿਣਤੀ ਘੱਟ ਹੁੰਦੀ ਹੈ ਅਤੇ ਮੈਡੀਕਲ ਸਟਾਫ਼ ਦੀ ਗਿਣਤੀ ਵੱਧ ਤਾਂ ਕਿ ਜ਼ਰੂਰਤ ਪੈਣ ''ਤੇ ਹਰ ਮਰੀਜ਼ ਦਾ ਪੂਰਾ ਧਿਆਨ ਰੱਖਿਆ ਜਾ ਸਕੇ।

ICU ਦੀ ਲੋੜ ਕਿਸ ਨੂੰ ਪੈਂਦੀ ਹੈ? — ਇਸ ਬਾਰੇ ਹੋਰ ਜਾਣਨ ਲਈ ਪੂਰੀ ਖ਼ਬਰ ਇੱਥੇ ਪੜ੍ਹੋ


ਕੋਰੋਨਾਵਾਇਰਸ: ਕੀ ਚੀਨ ਦੇ ਦਾਅਵਿਆਂ ''ਤੇ ਯਕੀਨ ਕੀਤਾ ਜਾ ਸਕਦਾ ਹੈ?

ਕੋਰੋਨਾਵਾਇਰਸ ਦੇ ਫੈਲਣ ਮਗਰੋਂ ਪਹਿਲੀ ਵਾਰ, ਚੀਨ ਨੇ ਦੇਸ ਭਰ ਵਿੱਚ ਬਿਮਾਰੀ ਕਰਕੇ ਕੋਈ ਵੀ ਮੌਤ ਨਾ ਹੋਣ ਬਾਰੇ ਦੱਸਿਆ ਹੈ।

ਪਰ ਬੀਬੀਸੀ ਦੇ ਰੋਬਿਨ ਬਰਾਂਟ ਅਨੁਸਾਰ ਚੀਨ ਦੇ ਇਨਾਂ ਦਾਅਵਿਆਂ ਅਤੇ ਅੰਕੜਿਆਂ ''ਤੇ ਅਜਿਹੇ ਕਈ ਸਵਾਲ ਉੱਠਦੇ ਹੁੰਦੇ ਹਨ, ਜਿਨ੍ਹਾਂ ਦੇ ਚੱਲਦਿਆਂ ਲਾਗ ਨਾਲ ਜੁੜੇ ਬਿਆਨ ਵੀ ਸ਼ੱਕ ਦੇ ਘੇਰੇ ਵਿੱਚ ਆਉਂਦੇ ਹਨ।

Getty Images

ਦੇਸ ਵਿੱਚ ਵਾਇਰਸ ਦੇ ਮਾਮਲਿਆਂ ਦੀ ਸ਼ੁਰੂਆਤ ਹੋਣ ਮਗਰੋਂ, ਚੀਨ ਦੀ ਮਹਾਂਮਾਰੀ ਨਾਲ ਜੂਝਣ ਦੇ ਤਰੀਕਿਆਂ ਨੂੰ ਲੈ ਕੇ ਪ੍ਰਸ਼ੰਸ਼ਾ ਕੀਤੀ ਜਾ ਰਹੀ ਹੈ।

ਪਰ ਵਿਸ਼ਵ ਸਿਹਤ ਸੰਗਠਨ ਤੋਂ ਪ੍ਰਸ਼ੰਸ਼ਾ ਮਗਰੋਂ ਵੀ, ਸਰਕਾਰੀ ਅੰਕੜਿਆਂ ਤੇ ਬਿਮਾਰੀ ਨਾਲ ਜੁੜੇ ਕਾਮਯਾਬੀ ਦੇ ਦਾਅਵਿਆਂ ''ਤੇ ਸ਼ੱਕ ਪੈਦਾ ਹੋ ਰਿਹਾ ਹੈ।

ਚੀਨ ''ਤੇ ਕੋਰੋਨਾਵਾਇਰਸ ਦੇ ਅੰਕੜਿਆਂ ਬਾਰੇ ਭੰਬਲਭੂਸਾ ਦੂਰ ਕਰਦੀ ਇਹ ਰਿਪੋਰਟ ਪੜ੍ਹੋ


MoHFW_INDIA
BBC

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=hU2NSe9oEN8

https://www.youtube.com/watch?v=8Fb7ZDn_SLM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)