ਕੋਰੋਨਾਵਾਇਰਸ: ਦਿੱਲੀ ਤੇ ਉੱਤਰ ਪ੍ਰਦੇਸ਼ ਦੇ ਹੌਟਸਪੋਟ ਇਲਾਕੇ ਹੋਏ ਸੀਲ, ਜਾਣੋ ਕਦੋਂ ਬਣਦਾ ਹੈ ਕੋਈ ਇਲਾਕਾ ਹੋਟਸਪੌਟ

04/08/2020 9:59:34 PM

ਕੋਰੋਨਾਵਾਇਰਸ ਮਹਾਂਮਾਰੀ ਨੂੰ ਫ਼ੈਲਣ ਤੋਂ ਰੋਕਣ ਲਈ ਯੂਪੀ ਵਿੱਚ 15 ਜ਼ਿਲ੍ਹਿਆਂ ਦੇ ਖ਼ਾਸ ਇਲਾਕਿਆਂ ਅਤੇ ਦਿੱਲੀ ਵਿੱਚ 20 ਇਲਾਕਿਆਂ ਨੂੰ ਹੌਟਸਪੌਟ ਮੰਨਦਿਆਂ ਸੀਲ ਕਰ ਦਿੱਤੇ ਗਏ ਹਨ। ਜਿੱਥੋਂ ਨਾ ਹੀ ਕੋਈ ਵਿਅਕਤੀ ਬਾਹਰ ਜਾ ਸਕੇਗਾ ਅਤੇ ਨਾ ਹੀ ਅੰਦਰ ਆ ਸਕੇਗਾ।

ਉੱਤਰ ਪ੍ਰਦੇਸ਼ ਸਰਕਾਰ ਨੇ ਸੂਬੇ ਵਿੱਚ ਕੋਵਿਡ-19 ਮਹਾਂਮਾਰੀ ਨਾਲ ਪ੍ਰਭਾਵਿਤ 15 ਜ਼ਿਲ੍ਹਿਆਂ ਦੇ ਤੈਅ ਕੀਤੇ ਇਲਾਕਿਆਂ ਨੂੰ ਹੋਟਸਪੋਟ ਮੰਨਦੇ ਹੋਏ ਨੂੰ ਮੁਕੰਮਲ ਤੌਰ ''ਤੇ ਸੀਲ ਕਰਨ ਦਾ ਫ਼ੈਸਲਾ ਲਿਆ ਹੈ। ਇਹ ਉਹ ਜ਼ਿਲ੍ਹੇ ਹਨ ਜਿਨ੍ਹਾਂ ਵਿੱਚ 6 ਜਾਂ ਉਸ ਤੋਂ ਵਧੇਰੇ ਕੋਰੋਨਾਵਾਇਰਸ ਦੇ ਮਰੀਜ਼ ਮਿਲ ਚੁੱਕੇ ਹਨ।

ਕੋਰੋਨਾਵਾਇਰਸ ਨਾਲ ਜੁੜੀਆਂ ਮੰਗਲਵਾਰ 8 ਅਪ੍ਰੈਲ ਦੀਆਂ LIVE ਅਪਡੇਟ ਜਾਣਨ ਲਈ ਇਹ ਪੜ੍ਹੋ:

ਦਿੱਲੀ ਦੇ ਉੱਪ ਮੰਤਰੀ ਮਨੀਸ਼ ਸਿਸੋਦੀਆ ਨੇ ਦੱਸਿਆ ਹੈ ਕਿ ਸਦਰ ਇਲਾਕੇ ਵਿੱਚ ਕੁਝ ਨਵੇਂ ਕੇਸ ਆਏ ਹਨ। ਦਿੱਲੀ ਵਿੱਚ ਕੁੱਲ 20 ਹੌਟਸਪੌਟਸ ਦੀ ਨਿਸ਼ਾਨਦੇਹੀ ਕੀਤੀ ਗਈ ਹੈ।

24 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਾਮੀਂ 8 ਵਜੇ ਦੇਸ਼ ਨੂੰ ਟੈਲੀਵੀਜ਼ਨ ਰਾਹੀਂ ਸੰਬੋਧਨ ਕੀਤਾ। ਉਨ੍ਹਾਂ ਨੇ ਉਸੇ ਰਾਤ 12 ਵਜੇ ਤੋਂ 21 ਦਿਨਾਂ ਦੇ ਦੇਸ਼ ਵਿਆਪੀ ਲੌਕਡਾਊਨ ਲਗਾ ਦਿੱਤਾ ਸੀ। ਜੋ ਕਿ 14 ਅਪ੍ਰੈਲ ਤੱਕ ਚੱਲਣਾ ਹੈ।

ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨੇ ਦੇਸ਼ ਦੇ ਸਿਆਸੀ ਲੀਡਰਾਂ ਨਾਲ ਇਸ ਬਾਰੇ ਵੀਡੀਓ ਕਾਨਫਰੰਸਿੰਗ ਰਾਹੀਂ ਚਰਚਾ ਕੀਤੀ। ਜਿਸ ਤੋਂ ਬਾਅਦ ਲੌਕ ਡਾਊਨ 14 ਅਪ੍ਰੈਲ ਤੋਂ ਅਗਾਂਹ ਵਧਾਏ ਜਾਣ ਦੀ ਸੰਭਾਵਨਾ ਦੇ ਸੰਕੇਤ ਦਿੱਤੇ ਹਨ।

ਯੂਪੀ ਵਿੱਚ ਜਿਹੜੇ 15 ਜ਼ਿਲ੍ਹਿਆਂ ਦੇ ਹੌਟਸਪੋਟ ਸੀਲ ਕੀਤੇ ਗਏ ਹਨ ਉਨ੍ਹਾਂ ਵਿੱਚ- ਗੌਤਮਬੁੱਧ ਨਗਰ (ਨੋਇਡਾ), ਗਾਜ਼ੀਆਬਾਦ, ਮੇਰਠ, ਆਗਰਾ, ਕਾਨਪੁਰ, ਵਾਰਾਨਸੀ, ਸ਼ਾਮਲੀ, ਸਹਾਰਨਪੁਰ, ਫਿਰੋਜ਼ਾਬਾਦ, ਬੁਲੰਦ ਸ਼ਹਿਰ, ਬਰੇਲੀ, ਮਹਾਂਰਾਜਗੰਜ ਅਤੇ ਸੀਤਾਪੁਰ ਸ਼ਾਮਲ ਹਨ।

BBC
  • ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ
  • ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
  • ਕੋਰੋਨਾਵਾਇਰਸ: ਕੀ ਕੋਰੋਨਾਵਾਇਰਸ ਦਾ ਕੋਈ ਇਲਾਜ ਹੈ? - ਜਾਣੋ 13 ਮੁੱਖ ਸਵਾਲਾਂ ਦੇ ਜਵਾਬ

ਉੱਤਰ ਪ੍ਰਦੇਸ਼ ਦੇ ਵਧੀਕ ਮੁੱਖ ਸਕੱਤਰ ਅਵਨੀਸ਼ ਅਵਸਥੀ ਨੇ ਦੱਸਿਆ ਹੈ, "ਉੱਤਰ-ਪ੍ਰਦੇਸ਼ ਵਿੱਚ ਕੋਰੋਨਾਵਾਇਰਸ ਦੀ ਲਾਗ਼ ਵਾਲੇ ਲੋਕਾਂ ਦੀ ਗਿਣਤੀ ਫਿਲਹਾਲ 343 ਹੈ। ਸੂਬੇ ਦੇ 15 ਜ਼ਿਲ੍ਹਿਆਂ ਵਿੱਚ ਡੀਐੱਮ ਅਤੇ ਐੱਸਪੀ ਨੇ ਹੌਟਸਪਾਟਸ ਦੀ ਪਹਿਚਾਣ ਕੀਤੀ ਹੈ। ਇਨ੍ਹਾਂ ਇਲਾਕਿਆਂ ਵਿੱਚ ਪੂਰੀ ਸਖ਼ਤੀ ਵਰਤੀ ਜਾਵੇਗੀ। ਉੱਥੇ ਲੌਕਡਾਊਨ ਦਾ ਮਤਲਬ ਲੌਕਡਾਊਨ ਹੋਵੇਗਾ। ਜਿੱਥੇ ਕੋਈ ਬੰਦਾ ਨਹੀਂ ਜਾ ਸਕੇਗਾ।"

https://twitter.com/ANI/status/1247898864763293697

ਇਸ ਦੀ ਲੋੜ ਕੀ ਸੀ?

ਇਸ ਬਾਰੇ ਅਵਸਥੀ ਨੇ ਦੱਸਿਆ, "ਇਸ ਦੀ ਵਜ੍ਹਾ ਇਹ ਹੈ ਕਿ ਜਿੱਥੇ ਕਿਤੇ ਵੀ ਸੌ ਫ਼ੀਸਦੀ ਲੌਕਡਾਊਨ ਕੀਤਾ ਗਿਆ ਹੈ। ਉੱਥੇ ਬੀਮਾਰੀ ਦਾ ਅਸਰ ਘੱਟਦਾ ਦੇਖਿਆ ਗਿਆ ਹੈ। ਕੰਟੈਕਟ ਟੈਸਟਿੰਗ ਦੀ ਮਦਦ ਨਾਲ ਅਜਿਹੇ ਲੋਕਾਂ ਨੂੰ ਕੁਆਰੰਟੀਨ ਵਿੱਚ ਵੀ ਭੇਜਿਆ ਗਿਆ ਹੈ। ਕੋਈ ਵੀ ਵਿਅਕਤੀ ਚਾਹੇ ਕਿਸੇ ਵੀ ਥਾਂ ਦਾ ਹੋਵੇ, ਬੀਮਾਰੀ ਨੂੰ ਅੱਗੇ ਨਹੀਂ ਵਧਾ ਸਕਿਆ ਹੈ।"

ਉਨ੍ਹਾਂ ਨੇ ਦੱਸਿਆ,"ਸ਼ੁਰੂ ਵਿੱਚ ਇਸ ਨੂੰ ਆਗਰਾ ਵਿੱਚ ਬਹੁਤ ਸਫ਼ਲਤਾ ਨਾਲ ਅਮਲ ਵਿੱਚ ਲਿਆਂਦਾ ਗਿਆ ਸੀ। ਜਿਸ ਦੇ ਨਤੀਜੇ ਵਧੀਆ ਨਤੀਜੇ ਆਏ ਸਨ। ਇਸੇ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਇਨ੍ਹਾਂ 15 ਜ਼ਿਲ੍ਹਿਆਂ ਵਿੱਚ ਜੋ ਹੌਟਸਪੌਟ ਹੋਣਗੇ ਉਨ੍ਹਾਂ ਨੂੰ ਲੌਕਡਾਊਨ ਵਿੱਚ ਰੱਖਿਆ ਜਾਵੇਗਾ।"

ਕਿਵੇਂ ਲਾਗੂ ਕੀਤਾ ਜਾਵੇਗਾ?

ਇਸ ਸਵਾਲ ਦਾ ਜਵਾਬ ਉੱਤਰ-ਪ੍ਰਦੇਸ਼ ਦੇ ਡੀਜੀਪੀ ਨੇ ਦਿੱਤਾ। ਉਨ੍ਹਾਂ ਨੇ ਕਿਹਾ,"ਇਸ ਵਿੱਚ ਤੈਅ ਕੀਤਾ ਗਿਆ ਹੈ ਕਿ ਕੋਈ ਵੀ ਆਦਮੀ ਬਾਹਰ ਆ ਕੇ ਕਿਸੇ ਵੀ ਕਿਸਮ ਦੀ ਸੇਵਾ ਹਾਸਲ ਨਹੀਂ ਕਰੇਗਾ। ਜੋ ਵੀ ਚੀਜ਼ ਚਾਹੀਦੀ ਹੋਵੇਗੀ, ਉਨ੍ਹਾਂ ਦੇ ਘਰ ਦੇ ਦਰਵਾਜੇ ਤੱਕ ਪਹੁੰਚਾਇਆ ਜਾਵੇਗਾ। ਡਲਿਵਰੀ ਦਾ ਕੰਮ ਸਿਵਲ ਸਪਲਾਈ ਵਾਲੇ ਕਰਾਨਗੇ।"

''ਮਤਲਬ ਹੈ ਲੌਕਡਾਊਨ ਦੇ ਨਾਲ ਮੁਕੰਮਲ ਸੀਲਿੰਗ''

ਨਿਤਿਨ ਪੇਸ਼ੇ ਵਜੋਂ ਪੱਤਰਕਾਰ ਹਨ ਅਤੇ ਨੋਇਡਾ ਦੇ ਸੈਕਟਰ 74 ਦੀ ਸੂਪਰਟੈਕ ਕੇਪਟਾਊਨ ਵਿੱਚ ਰਹਿੰਦੇ ਹਨ। ਬੀਬੀਸੀ ਪੱਤਰਕਾਰ ਗੁਰਕਿਰਪਾਲ ਸਿੰਘ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਹਾਲੇ ਕੁਝ ਦੇਰ ਪਹਿਲਾਂ ਹੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਕਾਰਨ ਹਾਲੇ ਉਨ੍ਹਾਂ ਦੀ ਸੁਸਾਈਟੀ ਵੱਲੋਂ ਤੋਂ ਕੋਈ ਵਾਧੂ ਜਾਣਕਾਰੀ ਨਹੀਂ ਦਿੱਤੀ ਗਈ ਹੈ।

BBC
  • ਕੋਰੋਨਾਵਾਇਰਸ ਦੇ ਦੌਰ ''ਚ ਬੰਦਿਆਂ ਨੂੰ ਨਸੀਹਤ ''ਭਾਂਡੇ ਧੋਵੋ, ਅੱਲ੍ਹਾ-ਅੱਲ੍ਹਾ ਕਰੋ, ਰੱਬ ਆਪੇ ਖ਼ੈਰ ਕਰੇਗਾ''
  • ਪੁਲਿਸ ਵਾਲੇ ''ਤੇ ਥੁੱਕਣ ਵਾਲਾ ਵੀਡੀਓ ਤੁਸੀਂ ਵੀ ਦੇਖਿਆ ਹੈ? ਹੁਣ ਇਸ ਦਾ ਸੱਚ ਵੀ ਜਾਣ ਲਵੋ
  • ਪੰਜਾਬ ਵਿੱਚ ਦਿੱਲੀ ਦੇ ਮਰਕਜ਼ ਤੋਂ ਆਏ 3 ਲੋਕਾਂ ਨੂੰ ਕੋਰੋਨਾਵਾਇਰਸ
  • ਕੋਰੋਨਾਵਾਇਰਸ ਦੇ ਮਰੀਜ਼ ਸਾਡੀ ਹਮਦਰਦੀ ਦੇ ਪਾਤਰ ਹਨ ਜਾਂ ਇਲਜ਼ਾਮਤਰਾਸ਼ੀ ਦੇ

ਉਨ੍ਹਾਂ ਨੇ ਕਿਹਾ ਕਿ ਇਸ ਨਵੇਂ ਹੁਕਮ ਮੁਤਾਬਕ ਦੇਖਿਆ ਗਿਆ ਹੈ ਕਿ ਜਿਹੜੇ ਜ਼ਿਲ੍ਹਿਆਂ ਵਿੱਚ ਕੋਵਿਡ-19 ਦਾ ਅਸਰ ਜ਼ਿਆਦਾ ਹੈ। ਉਨ੍ਹਾਂ ਵਿੱਚ ਲੌਕਡਾਊਨ ਹੋਰ ਪੱਕੇ ਤਰੀਕੇ ਨਾਲ ਲਾਗੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਤਹਿਤ ਇਲਾਕਿਆਂ ਨੂੰ ਮੁਕੰਮਲ ਤੌਰ ''ਤੇ ਸੀਲ ਕਰ ਦਿੱਤਾ ਗਿਆ ਹੈ।

"ਜਿਸਦਾ ਮਤਲਬ ਹੈ ਲੌਕਡਾਊਨ ਦੇ ਨਾਲ ਮੁਕੰਮਲ ਸੀਲਿੰਗ"

"ਕੋਈ ਵੀ ਡੇਅਰੀ ਜਾਂ ਦਵਾਈ ਆਦਿ ਦੁਕਾਨ ਨਹੀਂ ਖੁੱਲ੍ਹੇਗੀ। ਨਾਲ ਇਨ੍ਹਾਂ ਇਲਾਕਿਆਂ ਵਿੱਚੋਂ ਕੋਈ ਬਾਹਰ ਜਾ ਸਕੇਗਾ ਅਤੇ ਨਾ ਹੀ ਅੰਦਰ ਆ ਸਕੇਗਾ।

ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਿਹਤ ਮੁਲਾਜ਼ਾਮ ਹੀ ਬਾਹਰ ਰਹਿ ਸਕਣਗੇ। ਜੋ ਕਿ ਹਰ ਜਗ੍ਹਾ ਨੂੰ ਚੰਗੀ ਤਰ੍ਹਾਂ ਸੈਨੀਟਾਈਜ਼ ਕਰਨਗੇ।"

"ਕੋਈ ਵੀ ਵਿਅਕਤੀ ਆਪਣੇ ਘਰ ਤੋਂ ਬਾਹਰ ਨਹੀਂ ਜਾ ਸਕੇਗਾ। ਕੁਝ ਨਹੀਂ ਮਿਲੇਗਾ। ਜੇ ਕਿਸੇ ਨੂੰ ਕੋਈ ਐਮਰਜੈਂਸੀ ਲੋੜ ਪਵੇਗੀ ਤਾਂ ਪ੍ਰਸ਼ਾਸਨ ਹੋਹ ਵਸਤੂ ਉਸ ਦੇ ਘਰ ਤੱਕ ਪਹੁੰਚਾਏਗਾ।"

''ਇੱਕ ਮਰੀਜ਼ ਵਾਲ਼ਾ ਇਲਾਕਾ ਵੀ ਹੌਟਸਪੌਟ ਬਣ ਸਕਦਾ ਹੈ''

ਦੇਸ਼ ਵਿੱਚ ਕੁਝ ਅਜਿਹੇ ਇਲਾਕੇ ਹਨ ਜੋ ਕੋਰੋਨਾਵਾਇਰਸ ਦੇ ਹੌਟਸਪੌਟ ਬਣ ਗਏ ਹਨ। ਮਤਲਬ ਕਿ ਇਨ੍ਹਾਂ ਵਿੱਚ ਕੋਰੋਨਾਵਾਇਰਸ ਦੇ ਕੇਸ ਦੂਜਿਆਂ ਨਾਲ਼ੋਂ ਜ਼ਿਆਦਾ ਸਾਹਮਣੇ ਆਏ ਹਨ।

ਭਾਰਤ ਦੇ ਸਿਹਤ ਮੰਤਰਾਲਾ ਨੇ ਇਨ੍ਹਾਂ ਇਲਾਕਿਆਂ ਦੀ ਪਛਾਣ ਕੀਤੀ ਹੈ। ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਖ਼ਾਸ ਕਾਰਜ-ਯੁਕਤੀ ਬਣਾਈ ਗਈ ਹੈ। ਤਾਂ ਕਿ ਵਾਇਰਸ ਦੀ ਕਮਿਊਨਿਟੀ ਸਪਰੈਡਿੰਗ ਨੂੰ ਟਾਲਿਆ ਜਾ ਸਕੇ।

Getty Images
ਕਈ ਸੂਬਿਆਂ ਨੇ ਲੌਕਡਾਊਨ ਵਧਾਉਣ ਦੀ ਸਿਫ਼ਾਰਿਸ਼ ਕੀਤੀ ਹੈ

ਸਿਹਤ ਮੰਤਰਾਲਾ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਸੀ, "ਸਰਕਾਰ ਯਕੀਨੀ ਬਣਾ ਰਹੀ ਹੈ ਕਿ ਇਨ੍ਹਾਂ ਹੌਟਸਪੌਟ ਦੀ ਠੀਕ ਤਰ੍ਹਾਂ ਨਿਗਰਾਨੀ ਕੀਤੀ ਜਾਵੇ ਤਾਂ ਕੇ ਵਾਇਰਸ ਨਾ ਫ਼ੈਲੇ। ਕੇਂਦਰ ਸਰਕਾਰ ਕੋਵਿਡ-19 ਦੇ ਉਭਰਦੇ ਹੌਟਸਪੌਟਸ ਦੀ ਲਾਗਾਤਾਰ ਪਛਾਣ ਕਰ ਰਹੀ ਹੈ ਅਤੇ ਜਿੱਥੇ ਸਖ਼ਤ ਕਲਸਟਰ ਕਾਬੂ ਕਰਨ ਦੀ ਰਣਨੀਤੀ ਲਾਗੂ ਕਰ ਰਹੀ ਹੈ."

ਹਾਲਾਂਕਿ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਇਹ ਇੱਕ ਲਾਗ਼ ਵਾਲੀ ਬੀਮਾਰੀ ਹੈ। ਇਸ ਲਈ ਕੋਈ ਸੰਖਿਆ ਨਿਰਧਾਰਿਤ ਨਹੀਂ ਕੀਤੀ ਜਾਵੇਗੀ ਕਿ ਇੰਨੇ ਲੋਕਾਂ ਨੂੰ ਲਾਗ਼ ਹੋਣ ਤੇ ਹੀ ਕੋਈ ਇਲਾਕਾ ਹੌਟਸਪੌਟ ਐਲਾਨਿਆ ਜਾਵੇਗਾ।

"ਜੇ ਸਰਕਾਰ ਨੂੰ ਲੱਗਿਆ ਕਿ ਕਿਸੇ ਇਲਾਕੇ ਵਿੱਚ ਲਾਗ਼ ਵੱਡੇ ਪੱਧਰ ਤੇ ਫ਼ੈਲਣ ਦੀ ਸੰਭਾਵਨਾ ਹੈ ਤਾਂ ਸਿਰਫ਼ ਇੱਕ ਮਾਮਲਾ ਆਉਣ ਨਾਲ ਵੀ ਉਸ ਇਲਾਕੇ ਨੂੰ ਹੌਟਸਪੌਟ ਐਲਾਨ ਦਿੱਤਾ ਜਾਵੇਗਾ।"

ਇਹ ਵੀ ਵੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=CjEZaptHOes

https://www.youtube.com/watch?v=8Fb7ZDn_SLM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)