ਕੋਰੋਨਾਵਾਇਰਸ: ਕੀ ਚੀਨ ਦੇ ਦਾਅਵਿਆਂ ''''ਤੇ ਯਕੀਨ ਕੀਤਾ ਜਾ ਸਕਦਾ ਹੈ?

04/08/2020 12:29:33 PM

Getty Images
7 ਅਪ੍ਰੈਲ ਤੱਕ, ਚੀਨ ਵਿੱਚ ਕੋਰੋਨਾ ਵਾਇਰਸ ਦੇ 81,740 ਮਾਮਲੇ ਸਾਹਮਣੇ ਆਏ ਤੇ 3,331 ਲੋਕਾਂ ਨੇ ਲਾਗ ਕਰਕੇ ਆਪਣੀ ਜਾਨ ਗਵਾਈ

ਕੋਰੋਨਾਵਾਇਰਸ ਦੇ ਫੈਲਣ ਮਗਰੋਂ ਪਹਿਲੀ ਵਾਰ, ਚੀਨ ਨੇ ਦੇਸ ਭਰ ਵਿੱਚ ਬਿਮਾਰੀ ਕਰਕੇ ਕੋਈ ਵੀ ਮੌਤ ਨਾ ਹੋਣ ਬਾਰੇ ਦੱਸਿਆ ਹੈ।

ਪਰ ਬੀਬੀਸੀ ਦੇ ਰੋਬਿਨ ਬਰਾਂਟ ਅਨੁਸਾਰ ਚੀਨ ਦੇ ਇਨਾਂ ਦਾਅਵਿਆਂ ਅਤੇ ਅੰਕੜਿਆਂ ''ਤੇ ਅਜਿਹੇ ਕਈ ਸਵਾਲ ਉੱਠਦੇ ਹੁੰਦੇ ਹਨ, ਜਿਨ੍ਹਾਂ ਦੇ ਚੱਲਦਿਆਂ ਲਾਗ ਨਾਲ ਜੁੜੇ ਬਿਆਨ ਵੀ ਸ਼ੱਕ ਦੇ ਘੇਰੇ ਵਿੱਚ ਆਉਂਦੇ ਹਨ।

ਕਈ ਮਹੀਨਿਆਂ ਤੋਂ, ਹਰ ਰੋਜ਼ ਸਵੇਰ 3 ਵਜੇ, ਚੀਨ ਦੇ ਅਧਿਕਾਰੀ ਕੋਰੋਨਾਵਾਇਰਸ ਨਾਲ ਜੁੜੇ ਨਵੇਂ ਅੰਕੜੇ ਦੁਨੀਆਂ ਦੇ ਸਾਹਮਣੇ ਰੱਖਦੇ ਹਨ।

7 ਅਪ੍ਰੈਲ ਤੱਕ, ਚੀਨ ਵਿੱਚ ਕੋਰੋਨਾ ਵਾਇਰਸ ਦੇ 81,740 ਮਾਮਲੇ ਸਾਹਮਣੇ ਆਏ ਤੇ 3,331 ਲੋਕਾਂ ਨੇ ਲਾਗ ਕਰਕੇ ਆਪਣੀ ਜਾਨ ਗਵਾਈ।

ਦੇਸ ਵਿੱਚ ਵਾਇਰਸ ਦੇ ਮਾਮਲਿਆਂ ਦੀ ਸ਼ੁਰੂਆਤ ਹੋਣ ਮਗਰੋਂ, ਚੀਨ ਦੀ ਮਹਾਂਮਾਰੀ ਨਾਲ ਜੂਝਣ ਦੇ ਤਰੀਕਿਆਂ ਨੂੰ ਲੈ ਕੇ ਪ੍ਰਸ਼ੰਸ਼ਾ ਕੀਤੀ ਜਾ ਰਹੀ ਹੈ।

BBC
  • ਕੋਰੋਨਾਵਾਇਰਸ: ਵੈਂਟੀਲੇਟਰ ਕੀ ਹੁੰਦੇ ਹਨ ਤੇ ਇਹ ਕਿਉਂ ਜ਼ਰੂਰੀ ਹਨ
  • ਕੋਰੋਨਾਵਾਇਰਸ: ''ਅਸੀਂ ਤਾਂ ਆਪਣੇ ਪਿਤਾ ਦੀ ਮੌਤ ''ਤੇ ਚੱਜ ਨਾਲ ਰੋ ਵੀ ਨਹੀਂ ਸਕੇ''
  • ਇਸ ਸਾਇੰਸਦਾਨ ਨੇ ਕੋਵਿਡ-19 ਜਾਂਚ ਕਿੱਟ ਦਾ ਕੰਮ ਪੂਰਾ ਕਰਨ ਮਗਰੋਂ ਬੱਚੇ ਨੂੰ ਜਨਮ ਦਿੱਤਾ
  • ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
  • ਕੋਰੋਨਾਵਾਇਰਸ: ਸੋਸ਼ਲ ਮੀਡੀਆ ''ਤੇ ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ 7 ਗੱਲਾਂ ਵੱਲ ਧਿਆਨ ਦਿਓ
  • ''ਵਿਦੇਸ਼ਾ ਵਿੱਚ ਫਸੇ ਲੋਕਾਂ ਨੂੰ ਲਿਆਉਣ ਲਈ ਜਹਾਜ਼ ਉੜਾਏ ਗਏ, ਪੈਦਲ ਚੱਲਦੇ ਹੋਏ ਲੋਕਾਂ ਲਈ ਕੀ...''
  • ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ

ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਡਾ. ਟੇਡਰੋਸ ਅਧਾਨੋਮ ਘੇਬਰੇਇਸੁਸ ਨੇ ਚੀਨ ਦੀ ''ਤੇਜ਼ੀ ਨਾਲ ਮਹਾਂਮਾਰੀ ਬਾਰੇ ਪਤਾ ਲਾਉਣ'' ਤੇ ''ਬਿਮਾਰੀ ਨਾਲ ਜੁੜੇ ਤੱਥ ਸਾਹਮਣੇ'' ਰੱਖਣ ਨੂੰ ਲੈ ਕੇ ਵਡਿਆਈ ਕੀਤੀ।

ਪਰ ਵਿਸ਼ਵ ਸਿਹਤ ਸੰਗਠਨ ਤੋਂ ਪ੍ਰਸ਼ੰਸ਼ਾ ਮਗਰੋਂ ਵੀ, ਸਰਕਾਰੀ ਅੰਕੜਿਆਂ ਤੇ ਬਿਮਾਰੀ ਨਾਲ ਜੁੜੀ ਕਾਮਯਾਬੀ ਦੇ ਦਾਅਵਿਆਂ ''ਤੇ ਸ਼ੱਕ ਪੈਦਾ ਹੋ ਰਿਹਾ ਹੈ।

Getty Images
ਚੀਨ ਦਾ ਦਾਅਵਾ ਹੈ ਕਿ ਦੇਸ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਕਮੀ ਆਈ ਹੈ

ਪਿਛਲੇ ਹਫ਼ਤੇ, ਬ੍ਰਿਟਿਸ਼ ਸਰਕਾਰ ਦੇ ਮਾਇਕਲ ਗੋਵ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ, "ਚੀਨ ਤੋਂ ਆਉਂਦੀਆਂ ਰਿਪੋਰਟਾਂ ਵਿੱਚ ਵਾਇਰਸ ਦੇ ਪਰਮਾਣ, ਮਿਜਾਜ਼ ਅਤੇ ਇਨਫੈਕਸ਼ਨ ਬਾਰੇ ਕੁਝ ਚੀਜ਼ਾਂ ਸਾਫ਼ ਨਹੀਂ ਸਨ।”

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਪਿਛਲੇ ਹਫ਼ਤੇ ਕਿਹਾ ਕਿ ਦੱਸੀਆਂ ਗਈਆਂ ਮੌਤਾਂ ਤੇ ਇਨਫੈਕਸ਼ਨ ਦੇ ਮਾਮਲੇ ''ਥੋੜ੍ਹੇ ਘੱਟ'' ਲੱਗ ਰਹੇ ਹਨ। ਇਸ ਦੇ ਨਾਲ ਹੀ ਅਮਰੀਕਾ ਦੇ ਮੰਤਰੀਆਂ ਨੇ ਚੀਨ ਉੱਤੇ ਬਿਮਾਰੀ ਦੇ ਮਾਮਲਿਆਂ ਬਾਰੇ ਘੱਟ ਰਿਪੋਰਟ ਕਰਨ ਦਾ ਇਲਜ਼ਾਮ ਵੀ ਲਗਾਇਆ।

ਦੁਨੀਆਂ ਵਿੱਚ ਵਧਦੇ ਮਾਮਲਿਆਂ ਦੀ ਗੱਲ ਕਰੀਏ ਤਾਂ, ਅਮਰੀਕਾ ਨੇ ਚੀਨ ਨੂੰ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਪਿੱਛੇ ਛੱਡ ਦਿੱਤਾ ਹੈ।

ਇਸ ਵੇਲੇ ਦੁਨੀਆਂ ਦੇ ਕਈ ਦੇਸ ਇਸ ਬਿਮਾਰੀ ਨੂੰ ਘਟਾਉਣ ਦੇ ਹੱਲ ਲਈ ਚੀਨ ਵੱਲ ਵੇਖ ਰਹੇ ਹਨ।

https://www.youtube.com/watch?v=LWDxZXN0HPA

ਪਰ ਚੀਨ ਦੀ ਬਿਮਾਰੀ ਨਾਲ ਜੁੜੇ ਇਨਫੈਕਸ਼ਨ ਅਤੇ ਮੌਤਾਂ ਦੇ ਮਾਮਲਿਆਂ ਬਾਰੇ ਦਿੱਤੀ ਜਾਣਕਾਰੀ ਬਾਰੇ ਸ਼ੱਕ ਪੈਦਾ ਹੋ ਰਹੇ ਹਨ।

ਇਹ ਸ਼ੱਕ ਦੇ ਦੋ ਕਾਰਨ ਹਨ- ਇੱਕ ਇਤਿਹਾਸ ਤੇ ਦੂਜਾ ਬਿਮਾਰੀ ਨਾਲ ਜੁੜੀ ਬਹੁਤੀ ਸਪਸ਼ਟਤਾ ਨਾ ਹੋਣਾ।

ਜਾਣਕਾਰੀ ਗੁਪਤ ਰੱਖਣ ਦਾ ਇਤਿਹਾਸ

ਸਰਕਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਦੁਨੀਆਂ ਵਿੱਚ ਚੀਨ ਦਾ ਬਹੁਤਾ ਚੰਗਾ ਪਿਛੋਕੜ ਨਹੀਂ ਹੈ।

ਇਹ ਗੱਲ ਖਾਸਕਰ ਅਰਥਵਿਵਸਥਾ ਦੇ ਅੰਕੜਿਆਂ ਦੇ ਮਾਮਲੇ ਵਿੱਚ ਸੱਚ ਹੈ। ਇਨ੍ਹਾਂ ਅੰਕੜਿਆਂ ਦੇ ਸਿਰ ''ਤੇ ਹੀ ਦੇਸ ਤੇ ਸਿਆਸਤ ਵਿੱਚ ਮੌਜੂਦ ਕਮਿਊਨਿਸਟ ਪਾਰਟੀ ਦੁਆਰਾ ਕੀਤੇ ਵਿਕਾਸ ਨੂੰ ਮਾਪਿਆ ਜਾਂਦਾ ਹੈ।

ਬਹੁਤੇ ਦੇਸਾਂ ਦੇ ਉਲਟ, ਚੀਨ ਦੇ ਤਿਮਾਹੀ ਜੀਡੀਪੀ ਅੰਕੜਿਆਂ ਨੂੰ ਅਸਲ ਅਰਥਚਾਰੇ ਦੀ ਤਸਵੀਰ ਨਾਲੋਂ ਵੱਧ ਇੱਕ ਰੁਝਾਨ ਵਾਂਗ ਪੇਸ਼ ਕੀਤਾ ਗਿਆ।

ਇਸ ਮਹਾਂਮਾਰੀ ਤੋਂ ਪਹਿਲਾਂ, ਸਰਕਾਰ 2020 ਵਿੱਚ 6% ਵਿਕਾਸ ਦਰ ਦੀ ਉਮੀਦ ਲਗਾ ਰਹੀ ਸੀ। ਕਈ ਸਾਲਾਂ ਤੋਂ ਤਾਂ ਇਹ ਅੰਕੜੇ ਬਿਨਾਂ ਕਿਸੇ ਗ਼ਲਤੀ ਦੇ ਪੂਰੇ ਵੀ ਕੀਤੇ ਜਾ ਰਹੇ ਹਨ।

Getty Images
ਕਈ ਸੂਬਿਆਂ ਦੇ ਅਧਿਕਾਰੀਆਂ ਨੂੰ ਗ਼ਲਤ GDP ਅੰਕੜੇ ਭਰਨ ਲਈ ਸਜ਼ਾ ਵੀ ਦਿੱਤੀ ਗਈ ਹੈ

ਚੀਨ ਤੋਂ ਬਾਹਰ ਬੈਠੇ ਕਈ ਅਰਥਸ਼ਾਸਤਰੀ ਇਨ੍ਹਾਂ ਅੰਕੜਿਆਂ ''ਤੇ ਯਕੀਨ ਕਰ ਰਹੇ ਹਨ।

ਹੋਰ ਕਿਸੇ ਵੀ ਦੇਸ ਦੇ ਅਰਥਚਾਰੇ ਦੇ ਲਗਾਤਾਰ ਇਹੋ ਜਿਹੇ ਅੰਕੜੇ ਸਾਹਮਣੇ ਨਹੀਂ ਆਏ।

ਕਮਿਊਨਿਸਟ ਪਾਰਟੀ ਅਕਸਰ ਆਪਣੇ ਅਨੁਮਾਨਾਂ ਅਤੇ ਟੀਚਿਆਂ ''ਤੇ ਨਿਰਭਰ ਕਰਦੀ ਹੈ, ਚਾਹੇ ਉਹ ਪੂਰੇ ਹੋਣ ਜਾਂ ਨਹੀਂ। ਇਸ ਕਰਕੇ ਹੀ, ਜਦੋਂ ਕਦੇ ਪਾਰਟੀ ਦੇ ਮਿੱਥੇ ਟੀਚੇ ਪੂਰੇ ਨਾ ਹੋਣ ਤਾਂ ਸੱਚਾਈ ਲੁਕਾਈ ਵੀ ਜਾਂਦੀ ਹੈ।

ਕਈ ਸੂਬਿਆਂ ਦੇ ਅਧਿਕਾਰੀਆਂ ਨੂੰ ਗ਼ਲਤ GDP ਅੰਕੜੇ ਭਰਨ ਲਈ ਸਜ਼ਾ ਵੀ ਦਿੱਤੀ ਗਈ ਹੈ।

ਕੁਝ ਅੰਦਾਜ਼ਿਆਂ ਮੁਤਾਬਕ, ਚੀਨ ਦਾ ਅਸਲ ਆਰਥਿਕ ਵਿਕਾਸ ਦੱਸੇ ਗਏ ਅੰਕੜਿਆਂ ਤੋਂ ਅੱਧਾ ਹੈ। ਇੱਕ ਨਿਰਪੇਖ ਵਿਸ਼ਲੇਸ਼ਣ ਦੇ ਮੁਤਾਬਕ, ਚੀਨ ਦੀ GDP ਸਰਕਾਰੀ ਅੰਕੜਿਆਂ ਨਾਲੋਂ ਘੱਟ ਹੈ।

ਜੇ ਚੀਨ ਉੱਤੇ GDP ਵਰਗੇ ਗੰਭੀਰ ਮੁੱਦੇ ਨੂੰ ਲੈ ਕੇ ਸੱਚਾਈ ਛੁਪਾਉਣ ਦੇ ਇਲਜ਼ਾਮ ਲੱਗ ਸਕਦੇ ਹਨ, ਤਾਂ ਕੋਵਿਡ-19 ਨੂੰ ਲੈ ਕੇ ਸੱਚ ਨਾ ਦੱਸਣ ਬਾਰੇ ਵੀ ਸੋਚਣਾ ਬਹੁਤੀ ਵੱਡੀ ਗੱਲ ਨਹੀਂ।

ਤੱਥਾਂ ਤੋਂ ਲਕੋ

ਪਿਛਲੇ ਦਿਨਾਂ ਵਿੱਚ, ਹੂਬੇ ''ਚ ਕਮਿਊਨਿਸਟ ਪਾਰਟੀ ਦੇ ਇੱਕ ਉੱਚ-ਅਧਿਕਾਰੀ, ਯਿਨਗ ਯੋਂਗ ਨੇ ਅਫ਼ਸਰਾਂ ਨੂੰ ਕੁਝ ਵੀ ਲੁਕਾਉਣ ਤੋਂ ਮਨਾ ਕੀਤਾ।

ਇਹ ਵਾਇਰਸ ਦਸੰਬਰ 2019 ਵਿੱਚ ਚੀਨ ਦੇ ਵੁਹਾਨ ਸ਼ਹਿਰ ਵਿੱਚ ਸ਼ੁਰੂ ਹੋਇਆ। ਪਰ ਇਸ ਗੱਲ ਤੋਂ ਮਨਾ ਨਹੀਂ ਕੀਤਾ ਜਾ ਸਕਦਾ ਕਿ ਚੀਨ ਨੇ ਸ਼ੁਰੂਆਤੀ ਦੌਰ ''ਚ ਬਿਮਾਰੀ ਦੀ ਹੋਂਦ, ਫੈਲਾ ਤੇ ਗੰਭੀਰਤਾ ਬਾਰੇ ਲਕੋ ਰੱਖਿਆ।

ਵੁਹਾਨ ਦੇ ਮੇਅਰ ਨੇ ਵੀ ਇਸ ਗੱਲ ਨੂੰ ਮੰਨਿਆ ਸੀ ਕਿ ਜਨਵਰੀ ਮਹੀਨੇ ਦੀ ਸ਼ੁਰੂਆਤ ਤੋਂ ਲੈ ਕੇ 23 ਜਨਵਰੀ ਤੱਕ ਸਰਕਾਰ ਵਲੋਂ ਚੂਕ ਹੋਈ ਜਿਸ ਕਰਕੇ ਬਿਮਾਰੀ ਤੇਜ਼ੀ ਨਾਲ ਵੱਧ ਗਈ।

ਚੀਨ ਨੇ ਵਿਸ਼ਵ ਸਿਹਤ ਸੰਗਠਨ ਨੂੰ ਇਸ ਬਿਮਾਰੀ ਬਾਰੇ 31 ਦਸੰਬਰ ਨੂੰ ਦੱਸਿਆ।

Getty Images

ਇਸ ਵੇਲੇ ਤੱਕ, ਉਹ ਡਾਕਟਰ ਜਿਸ ਨੇ ਇਸ ਬਿਮਾਰੀ ਦੀ ਗੰਭੀਰਤਾ ਬਾਰੇ ਚੀਨ ਵਿੱਚ ਆਪਣੇ ਸਾਥੀਆਂ ਨੂੰ ਚੇਤਾਵਨੀ ਦਿੱਤੀ ਸੀ, ਉਹ ਪੁਲਿਸ ਦੁਆਰਾ ਤਾੜਿਆ ਜਾ ਚੁੱਕਾ ਸੀ।

ਡਾ. ਲੀ ਵੇਨਲਿਆਂਗ ਅਤੇ ਹੋਰ ਚੇਤਾਵਨੀ ਦੇਣ ਵਾਲੇ ਲੋਕਾਂ ਨੂੰ ਚੁੱਪ ਕਰਵਾ ਦਿੱਤਾ ਗਿਆ ਸੀ।

ਥੋੜ੍ਹੀ ਦੇਰ ਬਾਅਦ ਹੀ ਡਾ. ਲੀ ਦੀ ਕੋਵਿਡ-19 ਕਰਕੇ ਮੌਤ ਹੋ ਗਈ।

ਜਦੋਂ ਚੀਨ ਦੇ ਰਾਸ਼ਟਰਪਤੀ ਜ਼ੀ ਜਿੰਗਪਿੰਗ ਕੁਝ ਹਫਤੇ ਪਹਿਲਾਂ, ਵੁਹਾਨ ਗਏ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਪੂਰੇ ਚੀਨ ਵਿੱਚ ਹੂਬੇ ਸੂਬੇ ਨੂੰ ਛੱਡ ਕੇ ਕੋਈ ਵੀ ਨਵਾਂ ਕੋਰੋਨਾਵਾਇਰਸ ਦਾ ਮਾਮਲਾ ਸਾਹਮਣੇ ਨਹੀਂ ਆਇਆ।

ਹਾਂਗਕਾਂਗ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਬੇਨ ਕੌਲਿੰਗ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਅਨੁਸਾਰ ਸਥਾਨਕ ਪੱਧਰ ''ਤੇ ਦਿਤੀ ਗਈ ਜਾਣਕਾਰੀ ਸਹੀ ਹੈ। ਪਰ ਕੁਝ ਆਲੋਚਕਾਂ ਨੇ ਇਸ ''ਤੇ ਸਵਾਲ ਚੁੱਕੇ।

ਇਸੇ ਸਮੇਂ ਦੌਰਾਨ, ਜਪਾਨ ਦੀ ਕਿਓਡੋ ਨਿਊਜ਼ ਏਜੇਂਸੀ ਨੇ ਇੱਕ ਡਾਕਟਰ ਦਾ ਬਿਨਾਂ ਨਾਂ ਦੱਸੇ ਇੱਕ ਰਿਪੋਰਟ ਲਿਖੀ।

https://www.youtube.com/watch?v=IAXNbQrfSzE

ਇਸ ਰਿਪੋਰਟ ਅਨੁਸਾਰ, ਚੀਨ ਦੇ ਅਧਿਕਾਰੀ ਉਸ ਨੂੰ ਹੋਰ ਡਾਕਟਰਾਂ ਸਮੇਤ ਨਵੇਂ ਮਾਮਲੇ ਦਰਜ ਕਰਨ ਤੋਂ ਮਨਾ ਕਰ ਰਹੇ ਸਨ।

ਅਮਰੀਕਾ ਦੀ ਬਲੂਮਬਰਗ ਦੀ ਰਿਪੋਰਟ ਅਨੁਸਾਰ, ਵ੍ਹਾਈਟ ਹਾਊਸ ਵਿੱਚ ਇੱਕ ਸਰਕਾਰੀ ਇੰਟੈਲਿਜੇਂਸ ਰਿਪੋਰਟ ਜਮਾਂ ਕਰਵਾਈ ਗਈ ਹੈ। ਉਸ ਮੁਤਾਬਕ, ਚੀਨ ਦੀਆਂ ਰਿਪੋਰਟਾਂ “ਜਾਣ ਬੁੱਝ ਕੇ ਅਧੂਰੀਆਂ” ਅਤੇ ਨੰਬਰ “ਜਾਅਲੀ” ਹਨ।

ਪ੍ਰਕੋਪ ਨੂੰ ਲੁਕੋਣ ਦਾ ਕਾਰਨ?

ਜਨਤਕ ਸਿਹਤ ਸਬੰਧੀ ਆਉਣ ਵਾਲੇ ਇੱਕ ਹੋਰ ਸੰਕਟ ਨੂੰ ਲੋਕਾਂ ਤੋਂ ਛੁਪਾਉਣਾ, ਲੋਕਾਂ ਵਿੱਚ ਦਹਿਸ਼ਤ ਫ਼ੈਲਣ ਤੋਂ ਰੋਕਣ ਲਈ ਜਾਂ ਸ਼ਾਇਦ ਇਸ ਉਮੀਦ ਵਿੱਚ ਕਿ ਖ਼ਬਰਾਂ ਉੱਤੇ ਕੰਟਰੋਲ ਪਾ ਕੇ ਇਸ ਦੇ ਫੈਲਣ ਦੀ ਹੱਦ ਤੋਂ ਓਹਲਾ ਰੱਖਣ ਲਈ।

ਮਾਮਲਿਆਂ ਦੇ ਅੰਕੜਿਆਂ ਨੂੰ ਲੈ ਕੇ ਪੁਸ਼ਤੀ ਨਾ ਹੋਣਾ

ਜੇ ਦਿੱਤੇ ਗਏ ਅੰਕੜਿਆਂ ''ਤੇ ਵਿਸ਼ਵਾਸ ਵੀ ਕੀਤਾ ਜਾਵੇ, ਤਾਂ ਵੀ ਚੀਨ ਦੁਆਰਾ ਦਿੱਤੇ ਅੰਕੜਿਆਂ ''ਤੇ ਸਵਾਲ ਖੜੇ ਹੁੰਦੇ ਹਨ।

ਜਨਵਰੀ ਤੋਂ ਲੈ ਕੇ ਮਾਰਚ ਦੀ ਸ਼ੁਰੂਆਤ ਤੱਕ, ਕੋਵਿਡ -19 ਦੀਆਂ 7 ਵੱਖੋ-ਵੱਖਰੀਆਂ ਪਰਿਭਾਸ਼ਾਵਾਂ ਰਾਸ਼ਟਰੀ ਸਿਹਤ ਕਮਿਸ਼ਨ ਦੁਆਰਾ ਜਾਰੀ ਕੀਤੀਆਂ ਗਈਆਂ ਸਨ।

ਪ੍ਰੋਫ਼ੈਸਰ ਕੌਲਿੰਗ ਨੇ ਮੈਨੂੰ ਦੱਸਿਆ ਕਿ ਮੁੱਢਲੀ ਟੈਸਟਿੰਗ ਵਿੱਚ ਵੁਹਾਨ ਦੀ ਮਾਰਕਿਟ ਨਾਲ ਜੁੜੇ ਸਿਰਫ਼ ਗੰਭੀਰ ਮਾਮਲਿਆਂ ਦੇ ਨਮੂਨੇ ਲਏ ਗਏ ਸਨ।

ਹੁਣ ਉਨ੍ਹਾਂ ਦਾ ਅੰਦਾਜ਼ਾ ਹੈ ਕਿ ਜੇ ਬਾਅਦ ਦੀਆਂ ਪਰਿਭਾਸ਼ਾਵਾਂ ਸ਼ੁਰੂ ਤੋਂ ਹੀ ਵਰਤੀਆਂ ਜਾਂਦੀਆਂ ਤਾਂ ਲਗਭਗ 232,000 ਕੇਸਾਂ ਦੀ ਪੁਸ਼ਟੀ ਹੋ ਜਾਣੀ ਸੀ। ਇਹ ਅਜੇ ਤੱਕ ਦੱਸੇ ਗਏ ਮਾਮਲਿਆਂ ਨਾਲੋਂ ਤਿੰਨ ਗੁਣਾ ਜ਼ਿਆਦਾ ਹਨ।

ਉਨ੍ਹਾਂ ਦਾ ਕਹਿਣਾ ਹੈ, "ਬਿਮਾਰੀ ਫ਼ੈਲਣ ਦੇ ਸ਼ੁਰੂਆਤੀ ਪੜਾਅ ''ਤੇ ਇਸ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ ਗਿਆ।”

ਫ਼ਿਰ ਇਸ ਤੋਂ ਇਲਾਵਾ ਅਸਿਮਪਟੋਮੈਟਿਕ ਕੇਸ ਹੁੰਦੇ ਹਨ - ਉਹ ਜਿਹੜੇ ਲੋਕਾਂ ਵਿੱਚ ਕੋਈ ਲੱਛਣ ਨਹੀਂ ਦਿਖਦੇ।

Getty Images

ਪਿਛਲੇ ਹਫ਼ਤੇ ਤੱਕ, ਚੀਨ ਨੇ ਅਜਿਹੇ ਮਾਮਲਿਆਂ ਦੀ ਪਛਾਣ ਅਤੇ ਪੁਸ਼ਟੀ ਹੋਣ ਤੋਂ ਬਾਅਦ ਵੀ, ਇਨ੍ਹਾਂ ਨੂੰ ਆਪਣੀ ਗਿਣਤੀ ਵਿੱਚ ਸ਼ਾਮਲ ਨਹੀਂ ਕੀਤਾ ਸੀ।

ਰਾਸ਼ਟਰਪਤੀ ਸ਼ੀ ਜਿੰਗਪਿੰਗ ਨੇ ਹੁਣ ਤੋਂ ਹੀ ਆਪਣੀ ਅਤੇ ਚੀਨ ਦਾ ਅਕਸ ਸੁਧਾਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ।

BBC
  • ਕੋਰੋਨਾਵਾਇਰਸ: ਸਮਾਨ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
  • ਕੋਰੋਨਾਵਾਇਰਸ ਕਾਰਨ ਕੀ ਬਦਲ ਜਾਣਗੀਆਂ ਤੁਹਾਡੀਆਂ ਇਹ ਆਦਤਾਂ
  • ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
  • ਕੋਰੋਨਾਵਾਇਰਸ: ਲੱਛਣ ਕੀ ਹਨ ਅਤੇ ਕਿਵੇਂ ਬਚਿਆ ਜਾ ਸਕਦਾ ਹੈ
  • ਕੋਰੋਨਾਵਾਇਰਸ: ਕਰੰਸੀ ਨੋਟਾਂ ਨਾਲ ਫ਼ੈਲਣ ਦਾ ਕਿੰਨਾ ਖ਼ਤਰਾ

ਪਿਛਲੇ ਹਫ਼ਤੇ ਡਾ. ਲੀ ਕੇਕਿਯਾਂਗ ਨੇ ਕਿਹਾ, “ਸਾਰੇ ਇਲਾਕਿਆਂ ਨੂੰ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ।”

ਡਾ. ਲੀ ਅਤੇ ਦੂਸਰੇ ਕਈ ਡਾਕਟਰਾਂ ਨੂੰ ਪਹਿਲਾਂ ਬਿਮਾਰੀ ਬਾਰੇ ਚੇਤਾਵਨੀ ਦੇਣ ''ਤੇ ਸਜ਼ਾ ਦਿੱਤੀ ਗਈ ਸੀ। ਉਨ੍ਹਾਂ ਵਿੱਚੋਂ ਕਈਆਂ ਦੀ ਵਾਇਰਸ ਨਾਲ ਮੌਤ ਹੋ ਗਈ ਹੈ। ਹੁਣ ਉਨ੍ਹਾਂ ਨੂੰ ਸਰਕਾਰੀ ਕੌਮੀ ਸ਼ਹੀਦ ਐਲਾਨਿਆ ਗਿਆ ਹੈ।

ਵੁਹਾਨ ਦੇ ਤਾਲਾਬੰਦ ਹੋਣ ਤੋਂ ਕੁਝ ਹਫ਼ਤੇ ਬਾਅਦ, ਸੂਬੇ ਦੇ ਮੀਡੀਆ ਨੇ ਦਾਅਵਾ ਕੀਤਾ ਕਿ ਰਾਸ਼ਟਰਪਤੀ ਨੇ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਇਸ ਬਾਰੇ ਮੀਟਿੰਗਾਂ ਦੀ ਨਿੱਜੀ ਤੌਰ ''ਤੇ ਅਗਵਾਈ ਕੀਤੀ ਸੀ, ਹਾਲਾਂਕਿ ਉਸ ਸਮੇਂ ਇਸ ਦੀ ਕੋਈ ਖ਼ਬਰ ਨਹੀਂ ਮਿਲੀ ਸੀ।

ਚੀਨ ਨੇ ਇਟਲੀ ਤੇ ਸਰਬੀਆ ਵਰਗੇ ਬਹੁਤ ਸਾਰੇ ਲੋੜਵੰਦ ਦੇਸਾਂ ਦੀ ਮਦਦ ਕੀਤੀ ਹੈ।

ਚੀਨੀ ਸਰਕਾਰ ਦਾਅਵਾ ਕਰਦੀ ਹੈ ਕਿ ਮਨੁੱਖ ਉੱਤੇ ਟੀਕਾਕਰਣ ਦੀ ਅਜ਼ਮਾਇਸ਼ ਦਾ ਪਹਿਲਾ ਪੜਾਅ ਕੁਝ ਹਫ਼ਤਿਆਂ ਵਿੱਚ ਹੀ ਪੂਰਾ ਹੋ ਗਿਆ ਹੈ।

ਭਾਵੇਂ ਇਹ ਅੰਕੜਾ ਠੀਕ ਹੈ ਜਾਂ ਨਹੀਂ, ਅਜਿਹਾ ਲੱਗਦਾ ਹੈ ਕਿ ਚੀਨ ਇਸ ਸੰਕਟ ਤੋਂ ਉੱਭਰਨਾ ਸ਼ੁਰੂ ਹੋ ਰਿਹਾ ਹੈ।

ਇਹ ਸਪੱਸ਼ਟ ਹੈ ਕਿ ਜਿਸ ਦੇਸ ਨੇ ਇਸ ਵਿਸ਼ਵਵਿਆਪੀ ਬਿਮਾਰੀ ਨੂੰ ਜਨਮ ਦਿੱਤਾ ਹੈ, ਉਹ ਦੇਸ ਹੁਣ ਇਸ ਬਿਮਾਰੀ ਨੂੰ ਖ਼ਤਮ ਕਰਨ ਵਾਲਾ ਵੀ ਬਣਨਾ ਚਾਹੁੰਦਾ ਹੈ।


MoHFW_INDIA
BBC

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=CjEZaptHOes

https://www.youtube.com/watch?v=8Fb7ZDn_SLM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)